ਡੀ.ਈ.ਓ ਅੰਮ੍ਰਿਤਸਰ ਮੁਅੱਤਲ

Gurjeet Singh

20

August

2009

ਮੁਹਾਲੀ- ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹ ਹੈ¤ਡਕੁਆਟਰ ਡੀ. ਪੀ. ਆਈ (ਅ) ਚੰਡੀਗੜ੍ਹ ਵਿਖੇ ਹਾਜ਼ਰੀ ਦੇਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਵਾ ਬਲਜੀਤ ਕੌਰ, ਜਿਸ ਦੇ ਪਤੀ ਦੀ ਨੌਕਰੀ ਦੌਰਾਨ ਮੌਤ ਹੋ ਗਈ ਸੀ, ਨੇ ਸਿੱਖਿਆ ਵਿਭਾਗ ਤੋਂ ਪੈਨਸ਼ਨ ਅਤੇ ਹੋਰ ਲਾਭ ਲੈਣ ਲਈ ਧੱਕੇ ਖਾਧੇ, ਪਰ ਇਨਸਾਫ ਨਾ ਮਿਲਣ ’ਤੇ ਉਸਨੇ ਪੈਨਸ਼ਨ ਅਤੇ ਹੋਰ ਲਾਭ ਲੈਣ ਲਈ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਬਲਜੀਤ ਕੌਰ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਪੈਨਸ਼ਨ ਅਤੇ ਪੂਰੇ ਲਾਭ ਦੇਣ ਦੀ ਹਦਾਇਤ ਕੀਤੀ, ਪਰ ਸਿੱਖਿਆ ਵਿਭਾਗ ਦੇ ਵਾਰ-ਵਾਰ ਕਹਿਣ ਉਪਰੰਤ ਵੀ ਡੀ. ਈ. ਓ (ਅ) ਸੁਖਵਿੰਦਰ ਸਿੰਘ ਵੱਲੋਂ ਇਸ ਵਿਧਵਾ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਗਿਆ। ਇਸ ਉਪਰੰਤ ਮਾਨਯੋਗ ਹਾਈਕੋਰਟ ਨੇ ਸਿੱਖਿਆ ਸਕੱਤਰ ਅਤੇ ਡੀ. ਪੀ. ਆਈ (ਅ) ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਜੋ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਹੋਏ। ਇਸੇ ਦੌਰਾਨ ਪ੍ਰਮੁੱਖ ਸਕੱਤਰ ਸਿੱਖਿਆ ਵੱਲੋਂ ਡੀ. ਈ. ਓ (ਅ) ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮਾਨਯੋਗ ਹਾਈਕੋਰਟ ਨੇ ਡੀ. ਪੀ. ਆਈ ਐਲੀਮੈਂਟਰੀ ਨੂੰ ਹੁਕਮ ਕੀਤੇ ਹਨ ਕਿ ਵਿਧਵਾ ਬਲਜੀਤ ਕੌਰ ਨੂੰ ਮਿਲਣ ਵਾਲੇ ਲਾਭ 15 ਦਿਨ ਦੇ ਅੰਦਰ-ਅੰਦਰ ਦਿੱਤੇ ਜਾਣ। ਡੀ. ਪੀ. ਆਈ (ਅ) ਡਾ. ਸਾਧੂ ਸਿੰਘ ਰੰਧਾਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
Tags:

More Leatest Stories