Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਫਤਿਹਗੜ੍ਹ ਸਾਹਿਬ
 
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ

ਫ਼ਤਹਿਗੜ੍ਹ ਸਾਹਿਬ, 31 ਜਨਵਰੀ (ਭੂਸ਼ਨ ਸੂਦ)-ਇਤਿਹਾਸਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਵਿਧਾਨ ਸਭਾ ਚੋਣਾਂ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ ਅਤੇ ਇਨ੍ਹਾਂ ਚੋਣਾਂ ਦੌਰਾਨ 81 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾ, 55-ਫਤਹਿਗੜ੍ਹ ਸਾਹਿਬ ਅਤੇ 56-ਅਮਲੋਹ ਵਿਚ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਕਿਸੇ ਪਾਸੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ। ਜ਼ਿਲ੍ਹਾ ਚੋਣ ਅਫਸਰ ਸ੍ਰੀ ਮਹਾਜਨ ਨੇ ਚੋਣ ਅਮਲ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਦਿੱਤੇ ਸਹਿਯੋਗ ਕਾਰਨ ਜ਼ਿਲ੍ਹੇ ਦੇ ਸਮੂਹ ...
Read Full Story


ਸੜਕ ਹਾਦਸੇ 2 ਨੌਜਵਾਨਾਂ ਦੀ ਮੌਤ

ਫ਼ਤਹਿਗੜ੍ਹ ਸਾਹਿਬ, 31 ਜਨਵਰੀ (ਔਜਲਾ)-ਫ਼ਤਹਿਗੜ੍ਹ ਸਾਹਿਬ-ਬੱਸੀ ਪਠਾਣਾਂ ਮਾਰਗ ‘ਤੇ ਰੋਜ਼ਾ ਸ਼ਰੀਫ਼ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਨੇਤਰ ਸਿੰਘ ਨੇ ਦ¤ਸਿਆ ਕਿ ਲਗਭਗ ਸਾਢੇ ਪੰਜ ਵਜੇ ਦੇ ਕਰੀਬ ਰੋਜ਼ਾ ਸ਼ਰੀਫ਼ ਨੇੜੇ ਪੀਬੀ 10 ਸੀ ਪੀ 2046 ਮੋਟਰ ਸਾਈਕਲ ‘ਤੇ ਮੁਹੰਮਦ ਬਿਲਾਲ (18) ਪੁ¤ਤਰ ਮੁਹੰਮਦ ਸ਼ਮੀਰ ਤੇ ਮੁਹੰਮਦ ਸੁਲੇਮਾਨ (28) ਪੁ¤ਤਰ ਮੁਖ਼ਤਿਆਰ ਮੁਹੰਮਦ ਵਾਸੀ ਨੰਦਪੁਰ ਕਲੌੜ ਬਸੀ ਪਠਾਣਾਂ ਤੋਂ ਸਰਹਿੰਦ ਵ¤ਲ ਆ ਰਹੇ ਸਨ ਤਾਂ ਜਦੋਂ ਉਹ ਰੋਜ਼ਾ ਸਰੀਫ਼ ਨੇੜੇ ਪਹੁੰਚੇ ਤਾਂ ਪਿ¤ਛੋਂ ਆ ਰਹੇ ਟਰ¤ਕ ਨੰਬਰ ਪੀ ਬੀ 23 ਡੀ 5997 ਨੇ ਓਵਰ ਟੇਕ ਕਰਦੇ ਹੋਏ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ...
Read Full Story


ਪੰਜ ਸਾਲਾ ਲੜਕੀ ਦੀ ਮੋਟਰ ਦੀਆਂ ਬੈਲਟਾਂ ਵਿਚ ਫਸ ਕੇ ਮੌਤ

ਮੰਡੀ ਗੋਬਿੰਦਗੜ੍ਹ, 19 ਜਨਵਰੀ (ਸੁਰੇਸ਼ ਸ਼ਰਮਾ, ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਲਾਗਲੇ ਪਿੰਡ ਵਿਚ ਸਥਿਤ ਇਕ ਫ਼ੈਕਟਰੀ ਵਿਚ 5 ਸਾਲਾ ਲੜਕੀ ਦੀ ਮੋਟਰ ਦੀਆਂ ਵੀ-ਬੈਲਟਾਂ ’ਚ ਫਸ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।।ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਲਾਗਲੇ ਪਿੰਡ ਕੁੰਭ ਲਾਗੇ ਸਥਿਤ ਮੈਸ: ਸ਼ਿਵਾ ਸੈਰਾਮਿਕਸ ਵਿਚ ਮਜ਼ਦੂਰ ਕੰਮ ਕਰ ਰਹੇ ਸਨ ਕਿ ਅਚਾਨਕ ਇਕ ਮਜ਼ਦੂਰ ਓਕੀਲ ਪ੍ਰਸ਼ਾਦ ਨਿਵਾਸੀ ਮੋਤੀਹਾਰੀ ਬਿਹਾਰ, ਜੋ ਕਿ ਉਕਤ ਫ਼ੈਕਟਰੀ ਵਿਚ ਹੀ ਰਹਿੰਦਾ ਸੀ, ਦੀ ਪੰਜ ਸਾਲਾ ਲੜਕੀ ਪ੍ਰੀਤੀ ਖੇਡਦੇ ਖੇਡਦੇ ਮੋਟਰ ਦੀਆਂ ਵੀ- ਬੈਲਟਾਂ ਵਿਚ ਜਾ ਫਸੀ ਅਤੇ ਉਸ ਦੀ ਥਾਏਂ ਹੀ ਮੌਤ ਹੋ ਗਈ।।ਘਟਨਾ ਤੋਂ ਬਾਅਦ ਫ਼ੈਕਟਰੀ ਮਾਲਕਾਂ ਨੇ ਮਜ਼ਦੂਰਾਂ ਦੀ ਸਹਾਇਤਾ ਨਾਲ ਇਸ ਲੜਕੀ ਦੀ ਲਾਸ਼ ਨੂੰ ਸਥਾਨਕ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਅਤੇ ...
Read Full Story


ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ 8 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ

ਫਤਹਿਗੜ੍ਹ ਸਾਹਿਬ, 17 ਜਨਵਰੀ (ਭੂਸ਼ਨ ਸੂਦ)- 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਵਿੱਚ ਅੱਜ 8 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਕਾਰਨ ਹੁਣ ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਮਹਾਜਨ ਨੇ ਦੱਸਿਆ ਕਿ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ ਵਿਧਾਨ ਸਭਾ ਹਲਕਾ 54-ਬਸੀ ਪਠਾਣਾ (ਰਾਖਵਾਂ) ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਜਿਨ੍ਹਾਂ ਵਿੱਚ ਜਸਟਿਸ (ਰਿਟਾ:) ਨਿਰਮਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਸ਼੍ਰੀ ਅਮਰਨਾਥ ਸਿੰਘ (ਬਹੁਜਨ ਸਮਾਜ ਪਾਰਟੀ), ਸ਼੍ਰੀਮਤੀ ਹਰਬੰਸ ਕੌਰ ਦੂਲੋ (ਇੰਡੀਅਨ ਨੈਸ਼ਨਲ ਕਾਂਗਰਸ), ਸ਼੍ਰੀ ਧਰਮ ਸਿੰਘ ...
Read Full Story


ਭਾਖੜਾ ਨਹਿਰ ਵਿੱਚ ਪਾੜ ਪਿਆ, ਲੋਕਾਂ ਵਿੱਚ ਸਹਿਮ

ਬਸੀ ਪਠਾਣਾਂ 9 ਜੂਨ (ਪੱਤਰ ਪ੍ਰੇਰਕ)- ਬੱਸੀ ਪਠਾਣਾਂ ਨੇੜਿਓਂ ਗੁਜ਼ਰਦੀ ਭਾਖੜਾ ਮੇਨ ਲਾਈਨ ’ਚ ਤਿੰਨ ਮੀਟਰ ਦੇ ਕਰੀਬ ਪਾੜ ਪੈ ਜਾਣ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਇਸ ਪਾੜ ਦਾ ਪਤਾ ਲੱਗਣ ’ਤੇ ਸਬੰਧਿਤ ਵਿਭਾਗ ਵੱਲੋਂ ਪਾੜ ਨੂੰ ਤੁਰੰਤ ਪੂਰੇ ਜਾਣ ਲਈ ਕਾਰਜ ਆਰੰਭ ਦਿੱਤੇ ਗਏ ਹਨ। ਬੱਸੀ ਪਠਾਣਾਂ ਤੋਂ ਸੰਘੋਲ ਜਾਣ ਵਾਲੀ ਸੜਕ ਉਤੇ ਪਿੰਡ ਮਹਿਦੂਦਾਂ ਨੇੜੇ ਪੈਂਦੇ ਪੁਲ ਦੇ ਨੇੜੇ ਕੱਲ੍ਹ ਦੇਰ ਸ਼ਾਮ ਪਾੜ ਦਾ ਪਤਾ ਲੱਗਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ,ਜਿਸ ਉਪਰੰਤ ਅੱਜ ਵਿਭਾਗ ਵੱਲੋਂ ਇਸ ਪਾੜ ਨੂੰ ਪੂਰੇ ਜਾਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਾਲ 1992 ਤੋਂ 19 ਸਾਲ ਦੇ ਲੰਮੇ ਵਕਫੇ ਤੋਂ ਬਾਅਦ 5 ਤੋਂ 22 ਅਪਰੈਲ ਤੱਕ ਭਾਖੜਾ ਮੇਨ ...
Read Full Story


35 ਕਿੱਲੋ ਭੁੱਕੀ ਸਮੇਤ ਦੋ ਗ੍ਰਿਫਤਾਰ

ਫਤਿਹਗੜ੍ਹ ਸਾਹਿਬ, 28 ਅਪ੍ਰੈਲ (ਜੱਜੀ)- ਫਤਿਹਗੜ੍ਹ ਸਾਹਿਬ ਨਾਰਕੋਟਿਕ ਸੈੱਲ ਪੁਲਸ ਨੇ ਦੋ ਵਿਅਕਤੀਆਂ ਨੂੰ 35 ਕਿਲੋਂ ਭੁੱਕੀ ਸਮੇਤ ਗ੍ਰਿਫਤਾਰ ਕਰ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਫਤਿਹਗੜ੍ਹ ਸਾਹਿਬ ਦੇ ਐੱਸ. ਪੀ. ਡੀ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਪਿੰਡ ਡੰਘੇੜੀਆਂ ਕੋਲੋਂ ਗਸ਼ਤ ਦੌਰਾਨ ਰਾਜੂ ਸਾਗਰ ਵਾਸੀ ਤਿਲਕਪੁਰ ਜ਼ਿਲਾ ਸੀਤਾਪੁਰ ਯੂ. ਪੀ. ਨੂੰ 20 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਪੁਲ ਸੂਆ ਤਲਾਣੀਆਂ ਕੋਲੋਂ ਨਾਕਾਬੰਦੀ ਦੌਰਾਨ ਰਵੀ ਕੁਮਾਰ ਵਾਸੀ ਰਵਿਦਾਸ ਨਗਰ ਲੁਧਿਆਣਾ ਨੂੰ 15 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਥਾਣਾ ਫਤਿਹਗੜ੍ਹ ...
Read Full Story


‘ਮਜ਼ਦੂਰਾਂ ਦੀ ਸੁਰੱਖਿਆ’ ਤਹਿਤ ਮੰਡੀ ਗੋਬਿੰਦਗੜ੍ਹ ’ਚ ਸੈਮੀਨਾਰ ਕਰਵਾਇਆ

ਮੰਡੀ ਗੋਬਿੰਦਗੜ੍ਹ, 21 ਮਾਰਚ (ਗੁਰਮੀਤ ਲੋਟ)- ਮੰਡੀ ਗੋਬਿੰਦਗੜ੍ਹ ਦੇ ਉਦਯੋਗਿਕ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਵਲੋਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਸੇਫਟੀ ਪ੍ਰਤੀ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਫਸਟ ਏਡ, ਸਿੰਗਨੀਫਿਕੈਂਨਸ ਆਫ ਸੇਫਟੀ, ਸੇਫ ਵੀਹੇਵੀਅਰ, ਐਕਸੀਡੈਂਟ ਦੌਰਾਨ ਫੋਰਮੈਨ ਦਾ ਕਰਤੱਵ ਵਿਸ਼ੇ ’ਤੇ ਵੱਖ-ਵੱਖ ਬੁਲਾਰਿਆਂ ਵਲੋਂ ਅਲੱਗ-ਅਲੱਗ ਫੈਕਟਰੀਆਂ ਤੋਂ ਆਏ ਮਜ਼ਦੂਰਾਂ ਫੋਰਮੈਨਾਂ, ਫਿਟਰਾਂ ਨੂੰ ਜਾਣਕਾਰੀ ਦਿੱਤੀ ਗਈ। ਇਹ ਸੈਮੀਨਾਰ ਪਹਿਲੀ ਵਾਰ ਇੱਕ ਉਦਯੋਗਿਕ ਇਕਾਈ ਵਿੱਚ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਜਤਿੰਦਰ ਸਿੰਘ ਭੱਟੀ ਦੇ ਯਤਨਾਂ ਸਦਕਾ ਕਰਵਾਇਆ ...
Read Full Story


ਲਿਬੀਆ ਵਿੱਚ ਫਸੇ ਤਰਲੋਚਨ ਸਿੰਘ ਦਾ ਪਰਿਵਾਰ ਫਿਕਰਮੰਦ

ਖਮਾਣੋਂ, 3 ਮਾਰਚ (ਪੱਤਰ ਪ੍ਰੇਰਕ)- ਲਿਬੀਆ ’ਚ ਖਾਨਾਜੰਗੀ ਸ਼ੁਰੂ ਹੋਣ ਤੋਂ ਬਾਅਦ ਭਾਵੇਂ ਭਾਰਤੀਆਂ ਦਾ ਵਤਨ ਪਰਤਣਾ ਸ਼ੁਰੂ ਹੋ ਗਿਆ ਹੈ ਪਰ ਖਮਾਣੋਂ ਨੇੜਲੇ ਪਿੰਡ ਪਨੈਚਾਂ ਦੇ ਵਾਸੀ ਤਰਲੋਚਨ ਸਿੰਘ ਦੇ ਹਾਲੇ ਨਾ ਪਰਤਣ ਕਰਕੇ ਉਸ ਦਾ ਪਰਿਵਾਰ ਚਿੰਤਾ ’ਚ ਹੈ। ਕਰੀਬ ਇੱਕ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਲਿਬੀਆ ਗਏ ਤਰਲੋਚਨ ਸਿੰਘ ਦੀ ਪਤਨੀ ਸੁਰਿੰਦਰ ਕੌਰ ਅਤੇ ਉਸ ਦੇ ਮਾਪਿਆਂ ਅਨੁਸਾਰ ਤਰਲੋਚਨ ਸਿੰਘ ਦਾ 27 ਫਰਵਰੀ ਨੂੰ ਫੋਨ ਆਇਆ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਹ ਜਲਦੀ ਵਾਪਸ ਆ ਜਾਵੇਗਾ ਪਰ ਉਸ ਵੱਲੋਂ ਦੁਬਾਰਾ ਅੱਜ ਕੀਤੇ ਗਏ ਫੋਨ ’ਤੇ ਉਸ ਨੇ ਦੱਸਿਆ ਕਿ ਵਾਪਸ ਭਾਰਤ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਮਾਂ ਲੱਗ ਰਿਹਾ ਹੈ ਅਤੇ ਉਸ ਦੇ ਕਰੀਬ ਦਸ ਦਿਨਾਂ ਤਕ ਵਾਪਸ ਆਉਣ ਦੀ ਸੰਭਾਵਨਾ ਹੈ। ਤਰਲੋਚਨ ਸਿੰਘ ਦੇ ਘਰਦਿਆਂ ਨੇ ਦੱਸਿਆ ਕਿ ਜਦੋਂ ਉਸ ਦਾ ਫੋਨ ਆਇਆ ...
Read Full Story


ਸਰਵ ਸਿੱਖਿਆ ਅਭਿਆਨ ਅਧੀਨ ਵਿੱਦਿਆ ਦਾ ਮਿਆਰ ਉ¤ਚਾ ਚੁੱਕਣ ਲਈ 6 ਕਰੋੜ 79 ਲੱਖ ਰੁਪਏ ਖਰਚੇ ਕੀਤੇ ਜਾ ਰਹੇ ਹਨ-ਕਾਲੇਕਾ

ਫ਼ਤਹਿਗੜ੍ਹ ਸਾਹਿਬ, 28 ਫਰਵਰੀ (ਭੂਸ਼ਨ ਸੂਦ, ਹਰਪ੍ਰੀਤ ਸਿੰਘ ਗਿੱਲ)-ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਦੀਪ ਸਿੰਘ ਕਾਲੇਕਾ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਵਿੱਦਿਆ ਦੇ ਮਿਆਰ ਨੂੰ ਉ¤ਚਾ ਚੁੱਕਣ, ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਕੂਲਾਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ, ਸਕੂਲਾਂ ਵਿਚ ਪੀਣ ਵਾਲਾ ਪਾਣੀ, ਪਖਾਨੇ ਅਤੇ ਹੋਰ ਵਿਕਾਸ ਕਾਰਜਾਂ ਲਈ ਸਰਵ-ਸਿੱਖਿਆ ਅਭਿਆਨ ਅਧੀਨ ਚਾਲੂ ਵਿੱਤੀ ਸਾਲ ਦੌਰਾਨ 6 ਕਰੋੜ 79 ਲੱਖ 46 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2010-11 ਦੌਰਾਨ ਜ਼ਿਲ੍ਹੇ ਦੇ 192 ਸਕੂਲਾਂ ਦੀਆਂ ਚਾਰ ਦੀਵਾਰੀਆਂ ਬਣਾਉਣ ਲਈ 5 ਕਰੋੜ 56 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ...
Read Full Story


ਮੰਡੀ ਗੋਬਿੰਦਗੜ੍ਹ ਵਿਖੇ ਬਾਡੀ ਬਿਲਡਿੰਗ ਮੁਕਾਬਲੇ ਸਮਾਪਤ

ਮੰਡੀ ਗੋਬਿੰਦਗੜ੍ਹ, 28 ਫ਼ਰਵਰੀ (ਸੁਰੇਸ਼ ਸ਼ਰਮਾ, ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਦੁਸਹਿਰਾ ਗਰਾਊਂਡ ਵਿਖੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਇਲਾਕੇ ਦੇ ਕਈ ਨਾਮਵਰ ਬਾਡੀ ਬਿਲਡਰਾਂ ਨੇ ਆਪਣੇ ਸਰੀਰ ਦੇ ਜੌਹਰ ਵਿਖਾਏ। ਸਥਾਨਕ ਇਕ ਬਾਡੀ ਬਿਲਡਰ ਸੰਗਠਨ ਦੁਆਰਾ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਦੇ 55 ਕਿਲੋ ਵਰਗ ਵਿਚ ਜਿੰਮੀ ਲੋਮਸ ਨੇ ਪਹਿਲਾ, 55-60 ਕਿਲੋ ਵਰਗ ਵਿਚ ਸੋਨੂੰ ਸਿੰਘ ਨੇ ਪਹਿਲਾ, 60-65 ਕਿਲੋ ਵਰਗ ਵਿਚ ਵਰਿੰਦਰ ਸੈਣੀ, 65-70 ਕਿਲੋ ਵਰਗ ਵਿਚ ਨਿਸ਼ਾਂਤ ਬਾਂਸਲ ਨੇ ਪਹਿਲਾ ਅਤੇ 70-75 ਦੇ ਮੁਕਾਬਲੇ ਵਿਚ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ 75 ਕਿਲੋ ਤੋਂ ਵੱਧ ਵਰਗ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਮਿਸਟਰ ਹੈਲਥ ਪੁਆਇੰਟ ਮੁਕਾਬਲਾ ਜਿੱਤਿਆ ਅਤੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਵਿਨੀਤ ਮਰਵਾਹਾ ਨੇ ...
Read Full Story


ਸਰਪੰਚ ਦੀ ਬਹਾਲੀ ਦੀ ਅਪੀਲ ਖਾਰਜ

ਖਮਾਣੋਂ, 28 ਫਰਵਰੀ (ਜੋਗਿੰਦਰ ਪਾਲ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਦੇਵ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਬਲਾਕ ਖਮਾਣੋਂ ਅਧੀਨ ਆਉਂਦੇ ਪਿੰਡ ਜਟਾਣਾ ਨੀਵਾਂ ਦੀ ਸਰਪੰਚ ਗੁਰਮੀਤ ਕੌਰ ਵੱਲੋਂ ਆਪਣੀ ਮੁਅੱਤਲੀ ਦੇ ਖ਼ਿਲਾਫ਼ ਮਾਨਯੋਗ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਦੀ ਅਦਾਲਤ ਵਿਚ ਪਾਈ ਅਪੀਲ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪਿੱਠ ਅੰਕਣ ਨੰਬਰ 6.18.10 ਫ.ਗ.ਸ. 3354=57 ਮਿਤੀ 18.2.11 ਦੇ ਹੁਕਮਾਂ ਅਨੁਸਾਰ ਬਲਾਕ ਵਿਕਾਸ ਅਫ਼ਸਰ ਖਮਾਣੋਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਗਰਾਮ ਪੰਚਾਇਤ ਦਾ ਚਾਰਜ ਕਾਨੂੰਨ ਮੁਤਾਬਿਕ ਅਧਿਕਾਰਤ ਪੰਚ ਨੂੰ ਦਿਵਾਏ ਅਤੇ ਹੁਕਮਾਂ ਅਨੁਸਾਰ ਉਕਤ ਮਹਿਲਾ ਸਰਪੰਚ ਨੂੰ ਉਸ ਦੇ ਅਹੁਦੇ ਤੋਂ ਪਦ ਮੁਕਤ ਕਰ ਦਿੱਤਾ ਗਿਆ ...
Read Full Story


ਆਗਾਮੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਹੋਵੇਗੀ: ਅਮਰਿੰਦਰ

ਫ਼ਤਿਹਗੜ੍ਹ ਸਾਹਿਬ, 19 ਜਨਵਰੀ (ਪੱਤਰ ਪ੍ਰੇਰਕ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਅਕਾਲੀ ਭਾਜਪਾ ਸਰਕਾਰ ਤੋਂ ਬਹੁਤ ਦੁੱਖੀ ਹਨ,ਜਿਸ ਕਾਰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਿਚ ਪੈਦਾ ਹੋਏ ਮਤਭੇਦਾਂ ਦਾ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਯਕੀਨੀ ਲਾਭ ਹੋਵੇਗਾ। ਪੱਤਰਕਾਰ ਯੂਨੀਅਨ ਫ਼ਤਿਹਗੜ੍ਹ ਸਾਹਿਬ ਦਾ ਨਵੇਂ ਸਾਲ ਦੇ ਕੈਲੰਡਰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਖਜ਼ਾਨਾ ...
Read Full Story


ਮਿਊਜ਼ੀਅਮ ਦਾ ਕੰਮ ਆਖਰੀ ਪੜਾਅ ’ਤੇ-ਪੰਜੋਲੀ

ਫ਼ਤਹਿਗੜ੍ਹ ਸਾਹਿਬ, 6 ਜਨਵਰੀ (ਭੂਸ਼ਨ ਸੂਦ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ’ਚ ਪਿੰਡ ਪੰਜੋਲੀ ਕਲਾਂ ਵਿਖੇ ਲਾਇਬ੍ਰੇਰੀ, ਮਿਊਜ਼ੀਅਮ ਹਾਲ, ਕਾਨਫਰੰਸ ਹਾਲ ਅਤੇ ਡਿੰਸਪੈਂਸਰੀ ਬਣਾਉਣ ਦਾ ਜੋ ਕੰਮ ਚੱਲ ਰਿਹਾ ਸੀ ਉਹ ਹੁਣ ਆਖਰੀ ਪੜਾਅ ’ਤੇ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਅਤੇ ਨਗਰ ਦੇ ਸਰਪੰਚ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਉਕਤ ਮਿਊਜ਼ੀਅਮ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਬਚਪਨ ਤੋਂ ਲੈ ਕੇ ਆਖਰੀ ਸਮੇ ਤੱਕ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਜਾਣਗੀਆਂ। ਪੰਜੋਲੀ ਨੇ ਦੱਸਿਆ ਕਿ ਇਮਾਰਤ ਨੂੰ ਮੁਕੰਮਲ ਕਰਨ ਲਈ ਪੰਜ ਲੱਖ ਰੁਪਏ ਦੀ ਸਖਤ ਜ਼ਰੂਰਤ ਹੈ। ਇਸ ਸਬੰਧੀ ਅਸੀਂ ਨਗਰ ਵੱਲੋਂ ਹੀਰਾ ਸਿੰਘ ਗਾਬੜੀਆਂ ਕੈਬਨਿਟ ਮੰਤਰੀ ਪੰਜਾਬ ਸਰਕਾਰ, ...
Read Full Story


ਲੋਕ ਕਾਂਗਰਸ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ-ਬਾਦਲ

ਫ਼ਤਹਿਗੜ੍ਹ ਸਾਹਿਬ, 6 ਜਨਵਰੀ (ਭੂਸ਼ਨ ਸੂਦ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਦੇ ਜੱਦੀ ਪਿੰਡ ਕਰੀਮਪੁਰਾ ’ਚ ਅਕਾਲੀ ਕਾਰਕੁਨਾਂ ਦੀ ਇਕ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਜਿਹੜੀ ਕਿ ਸਿੱਖਾਂ ਦੇ ਗੁਰਧਾਮਾਂ ਉਪਰ ਕਬਜ਼ਾ ਕਰਨ ਲਈ ਘਟੀਆ ਕਿਸਮ ਦੇ ਹੱਥਕੰਡੇ ਵਰਤ ਰਹੀ ਹੈ ਅਤੇ ਆਪਣੀਆਂ ਕਠਪੁੱਤਲੀਆਂ ਰਾਹੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਰਣਧੀਰ ਸਿੰਘ ਭਾਂਬਰੀ, ਰਣਜੀਤ ਸਿੰਘ ਲਿਬੜਾ, ਦਵਿੰਦਰ ਸਿੰਘ ਭੱਪੂ, ਸਤਵਿੰਦਰ ਸਿੰਘ ਵਿਰਕ, ਸਵਰਨ ਸਿੰਘ ਬਿਲੂ, ਕਰਨੈਲ ...
Read Full Story


ਸਿਵਲ ਸਰਜਨ ਨੇ ਸਿਵਲ ਹਸਪਤਾਲ ਦੀ ਅਚਨਚੇਤ ਕੀਤੀ ਜਾਂਚ

ਮੰਡੀ ਗੋਬਿੰਦਗੜ੍ਹ, 30 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਆਏ ਸਿਵਲ ਸਰਜਨ ਡਾ: ਦਵਿੰਦਰ ਸਿੰਘ ਨੇ ਬੀਤੇ ਦਿਨ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਹਸਪਤਾਲ ਦੇ ਕੰਮ-ਕਾਜ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੰਡੀ ਗੋਬਿੰਦਗੜ੍ਹ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਣਜੀਤ ਸਿੰਘ, ਡਾ: ਕੁਲਦੀਪ ਸਿੰਘ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਵਲ ਸਰਜਨ ਡਾ: ਦਵਿੰਦਰ ਸਿੰਘ ਨੇ ਹਸਪਤਾਲ ਦੇ ਕੰਮ-ਕਾਜ ਅਤੇ ਸਫ਼ਾਈ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਖਸਤਾ ਹੋ ਰਹੀ ਹਸਪਤਾਲ ਦੀ ਇਮਾਰਤ ਬਾਰੇ ਪੁੱਛੇ ਜਾਣ ’ਤੇ ਡਾ: ਦਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜੀ ਜਾ ਚੁ¤ਕੀ ਹੈ। ਉਨ੍ਹਾਂ ਕਿਹਾ ਕਿ ...
Read Full Story


ਦਰਜਾ ਚਾਰ ਮੁਲਾਜ਼ਮਾਂ ਨੇ ਲਾਇਆ ਧਰਨਾ

ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਭੂਸ਼ਨ ਸੂਦ)-ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਅਤੇ ਦਰਜਾ ਚਾਰ ਗੌਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੋਗਰਾਮ ਅਨੁਸਾਰ ਤਹਿਸੀਲ ਪੱਧਰ ’ਤੇ ਉਲੀਕੇ ਧਰਨੇ ਅਤੇ ਰੈਲੀਆਂ ਦੇ ਪ੍ਰੋਗਰਾਮਾਂ ਨੂੰ ਮੁੱਖ ਰੱਖ ਕੇ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ ’ਚ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ ਕਰਕੇ ਐਸ.ਡੀ.ਐਮ. ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਮੁਲਾਜ਼ਮ ਮੰਗਾਂ ਪ੍ਰਤੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਹੁਣ ਵੀ ਧਿਆਨ ਨਾ ਦਿਤਾ ਤਾਂ ਸੰਘਰਸ਼ ਤੇਜ਼ ਕੀਤਾ ...
Read Full Story


ਭੇਦਭਰੀ ਹਾਲਤ ’ਚ ਵਿਆਹੁਤਾ ਦੀ ਮੌਤ

ਅਮਲੋਹ, 18 ਅਗਸਤ (ਸੂਦ, ਬੱਬੀ)-ਪਿੰਡ ਵੜੈਚਾਂ ਦੀ ਜਸਵਿੰਦਰ ਕੌਰ (24) ਪੁੱਤਰੀ ਜ਼ੋਰਾ ਸਿੰਘ ਜੋ ਕਿ ਪਿੰਡ ਦੀਵਾ ਗੰਢੂਆਂ ਵਿਖੇ ਸੁਖਵਿੰਦਰ ਸਿੰਘ ਉਰਫ਼ ਭੋਲਾ ਪੁੱਤਰ ਗੁਲਜ਼ਾਰ ਸਿੰਘ ਨਾਲ ਵਿਆਹੀ ਹੋਈ ਸੀ, ਦੀ ਅੱਜ ਸਵੇਰੇ ਭੇਦਭਰੀ ਹਾਲਤ ਵਿਚ ਘਰ ਦੇ ਕਮਰੇ ਦੇ ਪੱਖੇ ’ਤੇ ਲਟਕਦੀ ਲਾਸ਼ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਨਜ਼ਦੀਕ ਪਿੰਡ ਦੀਵਾ ਗੰਢੂਆਂ ਦੇ ਕਿਸੇ ਵਸਨੀਕ ਨੇ ਪਿੰਡ ਵੜੈਚਾਂ ਵਿਚ ਜਸਵਿੰਦਰ ਕੌਰ ਦੇ ਘਰ ਫੋਨ ਕੀਤਾ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਤਾਂ ਮ੍ਰਿਤਕ ਜਸਵਿੰਦਰ ਕੌਰ ਦੇ ਪਿਤਾ ਜ਼ੋਰਾ ਸਿੰਘ ਅਤੇ ਭਰਾ ਹਰਭਜਨ ਸਿੰਘ, ਸੁਖਚੈਨ ਸਿੰਘ, ਭੈਣ ਜਸਵੀਰ ਕੌਰ ਸਕਰਾਲੀ ਪਿੰਡ ਦੀਵਾ ਗੰਢੂਆਂ ਪਹੁੰਚੇ ਅਤੇ ਉਨ੍ਹਾਂ ਵੇਖਿਆਂ ਕਿ ਮ੍ਰਿਤਕ ਜਸਵਿੰਦਰ ਕੌਰ ਪੱਖੇ ਨਾਲ ਲਟਕ ਰਹੀ ਸੀ। ਘਰ ਵਾਲਿਆਂ ਨੇ ਪੁਲਿਸ ਪਾਰਟੀ ਦੇ ਆਉਣ ਤੋਂ ਬਿਨਾ ...
Read Full Story


ਲੋਕ ਸੂਚਨਾ ਅਧਿਕਾਰੀਆਂ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 10 ਮਾਰਚ (ਪੱਤਰ ਪ੍ਰੇਰਕਾਂ)-ਸੂਚਨਾ ਅਧਿਕਾਰ ਐਕਟ 2005 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਜ਼ਿਲ੍ਹਾ ਪੱਧਰ ’ਤੇ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਨੂੰ ਲੋਕਾਂ ਨੂੰ ਸੂਚਨਾ ਦੇਣ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਰਾਜ ਸੂਚਨਾ ਕਮਿਸ਼ਨਰ ਸ: ਦਰਬਾਰਾ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ- ਵੱਖ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਦੀ ਮੀਟਿੰਗ ਹੋਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਣ। ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਰਾਜ ਸੂਚਨਾ ਕਮਿਸ਼ਨਰ ਨੂੰ ਜ਼ਿਲ੍ਹੇ ਦੇ ਸਮੂਹ ਲੋਕ ਸੂਚਨਾ ਅਧਿਕਾਰੀਆਂ ਵੱਲੋਂ ਯਕੀਨ ਦਿਵਾਇਆ ਕਿ ...
Read Full Story


ਦੋ ਫੈਕਟਰੀਆਂ ’ਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਮੌਤ

ਮੰਡੀ ਗੋਬਿੰਦਗੜ੍ਹ, 2 ਫਰਵਰੀ (ਪੱਤਰ ਪ੍ਰੇਰਕ)- ਮੰਡੀ ਗੋਬਿੰਦਗੜ੍ਹ ਵਿਖੇ ਦੋ ਲੋਹਾ ਫੈਕਟਰੀਆਂ ਵਿਚ ਹੋਏ ਹਾਦਸਿਆਂ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿਚ ਮਿੰਟੂ ਰਾਵਤ ਪੁੱਤਰ ਸੂਰਜ ਰਾਵਤ ਨਿਵਾਸੀ ਜ਼ਿਲ੍ਹਾ ਸੀਹੋਵਰ ਬਿਹਾਰ ਹਾਲ ਨਿਵਾਸੀ ਪਿੰਡ ਅੰਬੇ ਮਾਜਰਾ ਇੱਥੋਂ ਦੀ ਇਕ ਫਰਨਸ ਮੈਸ. ਮੰਡੀ ਅਲਾਇਜ਼ ਵਿਚ ਉਸ ਵਕਤ ਮੌਕੇ ’ਤੇ ਹੀ ਮਾਰਿਆ ਗਿਆ ਜਦੋਂ ਉਸ ਉਪਰ ਪਿਘਲਦਾ ਹੋਇਆ ਗਰਮ ਲੋਹਾ ਪੈ ਗਿਆ। ਮੌਕੇ ’ਤੇ ਮੌਜੂਦ ਮਜ਼ਦੂਰਾਂ ਮੁਤਾਬਿਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਸ ਫਰਨਸ ਦੀ ਲੋਹਾ ਪਿਘਲਾਉਣ ਵਾਲੀ ਭੱਠੀ ਅਚਾਨਕ ਉਬਾਲਾ ਮਾਰ ਗਈ। ਸ਼ਹਿਰ ਵਿਚ ਹੋਏ ਦੂਜੀ ਘਟਨਾ ਵਿਚ ਅਨਾਜ ਮੰਡੀ ਕੋਲ ਸਥਿਤ ਮੈਸ. ਕਿਸਕੋ ਕਾਸਟਿੰਗ ਵਿਚ ਚੌਂਕੀਦਾਰੀ ਦਾ ਕੰਮ ਕਰਦੇ ਲਾਭ ਸਿੰਘ ਦੀ ...
Read Full Story


ਸ਼ਹੀਦੀ ਜੋੜ ਮੇਲੇ ਸਬੰਧੀ ਨਗਰ ਕੀਰਤਨ ਸਜਾਇਆ

ਫ਼ਤਹਿਗੜ੍ਹ ਸਾਹਿਬ, 14 ਦਸੰਬਰ (ਪੱਤਰ ਪ੍ਰੇਰਕ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ 24 ਦਸੰਬਰ ਤੋਂ 26 ਦਸੰਬਰ ਤੱਕ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰਖਕੇ ਅੱਜ ਪਿੰਡ ਚਨਾਰਥਲ ਖੁਰਦ ਦੇ ਗੁਰਦੁਆਰਾ ਸਾਹਿਬ ਤੋਂ ਇਕ ਪ੍ਰਭਾਵਸ਼ਾਲੀ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪਿੰਡ ਚਨਾਰਥਲ ਖੁਰਦ ਤੋਂ ਪੰਡਰਾਲੀ, ਖਰੇ, ਸੰਗਤਪੁਰ ਸੋਢੀਆਂ, ਖੋਜੇਮਾਜਰਾ, ਸਾਨੀਪੁਰ, ਸਰਹਿੰਦ ਹੁੰਦਾ ਹੋਇਆ ਫ਼ਤਹਿਗੜ੍ਹ ਸਾਹਿਬ ਆ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਸੁੰਦਰ ...
Read Full Story


1 2 3 > >>

© 2012 doabaheadlines.co.in
eXTReMe Tracker
Developed & Hosted by Arash Info Corporation