ਸੜਕਾਂ ਦੁਆਲੇ ਵੱਸਦੇ ਲੋਕਾਂ ਤੇ ਜ਼ੁਲਮ ਢਾਹ ਰਹੇ ਨੇ ਅਧਿਕਾਰੀ

Gurjeet Singh

20

August

2009

ਸਮਰਾਲਾ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਸੜਕਾਂ ਦੇ ਦੁਆਲੇ ਸੈਂਕੜੇ ਸਾਲਾਂ ਤੋਂ ਵਸੇ ਲੋਕਾਂ ਤੇ ਕਿਸਾਨਾਂ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀ ਬੁਰੀ ਤਰ੍ਹਾਂ ਡਰਾ-ਧਮਕਾ ਰਹੇ ਹਨ ਕਿ 100 ਫ਼ੁੱਟ ਜ਼ਮੀਨ ਉ¤ਪਰ ਕੁਝ ਵੀ ਨਾ ਕੀਤਾ ਜਾਵੇ ਤੇ ਘਰਾਂ ਉ¤ਪਰ ਨੋਟਿਸ ਚਿਪਕਾਏ ਜਾ ਰਹੇ ਹਨ। ਅਜਿਹੇ ਅਧਿਕਾਰੀ ਪੱਕੇ ਵਸਨੀਕਾਂ ਨੂੰ ਘਰ ਢਾਹੁਣ ਦਾ ਡਰਾਵਾ ਦੇ ਕੇ ਜ਼ੁਬਾਨੀ ਹੀ ਉਨ੍ਹਾਂ ਨੂੰ ਅਜਿਹੇ ਮਾਹੌਲ ਲਈ ਤਿਆਰ ਕਰ ਰਹੇ ਹਨ ਜਦਕਿ ਨਾ ਤਾਂ 100 ਫ਼ੁੱਟ ਜ਼ਮੀਨ ਸਬੰਧੀ ਕੋਈ ਨੋਟੀਫ਼ਿਕੇਸ਼ਨ ਜਾਰੀ ਹੋਇਆ ਹੈ ਤੇ ਨਾ ਹੀ ਕੋਈ ਮੁਆਵਜ਼ਾ ਮਿਲਿਆ ਹੈ। ਰਾਜੇਵਾਲ ਨੇ ਆਖਿਆ ਕਿ ਜਦੋਂ ਸਰਕਾਰ ਨੇ ਕੋਈ ਕਾਰਵਾਈ ਹੀ ਨਹੀਂ ਕੀਤੀ ਤਾਂ ਸਰਕਾਰੀ ਅਧਿਕਾਰੀ 100 ਫ਼ੁੱਟ ਜ਼ਮੀਨ ਦੇ ਮਾਲਕ ਕਿਵੇਂ ਬਣ ਕੇ ਲੋਕਾਂ ਦੇ ਮਨ ’ਚ ਹਊਆ ਖੜਾ ਕਰ ਰਹੇ ਹਨ? ਉਨ੍ਹਾਂ ਲਿਖਿਆ ਹੈ ਕਿ ਸਮਰਾਲਾ ਨਜ਼ਦੀਕੀ ਪਿੰਡ ਬੌਂਦਲੀ ਦੇ ਕਿਸਾਨ ਪਰਦੀਪ ਸਿੰਘ ਪੁੱਤਰ ਪਰਮਾਤਮਾ ਸਿੰਘ ਨੇ 100 ਫ਼ੁੱਟ ਜਗਾ ਛੱਡ ਕੇ ਮੋਟਰ ਦਾ ਕਮਰਾ ਬਣਾ ਲਿਆ ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਇਹ ਕਹਿ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਖੇਤ ਲਈ ਵਿਭਾਗ ਦੀ ਮੰਜੂਰੀ ਤੋਂ ਬਿਨ੍ਹਾਂ ਰਸਤਾ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਛੱਡੀ ਗਈ ਜਗ੍ਹਾ ਸਰਕਾਰ ਦੀ ਹੈ। ਸ੍ਰੀ ਰਾਜੇਵਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਿਨ੍ਹਾਂ ਕਿਸੇ ਕਾਰਵਾਈ ਜਾਂ ਮੁਆਵਜ਼ੇ ਦੇ ਜੰਗਲਾਤ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਅਧਿਕਾਰ ਕਿਸ ਨੇ ਦਿੱਤੇ ਹਨ।
Tags:

More Leatest Stories