ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ’ਚ ਸਵਾਈਨ ਫਲੂ ਦੇ ਵੱਖਰੇ ਵਾਰਡ ਸਥਾਪਿਤ

Gurjeet Singh

20

August

2009

ਮੁਹਾਲੀ- ਸਿਹਤ ਵਿਭਾਗ ਪੰਜਾਬ ਵੱਲੋਂ ਸਵਾਈਨ ਫਲੂ ਦੇ ਇਲਾਜ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਜਾਰੀ ਇੱਕ ਪ੍ਰੈਸ ਨੋਟ ’ਚ ਦੱਸਿਆ ਕਿ ਰਾਜ ਦੇ ਸਮੂਹ ਸਰਕਾਰੀ ਹਸਪਤਾਲਾਂ ਤੇ 3 ਮੈਡੀਕਲ ਕਾਲਜਾਂ ’ਚ ਵੱਖਰੇ ਵਾਰਡ ਬਣਾਏ ਗਏ ਹਨ ਤੇ 20 ਜ਼ਿਲ੍ਹਿਆਂ ’ਚ ਕੰਟਰੋਲ ਰੂਮ ਵੀ ਬਣਾਏ ਗਏ ਹਨ ਤੇ ਨੋਡਲ ਅਸਰ ਲਗਾਏ ਗਏ ਹਨ। ਸਮੂਹ ਜ਼ਿਲ੍ਹਿਆਂ ’ਚ ਰੈਪਿਡ ਰਿਸਪੋਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਵਾਈਨ ਫਲੂ ਕੇਸਾਂ ਦੀ ਜਾਂਚ ਲਈ ਪੀ. ਜੀ. ਆਈ ਚੰਡੀਗੜ੍ਹ ’ਚ ਇਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਗਈ ਹੈ ਜੋਕਿ ਇਸ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਤੇ ਇਸੇ ਤਰ੍ਹਾਂ ਦੀ ਪ੍ਰਯੋਗਸ਼ਾਲਾ ਅੰਮ੍ਰਿਤਸਰ ਤੇ ਪਟਿਆਲਾ ਵਿਖੇ ਸਥਾਪਿਤ ਕੀਤੀਆਂ ਜਾਣਗੀਆਂ। ਸਿਹਤ ਵਿਭਾਗ ਦੀਆਂ ਰਿਪੋਰਟਾਂ ’ਚ ਅੱਜ ਤੱਕ ਰਾਜ ’ਚ ਸਵਾਈਨ ਫਲੂ ਦੇ 25 ਪੋਜ਼ਟਿਵ ਕੇਸ ਤੇ 95 ਸ਼ੱਕੀ ਕੇਸਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ।
Tags:

More Leatest Stories