ਪੀ.ਚਿਦੰਬਰਮ ਨੇ ਐਨ.ਐਸ.ਜੀ. ਦੇ ਹਾਈਜੈਕ ਵਿਰੋਧੀ ਇਕਾਈ ਦਾ ਨੀਹ ਪੱਥਰ ਰੱਖਿਆ

Gurjeet Singh

19

April

2012

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਕੇਂਦਰੀ ਗ੍ਰਹਿ ਮੰਤਰੀਸ਼੍ਰੀ ਪੀ.ਚਿਦੰਮਬਰ ਨੇ ਨਵੀਂ ਦਿੱਲੀ ਦੇ ਸਮਾਲਖਾ ਕੈਂਪ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ ਦੇ ਹਾਈਜੈਕਿੰਗ ਇਕਾਈ ਦਾ ਨੀਂਵ ਪੱਥਰ ਰੱਖਿਆ। ਗ੍ਰਹਿ ਮੰਤਰਾਲਾ ਨੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਆਧੁਨਿਕੀਕਰਨ ਅਤੇ ਵਿਕਾਸ ਪ੍ਰਾਜੈਕਟ ਦੇ ਹਿੱਸੇ ਦੇ ਤੌਰ ‘ਤੇ ਇੱਕ ਸੰਯੁਕਤ ਨਿਰਮਾਣ ਲਈ 47 ਕਰੋੜ 42 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਹ ਨਿਰਮਾਣ 15502 ਐਸ.ਕਿਊਂ ਐਮ. ਦੇ ਖੇਤਰਫਲ ਵਿੱਚ ਕੀਤਾ ਜਾਵੇਗਾ ਅਤੇ ਇਸ ਦੇ ਅਧੀਨ ਚਾਰ ਜ਼ਮੀਨੀ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ। ਇਸ ਇਮਾਰਤ ਵਿੱਚ 540 ਕਮਾਂਡੋਂ ਦੇ ਰਹਿਣ ਦੀ ਸਹੂਲਤ ਹੋਵੇਗੀ। ਇਸ ਦੇ ਇਲਾਵਾ ਪ੍ਰਸ਼ਾਸਨਿਕ ਬਲਾਕ, ਟ੍ਰੇਨਿੰਗ ਬਲਾਕ, ਕਲਾਸ ਅਤੇ ਦੂਜੇ ਸੰਚਾਲਨ ਅਤੇ ਟ੍ਰੇਨਿਗ ਨਾਲ ਜੁੜੇ ਆਧਾਰਭੂਤ ਸਹੂਲਤਾਂ ਉਪਲਬੱਧ ਹੋਣਗੀਆਂ। ਇਸ ਭਵਨ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਇਸ ਮੌਕੇ ‘ਤੇ ਮੌਜੂਦ ਸਨ। ਕੇਂਦਰੀ ਗ੍ਰਹਿ ਸਕੱਤਰ ਤੇ ਹੋਰ ਸੀਨੀਆਰ ਅਧਿਕਾਰੀ ਵੀ ਸਮਾਗਮ ਵਿੱਚ ਹਾਜ਼ਰ ਹੋਏ।

More Leatest Stories

Powered by Arash Info Corpopration