ਪਾਣੀ ਦੀ ਸੰਭਾਲ ਲਈ ਦੂਰਦਰਸ਼ੀ ਨੀਤੀਆਂ ਬਣਨ

Gurjeet Singh

26

March

2012

ਅੱਜ ਸੰਸਾਰ ਵਿ¤ਚ ਬਹੁਤੇ ਲੜਾਈ-ਝਗੜੇ ਤੇਲ ਦੇ ਵਸੀਲਿਆਂ ਉ¤ਤੇ ਕਬਜ਼ਾ ਕਰਨ ਲਈ ਹੋ ਰਹੇ ਹਨ, ਪਰ ਆਖਿਆ ਜਾ ਰਿਹਾ ਹੈ ਕਿ ਭਵਿ¤ਖ ਵਿ¤ਚ ਲੜਾਈਆਂ ਪਾਣੀਆਂ ਦੇ ਸਰੋਤਾਂ ਉ¤ਤੇ ਕਬਜ਼ਾ ਕਰਨ ਲਈ ਹੋਣਗੀਆਂ।।ਕੁਝ ਸਾਲਾਂ ਵਿ¤ਚ ਹੀ ਤੀਜੀ ਦੁਨੀਆਂ ਦੇ ਦੇਸ਼ਾਂ ਵਿ¤ਚ ਭੋਜਨ ਦੇ ਨਾਲ-ਨਾਲ ਵਸੋਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ਵੀ ਮੁ¤ਖ ਸਮ¤ਸਿਆ ਬਣ ਜਾਵੇਗੀ। ਤੀਜੀ ਦੁਨੀਆਂ ਦੇ ਦੇਸ਼ਾਂ ਵਿ¤ਚ ਹੁਣ ਵੀ ਪੀਣ ਵਾਲਾ ਸ਼ੁ¤ਧ ਪਾਣੀ ਵਸੋਂ ਦੇ ਕਾਫ਼ੀ ਹਿ¤ਸੇ ਨੂੰ ਨਸੀਬ ਨਹੀਂ ਹੈ।।ਭਾਰਤ ਵੀ ਇਸ ਦੀ ਲਪੇਟ ਵਿ¤ਚ ਹੈ।।ਕਈ ਇਲਾਕਿਆਂ ਵਿ¤ਚ ਔਰਤਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਕਈ ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਹੈ।। ਆਬਾਦੀ ਵਿ¤ਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ ਇਸ ਮੁਸ਼ਕਿਲ ਵਿ¤ਚ ਹੋਰ ਵਾਧਾ ਹੋ ਰਿਹਾ ਹੈ।।ਜੇਕਰ ਪੰਜਾਬ ਵ¤ਲ ਝਾਤੀ ਮਾਰੀਏ ਤਾਂ ਇ¤ਥੇ ਵੀ ਪਾਣੀ ਦੀ ਘਾਟ ਦਿਨੋ-ਦਿਨ ਵ¤ਧ ਰਹੀ ਹੈ। ਪੰਜਾਬ ਦਾ ਨਾਮ ਹੀ ਪਾਣੀ ਉ¤ਤੇ ਰ¤ਖਿਆ ਗਿਆ ਹੈ।।ਕਦੇ ਇ¤ਥੇ ਸ¤ਤ ਦਰਿਆ ਵੱਗਦੇ ਸਨ ਤੇ ਮੁੜ ਪੰਜ ਦਰਿਆ ਰਹਿ ਗਏ, ਜਿਸ ਕਰ ਕੇ ਇਸ ਨੂੰ ਪੰਜਾਬ ਆਖਿਆ ਜਾਂਦਾ ਹੈ।। ਹੁਣ ਤਾਂ ਪੰਜਾਬ ਵਿ¤ਚ ਕੇਵਲ ਦੋ ਦਰਿਆ ਹੀ ਰਹਿ ਗਏ ਹਨ। ਇਨ੍ਹਾਂ ਵਿ¤ਚ ਵੀ ਹਮੇਸ਼ਾ ਪਾਣੀ ਦੀ ਘਾਟ ਹੀ ਵੇਖੀ ਗਈ ਹੈ, ਕਿਉਂਕਿ ਇਨ੍ਹਾਂ ਦਾ ਪਾਣੀ ਨਹਿਰਾਂ ਰਾਹੀਂ ਸਿੰਚਾਈ ਲਈ ਵਰਤਿਆ ਜਾਣ ਲ¤ਗ ਪਿਆ ਹੈ।। ਪੰਜਾਬ ਦੇ ਅ¤ਧੇ ਤੋਂ ਵ¤ਧ ਹਿ¤ਸੇ ਵਿ¤ਚ ਧਰਤੀ ਹੇਠ ਮਿ¤ਠੇ ਪਾਣੀ ਦੇ ਭੰਡਾਰ ਹਨ।। ਮਾਲਵੇ ਦਾ ਬਹੁਤਾ ਹਿ¤ਸਾ, ਪੁਆਧ ਤੇ ਕੰਢੀ ਦਾ ਇਲਾਕਾ ਹਮੇਸ਼ਾ ਘ¤ਟ ਪਾਣੀ ਵਾਲੇ ਖਿ¤ਤੇ ਹੀ ਰਹੇ ਹਨ।।ਨਹਿਰਾਂ ਦਾ ਪਾਣੀ ਜਾਣ ਨਾਲ ਮਾਲਵੇ ਵਿ¤ਚ ਖੁਸ਼ਹਾਲੀ ਆਈ ਹੈ।।ਪਹਿਲਾਂ ਤਾਂ ਰੇਤ ਦੇ ਟਿੱਬਿਆਂ ਉ¤ਤੇ ਬਾਜਰਾ ਜਾਂ ਛੋਲੇ ਹੀ ਪੈਦਾ ਹੁੰਦੇ ਸਨ।। ਅੱਜ ਤੋਂ ਕੋਈ ਅ¤ਧੀ ਸਦੀ ਪਹਿਲਾਂ ਤਕ ਪੰਜਾਬ ਵਿ¤ਚ ਪਾਣੀ ਦੀ ਬੜੀ ਸੰਕੋਚਵੀਂ ਵਰਤੋਂ ਹੁੰਦੀ ਸੀ।। ਵਸੋਂ ਘ¤ਟ ਸੀ, ਜੀਵਨ ਵਿ¤ਚ ਮਸ਼ੀਨਾਂ ਦੀ ਵਰਤੋਂ ਸ਼ੁਰੂ ਨਹੀਂ ਸੀ ਹੋਈ।।ਧਰਤੀ ਹੇਠਲੇ ਪਾਣੀ ਨੂੰ ਪ੍ਰਾਪਤ ਕਰਨ ਲਈ ਖੂਹ ਪੁੱਟੇ ਜਾਂਦੇ ਸਨ।।ਘਰੇਲੂ ਵਰਤੋਂ ਲਈ ਪਾਣੀ ਹ¤ਥਾਂ ਨਾਲ ਡੋਲ ਦੀ ਸਹਾਇਤਾ ਨਾਲ ਖੂਹ ਵਿ¤ਚੋਂ ਕ¤ਢਿਆ ਜਾਂਦਾ ਸੀ, ਜਦੋਂ ਕਿ ਸਿੰਚਾਈ ਲਈ ਪਹਿਲਾਂ ਚਰਸ ਅਤੇ ਮੁੜ ਹਲਟਾਂ ਦੀ ਵਰਤੋਂ ਹੋਣ ਲ¤ਗੀ। ਇਨ੍ਹਾਂ ਨੂੰ ਡੰਗਰਾਂ ਦੀ ਸਹਾਇਤਾ ਨਾਲ ਹੀ ਕ¤ਢਿਆ ਜਾਂਦਾ ਸੀ।। ਇੰਜ, ਸਿੰਚਾਈ ਹੇਠ ਬਹੁਤ ਘ¤ਟ ਰਕਬਾ ਸੀ।।ਜਿੰਨਾ ਕੁ ਪਾਣੀ ਧਰਤੀ ਹੇਠੋਂ ਕ¤ਢਿਆ ਜਾਂਦਾ ਸੀ, ਓਨਾ ਕੁ ਹੀ ਪਾਣੀ ਬਰਸਾਤ ਦੇ ਦਿਨਾਂ ਵਿ¤ਚ ਧਰਤੀ ਹੇਠ ਚਲਾ ਜਾਂਦਾ ਸੀ।। ਉਦੋਂ ਬਰਸਾਤ ਵੀ ਬਹੁਤ ਹੁੰਦੀ ਸੀ। ਲਗਾਤਾਰ ਕਈ-ਕਈ ਦਿਨ ਮੀਂਹ ਪੈਂਦਾ ਰਹਿੰਦਾ ਸੀ।। ਸਾਡੇ ਦੇਸ਼ ਵਿ¤ਚ ਪਾਣੀ ਨੂੰ ਸਭ ਤੋਂ ਪਵਿ¤ਤਰ ਮੰਨਿਆ ਜਾਂਦਾ ਸੀ।। ਕਿਸੇ ਨੂੰ ਵੀ ਪਵਿ¤ਤਰ ਕਰਨ ਲਈ ਪਾਣੀ ਦਾ ਛਿ¤ਟਾ ਮਾਰਨਾ ਹੀ ਕਾਫ਼ੀ ਸੀ।। ਸ੍ਰੀ ਗੁਰੂ ਨਾਨਕ ਸਾਹਿਬ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿ¤ਤਾ ਹੈ, ਕਿਉਂਕਿ ਇਸ ਤੋਂ ਬਗ਼ੈਰ ਧਰਤੀ ਉ¤ਤੇ ਜੀਵਨ ਧੜਕ ਹੀ ਨਹੀਂ ਸਕਦਾ।। ਸੰਸਾਰ ਵਿ¤ਚ ਸਭ ਤੋਂ ਪਹਿਲਾਂ ਜੀਵਨ ਧੜਕਿਆ ਹੀ ਪਾਣੀ ਅੰਦਰ ਹੀ ਸੀ।। ਕੋਈ ਵੀ ਜੀਵ, ਜੰਤੂ ਅਤੇ ਬਨਸਪਤੀ ਪਾਣੀ ਬਗ਼ੈਰ ਜੀਵਤ ਨਹੀਂ ਰਹਿ ਸਕਦਾ।।ਪਿਛਲੀ ਸਦੀ ਦੇ ਅ¤ਧ ਤਕ ਪਾਣੀ ਦੀ ਪਵਿ¤ਤਰਤਾ ਅਤੇ ਸੰਜਮੀ ਵਰਤੋਂ ਲਈ ਮਨੁ¤ਖ ਸੁਚੇਤ ਸੀ, ਪਰ ਪਿ¤ਛੋਂ ਜਿਵੇਂ-ਜਿਵੇਂ ਖੇਤੀ ਤੇ ਸਨਅਤੀ ਵਿਕਾਸ ਹੁੰਦਾ ਗਿਆ, ਪਾਣੀ ਇ¤ਕ ਪਵਿ¤ਤਰ ਦੇਵਤੇ ਦੀ ਥਾਂ ਸ਼ੈਅ ਬਣ ਕੇ ਰਹਿ ਗਿਆ ਹੈ।।ਮੈਨੂੰ ਬਚਪਨ ਦੀ ਧੁੰਦਲੀ ਜਿਹੀ ਯਾਦ ਹੈ।, ਉਦੋਂ ਘਰਾਂ ਵਿ¤ਚ ਨਲਕੇ ਨਹੀਂ ਸਨ ਲ¤ਗੇ।। ਹਰੇਕ ਘਰ ਵਿ¤ਚ ਸਵੇਰੇ ਇ¤ਕ ਆਦਮੀ ਪਾਣੀ ਦੇ ਇ¤ਕ ਜਾਂ ਦੋ ਘੜੇ/ਗਾਗਰਾਂ ਦੇ ਜਾਂਦਾ ਸੀ।।ਇ¤ਕ-ਦੋ ਘੜੇ ਸੁਆਣੀਆਂ ਆਪ ਖੂਹ ਤੋਂ ਭਰ ਕੇ ਲੈ ਆਉਂਦੀਆਂ ਸਨ।। ਸੁਆਣੀਆਂ ਇ¤ਕ ਬਾਲਟੀ ਨਾਲ ਇਸ਼ਨਾਨ ਕਰ ਲੈਂਦੀਆਂ ਸਨ।। ਮਰਦ ਤਾਂ ਆਮ ਕਰ ਕੇ ਘਰੋਂ ਬਾਹਰ ਕਿਸੇ ਖੂਹ ਉ¤ਤੇ ਜਾਂ ਚਲਦੇ ਹਲਟ ਉ¤ਤੇ ਹੀ ਇਸ਼ਨਾਨ ਕਰਦੇ ਸਨ।।ਕ¤ਪੜੇ ਵੀ ਖੂਹ ਉ¤ਤੇ ਜਾ ਕੇ ਹੀ ਧੋ ਲਏ ਜਾਂਦੇ ਸਨ।। ਇਹ ਅਤਿਕਥਨੀ ਨਹੀਂ ਹੋਵੇਗੀ ਜੇਕਰ ਆਖ ਦਿ¤ਤਾ ਜਾਵੇ ਕਿ ਹੁਣ ਸ਼ਹਿਰ ਦੇ ਵ¤ਡੇ ਘਰ ਵਿ¤ਚ ਜਿੰਨਾ ਪਾਣੀ ਰੋਜ਼ਾਨਾ ਵਰਤਿਆ ਜਾਂਦਾ ਹੈ, ਉਦੋਂ ਇ¤ਕ ਪਿੰਡ ਵਿ¤ਚ ਔਸਤ ਤੌਰ ’ਤੇ ਰੋਜ਼ਾਨਾ ਓਨਾ ਪਾਣੀ ਵਰਤਿਆ ਜਾਂਦਾ ਸੀ।।ਬਿਜਲੀ ਦੇ ਆਉਣ ਨਾਲ ਧਰਤੀ ਹੇਠੋਂ ਪਾਣੀ ਕ¤ਢਣ ਲਈ ਮੋਟਰਾਂ ਲ¤ਗ ਗਈਆਂ, ਜਿਸ ਨਾਲ ਪਾਣੀ ਪ੍ਰਾਪਤੀ ਬਹੁਤ ਸਹਿਜ ਹੋ ਗਈ।।ਇਸੇ ਕਾਰਨ ਘਰਾਂ ਵਿ¤ਚ ਪਾਣੀ ਦੀ ਵਰਤੋਂ ਵਧੀ ਅਤੇ ਸਿੰਚਾਈ ਹੇਠ ਰਕਬੇ ਵਿ¤ਚ ਵਾਧਾ ਹੋਇਆ।।ਹੁਣ ਪੰਜਾਬ ਦੀ ਲਗਪਗ ਸਾਰੀ ਖੇਤੀ ਹੀ ਸੇਂਜੂ ਹੈ ਅਤੇ ਸੂਬੇ ਦੀ ਸਾਰੀ ਹੀ ਵਾਹੀਯੋਗ ਧਰਤੀ ਖੇਤੀ ਹੇਠ ਹੈ। ਇੰਜ ਘਰਾਂ ਤੇ ਖੇਤਾਂ ਵਿ¤ਚ ਪਾਣੀ ਦੀ ਵਰਤੋਂ ਵਿ¤ਚ ਕਈ ਗੁਣਾ ਵਾਧਾ ਹੋਇਆ।।ਜਦੋਂਕਿ ਬਰਸਾਤਾਂ ਵਿ¤ਚ ਕਮੀ ਹੋ ਰਹੀ ਹੈ।।ਸੜਕਾਂ ਨਾਲੀਆਂ ਗਲੀਆਂ ਸਭ ਪੱਕੀਆਂ ਹੋ ਗਈਆਂ ਹਨ।।ਛੱਪੜ, ਤਲਾਬ ਪੂਰ ਦਿ¤ਤੇ ਗਏ ਹਨ।।ਇੰਜ ਧਰਤੀ ਹੇਠ ਪਾਣੀ ਦਾ ਜਾਣਾ ਬਹੁਤ ਘ¤ਟ ਗਿਆ ਹੈ,।ਜਦੋਂ ਕਿ ਆਬਾਦੀ ਵਿ¤ਚ ਹੋ ਰਹੇ ਵਾਧੇ ਨਾਲ ਪਾਣੀ ਦੀ ਵਰਤੋਂ ਵਿ¤ਚ ਵਾਧਾ ਹੋ ਰਿਹਾ ਹੈ।। ਪੰਜਾਬ ਵਿ¤ਚ ਧਰਤੀ ਹੇਠਲਾ ਪਾਣੀ ਹਰੇਕ ਵਰ੍ਹੇ ਹੇਠਾਂ ਜਾ ਰਿਹਾ ਹੈ।।ਇਸ ਨੂੰ ਕ¤ਢਣ ਲਈ ਸਬਮਰਸੀਬਲ ਪੰਪਾਂ ਦੀ ਲੋੜ ਪੈ ਰਹੀ ਹੈ।।ਜੇਕਰ ਇਸੇ ਤਰ੍ਹਾਂ ਪਾਣੀ ਕ¤ਢਿਆ ਜਾਂਦਾ ਰਿਹਾ ਤਾਂ ਮਾਹਿਰਾਂ ਦਾ ਆਖਣਾ ਹੈ ਕਿ ਇ¤ਕ ਦਹਾਕੇ ਪਿੱਛੋਂ ਧਰਤੀ ਹੇਠਲਾ ਪਾਣੀ ਖ਼ਤਮ ਵੀ ਹੋ ਸਕਦਾ ਹੈ। ਇਸ ਦੇ ਨਤੀਜੇ ਭਿਆਨਕ ਹੋਣਗੇ।।ਹੁਣ ਵੀ ਪੰਜਾਬ ਵਿ¤ਚ ਬੰਦ ਬੋਤਲਾਂ ਦਾ ਪਾਣੀ ਦੂਜੇ ਸੂਬਿਆਂ ਦੇ ਮੁਕਾਬਲੇ ਵ¤ਧ ਵਰਤਿਆ ਜਾ ਰਿਹਾ ਹੈ।।ਇੰਜ, ਪਾਣੀ ਦੁ¤ਧ ਦੇ ਮੁ¤ਲ ਵਿਕਣ ਦੀ ਨੌਬਤ ਆ ਸਕਦੀ ਹੈ।।ਇਸ ਦੇ ਨਾਲ ਹੀ ਅਸੀਂ ਆਪਣੇ ਪਾਣੀ ਨੂੰ ਤੇਜ਼ੀ ਨਾਲ ਗੰਧਲਾ ਕਰ ਰਹੇ ਹਾਂ।।ਫੈਕਟਰੀਆਂ ਤੇ ਸ਼ਹਿਰਾਂ ਦੀ ਗੰਦਗੀ ਅਤੇ ਖੇਤੀ ਵਿ¤ਚ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਨੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰ ਦਿ¤ਤਾ ਹੈ।।ਜਿਹੜਾ ਪਾਣੀ ਲੋਕਾਈ ਨੂੰ ਪਵਿ¤ਤਰ ਕਰਨ ਲਈ ਵਰਤਿਆ ਜਾਂਦਾ ਸੀ, ਉਹ ਹੁਣ ਆਪ ਗੰਦਾ ਹੋ ਗਿਆ ਹੈ।। ਦਰਿਆਵਾਂ ਦਾ ਪਾਣੀ ਇੰਨਾ ਗੰਦਾ ਹੋ ਗਿਆ ਹੈ ਕਿ ਇਹ ਪਾਣੀ ਹੁਣ ਇਨਸਾਨਾਂ ਤੇ ਜਾਨਵਰਾਂ ਦੇ ਪੀਣ ਦੇ ਕਾਬਲ ਨਹੀਂ ਰਿਹਾ।।ਇ¤ਥੋਂ ਤਕ ਕਿ ਇਨ੍ਹਾਂ ਦਰਿਆਵਾਂ ਵਿ¤ਚੋਂ ਮ¤ਛੀਆਂ ਵੀ ਗਾਇਬ ਹੋ ਰਹੀਆਂ ਹਨ, ਕਿਉਂਕਿ ਗੰਦੇ ਪਾਣੀ ਵਿ¤ਚ ਉਨ੍ਹਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ।। ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ।।ਪੰਜਾਬ ਵਿ¤ਚ ਤੇਜ਼ੀ ਨਾਲ ਫ਼ੈਲ ਰਿਹਾ ਕੈਂਸਰ ਇਸੇ ਗੰਧਲੇ ਪਾਣੀ ਤੇ ਵਾਤਾਵਰਣ ਦੀ ਦੇਣ ਹੈ।।ਪਾਣੀ ਦੀ ਸਾਂਭ-ਸੰਭਾਲ ਲਈ ਸਾਰੇ ਸੰਸਾਰ ਵਿ¤ਚ ਯਤਨ ਹੋ ਰਹੇ ਹਨ।।ਇਸੇ ਕਰ ਕੇ 22 ਮਾਰਚ ਦਾ ਦਿਨ ਵਿਸ਼ਵ ਪਾਣੀ ਦਿਵਸ ਦੇ ਰੂਪ ਵਿ¤ਚ ਮਨਾਇਆ ਜਾਂਦਾ ਹੈ।। ਪੰਜਾਬ ਵਿ¤ਚ ਪਾਣੀ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।।ਇਹ ਮੁਹਿੰਮ ਦੋ ਪਾਸਿਓਂ ਸ਼ੁਰੂ ਕਰਨੀ ਪਵੇਗੀ। ਪਾਣੀ ਦੀ ਸੰਕੋਚਵੀਂ ਵਰਤੋਂ ਅਤੇ ਇਸ ਦੇ ਪ੍ਰਦੂਸ਼ਿਤ ਹੋਣ ਨੂੰ ਰੋਕਣਾ ਹੈ।।ਪਾਣੀ ਦੀ ਬਚਤ ਕਰਨਾ ਹਰੇਕ ਸ਼ਹਿਰੀ ਦਾ ਮੁ¤ਢਲਾ ਫ਼ਰਜ਼ ਹੈ, ਪਰ ਅਸੀਂ ਘਟ ਰਹੇ ਪਾਣੀ ਦੀ ਸਾਰੀ ਜ਼ਿੰਮੇਵਾਰੀ ਝੋਨੇ ਦੀ ਫ਼ਸਲ ਸਿਰ ਮੜ੍ਹ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋਣ ਦਾ ਯਤਨ ਕਰਦੇ ਹਾਂ।। ਝੋਨੇ ਨੂੰ ਬਦਨਾਮ ਕੀਤਿਆਂ ਪਾਣੀ ਦੀ ਬਚਤ ਨਹੀਂ ਹੋ ਸਕਦੀ।।ਇਹ ਸ¤ਚ ਹੈ ਕਿ ਜੇਕਰ ਕਿਸਾਨ ਦੇ ਘਰ ਚੁ¤ਲ੍ਹਾ ਬਲ ਰਿਹਾ ਹੈ ਤਾਂ ਇਹ ਝੋਨੇ ਕਾਰਨ ਹੀ ਹੈ, ਕਿਉਂਕਿ ਇਹ ਫ਼ਸਲ ਘ¤ਟ ਤੋਂ ਘ¤ਟ ਖਰਚ ਨਾਲ ਹੋਰ ਕਿਸੇ ਵੀ ਫ਼ਸਲ ਦੇ ਮੁਕਾਬਲੇ ਵ¤ਧ ਆਮਦਨ ਦਿੰਦੀ ਹੈ।। ਅਜੇ ਤਕ ਝੋਨਾ ਹੀ ਬਰਸਾਤ ਵਿ¤ਚ ਸਫ਼ਲ ਹੋਣ ਵਾਲੀ ਯਕੀਨੀ ਫ਼ਸਲ ਹੈ।। ਅਗੇਤਾ ਝੋਨਾ ਲਗਾਉਣ ਦੇ ਲਾਲਚ ਨੇ ਇਸ ਫ਼ਸਲ ਨੂੰ ਬਦਨਾਮ ਕੀਤਾ ਹੈ।।ਜੇਕਰ ਝੋਨਾ ਸਮੇਂ ਸਿਰ ਲਗਾਇਆ ਜਾਵੇ ਤਾਂ ਇਹ ਪਾਣੀ ਦੀ ਖਪਤ ਦੀ ਥਾਂ ਪਾਣੀ ਦੀ ਬਚਤ ਕਰੇਗਾ।। ਬਰਸਾਤ ਦਾ ਪਾਣੀ ਇਸੇ ਫ਼ਸਲ ਵਿ¤ਚ ਖੜ੍ਹਾ ਰਹਿ ਸਕਦਾ ਹੈ ਤੇ ਧਰਤੀ ਹੇਠ ਜਾ ਸਕਦਾ ਹੈ।।ਬਾਸਮਤੀ ਤਾਂ ਹੋਰ ਵੀ ਚੰਗੀ ਹੈ, ਜਿਹੜੀ ਬਰਸਾਤ ਦੇ ਪਾਣੀ ਨਾਲ ਹੀ ਤਿਆਰ ਹੋ ਜਾਂਦੀ ਹੈ।।ਜਦੋਂ ਤਕ ਝੋਨੇ ਦਾ ਕੋਈ ਬਦਲ ਵਿਗਿਆਨੀ ਨਹੀਂ ਲ¤ਭ ਲੈਂਦੇ, ਉਦੋਂ ਤਕ ਝੋਨੇ ਉ¤ਤੇ ਹੋਰ ਖੋਜ ਕੀਤੀ ਜਾਵੇ।।ਘ¤ਟ ਸਮਾਂ ਲੈਣ ਅਤੇ ਬਿਨਾਂ ਕ¤ਦੂ ਕੀਤਿਆਂ ਬਿਜਾਈ ਵ¤ਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਦੀ ਲੋੜ ਹੈ।। ਝੋਨੇ ਦੀ ਫ਼ਸਲ ਵਿ¤ਚ ਰਸਾਇਣਕ ਖਾਦਾਂ ਦੀ ਘ¤ਟ ਤੋਂ ਘ¤ਟ ਵਰਤੋਂ ਕੀਤੀ ਜਾਵੇ। ਨਦੀਨਨਾਸ਼ਕਾਂ ਦੀ ਥਾਂ ਨਦੀਨਾਂ ਨੂੰ ਹ¤ਥਾਂ ਨਾਲ ਕ¤ਢਿਆ ਜਾਵੇ।। ਸਾਰੀ ਖੇਤੀ ਵਿ¤ਚ ਹੀ ਰਸਾਇਣਾਂ ਦੀ ਵਰਤੋਂ ਨੂੰ ਘ¤ਟ ਕਰਨ ਦੀ ਲੋੜ ਹੈ ਤਾਂ ਜੋ ਪਵਨ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।।ਇਹ ਕੋਸ਼ਿਸ਼ ਕੀਤੀ ਜਾਵੇ ਕਿ ਜੇਠ ਦੇ ਮਹੀਨੇ ਖੇਤ ਖਾਲੀ ਹੀ ਰ¤ਖੇ ਜਾਣ। ਜੇਕਰ ਮੀਂਹ ਪੈ ਜਾਵੇ ਤਾਂ ਵਹਾਈ ਕਰ ਦਿ¤ਤੀ ਜਾਵੇ। ਇਸ ਨਾਲ ਨਦੀਨ ਘਟ ਜਾਣਗੇ। ਸ਼ਹਿਰੀ ਲੋਕਾਂ ਨੂੰ ਪਾਣੀ ਦੀ ਵਰਤੋਂ ਸੰਕੋਚ ਨਾਲ ਕਰਨੀ ਚਾਹੀਦੀ ਹੈ।। ਹਰ ਵੇਲੇ ਵਗਦੇ ਨਲਕੇ, ਨਹਾਉਣ ਤੇ ਕ¤ਪੜੇ ਧੋਣ ਲਈ ਪਾਣੀ ਦੀ ਖੁ¤ਲ੍ਹੀ ਵਰਤੋਂ ਨੂੰ ਰੋਕਣਾ ਪਵੇਗਾ।।ਪਿਛਲੇ ਸਮੇਂ ਵਿ¤ਚ ਤਾਂ ਬਰਤਨ ਵੀ ਚੁ¤ਲ੍ਹੇ ਦੀ ਰਾਖ ਨਾਲ ਮਾਂਜ ਲਏ ਜਾਂਦੇ ਸਨ। ਪਾਣੀ ਵਰਤਿਆ ਹੀ ਨਹੀਂ ਸੀ ਜਾਂਦਾ।। ਸਰਕਾਰ ਨੂੰ ਕੁਝ ਸਖ਼ਤੀ ਵਰਤਣੀ ਪਵੇਗੀ। ਜਿਵੇਂ ਝੋਨੇ ਦੀ ਲੁਆਈ ਲਈ ਸਖ਼ਤੀ ਕੀਤੀ ਹੈ, ਉਵੇਂ ਹੀ ਘਰਾਂ ਵਿ¤ਚ ਸਖ਼ਤੀ ਦੀ ਲੋੜ ਹੈ।। ਸੁਝਾਅ ਬਹੁਤ ਹਨ, ਪਰ ਕੁਝ ਅਮਲੀ ਸੁਝਾਅ ਇ¤ਥੇ ਦਿ¤ਤੇ ਜਾ ਰਹੇ ਹਨ, ਜਿਨ੍ਹਾਂ ਉ¤ਤੇ ਪੂਰੀ ਸੰਜੀਦਗੀ ਨਾਲ ਅਮਲ ਕਰਨ ਦੀ ਲੋੜ ਹੈ।। ਸਰਕਾਰ ਵਲੋਂ ਪਾਣੀ ਦੀ ਘ¤ਟ ਵਰਤੋਂ ਤੇ ਬਚਤ ਸਬੰਧੀ ਇ¤ਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ।।ਜਨ ਸੰਚਾਰ ਸਾਧਨਾਂ ਰਾਹੀਂ ਵਧੀਆ ਪ੍ਰਚਾਰ ਕੀਤਾ ਜਾਵੇ।।ਘਰਾਂ ਵਿ¤ਚ ਮਿਲਣ ਵਾਲੇ ਪਾਣੀ ਦੀ ਸਪਲਾਈ ਦੇ ਸਮੇਂ ਨੂੰ ਘ¤ਟ ਕੀਤਾ ਜਾਵੇ।। ਪਾਣੀ ਦੀ ਸਪਲਾਈ ਮੀਟਰਾਂ ਰਾਹੀਂ ਹੋਵੇ ਅਤੇ ਇ¤ਕ ਹ¤ਦ ਤੋਂ ਵ¤ਧ ਵਰਤੋਂ ਲਈ ਦਰਾਂ ਵਿ¤ਚ ਵਾਧਾ ਕੀਤਾ ਜਾਵੇ।। ਝੋਨੇ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿ¤ਛੋਂ ਕੀਤੀ ਜਾਵੇ।। ਝੋਨੇ ਸਬੰਧੀ ਖੋਜ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਪਾਣੀ ਦੀ ਬ¤ਚਤ ਹੋ ਸਕੇ।। ਝੋਨੇ ਦਾ ਬਦਲ ਲ¤ਭਣ ਦਾ ਸਮਾਂਬ¤ਧ ਪ੍ਰੋਗਰਾਮ ਉਲੀਕਿਆ ਜਾਵੇ।।ਪਿੰਡਾਂ/ਸ਼ਹਿਰਾਂ ਦੇ ਛ¤ਪੜ ਤੇ ਢਾਬਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ।।ਇਨ੍ਹਾਂ ਵਿ¤ਚ ਮ¤ਛੀਆਂ ਪਾਲ ਕੇ ਆਮਦਨ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਘਰਾਂ ਦੇ ਪਾਣੀ ਨੂੰ ਸਾਫ਼ ਕਰ ਕੇ ਸਿੰਚਾਈ ਲਈ ਵਰਤੋਂ ਵਿ¤ਚ ਲਿਆਂਦਾ ਜਾਵੇ।। ਕੁਦਰਤੀ ਖੇਤੀ ਅਤੇ ਡੇਅਰੀ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਖੇਤੀ ਵਿ¤ਚ ਰਸਾਇਣ ਨੂੰ ਘ¤ਟ ਕੀਤਾ ਜਾਵੇ।। ਫੈਕਟਰੀਆਂ ਨੂੰ ਆਪਣਾ ਗੰਦਾ ਪਾਣੀ ਬਿਨਾਂ ਉਪਚਾਰ ਕੀਤਿਆਂ ਨਹਿਰਾਂ, ਨਾਲਿਆਂ ਜਾਂ ਨਦੀਆਂ ਵਿ¤ਚ ਪਾਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ।।ਵਗਦੇ ਪਾਣੀ ਵਿ¤ਚ ਪਲਾਸਟਿਕ ਦੇ ਲਿਫ਼ਾਫ਼ੇ ਤੇ ਹੋਰ ਗੰਦ ਸੁ¤ਟਣ ਲਈ ਮਨਾਹੀ ਕੀਤੀ ਜਾਵੇ ਅਤੇ ਇਸ ਉ¤ਤੇ ਸਖ਼ਤੀ ਨਾਲ ਅਮਲ ਹੋਵੇ।।ਸਾਡੇ ਆਗੂਆਂ ਨੂੰ ਆਪ ਇਸ ਪਾਸੇ ਪਹਿਲ ਕਰਨ ਦੀ ਲੋੜ ਹੈ।।ਕੁਦਰਤੀ ਸੋਮਿਆਂ ਦੀ ਸੰਭਾਲ ਸਾਡੇ ਸਾਰਿਆਂ ਦਾ ਫ਼ਰਜ਼ ਹੈ।। ਉਂਜ ਤਾਂ ਅਸੀਂ ਹਮੇਸ਼ਾ ਭਵਿ¤ਖ ਬਾਰੇ ਸੋਚਦੇ ਹਾਂ, ਪਰ ਕੁਦਰਤੀ ਵਸੀਲਿਆਂ ਦੇ ਭਵਿ¤ਖ ਬਾਰੇ ਬਿਲਕੁਲ ਨਹੀਂ ਸੋਚਦੇ।।ਜੇਕਰ ਪਾਣੀ ਦੀ ਬਚਤ ਨਾ ਕੀਤੀ ਗਈ ਤਾਂ ਕੁਝ ਸਾਲਾਂ ਵਿ¤ਚ ਹੀ ਪੰਜਾਬੀ ਵੀ ਪਾਣੀ ਲਈ ਤਰਸਣ ਲ¤ਗ ਪੈਣਗੇ।।ਪਾਣੀ ਘ¤ਟ ਹੀ ਨਹੀਂ ਜਾਵੇਗਾ, ਸਗੋਂ ਪੀਣ ਦੇ ਕਾਬਲ ਵੀ ਨਹੀਂ ਰਹੇਗਾ।।ਵ¤ਧ ਤੋਂ ਵ¤ਧ ਰੁ¤ਖ ਵੀ ਲਗਾਏ ਜਾਣ, ਕਿਉਂਕਿ ਰੁ¤ਖ ਕੇਵਲ ਬਾਰਿਸ਼ ਵਿ¤ਚ ਹੀ ਵਾਧਾ ਨਹੀਂ ਕਰਦੇ, ਸਗੋਂ ਧਰਤੀ ਹੇਠ ਪਾਣੀ ਭੇਜਣ ਵਿ¤ਚ ਵੀ ਸਹਾਈ ਹੁੰਦੇ ਹਨ।।ਹਰੇਕ ਸਰਕਾਰ ਨੂੰ ਪਾਣੀ ਸਬੰਧੀ ਇ¤ਕ ਲੰਮੇ ਸਮੇਂ ਦੀ ਨੀਤੀ ਜ਼ਰੂਰ ਬਣਾਉਣੀ ਚਾਹੀਦੀ ਹੈ।। ਡਾ. ਰਣਜੀਤ ਸਿੰਘ
Tags: dr._ranjit-singh

More Leatest Stories