ਪ੍ਰੈਸ ਕਲੱਬ ਰਜਿ: ਬਰਨਾਲਾ ਦੀ ਨਵੀਂ ਚੋਣ ਕੀਤੀ ਗਈ
ਬਰਨਾਲਾ, 18 ਅਪ੍ਰੈਲ (ਪ. ਪ.)-ਪ੍ਰੈਸ ਕਲੱਬ (ਰਜਿ:) ਬਰਨਾਲਾ ਦੀ ਚੋਣ ਸੰਬਧੀ ਮੀਟਿੰਗ ਸ਼੍ਰੀ ਰਾਜਿੰਦਰ ਸਿੰਗਲਾ ਦੀ ਪ੍ਰਧਾਨਗੀ ਹੇਂਠ ਕੀਤੀ ਗਈ। ਇਸ ਮੀਟਿੰਗ ਵਿੰਚ ਸਰਵਸੰਮਤੀ ਨਾਲ ਪ੍ਰੈਸ ਕਲੱਬ ਬਰਨਾਲਾ (ਰਜਿ:) ਬਰਨਾਲਾ ਦੇ ਅਹੁਦੇਦਾਰਾਂ ਦੀ ਚੋਣ ਸੰਬਧੀ ਚਰਚਾ ਕੀਤੀ ਗਈ, ਜਿਸ ਵਿੱਚ ਸਾਰੇ ਹਾਜ਼ਰ ਮੈਂਬਰਾਂ ਨੇ ਸਰਵ ਸੰਮਤੀ ਨਾਲ ਸਹਿਮਤੀ ਦਿੱਤੀ ਕਿ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਫਿਰ ਤੋਂ ਕੀਤੀ ਜਾਵੇ, ਜਿਸ ’ਤੇ ਸਭ ਦੀ ਸਹਿਮਤੀ ਅਨੁਸਾਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਰਾਜਿੰਦਰ ਕੁਮਾਰ ਸਿੰਗਲਾ ਸਰਪ੍ਰਸਤ ਵਿਜੇ ਮੋਦੀ ਚੇਅਰਮੈਨ ਪਰਵੀਨ ਰਿਸ਼ੀ, ਵਾਈਸ ਚੇਅਰਮੈਨ ਕੁਲਵੰਤ ਗੋਇਲ, ਪ੍ਰਧਾਨ ਰਾਕੇਸ਼ ਪੁੰਜ, ਮੱਘਰ ਪੁਰੀ, ਕੁਲਦੀਪ ਸਿੰਘ, ਕਿਸ਼ੋਰ ਕੁਮਾਰ, ਅਕੇਸ਼ ਕੁਮਾਰ ਸਾਰੇ ਮੀਤ ਪ੍ਰਧਾਨ, ਜਰਨਲ ਸੈਕਟਰੀ ਗੁਰਸ਼ਰਨ ਸਿੰਘ ਦਿਓਲ, ਵਿਜੇ ਕੁਮਾਰ ... Read Full Story
|
ਜ਼ਿਲ੍ਹਾ ਬਰਨਾਲਾ 'ਚ ਸ਼ਾਂਤੀ ਪੂਰਵਕ ਪਈਆਂ ਵੋਟਾਂ
ਬਰਨਾਲਾ, 31 ਜਨਵਰੀ (ਯਾਦਵਿੰਦਰ ਸਿੰਘ ਤਪਾ)-ਜ਼ਿਲ੍ਹਾ ਬਰਨਾਲਾ 'ਚ ਪ੍ਰਾਪਤ ਵੇਰਵਿਆਂ ਅਨੁਸਾਰ 80 ਫੀਸਦੀ ਤੋਂ ਵੱਧ ਦੀ ਪੋਲਿੰਗ ਹੋਣ ਦੀਆ ਖ਼ਬਰਾਂ ਹਨ। ਹਲਕਾ ਬਰਨਾਲਾ 'ਚ 80 ਫੀਸਦੀ ਪੋਲਿੰਗ ਹੋਈ ਜਦੋਂਕਿ ਭਦੌੜ ਤੇ ਮਹਿਲ ਕਲਾਂ 'ਚ ਕ੍ਰਮਵਾਰ 82 ਤੋਂ 81 ਫੀਸਦੀ ਪੋਲਿੰਗ ਦੀਆਂ ਖਬਰਾਂ ਹਨ, ਸਮੁੱਚੇ ਜ਼ਿਲ੍ਹੇ 'ਚ 10 ਵਜੇ ਤੱਕ 45 ਪ੍ਰਤਿਸ਼ਤ, 12 ਵਜੇ ਤੱਕ 60 ਪ੍ਰਤੀਸ਼ਤ, 4 ਵਜੇ ਤੱਕ ਲਗਭਗ 75 ਪ੍ਰਤਿਸ਼ਤ ਤੇ ਪੰਜ ਵਜੇ ਤੱਕ ਲਗਭਗ 80 ਫੀਸਦੀ ਤੱਕ ਪੋਲਿੰਗ ਹੋ ਚੁੱਕੀ ਸੀ ਜਦੋਂਕਿ ਲਾਈਨਾਂ 'ਚ ਖੜ੍ਹੇ ਕੁਝ ਲੋਕਾਂ ਦੇ ਵੋਟਾਂ ਪਾਉਣ ਤੋਂ ਬਾਅਦ ਮਾਮੂਲੀ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੇਜ਼ੀ ਨਾਲ ਆਰੰਭ ਹੋਇਆ ਤੇ ਬਿਨ੍ਹਾਂ ਸਮਾਂ ਗੁਆਏ ਵੋਟਰਾਂ ਨੇ ਨਿਰਧਾਰਿਤ ਸਮਾਂ 5 ਵਜੇ ਤੱਕ ... Read Full Story
|
ਸ਼ਰਾਬ ਤੇ ਪੈਸੇ ਦੀ ਵਰਤੋਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ-ਕਮਿਸ਼ਨਰ
ਬਰਨਾਲਾ, 18 ਜਨਵਰੀ (ਸਤਬਚਨ ਸਿੰਘ)-ਵੋਟਾਂ ਵਿ¤ਚ ਨਸ਼ੇ, ਸ਼ਰਾਬ ਅਤੇ ਪੈਸੇ ਦੀ ਵਰਤੋਂ ਉਤੇ ਤਿ¤ਖੀ ਨਜ਼ਰ ਰ¤ਖੀ ਜਾ ਰਹੀ ਹੈ, ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਨੂੰ ਪਾਬੰਦ (ਬਾਂਡ) ਕੀਤਾ ਜਾ ਰਿਹਾ ਹੈ ਜੋ ਪਿਛਲੇ ਸਮੇਂ ਲੜਾਈ ਝਗੜੇ ਦੇ ਮਾਮਲਿਆਂ ਵਿਚ ਸ਼ਾਮਿਲ ਸਨ।।ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿਚ ਅਜਿਹੇ ਵਿਅਕਤੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿਸੇ ਖਾਸ ਉਮੀਦਵਾਰ ਜਾਂ ਵਿਅਕਤੀ ਦੇ ਹ¤ਕ ਵਿਚ ਵੋਟਰਾਂ ਨੂੰ ਡਰਾ ਧਮਕਾ ਕੇ ਭੁਗਤਾ ਸਕਦੇ ਹੋਣ।।ਇਸ ਸਬੰਧੀ ਜਾਣਕਾਰੀ ਅ¤ਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਵਿਜੈ ਐਨ ਜਾਦੇ ਨੇ ਚੋਣ ਨਿਗਰਾਨਾਂ ਨਾਲ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ।। ਡਿਪਟੀ ਕਮਿਸ਼ਨਰ ਸ੍ਰੀ ਜਾਦੇ ਅਤੇ ਜ਼ਿਲ੍ਹਾ ... Read Full Story
|
ਚੋਣਾਂ ਦੇ ਮੱਦੇਨਜ਼ਰ ਤਿੰਨ ਦਿਨ ਠੇਕੇ ਰਹਿਣਗੇ ਬੰਦ
ਬਰਨਾਲਾ, 17 ਜਨਵਰੀ (ਸਤਬਚਨ ਸਿੰਘ)- ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ 28, 29 ਅਤੇ 30 ਜਨਵਰੀ ਡਰਾਈ ਡੇ ਐਲਾਨੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਬਰਨਾਲਾ ਵਿਜੈ ਐਨ ਜਾਦੇ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਤੇ ਅਹਾਤੇ ਬੰਦ ਰਹਿਣਗੇ ਅਤੇ ਆਮ ਥਾਵਾਂ 'ਤੇ ਸ਼ਰਾਬ ਪੀਣ ਦੀ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕੇ, ਹੋਟਲਾਂ, ਬੀਅਰ ਬਾਰ ਬੰਦ ਰੱਖਣ ਦੀ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਦੇ ਭੰਡਾਰ ਰੱਖਣ 'ਤੇ ਵੀ 28, 29 ਅਤੇ 30 ਜਨਵਰੀ ਨੂੰ ਪਾਬੰਧੀ ਲਗਾਈ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਇੰਨਾਂ ਦਿਨਾਂ ਦੌਰਾਨ ... Read Full Story
|
ਮੋਟਰ ਸਾਈਕਲ ਚਾਲਕ ਦੀ ਮੌਤ
ਬਰਨਾਲਾ, 17 ਜਨਵਰੀ (ਸਤਬਚਨ ਸਿੰਘ)- ਟਰੱਕ ਵੱਲੋ ਮੋਟਰ ਸਾਈਕਲ ਨੂੰ ਟੱਕਰ ਮਾਰ ਦੇਣ ਦੇ ਸਿੱਟੇ ਵਜੋ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਦਰ ਬਰਨਾਲਾ ਦੇ ਥਾਣਾ ਮੁਖੀ ਧਰਮ ਦੇਵ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਕਾਲਸਾਂ ਜਿਹੜਾ ਕਿ ਆਪਣੀ ਡਿਊਟੀ ਕਰਕੇ ਬਰਨਾਲਾ ਤੋ ਕਾਲਸਾਂ ਵੱਲ ਜਾ ਰਿਹਾ ਸੀ ਤਾਂ ਭੱਦਲ ਵੱਢ ਨੇੜੇ ਅੱਗੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਉਸਦੀ ਮੌਤ ਹੋ ਗਈ ਪੁਲਸ ਨੇ ਇਸ ਸਬੰਧੀ ਕਾਰਵਾਈ ਕਰਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ... Read Full Story
|
ਹਲਦੀ ਦੀ ਖੇਤੀ ਕਰਨ ਵਾਲੇ ਕਿਸਾਨ ਬਾਗੋ-ਬਾਗ ਲਾਹੇਬੰਦ ਸਿੱਧ ਹੋ ਰਹੀ ਹੈ ਕਿਸਾਨਾਂ ਲਈ ਹਲਦੀ ਦੀ ਖੇਤੀ
ਰਾਏਕੋਟ, 14 ਮਈ (ਸੁਸ਼ੀਲ ਕੁਮਾਰ)-ਖੇਤੀਬਾੜੀ ਨੂੰ ਲਾਹੇਬੰਦ ਕਿੱਤਾ ਬਣਾਉਣ ਦੇ ਉਦੇਸ਼ ਨਾਲ ਇਲਾਕੇ ਦੇ ਕੁਝ ਅਗਾਂਹ-ਵਧੂ ਕਿਸਾਨਾਂ ਵੱਲੋਂ ਹਾੜੀ-ਸਾਉਣੀ ਦੇ ਫ਼ਸਲੀ-ਚੱਕਰ ’ਚੋਂ ਨਿਕਲ ਕੇ ਹਲਦੀ ਦੀ ਖੇਤੀ ’ਚ ਹੱਥ ਅਜਮਾਇਆ ਹੈ, ਜੋ ਕਿ ਫ਼ਸਲ ਤਿਆਰ ਹੋਣ ਉਪਰੰਤ ਕਿਸਾਨਾਂ ਲਈ ਕਾਫ਼ੀ ਲਾਹੇਬੰਦ ਵੀ ਸਾਬਿਤ ਹੋਇਆ ਹੈ। ਹਲਦੀ ਦੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਹਲਦੀ ਦੀ ਖੇਤੀ ਕਰਨ ਵਾਲੇ ਅਗਾਂਹ-ਵਧੂ ਕਿਸਾਨ ਹਰਕਿੰਦਰ ਸਿੰਘ ਕਾਲਾ ਪੁੱਤਰ ਮਹਿੰਦਰ ਸਿੰਘ (ਕੜੇ ਵਾਲੇ), ਕਸ਼ਮੀਰੀ ਲਾਲ ਸਹਿਬਾਜ-ਪੁਰਾ ਤੇ ਸਤੀਸ਼ ਜੈਨ ਰਾਏਕੋਟ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਵੱਲੋਂ ਪਿੰਡ ਨੱਥੋਵਾਲ ਵਿਖੇ ਪੰਜ ਏਕੜ ’ਚ ਹਲਦੀ ਦੀ ਫ਼ਸਲ ਦੀ ਖੇਤੀ ਕੀਤੀ ਗਈ ਸੀ, ਜੋ ਕਿ ਉਨ੍ਹਾਂ ਲਈ ਕਾਫ਼ੀ ਲਾਹੇਬੰਦ ਸਾਬਿਤ ਹੋਈ, ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਸ ਵਾਰ ਹਲਦੀ ਦੀ ਫ਼ਸਲ ... Read Full Story
|
ਖ਼ਪਤਕਾਰਾਂ ਵੱਲੋਂ ਗੈਸ ਏਜੰਸੀ ਅੱਗੇ ਧਰਨਾ
ਬਰਨਾਲਾ, 4 ਮਈ (ਪੱਤਰ ਪ੍ਰੇਰਕ)- ਰਸੋਈ ਗੈਸ ਕੁਨੈਕਸ਼ਨ ਤੈਅ ਦਰਾਂ ‘ਤੇ ਦੇਣ ਦੀ ਮੰਗ ਨੂੰ ਲੈ ਕੇ ਕੁਝ ਖ਼ਪਤਕਾਰਾਂ ਨੇ ਮਨਰੇਗਾ ਮਜ਼ਦੂਰ ਦੀ ਅਗਵਾਈ ‘ਚ ਇੱਥੇ ਸਦਰ ਬਾਜ਼ਾਰ ‘ਚ ਐਚ.ਪੀ. ਗੈਸ ਏਜੰਸੀ ਦੇ ਅੱਗੇ ਸੰਕੇਤਕ ਧਰਨਾ ਦਿੱਤਾ। ਸ਼ੀਲਾ ਦੇਵੀ ਫਰਵਾਹੀ, ਚਰਨਜੀਤ ਕੌਰ, ਨਛੱਤਰ ਕੌਰ ਤੇ ਮਿਡ-ਡੇ ਮੀਲ ਵਰਕਰ ਯੂਨੀਅਨ ਆਗੂ ਹਰਪਾਲ ਕੌਰ ਤੇ ਪਰਮਜੀਤ ਕੌਰ ਨੇ ਕਿਹਾ ਕਿ ਸਰਕਾਰੀ ਦਰਾਂ ਅਨੁਸਾਰ ਭਰੇ ਸਿਲੰਡਰ ਨਾਲ ਗੈਸ ਕੁਨੈਕਸ਼ਨ 1800 ਰੁਪਏ ‘ਚ ਦੇਣਾ ਬਣਦਾ ਹੈ। ਏਜੰਸੀਆਂ ਵਾਲੇ ਜ਼ਬਰੀ ਮਹਿੰਗਾ üੱਲਾ ਲਾ ਕੇ 4000 ਤੋਂ 4200 ਰੁਪਏ ਤੱਕ ਮੰਗ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਭੋਲਾ ਸਿੰਘ ਕਲਾਲਮਾਜਰਾ, ਭਾਨ ਸਿੰਘ ਸੰਘੇੜਾ, ਸ਼ੀਲਾ ਦੇਵੀ ਤੇ ਸੁਰਜੀਤ ਕੌਰ ਫਰਵਾਹੀ, ਸਿੰਦਰ ਕੌਰ, ਲਾਭ ਕੌਰ, ਬਸੰਤ ਕੌਰ, ਗੁਰਮੇਲ ਕੌਰ ਨੇ ਕਿਹਾ ਕਿ ਪਿੰਡ ਕੱਟੂ, ਉੱਪਲੀ, ਫਰਵਾਹੀ, ਭੱਠਲ, ... Read Full Story
|
ਖੁਦਕੁਸ਼ੀ ਲਈ ਮੁਜਬੂਰ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮੁਜ਼ਾਹਰਾ
ਬਰਨਾਲਾ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਨੇੜਲੇ ਪਿੰਡ ਜੋਧਪੁਰ ਦੇ ਵਸਨੀਕਾਂ ਨੇ ਸਥਾਨਕ ਐਸ.ਐਸ.ਪੀ. ਦਫ਼ਤਰ ਅੱਗੇ ਖੁਦਕੁਸ਼ੀ ਕਰਨ ਵਾਲੀ ਕਿਸਾਨ ਔਰਤ ਦੀ ਲਾਸ਼ ਰੱਖਕੇ ਨਾਅਰੇਬਾਜੀ ਕੀਤੀ ਅਤੇ ਖੁਦਕਸੀ ਲਈ ਉਕਸਾਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਦੀ ਮੰਗ ਕੀਤੀ। ਇਕੱਤਰ ਹੋਏ ਲੋਕਾਂ ਨੇ ਮ੍ਰਿਤਕ ਸ਼ਿੰਦਰ ਕੌਰ ਦੀ ਲਾਸ਼ ਨੂੰ ਐਸ.ਐਸ.ਪੀ. ਦਫ਼ਤਰ ਦੇ ਅੱਗੇ ਰੱਖ ਕੇ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਸ਼ਿੰਦਰ ਕੌਰ ਨੇ ਇਸ ਲਈ ਖੁਦਕੁਸ਼ੀ ਕਰ ਲਈ ਕਿ ਪਿੰਡ ਉਗੋਕੇ ਦੇ ਤਿੰਨ ਭਰਾਵਾਂ ਅਤੇ ਉਹਨਾਂ ਦੇ ਇਕ ਰਿਸ਼ਤੇਦਾਰ ਨੇ ਜ਼ਮੀਨ ਦੇ ਇਕ ਸੌਦੇ ਰਾਹੀਂ ਬਲੈਕ ਮੇਲ ਕੀਤਾ ਅਤੇ 15 ਲੱਖ ਰੁਪਏ ਲੈ ਲਏ। ਇਹਨਾਂ ਤਿੰਨਾਂ ’ਚੋਂ ਦੋ ਭਰਾ ਪੰਜਾਬ ਪੁਲਿਸ ’ਚ ਮੁਲਾਜਮ ਹੋਣ ਕਰਕੇ ਮ੍ਰਿਤਕ ਸ਼ਿੰਦਰ ਕੌਰ ਨੂੰ ਧਮਕਾ ਕੇ 15 ... Read Full Story
|
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖ਼ਮੀ
ਤਪਾ ਮੰਡੀ, 26 ਅਪ੍ਰੈਲ (ਗਰਗ)- ਬੀਤੀ ਰਾਤ 9 ਵਜੇ ਦੇ ਕਰੀਬ ਤਪਾ ਕੈਂਚੀਆਂ ਰੋਡ ’ਤੇ ਢਿੱਲਵਾਂ ਡਰੇਨ ਕੋਲ ਇੱਕ ਮੋਟਰਸਾਈਕਲ ਅਤੇ ਟਰੱਕ ਵਿੱਚ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ ਪੁੱਤਰ ਰਾਮ ਪਾਲ ਵਾਸੀ ਪਿੰਡ ਢਿੱਲਵਾਂ ਆਪਣੇ ਮੋਟਰਸਾਈਕਲ ’ਤੇ ਅਬੋਹਰ ਤੋਂ ਪਿੰਡ ਢਿੱਲਵਾਂ ਨੂੰ ਜਾ ਰਿਹਾ ਸੀ, ਜਦੋਂ ਉਹ ਢਿੱਲਵਾਂ ਡਰੇਨ ਕੋਲ ਪੁੱਜਾ ਤਾਂ ਉਹ ਟਰੱਕ ਨਾਲ ਟਕਰਾਅ ਗਿਆ। ਨਤੀਜੇ ਵਜੋਂ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ... Read Full Story
|
ਕਣਕ ਦੀ ਕਾਲਾਬਾਜ਼ਾਰੀ ਦਾ ਮਾਮਲਾ ਬੇਨਕਾਬ
ਤਪਾ ਮੰਡੀ, 156 ਅਪਰੈਲ (ਪੱਤਰ ਪ੍ਰੇਰਕ)- ਸਰਕਾਰ ਦੇ ਅਨਾਜ ਭੰਡਾਰਣ ਵਾਲੇ ਵਿਭਾਗਾਂ ਦੇ ਕੁਝ ਅਧਿਕਾਰੀ ਮੋਟੇ ਘਪਲਿਆਂ ਨਾਲ ਮੋਟੀ ਕਮਾਈ ਕਰ ਰਹੇ ਹਨ। ਅੱਜ ਸਵੇਰੇ ਕਣਕ ਦੀ ਢੁਆਈ ਲਈ ਰੇਲਵੇ ਸਟੇਸ਼ਨ ‘ਤੇ ਲੱਗੀ ਸਪੈਸ਼ਲ ਮਾਲ ਗੱਡੀ ‘ਚ ਸਥਾਨਕ ਪੰਜਾਬ ਐਗਰੋ ਵੱਲੋਂ ਕਣਕ ਦੀਆਂ ਬੋਰੀਆਂ ਤੇ ਪਾਣੀ ਪਾ ਕੇ ਵਜ਼ਨ ਵਧਾਉਣ ਤੇ ਇਸ ਬਦਲੇ ਬਚਾਈ ਕਣਕ ਦੀ ਕਾਲਾਬਾਜ਼ਾਰੀ ਕਰਨ ਦਾ ਘਪਲਾ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਪੰਜਾਬ ਐਗਰੋ ਦੇ ਚੇਅਰਮੈਨ ਰਣਧੀਰ ਸਿੰਘ ਰੱਖੜਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਤਪਾ ਡਿਪੂ ਦੇ ਦੌਰੇ ਲਈ ਰਵਾਨਾ ਹੋ ਗਏ। ਇੱਥੇ ਪੁੱਜ ਕੇ ਉਨ੍ਹਾਂ ਹੁਕਮ ਜਾਰੀ ਕਰਦਿਆਂ ਪੰਜਾਬ ਐਗਰੋ ਫੂਡ ਗ੍ਰੇਨ ਤਪਾ ਵਿਖੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਭਿੱਜੀ ਕਣਕ ਦੀਆਂ ਬੋਰੀਆਂ ਦੇ ... Read Full Story
|
ਬੀਮਾ ਯੋਜਨਾ ਦੇ ਕਾਰਡ ਬਣਨੇ ਸ਼ੁਰੂ-ਬਿੱਟੂ
ਬਰਨਾਲਾ, 13 ਅਪ੍ਰੈਲ (ਗੁਰਜੀਤ ਸਿੰਘ ਸਿੱਧੂ)-ਰਾਸ਼ਟਰੀ ਸਵਸਤ ਯੋਜਨਾ ਤਹਿਤ ਸਮਾਰਟ ਕਾਰਡ ਬਣਾਉਣ ਦਾ ਸਿਲਸਿਲਾ ਫਰਵਰੀ ਮਹੀਨੇ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਬੀ.ਪੀ.ਐਲ. ਧਾਰਕ ਦੇ ਪੰਜ ਮੈਂਬਰਾਂ ਦਾ 30 ਹਜ਼ਾਰ ਦਾ ਬੀਮਾ ਹੋਵੇਗਾ, ਜੋ ਸਰਕਾਰੀ ਤੇ ਚੁਣੇ ਗੈਰ ਸਰਕਾਰੀ ਹਸਪਤਾਲਾਂ ਵਿਚੋਂ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਰਤੇਜ ਸਿੰਘ ਬਿੱਟੂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਨੇ ਕਿਹਾ ਕਿ ਇਸ ਸਕੀਮ ਵਿਚ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਹੀ ਲਿਆਂਦਾ ਜਾਵੇਗਾ ਜਿਨ੍ਹਾਂ ਦੇ ਬੀ.ਪੀ.ਐਲ. ਕਾਰਡ ਬਣੇ ਹੋਏ ਹਨ ਅਤੇ ਇਕ ਪਰਿਵਾਰ ਦੇ ਪੰਜ ਮੈਂਬਰ ਇਸ ਬੀਮਾ ਯੋਜਨਾ ਕਾਰਡ ਤੇ ਲਾਭ ਪ੍ਰਾਪਤ ਕਰ ਸਕਦੇ ਹਨ। ਕਾਰਡ ਬਣਾਉਣ ਸਮੇਂ ਪਰਿਵਾਰ ਦੇ ਪੰਜ ਮੈਂਬਰ ਤੋਂ 6 ਰੁਪਏ ਦੇ ਹਿਸਾਬ ਨਾਲ 30 ਰੁਪਏ ਖਰਚਾ ਲਿਆ ਜਾਵੇਗਾ। ਸ: ... Read Full Story
|
ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ
ਤਪਾ ਮੰਡੀ, 23 ਮਾਰਚ (ਨਰੇਸ਼ ਗਰਗ)- ਇਥੋਂ ਨੇੜਲੇ ਪਿੰਡ ਢਿੱਲਵਾਂ ਨਾਭਾ ਦੀ ਗਰਾਮ ਪੰਚਾਇਤ ਵੱਲੋਂ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਰੂਪ ਵਿਚ ਨਗਦ ਰਾਸ਼ੀ ਵੰਡੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਣਦੀਪ ਸਿੰਘ ਨੇ ਦੱਸਿਆ ਕਿ ਵਿਧਵਾ, ਬੁਢਾਪਾ, ਅੰਗਹੀਣਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ 63 ਹਜ਼ਾਰ 500 ਰੁਪਏ ਦੀ ਰਾਸ਼ੀ ਲਾਭਪਾਤਰੀਆਂ ਵਿਚ ਵੰਡੀ ਗਈ। ਇਸ ਮੌਕੇ ਸਰਪੰਚ ਰਣਦੀਪ ਸਿੰਘ ਨੇ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਉਚੇਚੇ ਯਤਨਾਂ ਸਦਕਾ ਹਲਕੇ ਦੇ ਪਿੰਡਾਂ ਵਿਚ ਵਿਕਾਸ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਸਹੀ ... Read Full Story
|
ਜ਼ਿਲ੍ਹਾ ਪੱਧਰੀ ਰੋਸ ਰੈਲੀਆਂ 20 ਤੋਂ
ਤਪਾ ਮੰਡੀ, 19 ਮਾਰਚ (ਨਰੇਸ਼ ਗਰਗ) ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਫਰੰਟ ਨੇ ਸਰਕਾਰ ਦੇ ਲਾਰਿਆਂ ਅਤੇ ਵਾਅਦਿਆਂ ਤੋਂ ਤੰਗ ਆਕੇ ਸਰਕਾਰ ਖਿਲਾਫ਼ ਸੰਘਰਸ਼ ਲਈ ਠੋਸ ਨੀਤੀ ਅਪਣਾਈ ਹੈ। ਜਿਸਦੇ ਅੰਤਰਗਤ 20 ਮਾਰਚ ਨੂੰ ਜ਼ਿਲਾ ਪੱਧਰੀ ਰੋਸ ਰੈਲੀਆਂ ਹੋਣਗੀਆਂ ਅਤੇ 3 ਅਪ੍ਰੈਲ ਨੂੰ ਬਾਦਲ ਘਿਰਾਓ ਲਈ ਬੇਰੁਜ਼ਗਾਰ ‘¦ਬੀ’ ਪੁੱਜਣਗੇ। ਉਕਤ ਫੈਸਲਾ ਸਟੇਟ ਕਮੇਟੀ ਦੀ ਮੀਟਿੰਗ ਵਿਚ ਹੋਇਆ। ਜਿਸ ਵਿਚ ਸੂਬਾਈ ਆਗੂ ਨਵਕਿਰਨ ਪੱਤੀ, ਪ੍ਰਦੀਪ ਬਖ਼ਤਗੜ ਅਤੇ ਜਿਲਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਰੁਜ਼ਗਾਰਾਂ ਨੂੰ ਲਾਮਬੰਦ ਕਰਨ ਲਈ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਪਿੰਡ ਪੱਧਰੀ ਮੀਟਿੰਗਾਂ ਕਰਕੇ ਬਲਾਕ ਪੱਧਰ ’ਤੇ ਮੁਜ਼ਾਹਰੇ ਵੀ ਕੀਤੇ ਜਾਣਗੇ। ... Read Full Story
|
ਗਊਸ਼ਾਲਾ ਵਿੱਚ ਕੇਵਲ ਦੁਧਾਰੂ ਪਸ਼ੂ ਹੀ ਰੱਖੇ ਜਾਂਦੇ
ਭਦੌੜ, 10 ਮਾਰਚ (ਸਾਹਿਬ ਸੰਧੂ) ਕਸਬੇ ਵਿੱਚ ਅਵਾਰਾ ਗਾਊਆਂ ਅਤੇ ਢੱਠਿਆਂ ਦੀਆਂ ਦੀ ਭਰਮਾਰ ਹੋਣ ਕਾਰਨ ਇਹਨਾਂ ਦੀਆਂ ਬਜ਼ਾਰ, ਬੱਸ ਸਟੈਂਡ, ਮੇਨ ਰੋਡ ਅਤੇ ਚੌਂਕਾਂ ਵਿੱਚ ਇਹਨਾਂ ਦੀਆਂ ਹੇੜਾਂ ਫਿਰਦੀਆਂ ਦੇਖੀਆਂ ਜਾ ਸਕਦੀਆਂ ਹਨ। ਜਿਸ ਨਾਲ ਹਰ ਚੜ੍ਹਦੇ ਸੂਰਜ ਨਾਲ ਇਹਨਾਂ ਕਾਰਨ ਨਿੱਤ ਨਵੇਂ ਹਾਦਸੇ ਹੁੰਦੇ ਰਹਿੰਦੇ ਹਨ ਤੇ ਇਸ ਨਾਲ ਆਮ ਰਾਹਗੀਰਾਂ ਨੂੰ ਵੀ ਕਈ ਵਾਰੀ ਮੁਸ਼ਕਿਲ ਪੇਸ਼ ਆਉਂਦੀ ਹੈ ਕਿਉਕਿ ਇਹਨਾਂ ਵਿੱਚ ਅਵਾਰਾ ਢੱਠੇ ਜੋ ਅਕਸਰ ਹੀ ਲੜਦੇ ਦੇਖੇ ਜਾ ਸਕਦੇ ਹਨ ਉਹਨਾਂ ਦੀ ਲੜਾਈ ਕਈ ਵਾਰੀ ਜ਼ਬਰਦਸਤ ਹੋ ਜਾਂਦੀ ਹੈ ਕਿ ਕਈ ਵਾਰ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਇਸ ਕਾਰਨ ਟ੍ਰੈਫਿਕ ਵਿਘਨ ਦਾ ਮੁੱਖ ਕਾਰਨ ਇਹੀ ਬਣਦੇ ਹਨ। ਦੂਸਰਾ ਇਹਨਾਂ ਦੇ ਝੁੰਡਾਂ ਤੋਂ ਕਿਸਾਨ ਵਰਗ ਬਹੁਤ ਦੁਖੀ ਹੈ ਕਿਉਂਕਿ ਰਾਤ ਨੂੰ ਇਹਨਾਂ ਅਵਾਰਾਂ ... Read Full Story
|
ਸਮੂਹ ਰਾਜਨੀਤਿਕ ਪਾਰਟੀਆਂ ਨਾਲ ਚੋਣਾਂ ਨਾਲ ਸਬੰਧਤ ਮੀਟਿੰਗ ਹੋਈ
ਭਦੌੜ, 10 ਮਾਰਚ (ਸਾਹਿਬ ਸੰਧੂ)- ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਬਰਨਾਲਾ ਦੀ ਪ੍ਰਧਾਨਗੀ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਡੀ. ਸੀ. ਕੰਪਲੈਕਸ ਬਰਨਾਲਾ ਵਿਖੇ ਹੋਈ। ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਪ੍ਰਵਾਸੀ ਵੋਟਰ ਜਿਹੜਾ ਭਾਰਤੀ ਨਾਗਰਿਕ ਹੋਵੇ ਅਤੇ ਜੋ ਰੋਜ਼ਗਾਰ, ਸਿੱਖਿਆ ਜਾਂ ਕਿਸੇ ਹੋਰ ਕਾਰਨ ਕਰਕੇ ਭਾਰਤ ਵਿੱਚ ਆਪਣੀ ਆਮ ਰਿਹਾਇਸ਼ ਦੀ ਥਾਂ ਉ¤ਤੇ ਨਹੀਂ ਰਹਿੰਦਾ ਤੇ ਉਸਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਵੀ ਪ੍ਰਾਪਤ ਨਹੀਂ ਕੀਤੀ ਅਤੇ ਜਿਸਦਾ ਨਾਂ ਚੋਣ ਸੂਚੀ ਵਿੱਚ ਸ਼ਾਮਿਲ ਨਹੀਂ ਹੈ ਤਾਂ ਉਹ ਉਸਦੇ ਪਾਸਪੋਰਟ ਵਿੱਚ ਦਰਜ ਉਸਦੀ ਭਾਰਤ ਵਿੱਚ ਰਿਹਾਇਸ਼ ਦੀ ਥਾਂ ਤੇ ਪੈਣ ਵਾਲੇ ਚੋਣ ਹਲਕੇ ਵਿੱਚ ਆਪਣਾ ਨਾਂ ਚੋਣ ਸੂਚੀ ਵਿੱਚ ਦਰਜ ਕਰਾਉਣ ਦਾ ਹੱਕਦਾਰ ਹੈ। ਉਹ ਵਿਅਕਤੀ ਆਪਣਾ ਨਾਂ ਚੋਣ ਸੂਚੀ ਵਿੱਚ ਦਰਜ ... Read Full Story
|
ਸ਼ਗਨ ਸਕੀਮ ਦੇ ਚੈਕ ਵੰਡੇ
ਭਦੌੜ, 10 ਮਾਰਚ (ਸਾਹਿਬ ਸੰਧੂ) ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਪੰਜਾਬ ਦੀ ਸੱਤਾ ਵਿਚ ਆਏ ਉਹਨਾਂ ਪੰਜਾਬ ਦੇ ਸਰਵ ਪੱਖੀ ਵਿਕਾਸ ਤੋਂ ਇਲਾਵਾ ਮੱਧ ਵਰਗ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਸਮੇਂ-ਸਮੇਂ ’ਤੇ ਮੁਹੱਈਆ ਕਰਵਾਈਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਵਾਰਡ ਨੰ. ਪੰਜ ਦੇ ਗਰੀਬ ਪਰਿਵਾਰਾਂ ਨੂੰ ਸ਼ਗਨ ਸਕੀਮ ਦੇ ਚੈਕ ਵੰਡਣ ਸਮੇਂ ਕੀਤਾ। ਉਹਨਾਂ ਕਿਹਾ ਕਿ ਸ਼ਗਨ ਸਕੀਮ ਤੇ ਹੋਰ ਸਕੀਮਾਂ ਸਿਰਫ ਅਕਾਲੀ ਭਾਜਪਾ ਦੇ ਰਾਜ ਭਾਗ ਵਿਚ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਸਮੇਂ ਅਮਰਜੀਤ ਸਿੰਘ ਧੀਮਾਨ ਕੌਂਸਲਰ ਵਾਰਡ ਨੰ. 5, ਗੋਕਲ ਸਿੰਘ ਸਹੋਤਾ ਕੌਂਸਲਰ, ਲਾਭ ਸਿੰਘ ਕੌਂਸਲਰ, ਰਜਿੰਦਰ ਸਿੰਘ, ਸੁਰਜੀਤ ਸਿੰਘ, ਉਂਕਾਰ ਸਿੰਘ ਓਮੀ ਆਦਿ ਹਾਜ਼ਰ ... Read Full Story
|
ਨਸ਼ੇ ਦੇ ਸੌਦਾਗਰਾਂ ਨੂੰ ਸਬਕ ਸਿਖਾ ਕੇ ਹੀ ਸਾਹ ਲਵਾਂਗੇ, ਐਸ. ਐਸ. ਪੀ ਤੂਰ
ਭਦੌੜ, 10 ਮਾਰਚ (ਸਾਹਿਬ ਸੰਧੂ)- ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਗੁਰਪ੍ਰੀਤ ਸਿੰਘ ਤੂਰ ਨੇ ਭਦੌੜ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕੀਤਾ।
ਸ੍ਰ. ਤੂਰ ਨੇ ਦੱਸਿਆ ਕਿ ਪੁਲਿਸ ਨਸ਼ਿਆਂ ਨੂੰ ਜ਼ਿਲ੍ਹੇ ਵਿੱਚੋਂ ਖਤਮ ਕਰਨ ਲਈ ਦਿਨ ਰਾਤ ਇੱਕ ਕਰ ਰਹੀ ਹੈ ਤਾਂ ਜੋ ਇਸ ਜ਼ਿਲ੍ਹੇ ਨੂੰ ਨਸ਼ਾ ਰਹਿਤ ਜ਼ਿਲ੍ਹਾ ਐਲਾਨਿਆ ਜਾਵੇ। ਉਹਨਾਂ ਨੇ ਆਖਿਆ ਕਿ ਨਸ਼ੇ ਵੇਚਣ ਵਾਲਿਆਂ ਦੀ ਸੂਹ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਮਾੜੇ ਅਨਸਰਾਂ ਨੂੰ ਜੇਲਾਂ ਵਿੱਚ ਡੱਕਿਆ ਜਾਵੇਗਾ। ਜਦ ਉਹਨਾਂ ਤੋਂ ਇਹ ਪੁ¤ਛਿਆ ਗਿਆ ਕਿ ਇਹਨਾਂ ਨਸ਼ਿਆਂ ਕਾਰਨ ਭਦੌੜ ਦੇ ਨਾਲ ਲੱਗਦੇ ਪਿੰਡ ਨੈਣੇਵਾਲ ਵਿਖੇ ਅੱਠ ਮੌਤਾਂ ਹੋ ... Read Full Story
|
ਅਕਤੂਬਰ ਮਹੀਨੇ ਤੱਕ ਪੰਜਾਬ ਸਰਕਾਰ ਵੱਲੋਂ ਆਈਆਂ ਗ੍ਰਾਟਾਂ ਦੌਰਾਨ ਭਦੌੜ ਦੇ ਵਿਕਾਸ ਕਾਰਜ ਅਰੰਭੇ ਜਾਣਗੇ : ਗੁਰੂ
ਭਦੌੜ, 10 ਮਾਰਚ (ਸਾਹਿਬ ਸੰਧੂ)- ਪੰਜਾਬ ਸਰਕਾਰ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਵਿੱਚ ਵਿਕਾਸ ਕੰਮਾਂ ਵਿੱਚ ਕੰਮਾਂ ਦੀ ਸ਼ੁਰੂਆਤ ਵਿੱਚ ਹਨੇਰੀ ਲਿਆ ਦਿੱਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਸ੍ਰ ਦਰਬਾਰਾ ਸਿੰਘ ਗੂਰੂ ਨੇ ਭਦੌੜ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕੀਤਾ।
ਸ੍ਰ. ਗੁਰੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਭਦੌੜ ਵਿਖੇ ਸੰਗਤ ਦਰਸ਼ਨ ਦੌਰਾਨ ਭਦੌੜ ਨੂੰ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਸੀ ਤੇ ਜੋ ਵਿਕਾਸ ਦੇ ਕਾਰਜ ਅਰੰਭੇ ਜਾ ਰਹੇ ਹਨ ਉਹਨਾਂ ਲਈ ਉਹਨਾਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਸ੍ਰ. ਦਰਬਾਰਾ ਸਿੰਘ ਗੁਰੂ ਨੇ ਮਾਰਕੀਟ ਕਮੇਟੀ ਦੇ ਦਫਤਰ ਭਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਦੌੜ ਵਿੱਚ ਜਲਦੀ ਹੀ ਸੀਵਰੇਜ ... Read Full Story
|
ਇਫ਼ਕੋ ਵੱਲੋਂ ਖੇਤ ਦਿਵਸ ਮਨਾਇਆ ਗਿਆ
ਭਦੌੜ, 4 ਮਾਰਚ (ਸਾਹਿਬ ਸੰਧੂ) ਸੰਸਾਰ ਪ੍ਰਸਿੱਧ ਸਹਿਕਾਰੀ ਸੰਸਥਾ ਇਫ਼ਕੋ ਦੀ ਬਰਨਾਲਾ ਇਕਾਈ ਦੇ ਖੇਤਰੀ ਅਫ਼ਸਰ ਸੋਹਣ ਸਿੰਘ ਵੱਲੋਂ ਪਿੰਡ ਸ਼ੇਖਾਂ ਵਿਖੇ ਇੱਕ ਰੋਜ਼ਾ ਖੇਤ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਅਗਾਂਹ ਵਧੂ 45 ਕਿਸਾਨਾਂ ਨੇ ਭਾਗ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰ. ਸ਼ਿੰਗਾਰਾ ਸਿੰਘ ਪ੍ਰਧਾਨ ਸਹਿਕਾਰੀ ਸਭਾ ਸ਼ੇਖਾਂ ਨੇ ਕੀਤੀ। ਇਸ ਸਮਾਗਮ ਵਿੱਚ ਇਫ਼ਕੋ ਅਧਿਕਾਰੀਆਂ ਵੱਲੋਂ ਇਫ਼ਕੋ ਦੀਆਂ ਕਿਸਾਨ ਭਲਾਈ ਸਕੀਮਾਂ, ਫ਼ਸਲਾਂ ਵਿੱਚ ਰਸਾਇਣਿਕ ਖਾਦਾਂ ਦੀ ਸੰਤੁਲਤ ਵਰਤੋਂ ਦੇ ਨਾਲ-ਨਾਲ ਜੈਵਿਕ ਖਾਦ, ਰੂੜ੍ਹੀ ਖਾਦ ਅਤੇ ਹਰੀ ਖਾਦ ਸਬੰਧੀ ਵੱਡਮੁੱਲੀ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਦੱਸਿਆ ਗਿਆ ਕਿ ਯੂਰੀਆ ਖਾਦ ਦੀ ਵਰਤੋਂ ਫ਼ਸਲ ਬੀਜਣ ਤੋਂ 40-45 ਦਿਨ ਤੱਕ ਕਰ ਲੈਣੀ ਚਾਹੀਦੀ ਹੈ। ਯੂਰੀਆ ਖਾਦ ਦੀ ਦੇਰੀ ਨਾਲ ਅਤੇ ਵੱਧ ਵਰਤੋਂ ... Read Full Story
|
ਸਿਟੀ ਟ੍ਰੈਫਿਕ ਇੰਚਾਰਜ ਨੇ ਬਜ਼ਾਰ ਵਿੱਚ ਨਜਾਇਜ਼ ਕਬਜ਼ੇ ਚੁਕਵਾਏ
ਭਦੌੜ, 4 ਮਾਰਚ (ਸਾਹਿਬ ਸੰਧੂ) ਸਥਾਨਕ ਬਜ਼ਾਰ ਵਿੱਚ ਦੁਕਾਨਦਾਰਾਂ ਵਿੱਚ ਉਸ ਵੇਲੇ ਹਫੜਾ ਦਫੜ੍ਹੀ ਮੱਚ ਗਈ, ਜਦ ਸਿਟੀ ਟ੍ਰੈਫਿਕ ਇੰਚਾਰਜ ਮੈਡਮ ਜਸਵੀਰ ਕੌਰ ਨੇ ਬਜ਼ਾਰ ਵਿੱਚ ਦੁਕਾਨਾ ਦੇ ਬਾਹਰ ਪਿਆ ਨਜਾਇਜ਼ ਸਮਾਨ ਚੁਕਵਾਉਣਾ ਸ਼ੁਰੂ ਕਰ ਦਿੱਤਾ। ਬਜ਼ਾਰ ਵਿੱਚ ਦੁਕਾਨਦਾਰਾਂ ਵਲੋਂ ਆਪਣੇ ਸਮਾਨ ਨੂੰ ਦੁਕਾਨ ਤੋ ਬਾਹਰ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਿਸ ਕਾਰਨ ¦ਘਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਮੈਡਮ ਜਸਵੀਰ ਕੌਰ ਨੇ ਇਸ ਤੋਂ ਪਹਿਲਾਂ ਤਿੰਨ ਕੋਣੀ, ਬੱਸ ਸਟੈਂਡ ਅਤੇ ਚੌਂਕਾਂ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਤੋਂ ਬਆਦ ਕੋਈ ਰਾਹ ਰੋਕੂ ਨਜਾਇਜ਼ ਸਮਾਨ ਜਾਂ ਬਜ਼ਾਰ ਜਾਂ ਸੜਕਾਂ ਉੱਤੇ ਖੜ੍ਹੇ ਬੇਤਰਤੀਬ ਵਾਰ ਵਾਹਨਾਂ ਨਾਲ ਕਿਸੇ ਨੂੰ ਦਿੱਕਤ ਪੇਸ਼ ਆਈ ਤਾਂ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ... Read Full Story
|