ਪੂਰੇ ਦੇਸ਼ 'ਚ ਜਨਮਅਸ਼ਟਮੀ ਦੀਆਂ ਰੌਣਕਾਂ

Gurjeet Singh

14

August

2009

ਪੂਰੇ ਦੇਸ਼ 'ਚ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ 'ਤੇ ਅੱਜ ਮਥੁਰਾ-ਵ੍ਰਿੰਦਾਵਨ ਸਮੇਤ ਪੂਰੇ ਦੇਸ਼ ਦੇ ਮੰਦਰਾਂ 'ਚ ਭਗਤਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਅੱਜ ਦੇ ਹੀ ਦਿਨ ਦਵਾਪਰ ਯੁੱਗ ਵਿੱਚ ਭਗਵਾਨ ਸ਼੍ਰੀਕ੍ਰਿਸ਼ਨ ਦਾ ਜਨਮ ਹੋਇਆ ਸੀ। ਉਹਨਾਂ ਦੇ ਜਨਮ ਦੇ ਮੌਕੇ 'ਤੇ ਅੱਜ ਪੂਰੇ ਦੇਸ਼ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰਾਂ 'ਚ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਥਾਂ-ਥਾਂ ਝਾਕੀਆਂ ਬਣਾਈਆਂ ਗਈਆਂ ਹਨ। ਪੂਰੇ ਦੇਸ਼ ਦੇ ਮੰਦਰਾਂ 'ਚ ਅੱਜ ਭਗਵਾਨ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਅੱਧੀ ਰਾਤ ਨੂੰ ਭਗਵਾਨ ਦਾ ਜਨਮਉਤਸਵ ਬਹੁਤ ਧੂਮਧਾਮ ਨਾਲ ਮਨਾਏ ਜਾਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਜਨਮਅਸ਼ਟਮੀ ਵਿੱਚ ਮਥੁਰਾ ਦਾ ਰੰਗ ਸਭ ਤੋਂ ਅਲੱਗ ਹੁੰਦਾ ਹੈ। ਮਥੁਰਾ ਸ਼੍ਰੀਕ੍ਰਿਸ਼ਨ ਦਾ ਜਨਮਸਥਾਨ ਹੈ। ਮਥੁਰਾ ਅਤੇ ਵ੍ਰਿੰਦਾਵਨ ਦੇ ਮੰਦਰਾਂ ਵਿੱਚ ਸ਼ਾਨਦਾਰ ਸਜਾਵਟ ਕੀਤੀ ਗਈ ਹੈ।
Tags:

More Leatest Stories