|
| ਫਰੀਦਕੋਟ |
| |
ਫ਼ਰੀਦਕੋਟ ਜ਼ਿਲ੍ਹੇ 'ਚ 80 ਫੀਸਦੀ ਵੋਟਾਂ ਪਈਆਂ
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਅੰਦਰ 80 ਫੀਸਦੀ ਵੋਟਾਂ ਪਈਆਂ। ਸਾਰੀ ਹੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਪੂਰੀ ਹੋਈ। ਦੇਰ ਸ਼ਾਮ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿਚ 85 ਫੀਸਦੀ, ਕੋਟਕਪੂਰਾ ਹਲਕੇ ਤੋਂ 80 ਫੀਸਦੀ ਅਤੇ ਜੈਤੋ (ਰਾਖਵਾਂ) ਵਿਚ 72 ਫੀਸਦੀ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ। ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿਚ ਅੱਜ ਸਵੇਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਉਨ੍ਹਾਂ ਦੀ ਪਤਨੀ ਡਾ: ਤਰੁਣਦੀਪ ਕੌਰ ਆਪਣੀ ਵੋਟ ਪਾ ਕੇ ਜਮਹੂਰੀ ਫਰਜ਼ ਨੂੰ ਪੂਰਾ ਕੀਤਾ। ਇਸ ਹਲਕੇ ਤੋਂ ਅਕਾਲੀ ਉਮੀਦਵਾਰ ਦੀਪ ਮਲਹੋਤਰਾ, ਉਨ੍ਹਾਂ ਦੀ ਪਤਨੀ ਡਿੰਪੀ ਮਲਹੋਤਰਾ ਅਤੇ ਪੁੱਤਰ ਗੋਰਵ ਮਲਹੋਤਰਾ ਨੇ ਜ਼ਿਲ੍ਹਾ ਸਿੱਖਿਆ ਸੰਸਥਾ ਵਿਚ ਬਣੇ ਪੋਲਿੰਗ ਬੂਥ 'ਤੇ ਵੋਟਾਂ ... Read Full Story
|
ਕੀ ਕਾਰਨ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਧਿਆਪਕ ਚੋਣ ਡਿਊਟੀ ਤੋਂ ਰੱਖੇ ਨੇ ਪਾਸੇ...?
ਫਿਰੋਜ਼ਸ਼ਾਹ, 13 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)- ਬੇਸ਼ੱਕ ਚੋਣ ਕਮਿਸ਼ਨ ਦੀ ਸਖ਼ਤੀ ਤੋਂ ਹਰ ਪ੍ਰਸ਼ਾਸਨਿਕ ਅਧਿਕਾਰੀ ਡਰਦਾ ਹੋਇਆ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ, ਪ੍ਰੰਤੂ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲ ਦੇ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਵਾਂਝੇ ਰੱਖਣ ਦੇ ਮਾਮਲੇ 'ਚ ਇੰਜ ਲੱਗਦਾ ਹੈ ਕਿ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਅਕਾਲੀ ਸਰਕਾਰ ਦਾ ਪੱਖ ਪੂਰ ਰਹੇ ਹੋਣ। ਜ਼ਿਲ੍ਹਾ ਪ੍ਰੀਸ਼ਦ ਅਧੀਨ ਸਕੂਲਾਂ ਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ 'ਚ ਵਾਪਸੀ ਨੂੰ ਲੈ ਪਿਛਲੇ ਦੋ ਸਾਲਾਂ ਤੋਂ ਸੂਬਾ ਸਰਕਾਰ ਨਾਲ ਆਢਾ ਲਾਇਆ ਹੋਇਆ ਹੈ ਅਤੇ ਉਕਤ ਅਧਿਆਪਕ ਆਪਣੀ ਮੰਗ ਤੱਕ ਸਿੱਖਿਆ ਵਿਭਾਗ ਨਾਲ ਬਾਈਕਾਟ ਰੱਖ ਰਹੇ ਹਨ। ਸ਼ਾਇਦ ਉਨ੍ਹਾਂ ਦੇ ਵੋਟਾਂ 'ਚ ਉਲਟ ਭੁਗਤਣ ਦੇ ਡਰੋਂ ਹੀ ਉਨ੍ਹਾਂ ਨੂੰ ਚੋਣ ਡਿਊਟੀ ਤੋਂ ਪਾਸੇ ਰੱਖਿਆ ਗਿਆ ਹੈ, ਜਿਸ ਬਾਰੇ ਚਰਚਾ ਜ਼ੋਰਾਂ 'ਤੇ ਹਨ, ਕਿਉਂਕਿ ਚੋਣ ... Read Full Story
|
ਕਿਸਾਨਾਂ ਨੂੰ ਬਿਜਲੀ ਨਾ ਮਿਲਣ ‘ਤੇ ਭਾਰੀ ਪ੍ਰੇਸ਼ਾਨੀ
ਫ਼ਰੀਦਕੋਟ, 24 ਦਸੰਬਰ (ਮ¤ਘਰ ਸਿੰਘ)-ਹਲਕਾ ਕੋਟਕਪੂਰਾ ਦੇ ਪਿੰਡ ਭਾਣਾ ਦੇ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ‘ਤੇ ਗੁਰਮੇਲ ਸਿੰਘ, ਵਰਮ ਸਿੰਘ ਅਤੇ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਹਾੜ੍ਹੀ ਦੀ ਫ਼ਸਲ ਲਈ ਪੰਜਾਬ ਸਰਕਾਰ ਵ¤ਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਸਾਨੂੰ ਕੇਵਲ 2-3 ਘੰਟੇ ਹੀ ਬਿਜਲੀ ਮਿਲ ਰਹੀ ਹੈ। ਪੀੜਤ ਕਿਸਾਨਾਂ ਨੇ ਬਿਜਲੀ ਬੋਰਡ ਦੇ ਉ¤ਚ ਅਧਿਕਾਰੀ ਨੂੰ ਮਿਲੇ ਪਰ ਉਨ੍ਹਾਂ ਵ¤ਲੋਂ ਤਸ¤ਲੀ ਨਾ ਮਿਲਣ ‘ਤੇ ਪੰਜਾਬ ਦੇ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਨਿਰਵਿਘਨ ਦਿ¤ਤੀ ... Read Full Story
|
ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹੈ-ਮੰਗਲ ਢਿੱਲੋਂ
ਫ਼ਰੀਦਕੋਟ, 6 ਜੂਨ (ਜਸਵੰਤ ਸਿੰਘ)-ਜਿਹੜਾ ਪੰਜਾਬ ਆਪਣੇ ਸੁਹੱਪਣ, ਅਮੀਰ ਅਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਉਹ ਹੁਣ ਨਸ਼ਿਆਂ ਲਈ ਜਾਣਿਆ ਜਾਂਦਾ ਹੈ, ਕਿਉਂਕਿ ਪੰਜਾਬ ਵਿੱਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਅਦਾਕਾਰ ਅਤੇ ਨਿਰਦੇਸ਼ਿਕ ਮੰਗਲ ਢਿੱਲੋਂ ਨੇ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਮਨਾਏ ਗਏ ਅੰਤਰਰਾਸ਼ਟਰੀ ਤੰਬਾਕੂ ਵਿਰੋਧੀ ਦਿਵਸ ਸਮੇਂ ਬੋਲਦਿਆਂ ਕੀਤਾ। ਸਮਾਗਮ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਐ¤ਸ. ਗਿੱਲ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਮੁਲਤਾਨੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਇੰਦਰਜੀਤ ਸਿੰਘ ਖਾਲਸਾ, ਡਾ. ਗੁਰਮੇਲ ਸਿੰਘ ਚਾਹਲ ਸਿਵਲ ਸਰਜਨ, ਡਾ. ਐ¤ਮ.ਐ¤ਸ. ਢਿੱਲੋਂ, ਪੁਨੀਤ ਬਾਵਾ ਅਤੇ ਪ੍ਰਵੀਨ ਕਾਲਾ ਸਮੇਤ ਅਹਿਮ ਹਸਤੀਆਂ ਹਾਜ਼ਰ ਸਨ। ਇਸ ਮੌਕੇ ... Read Full Story
|
ਪਤੀ ਦੇ ਜ਼ਿੰਦਾ ਹੋਣ ਦੀ ਖ਼ਬਰ ਨੇ ‘ਸੁਰਜੀਤ’ ਕੀਤਾ ਅੰਗਰੇਜ਼ ਕੌਰ ਨੂੰ
ਫ਼ਰੀਦਕੋਟ, 30 ਅਪਰੈਲ (ਪੱਤਰ ਪ੍ਰੇਰਕ)- ਪਾਕਿਸਤਾਨ ਦੀ ਜੇਲ੍ਹ ਵਿੱਚ 40 ਸਾਲਾਂ ਤੋਂ ਨਜ਼ਰਬੰਦ ਫ਼ਰੀਦਕੋਟ ਦੇ ਵਸਨੀਕ ਅਤੇ ਬੀ.ਐੱਸ.ਐੱਫ਼ ਦੇ ਜਵਾਨ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਖ਼ਬਰ ਨੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਹੁਣ ਪਰਿਵਾਰ ਨੂੰ ਆਸ ਹੈ ਕਿ ਪਾਕਿਸਤਾਨ ਸਰਕਾਰ ਸੁਰਜੀਤ ਸਿੰਘ ਨੂੰ ਜਲਦ ਰਿਹਾਅ ਕਰ ਦੇਵੇਗੀ। ਹਾਲਾਂਕਿ ਪਾਕਿਸਤਾਨ ਦੇ ਫੌਜੀ ਅਧਿਕਾਰੀ ਅਤੇ ਗ੍ਰਹਿ ਮੰਤਰਾਲਾ ਹੁਣ ਤੱਕ ਇਸ ਗੱਲ ਤੋਂ ਸਾਫ਼ ਇਨਕਾਰ ਕਰ ਰਿਹਾ ਸੀ ਕਿ ਭਾਰਤ ਦਾ ਸਿਪਾਹੀ ਸੁਰਜੀਤ ਸਿੰਘ ਜੰਗੀ ਕੈਦੀ ਵਜੋਂ ਉਨ੍ਹਾਂ ਕੋਲ ਹੈ। ਸੁਰਜੀਤ ਸਿੰਘ ਦੀ ਪਤਨੀ ਅਤੇ ਉਸਦਾ ਲੜਕਾ ਕਰੀਬ ਦਰਜਨ ਵਾਰ ਪਾਕਿਸਤਾਨੀ ਰੇਂਜਰਾਂ ਨੂੰ ਉਨ੍ਹਾਂ ਦੀ ਰਿਹਾਈ ਬਾਰੇ ਮਿਲੇ ਸਨ ਪਰ ਪਾਕਿਸਤਾਨੀ ਫੌਜ ਨੇ ਸੁਰਜੀਤ ਸਿੰਘ ਦੀ ਮੌਜੂਦਗੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਅੱਜ ... Read Full Story
|
ਵੱਖ-ਵੱਖ ਨਾਕਿਆਂ ਦੌਰਾਨ 40 ਕਿਲੋ ਭੁੱਕੀ ਸਮੇਤ ਤਿੰਨ ਕਾਬੂ-ਇਕ ਫਰਾਰ
ਫ਼ਰੀਦਕੋਟ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਿਟੀ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਅਲੱਗ-ਅਲੱਗ ਥਾਵਾਂ ’ਤੇ ਲਾਏ ਗਏ ਨਾਕਿਆਂ ਦੌਰਾਨ ਤਿੰਨ ਕਥਿਤ ਦੋਸ਼ੀਆਂ ਨੂੰ ਕੁੱਲ 40 ਕਿੱਲੋ ਭੁੱਕੀ ਸਮੇਤ ਕਾਬੂ ਕਰ ਲਿਆ ਗਿਆ ਜਦਕਿ ਚੌਥਾ ਹਨੇਰੇ ਦਾ ਲਾਹਾ ਲੈ ਕੇ ਫਰਾਰ ਹੋ ਗਿਆ। ਇਸ ਸਬੰਧ ਵਿਚ ਥਾਣਾ ਸਿਟੀ ਮੁਖੀ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਰਭੈ ਸਿੰਘ ਪੁੱਤਰ ਬੀਰਮ ਸਿੰਘ ਵਾਸੀ ਵੀਰੇਵਾਲਾ ਨੂੰ ਗੁਪਤ ਇਤਲਾਹ ’ਤੇ ਏ.ਐੱਸ.ਆਈ. ਬਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ 10 ਕਿੱਲੋ ਭੁੱਕੀ ਸਮੇਤ ਵੀਰੇਵਾਲਾ ਬਾਈਪਾਸ ’ਤੇ ਕਾਬੂ ਕੀਤਾ ਗਿਆ, ਗੁਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿਪਲੀ ਨੂੰ 12 ਕਿੱਲੋ ਭੁੱਕੀ ਸਮੇਤ ਏ.ਐੱਸ.ਆਈ. ਕੁਲਦੀਪ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਸੂਆ ਪਿਪਲੀ ਤੋਂ ਕਾਬੂ ... Read Full Story
|
ਮਾਰਕੁਟਾਈ ਕਰਨ ਦੇ ਦੋਸ਼ਾਂ ‘ਚ 1 ਨੂੰ ਸਜ਼ਾ ਤੇ ਜੁਰਮਾਨਾ
ਫ਼ਰੀਦਕੋਟ, 25 ਮਾਰਚ (ਜਗਦੀਸ਼)-ਹਮ-ਮਸ਼ਵਰਾ ਹੋ ਕੇ ਮਾਰਕੁਟਾਈ ਕਰਨ ਦੇ ਦੋਸ਼ ਤਹਿਤ ਜੁਡੀਸ਼ੀਅਲ ਮੈਜਿਸਟ੍ਰੇਟ ਸੰਦੀਪ ਸਿੰਘ ਜੋਸਨ ਦੀ ਅਦਾਲਤ ਨੇ ਸਬੂਤਾਂ ਨੂੰ ਵੇਖਦਿਆਂ ਜਸਵੀਰ ਸਿੰਘ ਉਰਫ਼ ਸੀਰਾ ਪੁੱਤਰ ਸਾਧੂ ਸਿੰਘ ਨੂੰ 2 ਸਾਲ ਦੀ ਸਜ਼ਾ ਤੇ 2 ਹਜ਼ਾਰ ਰੁਪਏ ਜੁਰਮਾਨਾ, ਜਦਕਿ ਦੋ ਸਕੇ ਭਰਾਵਾਂ ਅਵਤਾਰ ਸਿੰਘ, ਛਿੰਦਰ ਸਿੰਘ ਪੁੱਤਰ ਮੇਜਰ ਸਿੰਘ ਤੇ ਵੀਰ ਸਿੰਘ ਪੁੱਤਰ ਮੰਗਲ ਸਿੰਘ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਕੁਲਇੰਦਰ ਸਿੰਘ ਸੇਖੋਂ ਵਕੀਲ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਗੁਰਚਰਨਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਧੂੜਕੋਟ ਨੇ ਥਾਣਾ ਸਦਰ ਫ਼ਰੀਦਕੋਟ ‘ਚ ਮਾਮਲਾ ਦਰਜ ਕਰਵਾਇਆ ਸੀ ਕਿ ਉਹ ਆਪਣੀ ਬਾਹਰਲੀ ਜਗ੍ਹਾ ਮੱਝਾਂ ਕੋਲ ਬੈਠਾ ਸੀ ਅਤੇ ਉਸਦੀ ਭੈਣ ਚਾਹ ਲੈ ਕੇ ਆਈ ਤਾਂ ਜਸਵੀਰ ਸਿੰਘ, ਅਵਤਾਰ ਸਿੰਘ, ਛਿੰਦਰ ਸਿੰਘ ਅਤੇ ਵੀਰ ਸਿੰਘ ਨੇ ... Read Full Story
|
ਹਾਦਸੇ ਵਿੱਚ ਕੌਂਸਲ ਪ੍ਰਧਾਨ ਜ਼ਖ਼ਮੀ
ਫ਼ਰੀਦਕੋਟ, 28 ਫਰਵਰੀ (ਪੱਤਰ ਪ੍ਰੇਰਕ)- ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ ਪੁਲੀਸ ਲਾਇਨ ਦੇ ਸਾਹਮਣੇ ਸੈਰ ਦੌਰਾਨ ਕੌਂਸਲ ਪ੍ਰਧਾਨ ਅਮਰਦੀਪ ਸਿੰਘ ਬਾਸੀ ਕਾਰ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਸ੍ਰੀ ਬਾਸੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਰੋਜ਼ ਦੀ ਤਰ੍ਹਾਂ ਸ੍ਰੀ ਬਾਸੀ ਸਾਈਕਲ ’ਤੇ ਸਵੇਰ ਦੀ ਸੈਰ ਕਰਨ ਲਈ ਗਏ ਸਨ, ਜਿਨ੍ਹਾਂ ਨੂੰ ਪੁਲਿਸ ਲਾਈਨ ਸਾਹਮਣੇ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ। ਇਹ ਕਾਰ ਪੁਲਿਸ ਇੰਸਪੈਕਟਰ ਸਵਰਨ ਸਿੰਘ ਦੀ ਦੱਸੀ ਜਾਂਦੀ ਹੈ, ਜੋ ਇੱਥੇ ਸੀ.ਆਈ.ਡੀ ਵਿਭਾਗ ਵਿੱਚ ਤਾਇਨਾਤ ਹੈ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ... Read Full Story
|
ਪਰਵਾਸੀ ਭਾਰਤੀਆਂ ਵੱਲੋਂ ਖਿਡਾਰਨ ਦੀ ਵਿੱਤੀ ਮਦਦ
ਸਾਦਿਕ,18 ਜਨਵਰੀ (ਪੱਤਰ ਪ੍ਰੇਰਕ)- ਸਾਧੂਵਾਲਾ ਦੇ ਸਰਪੰਚ ਗੁਰਮੀਤ ਸਿੰਘ ਸੰਧੂ ਤੇ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵੱਲੋਂ ਆਪਣੇ ਸਾਥੀਆਂ ਸਮੇਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੌ ਦੀ ਰਹਿਣ ਵਾਲੀ ਕਬੱਡੀ ਖਿਡਾਰਨ ਜਸਪ੍ਰੀਤ ਕੌਰ ਦੀ ਵਿੱਤੀ ਮਦਦ ਕੀਤੀ ਗਈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ (29) ਪੱੁਤਰੀ ਸਵਰਗੀ ਚੰਦ ਸਿੰਘ ਜੋ ਪੰਜਾਬ ਦੀ ਕਬੱਡੀ ਦੀ ਟੀਮ ਦੀ ਕੈਪਟਨ ਸੀ, ਨੂੰ 2001 ਵਿੱਚ ਖੇਡਦਿਆਂ ਅਚਾਨਕ ਰੀੜ੍ਹ ਦੀ ਹੱਡੀ ’ਤੇ ਸੱਟ ਲੱਗ ਗਈ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੰਮ ਕਰਨ ਤੋਂ ਰਹਿ ਗਈਆਂ ਤੇ ਉਹ ਤੁਰਨ ਫਿਰਨ ਤੋਂ ਅਸਮਰਥ ਹੋ ਕੇ ਰਹਿ ਗਈ।
ਇਸ ਬਾਰੇ ਜਦ ਸ੍ਰੀ ਸੰਧੂ ਨੂੰ ਇਸ ਲੜਕੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਅਮਰੀਕਾ ਰਹਿੰਦੇ ਦੋਸਤ ਚਰਨਜੀਤ ਚੰਨੀ ਤੇ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਵਿੱਤੀ ਮਦਦ ਕਰਨ ਬਾਰੇ ... Read Full Story
|
ਪੰਚਾਂ-ਸਰਪੰਚਾਂ ਨੂੰ ਸਿਖ਼ਲਾਈ ਦੇਣ ਵਾਲ਼ੇ ਕੈਂਪ 13 ਤੱਕ ਚੱਲਣਗੇ
ਕੋਟਕਪੂਰਾ, 6 ਜਨਵਰੀ (ਗੁਰਮੀਤ ਸਿੰਘ)-ਕੋਟਕਪੂਰਾ ਬਲਾਕ ਦੇ ਪੰਚਾਂ-ਸਰਪੰਚਾਂ ਨੂੰ ਕੰਮ-ਕਾਜ ਸਬੰਧੀ ਸਿਖ਼ਲਾਈ ਦੇਣ ਲਈ ਕੈਂਪਾਂ ਦੀ ਲੜੀ 29 ਦਸੰਬਰ ਤੋਂ ਬਾਕਾਇਦਾ ਚੱਲ ਰਹੀ ਹੈ ਜੋ 13 ਜਨਵਰੀ ਤੱਕ ਜਾਰੀ ਰਹੇਗੀ। ਕੈਂਪਾਂ ਦੇ ਮੁੱਖ ਸੰਚਾਲਕ ਸ: ਜਸਕਰਤਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ 5 ਅਤੇ 6 ਜਨਵਰੀ ਨੂੰ ਕੋਟਕਪੂਰਾ ਦਿਹਾਤੀ, ਕੋਠੇ ਗੱਜਣ ਸਿੰਘ, ਕੋਠੇ ਥੇਹ ਵਾਲ਼ੇ, ਬੀੜ ਸਿੱਖਾਂ ਵਾਲ਼ਾ, ਕੋਠੇ ਨਾਨਕਸਰ, ਲਾਲੇਆਣਾ, ਗੁਮਟੀ ਖੁਰਦ, ਚੰਦਭਾਨ, ਬਿਸ਼ਨੰਦੀ, ਕੋਠੇ ਬੋਘਾ ਸਿੰਘ, ਔਲਖ, ਜਿਉਣ ਵਾਲ਼ਾ, ਬੱਗੇਆਣਾ ਅਤੇ ਘਣੀਏ ਵਾਲ਼ਾ, 10 ਅਤੇ 11 ਜਨਵਰੀ ਨੂੰ ਸਰਾਵਾਂ, ਗੁਰੂ ਸਰ, ਕੋਠੇ ਸਰਾਵਾਂ, ਕੋਠੇ ਹਵਾਨਾ, ਢੀਮਾਂਵਾਲ਼ੀ, ਦੁਆਰੇਆਣਾ, ਫ਼ਿਡੇ ਕਲਾਂ, ਫ਼ਿਡੇ ਖ਼ੁਰਦ, ਰਣ ਸਿੰਘ ਵਾਲ਼ਾ, ਝੱਖੜ ਵਾਲ਼ਾ, ਬਹਿਬਲ ਕਲਾਂ, ਬਹਿਬਲ ਖੁਰਦ, ਸੇਢਾ ਸਿੰਘ ਵਾਲ਼ਾ, ਦਲ ਸਿੰਘ ਵਾਲ਼ਾ, ਕੋਠੇ ਮਾਹਲਾ ... Read Full Story
|
ਗਰੀਬ ਅੰਗਹੀਣ ਵਿਅਕਤੀ ਦਾ ਘਰ ਸੜ ਕੇ ਸੁਆਹ
ਜੈਤੋ, 5 ਜਨਵਰੀ (ਭੋਲਾ ਸ਼ਰਮਾ)-ਪਿੰਡ ਬਿਸ਼ਨੰਦੀ ’ਚ ਬਿਜਲੀ ਹਾਦਸੇ ਕਾਰਨ ਬੀਤੀ ਰਾਤ ਗਰੀਬ ਅੰਗਹੀਣ ਵਿਅਕਤੀ ਦਾ ਘਰ ਸੜ ਕੇ ਸੁਆਹ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅਚਾਨਕ ਅੱਗ ਲੱਗਣ ਨਾਲ ਫ਼ਰਿਆਂ ਦੀ ਛੱਤ ਵਾਲੇ ਇਕ ਕਮਰੇ ਦੇ ਘਰ ਵਿਚਲਾ ਸਾਰਾ ਘਰੇਲੂ ਸਾਮਾਨ ਅਤੇ ਜ਼ਰੂਰੀ ਕਾਗਜ਼-ਪੱਤਰ ਸੜ ਗਏ। ਘਰ ਦੇ ਮਾਲਕ ਪ੍ਰਗਟ ਸਿੰਘ ਪੁੱਤਰ ਬਲੀ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਕੋਲੋਂ ਲੰਘਦੀ ਬਿਜਲੀ ਦੀ ਤਾਰ ’ਚ ਅਚਾਨਕ ਆਈ ਕਿਸੇ ਖ਼ਰਾਬੀ ਕਾਰਨ ਉਸ ਦੇ ਘਰ ਨੂੰ ਅਚਾਨਕ ਅੱਗ ਗਈ। ਪਿੰਡ ਦੇ ਗੁਰਦੁਆਰਾ ਸਾਹਿਬ ’ਚੋਂ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਕਾਫ਼ੀ ਜਦੋ-ਜਹਿਦ ਪਿੱਛੋਂ ਅੱਗ ’ਤੇ ਕਾਬੂ ਪਾਇਆ ਪਰ ਤਦ ਤੱਕ ਉਸ ਦਾ ਘਰੇਲੂ ਸਾਮਾਨ ਮੰਜੇ-ਬਿਸਤਰੇ, ਪੱਖੇ, ਪੇਟੀ ਅਤੇ ਅੰਗਹੀਣਤਾ ਸਰਟੀਫ਼ਿਕੇਟ, ਪੈਨਸ਼ਨ ਕਾਰਡ ਅਤੇ ਜਾਤੀ ਸਰਟੀਫ਼ਿਕੇਟ ... Read Full Story
|
ਮਾਘੀ ਮੇਲੇ ’ਤੇ ਹੋਣ ਵਾਲੀ ਕਾਨਫ਼ਰੰਸ ਲਈ ਲੋਕਾਂ ’ਚ ਉਤਸ਼ਾਹ-ਬਰਾੜ
ਜੈਤੋ, 5 ਜਨਵਰੀ (ਭੋਲਾ ਸ਼ਰਮਾ)-14 ਜਨਵਰੀ ਨੂੰ ਮਾਘੀ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲ਼ੀ ਸਿਆਸੀ ਕਾਨਫ਼ਰੰਸ ’ਚ ਲੋਕਾਂ ਨੂੰ ਦਾਅਵਤ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ਅਕਾਲੀ ਵਿਧਾਇਕ ਸ: ਮਨਤਾਰ ਸਿੰਘ ਬਰਾੜ ਪੱਬਾਂ ਭਾਰ ਹਨ। ਉਹ ਪਿਛਲੇ ਹਫ਼ਤੇ ਤੋਂ ਹਲਕਾ ਕੋਟਕਪੂਰਾ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਕਾਨਫ਼ਰੰਸ ’ਚ ਪੁੱਜਣ ਲਈ ਪ੍ਰੇਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਘੀ ਮੇਲੇ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲ਼ੀ ਕਾਨਫ਼ਰੰਸ ਲਈ ਲੋਕਾਂ ’ਚ ਭਾਰੀ ਉਤਸ਼ਾਹ ਹੈ। ਲੋਕ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਹੋਰ ਵੱਡੇ ਆਗੂਆਂ ਦੇ ਵਿਚਾਰਾਂ ਨੂੰ ਸੁਣਨ ਲਈ ਵੱਡੀ ਗਿਣਤੀ ’ਚ ਕਾਨਫ਼ਰੰਸ ’ਚ ਸ਼ਾਮਿਲ ਹੋਣਗੇ। ... Read Full Story
|
ਜ਼ਿਲ੍ਹਾ ਪੁਲਿਸ ਦੀ ਸਾਲ 2010 ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਰਹੀ-ਐ¤ਸ. ਐ¤ਸ. ਪੀ.
ਫ਼ਰੀਦਕੋਟ, 5 ਜਨਵਰੀ (ਜਸਵੰਤ ਸਿੰਘ ਪੁਰਬਾ)-ਸੀਨੀਅਰ ਪੁਲਿਸ ਕਪਤਾਨ ਸ: ਗੁਰਮੀਤ ਸਿੰਘ ਰੰਧਾਵਾ ਨੇ ਸਾਲ 2010 ਦੀ ਪੁਲਿਸ ਕਾਰਗੁਜ਼ਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਾਲ ਦੌਰਾਨ ਜਿੱਥੇ 53 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਦੇ ਨਾਲ ਹੋਏ ਪੰਜ ਕਤਲਾਂ ਨੂੰ ਵੀ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਢੇ ਪੰਜ ਕਿੱਲੋ ਸੋਨਾ ਤੇ ਸਾਢੇ ਚਾਰ ਕਿੱਲੋ ਚਾਂਦੀ ਦੇ ਗਹਿਣੇ ਜਿਹੜੇ ਕਿ ਇਕ ਡਾਕੇ ਦੌਰਾਨ ਲੁੱਟੇ ਗਏ ਸਨ ਉਨ੍ਹਾਂ ’ਚ ਸ਼ਾਮਿਲ ਲੁਟੇਰਿਆਂ ਨੂੰ ਲੁੱਟੇ ਹੋਏ ਸਾਮਾਨ ਅਤੇ ਹਥਿਆਰਾਂ ਨਾਲ ਕਾਬੂ ਕੀਤਾ ਹੈ ਉੱਥੇ ਗੁਆਂਢੀ ਜ਼ਿਲ੍ਹੇ ਮੋਗਾ ’ਚ ਅਗਵਾ ਹੋਏ ਇਕ ਵਿਅਕਤੀ ਨੂੰ 24 ਘੰਟੇ ’ਚ ਛੁਡਾਉਣ ਦਾ ਸਿਹਰਾ ਵੀ ਇਸ ਜ਼ਿਲ੍ਹੇ ਦੀ ਪੁਲਿਸ ਨੂੰ ਜਾਂਦਾ ਹੈ। ਨਵਂੇ ਸਾਲ ਦੀ ਜ਼ਿਲ੍ਹੇ ਦੇ ਲੋਕਾਂ ਨੂੰ ਵਧਾਈ ... Read Full Story
|
ਅਣਪਛਾਤੇ ਵਿਅਕਤੀ ਨੇ 9 ਸਾਲਾ ਬੱਚੀ ਨੂੰ ਅੱਗ ਲਗਾਈ
ਕੋਟਕਪੂਰਾ, 5 ਦਸੰਬਰ (ਮੇਘਰਾਜ)-ਮਿਲੀ ਜਾਣਕਾਰੀ ਅਨੁਸਾਰ ਸਥਾਨਕ ਫ਼ੋਕਲ ਪੁਆਇੰਟ ਦੇ ਨਜ਼ਦੀਕ ਇੱਕ 9 ਸਾਲਾ ਬੱਚੀ ਨੂੰ ਸਾੜ ਕੇ ਮਾਰਨ ਦੀ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਪੁੱਤਰ ਪਵਿੱਤਰ ਰਾਉੂਤ ਵਾਸੀ ਬਿਹਾਰ, ਬੀਤੇ 16 ਸਾਲਾਂ ਤੋਂ ਕੋਟਕਪੂਰਾ ਵਿਖੇ ਰਹਿ ਰਿਹਾ ਹੈ ਅਤੇ ਫ਼ੋਕਲ ਪੁਆਇੰਟ ’ਤੇ ਖੋਖਾ ਲਗਾ ਕੇ ਸਾਮਾਨ ਵੇਚਦਾ ਹੈ। ਬੀਤੇ ਦਿਨ ਉਸ ਦੀ ਲੜਕੀ ਆਰਤੀ ਉਮਰ 9 ਸਾਲ, ਆਪਣੇ ਘਰ ਇਕੱਲੀ ਸੀ, ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਅੰਦਰ ਤੇਲ ਪਾ ਕੇ ਸਾੜ ਦਿੱਤਾ ਅਤੇ ਆਪ ਫ਼ਰਾਰ ਹੋ ਗਿਆ। ਪ੍ਰਮੋਦ ਨੇ ਦੱਸਿਆ ਕਿ ਉਸ ਦੇ ਦੂਜੇ ਬੱਚਿਆਂ ਨੇ ਘਰ ਪਹੁੰਚਣ ’ਤੇ ਵੇਖਿਆ ਕਿ ਲੜਕੀ ਸੜ ਰਹੀ ਹੈ।
ਬੱਚਿਆਂ ਦੇ ਸੂਚਿਤ ਕਰਨ ’ਤੇ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਪਰ ਡਾਕਟਰਾਂ ਨੇ ਉਸ ਦੀ ... Read Full Story
|
ਧੀਆਂ ਵਾਲ਼ੇ ਪਰਿਵਾਰਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਸਨਮਾਨ ਕਰੇਗਾ : ਡੀ. ਸੀ.
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-‘ਲੜਕੀਆਂ ਅਜਿਹੀ ਕੁਦਰਤੀ ਸ਼ਕਤੀ ਰਖ਼ਦੀਆਂ ਹਨ ਜੋ ਆਪਣੇ ਮਾਂ-ਬਾਪ ਨੂੰ ਸਭ ਤੋਂ ਵਧੇਰੇ ਪਿਆਰ ਦੇਣ ਦੇ ਨਾਲ਼-ਨਾਲ਼ ਦੁੱਖ ਵੀ ਵੰਡਾਉਂਦੀਆਂ ਹਨ ਇਸ ਲਈ ਜੇਕਰ ਕੋਈ ਵੀ ਇਨਸਾਨ ਇਸ ਸ਼ਕਤੀ ਨੂੰ ਧਰਤੀ ’ਤੇ ਆਉਣ ਤੋਂ ਰੋਕਦਾ ਹੈ ਤਾਂ ਉਸ ਨੂੰ ਕੁਦਰਤ ਕਦੇ ਵੀ ਮੁਆਫ਼ ਨਹੀ ਕਰੇਗੀ।’ ਇਹ ਵਿਚਾਰ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਨੇ ਅੱਜ ਸਿਹਤ ਵਿਭਾਗ ਦੀ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੱਖੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਲੜਕੀਆਂ ਦੀ ਘਟ ਰਹੀ ਅਨੁਪਾਤ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਲਈ ਕਮੇਟੀ ਮੈਂਬਰਾਂ ਨਾਲ਼ ਸਬੰਧਿਤ ਕਿਸੇ ਵੀ ਪਿੰਡ ਵਿਚ ਜੇਕਰ ਭਰੂਣ ਹੱਤਿਆ ਜਿਹਾ ਘਿਨੌਣਾ ਪਾਪ ਹੁੰਦਾ ਹੈ ਤਾਂ ਉਸਦੀ ਸੂਚਨਾ ਤੁਰਤ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ... Read Full Story
|
13 ਜੋੜਿਆਂ ਦੇ ਸਮੂਹਿਕ ਵਿਆਹ
ਕੋਟਕਪੂਰਾ, 1 ਸਤੰਬਰ (ਪ.ਪ.)-ਦਸਮੇਸ਼ ਸੇਵਾ ਸੁਸਇਟੀ ਕੋਟਕਪੂਰਾ ਵੱਲੋਂ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਹਰ ਸਾਲ ਦੀ ਤਰ੍ਹਾਂ 8ਵਾਂ ਸਮੂਹਿਕ ਸ਼ਾਦੀ ਸਮਾਰੋਹ ਕੀਤਾ ਗਿਆ, ਜਿਸ ਵਿਚ 13 ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ। ਇਨ੍ਹਾਂ ਜੋੜਿਆਂ ਦੇ ਅਨੰਦ ਕਾਰਜ ਸਮੇਂ ਹਜ਼ੂਰੀ ਰਾਗੀ ਹਰਨੇਕ ਸਿੰਘ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਬਾਬਾ ਕੁਲਵੰਤ ਸਿੰਘ, ਪ੍ਰਧਾਨ ਮਲਕੀਤ ਸਿੰਘ, ਸ਼ਰਨਜੀਤ ਸਿੰਘ ਮੂਕਰ ਅਤੇ ਮਾਸਟਰ ਜਸਵੰਤ ਸਿੰਘ ਨੇ ਪੱਲੇ ਫ਼ੜਾ ਕੇ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ। ਸੁਸਾਇਟੀ ਵੱਲੋਂ ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਇਕ ਪੇਟੀ, ਡਬਲ ਬੈੱਡ, ਪੱਖਾ, ਸਿਲਾਈ ਮਸ਼ੀਨ, ਚਾਰ ਬਿਸਤਰੇ ਗਰਮ ਤੇ ਸਰਦ, ਚਾਰ ਕੁਰਸੀਆਂ ਤੇ ਮੇਜ਼ ਅਤੇ 25 ਭਾਂਡੇ ਘਰੇਲੂ ਵਰਤੋਂ ਲਈ ਦਿੱਤੇ ਗਏ। ਇਸ ਸਮਾਗਮ ਵਿਚ ਸਾਬਕਾ ਕੌਂਸਲਰ ... Read Full Story
|
ਸੇਵਾ ਭਾਰਤੀ ਫ਼ਰੀਦਕੋਟ ਵੱਲੋਂ ‘ਤੀਆਂ ਦਾ ਮੇਲਾ’ ਕਰਵਾਇਆ
ਫ਼ਰੀਦਕੋਟ, 17 ਅਗਸਤ (ਪ.ਪ.)-ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਖੇ ‘ਤੀਆਂ ਦਾ ਮੇਲਾ’ ਸ਼ਾਨੋ ਸ਼ੌਕਤ ਨਾਲ ਸੇਵਾ ਭਾਰਤੀ ਇਕਾਈ ਫ਼ਰੀਦਕੋਟ ਵੱਲੋਂ ਕਰਵਾਇਆ ਗਿਆ। ਜਿਸ ਵਿਚ ਸ੍ਰੀਮਤੀ ਨੀਲਮ ਮਸੌਨ ਮੁੱਖ ਮਹਿਮਾਨ, ਸ੍ਰੀਮਤੀ ਸੁਰਿੰਦਰ ਕੌਰ ਬਾਸੀ, ਸ੍ਰੀਮਤੀ ਨੀਲਮ ਵਿਨਾਇਕ, ਸ੍ਰੀਮਤੀ ਕੁਲਵਿੰਦਰ ਕੌਰ ਸੰਧੂ, ਡਾ. ਪਰਮਿੰਦਰ ਕੌਰ ਵਿਸ਼ੇਸ਼ ਮਹਿਮਾਨ ਅਤੇ ਸ੍ਰੀਮਤੀ ਮਧੂ ਮਿੱਤਲ ਪ੍ਰਧਾਨ ਸੇਵਾ ਭਾਰਤੀ ਪੰਜਾਬ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ੍ਰੀ ਚਮਨ ਕੁਮਾਰ ਗੇਰਾ ਪ੍ਰਧਾਨ ਸੇਵਾ ਭਾਰਤੀ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਮੇਲੇ ਵਿਚ ਮੁਟਿਆਰਾਂ ਦਾ ਮਨੋਰੰਜਨ ਕਰਨ ਲਈ ਲੋਕ ਗੀਤ, ਗਿੱਧਾ, ਭੰਗੜਾ, ਡਾਂਸ, ਸੋਲੋ ਡਾਂਸ, ਨਿਲਾਮ ਘਰ, ਵੰਗਾਂ ਦੀਆਂ ਸਟਾਲਾਂ ਆਕਰਸ਼ਨ ਦਾ ਮੁੱਖ ਕੇਂਦਰ ਰਿਹਾ। ਮੇਲੇ ਵਿਚ ਮਹਿੰਦੀ, ਰੱਸੀ ਟੱਪਣਾ ਅਤੇ ਲੰਬੇ ਵਾਲਾਂ ਦੇ ਮੁਕਾਬਲੇ ... Read Full Story
|
ਚੋਰੀ ਦਾ ਮਾਮਲਾ ਦਰਜ
ਕੋਟਕਪੂਰਾ, 25 ਜੂਨ (ਸੰਤੋਖ਼ ਬੱਬੀ)-ਕੋਟਕਪੂਰਾ-ਜੈਤੋ ਮਾਰਗ ’ਤੇ ਸਥਿਤ ਸਾਰਜਨ ਮਸ਼ੀਨਾਂ ਬਣਾਉਣ ਵਾਲੀ ਇੱਕ ਫੈਕਟਰੀ ਵਿਚੋਂ ਕਰੀਬ 1 ਕੁਇੰਟਲ ਸਕਰੈਪ ਲੋਹਾ ਚੋਰੀ ਹੋਣ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 2500 ਰੁਪਏ ਦਾ ਸਕਰੈਪ ਗਾਇਬ ਕਰਨ ਵਿਚ ਉਨ੍ਹਾਂ ਦੇ ਚੌਕੀਦਾਰ ਦੇ ਦੋਸਤ ਦਾ ਹੱਥ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਚੌਕੀਦਾਰ ਅਤੇ ਉਸਦੇ ਦੋਸਤ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ... Read Full Story
|
ਤੇਜ਼ ਰਫ਼ਤਾਰ ਬੱਸ ਪਲਟੀ, 20 ਗੰਭੀਰ ਜਖ਼ਮੀ, ਜਾਨੀ ਨੁਕਸਾਨ ਤੋਂ ਬਚਾਅ
ਫ਼ਰੀਦਕੋਟ, 22 ਜੂਨ (ਸੰਤੋਸ਼)-ਫ਼ਰੀਦਕੋਟ ਤੋਂ ਕੋਟਕਪੂਰਾ ਜਾ ਰਹੀ ਨਿਊ ਫਰੀਦਕੋਟ ਟਰਾਂਸਪੋਰਟ ਕੰਪਨੀ ਦੀ ਇੱਕ ਬੱਸ ਪਿੰਡ ਸੰਧਵਾਂ ਨਜ਼ਦੀਕ ਤੇਜ ਰਫ਼ਤਾਰ ਹੋਣ ਕਾਰਨ ਪਲਟ ਗਈ ਜਿਸ ਦੇ ਸਿੱਟੇ ਵਜੋਂ 20 ਸਵਾਰੀਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਜਦੋਂ ਕਿ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਗੰਭੀਰ ਜਖ਼ਮੀਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 3 ਵਜੇ ਫਰੀਦਕੋਟ ਤੋਂ ਕੋਟਕਪੂਰਾ ਵੱਲ ਜਾ ਰਹੀ ਬੱਸ ਨੰਬਰ ਪੀ.ਬੀ.4ਜੀ-9525 ਤੇਜ਼ ਰਫ਼ਤਾਰ ਨਾਲ ਜਾਂਦੀ ਹੋਣ ਕਰਕੇ ਪਿੰਡ ਸੰਧਵਾਂ ਨਜ਼ਦੀਕ ਹਾਦਸਾਗ੍ਰਸਤ ਹੋ ਗਈ। ਮੌਕੇ ’ਤੇ ਮੌਜੂਦ ਪ੍ਰਤੱਖ ਦਰਸ਼ੀਆਂ ਅਨੁਸਾਰ ਕੋਟਕਪੂਰਾ ਵੱਲੋਂ ਆ ਰਹੀ ਇੱਕ ਆਲਟੋ ਕਾਰ ਨੂੰ ਬਚਾਉਣ ਲਈ ਬੱਸ ਨੂੰ ਇੱਕ ਦਮ ਕੱਟ ਮਾਰਿਆ ਗਿਆ ਸਿੱਟੇ ਵਜੋਂ ਬੱਸ ਪਲਟ ਗਈ ਜਿਸ ਵਿਚਲੀਆਂ ... Read Full Story
|
17 ਕੈਦੀਆਂ ਦਾ ਸਮਰਥਨ ਕਰਨ ਵਾਲੇ ਇੱਕ ਹੋਰ ਪੰਜਾਬੀ ਨੂੰ ਜੇਲ੍ਹ ਵਿਚ ਕੀਤਾ ਬੰਦ
ਕੋਟਕਪੂਰਾ, 21 ਜੂਨ (ਸੰਤੋਖ਼ ਬੱਬੀ)- ਇਥੋਂ ਦੇ ਨਜਦੀਕੀ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਵਸਨੀਕ ਸਾਬਕਾ ਫੌਜੀ ਗੁਰਜੰਟ ਸਿੰਘ, ਉਸ ਦੀਆਂ ਦੋ ਕੁੜੀਆਂ, ਪਤਨੀ ਅਤੇ ਤੁਰਨ ਤੋਂ ਲਾਚਾਰ ਬੇਟੇ ਦੀਆਂ ਉਮੀਦਾਂ ਸੰਯੁਕਤ ਅਰਬ ਅਮੀਰਾਤ (ਯੂ.ਏ.ਏ.) ਦੀ ਜ਼ੇਲ ਕੈਦ ਹੋ ਗਈਆਂ ਹਨ ਕਿਉਂਕਿ ਪਰਵਾਰ ਦੇ ਕਮਾਊ ਪੁੱਤਰ ਨੂੰ ਉੁਥੇ ਕਤਲ ਦੇ ਦੋਸ਼ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਫੌਜੀ ਗੁਰਜੰਟ ਸਿੰਘ ਦਾ 23 ਸਾਲਾ ਪੁੱਤਰ ਹਰਦੇਵ ਸਿੰਘ ਪਰਵਾਰ ਨੂੰ ਗਰੀਬੀ ਵਿਚੋਂ ਕੱਢਣ ਅਤੇ ਅਪਾਹਜ ਭਰਾ ਦੀਆਂ ਲੱਤਾਂ ਦਾ ਇਲਾਜ ਕਰਵਾਉੂਣ ਦੀ ਖਾਤਰ ਪੈਸਾ ਕਮਾਉਣ ਲਈ ਮਸੇਰੇ ਭਰਾਵਾਂ ਨਾਲ ਕਰੀਬ ਢਾਈ ਸਾਲ ਪਹਿਲਾਂ ਦੁਬਈ ਚਲਾ ਗਿਆ ਸੀ। ਉਸਦੇ ਵਿਦੇਸ਼ ਜਾਣ ਨਾਲ ਪਰਿਵਾਰ ਨੂੰ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਦੇ ਬੁਰੇ ਦਿਨ ਖਤਮ ਹੋ ਜਾਣਗੇ। ਹਰਦੇਵ ਸਿੰਘ ਨੂੰ ਵਿਦੇਸ਼ ... Read Full Story
|
|
|
|
|