ਆਓ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਅਹਿਦ ਕਰੀਏ

Gurjeet Singh

18

April

2012

ਮਾਵਾਂ ਠੰਡੀਆਂ ਛਾਵਾਂ, ਇਸੇ ਲਈ ਕਿਹਾ ਜਾਂਦਾ ਹੈ,।ਕਿਉਂਕਿ ਮਾਂ ਰ¤ਬ ਦਾ ਦੂਜਾ ਨਾਂ ਹੈ।।ਮਾਂ-ਬੋਲੀ, ਮਾਂ ਦੀ ਮਮਤਾ ਤੇ ਮੋਹ ਨਾਲ ਭਰੀ। ਭਾਸ਼ਾ ਦਾ ਅਨੁਵਾਦ ਹੋ ਸਕਦਾ ਏ, ਪਰ ਕੀ ਮਾਂ ਦੀ ਮਮਤਾ ਦਾ ਅਨੁਵਾਦ ਹੋ ਸਕਦਾ ਏ? ਕਿਤੇ ਮੋਹ ਦਾ ਅਨੁਵਾਦ ਵੀ ਹੁੰਦਾ ਏ? ਭਾਸ਼ਾ ਪਹਿਲੀ ਜਾਂ ਦੂਜੀ ਹੋ ਸਕਦੀ ਏ, ਪਰ ਮਾਂ ਨਹੀਂ! ਮਾਂ ਦਾ ਦਰਜਾ ਸਿਰਫ ਅੰਨ, ਕ¤ਪੜਾ, ਘਰ ਦੇਣ ਵਾਲੀ ਧਰਤੀ ਨੂੰ ਮਿਲਿਆ ਏ ਜਾਂ ਫਿਰ ਸੋਚਾਂ, ਜਜ਼ਬਿਆਂ ਨੂੰ ਬੋਲ ਤੇ ਬੋਲਾਂ ਨੂੰ ਸ਼ਬਦ ਦੇਣ ਵਾਲੀ ਬੋਲੀ ਨੂੰ।। ਮਾਂ-ਬੋਲੀ ਸਦਕਾ ਗਿਆਨ ਮਸਤਕ ਦਾ ਨਸੀਬ ਬਣਦਾ ਏ ਤੇ ਸੋਚਾਂ ਵਿ¤ਚ ਉਜਿਆਰਾ ਹੁੰਦਾ ਏ।। ਬੋਲੀ ਦਾ ਆਸਰਾ ਸਮਾਜਿਕ ਮਿਲਵਰਤਨ ਦਾ ਆਸਰਾ ਦਿੰਦਾ ਏ, ਜਿਸ ਸਦਕਾ ਇਕ ਬ¤ਚਾ ਮਾਂ-ਬੋਲੀ ਦੇ ਮੁੱਢਲੇ ਉਚਾਰਨ, ਸ਼ਬਦ ਭੰਡਾਰ, ਵਾਕ ਬਣਤਰ, ਮੁਹਾਵਰਿਆਂ ਤੇ ਵਾਕਾਂ ਦੀ ਠੀਕ ਸੇਧ ਲੈਂਦਾ ਏ ਤੇ ਉਸ ਵਿ¤ਚ ਵਿਚਾਰ ਪ੍ਰਗਟਾਅ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।। ਸਾਹਿਤ ਪੜ੍ਹਨ ਦੀ ਭੁ¤ਖ ਤੇ ਸੁਹਜ-ਸੁਆਦ ਦੀ ਤ੍ਰਿਪਤੀ ਮਾਂ ਬੋਲੀ ਹੀ ਪੂਰੀ ਕਰ ਸਕਦੀ ਹੈ।।ਤੋਤਲੇ ਬੋਲ ਬੋਲਦੇ ਬਾਲਾਂ ਵਲੋਂ ਆਪਣੀ ਮਾਂ ਤੋਂ ਬੋਲਣੀ ਸਿ¤ਖੀ ਭਾਸ਼ਾ ਤਾਂ ਮਾਂ ਦੇ ਅੰਮ੍ਰਿਤ ਰੂਪੀ ਮਿ¤ਠੇ ਬੋਲ ਤੇ ਸਿਹਤਮੰਦ ਦੁ¤ਧ ਵਰਗੀ ਹੀ ਮਿ¤ਠੀ, ਸਵਾਦੀ, ਪਿਆਰੀ ਤੇ ਸਚਿਆਰੀ ਹੁੰਦੀ ਹੈ।।ਮਾਂ-ਬੋਲੀ ਕਿੰਨੀ ਮਿ¤ਠੀ, ਪਿਆਰੀ, ਸਚਿਆਰੀ, ਹੁਸੀਨ, ਰਿਸ਼ਟ-ਪੁਸ਼ਟ, ਰੂਪਮਾਨ ਤੇ ਸ਼ਕਤੀਸ਼ਾਲੀ ਹੈ, ਇਸ ਦਾ ਅਹਿਸਾਸ ਤਾਂ ਮਾਂ-ਬੋਲੀ ਨਾਲ ਸ¤ਚੇ ਦਿਲੋਂ ਪਿਆਰ ਕਰ ਕੇ ਹੀ ਹੁੰਦਾ ਹੈ।।ਮਾਂ-ਬੋਲੀ ਕਿਸੇ ਮਜ਼ਹਬ, ਜਾਤ, ਧਰਮ, ਨਸਲ ਜਾਂ ਕੌਮ ਦੀ ਨਹੀਂ ਹੁੰਦੀ, ਬਲਕਿ ਜ਼ੁਬਾਨ ਬੋਲਣ ਵਾਲਿਆਂ ਦੀ ਹੁੰਦੀ ਹੈ।। ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ, ਜੋ ਪਾਕਿਸਤਾਨ ਦੇ ਰਾਵਲਪਿੰਡੀ, ਜੇਹਲਮ, ਗੁਜਰਾਂਵਾਲਾ ਅਤੇ ਲਾਹੌਰ ਦੇ ਦ¤ਖਣ ਵਾਲੇ ਲੋਕਾਂ ਦੀ ਵੀ ਮਾਂ-ਬੋਲੀ ਹੈ।।ਇਸ ਬੋਲੀ ’ਚ ਰਚੇ ਸਾਹਿਤ ਨੇ ਪੰਜਾਬੀ ਜਨ-ਜੀਵਨ, ਸੋਚ, ਸਿਦਕ, ਸਾਦਕੀ, ਪ੍ਰੇਮ, ਵੀਰਤਾ ਤੇ ਅਣਖ ਨੂੰ ਪੇਸ਼ ਕੀਤਾ ਹੈ।।ਪੰਜਾਬੀ ਇੱਕ ਅਜਿਹੀ ਅਮੀਰ ਭਾਸ਼ਾ ਹੈ, ਜਿਸ ਨੇ ਪੁਆਧੀ, ਦੋਆਬੀ, ਮਲਵਈ, ਮਾਝੀ, ਪੋਠੋਹਾਰੀ, ਭਟਿਆਨੀ, ਲਹਿੰਦੀ, ਹਿੰਦਕੋ ਆਦਿ ਬੋਲੀਆਂ ਦੇ ਸ਼ਬਦਾਂ ਨੂੰ ਆਪਣੇ ਵਿ¤ਚ ਜਜ਼ਬ ਕਰ ਲਿਆ ਹੈ।।ਪੰਜਾਬੀ ਬੋਲੀ ਸਰਬ¤ਤ ਦਾ ਭਲਾ ਮੰਗਦੀ ਹੈ। ਸਭ ਦੀ ਖੁਸ਼ੀ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ।।ਚੜ੍ਹਦੀ ਕਲਾ ਵਾਲੀ ਇਹ ਜ਼ੁਬਾਨ ਚੜ੍ਹਦੀ ਕਲਾ ਵਿ¤ਚ ਹੀ ਰਹੇਗੀ।।ਇਹ ਦੇ ਇੱਕ-ਇੱਕ ਅ¤ਖਰ ’ਚ ਕਿਸੇ ਨੇ ਮਿਸ਼ਰੀ ਘੋਲੀ ਜਾਪਦੀ ਹੈ।। ਗੀਤ-ਸੰਗੀਤ ਦੇ ਮੇਲਿਆਂ, ਗਿ¤ਧੇ-ਭੰਗੜੇ ਦੀਆਂ ਬੋਲੀਆਂ ਮਾਂ-ਬੋਲੀ ਪੰਜਾਬੀ ਵਿੱਚ ਸੁਣਨ ਨੂੰ ਭਲਾ ਕੀਹਦਾ ਚਿ¤ਤ ਨੀ ਕਰਦਾ।।ਇਉਂ ਜਾਪਦੈ ਜਿਵੇਂ ਕਿਸੇ ਮਹਿਕਾਂ ਨੂੰ ਲਾਏ ਜਿੰਦਰੇ ਖੋਲ੍ਹ ਦਿ¤ਤੇ ਹੋਣ।।ਮਾਂ-ਬੋਲੀ ਸਦਕਾ ਹੀ ਸਾਡੇਜਿਊਣ ਦਾ ਸਲੀਕਾ, ਸੁਰ, ਰਾਗ ਤੇ ਵਿਉਂਤ ਨਾਲ ਲਬਾਲਬ ਹੈ ਤੇ ਇਸ ਨਾਲ ਹੀ ਜੀਵਨ ਵਿ¤ਚ ਰੰਗ, ਹਾਸੇ ਤੇ ਖੁਸ਼ਬੋਆਂ ਨੇ, ਮਨ ਨੂੰ ਚੈਨ, ਰੂਹ ਨੂੰ ਖੇੜਾ ਤੇ ਦਿਲ ਨੂੰ ਸ਼ਾਂਤੀ ਏ।।ਮਾਂ-ਬੋਲੀ ਦੇ ਗੀਤਾਂ ਦੀਆਂ ਲੰਮੀਆਂ ਹੇਕਾਂ, ਤਣਾਓ-ਮੁਕਤ ਕਰਨ ਦਾ ਕਾਰਜ ਸਿਰਜਦੀਆਂ ਨੇ।।ਮਾਂ-ਬੋਲੀ ਤੋਂ ਮੁਨਕਰ ਹੋਣਾ ਸ¤ਤਿਅਮ, ਸ਼ਿਵਮ, ਸੁੰਦਰਮ, ਭਾਵ ਸ¤ਚ, ਸੁਹ¤ਪਣ ਤੇ ਸੇਵਾ ਤੋਂ ਵਾਂਝੇ ਹੋਣਾ ਏ।। ਮਾਂ-ਬੋਲੀ ਨੂੰ ਬੋਲ ਕੇ ਇੰਜ ਲ¤ਗਦਾ ਏ, ਜਿਵੇਂ ਮਹਿਕਾਂ-ਭਰੇ ਤਲਾਅ ਵਿ¤ਚ ਡੁ¤ਬ ਗਏ ਹੋਈਏ।।ਮਾਂ-ਬੋਲੀ ਸੁਣ ਕੇ ਇਉਂ ਲ¤ਗਦਾ ਏ, ਜਿਵੇਂ ਕ¤ਚੇ ਦੁ¤ਧ ਦੀ ਝ¤ਗ ਦੇ ਘੁ¤ਟ ਭਰ ਲਏ ਹੋਣ, ਜਿਵੇਂ ਕਿਸੇ ਚੰਨ ਨੂੰ ਖੋਰ ਕੇ ਦੁ¤ਧ ਦਾ ਛੰਨਾ ਪਿਆ ਦਿ¤ਤਾ ਹੋਵੇ।।ਮਾਂ-ਬੋਲੀ ਨੂੰ ਵਿਚਾਰਿਆਂ ਇਉਂ ਲ¤ਗਦਾ ਏ, ਜਿਵੇਂ ਖੂਹ ’ਚ ਗਈਆਂ ਟਿੰਡਾਂ ਭਰ-ਭਰ ਆਉਂਦੀਆਂ ਹੋਣ।। ਮਨੁੱਖੀ ਜੀਵਨ ਦੇ ਚੱਲਣ ਵਿੱਚ ਭਾਸ਼ਾ ਦਾ ਅਹਿਮ ਰੋਲ ਰਿਹਾ ਹੈ।।ਭਾਸ਼ਾ ਸ¤ਭਿਆਚਾਰ ਦੇ ਵਿਕਸਤ ਪੜਾਓ ਦੀ ਦੇਣ ਹੈ।। ਭਾਸ਼ਾ ਨੇ ਮਨੁ¤ਖੀ ਗਿਆਨ ਦੇ ਖੇਤਰ ਵਿ¤ਚ ਕ੍ਰਾਂਤੀ ਪੈਦਾ ਕੀਤੀ।ਹੈ। ਕੋਈ ਵੀ ਬੋਲੀ ਤਾਂ ਹੀ ਜਿਊਂਦੀ ਰਹਿ ਸਕਦੀ ਏ, ਜੇ ਉਹ ਲਿਖਤੀ ਰੂਪ ਵਿ¤ਚ ਲਗਾਤਾਰ ਰੂਪਮਾਨ ਹੁੰਦੀ ਰਹੇ।।ਆਵਾਜ਼ ਨੂੰ ਅ¤ਖਰਾਂ ਵਿ¤ਚ ਬਦਲਣ ਦੀ ਕਾਢ ਤੇ ਅ¤ਖਰਾਂ ਦਾ ਬੋਲੀਆਂ ਵਿ¤ਚ ਬਦਲਣਾ ਇੱਕ ਭਿੰਨਤਾ ਦਾ ਮਜਮੂਨ ਹੈ, ਜੋ ਥੋੜ੍ਹੀ ਜਿਹੀ ਵਿ¤ਥ ਨਾਲ ਵਖਰੇਵਾਂ ਪਾ ਜਾਂਦੀਆਂ ਹਨ।।ਅਜਿਹਾ ਸ¤ਚ ਪੰਜਾਬੀ ਬੋਲੀ ਵਿੱਚ ਸਾਫ਼ ਦਿਖਾਈ ਦਿੰਦਾ ਹੈ।।ਮਿਸਾਲ ਦੇ ਤੌਰ ’ਤੇ ਪੁਆਧੀ, ਲਹਿੰਦੀ, ਦੋਆਬੀ, ਮਾਝੀ, ਮਲਵਈ, ਪੋਠੋਹਾਰੀ, ਮੁਲਤਾਨੀ, ਲਾਹੌਰੀ, ਪਹਾੜੀ, ਸਿੰਧੀ, ਖੜ੍ਹਵੀਂ, ਡੋਗਰੀ, ਕਾਂਗੜੀ ਆਦਿ।ਵਿੱਚ। ਪੰਜਾਬੀ ਮਾਂ-ਬੋਲੀ ਨੇ ਇੱਕ ਸੁਚ¤ਜੀ ਮਾਂ ਵਾਂਗ ਹਰੇਕ ਪੰਜਾਬੀ ਨੂੰ ਹਮੇਸ਼ਾ ਪਿਆਰ ਤੇ ਦੁਲਾਰ ਦਿੰਦਿਆਂ ਲਾਡਲੇ ਪੁ¤ਤਾਂ ਵਾਂਗ ਪਾਲਿਆ ਹੈ।। ਇਸ ਨੇ ਗੁਰੂ ਸਹਿਬਾਨ, ਸੰਤਾਂ, ਭਗਤਾਂ, ਭ¤ਟਾਂ, ਸੂਫ਼ੀ ਫ਼ਕੀਰਾਂ, ਕਵੀਆਂ, ਕਹਾਣੀਕਾਰਾਂ, ਉ¤ਚਕੋਟੀ ਦੇ ਵਿਦਵਾਨਾਂ ਤੋਂ ਆਪਣੇ ਰਾਹੀਂ ਆਪਣੇ ਪੰਜਾਬੀ ਪੁ¤ਤਾਂ ਲਈ ਅਕਲ ਦਾ ਅਨਮੋਲ ਖ਼ਜ਼ਾਨਾ ਲਿਆ ਕੇ ਦਿ¤ਤਾ ਤਾਂ ਜੋ ਉਹ ਦੁਨੀਆ ਵਿੱਚ ਆਪਣੀ ਵ¤ਖਰੀ ਪਹਿਚਾਣ ਬਣਾ ਸਕਣ। ਬੋਲੀ ਆਪਣੇ-ਆਪ ਵਿੱਚ ਜਿ¤ਥੇ ਇੱਕ ਵਿਗਿਆਨ, ਸੰਸਕ੍ਰਿਤੀ, ਭਾਵਨਾ ਹੈ, ਉਥੇ ਉਹ ਇੱਕ ਦਾਰਸ਼ਨਿਕਤਾ ਵੀ ਹੈ।।ਇ¤ਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬੀ ਬੋਲੀ ਕੋਲ ਆਪਣੀ ਦਾਰਸ਼ਨਿਕਤਾ ਦੇ ਨਾਲ-ਨਾਲ ਆਪਣਾ ਵੇਦ, ਰਾਗ ਤੇ ਨਾਦ ਹੈ, ਜਿਸ ਕਰ ਕੇ ਇਹ ਹਮੇਸ਼ਾ ਅਮਰ ਬਣੀ ਰਹੇਗੀ।।ਹਰੇਕ ਭਾਸ਼ਾ ਦੇ ਸ਼ਬਦਾਂ ਦੀ ਸੰਭਾਲ ਕਰ ਕੇ ਹੀ ਉਸ ਨੂੰ ਜੀਵਤ ਰ¤ਖਿਆ ਜਾ ਸਕਦਾ ਹੈ।। ਮਾਂ-ਬੋਲੀ ਦੀ ਮਹ¤ਤਤਾ ਨੂੰ ਸਮਝਦਿਆਂ ਹੀ ਯੁਨੈਸਕੋ ਨੇ 1999 ਵਿ¤ਚ ਵਿਸ਼ਵ ਭਰ ਦੇ ਲੋਕਾਂ ਨੂੰ ਹਰ ਵਰ੍ਹੇ 21 ਫਰਵਰੀ ਨੂੰ ‘ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ’ ਮਨਾਉਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਕਰ ਕੇ ਅ¤ਜ ਸੰਸਾਰ ਪ¤ਧਰ ’ਤੇ ਹਰ ਖਿ¤ਤੇ ਵਿ¤ਚ ਆਪਣੀ-ਆਪਣੀ ਮਾਂ-ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਮਾਂ-ਬੋਲੀ ਦਿਵਸ ਮਨਾਇਆ ਜਾ ਰਿਹਾ ਹੈ।।ਇਸ ਮੌਕੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਅ¤ਜ ਤੋਂ ਪੂਰਨ ਯੋਗਦਾਨ ਪਾਈਏ।।ਪੰਜਾਬੀ, ਦੋਹਾਂ ਪੰਜਾਬਾਂ ਦੀ ਮੁ¤ਖ ਭਾਸ਼ਾ ਹੋਣ ਦੇ ਨਾਲ-ਨਾਲ ਭਾਰਤ ਦੇ ਕਈ ਹੋਰ ਰਾਜਾਂ ਤੇ ਕਈ ਵਿਦੇਸ਼ੀ ਇਲਾਕਿਆਂ ਵਿੱਚ ਦੂਜੀ ਭਾਸ਼ਾ ਦਾ ਦਰਜਾ ਹਾਸਲ ਕਰ ਚੁ¤ਕੀ ਹੈ।। ਸਮੁ¤ਚੇ ਸੰਸਾਰ ਨਾਲ ਪੰਜਾਬੀ ਸਾਹਿਤ ਤੇ ਬੋਲੀ ਦਾ ਸਬੰਧ ਹੋਣ ਕਰ ਕੇ ਅਸੀਂ ਇਸ ਮੋਹ ਦੇ ਕਾਇਲ ਨਹੀਂ ਹੋ ਸਕਦੇ ਕਿ ਪੰਜਾਬੀ ਬੋਲੀ ਦੀ ਇੱਕੋ ਸ਼ੈਲੀ, ਰੰਗ ਤੇ ਸ਼ਬਦਾਵਲੀ ਹੋਵੇ। ਸਮਾਜਿਕ, ਇਤਿਹਾਸਕ ਤੇ ਵਿਕਾਸ ਦੀਆਂ ਸਥਿਤੀਆਂ ਵ¤ਖ-ਵ¤ਖ ਹੋਣ ਕਰ ਕੇ ਇਨ੍ਹਾਂ ਵਿੱਚ ਭਿੰਨਤਾ ਤਾਂ ਰਹਿਣੀ ਹੀ ਹੈ, ਪਰ ਵ¤ਧ ਸੰਵਾਦ ਰਾਹੀਂ ਇਸ ਨੂੰ ਨੇੜੇ-ਤੇੜੇ ਰ¤ਖਿਆ ਜਾ ਸਕਦਾ ਹੈ। ਇੱਥੇ ਯਾਦ ਰ¤ਖਣਯੋਗ ਹੈ ਕਿ ਹਰੇਕ ਵਿਅਕਤੀ ਦੀ ਪਹਿਲੀ ਪਹਿਚਾਣ ਉਸ ਦੀ ਬੋਲੀ ਤੇ ਸ¤ਭਿਆਚਾਰ ਹੁੰਦਾ ਹੈ।। ਰੂਸ ਦੇ ਇੱਕ ਸੂਬੇ ਵਿ¤ਚ ਸਭ ਤੋਂ ਵ¤ਢੀ ਗਾਲ੍ਹ ਹੈ, ‘‘ਜਾਹ, ਤੈਨੂੰ ਤੇਰੀ ਮਾਂ-ਬੋਲੀ ਭੁ¤ਲ ਜਾਵੇ।’’।ਸਾਹਿਤ ਤੇ ਸੱਭਿਆਚਾਰ ਹਰੇਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਤੇ ਸਮਾਜ ਸਦਾ ਉਨ੍ਹਾਂ ਭਾਸ਼ਾ ਵਿਗਿਆਨੀਆਂ ਤੇ ਬੁ¤ਧੀਜੀਵੀਆਂ ਨੂੰ ਨਮਸਕਾਰ ਕਰਦਾ ਹੈ, ਜੋ ਆਪਣਾ ਵਡਮੁ¤ਲਾ ਸਮਾਂ ਮਾਂ-ਬੋਲੀ ਦੇ ਵਿਕਾਸ ਲਈ ਲਾਉਂਦੇ ਹਨ।। ਪੰਜਾਬੀ ਦੇ ਕਈ ਸਾਹਿਤਕਾਰਾਂ ਨੇ ਵੀ ਮਾਂ-ਬੋਲੀ ਦੇ ਦੁ¤ਧ ਦਾ ਕਰਜ਼ ਆਪਣੀਆਂ ਉ¤ਤਮ ਰਚਨਾਵਾਂ ਰਚ ਕੇ ਚੁਕਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ।। ਪੰਜਾਬੀ ਪ¤ਤਰਕਾਰੀ ਨੇ ਵੀ ਪ¤ਤਰਕਾਰਤਾ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਪੰਜਾਬੀ ਦੇ ਪ¤ਤਰਕਾਰ ਅ¤ਜ ਦੇ ਸਮੇਂ ਵਿ¤ਚ ਸੰਸਾਰ ਪ¤ਧਰ ’ਤੇ ਦਾਰਸ਼ਨਿਕ ਸੋਚ ਦੇ ਹਾਣੀ ਬਣ ਬੈਠੇ ਹਨ।। ਅ¤ਜ ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਅਸੀਂ ਮਾਂ-ਬੋਲੀ ਤੋਂ ਪਿਆਰ ਪ੍ਰਾਪਤ ਕਰਦੇ ਹਾਂ, ਉਸ ਤੋਂ ਦੁ¤ਗਣਾ ਪਿਆਰ ਇਸ ਨੂੰ ਦੇਈਏ।।ਬੇਗਾਨੀ ਛਾਂ ਹੇਠਾਂ ਬੈਠਣ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਆਪਣੀ ਬੋਲੀ ਦੀ ਠੰਢੀ, ਮਿ¤ਠੀ ਹਵਾ ਦਾ ਆਨੰਦ ਮਾਣੀਏ ਅਤੇ ਵ¤ਧ ਤੋਂ ਵ¤ਧ ਰੋਜ਼ਾਨਾ ਦੇ ਕੰਮਕਾਰ ਵਿ¤ਚ ਮਾਂ-ਬੋਲੀ ਪੰਜਾਬੀ ਨੂੰ ਅਪਣਾਈਏ, ਪੰਜਾਬੀ ਬੋਲੀ ਨੂੰ ਪ੍ਰਫੁ¤ਲਿਤ ਕਰਨ ਲਈ ਯਤਨ ਆਰੰਭੀਏ।। ਮਾਂ-ਬੋਲੀ ਦਿਵਸ ਮਨਾਉਂਦੇ ਸਮੇਂ ਇਹ ਪ੍ਰਣ ਕਰੀਏ ਕਿ ਅ¤ਜ ਤੋਂ ਬਾਅਦ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦੇਵਾਂਗੇ।। ਆਓ, ਸ਼ੁਰੂਆਤ ਕਰੀਏ ਆਪਣੇ ਫ਼ਰਜ਼ਾਂ ਨੂੰ ਪਹਿਚਾਨਣ ਦੀ, ਮਾਂ-ਬੋਲੀ ਦੀ ਮਹ¤ਤਤਾ ਸਮਝਣ ਦੀ, ਕਿਉਂਕਿ ਇਸ ਦੀ ਉਂਗਲ ਫੜ ਕੇ ਹੀ ਅਸੀਂ ਲਗਾਤਾਰ ਚਲਦੇ ਹੋਏ ਤਰ¤ਕੀਆਂ ਦੇ ਮਾਰਗ ਤੈਅ ਕਰ ਸਕਦੇ ਹਾਂ ਤੇ ਆਪਣੇ ਵਿਰਸੇ ਨੂੰ ਸਮਝਣ ਲਈ ਇਸ ਤੋਂ ਵ¤ਡੀ ਹੋਰ ਕੋਈ ਪ੍ਰਾਪਤੀ ਨਹੀਂ।।ਮਾਂ-ਬੋਲੀ ਦਿਵਸ ਨੂੰ ਪੂਰੀ ਸੁਹਿਰਦਤਾ ਨਾਲ ਮਨਾਉਂਦਿਆਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਇਹ ਦਿਵਸ ਭਾਸ਼ਣਾਂ, ਸਮਾਗਮਾਂ, ਇਜਲਾਸਾਂ ਦੀ ਖਾਨਾਪੂਰਤੀ ਬਣ ਕੇ ਨਾ ਰਹਿ ਜਾਵੇ, ਕਿਉਂਕਿ ਜੇ ਅਜਿਹਾ ਹੋਇਆ ਤਾਂ ਅਸੀਂ ਕਦੇ ਵੀ ਮਾਂ-ਬੋਲੀ ਦੀ ਸਥਿਤੀ ਨੂੰ ਕਦੇ ਵੀ ਖ਼ੁਸ਼ਗਵਾਰ ਨਹੀਂ ਬਣਾ ਸਕਾਂਗੇ! ਲੇਖ ਦਾ ਅੰਤ ਧਨੀ ਰਾਮ ਚਾਤ੍ਰਿਕ ਵਲੋਂ ਲਿਖੇ ਬੋਲਾਂ ਨਾਲ ਕਰਦੇ ਹਾਂ : ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ, ਇਹੋ ਜਿੰਦ-ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ, ਹ¤ਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ। ਰਾਜ ਸਿੰਘ
Tags: raj-singh

More Leatest Stories