ਸਰਬਜੀਤ ਦੇ ਵਕੀਲ ਅਵੇਜ਼ ਸ਼ੇਖ ਬਾਦਲ ਨੂੰ ਮਿਲੇ

Gurjeet Singh

20

August

2009

ਚੰਡੀਗੜ੍ਹ- ਪਾਕਿਸਤਾਨ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੇ ਵਕੀਲ ਅਵੇਜ਼ ਸ਼ੇਖ ਨੇ ਅੱਜ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਰਬਜੀਤ ਦਾ ਮਾਮਲਾ ਪਾਕਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਆਸਿਫ ਅਲੀ ਜਰਦਾਰੀ ਕੋਲ ਉਠਾਉਣ ਸਬੰਧੀ ਰਹਿਮ ਦੀ ਅਰਜ਼ੀ ਦੀ ਨਕਲ ਉਨ੍ਹਾਂ ਤੱਕ ਪਹੁੰਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ। ਸ਼੍ਰੀ ਸ਼ੇਖ ਦੇ ਨਾਲ ਸਰਬਜੀਤ ਦੀ ਭੈਣ ਸ਼੍ਰੀਮਤੀ ਦਲਬੀਰ ਕੌਰ ਤੇ ਬੇਟੀ ਕੁਮਾਰੀ ਸਵਪਨਦੀਪ ਕੌਰ ਨੇ ਅੱਜ ਸ਼ਾਮ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਸਾਰੇ ਰਾਜਦੂਤਕ ਤਰੀਕਿਆਂ ਦੀ ਵਰਤੋਂ ਕਰਕੇ ਸਰਬਜੀਤ ਦੀ ਜਲਦੀ ਰਿਹਾਈ ਲਈ ਕੇਸ ਦੀ ਪੈਰਵੀ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਰਬਜੀਤ ਦੀ ਰਿਹਾਈ ਲਈ ਉਸ ਦੇ 1 ਲੱਖ ਤੋਂ ਵੱਧ ਸ਼ੁਭਚਿੰਤਕਾਂ ਦੇ ਦਸਤਖਤਾਂ ਵਾਲੀ ਅਪੀਲ ਦੀ ਇਕ ਕਾਪੀ ਲੈ ਕੇ ਪਾਕਿਸਤਾਨ ਵਾਪਸ ਪਰਤਣਗੇ। ਮੁੱਖ ਮੰਤਰੀ ਨੇ ਸ਼੍ਰੀ ਸ਼ੇਖ ਨੂੰ ਦੱਸਿਆ ਕਿ ਉਹ ਸਰਬਜੀਤ ਦੀ ਰਿਹਾਈ ਦਾ ਮਾਮਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਅਤੇ ਕੇਂਦਰ ਵਿਦੇਸ਼ੀ ਮਾਮਲੇ ਮੰਤਰਾਲੇ ਕੋਲ ਉਠਾ ਚੁੱਕੇ ਹਨ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ. ਐਸ. ਗੁਰੂ ਤੇ ਵਧੀਕ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਹਾਜ਼ਰ ਸਨ।
Tags:

More Leatest Stories