ਪਠਾਨਕੋਟ ਹਲਕੇ ਅੰਦਰ 72.6 ਫੀਸਦੀ ਮਤਦਾਨ
ਪਠਾਨਕੋਟ, 31 ਜਨਵਰੀ (ਆਰ. ਸਿੰਘ, ਚੌਹਾਨ, ਸ਼ਰਮਾ)-ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਅੱਜ ਹਲਕਾ ਪਠਾਨਕੋਟ ਵਿਖੇ ਚੋਣਾਂ ਦਾ ਕੰਮ ਬੜੇ ਸ਼ਾਂਤਮਈ ਢੰਗ ਨਾਲ ਸਮਾਪਤ ਹੋਇਆ। ਪੱਤਰਕਾਰਾਂ ਦੀ ਟੀਮ ਨੇ ਹਲਕੇ ਅੰਦਰ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਜਿੱਥੇ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪਠਾਨਕੋਟ ਹਲਕੇ ਅੰਦਰ 72.6 ਫੀਸਦੀ ਪੋਲਿੰਗ ਹੋਈ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਅਤੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਜਿਸ ਕਾਰਨ ਵੋਟਰਾਂ ਨੇ ਬੇਖ਼ੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਹਲਕੇ ਅੰਦਰ ਵੋਟਾਂ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਖ਼ਬਰ ਨਹੀਂ ਮਿਲੀ, ਕਿਉਂਕਿ ਸਾਰੇ ਪੋਲਿੰਗ ਬੂਥਾਂ 'ਤੇ ਸੁਰੱਖਿਆ ... Read Full Story
|