ਆਖ਼ਰੀ ਓਲੰਪਿਕ ਹਾਕੀ ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ

Gurjeet Singh

21

April

2012

ਲੰਡਨ ਓਲੰਪਿਕ ਖੇਡਾਂ ਲਈ ਹੁਣ ਤ¤ਕ ਭਾਰਤ ਸਮੇਤ 11 ਹਾਕੀ ਟੀਮਾਂ ਦਾ ਫ਼ੈਸਲਾ ਹੋ ਚੁਕਿਆ ਹੈ। ਸਿਰਫ਼ ਇ¤ਕ ਟੀਮ ਨੇ 25 ਅਪ੍ਰੈਲ ਤੋਂ 6 ਮਈ ਤ¤ਕ ਕਾਕਾਮਿਗਾਹਰਾ (ਜਪਾਨ) ਵਿਖੇ ਆਖ਼ਰੀ ਕੁਆਲੀਫਾਇੰਗ ਟੂਰਨਾਮੈਟ ਖੇਡਣਾ ਹੈ। ਓਲੰਪਿਕ ਦੇ ਨਿਯਮਾਂ ਅਨੁਸਾਰ ਮੇਜ਼ਬਾਨ ਬਰਤਾਨੀਆ, 15 ਤੋਂ 25 ਨਵੰਬਰ 2010 ਤ¤ਕ ਗੁਆਂਗਜ਼ੂ (ਚੀਨ) ਵਿਖੇ ਹੋਈਆਂ ਏਸ਼ੀਆਈ ਖੇਡਾਂ ਦੀ ਜੇਤੂ ਟੀਮ ਪਾਕਿਸਤਾਨ ਨੇ, 20 ਤੋਂ 28 ਅਗਸਤ 2011 ਨੂੰ ਮੋਂਚਿਨਗਲਾਬਚ (ਜਰਮਨੀ) ਵਿਖੇ ਖੇਡੀ ਗਈ ਯੂਰੋ ਹਾਕੀ ਨੇਸ਼ਨਜ਼ ਚੈਂਪੀਅਨਜ਼ਸ਼ਿਪ ਵਿ¤ਚੋਂ ਜਰਮਨੀ, ਨੀਦਰਲੈਂਡ, ਬੈਲਜੀਅਮ ਨੇ, 6 ਤੋਂ 9 ਅਕਤੂਬਰ 2011 ਤ¤ਕ ਹੌਬਰਟ (ਆਸਟਰੇਲੀਆ) ਵਿਖੇ ਚ¤ਲੇ ਓਸਿਆਨਾ ਕ¤ਪ ਮੁਤਾਬਕ ਆਸਟਰੇਲੀਆ, ਨਿਊਜ਼ੀਲੈਂਡ ਨੇ, 14 ਤੋਂ 30 ਅਕਤੂਬਰ 2011 ਤ¤ਕ ਗੌਡਾਲਜਾਰਾ (ਮੈਕਸੀਕੋ) ਵਿ¤ਚ ਹੋਈਆਂ ਪੈਨ ਅਮਰੀਕਨ ਗੇਮਜ਼ ਦੀ ਜੇਤੂ ਅਰਜਨਟੀਨਾ ਨੇ, 18 ਤੋਂ 26 ਫ਼ਰਵਰੀ 2012 ਤ¤ਕ ਖੇਡੇ ਗਏ। ਪਹਿਲੇ ਓਲੰਪਿਕ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਦਿ¤ਲੀ (ਭਾਰਤ) ਦੀ ਜੇਤੂ ਟੀਮ ਭਾਰਤ ਨੇ, 10 ਤੋਂ 18 ਮਾਰਚ 2012 ਤ¤ਕ ਚ¤ਲੇ ਦੂਜੇ ਓਲੰਪਿਕ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਡਬਲਿਨ (ਆਇਰਲੈਂਡ) ਦੀ ਜੇਤੂ ਟੀਮ ਕੋਰੀਆ ਨੇ ਅਤੇ ਇਨਵਾਈਟ ਟੀਮ ਸਪੇਨ ਨੇ ਦਾਖ਼ਲਾ ਪਾ ਲਿਆ ਹੈ। ਹੁਣ ਤੀਜੇ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਵਿ¤ਚ ਖੇਡ ਰਹੀਆਂ ਦ¤ਖਣੀ ਅਫ਼ਰੀਕਾ, ਜਪਾਨ, ਚੀਨ, ਆਸਟਰੀਆ, ਚੈ¤ਕ ਗਣਰਾਜ, ਬਰਾਜ਼ੀਲ ਵਿ¤ਚੋਂ ਜੇਤੂ ਰਹਿਣ ਵਾਲੀ ਟੀਮ ਨੇ 12 ਵੀਂ ਅਤੇ ਆਖ਼ਰੀ ਟੀਮ ਵਜੋਂ ਓਲੰਪਿਕ ਵਿ¤ਚ ਪ੍ਰਵੇਸ਼ ਪਾਉਣਾ ਹੈ। ਹੁਣ ਤ¤ਕ ਓਲੰਪਿਕ ਦੀ ਟਿਕਟ ਹਾਸਲ ਕਰ ਚੁਕੀਆਂ 11 ਟੀਮਾਂ ਨੂੰ ਦੋ ਗਰੁੱਪਾਂ ਵਿ¤ਚ ਵੰਡਿਆ ਗਿਆ ਹੈ। ਪੂਲ ਏ ਵਿ¤ਚ ਆਸਟਰੇਲੀਆ, ਬਰਤਾਨੀਆ, ਸਪੇਨ, ਪਾਕਿਸਤਾਨ, ਅਰਜਨਟੀਨਾ, ਤੋਂ ਇਲਾਵਾ ਆਖ਼ਰੀ ਟੀਮ ਜੋ ਆਖ਼ਰੀ ਗੇੜ ਖੇਡ ਕੇ ਕੁਆਲੀਫ਼ਾਈ ਕਰੇਗੀ, ਉਸ ਨੂੰ ਸ਼ਮੂਲੀਅਤ ਮਿਲੀ ਹੈ। ਪੂਲ ਬੀ ਵਿ¤ਚ ਭਾਰਤ, ਨੀਦਰਲੈਂਡ, ਕੋਰੀਆ, ਨਿਊਜ਼ੀਲੈਂਡ, ਬੈਲਜੀਅਮ ਅਤੇ ਜਰਮਨੀ ਦੀ ਟੀਮ ਸ਼ਾਮਲ ਹੈ। ਤੀਜੇ ਕੁਆਲੀਫਾਈਂਗ ਗੇੜ ਵਿ¤ਚ 6 ਟੀਮਾਂ ਨੇ 15 ਮੈਚ ਰਾਊਂਡ ਰਾਬਿਨ ਅਧਾਰ ਉ¤ਤੇ ਖੇਡਣੇ ਹਨ। ਜਦੋਂ ਕਿ 3 ਮੈਚ ਨਾਕ ਆਊਟ ਨਿਯਮ ਤਹਿਤ ਖੇਡੇ ਜਾਣੇ ਹਨ। ਰੋਜ਼ਾਨਾ ਤਿੰਨ ਤਿੰਨ ਮੈਚ ਹੋਣੇ ਹਨ। ਪਰ ਇ¤ਕ ਦਿਨ ਮੈਚ ਅਤੇ ਦੂਜੇ ਦਿਨ ਅਰਾਮ ਕਰਨਾ ਮਿੱਥਿਆ ਗਿਆ ਹੈ। ਇਸ ਅਨੁਸਾਰ 26 ਨੂੰ 3 ਮੈਚ, 27 ਨੂੰ ਰੈਸਟ, 28 ਨੂੰ 3 ਮੈਚ, 29 ਨੂੰ ਅਰਾਮ ਦਾ ਦਿਨ, 30 ਨੂੰ 3 ਮੈਚ, ਪਹਿਲੀ ਮਈ ਨੂੰ ਕੋਈ ਮੈਚ ਨਹੀਂ, 2 ਮਈ ਨੂੰ 3 ਮੈਚ , 3 ਮਈ ਨੂੰ ਰੈਸਟ ਅਤੇ 4 ਮਈ ਨੁੰ 3 ਮੈਚ ਖੇਡੇ ਜਾਣੇ ਹਨ। ਮੁਕਾਬਲੇ ਦੇ ਆਖ਼ਰੀ ਦਿਨ ਪੰਜਵੇਂ-ਛੇਵੇਂ, ਤੀਜੇ-ਚੌਥੇ, ਸਥਾਨ ਵਾਲੇ ਮੈਚ ਤੋਂ ਇਲਾਵਾ ਓਲੰਪਿਕ ਦੀ ਟਿਕਟ ਵਾਲਾ ਫਾਈਨਲ ਮੈਚ ਵੀ ਹੋਵੇਗਾ।। ਇਸ ਕੁਆਲੀਫਾਈਂਗ ਟੂਰਨਾਮੈਂਟ ਦਾ ਉਦਘਾਟਨੀ ਮੈਚ ਆਸਟਰੀਆ ਅਤੇ ਚੀਨ ਦਰਮਿਆਨ 26 ਅਪ੍ਰੈਲ ਨੂੰ 13.30 ਵਜੇ ਖੇਡਿਆ ਜਾਣਾ ਹੈ। ਬਾਕੀ।ਸਾਰੇ ਮੈਚਾਂ ਦਾ ਵੇਰਵਾ ਇਸ ਤਰਾਂ ਹੈ:-26 ਅਪ੍ਰੈਲ: ਜਪਾਨ ਬਨਾਮ ਚੈ¤ਕ ਗਣਰਾਜ 16.00 ਵਜੇ, ਦ¤ਖਣੀ ਅਫਰੀਕਾ-ਬਰਾਜ਼ੀਲ 18.00 ਵਜੇ, 28 ਅਪ੍ਰੈਲ: ਚੈ¤ਕ ਗਣਰਾਜ - ਦ¤ਖਣੀ ਅਫਰੀਕਾ 10.00 ਵਜੇ, ਚੀਨ-ਬਰਾਜ਼ੀਲ 12.30 ਵਜੇ, ਜਪਾਨ-ਆਸਟਰੀਆ 15.00 ਵਜੇ, 30 ਅਪ੍ਰੈਲ: ਚੈ¤ਕ ਗਣਰਾਜ- ਆਸਟਰੀਆ 13.30 ਵਜੇ, ਬਰਾਜ਼ੀਲ- ਜਪਾਨ 16.00 ਵਜੇ, ਦ¤ਖਣੀ ਅਫਰੀਕਾ- ਚੀਨ 18.30 ਵਜੇ,2 ਮਈ ; ਬਰਾਜ਼ੀਲ- ਆਸਟਰੀਆ 13.30 ਵਜੇ, ਜਪਾਨ- ਦ¤ਖਣੀ ਅਫਰੀਕਾ 16.00 ਵਜੇ, ਚੈ¤ਕ ਗਣਰਾਜ- ਚੀਨ 18.30 ਵਜੇ, 4 ਮਈ: ਚੈ¤ਕ ਗਣਰਾਜ- ਬਰਾਜ਼ੀਲ 13.30 ਵਜੇ, ਚੀਨ- ਜਪਾਨ 16.00 ਵਜੇ, ਦ¤ਖਣੀ ਅਫਰੀਕਾ- ਆਸਟਰੀਆ 18.30 ਵਜੇ। ਕਲਾਸੀਫਿਕੇਸ਼ਨ ਮੈਚ 6 ਮਈ ਨੂੰ ਅੰਕਾਂ ਦੇ ਅਧਾਰਤ ਹੇਠਲੀਆਂ ਦੋ ਟੀਮਾਂ ਦਾ ਪੰਜਵੇਂ–ਛੇਵੇਂ ਸਥਾਨ ਲਈ ਮੈਚ 10 ਵਜੇ, ਏਵੇਂ ਹੀ ਤੀਜੇ ਅਤੇ ਚੌਥੇ ਸਥਾਨ ਵਾਲਾ ਮੈਚ ਅੰਕਾਂ ਦੇ ਅਧਾਰਤ ਵਿਚਕਾਰਲੀਆਂ ਦੋ ਟੀਮਾਂ ਦਰਮਿਆਨ 12.30 ਵਜੇ ਹੋਣਾ ਹੈ। ਜਦੋਂ ਕਿ ਅੰਕਾਂ ਮੁਤਾਬਕ ਸ਼ਿਖਰਲੀਆਂ ਦੋ ਟੀਮਾਂ ਫਾਈਨਲ ਮੈਚ 15.00 ਵਜੇ ਖੇਡਣਗੀਆਂ। ਜੇਤੂ ਟੀਮ ਓਲੰਪਿਕ ਵਿ¤ਚ ਪਹੁੰਚਣ ਵਾਲੀ 12 ਵੀਂ ਅਤੇ ਆਖ਼ਰੀ ਟੀਮ ਬਣੇਗੀ।। -ਰਣਜੀਤ ਸਿੰਘ ਪ੍ਰੀਤ ਭਗਤਾ-151206 (ਬਠਿੰਡਾ)
Tags: men's_field_hockey_qualifying_tournaments_for_the_2012_summer_olympics

More Leatest Stories