ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ
ਮੋਗਾ, 22 ਫਰਵਰੀ (ਜਸਪਾਲ ਸਿੰਘ ਬ¤ਬੀ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਿੰਘਾਂਵਾਲਾ ਵਲੋਂ ਨਗਰ ਨਿਵਾਸੀ, ਪ੍ਰਵਾਸੀ ਭਾਰਤੀ ਤੇ ਦਾਨੀ ਸ¤ਜਣਾਂ ਦੇ ਉਦਮ ਨਾਲ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸ਼ੁੱਭ ਅਨੰਦ ਕਾਰਜ ਗੁਰਦੁਆਰਾ ਭਾਈ ਸੇਵਾ ਸਿੰਘ ਪਿੰਡ ਸਿੰਘਾਂਵਾਲਾ ਵਿਖੇ ਕਰਵਾਏ ਗਏ।।ਇਨ੍ਹਾਂ ਸੁਭਾਗ ਜੋੜਿਆਂ ਨੂੰ ਅਸ਼ੀਰਵਾਦ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਦਿ¤ਤਾ ਤੇ ਨਵਜੋੜਿਆਂ ਨੂੰ ਸ਼ਬਦ ਗੁਰੂ ਨਾਲ ਜੁੜਨ ਬਾਰੇ ਕਿਹਾ।।ਉਨ੍ਹਾਂ 5 ਨਵਵਿਆਹੇ ਜੋੜਿਆਂ ਨੂੰ ਕਿਹਾ ਕਿ ਉਹ ਨਸ਼ਿਆਂ ਵਰਗੇ ਸਮਾਜਿਕ ਕੋਹੜ ਤੋਂ ਹਟ ਕੇ ਮਾਤਾ ਪਿਤਾ ਦਾ ਸਤਿਕਾਰ ਕਰਨ ਤੇ ਜੀਵਨ ਵਿਚ ਤਰ¤ਕੀਆਂ ਹਾਸਲ ਕਰਨ।।
ਅਨੰਦ ਕਾਰਜ ਰਸਮ ਸਮੇਂ ਪਰਮਜੀਤ ਸਿੰਘ, ਮਲਕੀਤ ਸਿੰਘ, ਹਰਨੇਕ ਸਿੰਘ, ਗੁਰਤੇਜ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ... Read Full Story
|
ਪੁਲਿਸ ਪ੍ਰਬੰਧ ਮੁਕੰਮਲ-ਐੱਸ.ਐੱਚ.ਓ.
ਮੋਗਾ, 13 ਫਰਵਰੀ (ਜਸਪਾਲ ਸਿੰਘ ਬੱਬੀ)-ਮੋਗਾ ਸ਼ਹਿਰ ਵਿਚ ਗੰਭੀਰ ਹੋਈ ਟਰੈਫਿਕ ਸਮੱਸਿਆ ਨੂੰ ਸਥਾਈ ਰੂਪ ਵਿਚ ਹੱਲ ਕਰਨ ਲਈ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਬੀ. ਪੁਰੂਸ਼ਾਰਥਾ ਤੇ ਐੱਸ.ਐੱਸ.ਪੀ. ਇੰਦਰਬੀਰ ਸਿੰਘ ਵੱਲੋਂ ਜਾਰੀ ਹਦਾਇਤਾਂ 'ਤੇ ਤੁਰੰਤ ਅਮਲ ਕਰਦਿਆਂ ਥਾਣਾ ਸਿਟੀ ਡਵੀਜ਼ਨ ਨੰਬਰ 1 ਦੇ ਐੱਸ.ਐੱਚ.ਓ. ਮੋਹਨ ਦਾਸ, ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮੂਵੀ ਬਣਾ ਕੇ ਅਤੇ ਸਪੀਕਰ ਰਾਹੀਂ ਮੁਨਿਆਦੀ ਕਰਵਾ ਕੇ ਟਰੈਫਿਕ ਵਿਚ ਵਿਘਨ ਪਾਉਣ ਵਾਲੇ ਆਰਜੀ ਤੇ ਪੱਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਆਰੰਭੀ। ਇਸ ਦੌਰਾਨ ਐੱਸ.ਐੱਚ.ਓ. ਮੋਹਨ ਦਾਸ ਨੇ ਪੁਲਿਸ ਪਾਰਟੀ ਸਮੇਤ ਮੇਨ ਬਾਜ਼ਾਰ ਵਿਚ ਖੜੇ ਬੇਤਰਤੀਬੇ ਵਾਹਨ, ਦੁਕਾਨਦਾਰਾਂ ਵੱਲੋਂ ਸੀਮਤ ਹੱਦ ਤੋਂ ਵਧਾ ਕੇ ਰੱਖੇ ਸਾਮਾਨ ਨੂੰ ਹਟਵਾ ਕੇ ... Read Full Story
|
ਸੰਗਤਾਂ ਸਮਾਜਿਕ ਕੁਰੀਤੀਆਂ ਖਿਲਾਫ਼ ਲਹਿਰ ਪੈਦਾ ਕਰਨ-ਬਾਬਾ ਗੁਰਦੀਪ ਸਿੰਘ
ਬਾਘਾ ਪੁਰਾਣਾ, 13 ਫਰਵਰੀ (ਬਲਰਾਜ ਸਿੰਗਲਾ)-ਉੱਘੇ ਸਮਾਜ ਸੇਵੀ ਤੇ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਜਥੇਦਾਰ ਭੁਪਿੰਦਰ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਮੱਖਣ ਰਖਰਾ ਵੱਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਆਪਣੇ ਐੱਲ.ਆਈ.ਸੀ. ਦੇ ਦਫਤਰ ਸਾਹਮਣੇ ਮੋਗਾ ਸੜਕ ਉੱਪਰਲੇ ਬਾਜ਼ਾਰ ਵਿਚ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਤੇ ਸਮੂਹ ਸੇਵਾਦਾਰ ਨੇ ਪਾਠ ਨਿਤਨੇਮ ਪੰਜ ਬਾਣੀਆਂ ਸ਼ਬਦ ਜਾਪ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਅਰਦਾਸ ਉਪਰੰਤ ਪ੍ਰਸਿੱਧ ਰਾਗੀ ਭਾਈ ਗੁਰਚਰਨ ਸਿੰਘ ਰਸੀਲਾ ਤੇ ਜੱਥੇ ਨੇ ਅੰਮ੍ਰਿਤਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਜਾਏ ਗਏ ਦੀਵਾਨ ਵਿਚ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ... Read Full Story
|
ਦਸਤਾਰ ਸਜਾਓ ਚੇਤਨਾ ਮਾਰਚ ਗੁਰਦੁਆਰਾ ਮੈਹਦੇਆਣਾ ਪੁੱਜੇਗਾ-ਬਾਬਾ ਜੁਗਰਾਜ ਸਿੰਘ
ਠੱਠੀ ਭਾਈ, 13 ਫਰਵਰੀ (ਮਠਾੜੂ)-ਸੰਤ ਬਾਬਾ ਭਾਗ ਸਿੰਘ ਸਮਾਜ ਸੇਵਾ ਸੁਸਾਇਟੀ ਅਤੇ ਸਰਦਾਰੀਆ ਯੂਥ ਕਲੱਬ ਦਬੜ੍ਹੀਖਾਨਾ ਵੱਲੋਂ ਸੰਤ ਬਾਬਾ ਜੁਗਰਾਜ ਸਿੰਘ ਚੇਅਰਮੈਨ ਸੰਤ ਬਾਬਾ ਭਾਗ ਸਿੰਘ ਸਮਾਜ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਦੂਸਰਾ ਦਸਤਾਰ ਸਜਾਓ ਚੇਤਨਾ ਮਾਰਚ 19 ਫਰਵਰੀ ਨੂੰ ਪਿੰਡ ਮੌੜ ਨੌਂ ਅਬਾਦ (ਮੋਗਾ) ਤੋਂ ਰਵਾਨਾ ਕੀਤਾ ਜਾਵੇਗਾ। ਚੇਤਨਾ ਮਾਰਚ ਦੀ ਰੂਪ ਰੇਖਾ ਸਬੰਧੀ ਰੱਖੀ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਤ ਬਾਬਾ ਜੁਗਰਾਜ ਸਿੰਘ ਅਤੇ ਪ੍ਰਧਾਨ ਗੁਰਤੇਜ ਸਿੰਘ ਮਾਨ ਨੇ ਦੱਸਿਆ ਕਿ ਇਹ ਮਾਰਚ ਨੌਜਵਾਨਾਂ ਵਿਚ ਦਸਤਾਰ ਬੰਨਣ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਪਿੰਡ ਮੌੜ ਨੌਂ ਅਬਾਦ ਤੋਂ ਸਵੇਰੇ 8 ਵਜੇ ਰਵਾਨਾ ਹੋ ਕੇ ਗੁਰਦੁਆਰਾ ਮੈਹਦੇਆਣਾ ਸਾਹਿਬ ਪੁੱਜੇਗਾ। ਮੀਟਿੰਗ ਵਿਚ ਚੇਅਰਮੈਨ ਸੰਤ ਬਾਬਾ ਜੁਗਰਾਜ ਸਿੰਘ, ਪ੍ਰਧਾਨ ... Read Full Story
|
ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਗਊਸ਼ਾਲਾ ਲਈ ਦਵਾਈਆਂ ਦਾਨ ਦਿੱਤੀਆਂ
ਮੋਗਾ, 13 ਫਰਵਰੀ (ਪ.ਪ.)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਗੋਪਾਲ ਗਊਸ਼ਾਲਾ ਅਤੇ ਪਿੰਗਲਵਾੜਾ ਗਊਸ਼ਾਲਾ ਜ਼ੀਰਾ ਰੋਡ ਮੋਗਾ ਲਈ ਦਵਾਈਆਂ ਦਾਨ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਮੁਖੀ ਜਗਦੀਸ਼ ਪੁਰੀ ਨੈਸਲੇ ਵਾਲੇ ਅਤੇ ਚੇਅਰਮੈਨ ਡਾ: ਆਰ.ਸੀ. ਗਰਗ ਨੇ ਕਿਹਾ ਕਿ ਇਸ ਸੁਸਾਇਟੀ ਵੱਲੋਂ ਸਮੇਂ ਸਮੇਂ 'ਤੇ ਸ਼ਹਿਰ ਦੀਆਂ ਗਊਸ਼ਾਲਾਵਾਂ ਨੂੰ ਦਵਾਈਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਜੋ ਬਿਮਾਰ ਅਤੇ ਐਕਸੀਡੈਂਟਲ ਗਊਆਂ ਦਾ ਇਲਾਜ਼ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਇਹ ਪ੍ਰੋਜੈਕਟ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ 'ਤੇ ਬੋਲਦਿਆਂ ਗਊਸ਼ਾਲਾ ਦੇ ਪ੍ਰਧਾਨ ਚਮਨ ਲਾਲ ਗੋਇਲ ਨੇ ਦੱਸਿਆ ਕਿ ਇਹ ਗਊਸ਼ਾਲਾ ਸ਼ਹਿਰ ਦੀਆਂ 700 ਤੋਂ ਵੱਧ ਅਵਾਰਾ ਗਊਆਂ ਨੂੰ ਸੰਭਾਲ ਰਹੀ ਹੈ। ਇਸ ਗਊਸ਼ਾਲਾ ਦਾ ਸਾਰਾ ਖਰਚਾ ਦਾਨੀ ਸੱਜਣਾਂ ਅਤੇ ... Read Full Story
|
ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਮੁਕੰਮਲ-ਡੀ.ਈ.ਓ. ਬਲਦੇਵ ਸਿੰਘ
ਮੋਗਾ, 13 ਫਰਵਰੀ (ਪ.ਪ.)-ਜੋਰਮ ਬੇਦਾ ਉਪ ਮੰਡਲ ਮਜਿਸਟਰੇਟ ਨਿਹਾਲ ਸਿੰਘ ਵਾਲਾ ਕਮ ਨਾਮਨੀ ਚੇਅਰਮੈਨ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਅਤੇ ਬਲਵੀਰ ਸਿੰਘ ਧਾਲੀਵਾਲ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਵਿਚ ਸੱਤ ਕੇਂਦਰਾਂ ਵਿਚ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2012 ਸੁਚਾਰੂ ਢੰਗ ਨਾਲ ਮੁਕੰਮਲ ਹੋ ਗਈ। ਸ.ਸ.ਸ.ਸ. ਬਾਘਾ ਪੁਰਾਣਾ ਵਿਖੇ 376 ਵਿਚੋਂ 358, ਸ.ਹ.ਸ. ਨਿਹਾਲ ਸਿੰਘ ਵਾਲਾ ਵਿਖੇ 294 ਵਿਚੋਂ 277, ਕਮਲਾ ਨਹਿਰੂ ਸੀ.ਸੈ. ਸਕੂਲ ਨਿਹਾਲ ਸਿੰਘ ਵਾਲਾ ਵਿਖੇ 249 ਵਿਚੋਂ 231, ਸ.ਕੰ.ਸ.ਸ. ਧਰਮਕੋਟ ਵਿਖੇ 212 ਵਿਚੋਂ 193, ਏ.ਡੀ.ਸੀ.ਸੈ. ਸਕੂਲ ਧਰਮਕੋਟ ਵਿਖੇ 200 ਵਿਚੋਂ 152, ਭੁਪਿੰਦਰਾ ਖਾਲਸਾ ਸੀ.ਸੈ. ਸਕੂਲ ਮੋਗਾ ਵਿਖੇ 201 ਵਿਚੋਂ 184 ਅਤੇ ... Read Full Story
|
101 ਅਖੰਡ ਪਾਠਾਂ ਦੇ ਭੋਗ 13 ਨੂੰ ਪੈਣਗੇ-ਬਾਬਾ ਢਿੱਲੋਂ
ਠੱਠੀ ਭਾਈ, 10 ਫਰਵਰੀ (ਪ. ਪ.)-ਸੰਤ ਭਾਗ ਸਿੰਘ ਜੀ ਨਿਰਮਲਾ ਆਸ਼ਰਮ ਡੇਰਾ ਭੋਰੇ ਵਾਲਾ ਸੁਖਾਨੰਦ ਵਾਲਿਆਂ ਵੱਲੋਂ ਚਲਾਈ 101 ਸ੍ਰੀ ਅਖੰਡ ਪਾਠਾਂ ਦੀ ਲੜੀ (ਇਕੋਤਰੀ) ਨੂੰ ਹਰ ਸਾਲ ਦੀ ਤਰਾਂ ਚਾਲੂ ਰੱਖਦਿਆਂ ਉਨ੍ਹਾਂ ਤੋਂ ਵਰੋਸਾਏ ਹੋਏ ਸੰਤ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ 54ਵੀਂ ਇਕੋਤਰੀ ਦੇ ਵੱਡੇ ਭੋਗ 13 ਫਰਵਰੀ ਦਿਨ ਸੋਮਵਾਰ ਨੂੰ ਨਿਰਮਲਾ ਆਸ਼ਰਮ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਪਾਏ ਜਾਣਗੇ। ਜਾਣਕਾਰੀ ਦਿੰਦਿਆਂ ਬਾਹਰ ਦੀ ਸੇਵਾ ਚਲਾ ਰਹੇ ਬਾਬਾ ਸੁਖਮੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਭੋਗ ਉਪਰੰਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸਮੇਂ ਸੰਮਤੀ ਮੈਂਬਰ ਚਰਨਜੀਤ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ, ਸਾਬਕਾ ਸਭਾ ਪ੍ਰਧਾਨ ਜੱਸਾ ਸਿੰਘ, ਲਖਵਿੰਦਰ ... Read Full Story
|
ਔਰਤ ਨੂੰ ਹੀ ਜਨਮ ਲੈਣ ਤੋਂ ਰੋਕਿਆ ਜਾ ਰਿਹੈ-ਰੋਹਤਾ
ਬਿਲਾਸਪੁਰ, 10 ਫਰਵਰੀ (ਪ.ਪ.)-ਅੱਜ ਦੇ ਇਸ ਸਮਾਜ ਵਿਚ ਜਨਮ ਦੇਣ ਵਾਲੀ ਔਰਤ ਨੂੰ ਹੀ ਜਨਮ ਲੈਣ ਤੋਂ ਰੋਕਿਆ ਜਾ ਰਿਹਾ ਹੈ। ਉਸ ਸਮਾਜ ਦਾ ਭਵਿੱਖ ਕਿਸ ਤਰ੍ਹਾਂ ਸੁਨਹਿਰਾ ਹੋ ਸਕਦਾ ਹੈ। ਇਹ ਪ੍ਰਗਟਾਵਾ ਨੌਜਵਾਨ ਆਗੂ ਰਾਜਪਾਲ ਸਿੰਘ ਰੋਹਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਸਮਾਜ ਵਿਚ ਔਰਤ ਦੀ ਕਦਰ ਨਹੀਂ ਕੀਤੀ ਜਾਂਦੀ ਉਹ ਸਮਾਜ ਜਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਅਤੇ ਇਸ ਦੀ ਮਿਸਾਲ ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਤੋਂ ਲਈ ਜਾ ਸਕਦੀ ਹੈ ਜਿੱਥੇ ਔਰਤ ਨੂੰ ਹਰ ਥਾਂ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਰੋਹਤਾ ਨੇ ਕਿਹਾ ਕਿ ਇਸ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਰਕੇਸ਼ ਜੈਨ ਬਿੱਟੂ, ਹਰਪ੍ਰੀਤ ਸਿੰਘ ਹੈਪੀ, ਸੈਕਟਰੀ ਜਪਾਲ ਸਿੰਘ, ਕਾਲੂ ਜੱਸਲ, ਮਾਸਟਰ ਜੋਗਿੰਦਰ ਸਿੰਘ ਆਦਿ ਹਾਜ਼ਰ ... Read Full Story
|
ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ
ਬਾਘਾ ਪੁਰਾਣਾ, 10 ਫਰਵਰੀ (ਸਿੰਗਲਾ)-ਸਥਾਨਕ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਦੇ ਖਾਤਮੇ ਲਈ ਟਰੈਫਿਕ ਲਾਈਟਾਂ ਵਾਲਾ ਚੌਕ ਬਣਾ ਕੇ ਟਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਪਰ ਟਰੈਫਿਕ ਲਾਈਟਾਂ ਦੀ ਹਾਲਤ ਚਿੱਟੇ ਹਾਥੀ ਵਾਲੀ ਸਾਬਤ ਹੋ ਰਹੀ ਹੈ। ਜੋ ਕਰੀਬ ਖਰਾਬ ਹੀ ਰਹਿੰਦੀਆਂ ਹਨ। ਜਿਸ ਸਦਕਾ ਮੁੱਖ ਚੌਕ ਵਿਚ ਵੀ ਟਰੈਫਿਕ ਦੀ ਸਮੱਸਿਆ ਸਾਰਾ ਸਾਰਾ ਦਿਨ ਬਣੀ ਰਹਿੰਦੀ ਹੈ। ਜਿਸ ਕਰਕੇ ਬਾਜ਼ਾਰਾਂ ਵਿਚ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲੱਗਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਇਲਾਵਾ ਦੁਕਾਨਾਂ ਦੇ ਅੱਗੇ ਰੇਹੜੀਆਂ ਫੜੀਆਂ ਵਾਲੇ ਵੀ ਟਰੈਫਿਕ ਦੀ ਸਮੱਸਿਆ ਪੈਦਾ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਟਰੈਫਿਕ ਲਾਈਟਾਂ ਠੀਕ ਕਰਨ ਦੇ ਨਾਲ ਨਾਲ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ... Read Full Story
|
ਅਧਿਆਪਕਾ ਸੀਤਾ ਰਾਣੀ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਸੀਨੀਅਰ ਅਧਿਆਪਕਾ ਸੀਤਾ ਰਾਣੀ ਨੂੰ ਸੇਵਾ ਮੁਕਤੀ 'ਤੇ ਸਕੂਲ ਦੀ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿਚ ਸਕੂਲ ਦੇ ਮੈਨੇਜਰ ਬੋਧਰਾਜ ਮਜੀਠੀਆ ਸੀਨੀਅਰ ਐਡਵੋਕੇਟ, ਕ੍ਰਿਸ਼ਨ ਗੋਪਾਲ, ਅਸ਼ਵਨੀ ਮਜੀਠੀਆ, ਵਿਜੇ ਧੀਰ ਐਡਵੋਕੇਟ, ਦਵਿੰਦਰ ਸਿੰਘ ਰਣੀਆਂ, ਡਾ. ਮੁਕੇਸ਼ ਕੋਛੜ, ਚਰਨਜੀਤ ਸਿੰਘ ਝੰਡੇਆਣਾ, ਟੋਨੀ ਗਿੱਲ, ਸਵਰਨ ਸ਼ਰਮਾ, ਮੈਡਮ ਸੀਤਾ ਰਾਣੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਜਦੋਂਕਿ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਦੇ ਮੈਨੇਜਰ ... Read Full Story
|
ਬਲਾਕ ਕਾਂਗਰਸ ਧਰਮਕੋਟ ਦੀ ਮੀਟਿੰਗ ਹੋਈ
ਧਰਮਕੋਟ, 10 ਫਰਵਰੀ (ਪ.ਪ.)-ਬਲਾਕ ਕਾਂਗਰਸ ਧਰਮਕੋਟ ਦੀ ਮੀਟਿੰਗ ਨਵ-ਨਿਯੁਕਤ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਦੀ ਪ੍ਰਧਾਨਗੀ ਹੇਠ ਮਹਾਰਾਜਾ ਪੈਲਿਸ ਧਰਮਕੋਟ ਵਿਖੇ ਹੋਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਸੁਖਜੀਤ ਸਿੰਘ ਲੋਹਗੜ੍ਹ ਮੈਂਬਰ ਸ਼੍ਰੋਮਣੀ ਕਮੇਟੀ, ਵਿਜੇ ਧੀਰ ਕੋਟ ਈਸੇ ਖਾਂ, ਰਵਿੰਦਰ ਸਿੰਘ ਰਵੀ ਗਰੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਹਾਈਕਮਾਨ ਵੱਲੋਂ ਬਿੱਟੂ ਬੀਜਾਪੁਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜੋ ਉਨ੍ਹਾਂ ਨੂੰ ਬਲਾਕ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਹੈ ਉਹ ਸਹੀ ਅਤੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਨ੍ਹਾਂ ਦੀ ਇਸ ਨਿਯੁਕਤੀ ਨਾਲ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਸਟੇਜ ਦਾ ਸੰਚਾਲਨ ... Read Full Story
|
ਚੋਰੀ ਦੇ ਮੋਟਰ ਸਾਈਕਲ ਸਮੇਤ ਤਿੰਨ ਕਾਬੂ
ਕੋਟ ਈਸੇ ਖਾਂ, 10 ਫਰਵਰੀ (ਵਿ.ਪ੍ਰ.)-ਕੋਟ ਈਸੇ ਖਾਂ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਦਾਤੇਵਾਲਾ ਦੀ ਨਹਿਰ ਦੇ ਪੁਲ 'ਤੇ ਮੋਟਰਸਾਇਕਲ ਅਤੇ ਮੋਬਾਇਲ ਸਮੇਤ ਤਿੰਨ ਚੋਰ ਕਾਬੂ ਕਰਨ ਦੀ ਖਬਰ ਮਿਲੀ। ਜਾਣਕਾਰੀ ਮੁਤਾਬਕ ਮਿਤੀ 25-12-11 ਨੂੰ ਪਿੰਡ ਗਲੋਟੀ ਤੋਂ ਪਲਟੀਨਾ ਮੋਟਰਸਾਇਕਲ ਆਰਜੀ ਨੰਬਰ ਪੀ.ਬੀ. 29 ਐੱਲ-3664 ਚੋਰੀ ਹੋਇਆ ਸੀ। ਜਿਸ ਦੇ ਸਬੰਧ ਵਿਚ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਗਲੋਟੀ ਦੇ ਬਿਆਨਾਂ 'ਤੇ ਥਾਣਾ ਕੋਟ ਈਸੇ ਖਾਂ ਵਿਖੇ ਮੁਕੱਦਮਾ ਨੰਬਰ 84 ਦਰਜ ਹੋਇਆ ਸੀ। ਮਿਤੀ 6-2-12 ਨੂੰ ਏ.ਐੱਸ.ਆਈ. ਪ੍ਰਵੀਨ ਕੁਮਾਰ ਅਤੇ ਹੌਲਦਾਰ ਕੁਲਦੀਪ ਸਿੰਘ ਥਾਣਾ ਮੁਖੀ ਸਿਕੰਦਰ ਸਿੰਘ ਰਹਿਨੁਮਾਈ ਹੇਠ ਪਿੰਡ ਦਾਤੇ ਵਾਲ ਵੱਲ ਗਸ਼ਤ 'ਤੇ ਜਾ ਰਹੇ ਸੀ ਕਿ ਜਦੋਂ ਉਹ ਦਾਤੇ ਵਾਲ ਦੀ ਨਹਿਰ ਦੇ ਬਣੇ ਪੁਲ 'ਤੇ ਪੁਹੰਚੇ ਤਾਂ ਇਕ ਪਲਟੀਨਾ ਮੋਟਰਸਾਇਕਲ 'ਤੇ ਤਿੰਨ ਲੜਕੇ ਬੈਠੇ ਸਨ ਜਦੋਂ ... Read Full Story
|
ਖੇਤ ਮਜ਼ਦੂਰ ਵੱਲੋਂ ਐਕਸੀਅਨ ਦਫਤਰ ਅੱਗੇ ਰੋਸ ਰੈਲੀ ਕਰਕੇ ਨਾਅਰੇਬਾਜ਼ੀ
ਬਾਘਾ ਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)-ਪਿਛਲੇ ਦਿਨਾਂ ਤੋਂ ਪੰਜਾਬ ਰਾਜ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਇਲਾਕਾ ਬਾਘਾ ਪੁਰਾਣਾ ਦੇ ਪਿੰਡਾਂ ਅੰਦਰ ਦਲਿਤ ਬੇਜ਼ਮੀਨੇ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ, ਕੁਨੈਕਸ਼ਨ ਕੱਟਣ ਅਤੇ ਮੀਟਰ ਘਰਾਂ ਤੋਂ ਬਾਹਰ ਲਾਉਣ ਦੀ ਸਰਗਰਮੀ ਤੇਜ਼ ਕੀਤੀ ਹੋਈ ਹੈ। ਜਿਸ ਦੇ ਵਿਰੋਧ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਲਾਕਾ ਬਾਘਾ ਪੁਰਾਣਾ ਦੀ ਅਗਵਾਈ 'ਚ ਅੱਜ ਵੱਡੀ ਗਿਣਤੀ ਪਿੰਡਾਂ ਦੇ ਮਜ਼ਦੂਰਾਂ ਤੇ ਕਿਸਾਨਾਂ ਨੇ ਐਕਸੀਅਨ ਪਾਵਰਕਾਮ ਬਾਘਾ ਪੁਰਾਣਾ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ। ਭਰਵੇਂ ਇਕੱਠ ਨੂੰ ਮੇਜਰ ਸਿੰਘ ਕਾਲੇਕੇ, ਅਵਤਾਰ ਸਿੰਘ ਮਾਣੂੰਕੇ, ਦਰਸ਼ਨ ਸਿੰਘ ਘੋਲੀਆ ਕਲਾਂ, ਗੋਰਾ ਸਿੰਘ ਘੋਲੀਆ ਖੁਰਦ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰੀਕ ਸਿੰਘ ਤੇ ਸੁਦਾਗਰ ਸਿੰਘ ਖਾਈ ਨੇ ਸੰਬੋਧਨ ... Read Full Story
|
ਸੀਵਰੇਜ ਕਾਰਨ ਹੋ ਰਹੀ ਪੁੱਟ ਪੁਟਾਈ ਕਾਰਨ ਲੋਕ ਪ੍ਰੇਸ਼ਾਨ
ਬਾਘਾ ਪੁਰਾਣਾ, 8 ਫਰਵਰੀ (ਸਿੰਗਲਾ)- ਸਥਾਨਕ ਸ਼ਹਿਰ 'ਚੋਂ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਪਾਇਆ ਜਾ ਰਿਹਾ ਹੈ। ਸੀਵਰੇਜ਼ ਲਈ ਪਾਈਪ ਪਾਉਣ ਵਾਸਤੇ ਪੁੱਟ ਪੁਟਾਈ ਜ਼ੋਰਾਂ 'ਤੇ ਹੈ ਪਰ ਸੀਵਰੇਜ਼ ਪਾ ਰਹੇ ਠੇਕੇਦਾਰਾਂ ਵੱਲੋਂ ਇਸ ਕੰਮ ਲਈ ਲਾਏ ਮੁਲਾਜ਼ਮਾਂ ਤੇ ਕਾਮਿਆਂ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਕੇ ਬੇਤਰਤੀਬੇ ਢੰਗ ਨਾਲ ਕੀਤੀ ਜਾ ਰਹੀ ਪੁੱਟ ਪੁਟਾਈ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ। ਪੁੱਟ ਪੁਟਾਈ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਤਾਂ ਕੀ ਕਰਨਾ ਹੈ ਪੁਟਾਈ ਵਾਲੇ ਰਸਤੇ, ਸੜਕ, ਮੁਹੱਲੇ ਦੇ ਏਰੀਏ 'ਚ ਸੂਚਨਾ ਬੋਰਡ ਵੀ ਨਹੀਂ ਲਾਏ ਜਾਂਦੇ। ਜਿਸ ਕਾਰਨ ਜਦੋਂ ਵਾਹਨ ਚਾਲਕ ਰਸਤੇ ਉੱਪਰ ਆਪਣੀ ਮੰਜ਼ਿਲ ਵੱਲ ਵਧਦੇ ਹਨ ਤਾਂ ਅੱਧ ਵਿਚਾਲੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਅੱਗੇ ਸੀਵਰੇਜ਼ ਲਈ ਪੁਟਾਈ ਹੋ ਰਹੀ ਹੈ। ਖਾਸ ਕਰਕੇ ਟਰੱਕਾਂ, ਬੱਸਾਂ, ਕਾਰਾਂ, ... Read Full Story
|
ਹੈਂਡੀਕੈਪਡ ਵੈੱਲਫੇਅਰ ਸੰਸਥਾ ਦੀ ਮੀਟਿੰਗ
ਕੋਟ ਈਸੇ ਖਾਂ, 8 ਫਰਵਰੀ (ਗੁਲਾਟੀ)- ਹੈਂਡੀਕੈਪਡ ਵੈੱਲਫੇਅਰ ਸੰਸਥਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਕੋਟ ਸਦਰ ਖਾਂ ਬਲਦੇਵ ਸਿੰਘ ਝੱਖੜ ਦੇ ਗ੍ਰਹਿ ਵਿਖੇ ਹੋਈ। ਇਸ ਸਮੇਂ ਬਲਦੇਵ ਸਿੰਘ ਝੱਖੜ ਜ਼ਿਲ੍ਹਾ ਪ੍ਰਧਾਨ, ਜਗਦੀਸ਼ ਸਰੂਪ ਭੋਲਾ ਮੀਤ ਪ੍ਰਧਾਨ, ਗੁਰਨਾਮ ਸਿੰਘ ਨੂਰਪੁਰ, ਅਮਰਜੀਤ ਸਿੰਘ ਸਟੇਟ ਐਵਾਰਡੀ, ਬਲਵੀਰ ਸਿੰਘ ਜਾਨੀਆਂ ਆਦਿ ਸੰਸਥਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਹੈਂਡੀਕੈਪਡ ਵੀਰ ਹਾਜ਼ਰ ਸਨ। ਅੰਗਹੀਣਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਭਰਵੇਂ ਵਿਚਾਰ ਵਟਾਂਦਰਿਆਂ ਉਪਰੰਤ ਸੰਬੰਧਿਤ ਅਧਿਕਾਰੀਆਂ ਨੂੰ ਮਿਲਣ ਲਈ ਪ੍ਰੋਗਰਾਮ ਉਲੀਕਿਆ ਗਿਆ। ਉਪਰੰਤ ਬਲਦੇਵ ਸਿੰਘ ਝੱਖੜ ਪ੍ਰਧਾਨ, ਜਗਦੀਸ਼ ਸਰੂਪ ਭੋਲਾ ਮੀਤ ਪ੍ਰਧਾਨ ਨੇ ਵੀ ਸੰਬੋਧਨ ... Read Full Story
|
ਲੋਹਮਣੀ ਦਾ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ 17ਵਾਂ ਅੰਕ ਜਾਰੀ
ਕਿਸ਼ਨਪੁਰਾ ਕਲਾਂ, 8 ਫਰਵਰੀ (ਪ. ਪ.)-ਅਦਾਰਾ ਲੋਹਮਣੀ ਵੱਲੋਂ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੇ ਸਰਗਰਮ ਕਾਰਕੁੰਨ ਨਿਰਮਲ ਸਿੰਘ ਕਿੰਗਰਾ ਦੇ ਘਰ ਵਿਖੇ ਸਾਰੀ ਜ਼ਿੰਦਗੀ ਲੋਕਾਂ ਦੀ ਹੋਣੀ ਨੂੰ ਬਦਲਣ ਲਈ ਕਾਰਜਸ਼ੀਲ ਰਹੇ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਲੋਹਮਣੀ ਦਾ 17ਵਾਂ ਅੰਕ ਜਾਰੀ ਕਰਨ ਸਮੇਂ ਇਕ ਸਾਹਿਤਕ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਸ਼ਰਨ ਭਾਅ ਜੀ ਦੀ ਸ਼ਖਸੀਅਤ ਅਤੇ ਹਾਜ਼ਰ ਮੈਂਬਰਾਂ ਦੀ ਜਾਣ-ਪਛਾਣ ਗੁਰਮੇਲ ਬੌਡੇ ਵੱਲੋਂ ਕਰਵਾਏ ਜਾਣ ਨਾਲ ਹੋਈ। ਉਪਰੰਤ ਪਰਮਿੰਦਰ ਸਵੈਚ ਜੋ ਕਿ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੀ ਸਕੱਤਰ ਅਤੇ ਅਗਾਂਹਵਧੂ ਵਿਚਾਰਾਂ ਦੀ ਕਵਿੱਤਰੀ ਹੈ ਦੁਆਰਾ ਆਪਣੀਆਂ ਕਵਿਤਾਵਾਂ ਪੜ੍ਹੀਆਂ ਗਈਆਂ। ਲੋਹਮਣੀ ਦੇ ਮੈਨੇਜਿੰਗ ਡਾਇਰੈਕਟਰ ਨਛੱਤਰ ਸਿੰਘ ਗਿੱਲ ਨੇ ਕਿਹਾ ਕਿ ਪਰਮਿੰਦਰ ਸਵੈਚ ਦੀਆਂ ... Read Full Story
|
ਬਲੈਕ 'ਚ ਲਿਜਾਇਆ ਜਾ ਰਿਹਾ 200 ਲੀਟਰ ਮਿੱਟੀ ਦਾ ਤੇਲ ਪਿੰਡ ਵਾਸੀਆਂ ਨੇ ਕੀਤਾ ਕਾਬੂ
ਮੋਗਾ, 8 ਫਰਵਰੀ (ਸ. ਰਿ.)-ਰਿਆਇਤੀ ਮਿੱਟੀ ਦੇ ਤੇਲ ਦੀ ਕਾਲਾ ਬਾਜ਼ਾਰੀ ਦਾ ਮਾਮਲਾ ਪਿੰਡ ਧੱਲੇਕੇ ਵਿਖੇ ਸਾਹਮਣੇ ਉਸ ਵੇਲੇ ਸਾਹਮਣੇ ਆ ਗਿਆ ਜਦੋਂ ਮਿੱਟੀ ਦਾ ਤੇਲ ਨਾ ਮਿਲਣ ਤੋਂ ਦੁਖੀ ਪਿੰਡ ਵਾਸੀਆਂ ਨੇ ਇਕ ਜਿਪਸੀ ਸਵਾਰ ਵਿਅਕਤੀਆਂ ਨੂੰ ਉਸ ਸਮੇਂ ਘੇਰ ਲਿਆ ਜਦੋਂ ਉਹ ਮਿੱਟੀ ਦੇ ਤੇਲ ਦਾ ਭਰਿਆ ਡਰੱਮ ਬਲੈਕ ਵਿਚ ਖਰੀਦ ਕੇ ਗੱਡੀ ਵਿਚ ਰੱਖ ਕੇ ਲਿਜਾ ਰਹੇ ਸਨ। ਪਿੰਡ ਵਾਸੀਆਂ ਨੇ ਤੇਲ ਦਾ ਭਰਿਆ ਡਰੱਮ ਵਿਖਾਉਂਦਿਆਂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦਾ ਡੀਪੂ ਹੋਲਡਰ ਲੋੜਵੰਦ ਰਾਸ਼ਨ ਕਾਰਡ ਧਾਰਕਾਂ ਨੂੰ ਤਾਂ ਬਹਾਨੇਬਾਜ਼ੀ ਕਰਕੇ ਮਿੱਟੀ ਦਾ ਤੇਲ ਦੇਣ ਤੋਂ ਇਨਕਾਰੀ ਹੈ ਪਰ ਗਰੀਬਾਂ ਦਾ ਹੱਕ ਮਾਰ ਕੇ ਕਾਲਾ ਬਾਜ਼ਾਰੀ ਰਾਹੀਂ ਮੁਨਾਫਾ ਖੋਰੀ ਕੀਤੀ ਜਾ ਰਹੀ ਹੈ ਜੋ ਹੱਕਦਾਰਾਂ ਨਾਲ ਸਰਾਸਰ ਧੱਕੇਸ਼ਾਹੀ ਹੈ ਜਿਸ ਦੀ ਉੱਚ ਪੱਧਰੀ ਜਾਂਚ ਕਰਕੇ ਇਸ ਗੈਰ ਕਾਨੂੰਨੀ ... Read Full Story
|
ਭੁੱਕੀ ਮਾਮਲੇ 'ਚ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਕੇ ਫ਼ਰਾਰ
ਜਗਰਾਉਂ, 31 ਜਨਵਰੀ (ਅਸ਼ੋਕ ਮੌਦਗਿਲ)- ਥਾਣਾ ਸਦਰ ਜਗਰਾਉਂ ਦੀ ਪੁਲਿਸ ਵਲੋਂ ਚਾਰ ਵਿਅਕਤੀਆਂ ਤੇ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀਆਂ ਵਿਰੁੱਧ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਕੇ ਜ਼ਖ਼ਮੀ ਕਰਕੇ ਫ਼ਰਾਰ ਹੋ ਜਾਣ ਅਤੇ 30 ਕਿਲੋ ਭੁੱਕੀ ਚੂਰਾ ਬਰਾਮਦ ਕੀਤੇ ਜਾਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਿਸ ਚੌਕੀ ਗਿੱਦੜਵਿੰਡੀ ਦੀ ਪੁਲਿਸ ਪਾਰਟੀ ਨੇ ਪਿੰਡ ਬਾਘੀਆਂ ਨੇੜੇ ਗਸ਼ਤ ਦੌਰਾਨ 30 ਕਿਲੋ ਭੁੱਕੀ ਬਰਾਮਦ ਕਰਨ ਉਪਰੰਤ ਕਥਿਤ ਦੋਸ਼ੀਆਂ ਪ੍ਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਪ੍ਰੇਮ ਸਿੰਘ, ਸਤਨਾਮ ਸਿੰਘ ਪੁੱਤਰ ਪ੍ਰੇਮ ਸਿੰਘ, ਸਲੱਖਣ ਸਿੰਘ ਪੁੱਤਰ ਜੱਗਾ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਸਾਰੇ ਵਾਸੀ ਬਾਘੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਨੁਸਾਰ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਕੇ ਕਾਂਸਟੇਬਲ ਆਤਮਾ ਸਿੰਘ ਨੂੰ ਫੱਟੜ ... Read Full Story
|
ਪੁਲਿਸ ਵੱਲੋਂ ਜਾਅਲੀ ਕਰੰਸੀ ਸਮੇਤ ਤਿੰਨ ਮੋਟਰਸਾਈਕਲ ਸਵਾਰ ਕਾਬੂ
ਬਾਘਾ ਪੁਰਾਣਾ, 31 ਜਨਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਗੈਰ ਕਾਨੂੰਨੀ ਧੰਦੇ ਕਰਨ ਵਾਲੇ ਅਨਸਰਾਂ ਖਿਲਾਫ਼ ਵਿੱਢੀ ਹੋਈ ਮੁਹਿੰਮ ਤਹਿਤ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਵੱਲੋਂ ਗਸ਼ਤ ਕਰਦੇ ਹੋਇਆਂ ਦੋ ਮੋਟਰ ਸਾਈਕਲ ਸਵਾਰਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿਚ ਇਕ ਮੋਟਰ ਸਾਈਕਲ ਸਵਾਰ ਫਰਾਰ ਹੋਣ ਵਿਚ ਸਫਲ ਹੋ ਗਿਆ ਜਦ ਕਿ ਡਿਸਕਵਰ ਲਾਲ ਰੰਗ ਦੇ ਮੋਟਰ ਸਾਇਕਲ ਉੱਪਰ ਬੈਠੇ ਹੋਏ ਤਿੰਨ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰਤੀ ਕਰੰਸੀ ਦੇ 500-500 ਰੁਪਏ ਦੇ ਦਸ ਹਜ਼ਾਰ ਰੁਪਏ ਜਾਅਲੀ ਦੇ ਨੋਟ ਬਰਾਮਦ ਕੀਤੇ। ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਬੇਅੰਤ ਸਿੰਘ ਉਰਫ਼ ਕਾਕਾ ਵਾਸੀ ਵੈਰੋਕੇ ਜਸਪ੍ਰੀਤ ਸਿੰਘ ਵਾਸੀ ਰੌਂਤਾ, ਸੁਬੇਗ ਸਿੰਘ ... Read Full Story
|
ਵੋਟ ਕੱਟੇ ਜਾਣ ਕਾਰਨ ਵੋਟਾਂ ਪਾਉਣ ਤੋਂ ਵਾਂਝੇ ਰਹੇ ਲੋਕਾਂ ਨੇ ਕੀਤੀ ਜਾਂਚ ਦੀ ਮੰਗ
ਬਾਘਾ ਪੁਰਾਣਾ, 31 ਜਨਵਰੀ (ਬਲਰਾਜ ਸਿੰਗਲਾ)-ਲੋਕਾਂ ਵਿਚ ਉਸ ਵੇਲੇ ਭਾਰੀ ਨਿਰਾਸ਼ਾ ਫੈਲ ਗਈ ਜਦੋਂ ਪੋਲਿੰਗ ਬੂਥਾਂ 'ਤੇ ਜਾ ਕੇ ਲੋਕਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀਆਂ ਵੋਟਾਂ ਵੋਟਰ ਸੂਚੀਆਂ ਵਿਚੋਂ ਗਾਇਬ ਹਨ। ਵੋਟਾਂ ਕੱਟੇ ਜਾਣ ਤੇ ਵੋਟ ਪਾਉਣ ਤੋਂ ਵਾਂਝੇ ਰਹੇ ਵੋਟਰਾਂ ਨੇ ਪੱਤਰਕਾਰਾਂ ਕੋਲ ਆਪਣੀ ਵਿੱਥਿਆ ਬਿਆਨ ਕੀਤੀ ਅਤੇ ਵੋਟਾਂ ਕੱਟੇ ਜਾਣ ਦੇ ਸਕੈਂਡਲ ਨੂੰ ਬੇਨਕਾਬ ਕਰਕੇ ਜਿੰਮੇਵਾਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਸਥਾਨਕ ਮੁੱਖ ਚੌਂਕ ਵਿਚ ਸੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਮਕਾਨ ਨੰਬਰ 152 ਵਾਸੀ ਬਾਘਾ ਪੁਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਪਤਨੀ ਪਰਮਜੀਤ ਕੌਰ ਅਤੇ ਮਾਤਾ ਪ੍ਰੀਤਮ ਕੌਰ ਦੀਆਂ ਤਿੰਨੇ ਵੋਟਾਂ ਕਿਸੇ ਸਾਜਿਸ਼ ਤਹਿਤ ਕੱਟੀਆਂ ਗਈਆਂ ਹਨ। ਉਕਤ ਪਰਿਵਾਰ ਵਾਂਗੂੰ ਹਲਕੇ ਅੰਦਰ ਅਨੇਕਾਂ ਲੋਕਾਂ ਦੀਆਂ ... Read Full Story
|