Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਸਿਹਤ
 
ਮੋਟਾਪਾ ਅਨੇਕਾਂ ਸਮੱਸਿਆਵਾਂ ਦੀ ਜੜ੍ਹ

ਅਸਲ ਵਿਚ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਵਾਧੂ ਚਰਬੀ ਦੇ ਜਮ੍ਹਾ ਹੋਣ ਅਤੇ ਬੇਹੱਦ ਭਾਰ ਵਧ ਜਾਣ ਨੂੰ ਹੀ ਮੋਟਾਪਾ ਕਹਿੰਦੇ ਹਨ ਜਾਂ ਫਿਰ ਇਕ ਖਾਸ ਉਮਰ ਅਤੇ ਕੱਦ ਅਨੁਸਾਰ ਸਰੀਰ ਦਾ ਭਾਰ ਆਮ ਭਾਰ ਤੋਂ 10 ਫੀਸਦੀ ਵਧ ਜਾਵੇ ਤਾਂ ਅਸੀਂ ਮੋਟਾਪਾ ਕਹਿ ਸਕਦੇ ਹਾਂ। ਮੋਟਾਪਾ ਬੱਚਿਆਂ, ਨੌਜਵਾਨਾਂ, ਮਰਦਾਂ, ਔਰਤਾਂ ਅਤੇ ਬਜ਼ੁਰਗਾਂ ਆਦਿ ਕਿਸੇ ਨੂੰ ਵੀ ਹੋ ਸਕਦਾ ਹੈ। ਜਵਾਨੀ ਤੋਂ ਬਾਅਦ ਮਰਦਾਂ ਦੀ ਬਜਾਏ ਔਰਤਾਂ ਵਿਚ ਮੋਟਾਪਾ ਹੋਣ ਦੇ ਆਸਾਰ ਵਧੇਰੇ ਹੁੰਦੇ ਹਨ। ਇਹ ਦੇਖਿਆ ਗਿਆ ਹੈ ਕਿ ਮੋਟਾਪਾ ਉਮਰ ਵਿਚ ਕਮੀ ਕਰ ਦਿੰਦਾ ਹੈ। ਜੋ ਲੋਕ ਨਿਯਮਤ ਰੂਪ ਨਾਲ ਕਸਰਤ ਕਰਦੇ ਹਨ। ਉਹ ਚੁਸਤ ਤੇ ਫੁਰਤੀਲੇ ਰਹਿੰਦੇ ਹਨ, ਉਨ੍ਹਾਂ ਵਿਚ ਮੋਟਾਪਾ ਬਹੁਤ ਘੱਟ ਹੁੰਦਾ ਹੈ। ਮੋਟਾਪਾ ਕਿਵੇਂ ਤੇ ਕਿਉਂ ਹੁੰਦਾ ਹੈ : * ਜ਼ਿਆਦਾਤਰ ਮੋਟਾਪਾ ਉਨ੍ਹਾਂ ਲੋਕਾਂ ਵਿਚ ਹੁੰਦਾ ਹੈ ਜੋ ਖਾਣ-ਪੀਣ ...
Read Full Story


ਗਰਮੀ ਦੇ ਮੌਸਮ ਵਿਚ ਕੀ ਖਾਈਏ ਅਤੇ ਕੀ ਨਾ ਖਾਈਏ

ਗਰਮੀ ਦੇ ਦਿਨਾਂ ਵਿਚ ਧਨੀਆਂ, ਪੁਦੀਨਾ ਅਤੇ ਕੱਚੇ ਅੰਬ ਦੀ ਚਟਨੀ ਭੋਜਨ ਦੇ ਸਵਾਦ ਨੂੰ ਕਈ ਗੁਣਾ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਪੁਦੀਨਾ, ਖੀਰਾ, ਟਮਾਟਰ, ਬੂੰਦੀ ਅਤੇ ਬਾਥੂ ਦੇ ਰਾਇਤੇ ਦੇ ਅਜਬ ਸੁਆਦ ਦੇ ਕੀ ਕਹਿਣੇ। ਕੁੱਲ ਮਿਲਾ ਕੇ ਇਨ੍ਹਾਂ ਪਦਾਰਥਾਂ ਨੂੰ ਖਾਣ ਦਾ ਇਕ ਮਤਲਬ ਹੈ ਠੰਢਕ, ਸਿਰਫ਼ ਅਤੇ ਸਿਰਫ਼ ਠੰਢਕ ਦਹੀਂ ਨਾਲ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ। ਗਰਮੀ ਦੇ ਮੌਸਮ ਵਿਚ ਭੁੱਖ ਹੈ ਕਿ ਲਗਦੀ ਨਹੀਂ, ਪਿਆਸ ਹੈ ਕਿ ਬੁੱਝਦੀ ਨਹੀਂ। ਤੇਜ਼ ਗਰਮੀ ਅਤੇ ਲੂ ਦਾ ਮੌਸਮ ਆਉਂਦੇ ਹੀ ਸਰੀਰ ਅਤੇ ਦਿਮਾਗ ਬੇਚੈਨ ਹੋਣ ਲਗਦਾ ਹੈ। ਹਰ ਸਮੇਂ ਪਿਆਸ ਲਗਦੀ ਹੈ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਕੂਲਰ ਅਤੇ ਏ. ਸੀ. ਵੀ ਸਾਡੀ ਗਰਮੀ ਨੂੰ ਘੱਟ ਨਹੀਂ ਕਰ ਪਾਉਂਦੇ। ਗਰਮੀ ਦੇ ਦਿਨਾਂ ਵਿਚ ਆਮ ਖਾਣ-ਪੀਣ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ...
Read Full Story


ਗਰਦਨ ਦਾ ਦਰਦ ਤੇ ਇਲਾਜ

ਮਨੁੱਖ ਦਾ ਜੀਵਨ ਅੱਜਕਲ੍ਹ ਬਹੁਤ ਹੀ ਜ਼ਿਆਦਾ ਰੁਝੇਵਿਆਂ ਭਰਿਆ ਹੋ ਗਿਆ ਹੈ। ਕੀ ਸ਼ਹਿਰ, ਕੀ ਪਿੰਡ ਲੋਕ ਇੰਨੇ ਰੁਝੇ ਹੁੰਦੇ ਹਨ ਕਿ ਦਿਨ ਭਰ ਭੱਜ-ਨੱਠ ਦੇ ਬਾਵਜੂਦ ਪਤਾ ਹੀ ਨਹੀਂ ਲਗਦਾ ਕਿ ਸਾਨੂੰ ਕਦੋਂ ਕਿਸੇ ਨਵੀਂ ਬਿਮਾਰੀ ਨੇ ਆ ਘੇਰਿਆ ਹੈ। ਰੁਝੇਵਿਆਂ ਦੇ ਕਾਰਨ ਹੀ ਪੈਦਾ ਹੋਣ ਵਾਲੀ ਇਕ ਤਕਲੀਫ਼ ਹੈ ਗਰਦਨ ਦਾ ਦਰਦ। ਗਰਦਨ ਕੁਦਰਤ ਦੀ ਮਨੁੱਖ ਨੂੰ ਇਕ ਅਨੋਖੀ ਦੇਣ ਹੈ। ਇਸ ਦਾ ਕੰਮ ਨਾ ਸਿਰਫ਼ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗ ਸਿਰ ਨੂੰ ਸਹਾਰਾ ਦੇਣਾ ਹੈ ਬਲਕਿ ਇਸ ਦਾ ਲਚਕੀਲਾਪਨ ਵੀ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਦਰਅਸਲ ਇਸ ਗਰਦਨ ਕਰਕੇ ਹੀ ਇਕ ਪਲ ਵਿਚ ਜੇ ਅਸੀਂ ਆਕਾਸ਼ ਦੇ ਵੱਲ ਵੇਖ ਸਕਦੇ ਹਾਂ ਤਾਂ ਦੂਸਰੇ ਹੀ ਪਲ ਅਸੀਂ ਧਰਤੀ ’ਤੇ ਅਤੇ ਜੇ ਅਸੀਂ ਚਾਹੀਏ ਤਾਂ ਅੱਗੇ ਪਿਛੇ ਆਲੇ ਦੁਆਲੇ ਦਾ ਨਜ਼ਾਰਾ ਵੀ ਲੈ ਸਕਦੇ ਹਾਂ। ਗਰਦਨ ਨੂੰ ਆਪਣੀ ਇਸ ...
Read Full Story


ਦਿਮਾਗ ਦੀਆਂ ਬਿਮਾਰੀਆਂ ਉਦਾਸੀਪਣ ਬਣਦਾ ਹੈ ਨਸ਼ਿਆਂ ਦਾ ਇਕ ਕਾਰਨ

ਅਸੀਂ ਸਭ ਕਿਸੇ ਨਾ ਕਿਸੇ ਕਾਰਨ ਕੁਝ ਸਮੇਂ ਵਾਸਤੇ ਉਦਾਸ ਤਾਂ ਹੁੰਦੇ ਹੀ ਹਾਂ ਪਰ ਜੇਕਰ ਸਾਨੂੰ ਇਹ ਉਦਾਸੀ ਸਦਾ ਲਈ ਰਹਿਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਇਹ ਇਕ ਦਿਮਾਗੀ ਬਿਮਾਰੀ ਉਦਾਸੀਪਣ ਹੈ। ਉਦਾਸੀਪਣ ਦੀ ਸਭ ਤੋਂ ਵਧੇਰੇ ਖਤਰਨਾਕ ਗੱਲ ਇਹ ਹੈ ਕਿ ਜੇਕਰ ਇਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਸ ਬਿਮਾਰੀ ਦਾ ਅੰਤ ਆਤਮ-ਹੱਤਿਆ ’ਚ ਹੁੰਦਾ ਹੈ। ਡਾਕਟਰ ਮਰੀਜ਼ਾਂ ’ਚ ਉਦਾਸੀਪਣ ਦੀ ਬਿਮਾਰੀ ਬਾਰੇ ਪਹਿਚਾਣ ਮਰੀਜ਼ ਦੀਆਂ ਮਾਨਸਿਕ ਤੇ ਸਰੀਰਕ ਤਬਦੀਲੀਆਂ ਤੋਂ ਕਰਦੇ ਹਨ। ਇਕ ਮਰੀਜ਼ ਨੇ ਉਦਾਸੀਪਣ ਦੇ ਬਾਰੇ ਆਪਣੇ ਲੱਛਣ ਦੱਸਦਿਆਂ ਹੋਇਆਂ ਦੱਸਿਆ ਕਿ ਡਾਕਟਰ ਸਾਹਿਬ ਜ਼ਿੰਦਗੀ ਵਿਚ ਸਭ ਕੁਝ ਬੁਝਿਆ-ਬੁਝਿਆ ਲੱਗਦਾ ਹੈ। ਇਥੇ ਕਹਿਣ ਦਾ ਭਾਵ ਇਹ ਹੈ ਕਿ ਉਦਾਸੀਪਣ ਦੇ ਮਰੀਜ਼ਾਂ ਦੀ ਜ਼ਿੰਦਗੀ ’ਚ ਨਿਰਾਸ਼ਾ ਦਾ ਆਲਮ ਛਾਇਆ ਰਹਿੰਦਾ ਹੈ। ਇਨ੍ਹਾਂ ਮਰੀਜ਼ਾਂ ’ਚ ...
Read Full Story


ਜਵਾਨੀ ਦੀ ਪ੍ਰੇਸ਼ਾਨੀ ਕਿੱਲ-ਮੁਹਾਸੇ

ਇਹ ਛੋਟੇ-ਛੋਟੇ ਦਾਣੇ ਜੋ ਚੜ੍ਹਦੀ ਜਵਾਨੀ ਵਿਚ ਨੌਜਵਾਨ ਮੁੰਡੇ-ਕੁੜੀਆਂ ਦੀਆਂ ਗੱਲ੍ਹਾਂ ’ਤੇ ਪੈਦਾ ਹੋ ਜਾਂਦੇ ਹਨ ਅਤੇ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਕਈ ਵਾਰ ਇਹ ਸਿਲਸਿਲਾ ਸਾਲਾਂਬੱਧੀ ਚਲਦਾ ਰਹਿੰਦਾ ਹੈ। ਜਿਥੋਂ ਇਹ ਜਾਂਦੇ ਹਨ, ਉਥੇ ਆਪਣੇ ਪੜਾਅ ਦੀ ਕਾਲੀ ਨਿਸ਼ਾਨੀ ਛੱਡ ਜਾਂਦੇ ਹਨ, ਕਿਸੇ ਨੂੰ ਦੋ-ਚਾਰ ਦਸ ਹੁੰਦੇ ਹਨ ਤਾਂ ਕਿਸੇ ਦੇ ਸਾਰੇ ਚਿਹਰੇ ’ਤੇ ਮੱਖੀ ਦੇ ਛੱਤੇ ਦੀ ਤਰ੍ਹਾਂ ਛਾ ਜਾਂਦੇ ਹਨ। ਥੋੜ੍ਹਾ ਪੱਕਣ ’ਤੇ ਇਨ੍ਹਾਂ ਵਿਚ ਥੋੜ੍ਹਾ ਜਿਹਾ ਮਵਾਦ ਭਰ ਜਾਂਦਾ ਹੈ ਅਤੇ ਕਿੱਲ ਜਿਹਾ ਨਿਕਲ ਆਉਂਦਾ ਹੈ ਜੋ ਫਿਨਸੀ ਬਣ ਜਾਂਦਾ ਹੈ ਤੇ ਬਾਅਦ ਵਿਚ ਉਥੇ ਛੋਟਾ ਜਿਹਾ ਡੂੰਘਾ ਦਾਗ਼ ਬਣ ਜਾਂਦਾ ਹੈ। ਕਈ ਵਾਰ ਸੋਜ ਵੀ ਆ ਜਾਂਦੀ ਹੈ। ਲੜਕੀਆਂ ਇਸ ਤੋਂ ਬਹੁਤ ਘਬਰਾਉਂਦੀਆਂ ਹਨ। ਜਦੋਂ ਕਿ ਲੜਕੇ ਕੁਝ ਘੱਟ। ਅਸਲ ਵਿਚ ਮੁਹਾਸੇ ਸੁੰਦਰਤਾ ਦੇ ਕੇਂਦਰ ...
Read Full Story


ਕੁਦਰਤੀ ਢੰਗ ਅਪਣਾਓ-ਅੱਖਾਂ ਦੀ ਨਜ਼ਰ ਵਧਾਓ

ਸਾਡੇ ਜੀਵਨ ਵਿਚ ਅੱਖਾਂ ਦਾ ਵਿਸ਼ੇਸ਼ ਸਥਾਨ ਹੈ। ਬਿਨਾਂ ਅੱਖਾਂ ਦੇ ਰੋਜ਼ਾਨਾ ਦੇ ਕੰਮ-ਕਾਰ ਕਰਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਅਸੀਂ ਸਹਿਜ ਹੀ ਅਨੁਮਾਨ ਲਗਾ ਸਕਦੇ ਹਾਂ। ਬਿਨਾਂ ਅੱਖਾਂ ਦੇ ਸਾਡੀ ਦੁਨੀਆ ਵਿਚ ਹਨੇਰਾ ਹੋ ਜਾਂਦਾ ਹੈ। ਇਸ ਲਈ ਸਾਡਾ ਇਹ ਫਰਜ਼ ਹੈ ਕਿ ਅਸੀਂ ਅੱਖਾਂ ਦੀ ਸਹੀ ਦੇਖਭਾਲ ਕਰੀਏ, ਜਿਸ ਨਾਲ ਅਸੀਂ ਰੋਗ ਮੁਕਤ ਰਹੀਏ। ਉਂਜ ਵੀ ਅੱਖਾਂ ਦੀਆਂ ਛੋਟੀਆਂ-ਮੋਟੀਆਂ ਤਕਲੀਫਾਂ ਸਾਡੀਆਂ ਹੀ ਲਾਪਰਵਾਹੀਆਂ ਦੇ ਕਾਰਨ ਹੁੰਦੀਆਂ ਹਨ। ਬਹੁਤਾ ਨੇੜੇ ਬੈਠ ਕੇ ਟੀ.ਵੀ ਦੇਖਣਾ, ਚਮਕੀਲੀਆਂ ਵਸਤੂਆਂ ਨੂੰ ਇਕ ਟਿੱਕ ਵੇਖਣਾ, ਨੀਂਦ ਆਉਣ ’ਤੇ ਵੀ ਨਾ ਸੌਣਾ, ਅੱਖਾਂ ਨੂੰ ਵਾਰ-ਵਾਰ ਮਲਣਾ, ਬਹੁਤ ਤੇਜ਼ ਮਸਾਲੇਦਾਰ ਭੋਜਨ ਦਾ ਸੇਵਨ, ਗੁੱਸਾ ਕਰਨਾ, ਸ਼ਰਾਬ ਪੀਣਾ, ਮਲ-ਮੂਤਰ ਆਦਿ ਰੋਕਣ ਨਾਲ ਅੱਖਾਂ ਵਿਚ ਬਹੁਤ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ...
Read Full Story


ਕਿਉਂ ਆਉਂਦੀ ਹੈ ਮੂੰਹ ’ਚੋਂ ਬਦਬੂ

ਕਈ ਵਾਰ ਸਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਅਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਅਤੇ ਗੱਲ ਕਰਨ ਲੱਗੇ ਡਰਦੇ ਹਾਂ। ਸਾਡੀ ਮਾਨਸਿਕ ਅਵਸਥਾ ਠੀਕ ਨਹੀਂ ਰਹਿੰਦੀ। ਇਨ੍ਹਾਂ ਸਭ ਪ੍ਰੇਸ਼ਾਨੀਆਂ ਦਾ ਇਕ ਕਾਰਨ ਹੋ ਸਕਦਾ ਹੈ ਮੂੰਹ ਦੀ ਬਦਬੂ ਦਾ ਆਉਣਾ। ਅਸੀਂ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਹਾਂ ਕਿ ਦੋ ਵਾਰ ਬਰੁਸ਼ ਕਰਨ ਤੋਂ ਬਾਅਦ ਵੀ ਮੂੰਹ ਵਿਚੋਂ ਬਦਬੂ ਨਹੀਂ ਜਾਂਦੀ। ਮੂੰਹ ਦੀ ਬਦਬੂ ਨੂੰ ਹੈਲੀਟੋਸਿਸ ਕਿਹਾ ਜਾਂਦਾ ਹੈ। ਹੈਲੀਟੋਸਿਸ ਤੋਂ ਭਾਵ ਸਾਹ ਨਾਲ ਮੂੰਹ ਵਿਚੋਂ ਆਉਣ ਵਾਲੀ ਗੰਦੀ ਬਦਬੂ। ਇਹ ਕਈ ਕਾਰਨਾਂ ਕਰਕੇ ਹੁੰਦੀ ਹੈ। ਇਨ੍ਹਾਂ ਕਾਰਨਾਂ ਦਾ 90 ਫੀਸਦੀ ਕਾਰਨ ਮੂੰਹ ਦੀਆਂ ਬਿਮਾਰੀਆਂ ਅਤੇ ਮੂੰਹ ਦੇ ਹੋਰਨਾਂ ਅਨੇਕਾਂ ਕਾਰਨਾਂ ਕਰਕੇ ਅਤੇ 10 ਫੀਸਦੀ ਬਾਕੀ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਕਰਕੇ। ਜੇਕਰ ਅਸੀਂ ਇਸ ਦੇ ਲਈ ਮੂੰਹ ...
Read Full Story


ਘਬਰਾਹਟ - ਕਾਰਨ ਅਤੇ ਇਲਾਜ

ਪ੍ਰੀਖਿਆ ਇਕ ਅਜਿਹੀ ਪ੍ਰਣਾਲੀ ਹੈ ਜਿਸ ਨਾਲ ਵਿਅਕਤੀ ਦੀ ਯੋਗਤਾ ਅਤੇ ਸੂਝ-ਬੂਝ ਦਾ ਪਤਾ ਲਗਦਾ ਹੈ। ਜੀਵਨ ਦੇ ਰੁਝੇਵਿਆਂ ਵਿਚ ਹਰ ਘੜੀ ਇਕ ਪ੍ਰੀਖਿਆ ਹੁੰਦੀ ਹੈ। ਜੋ ਵਿਅਕਤੀ ਇਨ੍ਹਾਂ ਪ੍ਰੀਖਿਆਵਾਂ ਵਿਚ ਸਫਲ ਹੋ ਜਾਂਦੇ ਹਨ, ਉਨ੍ਹਾਂ ਦੇ ਜੀਵਨ ਵਿਚ ਸਦਾਬਹਾਰ ਖੁਸ਼ੀਆਂ ਆਪਣਾ ਸਾਮਰਾਜ ਸਥਾਪਿਤ ਕਰ ਲੈਂਦੀਆਂ ਹਨ। ਪ੍ਰੀਖਿਆ ਦੀਆਂ ਅਨੇਕ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਅਜਿਹੀਆਂ ਪ੍ਰੀਖਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈਂਦਾ ਹੈ। ਅਧਿਐਨ ਮਗਰੋਂ ਪ੍ਰੀਖਿਆ ਦੇ ਕੇ ਆਪਣੇ ਭਵਿੱਖ ਦਾ ਨਿਰਮਾਣ ਕਰਨਾ ਅੱਜ ਸਮੇਂ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਸਕੂਲੀ ਪੱਧਰ ਤੋਂ ਪ੍ਰੀਖਿਆ ਦਿੰਦਿਆਂ ਵਿਅਕਤੀ ਬੈਂਕਿੰਗ, ਇੰਜੀਨੀਅਰਿੰਗ, ਮੈਡੀਕਲ ਆਦਿ ਅਨੇਕ ਪ੍ਰੀਖਿਆਵਾਂ ਵਿਚ ਸਫਲਤਾ ਹਾਸਲ ਕਰਦਾ ...
Read Full Story


ਪ੍ਰੇਸ਼ਾਨੀ ਤੋਂ ਰਾਹਤ ਦਿਵਾਉਂਦਾ ਹੈ ਯੋਗਾ

ਸਾਡੇ ਸਾਰਿਆਂ ਵਿਚੋਂ ਹਰੇਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਹੈ। ਇਹ ਸੋਚਣਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਦਬਾਓ ਨਹੀਂ ਹੈ ਇਹ ਆਪਣੇ-ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ। ਜੇਕਰ ਅਸੀਂ ਆਪਣੇ ਮਾਨਸਿਕ ਤੇ ਸਰੀਰਕ ਦਬਾਅ ਨੂੰ ਮੰਨ ਲਈਏ ਤਾਂ ਅਸੀਂ ਇਸ ਦਬਾਓ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇਕਰ ਇਹ ਪੁੱਛਿਆ ਜਾਵੇ ਕਿ ਅਸੀਂ ਮਾਨਸਿਕ ਤਣਾਓ ਤੋਂ ਮੁਕਤ ਹਾਂ ਕੀ ਮੈਂ 24 ਘੰਟੇ ਖੁਸ਼ ਰਹਿੰਦਾ ਹਾਂ। ਜੇਕਰ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਮੈਂ ਤਣਾਅ ਤੋਂ ਮੁਕਤ ਨਹੀਂ ਹਾਂ ਤੇ ਜੇ ਹਰ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤ ਹਨ ਅਸਲ ਵਿਚ ਉਹ ਖੁਸ਼ ਹਨ। ਕਈ ਮਹਾਨ ਯੋਗੀ ਅਤੇ ਸੰਤ ਹਨ ਜੋ ਖੁਸ਼ੀ ਤੇ ਸ਼ਾਂਤੀ ਦੀ ਕਾਮਨਾ ਕਰਦੇ ਹਨ। ਕਈ ਵਾਰ ਅਸੀਂ ਭਾਵਨਾਤਮਿਕ ਤੌਰ ’ਤੇ ਪ੍ਰੇਸ਼ਾਨ ਹੁੰਦੇ ਹਾਂ ਪਰ ਫਿਰ ਵੀ ਅਸੀਂ ਆਪਣੀ ਜ਼ਿੰਦਗੀ ਵਿਚ ਖੁਸ਼ੀ ...
Read Full Story


ਥੋੜ੍ਹੇ ਦਿਨ ਬਚੇ ਹਨ ਸਰਦੀਆਂ ਦੇ ਜ਼ਰਾ ਸੰਭਲ ਕੇ ਰਹੋ!

ਹਾਲਾਂਕਿ ਇਸ ਸਮੇਂ ਜਦੋਂ ਇਹ ਪੰਕਤੀਆਂ ਲਿਖੀਆਂ ਜਾ ਰਹੀਆਂ ਹਨ, ਪੂਰਾ ਉਤਰੀ ਭਾਰਤ ਠੰਢ ਦੀ ਲਪੇਟ ਵਿਚ ਹੈ। ਰੇਲ, ਸੜਕੀ ਆਵਾਜਾਈ ਅਸਤ-ਵਿਅਸਤ ਹੋ ਚੁੱਕੀ ਹੈ ਪਰ ਜਦੋਂ ਤੱਕ ਇਹ ਪੰਕਤੀਆਂ ਛਪ ਕੇ ਪਾਠਕਾਂ ਤੱਕ ਪਹੁੰਚਣਗੀਆਂ, ਉਦੋਂ ਤੱਕ ਸਰਦੀ ਘੱਟ ਹੋ ਚੁੱਕੀ ਹੋਵੇਗੀ। ਪਰ ਇਨ੍ਹਾਂ ਦਿਨਾਂ ਵਿਚ ਨੱਕ, ਕੰਨ ਅਤੇ ਗਲੇ ਵਿਚ ਹੋਣ ਵਾਲੀ ਇਨਫੈਕਸ਼ਨ ਲੋਕਾਂ ਨੂੰ ਵਧੇਰੇ ਪ੍ਰੇਸ਼ਾਨ ਕਰ ਰਹੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਲੋਕਾਂ ਵਿਚ ਬਿਮਾਰੀਆਂ ਨਾਲ ਸਾਹਮਣਾ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਲੋਕ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਦੀ ਜਕੜ ਵਿਚ ਆ ਜਾਂਦੇ ਹਨ। ਇਹ ਇਨਫੈਕਸ਼ਨ ਮੁੱਖ ਰੂਪ ਨਾਲ ਕਈ ਤਰ੍ਹਾਂ ਦੀ ਅਲਰਜੀ ਦੇ ਲੱਛਣਾਂ ਨਾਲ ਪੈਦਾ ਹੁੰਦੀ ਹੈ। ਸਰਦੀ ਦੇ ਇਨ੍ਹਾਂ ਦਿਨਾਂ ਵਿਚ ਠੰਢ ਲੱਗਣਾ, ਜ਼ਿਆਦਾ ਛਿੱਕਾਂ ਆਉਣਾ, ਨੱਕ ਵਹਿਣਾ, ...
Read Full Story


ਗੁਣਕਾਰੀ ਜੜੀ ਬੂਟੀ-ਅਮਰਵੇਲ

ਅਮਰਵੇਲ ਦਾ ਸੰਸਕ੍ਰਿਤ ਵਿੱਚ ਨਾਮ ਦਸਪਰਸ਼ ਆਕਾਸਵਲੀ ਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲੀ) ਹੈ। ਇਸ ਵੇਲ ਦੀ ਆਪਣੀ ਕੋਈ ਜੜ੍ਹ ਨਹੀਂ ਹੁੰਦੀ। ਇਹ ਝਾੜੀਆਂ, ਬੇਰੀਆਂ, ਮਲ੍ਹਿਆਂ ਆਦਿ ਹਰ ਤਰ੍ਹਾਂ ਦੇ ਦਰੱਖਤਾਂ ’ਤੇ ਫੈਲਦੀ ਹੈ। ਜਿਸ ਦੇ ਉ¤ਪਰ ਇਸ ਦੀ ਟਾਹਣੀ ਸੁੱਟ ਦਿੱਤੀ ਜਾਵੇ, ਉਸੇ ਤੋਂ ਰਸ ਲੈ ਕੇ ਇਹ ਫੈਲਦੀ ਰਹਿੰਦੀ ਹੈ। ਇਹ ਵੱਡੀ ਅਮਰਵੇਲ ਅਤੇ ਛੋਟੀ ਅਮਰਵੇਲ, ਦੋ ਤਰ੍ਹਾਂ ਦੀ ਹੁੰਦੀ ਹੈ। ਇਸ ਦਾ ਰੰਗ ਪੀਲਾ ਜਾਂ ਹਲਕਾ ਪੀਲਾ ਅਤੇ ਫੁੱਲ ਸਫੈਦ ਹੁੰਦੇ ਹਨ। ਇਸ ਦਾ ਸਾਰਾ ਹਿੱਸਾ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦਾ ਸੁਆਦ ਨਮਕੀਨ ਜਿਹਾ ਅਤੇ ਕਸੈਲਾ ਹੁੰਦਾ ਹੈ। ਇਹ ਗਰਮ ਸੁਭਾਅ ਦੀ ਬੂਟੀ ਹੈ। ਇਹ ਦੀ ਵਰਤੋਂ ਅੱਖਾਂ ਵਾਸਤੇ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਤਾਕਤ ਦੇਣ ਵਾਲੀ ਅਤੇ ਵੀਰਜ ਪੈਦਾ ਕਰਨ ਵਾਲੀ ਹੈ। ਇਹ ਸੁੰਦਰਤਾ ਵਧਾਉਣ ...
Read Full Story


ਜੇ ਬਚਣਾ ਚਾਹੁੰਦੇ ਹੋ ਸ਼ੂਗਰ ਅਤੇ ਮੋਟਾਪੇ ਤੋਂ...

ਸਾਨੂੰ ਸਾਰਿਆਂ ਨੂੰ ਮਿੱਠੀਆਂ ਚੀਜ਼ਾਂ ਖਾਣੀਆਂ ਚੰਗੀਆਂ ਲਗਦੀਆਂ ਹਨ। ਇਕ ਵਾਰ ਮਿੱਠੀ ਚੀਜ਼ ਮੂੰਹ ਵਿਚ ਪਾਉਣ ਤੋਂ ਬਾਅਦ ਹੋਰ ਵਧੇਰੇ ਖਾਣ ਦੀ ਇੱਛਾ ਹੋਣ ਲਗਦੀ ਹੈ ਅਤੇ ਅਸੀਂ ਹੋਰ ਵਧੇਰੇ ਖਾਣ ਦਾ ਮੋਹ ਤਿਆਗ ਨਹੀਂ ਪਾਉਂਦੇ। ਕੁਝ ਲੋਕ ਸਿਹਤ ਪ੍ਰਤੀ ਏਨੇ ਸੁਚੇਤ ਹੁੰਦੇ ਹਨ ਕਿ ਉਹ ਮਿੱਠਾ ਖਾਣ ਤੋਂ ਪੂਰਾ ਪ੍ਰਹੇਜ਼ ਕਰਦੇ ਹਨ ਪਰ ਕੁਝ ਲੋਕਾਂ ਦੀ ਮਿੱਠਾ ਖਾਣ ਦੀ ਇੱਛਾ ਏਨੀ ਤੇਜ਼ ਹੁੰਦੀ ਹੈ ਕਿ ਉਹ ਦਿਨ ਵਿਚ ਇਕ ਵਾਰ ਮਿੱਠਾ ਨਾ ਖਾਣ ਤਾਂ ਉਨ੍ਹਾਂ ਨੂੰ ਪੂਰਾ ਦਿਨ ਉਸ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ। ਮਿੱਠਾ ਖਾਣ ਦੀ ਇੱਛਾ ਅਜਿਹੀ ਹੁੰਦੀ ਹੈ ਅਤੇ ਕਦੀ-ਕਦੀ ਤੇਜ਼ ਵੀ ਹੋ ਜਾਂਦੀ ਹੈ ਅਤੇ ਕਦੀ-ਕਦੀ ਘੱਟ। ਮਾਹਿਰਾਂ ਦੇ ਅਨੁਸਾਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਜਾਂ ਮੋਟੇ ਨਹੀਂ ਹੋ ਤਾਂ ਤੁਸੀਂ ਚਾਕਲੇਟ ਖਾਣ ਤੋਂ ਨਾ ਘਬਰਾਓ ਪਰ ਜਿਸ ਤਰ੍ਹਾਂ ਹਰ ...
Read Full Story


ਕੁਦਰਤ ਦਾ ਅਨਮੋਲ ਤੋਹਫ਼ਾ ਪਾਣੀ

ਜਿਊਂਦੇ ਪ੍ਰਾਣੀਆਂ ਦੇ ਸਰੀਰ ਦਾ ਲਗਭਗ 75 ਫੀਸਦੀ ਹਿੱਸਾ ਪਾਣੀ ਹੀ ਹੈ। ਪਾਣੀ ਦੁਆਰਾ ਹੀ ਜ਼ਿੰਦਗੀ ਦੀ ਧੜਕਣ ਹੈ, ਚਹਿਲ-ਪਹਿਲ। ਕੁਦਰਤ ਦੇ ਨਿਯਮਾਂ ਦੇ ਅਨੁਸਾਰ ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ ਦੇ ਪ੍ਰਾਣੀਆਂ ਨੂੰ ਪਾਣੀ ਦੀ ਲੋੜ ਵਿਚ ਵਿਭਿੰਨਤਾ ਤਾਂ ਹੋ ਸਕਦੀ ਹੈ ਪਰ ਇਹ ਲਗਭਗ ਅਸੰਭਵ ਹੈ ਕਿ ਪਾਣੀ ਦੀ ਸੰਸਾਰ ਦੇ ਕਿਸੇ ਵੀ ਦੇਸ਼ ਵਿਚ ਜ਼ਰੂਰਤ ਹੀ ਨਾ ਹੋਵੇ। ਪਾਣੀ ਤੋਂ ਬਗੈਰ ਜਿਊਂਦੇ ਰਹਿਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਗਰਮੀਆਂ ਵਿਚ ਪਾਣੀ ਅੰਮ੍ਰਿਤ ਅਤੇ ਸਰਦੀਆਂ ਵਿਚ ਜਿਊਂਦੇ ਰਹਿਣ ਦਾ ਸਾਧਨ ਹੈ। ਬਹੁਤ ਸਾਰੀਆਂ ਬਿਮਾਰੀਆਂ ਵਿਚ ਵੀ ਪਾਣੀ ਰਾਮਬਾਣ ਹੈ। ਪਾਣੀ ਨੂੰ ਮੁਢਲੀ ਸਹਾਇਤਾ ਦੇ ਰੂਪ ਵਿਚ ਵਰਤ ਕੇ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਪਾਣੀ ਦੁਆਰਾ ਉਪਚਾਰ... * ਸਵੇਰੇ ਖਾਲੀ ਪੇਟ ਦੋ ਗਿਲਾਸ ਪਾਣੀ ਪੀਣ ਨਾਲ ਕਬਜ਼ ਤੋਂ ...
Read Full Story


ਤੰਦਰੁਸਤੀ ਦੇ ਸਬੰਧ ਵਿਚ ਹਰ ਕੋਈ ਇਕ-ਦੂਜੇ ਨੂੰ ਵੱਖੋ-ਵੱਖਰੀ ਸਲਤੰਦਰੁਸਤ ਰਹਿਣ ਦੇ ਲਈ ਕੀ-ਕੀ ਕਰੀਏ

ਘਰ ਤੋਂ ਬਾਹਰ ਰਹਿਣ ਵਾਲੇ ਆਪਣੇ ਪੁੱਤਰ ਨੂੰ ਮਾਂ ਵੀ ਫੋਨ ’ਤੇ ਤਰ੍ਹਾਂ-ਤਰ੍ਹਾਂ ਦੀਆਂ ਤੰਦਰੁਸਤ ਰਹਿਣ ਦੀਆਂ ਹਦਾਇਤਾਂ ਕਰਦੀ ਰਹਿੰਦੀ ਹੈ, ਉਸ ਦਾ ਪੁੱਤਰ ਚਾਹੇ ਆਪ ਆਪਣੀ ਦੇਖ-ਭਾਲ ਚੰਗੀ ਤਰ੍ਹਾਂ ਕਰਦਾ ਹੋਵੇ। ਇਹ ਖਾਣਾ, ਉਹ ਨਹੀਂ ਖਾਣਾ, ਇਸ ਤਰ੍ਹਾਂ ਰਹਿਣਾ, ਇਸ ਤਰ੍ਹਾਂ ਨਹੀਂ ਰਹਿਣਾ ਆਦਿ-ਆਦਿ। ਸਾਡੇ ਵਿਚ ਹਰ ਕੋਈ ਆਪਣੀ ਸਿਹਤ ਸਬੰਧੀ ਚੇਤੰਨ ਹੁੰਦਾ ਹੈ। ਡਾਕਟਰ ਵੀ ਤੰਦਰੁਸਤ ਰਹਿਣ ਦੇ ਲਈ ਕਈ ਤਰ੍ਹਾਂ ਦੀ ਸਲਾਹ ਦਿੰਦੇ ਹਨ। ਕੁੱਲ ਮਿਲਾ ਕੇ ਜੋ ਵੀ ਲੋਕ ਸਾਨੂੰ ਸਲਾਹਾਂ ਦਿੰਦੇ ਹਨ ਉਨ੍ਹਾਂ ਸਲਾਹਾਂ ਨੂੰ ਸੁਣ-ਸੁਣ ਕੇ ਹੀ ਅਸੀਂ ਵੱਡੇ ਹੁੰਦੇ ਹਾਂ। ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਲੋਕ ਸਾਨੂੰ ਸਲਾਹ ਦਿੰਦੇ ਹਨ ਕੀ ਅਸੀਂ ਉਨ੍ਹਾਂ ਦੀਆਂ ਸਾਰੀਆਂ ਸਲਾਹਾਂ ਨੂੰ ਮੰਨਦੇ ਹਾਂ? ਜੇਕਰ ਨਹੀਂ ਮੰਨਦੇ ਤਾਂ ਇਸ ਦਾ ਸਾਡੇ ’ਤੇ ਕੀ ਨਾਕਾਰਾਤਮਿਕ ਅਸਰ ...
Read Full Story


ਕੁਦਰਤੀ ਦੰਦਾਂ ਦੀ ਸਾਂਭ-ਸੰਭਾਲ ਜ਼ਰੂਰੀ ਕਿਉਂ?

ਦੰਦ ਰੱਬ ਵੱਲੋਂ ਮਨੁੱਖ ਨੂੰ ਦਿੱਤੀ ਇਕ ਅਨਮੋਲ ਨਿਆਮਤ ਹੈ, ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ। ਚੰਗੀ ਸਾਂਭ-ਸੰਭਾਲ ਨਾਲ ਇਹ ਜੀਵਨ ਦਾ ਲੰਬਾ ਸਾਥ ਦੇ ਸਕਦੇ ਹਨ। ਪਰ ਜੇਕਰ ਅਸੀਂ ਇਨ੍ਹਾਂ ਦੀ ਸਾਂਭ-ਸੰਭਾਲ ਠੀਕ ਤਰ੍ਹਾਂ ਨਹੀਂ ਕਰਦੇ ਤਾਂ ਇਨ੍ਹਾਂ ਦਾ ਡਿਗਣਾ ਯਕੀਨੀ ਬਣ ਜਾਂਦਾ ਹੈ। ਇਸ ਦੌਰਾਨ ਹੋਣ ਵਾਲਾ ਦਰਦ ਬਹੁਤ ਹੀ ਅਸਹਿਣਯੋਗ ਹੁੰਦਾ ਹੈ ਤੇ ਜਦੋਂ ਅਸੀਂ ਆਪਣੇ ਦੰਦਾਂ ਦੇ ਡਾਕਟਰ ਕੋਲ ਜਾਂਦੇ ਹਾਂ ਤਾਂ ਅਸੀਂ ਡਾਕਟਰ ਨੂੰ ਇਹੀ ਸੁਝਾਅ ਦਿੰਦੇ ਹਾਂ ਕਿ ਇਸ ਦੰਦ ਨੂੰ ਕੱਢ ਦਿੱਤਾ ਜਾਵੇ। ਪਰ ਜੇਕਰ ਡਾਕਟਰ ਇਸ ਦੰਦ ਨੂੰ ਬਚਾਉਣ ਦੀ ਸਲਾਹ ਦਿੰਦਾ ਹੈ ਤਾਂ ਸਾਡੇ ਦਿਮਾਗ ’ਚ ਇਹੀ ਆਉਂਦਾ ਹੈ ਕਿ ਡਾਕਟਰ ਆਪਣੇ ਫਾਇਦੇ ਲਈ ਸਾਡੀ ਗੱਲ ਨਾ ਮੰਨ ਕੇ ਇਲਾਜ ਦਾ ਸੁਝਾਅ ਦੇ ਰਿਹਾ ਹੈ ਪਰ ਸਾਡੇ ਜ਼ਿਹਨ ’ਚ ਇਹ ਕਿਉਂ ਨਹੀਂ ਆਉਂਦਾ ਕਿ ਅੱਜ ਅਸੀਂ ਕੁਝ ...
Read Full Story


ਇਲਾਜ ਨਾਲੋਂ ਪ੍ਰਹੇਜ਼ ਚੰਗਾ

ਅਸੀਂ ਸਾਰੇ ਸਿਰਫ਼ ਦੂਜਿਆਂ ਨੂੰ ਸਲਾਹ ਦਿੰਦੇ ਰਹਿੰਦੇ ਹਾਂ (ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ) ਅਰਥਾਤ ਇਲਾਜ ਨਾਲੋਂ ਪ੍ਰਹੇਜ਼ ਚੰਗਾ। ਪਰ ਸਾਡੇ ਵਿਚੋਂ ਕਿੰਨੇ ਅਜਿਹੇ ਹਨ ਜਿਹੜੇ ਇਸ ਗੱਲ ’ਤੇ ਧਿਆਨ ਦਿੰਦੇ ਹਨ? ਲਾਪ੍ਰਵਾਹੀ ਕਰਨਾ ਤਾਂ ਸਾਡੀ ਸਭ ਦੀ ਆਦਤ ਦਾ ਹਿੱਸਾ ਬਣਦਾ ਜਾ ਰਿਹਾ ਹੈ। ਕਈ ਵਾਰ ਬਿਮਾਰੀ ਦੇ ਲੱਛਣ ਨਹੀਂ ਪਛਾਣ ਸਕਦੇ ਪਰ ਜੇਕਰ ਪਤਾ ਲੱਗ ਵੀ ਜਾਵੇ ਤਦ ਤਾਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤਾਂ ਸਾਵਧਾਨ ਹੋ ਜਾਈਏ ਅਤੇ ਤੁਰੰਤ ਡਾਕਟਰ ਤੋਂ ਇਲਾਜ ਕਰਵਾਈਏ ਇਸ ਲਈ ਹਰ ਵਿਅਕਤੀ ਨੂੰ ਆਪਣਾ ਲਗਾਤਾਰ ਚੈ¤ਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਤਾਂ ਕਿ ਕਿਸੇ ਵੱਡੀ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਟਾਲਿਆ ਜਾ ਸਕੇ ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ ਕੁਝ ਸਮੱਸਿਆਵਾਂ ਅਤੇ ਉਨ੍ਹਾਂ ਦੇ ...
Read Full Story


ਸਰੀਰਕ-ਥਕਾਵਟ ਕਿਤੇ ਆਇਰਨ ਦੀ ਘਾਟ ਤਾਂ ਨਹੀਂ?

ਪੌੜੀਆਂ ਚੜ੍ਹਣ ਨਾਲ ਸਾਹ ਚੜ੍ਹ ਜਾਏ, ਦੋ ਸੌ ਮੀਟਰ ਦੀ ਦੌੜ ਲਗਾਉਣ ਨਾਲ ਸਾਹ ਫੁੱਲਣ ਲੱਗੇ ਜਾਂ ਨਜ਼ਦੀਕ ਮਾਰਕੀਟ ਜਾਣ ’ਤੇ ਹੀ ਤੁਸੀਂ ਥੱਕ ਜਾਂਦੇ ਹੋ। ਕੀ ਤੁਹਾਡੇ ਨਾਲ ਵੀ ਇਹੀ ਸਮੱਸਿਆ ਹੈ? ਤੁਸੀਂ ਇਸ ਬਾਰੇ ਕੀ ਕੀਤਾ? ਥੋੜ੍ਹੀ ਦੇਰ ਆਰਾਮ ਕੀਤਾ ਅਤੇ ਫਿਰ ਭੁੱਲ ਗਏ। ਪਰ ਇਹ ਨਹੀਂ ਸੋਚਿਆ ਕਿ ਇਹ ਲੱਛਣ ਆਇਰਨ ਦੀ ਘਾਟ ਦਾ ਸੰਕੇਤ ਕਰ ਰਹੇ ਹਨ। ਸਭ ਤੋਂ ਪਹਿਲਾਂ ਤਾਂ ਇਹ ਪਤਾ ਲਗਾਓ ਕਿ ਤੁਹਾਡੇ ਵਿਚ ਆਇਰਨ ਦੀ ਘਾਟ ਕਿਵੇਂ ਹੋ ਗਈ। ਜਿਹੜਾ ਭੋਜਨ ਤੁਸੀਂ ਲੈਂਦੇ ਹੋ ਕੀ ਉਹ ਸੰਤੁਲਿਤ ਭੋਜਨ ਨਹੀਂ ਹੈ? ਕੀ ਤੁਸੀਂ ਜੰਕ ਫੂਡ ਖਾਣਾ ਵਧੇਰੇ ਪਸੰਦ ਕਰਦੇ ਹੋ? ਜਾਂ ਫਿਰ ਤੁਸੀਂ ਕੰਮ ਵਿਚ ਏਨਾ ਰੁੱਝੇ ਰਹਿੰਦੇ ਹੋ ਕਿ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਏਨੀ ਸਖ਼ਤ ਮਿਹਨਤ ਕਰਨ ਦੇ ਬਾਅਦ ਤੁਹਾਨੂੰ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ। ਇਸ ਦੀ ਬਜਾਏ ਤੁਸੀਂ ਕੁਝ ਵੀ ਖਾ ਕੇ ...
Read Full Story


ਕੁਦਰਤੀ ਸਰੀਰਕ ਕਿਰਿਆਵਾਂ ਨੂੰ ਨਾ ਰੋਕ

ਨੀਂਦ ਭੋਜਨ ਤੋਂ ਵੀ ਵਧੇਰੇ ਜ਼ਰੂਰੀ ਹੈ। ਜੇਕਰ ਤੁਸੀਂ ਇਕ ਸਮੇਂ ਭੋਜਨ ਨਾ ਕਰੋ ਤਾਂ ਤੁਹਾਡੀ ਸਿਹਤ ’ਤੇ ਕੋਈ ਖਾਸ ਅਸਰ ਨਹੀਂ ਪਵੇਗਾ ਪਰ ਜੇਕਰ ਤੁਸੀਂ ਇਕ ਰਾਤ ਨੀਂਦ ਨਾ ਲੈ ਸਕੋ ਤਾਂ ਤੁਸੀਂ ਦਿਨ ਵਿਚ ਠੀਕ ਤਰ੍ਹਾਂ ਵਿਚਰ ਨਹੀਂ ਸਕੋਗੇ। ਪ੍ਰਾਚੀਨ ਕਾਲ ਤੋਂ ਅੱਜ ਤੱਕ ਸਜ਼ਾ ਦੇ ਤੌਰ ’ਤੇ ਇਹ ਵੀ ਕੀਤਾ ਜਾਂਦਾ ਰਿਹਾ ਹੈ ਕਿ ਜਿਸ ਨੂੰ ਤੰਗ-ਪ੍ਰੇਸ਼ਾਨ ਕਰਨਾ ਹੋਵੇ, ਉਸ ਨੂੰ ਜ਼ਬਰਦਸਤੀ ਜਾਗਦਿਆਂ ਰੱਖਿਆ ਜਾਵੇ। ਸਰੀਰ ਨੂੰ ਠੀਕ ਰੱਖਣ ਵਿਚ ਕੁਝ ਸਾਧਾਰਨ ਕਿਰਿਆਵਾਂ ਹੁੰਦੀਆਂ ਹਨ, ਜੋ ਆਪਣੇ-ਆਪ ਹੁੰਦੀਆਂ ਰਹਿੰਦੀਆਂ ਹਨ। ਸਾਨੂੰ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਨ੍ਹਾਂ ਨੂੰ ਰੋਕਣ ਨਾਲ ਸਿਹਤ ਵਿਚ ਵਿਗਾੜ ਪੈਦਾ ਹੋ ਸਕਦਾ ਹੈ: ਛਿੱਕ : ਨੱਕ ਵਿਚ ਅਣਚਾਹੇ ਪਦਾਰਥ ਆਉਣ ਨਾਲ ਨੱਕ ਸੁਭਾਵਿਕ ਪ੍ਰਤੀਕਿਰਿਆ ਕਰਦਾ ਹੈ ਜਿਸ ਨਾਲ ਸਾਨੂੰ ਛਿੱਕ ...
Read Full Story


ਤੰਦਰੁਸਤ ਸਰੀਰ ਲਈ 12 ਕਦਮ

ਤੰਦਰੁਸਤ ਅਤੇ ਆਕਰਸ਼ਿਕ ਸਰੀਰ ਹੋਣਾ ਸਭ ਦੀ ਕਲਪਨਾ ਤੇ ਇੱਛਾ ਹੁੰਦੀ ਹੈ ਪਰ ਇਸ ਕਲਪਨਾ ਨੂੰ ਸਾਕਾਰ ਰੂਪ ਦੇਣਾ ਸਭ ਲਈ ਸੰਭਵ ਨਹੀਂ ਹੁੰਦਾ। ਇਸ ਦੁਨੀਆ ਵਿਚ ਇੰਨੇ ਆਕਰਸ਼ਨ ਹਨ ਕਿ ਮਨੁੱਖ ਲਈ ਮੋਟਾ ਅਤੇ ਸੁਸਤ ਹੋਣਾ ਬਹੁਤ ਆਸਾਨ ਹੈ ਪਰ ਪਤਲਾ ਅਤੇ ਆਕਰਸ਼ਿਕ ਬਣਨਾ ਬਹੁਤ ਮੁਸ਼ਕਿਲ ਹੈ। ਸਾਡੇ ਵਿਚੋਂ ਬਹੁਤੇ ਲੋਕ ਆਪਣੇ ਸਰੀਰ ਦੇ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਉਸ ਨੂੰ ਆਪਣੀ ਰਾਹ ’ਤੇ ਚਲਦੇ ਰਹਿਣ ਦਿੰਦੇ ਹਨ ਜਿਸ ਨਾਲ ਗੱਲ ਵਿਗੜਦੀ ਜਾਂਦੀ ਹੈ। ਵੈਸੇ ਸਹੀ ਰਾਹ ’ਤੇ ਚੱਲਣਾ ਏਨਾ ਮੁਸ਼ਕਿਲ ਨਹੀਂ ਹੈ, ਆਓ ਚੱਲੀਏ 12 ਕਦਮ, ਇਕ ਤੰਦਰੁਸਤ ਅਤੇ ਆਕਰਸ਼ਿਕ ਸਰੀਰ ਦੇ ਵੱਲ:- * ਸੁੰਦਰ ਸਰੀਰ ਪਾਉਣਾ ਇਕ ਦਿਨ ਦਾ ਕੰਮ ਨਹੀਂ ਹੈ। ਇਸ ਲਈ ਲਗਾਤਾਰ ਨਿਯਮਤ ਰੂਪ ਨਾਲ ਯਤਨ ਕਰਨਾ ਜ਼ਰੂਰੀ ਹੈ। ਵੈਸੇ ਤਾਂ ਤੁਹਾਡਾ ਡਾਕਟਰ ਅਤੇ ਪੋਸ਼ਣ ਮਾਹਿਰ ਤੁਹਾਡੇ ਲਈ ਸਹੀ ਆਹਾਰ ਸੂਚੀ ਬਣਾ ...
Read Full Story


ਯੋਗ ਨਾਲ ਸ਼ੂਗਰ ਦਾ ਇਲਾਜ

ਵਰਤਮਾਨ ਸਮੇਂ ਵਿਚ ਸ਼ੂਗਰ ਅਰਥਾਤ ਡਾਇਬਟੀਜ਼ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਹ ਇਕ ਅਜਿਹੀ ਸਮੱਸਿਆ ਬਣ ਗਈ ਹੈ ਜਿਸ ਦਾ ਅੰਸ਼ਿਕ ਹੱਲ ਕਰਨਾ ਵੀ ਸੰਭਵ ਨਹੀਂ ਹੋ ਰਿਹਾ। ਨਿਯਮਤ ਰੂਪ ਨਾਲ ਦਵਾਈਆਂ ਦੀ ਵਰਤੋਂ ਕਰਦੇ ਰਹਿਣਾ ਅਤੇ ਖੂਨ ਵਿਚ ਸ਼ੂਗਰ ਦੀ ਜਾਂਚ ਕਰਵਾਉਂਦੇ ਰਹਿਣਾ, ਸ਼ੂਗਰ ਤੋਂ ਗ੍ਰਸਤ ਰੋਗੀਆਂ ਲਈ ਜ਼ਰੂਰੀ ਬਣ ਚੁੱਕਾ ਹੈ। ਸ਼ੂਗਰ ਰੋਗ ਤੋਂ ਮੁਕਤੀ ਪਾਉਣ ਦਾ ਢੰਗ ਅਜੇ ਤੱਕ ਲੱਭ ਲੈਣਾ ਸੰਭਵ ਨਹੀਂ ਹੋ ਸਕਿਆ। ਵਿਸ਼ਵ ਪੱਧਰ ’ਤੇ ਬਹੁਤ ਸਾਰੀਆਂ ਖੋਜਾਂ ਚੱਲ ਰਹੀਆਂ ਹਨ ਪਰ ਅਜੇ ਤੱਕ ਕੋਈ ਅਜਿਹੀ ਸਾਕਾਰਾਤਮਿਕ ਦਵਾਈ ਜਾਂ ਹੱਲ ਨਹੀਂ ਲੱਭਿਆ ਜਾ ਸਕਿਆ ਜਿਸ ਨਾਲ ਸ਼ੂਗਰ ਜਿਹੀ ਨਾਮੁਰਾਦ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਿਆ। ਪ੍ਰਾਚੀਨ ਅਤੇ ਆਧੁਨਿਕ ਵਿਗਿਆਨਕ ਯੁੱਗ ਦੇ ਡਾਕਟਰਾਂ ਨੇ ਸ਼ੂਗਰ ਸਬੰਧੀ ਇਹ ਸਿੱਟਾ ਕੱਢਿਆ ਹੈ ਕਿ ਸਰੀਰ ਦੀ ਰਸ ਕਿਰਿਆ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation