ਭਾਈ ਮਰਦਾਨਾ ਕੀਰਤਨ ਦਰਬਾਰ ਲਈ ਸਬ ਕਮੇਟੀਆਂ ਦਾ ਗਠਨ
ਫ਼ਿਰੋਜ਼ਪੁਰ, 13 ਫਰਵਰੀ (ਜਸਵਿੰਦਰ ਸਿੰਘ ਸੰਧੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਏ ਜਾ ਰਹੇ ਭਾਈ ਮਰਦਾਨਾ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸਬੰਧੀ ਇਕ ਮੀਟਿੰਗ ਪ੍ਰਧਾਨ ਭਾਈ ਹਰਪਾਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਕੀਰਤਨ ਪ੍ਰਬੰਧਾਂ ਸਬੰਧੀ 6 ਸਬ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਅਨੁਸਾਰ ਸੰਤੋਖ ਸਿੰਘ ਸੰਧੂ, ਸਰਬਜੀਤ ਸਿੰਘ ਛਾਬੜਾ, ਹਰਜੀਤ ਸਿੰਘ ਸਵਾਗਤੀ ਕਮੇਟੀ, ਸੋਹਨ ਸਿੰਘ, ਕ੍ਰਿਸ਼ਨ ਸਿੰਘ ਖਾਲਸਾ, ਮੋਹਨ ਸਿੰਘ ਲੰਗਰ ਕਮੇਟੀ, ਤਰਲੋਕ ਸਿੰਘ, ਜਗਜੀਤ ਸਿੰਘ ਭੁੱਲਰ ਪਬਲਿਕ ਸਿਟੀ ਕਮੇਟੀ, ਜਤਿੰਦਰ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ ਸੰਧਾ ਧਾਰਮਿਕ ਪ੍ਰਬੰਧਕ ਕਮੇਟੀ, ਵਜਿੰਦਰ ਸਿੰਘ, ਬਲਦੇਵ ਸਿੰਘ ਮੋਹਰੇ, ਗੁਰਜੀਤ ਸਿੰਘ ਵਿਰਕ ਸਮੂਹਿਕ ਵਿਆਹ ਕਮੇਟੀ, ... Read Full Story
|
ਇੱਕੋ ਰਾਤ 3 ਪਿੰਡਾਂ 'ਚੋਂ ਅੱਧਾ ਦਰਜਨ ਟਰਾਂਸਫ਼ਾਰਮਰ ਚੋਰੀ
ਫ਼ਾਜ਼ਿਲਕਾ, 13 ਫ਼ਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਉਪ ਮੰਡਲ ਦੇ ਅਧੀਨ ਪੈਂਦੇ ਪਿੰਡ ਚੱਕ ਬੰਨਵਾਲ, ਚੱਕ ਡਬਵਾਲਾ ਅਤੇ ਪੂਰਨ ਪੱਟੀ ਦੇ ਵਿਚਾਲਿਓਂ ਬੀਤੀ ਰਾਤ ਚੋਰਾਂ ਨੇ ਇਕ ਵਾਰ ਫਿਰ ਤੋਂ ਮੋਟਰਾਂ 'ਤੇ ਲੱਗੇ ਟਰਾਂਸਫ਼ਾਰਮਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 6 ਟਰਾਂਸਫ਼ਾਰਮਰ ਚੋਰੀ ਕਰ ਲਏ ਹਨ। ਕਿਸਾਨਾਂ ਨੂੰ ਚੋਰੀ ਦੀ ਵਾਰਦਾਤ ਦੀ ਖ਼ਬਰ ਅੱਜ ਤੜਕੇ ਉਸ ਵੇਲੇ ਮਿਲੀ ਜਦੋਂ ਉਹ ਆਪਣੇ ਖੇਤ ਵਿਚ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨਾਂ ਸੰਦੀਪ ਕੁਮਾਰ ਪੁੱਤਰ ਤੀਰਥ ਰਾਮ, ਅਸ਼ੋਕ ਕੁਮਾਰ ਪੁੱਤਰ ਦੇਸ ਰਾਜ ਚੱਕ ਬੰਨਵਾਲਾ, ਪੂਰਨ ਪੱਟੀ ਤੋਂ ਦੇਵੀ ਲਾਲ ਪੁੱਤਰ ਲੇਖ ਰਾਜ ਅਤੇ ਰਾਮ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚੋਂ ਬੀਤੀ ਰਾਤ ਚੋਰਾਂ ਨੇ ਮੋਟਰਾਂ 'ਤੇ ਲੱਗੇ ਟਰਾਂਸਫ਼ਾਰਮਰਾਂ ਨੂੰ ਹੇਠਾਂ ਡੇਗ ਕੇ ਉਨ੍ਹਾਂ ਵਿਚੋਂ ਕੀਮਤੀ ਸਮਾਨ ਚੋਰੀ ਕਰ ... Read Full Story
|
ਪ੍ਰਸ਼ਾਸਨ ਦੀ ਸੂਝ-ਬੂਝ ਸਦਕਾ ਸਿੱਖ ਜਥੇਬੰਦੀਆਂ ਅਤੇ ਨਿਹੰਗਾਂ 'ਚ ਟਕਰਾਓ ਟਲਿਆ
ਫ਼ਿਰੋਜ਼ਪੁਰ, 13 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਮਹਾਲਮ ਵਿਖੇ ਉਦੋਂ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ 'ਚ ਖੂਨੀ ਜੰਗ ਹੋਣ ਤੋਂ ਬਚ ਗਈ, ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਦੋਵਾਂ ਧਿਰਾਂ ਨੂੰ ਫੈਸਲੇ ਲਈ ਰਾਜ਼ੀ ਕਰ ਲਿਆ। ਮਾਮਲਾ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕੀਤੇ ਜਾਂਦੇ ਸਾਲਾਨਾ ਸਮਾਗਮ ਸਮੇਂ ਬੱਕਰਾ ਝਟਕਾਉਣ ਨੂੰ ਲੈ ਕੇ ਭਾਰੀ ਵਿਵਾਦ ਖੜ੍ਹਾ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਲਾਗਲੇ ਪਿੰਡ ਮਹਾਲਮ ਵਿਖੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਨਿਹੰਗ ਸਿੰਘਾਂ ਦਾ ਜਥਾ ਗੁਰਦੁਆਰਾ ਸਾਹਿਬ ਵਿਖੇ ਆ ਕੇ ਬੈਠਿਆ ਸੀ। ਅੱਜ ਉਨ੍ਹਾਂ ਵੱਲੋਂ ਗੁਰੂ ਕੀਆਂ ਲਾਡਲੀਆਂ ਫੌਜਾਂ ਲਈ ਬੱਕਰਾ ਝਟਕਾਉਣ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਦੀ ਭਿਣਕ ਸਿੱਖ ਜਥੇਬੰਦੀਆਂ ... Read Full Story
|
ਵਾਹਰ ਨਵੋਦਿਆ ਵਿਦਿਆਲਿਆ ਦੀ ਸਾਲਾਨਾ ਚੋਣ ਪ੍ਰੀਖਿਆ ਹੋਈ
ਅਬੋਹਰ, 13 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਜਵਾਹਰ ਨਵੋਦਿਆ ਵਿਦਿਆਲਿਆ ਦੀ ਦਾਖਲਾ ਪ੍ਰੀਖਿਆ ਅੱਜ ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਈ। ਸੈਕੰਡਰੀ ਸਕੂਲ ਲੜਕੇ ਵਿਚ ਹੋਈ ਬਲਾਕ ਅਬੋਹਰ ਇਕ ਅਧੀਨ ਪੈਂਦੇ ਸਕੂਲਾਂ ਦੇ ਬੱਚਿਆਂ ਦੀ ਪ੍ਰੀਖਿਆ ਲਈ 360 ਬੱਚਿਆਂ ਦੇ ਰੋਲ ਨੰਬਰ ਜਾਰੀ ਹੋਏ ਸਨ ਜਿਨ੍ਹਾਂ ਵਿਚੋਂ 316 ਬੱਚੇ ਦਾਖਲ ਹੋਏ। ਇਸ ਮੌਕੇ 'ਤੇ ਸੁਪਰਡੈਂਟ ਸ੍ਰੀ ਰਣਵੀਰ ਸਿੰਘ ਤੇ ਸ੍ਰੀ ਵੀ.ਕੇ. ਚੋਰਸੀਆ ਨੇ ਦੱਸਿਆ ਕਿ ਪ੍ਰੀਖਿਆ ਵਿਚ ਪੰਜਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ ਤੇ ਇਸ ਦਾ ਨਤੀਜਾ ਜੂਨ ਦੇ ਪਹਿਲੇ ਹਫ਼ਤੇ ਆਵੇਗਾ। ਉੱਧਰ ਸਰਕਾਰੀ ਕੰਨਿਆ ਸਕੂਲ ਵਿਚ ਸੁਪਰਡੈਂਟ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਲਾਕ ਅਬੋਹਰ-2 ਵਿਚ 237 ਬੱਚਿਆਂ 'ਚੋਂ 233 ਬੱਚਿਆਂ ਨੇ ਪ੍ਰੀਖਿਆ ਦਿੱਤੀ। ਖੂਈਆਂ ... Read Full Story
|
ਸ਼ੋਅ-ਪੀਸ ਬਣ ਕੇ ਰਹਿ ਗਿਆ ਹੈ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਬੱਸ ਅੱਡਾ
ਜਲਾਲਾਬਾਦ, 13 ਫਰਵਰੀ (ਟੀਨੂ ਮਦਾਨ)-ਉਪ ਮੁੱਖ ਮੰਤਰੀ ਅਤੇ ਸਥਾਨਕ ਵਿਧਾਇਕ ਸ. ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਨਿਵਾਸੀਆਂ ਦੀ ਪੁਰਜ਼ੋਰ ਮੰਗ 'ਤੇ ਭਾਵੇਂ ਜਲਾਲਾਬਾਦ ਨੂੰ ਕਰੀਬ 3 ਮਹੀਨੇ ਪਹਿਲਾਂ ਸਾਰੀਆਂ ਸਹੂਲਤਾਂ ਨਾਲ ਲੈਸ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਬੱਸ ਸਟੈਂਡ ਦਿੱਤਾ ਹੋਵੇ ਪ੍ਰੰਤੂ ਪੰਜਾਬ ਰੋਡਵੇਜ਼ ਦੀ ਲਾਪਰਵਾਹੀ ਕਾਰਨ ਸ਼ਹਿਰ ਵਾਸੀਆਂ ਨੂੰ ਬੱਸ ਅੱਡੇ ਦੀ ਸਹੂਲਤਾਂ ਦਾ ਲਾਭ ਨਹੀਂ ਮਿਲ ਸਕਿਆ ਹੈ। ਨਗਰ ਕੌਂਸਲ ਬੱਸ ਸਟੈਂਡ ਦਾ ਦੌਰਾ ਕਰਨ 'ਤੇ ਪਤਾ ਚੱਲਿਆ ਕਿ ਅੱਡੇ ਦੇ ਅੰਦਰ ਬਣਾਏ ਗਏ ਪਖਾਨਿਆਂ ਨੂੰ ਚਾਲੂ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬੱਸ ਸਟੈਂਡ ਦਾ ਨਿਰਮਾਣ ਕਰਨ ਵਾਲੀ ਏਜੰਸੀ ਲੋਕ ਨਿਰਮਾਣ ਵਿਭਾਗ ਨੇ ਅੱਡੇ ... Read Full Story
|
ਪਬਲਿਕ ਸਰਵਿਸ ਮਿਸ਼ਨ ਨਾਂਅ ਦੀ ਸੰਸਥਾ ਦਾ ਗਠਨ
ਫ਼ਿਰੋਜ਼ਪੁਰ, 10 ਫਰਵਰੀ (ਮਲਕੀਅਤ ਸਿੰਘ)-ਸਮਾਜ ਸੇਵੀ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਇਲਾਕੇ ਦੇ ਅਗਾਂਹਵਧੂ ਨੌਜਵਾਨਾਂ ਵੱਲੋਂ ਨਿਰੋਏ ਸਮਾਜ ਦੀ ਸਥਾਪਨਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਸਹੀ ਤੇ ਸਾਰਥਕ ਦਿਸ਼ਾ ਪ੍ਰਦਾਨ ਕਰਨ ਹਿੱਤ 'ਪਬਲਿਕ ਸਰਵਿਸ ਮਿਸ਼ਨ' ਨਾਂਅ ਦੀ ਸੰਸਥਾ ਦਾ ਨਿਰਮਾਣ ਕੀਤਾ ਹੈ। ਅੱਜ ਇਥੇ ਹੋਈ ਇਕ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਸਟੇਟ ਯੂਥ ਐਵਾਰਡੀ ਗੁਰਨਾਮ ਸਿੰਘ ਸਿੱਧੂ ਨੇ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਬਸੰਮਤੀ ਨਾਲ ਲਏ ਗਏ ਇਸ ਫ਼ੈਸਲੇ ਵਿਚ ਜਾਪ ਸਿੰਘ ਭਾਟੀਆ ਚੇਅਰਮੈਨ, ਅਮਰੀਕ ਸਿੰਘ ਮੁੱਦਕਾ ਸਕੱਤਰ, ਜੋਗ ਸਿੰਘ ਮੈਨੇਜਰ, ਗੁਰਦੀਪ ਸਿੰਘ ਹਰੀਕਾ ਉੱਪ ਪ੍ਰਧਾਨ, ਨਰਿੰਦਰਪਾਲ ਸਿੰਘ ਸੰਯੁਕਤ ਸਕੱਤਰ, ਹਰਦੀਪ ਸਿੰਘ ਖਜਾਨਚੀ, ਸੁਖੰਿਵੰਦਰ ਸਿੰਘ ਨੂੰ ਸਲਾਹਕਾਰ ਨਿਸੁਕਤ ਕੀਤਾ ਗਿਆ, ... Read Full Story
|
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ
ਫਾਜ਼ਿਲਕਾ 10 ਫਰਵਰੀ (ਦਵਿੰਦਰ ਪਾਲ ਸਿੰਘ)-ਮਾਰਚ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਲੈ ਕੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਸੈਕੰਡਰੀ ) ਫਾਜ਼ਿਲਕਾ ਸ੍ਰੀ ਸੰਦੀਪ ਕੁਮਾਰ ਧੂੜੀਆ ਵੱਲੋਂ ਅਚਨਚੇਤ ਸਕੂਲਾਂ ਵਿਚ ਚੈਕਿੰਗ ਕੀਤੀ ਗਈ। ਸ੍ਰੀ ਧੂੜੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ। ਸ੍ਰੀ ਸੰਦੀਪ ਧੂੜੀਆ ਨੇ ਦੱਸਿਆ ਕਿ ਇਸ ਲੜੀ ਤਹਿਤ ਹੀ ਅੱਜ ਸਰਕਾਰੀ ਮਿਡਲ ਸਕੂਲ ਟਾਹਲੀ ਵਾਲਾ ਜੱਟਾਂ ਸਰਕਾਰੀ ਹਾਈ ਸਕੂਲ ਕੰਧ ਵਾਲਾ ਹਾਜ਼ਰ ਖਾਂ ਅਤੇ ਸਰਕਾਰੀ ਮਿਡਲ ਸਕੂਲ ਕਟਹੈੜਾ ਦਾ ਨਿਰੀਖਣ ਕੀਤਾ ਗਿਆ । ਉਨ੍ਹਾਂ ਦੱਸਿਆ ... Read Full Story
|
ਦੇਰੀ ਨਾਲ ਕੀਤੀ ਕਣਕ ਦੀ ਬਿਜਾਈ 'ਚ ਸੂਖਮ ਤੱਤਾਂ ਦੀ ਘਾਟ
ਮੰਡੀ ਅਰਨੀਵਾਲਾ, 10 ਫ਼ਰਵਰੀ (ਸੁਖਦੇਵ ਸਿੰਘ ਸੰਧੂ)-ਫੋਕਲ ਪੁਆਇੰਟ ਕਮਾਲ ਵਾਲਾ ਅਧੀਨ ਆਉਂਦੇ ਪਿੰਡ ਟਾਹਲੀ ਵਾਲਾ ਬੋਦਲਾ ਘਟਿਆ ਵਾਲਾ ਜੱਟਾ, ਬੇਗਾਵਾਲੀ, ਸਿੰਘਪੁਰਾ ਆਦਿ ਪਿੰਡਾਂ ਵਿਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਸ. ਗੁਰਮੀਤ ਸਿੰਘ ਏ. ਡੀ. ਓ. ਫੋਕਲ ਪੁਆਇੰਟ ਕਮਾਲ ਵਾਲਾ ਨੇ ਘੱਟਿਆਵਾਲੀ ਜੱਟਾ ਵਿਖੇ ਕਿਸਾਨ ਕੈਂਪ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਖੇਤਰ ਵਿਚ ਨਰਮੇ ਦੀ ਫ਼ਸਲ ਲੇਟ ਕੱਟਣ ਕਾਰਨ ਕਣਕ ਦੀ ਬਿਜਾਈਂ ਪਛੜ ਗਈ ਹੈ। ਜਿਸ ਕਾਰਨ ਲੇਟ ਬਿਜਾਈਂ ਕੀਤੀ ਫ਼ਸਲ ਵਿਚ ਸੂਖਮ ਤੱਤਾਂ ਜਿਵੇਂ ਜ਼ਿੰਕ, ਮੈਗਜ਼ੀਨ, ਸਲਫ਼ਰ ਆਦਿ ਦੀ ਘਾਟ ਹੈ। ਕਿਸਾਨਾਂ ਵੱਲੋਂ ਇਸ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੇ ਤੱਤ ਸਮਰੱਥਾ ਮੁਤਾਬਿਕ ਵਰਤੇ ਜਾਣ। ਉਨ੍ਹਾਂ ਨੇ ... Read Full Story
|
ਸੀਵਰੇਜ ਪਾਉਣ ਦੇ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਵਾਸੀ ਖੱਜਲ-ਖੁਆਰ
ਜ਼ੀਰਾ, 10 ਫਰਵਰੀ (ਰਾਜੇਸ਼ ਢੰਡ)-ਨਗਰ ਕੌਂਸਲ ਜ਼ੀਰਾ ਵੱਲੋਂ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਪਰ ਅਫਸੋਸ ਕਿ ਸ਼ਹਿਰ ਵਿਚ ਸੀਵਰੇਜ਼ ਪਾਉਣ ਦੇ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਨਾਲ ਸ਼ਹਿਰ ਵਾਸੀ ਖੱਜਲ-ਖੁਆਰ ਹੋਏ ਨਰਕ ਭੋਗਣ ਲਈ ਮਜ਼ਬੂਰ ਹਨ। ਜ਼ਿਕਰਯੋਗ ਹੈ ਕਿ ਸਬੰਧਿਤ ਠੇਕੇਦਾਰ ਦੇ ਕਾਮਿਆਂ ਵੱਲੋਂ ਸਥਾਨਕ ਮਖੂ ਸੜਕ 'ਤੇ ਨਾਨਕ ਨਗਰੀ ਵੱਲੋਂ ਜ਼ਮੀਨ ਦੋਜ ਪਾਈਪਾਂ ਪਾਉਣ ਲਈ ਜ਼ਮੀਨ ਪੁੱਟੀ ਗਈ ਅਤੇ ਪਾਇਪਾਂ ਪਾ ਕੇ ਉਨ੍ਹਾਂ ਆਪਣਾ ਕੰਮ ਤਾਂ ਸਮਾਪਤ ਕਰ ਲਿਆ ਪਰ ਅਫਸੋਸ ਕਿ ਪੁੱਟੀ ਗਈ ਮਿੱਟੀ ਨੂੰ ਕਿਸੇ ਟਿਕਾਣੇ ਨਹੀਂ ਲਗਾਇਆ ਜੋ ਸੜਕਾਂ 'ਤੇ ਪਈ, ਜਿਥੇ ਦੋ ਪਹੀਆਂ ਵਾਹਨਾਂ ਲਈ ਹਾਦਸਿਆਂ ਦਾ ਕਾਰਨ ਬਣਦੀ ਹੈ ਉਥੇ ਇਹ ਮਿੱਟੀ ਤੇਜ਼ ਰਫ਼ਤਾਰ ਗੱਡੀਆਂ ਦੀ ਹਵਾਂ ਨਾਲ ਉੱਡ ਕੇ ਲੋਕਾਂ ਦੇ ਸਿਰ ਅੱਖਾਂ ਵਿਚ ਪੈਂਦੀ ਹੈ। ਇਸ ਸਬੰਧੀ ਪ੍ਰੈਸ ਨੂੰ ਦੁਖੀ ਮਨ ... Read Full Story
|
ਨਹਿਰ 'ਚ ਡੁੱਬੇ ਵਿਦਿਆਰਥੀ ਦੀ ਲਾਸ਼ ਪੁਲਿਸ ਵੱਲੋਂ ਬਰਾਮਦ
ਤਲਵੰਡੀ ਭਾਈ. ਕੁਲਜਿੰਦਰ ਸਿੰਘ ਗਿੱਲ 10 ਫਰਵਰੀ ૿ 10 ਦਿਨ ਪਹਿਲਾਂ ਨਹਿਰ ਵਿਚ ਡੁੱਬ ਕੇ ਲਾਪਤਾ ਹੋਏ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਦੀ ਲਾਸ਼ ਥਾਣਾ ਘੱਲ ਖੁਰਦ ਪਲਿਸ ਵੱਲੋਂ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਲਾਲਾ ਲਾਜਪਤ ਰਾਏ ਇੰਜੀਨੀਅਰਿੰਗ ਮੋਗਾ ਦੇ ਵਿਦਿਆਰਥੀਆਂ ਵੱਲੋਂ ਮਾਂ ਸਰਵਸਤੀ ਦੀ ਮੂਰਤੀ ਦਾ ਪੂਜਨ ਕੀਤਾ ਗਿਆ ਸੀ ਅਤੇ ਵਿਦਿਆਰਥੀ ਮੂਰਤੀ ਵਿਸਰਜਨ ਲਈ ਰਾਜਸਥਾਨ ਫੀਡਰ ਨਹਿਰ ਦੇ ਫ਼ਿਰੋਜ਼ਪੁਰ-ਮੋਗਾ ਮਾਰਗ 'ਤੇ ਪਿੰਡ ਘੱਲ ਖੁਰਦ ਨੇੜੇ ਪੁਲ 'ਤੇ ਆਏ ਸਨ। ਇਸ ਦੌਰਾਨ ਮੂਰਤੀ ਨੂੰ ਜਲ ਪ੍ਰਵਾਹ ਕਰਦੇ ਸਮੇਂ 4 ਵਿਦਿਆਰਥੀ ਨਹਿਰ ਦੇ ਪਾਣੀ ਵਿਚ ਰੁੜ੍ਹ ਗਏ ਸਨ, ਜਿਨ੍ਹਾਂ 'ਚੋਂ 3 ਵਿਦਿਆਰਥੀਆਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ, ਜਦਕਿ ਵਿਦਿਆਰਥੀ ਵਿਭਬ ਝਾਅ ਪੁੱਤਰ ਥੋਮ ... Read Full Story
|
ਨਗਰ ਕੌਂਸਲ ਵੱਲੋਂ ਸ਼ਹਿਰ 'ਚ ਸਫ਼ਾਈ ਮੁਹਿੰਮ ਸ਼ੁਰੂ
ਫ਼ਿਰੋਜ਼ਪੁਰ, 10 ਫਰਵਰੀ (ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਸ਼ਹਿਰ ਦੀ ਵਿਗੜੀ ਪਈ ਸਫ਼ਾਈ ਵਿਵਸਥਾ ਲਈ ਢੁਕਵੇਂ ਕਦਮ ਚੁਕਦਿਆਂ ਨਗਰ ਕੌਂਸਲ ਵੱਲੋਂ ਵਿਸ਼ੇਸ਼ ਤੌਰ 'ਤੇ ਸਫ਼ਾਈ ਮੁਹਿੰਮ ਚਲਾਉਂਦਿਆਂ ਅੱਜ 100 ਤੋਂ ਵਧੇਰੇ ਕਾਮਿਆਂ ਨੇ ਵੱਖ-ਵੱਖ ਵਾਰਡਾਂ 'ਚ ਝਾੜੂ ਲਗਾਉਣ ਦੇ ਨਾਲ-ਨਾਲ ਪਾਣੀ ਛੜਕਾਓ ਵੀ ਕੀਤਾ। ਉਕਤ ਸਫ਼ਾਈ ਮੁਹਿੰਮ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਅਸ਼ਵਨੀ ਗਰੋਵਰ ਅਤੇ ਨਗਰ ਕੌਂਸਲ ਅਫ਼ਸਰ ਸੁਰਜੀਤ ਸਿੰਘ ਵੜਿੰਗ ਨੇ ਕੀਤਾ। ਫ਼ਿਰੋਜ਼ਪੁਰ ਦੀ ਦਿਖ ਸੁਧਾਰਨ ਲਈ ਨਗਰ ਕੌਂਸਲ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਸ੍ਰੀ ਗਰੋਵਰ ਨੇ ਕਿਹਾ ਕਿ ਸ਼ਹਿਰ ਅੰਦਰ ਜਗ੍ਹਾਂ-ਜਗ੍ਹਾਂ ਖਿਲਰੇ ਕੂੜਾ-ਕਰਕਟ ਅਤੇ ਸੜਕ ਕਿਨਾਰੇ ਇਕੱਤਰ ਮਿੱਟੀ ਨੂੰ ਚੁਕ ਸਫ਼ਾਈ ਕਰਨ ਤਹਿਤ ਪਹਿਲਾਂ ਮਿੱਟੀ ਅਤੇ ਗਰਦ ਨੂੰ ਉਠਣ ਤੋਂ ... Read Full Story
|
ਸ਼ਰਾਬ ਦੇ ਦੌਰ ਸ਼ੁਰੂ ਹੁੰਦੈ ਹੀ ਅਧਿਕਾਰੀਆਂ ਦੀਆਂ ਗੱਡੀਆਂ ਦੇ ਹੂਟਰ ਵੀ ਸ਼ਾਂਤ ਹੋ ਜਾਂਦੇ
ਫ਼ਿਰੋਜ਼ਪੁਰ, 9 ਫਰਵਰੀ (ਤਪਿੰਦਰ ਸਿੰਘ)-ਪੰਜਾਬ ਆਬਕਾਰੀ ਵਿਭਾਗ ਨਾਲ ਸਬੰਧਿਤ ਸਰਕਾਰੀ ਸ਼ਰਾਬ ਵੇਚਣ ਵਾਲੇ ਗਿਰੋਹ ਮਾਫੀਆਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ 60 ਪ੍ਰਤੀਸ਼ਤ ਲੋਕਾਂ ਨੂੰ ਸ਼ਰਾਬ ਦੇ ਨਸ਼ੇ ਵਿਚ ਗਲਤਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹਰ ਮਹੀਨੇ ਕਰੋੜਾਂ ਰੁਪਏ ਦੇ ਹਿਸਾਬ ਨਾਲ ਸਰਹੱਦੀ ਖੇਤਰ ਵਿਚ ਵਿਕ ਰਹੀ ਸਰਕਾਰੀ ਦਾਰੂ ਮੰਨਜ਼ੂਰਸ਼ੁਦਾ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਵੀ ਪੀਤੀ ਜਾ ਰਹੀ ਹੈ। ਫ਼ਿਰੋਜ਼ਪੁਰ ਸ਼ਹਿਰ ਅਤੇ ਫ਼ਿਰੋਜ਼ਪੁਰ ਛਾਉਣੀ ਸਥਿਤ ਅਨੇਕਾਂ ਅਹਾਤੇ ਖੁੱਲ੍ਹੇ ਅਸਮਾਨ ਹੇਠਾਂ ਚਲ ਰਹੇ ਹਨ, ਉਥੋਂ ਲੰਘਣ ਵਾਲੇ ਸ਼ਾਕਾਹਾਰੀ ਲੋਕ ਖਾਸ ਕਰਕੇ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਮਾ ਢੱਲਦਿਆਂ ਹੀ ਖੁੱਲ੍ਹੇ ਅਸਮਾਨ ਹੇਠਾਂ ਕੁਰਸੀਆਂ ਅਤੇ ਮੇਜਾਂ ਦੀਆਂ ਅਚਾਨਕ ਹੀ ਰੌਣਕਾਂ ... Read Full Story
|
65 ਕੌਮੀ ਏਕਤਾ ਤੇ ਅਖੰਡਤਾ ਕੈਂਪ 'ਚ 8 ਸੂਬਿਆਂ ਦੇ ਨੌਜਵਾਨ ਲੈਣਗੇ ਭਾਗ
ਫ਼ਿਰੋਜ਼ਪੁਰ, 9 ਫਰਵਰੀ (ਤਪਿੰਦਰ ਸਿੰਘ)-ਡਾ: ਐਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਨੌਜਵਾਨਾਂ ਦੀ ਗਤੀਵਿਧੀਆਂ ਲਈ ਬਣੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਵਿਚ 15 ਫਰਵਰੀ ਤੋਂ 21 ਫਰਵਰੀ ਤੱਕ ਰਾਸ਼ਟਰ ਪੱਧਰ ਦਾ ਕੌਮੀ ਏਕਤਾ ਅਤੇ ਅਖੰਡਤਾ ਕੈਂਪ ਦਾ ਆਯੋਜਨ ਐਮ. ਐਲ.ਸਕੂਲ ਫ਼ਿਰੋਜ਼ਪੁਰ ਛਾਉਣੀ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਵੈਸਟ ਬੰਗਾਲ ਦੇ ਦਾਰਜਲਿੰਗ, ਤਾਮਿਲਨਾਡੂ ਦੇ ਕੋਮਬੰਟੂਰ, ਯੂਪੀ ਦੇ ਰਾਮਪੁਰ, ਹਿਮਾਚਲ ਪ੍ਰਦੇਸ਼ ਦੇ ਚੰਬਾ, ਹਰਿਆਣਾ ਦੇ ਰੋਹਤਕ ਅਤੇ ਪੰਜਾਬ ਤੋਂ ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਨਹਿਰੂ ਯੂਵਾ ਕੇਂਦਰ ਦੀਆਂ ਯੂਥ ਕਲੱਬਾਂ ਦੇ 150 ਦੇ ਲਗਭਗ ਵਲੰਟੀਅਰ ਭਾਗ ਲੈਣਗੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਰਾਜੂ ਨੇ ਦੱਸਿਆ ਕਿ ਇਸ ਕੈਂਪ ... Read Full Story
|
''ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿਚ ਰਾਜ਼ੀ'' ਫਿਲਮ ਦੀ ਟੀਮ 10 ਨੂੰ ਅਬੋਹਰ 'ਚ
ਅਬੋਹਰ, 8 ਫਰਵਰੀ (ਪ. ਪ.)-ਇਸੇ ਮਹੀਨੇ ਦੀ 17 ਤਰੀਕ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ''ਪਤਾ ਨਹੀਂ ਰੱਬ ਕਿਹੜਿਆ ਰੰਗਾ ਦੇ ਵਿਚ ਰਾਜੀ'' ਦੀ ਸਮੁੱਚੀ ਟੀਮ 10 ਫਰਵਰੀ ਨੂੰ ਉਪ ਮੰਡਲ ਦੇ ਪਿੰਡ ਕਾਲਾ ਟਿੱਬਾ ਦੇ ਅਬੋਹਰ ਪੋਲੀਟੈਕਨੀਕਲ ਕਾਲਜ ਵਿਚ ਪਹੁੰਚ ਰਹੀ ਹੈ। ਕਾਲਜ ਦੇ ਚੇਅਰਮੈਨ ਸੰਜੀਵ ਮਿੱਢਾ ਤੇ ਪ੍ਰਿੰਸੀਪਲ ਐਸ.ਕੇ. ਮੁੰਜਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਕਾਲਜ ਵਿਚ ਇੰਟਰ ਕਾਲਜ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਈ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਫਿਲਮ ਦੇ ਕਲਾਕਾਰ ਨੀਰੂ ਬਾਜਵਾ, ਰਾਣਾ ਰਣਵੀਰ, ਫ਼ਿਰੋਜਖਾਨ ਸਮੇਤ ਸਮੂਚੀ ਟੀਮ ਪੁੱਜ ਰਹੀ ਹੈ। ਜੋ ਕਿ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਵੀ ਸੱਭਿਆਚਾਰਕ ਪ੍ਰੋਗਰਾਮ ਵਿਚ ਭਾਗ ... Read Full Story
|
ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਦੀ ਇਕੱਤਰਤਾ
ਅਬੋਹਰ, 8 ਫਰਵਰੀ (ਕੁਲਦੀਪ ਸਿੰਘ ਸੰਧੂ)-ਧਾਰਮਿਕ ਤੇ ਸਮਾਜਿਕ ਸੰਸਥਾ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਦੀ ਮੀਟਿੰਗ ਹੋਈ। ਮੀਟਿੰਗ ਵਿਚ ਮੁੱਖ ਸੇਵਾਦਾਰ ਵਕੀਲ ਤੇਜਿੰਦਰ ਸਿੰਘ ਨੇ ਸੰਸਥਾ ਸਰਪ੍ਰਸਤ ਮੈਂਬਰ ਤੇ ਚੇਅਰਮੈਨ ਜਸਪਾਲ ਸਿੰਘ ਖਾਲਸਾ ਦੀ ਯਾਦ ਵਿਚ ਫਰਵਰੀ ਮਹੀਨੇ ਦੇ ਆਖਰੀ ਸਨਿਚਰਵਾਰ ਗੁਰਮਤਿ ਸਮਾਗਮ ਤੇ ਐਤਵਾਰ ਨੂੰ ਸੈਮੀਨਾਰ ਕਰਾਉਣ ਦਾ ਮਤਾ ਰੱਖਿਆ। ਜਿਸ ਨੂੰ ਸਾਰੇ ਮੈਂਬਰਾਂ ਨੇ ਸਵੀਕਾਰ ਕਰਦੇ ਹੋਏ ਸਮਾਗਮ ਲਈ ਬੀਬੀ ਹਰਪ੍ਰੀਤ ਕੌਰ ਖ਼ਾਲਸਾ ਕਥਾਵਾਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਪ੍ਰੋਫੈਸਰ ਹਰਜਿੰਦਰ ਸਿੰਘ ਸਭਰਾ ਕਥਾਵਾਚਕ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆ ਤੋਂ ਸਮਾਂ ਲੈਣ ਦਾ ਮਤਾ ਪਾਸ ਕੀਤਾ ਗਿਆ। ਇਸ ਉਪਰੰਤ ਗੁਰਮਤਿ ਲਾਇਬ੍ਰੇਰੀ, ਗੁਰੂ ਤੇਗ ਬਹਾਦਰ ਕਲੀਨਿਕਲ ਲੈਬੋਰੇਟਰੀ, ... Read Full Story
|
ਖੂੰਖਾਰ ਕੁੱਤੇ ਨੇ ਕੀਤੇ ਦੋ ਵਿਅਕਤੀ ਜ਼ਖ਼ਮੀ
ਅਬੋਹਰ, 8 ਫਰਵਰੀ (ਕੁਲਦੀਪ ਸਿੰਘ ਸੰਧੂ)-ਪਿੰਡ ਸਰਦਾਰਪੁਰਾ ਵਿਖੇ ਇਕ ਖੂੰਖਾਰ ਕੁੱਤੇ ਨੇ ਦੋ ਵਿਅਕਤੀਆਂ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਰਜਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਸਰਦਾਰਪੁਰਾ ਨੇ ਦੱਸਿਆ ਕਿ ਜਦ ਮੈਂ ਘਰੋਂ ਕਿਸੇ ਕੰਮ ਲਈ ਬਾਹਰ ਜਾ ਰਿਹਾ ਸੀ ਤਾਂ ਇਕ ਖੂੰਖਾਰ ਕੁੱਤੇ ਨੇ ਮੈਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸੇ ਦੌਰਾਨ ਜਦ ਮੈਨੂੰ ਰਵਿੰਦਰ ਕੁਮਾਰ ਪੁੱਤਰ ਵਿਸ਼ਨੂੰ ਕੁਮਾਰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਕੁੱਤੇ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੁੱਤੇ ਨੇ ਕੁੱਝ ਦਿਨਾਂ 'ਚ ਕਰੀਬ ਇਕ ਦਰਜਨ ਪਸ਼ੂ ਵੀ ਜ਼ਖਮੀ ਕੀਤੇ ਹਨ। ... Read Full Story
|
ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੇ ਨੱਤੀਆਂ, ਮੋਟਰਸਾਈਕਲ ਤੇ ਕੈਪਸੂਲ
ਫ਼ਿਰੋਜ਼ਪੁਰ, 8 ਫਰਵਰੀ (ਤਪਿੰਦਰ ਸਿੰਘ)-ਨੱਤੀਆਂ, ਮੋਟਰਸਾਈਕਲ ਅਤੇ ਕੈਪਸੂਲ ਸ਼ਬਦਾਂ ਦਾ ਉਪਰੀ ਨਜ਼ਰ ਵੇਖਣ ਨੂੰ ਦੂਰ ਦਾ ਵੀ ਸਬੰਧ ਨਹੀਂ ਲੱਗਦਾ, ਪ੍ਰੰਤੂ ਅੱਜ ਮਾਲਵੇ ਖੇਤਰ ਵਿਚ ਇਨ੍ਹਾਂ ਤਿੰਨਾਂ ਸ਼ਬਦਾਂ ਦਾ ਸੁਮੇਲ ਇਨ੍ਹਾਂ ਖ਼ਤਰਨਾਕ ਬਣ ਚੁੱਕਾ ਹੈ ਕਿ ਸਮਝ ਕੇ ਕੰਬਣੀ ਛੱਡ ਜਾਂਦੀ ਹੈ ਅਤੇ ਪੂਰੀ ਪੰਜਾਬੀ ਸੱਭਿਅਤਾ ਗਰਕਦੀ ਨਜ਼ਰ ਆਉਂਦੀ ਹੈ ਅਤੇ ਕਿਸੇ ਵਕਤ ਨੱਤੀਆਂ ਪਾਏ ਹੋਏ ਗੱਭਰੂਆਂ ਦੀ ਦਿਖ ਤੋਂ ਮੁਟਿਆਰਾਂ ਵਾਰੇ-ਵਾਰੇ ਜਾਂਦੀਆਂ ਸਨ। ਮੋਟਰਸਾਈਕਲ ਦੀ ਖੋਜ ਨੇ ਸਾਡੀ ਨੂੰ ਵਾਟ ਸੁਖਾਲਾ ਬਣਾ ਦਿੱਤਾ। ਕੈਪਸੂਲ ਤਾਂ ਸਾਡੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦੀ ਤਾਕਤ ਦਾ ਹਿੱਸਾ ਹੀ ਬਣ ਚੁੱਕੇ ਹਨ। ਅੱਜ ਜਦੋਂ ਕਿਸੇ ਨੱਤੀਆਂ ਪਾਏ ਨੌਜਵਾਨ ਨੂੰ ਮੋਟਰਸਾਈਕਲ ਤੋਂ ਉਤਰ ਕੇ ਕਿਸੇ ਦਵਾਈਆਂ ਦੀ ਦੁਕਾਨ 'ਚ ਵੜ੍ਹਦੇ ਦੇਖਦੇ ਹਾਂ ਤਾਂ ਹਕੀਕਤ ਕੁਝ ਹੋਰ ਹੀ ... Read Full Story
|
ਪਿੰਡਾਂ 'ਚ ਛੱਪੜਾਂ ਦੀ ਅਣਹੋਂਦ ਕਾਰਨ ਗੰਦੇ ਪਾਣੀ ਦੀ ਸਮੱਸਿਆ ਗੰਭੀਰ ਹੋਈ
ਮਮਦੋਟ, 8 ਫਰਵਰੀ (ਸੁਖਦੇਵ ਸੰਗਮ)-ਕਸਬਾ ਮਮਦੋਟ ਸਮੇਤ ਇਲਾਕੇ ਦੇ ਬਹੁਤੇ ਪਿੰਡਾਂ ਵਿਚ ਛੱਪੜਾਂ ਦੀ ਅਣਹੋਂਦ ਕਾਰਨ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਆਪਣੇ ਕਾਰਜ ਕਾਲ ਦੌਰਾਨ ਪੰਜਾਬ ਸਰਕਾਰ ਨੇ ਇਨ੍ਹਾਂ ਛੱਪੜਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਇਨ੍ਹਾਂ ਦੀ ਸਾਫ਼-ਸਫ਼ਾਈ ਕਰਾਉਣ ਦੀ ਯੋਜਨਾ ਉਲੀਕੀ ਸੀ, ਪ੍ਰੰਤੂ ਸਿਆਸੀ ਰੁਕਾਵਟਾਂ ਦੇ ਚਲਦਿਆਂ ਇਹ ਯੋਜਨਾ ਅਮਲੀ ਤੌਰ 'ਤੇ ਕਿਧਰੇ ਵੀ ਨਜ਼ਰ ਨਹੀਂ ਆਈ, ਜਿਸ ਕਾਰਨ ਪਿੰਡਾਂ ਵਿਚ ਬਚੇ-ਖੁਚੇ ਛੱਪੜਾਂ ਉਪਰ ਸਥਾਨਕ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਕਬਜ਼ਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੋਣ ਕਰਕੇ ਉਨ੍ਹਾਂ ਦੀ ਹੋਂਦ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ। ਕਰੀਬ 12 ਹਜ਼ਾਰ ਦੀ ਅਬਾਦੀ ਵਾਲੇ ਕਸਬਾ ਮਮਦੋਟ ਦੇ ਗੰਦੇ ਪਾਣੀ ਲਈ ਕੋਈ ਛੱਪੜ ਨਾ ਹੋਣ ਕਾਰਨ ਘਰਾਂ ... Read Full Story
|
ਡਾਕੇ ਦੀ ਤਿਆਰੀ ਕਰਦੇ 4 ਕਾਬੂ, 3 ਫਰਾਰ
ਫ਼ਿਰੋਜ਼ਪੁਰ, 8 ਫਰਵਰੀ (ਜਸਵਿੰਦਰ ਸਿੰਘ ਸੰਧੂ)-ਤੇਜ਼ ਹਥਿਆਰਾਂ ਨਾਲ ਲੈਸ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਡਾਕੇ ਦੀ ਤਿਆਰੀ ਕਰਦੇ ਸਮੇਂ ਪੁਲਿਸ ਨੇ ਛਾਪਾ ਮਾਰ ਕੇ ਰੰਗੇ ਹੱਥੀਂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕਰਦਿਆਂ 4 ਵਿਅਕਤੀਆਂ ਨੂੰ ਕਾਬੂ ਕਰ ਲੈਣ ਅਤੇ 3 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਸਿਟੀ ਦੇ ਐਸ. ਐਚ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਤੇਜ਼ ਹਥਿਆਰਾਂ ਨਾਲ ਲੈਸ ਗਲਤ ਭਾਵਨਾ ਨਾਲ ਲੈ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ 'ਚ ਬੈਠੇ ਹਨ। ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਨਰਿੰਦਰ ਸਿੰਘ ਨੇ ਤੁਰੰਤ ਪੁਲਿਸ ਪਾਰਟੀ ਸਮੇਤ ਛਾਪਾਮਾਰੀ ਕਰਦਿਆਂ ਆਰ. ਐਸ. ਡੀ. ਕਾਲਜ ਦੇ ਖੇਡ ਗਰਾਉਂਡ ਦੀ ਇਕ ਨੁੱਕਰ ਪਿੱਛੇ ਤੇਜ਼ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ... Read Full Story
|
ਜ਼ਿਲ੍ਹਾ ਫ਼ਿਰੋਜ਼ਪੁਰ 'ਚ 82 ਪ੍ਰਤੀਸ਼ਤ ਲੋਕਾਂ ਆਪਣੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ
ਫ਼ਿਰੋਜ਼ਪੁਰ, 31 ਜਨਵਰੀ (ਤਪਿੰਦਰ ਸਿੰਘ)-ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 82 ਪ੍ਰਤੀਸ਼ਤ ਪੋਲਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਡਾ: ਐਸ.ਕੇ. ਰਾਜੂ ਨੇ ਦੱਸਿਆ ਕਿ ਅੱਜ ਸਵੇਰੇ ਸ਼ਹਿਰਾਂ ਵਿਚ ਵੋਟਾਂ ਪਾਉਣ ਦੀ ਰਫ਼ਤਾਰ ਕਾਫੀ ਮੱਠੀ ਰਹੀ ਅਤੇ ਪਿੰਡਾਂ ਵਿਚ ਵੋਟਰਾਂ ਨੇ ਵੋਟਾਂ ਪਾਉਣ ਲਈ ਕਾਫੀ ਉਤਸ਼ਾਹ ਦਿਖਾਇਆ। ਤੇਜ਼ ਧੁੱਪ ਹੁੰਦਿਆਂ ਹੀ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਬੂਥਾਂ ਅੱਗੇ ਲੰਮੀਆਂ ਕਤਾਰਾਂ ਲਗਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿਚ ਦੁਪਹਿਰ ਤੱਕ 50 ਪ੍ਰਤੀਸ਼ਤ ਤੋਂ ਵੱਧ ਪੋਲਿੰਗ ਹੋ ਚੁੱਕੀ ਸੀ। ਇਕੱਤਰ ਜਾਣਕਾਰੀ ਜਾਣਕਾਰੀ ਅਨੁਸਾਰ ਤਕਰੀਬਨ ਚੋਣ ਬੂਥਾਂ ਅੱਗੇ ਨੌਜਵਾਨ ... Read Full Story
|