ਬੱਸ ਪਲਟੀ, 5 ਔਰਤਾਂ ਸਮੇਤ 6 ਜ਼ਖ਼ਮੀ
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਅੱਜ ਰਾਤੀ ਕਰੀਬ 8 ਵਜੇ ਸਮਰਾਲਾ ਰੋਡ ਤੋਂ ਰਹੌਣ ਨੂੰ ਜਾਣ ਵਾਲੀ ਸੜਕ ਤੇ ਇਕ ਧਾਗਾ ਮਿੱਲ ਦੀ ਕਰਮਚਾਰੀਆਂ ਨੂੰ ਛੱਡਣ ਜਾ ਰਹੀ ਮਿੰਨੀ ਬੱਸ ਪਲਟ ਗਈ | ਜਿਸ ਵਿਚ ਸਵਾਰ ਕਰੀਬ 16 ਸਵਾਰੀਆਂ ਵਿਚੋਂ ਡਰਾਈਵਰ ਸਮੇਤ 6 ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨੀਲੋਂ ਸਥਿਤ ਇਕ ਧਾਗਾ ਮਿੱਲ ਦੀ ਮਿੰਨੀ ਬੱਸ ਮਿੱਲ ਵਿਚ ਕੰਮ ਕਰਦੀਆਂ ਔਰਤਾਂ ਤੇ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਛੱਡਣ ਲਈ ਜਾ ਰਹੀ ਸੀ | ਜਦੋਂ ਇਹ ਮਿੰਨੀ ਬੱਸ ਸਮਰਾਲਾ ਰੋਡ ਤੋਂ ਰਹੌਣ ਤੇ ਮੁੜੀ ਤਾਂ ਦੂਜੇ ਮੋੜ ਤੇ ਮਿੰਨੀ ਬੱਸ ਦਾ ਸੰਤੁਲਨ ਵਿਗੜ ਜਾਣ ਕਾਰਨ ਬੱਸ ਪਲਟ ਕੇ ਖੇਤਾਂ ਵਿਚ ਜਾ ਡਿੱਗੀ, ਜਿਸ ਕਾਰਨ ਬੱਸ ਦਾ ਚਾਲਕ ਜਸਵਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਸੋਨੀਆ ਰਾਣੀ ਪੁੱਤਰੀ ਰਣਧੀਰ ਸਿੰਘ ਵਾਸੀ ਹਰਬੰਸਪੁਰਾ, ਇੰਦਰਜੀਤ ਕੌਰ ... Read Full Story
|
ਸਬ-ਜੇਲ੍ਹ ਬਰਨਾਲਾ ਵਿਖੇ ਸੈਮੀਨਾਰ ਕਰਵਾਇਆ
ਬਰਨਾਲਾ, 15 ਮਈ (ਸਤਬਚਨ ਸਿੰਘ)-ਜ਼ਿਲ੍ਹਾ ਕਾਨੂੰੂਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਸ੍ਰੀ ਐਮ. ਐਸ. ਚੌਹਾਨ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਾ ਅਥਾਰਟੀ, ਬਰਨਾਲਾ ਦੇ ਨਿਰਦੇਸਾਾ ਅਨੁਸਾਰ ਸ੍ਰੀ ਅਰਵਿੰਦ ਮੜਕਨ ਸਹਾਇਕ ਜਿਲ੍ਹਾ ਅਟਾਰਨੀ, ਕਾਨੂੰਨੀ ਸੇਵਾਵਾਾ, ਬਰਨਾਲਾ ਦੀ ਪ੍ਰਧਾਨਗੀ ਹੇਠ ਸਬ-ਜੇਲ੍ਹ ਬਰਨਾਲਾ ਵਿਖੇੇ ਇਕ ਲੀਗਲ ਲਿਟਰੇਸੀ ਸੈਮੀਨਾਰ ਲਗਾਇਆ ਗਿਆ | ਇਸ ਵਿੱਚ ਜੇਲ ਡਿਪਟੀ ਸੁਪਰਡੈਂਟ ਅਜੀਤ ਸਿੰਘ ਢਿੱਲੋਂ, ਸਹਾਇਕ ਤੇਜਵੀਰ ਸਿੰਘ ਤੇ 100 ਦੇ ਲਗਭਗ ਬੰਦੀਆਾ ਤੇ ਸਟਾਫ ਨੇ ਭਾਗ ਲਿਆ | ਇਸ ਮੌਕੇ ਅਰਵਿੰਦ ਮੜਕਨ, ਸਹਾਇਕ ਜਿਲ੍ਹਾ ਅਟਾਰਨੀ, (ਕਾਨੂੰਨੀ ਸੇਵਾਵਾਾ), ਬਰਨਾਲਾ ਨੇ ਹਾਜਰ ਵਿਅਕਤੀਆਾ ਨੂੰ ਲੀਗਲ ਲਿਟਰੇਸੀ ਕਲਾਸਾਾ ਵਿਸ਼ੇ ਤੋਂ ਇਲਾਵਾ ਲੋਕ ਅਦਾਲਤਾਾ, ਮਨਰੇਗਾ ਅਤੇ ਹੋਰ ਬਣੇ ਕਾਨੂੰਨਾਾ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ | ... Read Full Story
|
ਵਿੱਤ ਮੰਤਰੀ ਵੱਲੋਂ ਉਮੀਦਵਾਰਾਂ ਦੇ ਹੱਕ 'ਚ ਚੋਣ ਰੈਲੀਆਂ
ਮਹਿਲ ਕਲਾਂ, 15 ਮਈ (ਬੁੱਟਰ)-ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੰਨਣਵਾਲ ਤੋਂ ਪਾਰਟੀ ਦੇ ਉਮੀਦਵਾਰ ਸਰਪੰਚ ਪਿ੍ਤਪਾਲ ਸਿੰਘ ਛੀਨੀਵਾਲ ਕਲਾਂ ਤੇ ਬਲਾਕ ਸੰਮਤੀ ਜ਼ੋਨ ਛੀਨੀਵਾਲ ਕਲਾਂ ਤੋਂ ਉਮੀਦਵਾਰ ਪਵਿੱਤਰ ਸਿੰਘ ਤੇ ਜ਼ੋਨ ਗਹਿਲ ਤੋਂ ਮੇਜਰ ਸਿੰਘ ਛੀਨੀਵਾਲ ਖ਼ੁਰਦ ਦੇ ਹੱਕ 'ਚ ਕ੍ਰਮਵਾਰ ਪਿੰਡ ਛੀਨੀਵਾਲ ਕਲਾਂ ਤੇ ਗਹਿਲ ਵਿਖੇ ਕੀਤੀਆਂ ਭਰਵੀਆਂ ਚੋਣ ਰੈਲੀਆਂ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰੂਆਂ ਦੀ ਵਿਚਾਰਧਾਰਾ 'ਤੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਪੰਜਾਬ ਦਾ ਸਰਵ-ਪੱਖੀ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਨੂੰ ਆਪਣਾ ਨਿਸ਼ਾਨਾ ਸਮਝਿਆ ਹੈ | ਉਨ੍ਹਾਂ ਆਗਾਮੀ ਚੋਣਾਂ 'ਚ ਇਲਾਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ... Read Full Story
|
ਸਬ-ਜੇਲ੍ਹ ਬਰਨਾਲਾ ਵਿਖੇ ਸੈਮੀਨਾਰ ਕਰਵਾਇਆ
ਬਰਨਾਲਾ, 15 ਮਈ (ਸਤਬਚਨ ਸਿੰਘ)-ਜ਼ਿਲ੍ਹਾ ਕਾਨੂੰੂਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ ਸ੍ਰੀ ਐਮ. ਐਸ. ਚੌਹਾਨ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਾ ਅਥਾਰਟੀ, ਬਰਨਾਲਾ ਦੇ ਨਿਰਦੇਸਾਾ ਅਨੁਸਾਰ ਸ੍ਰੀ ਅਰਵਿੰਦ ਮੜਕਨ ਸਹਾਇਕ ਜਿਲ੍ਹਾ ਅਟਾਰਨੀ, ਕਾਨੂੰਨੀ ਸੇਵਾਵਾਾ, ਬਰਨਾਲਾ ਦੀ ਪ੍ਰਧਾਨਗੀ ਹੇਠ ਸਬ-ਜੇਲ੍ਹ ਬਰਨਾਲਾ ਵਿਖੇੇ ਇਕ ਲੀਗਲ ਲਿਟਰੇਸੀ ਸੈਮੀਨਾਰ ਲਗਾਇਆ ਗਿਆ | ਇਸ ਵਿੱਚ ਜੇਲ ਡਿਪਟੀ ਸੁਪਰਡੈਂਟ ਅਜੀਤ ਸਿੰਘ ਢਿੱਲੋਂ, ਸਹਾਇਕ ਤੇਜਵੀਰ ਸਿੰਘ ਤੇ 100 ਦੇ ਲਗਭਗ ਬੰਦੀਆਾ ਤੇ ਸਟਾਫ ਨੇ ਭਾਗ ਲਿਆ | ਇਸ ਮੌਕੇ ਅਰਵਿੰਦ ਮੜਕਨ, ਸਹਾਇਕ ਜਿਲ੍ਹਾ ਅਟਾਰਨੀ, (ਕਾਨੂੰਨੀ ਸੇਵਾਵਾਾ), ਬਰਨਾਲਾ ਨੇ ਹਾਜਰ ਵਿਅਕਤੀਆਾ ਨੂੰ ਲੀਗਲ ਲਿਟਰੇਸੀ ਕਲਾਸਾਾ ਵਿਸ਼ੇ ਤੋਂ ਇਲਾਵਾ ਲੋਕ ਅਦਾਲਤਾਾ, ਮਨਰੇਗਾ ਅਤੇ ਹੋਰ ਬਣੇ ਕਾਨੂੰਨਾਾ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ | ... Read Full Story
|
ਬਿਜਲੀ ਮੁਲਾਜ਼ਮਾਂ ਨੇ ਕੀਤੀ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ
ਤਪਾ ਮੰਡੀ, 9 ਮਈ (ਰਾਕੇਸ਼ ਗੋਇਲ)-ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਜਿਸ ਵਿਚ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਰੂਪ ਚੰਦ, ਮਹਿੰਦਰ ਸਿੰਘ ਰੂੜੇਕੇ, ਅਮਰ ਸਿੰਘ ਧੌਲਾ, ਮੋਹਣ ਸਿੰਘ, ਰਣਜੀਤ ਸਿੰਘ, ਪਿਆਰਾ ਸਿੰਘ, ਹਾਕਮ ਸਿੰਘ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਸਮਝੌਤੇ ਤੁਰਤ ਲਾਗੂ ਕਰੇ, ਮਿ੍ਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਲੋੜ ਅਨੁਸਾਰ ਨਵੀਂ ਭਰਤੀ ਕੀਤੀ ਜਾਵੇ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ | ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਵੱਡੇ ਪੱਧਰ ਤੇ ਲਿਜਾਇਆ ਜਾਵੇਗਾ | ਇਸ ਮੌਕੇ ਗੁਰਮੁੱਖ ... Read Full Story
|
ਖੱਬੇ ਪੱਖੀ ਦਲਾਂ ਦੀ ਅਗਵਾਈ 'ਚ ਪੁਲਿਸ ਿਖ਼ਲਾਫ਼ ਲੋਕਾਂ ਦਿੱਤਾ ਧਰਨਾ
ਬਰਨਾਲਾ, 9 ਮਈ (ਸਟਾਫ਼ ਰਿਪੋਰਟਰ)-ਪਿੰਡ ਠੀਕਰੀਵਾਲਾ ਵਿਖੇ ਲੋਕਾਂ ਦੇ ਹਜੂਮ ਨੇ ਕੁਝ ਖੱਬੀ ਦਲਾਂ ਦੀ ਅਗਵਾਈ 'ਚ ਪੁਲਿਸ ਦੀ ਗੈਰ ਤਸੱਲੀ ਬਖ਼ਸ਼ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਸੜਕ 'ਤੇ ਜਾਮ ਲਾ ਕੇ ਪੁਲਿਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਦੀ ਇਕ ਸ਼ਾਦੀਸ਼ੁਦਾ ਮਹਿਲਾ ਦੇ ਲਗਭਗ 2 ਹਫ਼ਤਿਆਂ ਤੋਂ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਵਿਰੁੱਧ ਲੋਕਾਂ ਦੀ ਭੜਕਾਹਟ ਹੋਣ ਕਾਰਨ ਸੜਕ ਜਾਮ ਤੇ ਨਾਅਰੇਬਾਜ਼ੀ ਕਰਨ ਦੀ ਨੌਬਤ ਆਈ | ਇਸ ਘਟਨਾ ਸਬੰਧੀ ਸੀ.ਪੀ.ਐਮ. ਪੰਜਾਬ ਦੇ ਆਗੂ ਸੁਰਜੀਤ ਦਿਹੜ ਅਤੇ ਮਜ਼ਦੂਰ ਆਗੂ ਭਾਨ ਸਿੰਘ ਨੇ ਦੱਸਿਆ ਕਿ ਲਾਪਤਾ ਔਰਤ ਵਾਸੀ ਠੀਕਰੀਵਾਲਾ ਨਾਈਵਾਲਾ ਸੜਕ 'ਤੇ ਇਕ ਸ਼ੈਲਰ 'ਚ ਮਜ਼ਦੂਰੀ ਕਰਦੀ ਸੀ ਜੋ ਆਮ ਵਾਂਗ ਘਰ ... Read Full Story
|
ਪਤਨੀ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਭਦੌੜ, 21 ਫਰਵਰੀ (ਬੱਤਾ, ਕਲਸੀ)-ਅੱਜ ਬਰਨਾਲਾ-ਬਾਜਾਖਾਨਾ ਰੋਡ 'ਤੇ ਖੇਤਾਂ ਵਿਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਉਪਰੰਤ ਮੌਕੇ 'ਤੇ ਪਹੁੰਚੇ ਹਰਵਿੰਦਰ ਸਿੰਘ ਵਿਰਕ ਡੀ. ਐੱਸ. ਪੀ ਤਪਾ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੋਹਿਤ ਉਪਲ ਪੁੱਤਰ ਸੋਮ ਨਾਥ, ਵਾਸੀ ਗਿੱਲ ਰੋਡ, ਨਿਊ ਜਨਤਾ ਨਗਰ, ਲੁਧਿਆਣਾ ਵਜੋਂ ਹੋਈ ਹੈ। ਜਿਸ ਨੇ ਆਪਣਾ ਸਾਰਾ ਪਤਾ ਸਮੇਤ ਮੋਬਾਈਲ ਨੰਬਰ ਲਿਫ਼ਾਫ਼ੇ ਵਿਚ ਪਾ ਕੇ ਮੋਟਰਸਾਈਕਲ 'ਤੇ ਹੀ ਟੰਗਿਆ ਹੋਇਆ ਸੀ। ਡੀ. ਐੱਸ. ਪੀ ਨੇ ਦੱਸਿਆ ਕਿ ਇਕ ਖ਼ੁਦਕੁਸ਼ੀ ਪੱਤਰ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰ ਆਪਣੀ ਪਤਨੀ ਮਨੀਸ਼ਾ ਨੂੰ ਦੱਸਿਆ ਹੈ। ਮ੍ਰਿਤਕ ਦੇ ਪਿਤਾ ਸੋਮ ਨਾਥ ਨੇ ਦੱਸਿਆ ਕਿ ਮੋਹਿਤ 20 ਫਰਵਰੀ ਤੋਂ ਲਾਪਤਾ ਸੀ ਜਿਸ ਦੀ ਰਿਪੋਰਟ ਵੀ ਨਜ਼ਦੀਕੀ ਥਾਣੇ ਵਿਚ ਦਰਜ ਕਰਵਾ ਦਿੱਤੀ ਸੀ। ਮੋਹਿਤ ਦਾ ਵਿਆਹ 2008 ਨੂੰ ਹੋਇਆ ਸੀ ... Read Full Story
|
92 ਲੱਖ ਦੀ ਠੱਗੀ ਮਾਰਨ ਵਾਲੇ ਸਕੇ ਭਰਾ ਗ੍ਰਿਫਤਾਰ
ਬਟਾਲਾ - ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਸਿਟੀ ਦੀ ਪੁਲਸ ਵਲੋਂ ਠੱਗੀ ਮਾਰਨ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰਨ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵਿਨੋਦ ਗੋਇਲ ਪੁੱਤਰ ਰਾਮ ਲੁਭਾਇਆ ਵਾਸੀ ਭੰਡਾਰੀ ਮੁਹੱਲਾ ਬਟਾਲਾ ਨੇ ਪੁਲਸ ਨੂੰ ਦਰਖਾਸਤ ਦਿੱਤੀ ਸੀ ਕਿ ਦਿੱਲੀ ਨਿਵਾਸੀ ਪ੍ਰਦੀਪ ਜੈਨ ਤੇ ਸੰਦੀਪ ਜੈਨ ਪੁਤਰਾਨ ਚਕਰੇਸ਼ਵਰ ਜੈਨ ਨੇ ਰੇਲਵੇ ਮਟੀਰੀਅਲ ਦੇਣ ਦੇ ਬਹਾਨੇ 92 ਲੱਖ ਰੁਪਏ ਉਸ ਕੋਲੋਂ ਠੱਗ ਲਏ ਹਨ ਅਤੇ ਨਾਲ ਪੈਸੇ ਵਾਪਸ ਮੰਗਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ, ਜਿਸ 'ਤੇ ਡੀ. ਐੱਸ. ਪੀ. ਡੀ. ਪਰਮਿੰਦਰ ਸਿੰਘ ਗਿੱਲ ਨੇ ਵਿਨੋਦ ਗੋਇਲ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਉਕਤ ਦੋਵਾਂ ਭਰਾਵਾਂ ਵਿਰੁੱਧ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਮੁਕੱਦਮਾ ਨੰ.25 ਮਿਤੀ
... Read Full Story
|
ਮੈਡੀਕਲ ਅਤੇ ਖੂਨਦਾਨ ਕੈਂਪ 3 ਨੂੰ
ਬਰਨਾਲਾ, 30 ਜਨਵਰੀ (ਜੀਵਨ ਰਾਮਗੜ•)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਖੁੱਡੀ ਕਲਾਂ ਵੱਲੋਂ ਦੂਸਰਾ ਮੈਡੀਕਲ ਅਤੇ ਖੂਨਦਾਨ ਕੈਂਪ 3 ਫਰਵਰੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖੁੱਡੀ ਕਲਾਂ ਵਿਖੇ ਲਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਜੱਸੀ, ਸਕੱਤਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਡਾ.ਆਸਾ ਗੁਪਤਾ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈਕਅਪ ਕਰਨਗੇ ਅਤੇ ਇਸ ਸਮੇਂ ਹੀ ਖੂਨਦਾਨ ਕੈਂਪ ਦੌਰਾਨ ਕਲੱਬ ਦੇ ਅਹੁਦੇਦਾਰ ਅਤੇ ਹੋਰਨਾਂ ਨੇ ਲੋੜਵੰਦਾਂ ਲਈ ਖੂਨਦਾਨ ਵੀ ਕਰਨਗੇ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਕਲੱਬ ਵੱਲੋਂ ਪਹਿਲੀ ਤੋਂ ਲੈ ਕੇ ਬਾਰਵ•ੀ ਤੱਕ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ... Read Full Story
|
ਪੰਜਾਬ 'ਚ ਵਿਆਹੁਤਾ ਨਾਲ ਬਲਾਤਕਾਰ
ਬਟਾਲਾ- ਇਕ ਵਿਆਹੁਤਾ ਨਾਲ ਕਿਰੀ ਅਫਗਾਨਾ ਪਿੰਡ 'ਚ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੇ ਅੱਜ ਦੱਸਿਆ ਕਿ 24 ਸਾਲਾ ਮਹਿਲਾ ਨਾਲ ਚਾਰ ਲੋਕਾਂ ਨੇ ਉਸ ਸਮੇਂ ਬਲਾਤਕਾਰ ਕੀਤਾ ਜਦੋਂ ਉਹ 26-27 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਨੂੰ ਦੇਖਣ ਗਈ ਸੀ। ਉਸ ਦਾ ਪਤੀ ਪੇਸ਼ੇ ਤੋਂ ਮਜ਼ਦੂਰ ਹੈ। ਪੀੜਤਾ ਨੂੰ ਦੋਸ਼ੀ ਨਜ਼ਦੀਕੀ ਖੇਤਾਂ 'ਚ ਲੈ ਗਏ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ ਅਤੇ ਰੌਲਾ ਪਾਉਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਮਨਦੀਪ ਮਸੀਹ, ਤਰਲਬ ਸਿੰਘ, ਹਰਪ੍ਰੀਤ ਸਿੰਘ ਅਤੇ ਜੱਸੀ ਖਿਲਾਫ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਇਕ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ... Read Full Story
|
ਸਬ-ਜੇਲ• ਬਰਨਾਲਾ ਵਿਖੇ ਹਵਾਲਾਤੀ ਦੀ ਰਹੱਸਮਈ ਹਾਲਤਾਂ ’ਚ ਮੌਤ
ਬਰਨਾਲਾ, 29 ਜਨਵਰੀ (ਜੀਵਨ ਰਾਮਗੜ)-ਆਪਣੇ ਪੁੱਤਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਸਬ-ਜੇਲ• ਬਰਨਾਲਾ ਵਿਖੇ ਨਜ਼ਰਬੰਦੀ ਹੰਢਾ ਰਹੇ ਇੱਕ 65 ਸਾਲਾ ਹਵਾਲਾਤੀ ਦੁਆਰਾ ਜੇਲ• ਵਿਖੇ ਆਪਣੀ ਬੈਰਕ ’ਚ ਹੀ ਰਹੱਸਮਈ ਹਾਲਤਾਂ ’ਚ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਰਾਮ ਸਰੂਪ ਪੁੱਤਰ ਜੰਗੀਰ ਸਿੰਘ ਵਾਸੀ ਝਲੂਰ (ਬਰਨਾਲਾ) ਜੋ ਕਿ ਆਪਣੇ ਪੁੱਤਰ ਨੂੰ ਕਹੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ’ਚ ਮਾਮਲੇ ’ਚ ਹਵਾਲਾਤੀ ਵਜੋਂ ਸਬ ਜੇਲ• ਬਰਨਾਲਾ ਦੀ ਬੈਰਕ ਨੰਬਰ ਤਿੰਨ ’ਚ ਨਜ਼ਰਬੰਦ ਸੀ। ਇਸ ਸਬੰਧੀ ਮ੍ਰਿਤਕ ਦੇ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਮਿਤੀ 3 ਮਈ 2012 ਨੂੰ ਆਈਪੀਸੀ. ਦੀ ਧਾਰਾ 307/427/436/459 ਅਧੀਨ ਮਾਮਲਾ ਨੰਬਰ 33 ਦਰਜ ਸੀ, ਜਿਸਨੂੰ ਅੱਜ ਜੇਲ• ਗਾਰਦ ਵੱਲੋਂ ਮ੍ਰਿਤਕ ਹਾਲਤ ’ਚ ਸਿਵਲ ... Read Full Story
|
ਬ੍ਰਾਹਮਣ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ
ਬਰਨਾਲਾ, 29 ਜਨਵਰੀ (ਜੀਵਨ ਰਾਮਗੜ•)-ਬ੍ਰਾਹਮਣ ਸਭਾ ਬਰਨਾਲਾ ਦੀ ਚੋਣ ਅੱਜ ਸਰਬਸੰਮਤੀ ਨਾਲ ਸਿਰੇ ਚੜ• ਗਈ। ਇੱਕਤਰ ਸਭਾ ਦੇ ਮੈਂਬਰਾਂ ਨੇ ਪੰਡਿਤ ਰਾਜ ਕੁਮਾਰ ਰਤਨ ਨੂੰ ਅਗਲੇ ਦੋ ਸਾਲਾਂ ਲਈ ਸਰਬਸੰਤਮੀ ਨਾਲ ਪ੍ਰਧਾਨ ਚੁਣ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਚੋਣ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਯਾਦਵਿੰਦਰ ਸੰਟੀ ਨੇ ਦੱਸਿਆ ਕਿ ਸਭਾ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਜਲਦੀ ਹੋਵੇਗੀ ਜਿਨ•ਾਂ ਵਿੱਚ ਬ੍ਰਹਮਣ ਸਮਾਜ ਦੇ ਨੌਜਵਾਨ ਪੀੜ•ੀ ਅਤੇ ਸੀਨੀਅਰ ਮੈਂਬਰਾਂ ਨੂੰ ਅੱਗੇ ਰੱਖਿਆ ਜਾਵੇਗਾ। ਨਵੇਂ ਚੁਣੇ ਗਏ ਪ੍ਰਧਾਨ ਪੰਡਿਤ ਰਾਜ ਕੁਮਾਰ ਰਤਨ ਨੇ ਕਿਹਾ ਕਿ ਉਹ ਬ੍ਰਹਮਣ ਸਮਾਜ ਦੀ ਬੇਹਤਰੀ ਦੀ ਉਪਰਾਲੇ ਕਰਦੇ ਰਹਿਣਗੇ ਅਤੇ ਸਭਾ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੇ ਯਤਨ ਵੀ ਕਰਦੇ ਰਹਿਣਗੇ। ਇਸ ਮੌਕੇ ਨਵਦੀਪ ਪ੍ਰਭਾਕਰ, ਰਾਜ ਮਹਿੰਦਰ, ਰਾਜਪਾਲ ਸ਼ਰਮਾ, ... Read Full Story
|
ਬਲਾਤਕਾਰ ਦਾ ਦੋਸ਼ੀ ਗ੍ਰਿਫਤਾਰ
ਬਟਾਲਾ- ਪੁਲਸ ਨੇ ਸ੍ਰੀ ਹਰਗੋਬਿੰਦਪੁਰ ਥਾਣਾ ਖੇਤਰ ਅਧੀਨ ਮਾਰੀ ਪਨਵਾਨ ਪਿੰਡ 'ਚ ਇਕ ਨਾਬਾਲਗ ਲੜਕੀ ਨਾਲ ਕਥਿਤ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਸ ਅਧਿਕਾਰੀ ਤੁਲਸੀ ਰਾਮ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰੀ ਪਨਵਾਨ ਪਿੰਡ ਦੇ ਨਿਵਾਸੀ ਗੁਰਸੇਵਕ ਸਿੰਘ ਨੂੰ ਵੀਰਵਾਰ ਸ਼ਾਮ ਪਿੰਡ ਦੇ ਬਾਹਰੀ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। 10ਵੀਂ ਕਲਾਸ ਦੀ ਵਿਦਿਆਰਥਣ ਨੇ ਵੀਰਵਾਰ ਨੂੰ ਸ਼ਿਕਾਇਤ ਕਰਕੇ ਦੋਸ਼ ਲਗਾਇਆ ਸੀ ਕਿ ਜਦੋਂ ਉਹ 21 ਜਨਵਰੀ ਨੂੰ ਇਕ ਸਕੂਲ ਬੱਸ ਰਾਹੀਂ ਆਪਣੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ 'ਚ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਖੋਖਰਵਾਲ ਪਿੰਡ ਕੋਲ ਜ਼ਬਰਦਸਤੀ ਉਤਾਰ ਲਿਆ ਅਤੇ ਬਾਅਦ 'ਚ ਉਹ ਉਸ ਨੂੰ ਮਾਰੀ ਪਨਵਾਨ ਪਿੰਡ 'ਚ ਇਕ ਡੇਰੇ 'ਚ ਲੈ ਗਏ ਜਿੱਥੇ ਉਸ ਨਾਲ ਬਲਾਤਕਾਰ ਹੋਇਆ। ਦੂਜੇ ... Read Full Story
|
ਵਕਫ਼ ਬੋਰਡ ਮੁਸਲਮਾਨਾਂ ਦੀ ਭਲਾਈ ਲਈ ਉਲੀਕੇਗਾ ਯੋਜਨਾਵਾਂ-ਮੁਹੰਮਦ ਇਜ਼ਹਾਰ ਆਲਮ
ਬਰਨਾਲਾ, 24 ਜਨਵਰੀ (ਜਰਨੈਲ ਸਿੰਘ ਸਿੱਧੂ)-ਸੇਖਾ ਰੋਡ 'ਤੇ ਗੋਬਿੰਦ ਧਰਮਸ਼ਾਲਾ ਵਿਖੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਨੇ ਇਲਾਕੇ ਦੇ ਮੁਸਲਮਾਨ ਭਾਈਚਾਰੇ ਦੇ ਵੱਡੇ ਇੱਕਠ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਦੱਸਿਆਂ ਕਿ ਪਿਛਲੇ ਦਿਨੀਂ ਮਲੇਰਕੋਟਲਾ ਵਿਖੇ ਹੋਈ ਮੀਟਿੰਗ ਮੁਸਲਮਾਨਾਂ ਦੇ ਤਾਲੀਮੀ ਪਛੜੇਪਨ ਨੂੰ ਦੂਰ ਕਰਨ ਲਈ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਡੂੰਘੀ ਸੋਚ ਵਿਚਾਰ ਪਿੱਛੋਂ ਮੈਨੂੰ ਮੁਸਲਿਮ ਵੈਲਫੇਅਰ ਐਾਡ ਸ਼ਰੀਅਤ ਸੁਸਾਇਟੀ (ਅਮਾਰਤ-ਏ-ਸ਼ਰੀਆ) ਚੇਅਰਮੈਨ ਚੁਣਿਆ ਗਿਆ | ਉਨ੍ਹਾਂ ਨੇ ਕਿਹਾ ਕਿ ਇਮਾਰਤ-ਏ-ਸ਼ਰੀਆ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇਗੀ | ਇਹ ਸੁਸਾਇਟੀ ਮੁਸਲਮਾਨਾਂ ਦੇ ਤਾਲੀਮੀ ਪਛੜੇਪਨ ਨੂੰ ਦੂਰ ਕਰਨ ਦੇ ਕਾਨਵੈਂਟ ਸਕੂਲਾਂ ਦੇ ਬਰਾਬਰ ਮੈਰਿਜ ਸਿੱਖਿਆ ਦਾ ਪ੍ਰਬੰਧ ਕਰੇਗੀ ... Read Full Story
|
ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਗੇਟ ਰੈਲੀ
ਬਰਨਾਲਾ, 24 ਜਨਵਰੀ (ਯਾਦਵਿੰਦਰ ਸਿੰਘ ਤਪਾ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਆਪਣੇ ਸੰਘਰਸ਼ ਦੇ ਦੂਜੇ ਦਿਨ ਵੀ ਡੀ. ਸੀ. ਦਫ਼ਤਰ ਤੋਂ ਇਲਾਵਾ ਐਸ. ਡੀ. ਐਮ. ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਸਮੇਤ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਗੇਟ ਰੈਲੀ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ 1995 ਵਿਚ ਬਣੇ ਪੰਜ ਜ਼ਿਲਿ੍ਹਆ ਨੂੰ ਪੂਰਾ ਸਟਾਫ਼ ਨਹੀਂ ਦਿੱਤਾ ਗਿਆ ਅਤੇ ਕਰਮਚਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਬੁਲਾਰਿਆਂ ਨੇ ਕਿਹਾ ਕਿ ਮੰਗਾਂ ਦਾ ਵੇਰਵਾ 15 ਦਸੰਬਰ ਦੀ ਸੂਬਾ ਪੱਧਰੀ ਮੀਟਿੰਗ ਵਿਚ ਲਿਖ਼ਤੀ ਤੌਰ 'ਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ | ਗੇਟ ਰੈਲੀ ਵਿਚ ਡੀ. ਸੀ. ਦਫ਼ਤਰ ਬਰਨਾਲਾ ਦੇ ਸੁਪਰਡੈਂਟ ਸਵਰਨ ਸਿੰਘ ਪ੍ਰਧਾਨ, ਸ੍ਰੀ ਹਰਮੰਦਰ ਸਿੰਘ ... Read Full Story
|
ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਮਹਾਨ ਪੁੰਨ-ਬਾਬਾ ਫੌਜਾ ਸਿੰਘ
ਬਰਨਾਲਾ, 24 ਜਨਵਰੀ (ਅਸ਼ੋਕ ਭਾਰਤੀ)-ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਕੌਮਾਂਤਰੀ ਪੱਧਰ ਤੇ 102 ਸਾਲਾ ਬਜ਼ੁਰਗ ਕੌਮਾਂਤਰੀ ਪੰਜਾਬੀ ਦੌੜਾਕ ਬਾਬਾ ਫ਼ੌਜਾ ਸਿੰਘ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਵਿਸ਼ਵ ਦੀਆਂ ਚੋਟੀ ਦੀਆਂ ਮੈਰਾਥਨ ਦੌੜਾਂ ਵਿਚ ਹਿੱਸਾ ਲੈ ਕੇ ਦੇਸ਼ ਅਤੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਮਾਂਤਰੀ ਅਥਲੀਟ ਬਾਬਾ ਫ਼ੌਜਾ ਸਿੰਘ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਪੰਜਾਬ ਵੱਲੋਂ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਦੀ ਅਗਵਾਈ ਵਿਚ ਝੁੱਗੀਆਂ ਝੋਂਪੜੀਆਂ ਵਿਚ ਰਹਿੰਦੇ ਗ਼ਰੀਬ ਬੱਚਿਆਂ ਲਈ ਚਲਾਏ ਜਾ ਰਹੇ ਮੁਫ਼ਤ ਵਿੱਦਿਅਕ ਕੇਂਦਰਾਂ ਅਤੇ ਗ਼ਰੀਬ ਧੀਆਂ ਲਈ ਚਲਾਏ ਜਾ ਰਹੇ ਸਮਾਜ ਸੇਵਾ ਦੇ ਇਸ ਨਿਵੇਕਲੇ ਮਿਸ਼ਨ ਨੂੰ ਦੇਖਣ ... Read Full Story
|
ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਿਹੈ ਕਸਬਾ ਧਨੌਲਾ
ਧਨੌਲਾ, 4 ਜਨਵਰੀ (ਰਘਵੀਰ ਸਿੰਘ ਚੰਗਾਲ)-ਕਸਬਾ ਧਨੌਲਾ ਦੀ ਪਾਣੀ ਨਿਕਾਸੀ ਦੀ ਸਮੱਸਿਆ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਰਾਜਨੀਤਿਕ ਆਗੂ ਇਸ ਸਮੱਸਿਆ ਨੂੰ ਲੈ ਕੇ ਚੋਣਾਂ ਦੇ ਦਿਨਾਂ ਵਿਚ ਖ਼ੂਬ ਰਾਜਨੀਤੀ ਕਰਦੇ ਹਨ ਅਤੇ ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ਵਿਖਾ ਕੇ ਆਪਣੇ ਮਤਲਬ ਕੱਢ ਕੇ ਮੁੜ ਕੇ ਕਦੇ ਸਾਰ ਨਹੀਂ ਲੈਂਦੇ। ਥੋੜ੍ਹੀ ਜਿਹੀ ਬਰਸਾਤ ਨਾਲ ਸਮੁੱਚਾ ਧਨੌਲਾ ਬਰਸਾਤੀ ਪਾਣੀ ਤੇ ਸੀਵਰੇਜ ਦੇ ਬਦਬੂਦਾਰ ਪਾਣੀ ਨਾਲ ਭਰ ਜਾਂਦਾ ਹੈ ਜਿੱਥੇ ਇਸ ਗੰਦੇ ਤੇ ਬਦਬੂਦਾਰ ਪਾਣੀ ਨਾਲ ਲੋਕਾਂ ਨੂੰ ਸਾਹ ਲੈਣਾ ਵੀ ਮੁਹਾਲ ਕਰ ਦਿੰਦਾ ਹੈ ਉੱਥੇ ਕਈ ਕਿਸਮ ਦੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਇਸ ਸਮੱਸਿਆ ਦੀ ਅਸਲ ਜੜ੍ਹ ਪੁਰਾਤਨ ਸਮਿਆਂ ਦੌਰਾਨ ਇਸ ਕਸਬੇ ਅੰਦਰ ਤਿੰਨ ਵੱਡੇ ਟੋਭੇ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਪੂਰ ਕੇ ਧਾਰਮਿਕ ਅਸਥਾਨ ਦੀਆਂ ... Read Full Story
|
ਬਾਬਾ ਗਰਜਾ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ
ਮਹਿਲ ਕਲਾਂ, 4 ਜਨਵਰੀ (ਅਵਤਾਰ ਸਿੰਘ ਅਣਖੀ)-ਸੰਤ ਆਸ਼ਰਮ ਬਾਪਲਾ ਵਿਖੇ ਸੰਤ ਗਰਜਾ ਸਿੰਘ ਬਾਪਲੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਜੋੜ ਮੇਲਾ ਮੁੱਖ ਸੇਵਦਾਰ ਬਾਬਾ ਗੁਲਜ਼ਾਰ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਦੇ ਸਮੂਹਿਕ ਵਿਆਹ ਕਰਕੇ ਲੋੜੀਂਦਾ ਸਾਮਾਨ ਦਿੱਤਾ ਗਿਆ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਬਾਬਾ ਗੁਲਜ਼ਾਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਇਹ ਉਪਰਾਲਾ ਸਭਨਾਂ ਲਈ ਪ੍ਰੇਰਨਾ ਸ੍ਰੋਤ ਹੈ। ਇਸ ਸਮੇਂ ਪਿੰਗਲਵਾੜਾ ਸੰਗਰੂਰ ਤੋਂ ... Read Full Story
|
ਅਸ਼ਲੀਲ ਗਾਇਕੀ ਗਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਬਰਨਾਲਾ, 4 ਜਨਵਰੀ (ਜਰਨੈਲ ਸਿੰਘ)-ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵੱਲੋਂ ਇਕ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਦਿੱਲੀ ਅਤੇ ਹੋਰ ਰਾਜਾਂ ਸਮੇਤ ਪੰਜਾਬ ਵਿਚ ਕੁੜੀਆਂ ਨਾਲ ਛੇੜ ਛਾੜ, ਅਗਵਾ ਤੇ ਬਲਾਤਕਾਰ ਵਰਗੇ ਘਿਣਾਉਣੇ ਕਾਂਡ ਵਾਪਰਨ 'ਤੇ ਚਿੰਤਾ ਪ੍ਰਗਟਾਈ ਗਈ। ਜਿਸ ਵਿਚ ਸਾਰੇ ਭਾਰਤ ਵਿਚ ਨੈਤਿਕ ਕਦਰਾਂ ਕੀਮਤਾਂ ਤੋਂ ਵਿਹੁਣਾ ਅਤੇ ਔਰਤ ਵਿਰੋਧੀ ਮਹੌਲ ਸਿਰਜਿਆ ਜਾ ਰਿਹਾ ਹੈ ਅਤੇ ਅੱਜ ਦੇ ਪੰਜਾਬੀ ਗਾਇਕ ਮਹੌਲ ਨੂੰ ਗੰਧਲਾ ਕਰਨ ਲਈ ਸ਼ਰਮਨਾਕ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਗਾਇਕਾਂ ਉੱਪਰ ਇੰਡੀਸੈਂਟ ਰਿਪਰਜੈਟੇਸ਼ਨ ਆਫ਼ ਵੁਮੈਨ ਐਕਟ 1986 ਤਹਿਤ ਕੇਸ ਦਰਜ ਕਰਕੇ ਫ਼ੌਰਨ ਗ੍ਰਿਫ਼ਤਾਰ ਕੀਤਾ ਜਾਵੇ। ਇਹ ਜਾਣਕਾਰੀ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਮੀਤ ਪ੍ਰਧਾਨ ਚਰਨਜੀਤ ਕੌਰ, ਸੁਖਵਿੰਦਰ ਕੌਰ, ਪ੍ਰੇਮਪਾਲ ਕੌਰ ਅਤੇ ... Read Full Story
|
ਬਜਟ 'ਚ ਖੇਤੀ ਵਿਭਿੰਨਤਾ ਨੂੰ ਲਾਗੂ ਕਰਨ ਦਾ ਯਤਨ ਕੀਤਾ ਜਾਵੇਗਾ-ਢੀਂਡਸਾ
ਬਰਨਾਲਾ, 4 ਜਨਵਰੀ (ਯਾਦਵਿੰਦਰ ਸਿੰਘ ਤਪਾ)-ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਵਰ੍ਹੇ ਦੇ ਬਜਟ ਵਿਚ ਪੰਜਾਬ ਸਰਕਾਰ ਖੇਤੀ ਵਿਭਿੰਨਤਾ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕਰੇਗੀ ਅਤੇ ਇਸ ਸਬੰਧੀ ਕੇਂਦਰੀ ਸਰਕਾਰ ਤੋਂ ਕਣਕ ਝੋਨੇ ਦੀਆਂ ਬਦਲਵੀਂਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੋਂ ਇਲਾਵਾ ਕੋਲਡ ਸਟੋਰੇਜ ਫੂਡ ਪ੍ਰੋਸੈਸਿੰਗ ਅਤੇ ਫ਼ਸਲਾਂ ਨਾਲ ਸਬੰਧਿਤ ਖੇਤੀ ਆਧਾਰਿਤ ਉਦਯੋਗ ਲਈ ਫ਼ੰਡਾਂ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਿਸਾਨੀ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਪੰਜਾਬ ਦੇ ਵਾਤਾਵਰਨ ਅਤੇ ਪਾਣੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿਚ ਸਬਸਿਡੀਆਂ ਦੀ ਕਟੌਤੀ ਕਰਨ ਦੇ ਪ੍ਰਸਤਾਵ ਦੀ ਅਲੋਚਨਾ ਕੀਤੀ। ਪੱਲੇਦਾਰ ਯੂਨੀਅਨ ਵੱਲੋਂ ... Read Full Story
|