ਉ¤ਤਰਾਖੰਡ ’ਚ ਕਾਂਗਰਸ ਪ੍ਰੇਸ਼ਾਨ

Gurjeet Singh

16

March

2012

ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋਈਆਂ, ਨਤੀਜੇ ਨਿਕਲੇ, ਜਿੱਤ ਦੀ ਖੁਸ਼ੀ ਅਤੇ ਸਹੁੰ-ਚੁੱਕਣ ਤਕ ਸਭ ਕੁਝ ਹੋ ਗਿਆ, ਪਰ ਉਂ¤ਤਰਾਖੰਡ ਜੋ ਪਹਾੜਾਂ ਵਿੱਚ ਵੱਸਿਆ ਹੈ, ਦੀਆਂ ਰਾਜਨੀਤਕ ਪ੍ਰੇਸ਼ਾਨੀਆਂ ਖ਼ਤਮ ਨਹੀਂ ਹੋ ਰਹੀਆਂ। ਇਹ ਛੋਟਾ ਜਿਹਾ ਰਾਜ ਹੈ, ਪਰ ਇਸ ਦੀ ਰਾਜਨੀਤੀ ਦਿੱਲੀ ਤਕ ਪਹੁੰਚ ਗਈ ਹੈ। ਇਸ ਰਾਜ ਵਿੱਚ ਪੂਰਣ ਬਹੁਮੱਤ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ। ਕਾਂਗਰਸ ਨੂੰ 32 ਸੀਟਾਂ ਮਿਲੀਆਂ, ਜਦਕਿ ਭਾਰਤੀ ਜਨਤਾ ਪਾਰਟੀ ਨੂੰ 31 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਫਿਰ ਕਾਂਗਰਸ ਨੇ ਜੋੜ-ਤੋੜ ਵਾਲੀ ਰਾਜਨੀਤੀ ਅਪਣਾਉਂਦੇ ਹੋਏ ਆਜ਼ਾਦ ਵਿਧਾਇਕਾਂ ਦੇ ਸਹਾਰੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪਰ ਇੱਕ ਅਜੀਬ ਸਮੱਸਿਆ ਫਿਰ ਸਾਹਮਣੇ ਆ ਗਈ ਕਿ ਇੱਥੇ ਮੁੱਖ ਮੰਤਰੀ ਕੌਣ ਬਣੇ? ਮਾਮਲਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਦਰਬਾਰ ਜਾ ਪਹੁੰਚਾ। ਬਾਅਦ ਵਿਜੌ ਬਹੁਗੁਣਾ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਹੋਇਆ। ਪਰ ਇਹ ਫੈਸਲਾ ਰਾਵਤ ਤੋਂ ਸਹਿਣ ਨਾ ਹੋਇਆ ਅਤੇ ਉਸ ਨੇ ਬਗਾਵਤ ਕਰ ਦਿੱਤੀ। ਵਿਜੈ ਬਹੁਗੁਣਾ ਦੇ ਸਹੁੰ-ਚੁੱਕ ਸਮਾਗਮ ਵਿੱਚ 18 ਵਿਧਾਇਕ ਸ਼ਾਮਲ ਨਹੀਂ ਹੋਏ। ਫਿਰ ਰਾਵਤ ਤੇ ਉਸ ਦੇ ਸਮਰਥਕਾਂ ਨੇ ਇਹ ਕਹਿ ਦਿੱਤਾ ਕਿ ਬਹੁਗੁਣਾ ਨੇ ਸਹੁੰ ਤਾਂ ਚੁੱਕ ਲਈ ਹੈ, ਪਰ ਉਹ ਵਿਧਾਨ ਸਭਾ ਦਾ ਦੁਆਰ-ਪ੍ਰਵੇਸ਼ ਨਹੀਂ ਕਰ ਸਕੇਗਾ। ਇਸ ਛੋਟੀ ਜਿਹੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਆਪਸ ਵਿੱਚ ‘ਕੁਰਸੀ’ ਯੁੱਧ ਸ਼ੋਭਾ ਨਹੀਂ ਦਿੰਦਾ। ਪਰ ਨੇਤਾ-ਰਾਜਨੇਤਾ ਜਨਤਾ ਦੇ ਦੁੱਖ ਤੋਂ ਬੇਫਿਕਰ ਹੀ ਰਹਿੰਦੇ ਹਨ। ਕਾਂਗਰਸ ਦੇ ਇਸੇ ਟਕਰਾਅ ਕਾਰਨ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੂੰ ਭੇਜ ਦਿੱਤਾ ਹੈ। ਹਰੀਸ਼ ਰਾਵਤ ਸਮੇਤ 18 ਵਿਧਾਇਕ ਜਦ ਸਹੁੰ-ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ ਤਾਂ ਪੂਰੇ ਦੇਸ਼ ਨੂੰ ਅਜੀਬ ਲੱਗਿਆ, ਕਿਉਂਕਿ ਟੀ.ਵੀ. ਰਾਹੀਂ ਬਇਹ ਖ਼ਬਰ ਸਾਰੇ ਦੇਸ਼ ਵਿੱਚ ਵੇਖੀ ਗਈ ਸੀ। ਭਾਰਤੀ ਪ੍ਰੰਪਰਾ ਅਤੇ ਸੱਭਿਅਤਾ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਆਪਣੇ ਤੋਂ ਵੱਡਿਆਂ ਦਾ ਆਦੇਸ਼ ਨਾ ਮੰਨੀਏ। ਫਿਰ ਰਾਵਤ ਹਾਈਕਮਾਨ ਦੀ ਗੱਲ ਕਿਉਂ ਨਹੀਂ ਮੰਨ ਰਿਹਾ? ਇਸ ਤਰ੍ਹਾਂ ਕਾਂਗਰਸੀ ਨੇਤਾ ਆਲੋਚਕਾਂ ਨੂੰ ਵਾਦ-ਵਿਵਾਦ ਕਰਨ ਦਾ ਮੌਕਾ ਦੇ ਰਹੇ ਹਨ। ਕਾਂਗਰਸੀ ਨੇਤਾ ਇਹ ਭੁੱਲ ਰਹੇ ਹਨ ਕਿ ਉ¤ਤਰਾਖੰਡ ਦੀ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ, ਜਿੱੇਥੇ ਕਿ ਪਹਿਲਾਂ ਭਾਜਪਾ ਦੀ ਸਰਕਾਰ ਸੀ। ਡਾ. ਐ¤ਮ.ਐ¤ਲ. ਸਿਨਹਾ, ਕੁਮਾਰੀ ਕੇ.ਏ. ਜੱਸਲ
Tags: m._l._sinha uttrakhand

More Leatest Stories