ਵਿਸ਼ਵ ਪੁਲਿਸ ਖੇਡਾਂ ’ਚ ਗਏ ਦੋ ਭਾਰਤੀ ਖਿਡਾਰੀ ਲਾਪਤਾ

Gurjeet Singh

20

August

2009

ਪਟਿਆਲਾ- 31 ਜੁਲਾਈ ਤੋਂ 9 ਅਗਸਤ ਤੱਕ ਕੈਨੇਡਾ ਦੇ ਸ਼ਹਿਰ ਦੇ ਵੈਨਕੂਵਰ ਵਿਖੇ ਹੋਈਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ ’ਚ ਹਿੱਸਾ ਲੈਣ ਗਏ ਭਾਰਤੀ ਪੁਲਿਸ ਟੀਮ ਦੇ ਦੋ ਖਿਡਾਰੀ ਕੈਨੇਡਾ ’ਚ ਹੀ ਲਾਪਤਾ ਹੋ ਗਏ ਹਨ ਤੇ ਵਾਪਸ ਨਹੀਂ ਪਰਤੇ। ਇਹ ਦੋਵੇਂ ਖਿਡਾਰੀ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ। ਭਾਰਤੀ ਪੁਲਿਸ ਦੀ ਟੀਮ ’ਚ ਰਣਜੋਧ ਸਿੰਘ ਤੇ ਗੁਰਵਿੰਦਰ ਸਿੰਘ ਨਾਂਅ ਦੇ ਇਨ੍ਹਾਂ ਖਿਡਾਰੀਆਂ ਦੇ ਵਤਨ ਨਾ ਪਰਤਣ ਸਬੰਧੀ ਪੁਸ਼ਟੀ ਕਰਦਿਆਂ ਪੰਜਾਬ ਪੁਲਿਸ ਦੇ ਖੇਡ ਸਕੱਤਰ ਸ: ਸ਼ਿਵਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ ਵੱਲੋਂ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਸਵਦੇਸ਼ ਨਾ ਪਰਤਣ ਸਬੰਧੀ ਪੰਜਾਬ ਪੁਲਿਸ ਦੇ ਮੁਖੀ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਨੂੰ ਇਨ੍ਹਾਂ ਦੇ ਗੁੰਮ ਹੋਣ ਦਾ ਪਤਾ ਲੱਗਿਆ ਹੈ। ਸ: ਸ਼ਿਵਦੇਵ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਗ੍ਰੀਕੋ ਰੋਮਨ ਕੁਸ਼ਤੀ ਤੇ ਰਣਜੋਧ ਸਿੰਘ 400 ਮੀਟਰ ਅੜਿੱਕਾ ਦੌੜ ’ਚ ਭਾਗ ਲੈਣ ਲਈ ਭਾਰਤੀ ਪੁਲਿਸ ਦੇ ਦਲ ’ਚ ਸ਼ਾਮਿਲ। ਗੁਰਵਿੰਦਰ ਸਿੰਘ ਪੱਟੀ ਜ਼ਿਲ੍ਹਾ ਅੰ੍ਰਿਮਤਸਰ ਨਾਲ ਸਬੰਧਤ 74 ਕਿਲੋਗ੍ਰਾਮ ਵਜ਼ਨ ਦਾ ਪਹਿਲਵਾਨ ਹੈ ਜੋ ਕੌਮੀ ਕੁਸ਼ਤੀ ਟੀਮ ’ਚ ਸ਼ਾਮਿਲ ਸੀ ਤੇ ਬਹੁਤ ਸਾਰੇ ਵਿਦੇਸ਼ੀ ਦੌਰੇ ਕਰ ਚੁੱਕਿਆ ਹੈ। ਰਣਜੋਧ ਸਿੰਘ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਿਧਤ ਹੈ। ਉਹ ਕੌਮੀ ਪੱਧਰ ’ਤੇ ਇਸ ਈਵੈਂਟ ’ਚ ਚਾਂਦੀ ਦਾ ਤਗਮਾ ਜਿੱਤਣ ਤੋਂ ਇਲਾਵਾ ਕੁਲਹਿੰਦ ਪੁਲਿਸ ਖੇਡਾਂ ਵਿਚ ਵੀ ਤਿੰਨ ਵਾਰ ਤਗਮੇ ਜਿੱਤ ਚੁੱਕਿਆ ਹੈ। ਪੰਜਾਬ ਪੁਲਿਸ ਦੇ ਇਕ ਹੋਰ ਖੇਡ ਪ੍ਰਬੰਧਕ ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਰਣਜੋਧ ਤੇ ਗੁਰਵਿੰਦਰ ਨੇ ਇਨ੍ਹਾਂ ਖੇਡਾਂ ’ਚ ਹਿੱਸਾ ਹੀ ਨਹੀਂ ਲਿਆਅਤੇ ਪਹਿਲਾ ਹੀ ਲਾਪਤਾ ਹੋ ਗਏ।
Tags:

More Leatest Stories