ਸ਼ਰਾਬ ਦੀਆਂ 200 ਪੇਟੀਆਂ ਸਮੇਤ ਇਕ ਕਾਬੂ
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਰਣਜੋਧ ਸਿੰਘ ਔਜਲਾ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਬਾਬੂ ਲਾਲ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਪੀ. ਡੀ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਸਰਹਿੰਦ ਨੇ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸੰਘੋਲ ਨੇੜੇ ਪੈਂਦੇ ਪਿੰਡ ਖੰਟ ਮਾਨਪੁਰ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕੈਂਟਰ 'ਚੋਂ ਵੱਖ-ਵੱਖ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 200 ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਸੀ. ਆਈ. ਏ. ਸਟਾਫ਼ ਸਰਹਿੰਦ ਵਿਖੇ ਸੱਦੀ ਗਈ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਟਾਫ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੈਂਟਰ ਪੀ. ... Read Full Story
|
ਪ੍ਰੋ. ਸੁਰਜੀਤ ਜੱਜ ਦੀ ਪੁਸਤਕ ''ਨਾ ਅੰਤ ਨਾ ਆਦਿ'' ਸਬੰਧੀ ਸਾਹਿਤਕ ਸਮਾਰੋਹ
ਚੰਡੀਗੜ੍ਹ, 13 ਫ਼ਰਵਰੀ (ਅਜਾਇਬ ਔਜਲਾ)-ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋ ਪ੍ਰੋ. ਸੁਰਜੀਤ ਜੱਜ ਦੀ ਨਵ ਪ੍ਰਕਾਸ਼ਿਤ ਪੁਸਤਕ ''ਨਾ ਅੰਤ ਨਾ ਆਦਿ'' ਦੇ ਸਬੰਧ ਵਿਚ ਕਰਵਾਇਆ ਗਿਆ ਸਾਹਿਤਕ ਸਮਾਰੋਹ ਨਿਵੇਕਲੀਆਂ ਪੈੜਾਂ ਪਾਉਣ 'ਚ ਸਫ਼ਲ ਰਿਹਾ। ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ 'ਚ ਪ੍ਰੋ. ਸੁਰਜੀਤ ਜੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ 2011 ਦੇ ਐਵਾਰਡ ਪ੍ਰਦਾਨ ਕਰਨ ਦੀ ਖੁਸ਼ੀ 'ਚ ਅਨੂਪ ਸਿੰਘ ਵਿਰਕ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਬਤੌਰ ਮੁੱਖ ਮਹਿਮਾਨ ਦੇ ਪ੍ਰੋ. ਸੁਰਜੀਤ ਜੱਜ ਨੂੰ ਸਨਮਾਨਤ ਕੀਤੇ ਜਾਣ ਦੀਆਂ ਰਸਮਾਂ ਵੀ ਅਦਾ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਉੱਘੇ ਸ਼ਾਇਰ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਸਿਰੀ ਰਾਮ ਅਰਸ਼, ਗੁਰਨਾਮ ਕੰਵਰ, ... Read Full Story
|
ਸਿੱਖਿਆ ਬੋਰਡ ਦੇ ਬਰਖਾਸਤ ਕਲਰਕਾਂ ਦਾ ਰੋਸ ਧਰਨਾ 1090ਵੇਂ ਦਿਨ ਵਿੱਚ ਸ਼ਾਮਿਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਫਰਵਰੀ (ਸ਼ੇਰਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਬਰਖਾਸਤ 134 ਕਲਰਕਾਂ ਦੀ ਬਹਾਲੀ ਵਾਸਤੇ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 1090ਵੇਂ ਦਿਨ ਵਿੱਚ ਪਹੁੰਚ ਗਿਆ। ਕਲਰਕਾਂ ਦੇ ਆਗੂ ਜਗਵਿੰਦਰ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਬਾਦਲ ਸਰਕਾਰ ਵੋਟਾਂ ਪੈਣ ਤੋਂ ਬਾਅਦ ਬੇਫਿਕਰ ਹੋਈ ਬੈਠੀ ਹੈ, ਪਰ ਬਰਖਾਸਤ 134 ਕਲਰਕਾਂ ਨੂੰ ਤਾਂ ਅਜੇ ਵੀ ਆਪਣੀ ਰੋਜ਼ੀ-ਰੋਟੀ ਦੇ ਇੱਕੋ-ਇੱਕ ਸਾਧਨ ਨੌਕਰੀ ਦਾ ਫਿਕਰ ਦਿਨ-ਰਾਤ ਸਤਾ ਰਿਹਾ ਹੈ। ਆਗੂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ 3 ਜਨਵਰੀ 2011 ਦੀ ਕੈਬਨਿਟ ਦੀ ਮੀਟਿੰਗ ਵਿੱਚ ਕਲਰਕਾਂ ਦੀ ਬਹਾਲੀ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਸੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਰਾਹੀਂ ਜੂਸ ਪਿਲਾ ਕੇ ਮਰਨ ਵਰਤ ਖੁੱਲ੍ਹਵਾ ਦਿੱਤਾ ਗਿਆ ਸੀ ਅਤੇ ਜਲਦੀ ਹੀ ਆਉਣ ਵਾਲੀ ਪਹਿਲੀ ... Read Full Story
|
ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ-ਡਾ: ਬੱਲ
ਪਟਿਆਲਾ, 13 ਫਰਵਰੀ (ਜ. ਸ. ਦਾਖਾ)-ਕੈਂਸਰ ਦੇ ਵੱਧ ਰਹੇ ਖਤਰੇ ਨੂੰ ਭਾਂਪਦਿਆਂ ਇਸ ਤੋਂ ਜਾਗ੍ਰਿਤੀ ਲਈ ਨਿਰਮਲ ਵਰਮਾ ਯਾਦਗਾਰੀ ਕੈਂਸਰ ਕਰਾਈ ਕੇਅਰ ਸੁਸਾਇਟੀ ਵੱਲੋਂ 4 ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਸੈਂਟਰਲ ਸਟੇਟ ਲਾਇਬ੍ਰੇਰੀ ਵਿਚ ਕੀਤਾ ਗਿਆ ਜਿਸ ਵਿਚ ਕੈਂਸਰ ਪ੍ਰਤੀ ਜਾਰਗੂਕਤਾ ਹਿੱਤ ਭਾਸ਼ਣ, ਨਾਟਕ, ਸਕਿੱਟਾ, ਕੋਰੀਓਗ੍ਰਾਫੀ ਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਪੈਥਾਲੋਜੀ ਵਿਭਾਗ ਦੇ ਮੁਖੀ ਤੇ ਕੈਂਸਰ ਰੋਗਾਂ ਦੇ ਮਾਹਿਰ ਡਾ: ਮਨਜੀਤ ਸਿੰਘ ਬੱਲ ਨੇ ਕਿਹਾ ਕਿ ਬਿਮਾਰੀਆਂ ਤਾਂ ਸਾਰੀਆਂ ਹੀ ਖਤਰਨਾਕ ਹਨ, ਕਿਉਂਕਿ ਇਨ੍ਹਾਂ ਨਾਲ ਵਿੱਤੀ, ਸਰੀਰਕ, ਦਿਮਾਗੀ ਤੌਰ 'ਤੇ ਮਰੀਜ਼ ਹੀ ਨਹੀਂ ਸਗੋਂ ਪਰਿਵਾਰ ਤੇ ਸਮਾਜ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਮਾਰੀਆਂ ਮਨੁੱਖੀ ਸਰੀਰ ਦੀਆਂ ਦੁਸ਼ਮਣ ਹਨ ਤੇ ... Read Full Story
|
ਚੋਰੀ ਕੀਤੇ ਡੀਜ਼ਲ ਤੇ ਪੈਟਰੋਲ ਗੱਡੀਆਂ ਦੇ 11 ਇੰਜਣ ਬਰਾਮਦ
ਚੰਡੀਗੜ੍ਹ, 13 ਫਰਵਰੀ (ਗੁਰਸੇਵਕ ਸਿੰਘ ਸੋਹਲ)-ਚੰਡੀਗੜ੍ਹ ਦੇ ਪਿੰਡ ਬੁੜੈਲ ਦੀ ਕਬਾੜੀ ਮਾਰਕੀਟ ਵਿਚ ਇਕ ਵਾਰ ਫੇਰ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਦੇ 11 ਇੰਜਣ ਬਰਾਮਦ ਕੀਤੇ ਹਨ। ਇਹ ਇੰਜਣ ਡੀਜਲ ਅਤੇ ਪੈਟਰੋਲ ਗੱਡੀਆਂ ਦੇ ਹਨ ਜੋਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਬੁੜੈਲ ਦੀ ਦੁਕਾਨ ਬਜਰੰਗ ਮੋਟਰਜ਼ ਤੋਂ ਬਰਾਮਦ ਕੀਤੇ। ਦੁਕਾਨ ਦਾ ਮਾਲਕ ਸੰਜੇ ਇਨ੍ਹਾਂ ਇੰਜਣਾਂ ਦੇ ਸੰਬੰਧ ਵਿਚ ਕੋਈ ਵੀ ਦਸਤਾਵੇਜ ਪੁਲਿਸ ਨੂੂੰ ਨਹੀਂ ਵਿਖਾ ਸਕਿਆ ਜਿਸ ਕਾਰਨ ਪੁਲਿਸ ਨੇ ਇਨ੍ਹਾਂ ਇੰਜਣਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹੁਣ ਪੁਲਿਸ ਵੱਲੋਂ ਇਨ੍ਹਾਂ ਇੰਜਣਾਂ ਦੇ ਅਸਲ ਵਾਲੀ ਵਾਰਸਾਂ ਦੀ ਭਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਨੇ ਇਸੇ ਕਬਾੜੀ ਮਾਰਕੀਟ ਵਿਚ ਦੁਕਾਨ ਮੁਕੇਸ਼ ਮੋਟਰਜ਼ ਤੋਂ ਆਰਜ਼ੀ ਨੰਬਰ ਵਾਲਾ ਇਕ ਸੀ.ਬੀ.ਜੈਡ ਮੋਟਰ ਸਾਈਕਲ ਬਰਾਮਦ ਕੀਤਾ ਜਿਸਦੀ ਹਾਲਤ ... Read Full Story
|
ਹਾਦਸੇ ਦੌਰਾਨ ਜ਼ਖ਼ਮੀ ਬਜ਼ੁਰਗ ਦੀ ਮੌਤ
ਜ਼ੀਰਕਪੁਰ, 13 ਫਰਵਰੀ (ਅਵਤਾਰ ਸਿੰਘ/ਸੈਣੀ)-ਜ਼ੀਰਕਪੁਰ-ਚੰਡੀਗੜ੍ਹ ਸੜਕ 'ਤੇ ਹੋਟਲ ਮੈਰੀਲੈਂਡ ਕੋਲ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ 72 ਸਾਲਾ ਬਜੁਰਗ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਹਾਦਸੇ ਲਈ ਕਥਿਤ ਦੋਸ਼ੀ ਮੋਟਰਸਾਈਕਲ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਅੰਬਾਲਾ ਸਿਟੀ ਜ਼ੀਰਕਪੁਰ ਤੋਂ ਅੰਬਾਲੇ ਵੱਲ ਜਾ ਰਿਹਾ ਸੀ, ਇਸ ਦੌਰਾਨ ਉਸਨੂੰ ਉਕਤ ਹੋਟਲ ਕੋਲ ਨਰੇਸ਼ਵਰ ਵਾਸੀ ਨਿਊ ਜਨਰੇਸ਼ਨ ਅਪਾਰਟਮੈਂਟ ਢਕੌਲੀ ਨੇ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ... Read Full Story
|
ਰੋਟਰੀ ਪਰਿਵਰਤਨ ਦੀ ਪ੍ਰੇਰਨਾ ਸ੍ਰੋਤ ਹੈ- ਡਾ: ਅਭਿਸ਼ੇਕ ਮਨੂ ਸਿੰਘਵੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਫਰਵਰੀ (ਕੇ. ਐਸ. ਰਾਣਾ)-ਸਾਲਾਂ ਤੋਂ ਰੋਟਰੀ ਪਰਿਵਰਤਨ ਦੀ ਪ੍ਰੇਰਨਾ ਸ੍ਰੋਤ ਰਹੀ ਹੈ ਅਤੇ ਰੋਟਰੀ ਦੁਆਰਾ ਮਾਨਵਤਾ ਦੀ ਸੇਵਾ ਅਸਲ 'ਚ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਡਾ: ਅਭਿਸ਼ੇਕ ਮਨੂ ਸਿੰਘਵੀ ਨੇ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਵਿਖੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਦੀ ਜ਼ਿਲ੍ਹਾ ਕਾਨਫਰੰਸ 'ਸੈਲੀਬ੍ਰੇਟਿੰਗ ਚੇਂਜ' ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਪੱਤਰਕਾਰ ਕੁਲਦੀਪ ਨਈਅਰ ਮੁੱਖ ਬੁਲਾਰੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੋ ਰੋਜ਼ਾ ਸਮਾਗਮ ਵਿੱਚ 1000 ਤੋਂ ਵੱਧ ਰੋਟੇਰੀਅਨਜ ਭਾਗ ਲੈ ਰਹੇ ਹਨ ਜੋ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉਤਰਾਂਚਲ ਦੇ ... Read Full Story
|
60 ਸਾਲਾ ਬਜ਼ੁਰਗ ਨੂੰ 7 ਸਾਲ ਦੀ ਸਜ਼ਾ
ਚੰਡੀਗੜ੍ਹ, 11 ਫਰਵਰੀ (ਪ.ਪ.)-ਮਾਰਚ 2011 ’ਚ ਮ¤ਖਣ ਮਾਜਰਾ ’ਚ ਹੋਏ 8 ਸਾਲਾ ਨਬਾਲਗਾ ਨਾਲ ਬਲਾਤਕਾਰਦੇ ਮਾਮਲੇ ’ਚ ਜ਼ਿਲ੍ਹਾ ਸੈਸ਼ਨ ਜ¤ਜ ਐ¤ਸ. ਕੇ. ਗੋਇਲ ਦੀ ਕੋਰਟ ਨੇ ਹ¤ਲੋਮਾਜਰਾ ਦੇ ਰਹਿਣ ਵਾਲੇ ਇਕ 60 ਸਾਲਾ ਵਿਅਕਤੀ ਨੂੰ ਦੋਸ਼ੀ ਪਾਉਂਦੇ ਹੋਏ 7 ਸਾਲ ਕੈਦ ਤੇ 2000 ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ 5 ਮਾਰਚ 2011 ਨੂੰ ਦੋਸ਼ੀ ਦਯਾ ਰਾਮ ਮ¤ਖਣ ਮਾਜਰਾ ਟਿਊਬਵੈ¤ਲ ’ਤੇ ਚੌਕੀਦਾਰ ਰਾਮ ਸਿੰਘ ਤੇ ਉਸ ਦੀ ਪਤਨੀ ਦੀ ਗੈਰ ਹਾਜ਼ਰੀ ’ਚ ਸਵੇਰੇ ਕਰੀਬ ਸਵਾ ਅ¤ਠ ਵਜੇ ਘਰ ’ਚ ਦਾਖਲ ਹੋਇਆ ਤੇ ਰਾਮ ਕੁਮਾਰ ਦੀ ਅ¤ਠ ਸਾਲਾ ਬ¤ਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਦਿ¤ਤਾ। ਪੁਲਸ ਨੂੰ ਘਟਨਾ ਦੀ ਜਾਣਕਾਰੀ ਰਾਮ ਕੁਮਾਰ ਦੀ ਪਤਨੀ ਨੇ ਦਿਤੀ ਸੀ।।ਉਸ ਨੇ ਪੁਲਸ ਨੂੰ ਦ¤ਸਿਆ ਸੀ ਕਿ ਉਹ ਸਵੇਰੇ ਕਰੀਬ 8 ਵਜੇ ਆਪਣੀਆਂ ਦੋ ਬ¤ਚੀਆਂ ਨੂੰ ਮ¤ਖਣ ਮਾਜਰਾ ਸਥਿਤ ਸਕੂਲ ’ਚ ਭੇਜਣ ਗਈ ... Read Full Story
|
ਉਦਯੋਗਪਤੀ ਦੀ ਪਤਨੀ ਤੋਂ ਡੇਢ ਲੱਖ ਦੇ ਗਹਿਣੇ ਝਪਟੇ
ਚੰਡੀਗੜ੍ਹ, 10 ਫਰਵਰੀ (ਗੁਰਪ੍ਰੀਤ ਸਿੰਘ ਨਿੱਝਰ)- ਚੰਡੀਗੜ੍ਹ ਦੇ ਸੈਕਟਰ 34 ਵਿਖੇ ਮੋਟਰ ਸਾਇਕਲ ਸਵਾਰ ਇਕ ਝਪਟ ਮਾਰ ਨੇ ਬੱਦੀ ਦੇ ਉਦਯੋਗਪਤੀ ਅਨੂਪ ਅਗਰਵਾਲ ਦੀ ਪਤਨੀ ਪੂਨਮ ਅਗਰਵਾਲ ਤੋਂ ਉਸ ਦਾ ਪਰਸ ਝਪਟ ਲਿਆ, ਜਿਸ ਵਿਚ ਕਿ ਡੇਢ ਲੱਖ ਰੁਪਏ ਦੇ ਗਹਿਣੇ ਸਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਸਵੇਰੇ ਸਵਾ ਗਿਆਰਾਂ ਵਜੇ ਦੇ ਲਗਭਗ ਉਸ ਦੀ ਪਤਨੀ ਬੇਟੀ ਨਾਲ ਰਿਕਸ਼ੇ 'ਤੇ ਘਰ ਆ ਰਹੀ ਸੀ, ਤਾਂ ਘਰ ਤੋਂ ਕੁੱਝ ਹੀ ਦੂਰੀ ਤੇ ਕਾਲੇ ਰੰਗ ਦੇ ਪਲਸਰ ਮੋਟਰ ਸਾਇਕਲ ਤੇ ਸਵਾਰ ਇਕ ਨੌਜਵਾਨ ਜਿਸ ਨੇ ਕਿ ਹੈਲਮਟ ਵੀ ਨਹੀਂ ਪਾਇਆ ਹੋਇਆ ਸੀ, ਨੇ ਰਿਕਸ਼ੇ ਦੇ ਪਿੱਛੇ ਮੋਟਰ ਸਾਇਕਲ ਲਗਾਕੇ ਪਰਸ ਝਪਟ ਲਿਆ ਅਤੇ ਬਿਨਾਂ ਰੁਕੇ ਫਰਾਰ ਹੋ ਗਿਆ। ਪਰਸ ਵਿਚ ਸੋਨੇ ਅਤੇ ਹੀਰੇ ਦੇ ਗਹਿਣਿਆਂ ਤੋਂ ਇਲਾਵਾ 5 ਹਜ਼ਾਰ ਰੁਪਏ ਦੀ ਨਕਦੀ ਵੀ ਸੀ। ਮੌਕੇ 'ਤੇ ਪੀ.ਸੀ.ਆਰ. ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ... Read Full Story
|
ਜਵਾਹਰ ਨਵੋਦਿਆ ਸਕੂਲ ਰਕੌਲੀ ਵਿਚ ਦਾਖਲੇ ਦੀ ਪ੍ਰੀਖਿਆ 12 ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਫਰਵਰੀ (ਸ਼ੇਰਗਿੱਲ)-ਜਵਾਹਰ ਨਵੋਦਿਆ ਸਕੂਲ ਰਕੌਲੀ (ਮੁਹਾਲੀ) ਵਿਚ ਛੇਵੀਂ ਸ਼੍ਰੇਣੀ ਦੇ ਦਾਖਲੇ ਲਈ ਜਿਹੜੇ ਵਿਦਿਆਰਥੀਆਂ ਨੇ ਦਾਖਲਾ ਫਾਰਮ ਭਰੇ ਸਨ, ਉਨ੍ਹਾਂ ਵਿਚ ਯੋਗ ਪਾਏ ਗਏ ਵਿਦਿਆਰਥੀਆਂ ਦਾ ਪੰਜਵੀਂ ਸ਼੍ਰੇਣੀ ਪੱਧਰ ਦਾ ਪੇਪਰ 12 ਫਰਵਰੀ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਲੈਣ ਲਈ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਦੀ ਮੀਟਿੰਗ 10 ਫਰਵਰੀ ਨੂੰ ਦੁਪਹਿਰ ਬਾਅਦ 3 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਹਾਲੀ ਦੇ ਦਫ਼ਤਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰਸ਼ਨ ਪੱਤਰ ਬੰਡਲ ਅਤੇ ਹੋਰ ਸਮੱਗਰੀ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 7 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ... Read Full Story
|
ਸੜਕੀ ਹਾਦਸੇ 'ਚ ਇੱਕ ਹੀ ਪਰਿਵਾਰ ਦੇ 4 ਮੈਂਬਰ ਜ਼ਖਮੀ
ਕੁਰਾਲੀ, 10 ਫਰਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਓਵਰ ਬ੍ਰਿਜ਼ ਉਤੇ ਅੱਜ ਦੋ ਕਾਰਾਂ ਵਿਚ ਹੋਈ ਟੱਕਰ ਤੋਂ ਬਾਅਦ ਇੱਕ ਕਾਰ ਪਲਟ ਗਈ। ਇਸ ਹਾਦਸੇ ਕਾਰਨ ਵਿਆਹ ਤੋਂ ਪਰਤ ਰਹੇ ਇੱਕ ਹੀ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ ਜਦਕਿ ਕਾਰਾਂ ਨੂੰ ਕਾਫੀ ਨੁਕਸਾਨ ਪੁੱਜਿਆ। ਸ਼ਹਿਰ ਦੀ ਰੂਪਨਗਰ ਰੋਡ ਦੇ ਪੁਲ ਉਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰੂਪਨਗਰ ਵੱਲ ਨੂੰ ਜਾ ਰਹੀ ਇੱਕ ਮਾਰੂਤੀ ਕਾਰ ਨੰਬਰ ਸੀ ਐਚ 03 ਈ 6644 ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਸਵਿਫਟ ਡਜ਼ਾਇਰ ਕਾਰ ਨੰਬਰ ਪੀ ਬੀ 65 ਐਲ 0345 ਨਾਲ ਜਾ ਟਕਰਾਈ। ਹਾਦਸੇ ਕਾਰਨ ਡਿਜ਼ਾਇਰ ਕਾਰ ਦੀ ਇੱਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਮਾਰੂਤੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਕਾਰਨ ਮਾਰੂਤੀ ਕਾਰ ਵਿਚ ਸਵਾਰ ਪਰਿਵਾਰ ਜੋ ਕਿ ਵਿਆਹ ਤੋਂ ਪਰਤ ਰਿਹਾ ਸੀ ਦੇ ਚਾਰ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ... Read Full Story
|
ਸੜਕੀ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ
ਖਰੜ, 10 ਫਰਵਰੀ (ਸੈਣੀ)-ਖਰੜ-ਲਾਂਡਰਾਂ ਰੋਡ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਹਾਦਸਿਆਂ ਵਾਲਾ ਰੋਡ ਬਣਦਾ ਜਾ ਰਿਹਾ ਹੈ। ਰੋਜ਼ਾਨਾ ਇਸ ਮਾਰਗ 'ਤੇ ਪਏ ਖੱਡਿਆਂ ਕਾਰਨ ਹਾਦਸੇ ਹੋ ਰਹੇ ਹਨ। ਸੜਕ ਦਾ ਇਕ ਹਿੱਸਾ ਖਸਤਾ ਹਾਲਤ 'ਚ ਹੋਣ ਕਾਰਨ ਵਾਹਨ ਚਾਲਕ ਖੱਬੇ ਹੱਥ ਚੱਲਣ ਦੀ ਬਜਾਏ ਸੱਜੇ ਹੱਥ ਚੱਲਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਸਕਿਊਰਟੀ ਗਾਰਡ ਹਰਨਰਿੰਦਰ ਸਿੰਘ ਵਾਸੀ ਰਣਜੀਤ ਨਗਰ ਜੋ ਲਾਂਡਰਾਂ ਦੀ ਤਰਫੋਂ ਆਪਣੇ ਸਕੂਟਰ 'ਤੇ ਆ ਰਿਹਾ ਸੀ ਤਾਂ ਖਰੜ ਵੱਲ ਤੋਂ ਸੜਕ ਦੇ ਸੱਜੇ ਪਾਸੇ ਆ ਰਹੇ ਟਰੱਕ ਨੇ ਮੋਟਰਸਾਈਕਲ ਸਵਾਰ 'ਚ ਸਿੱਧੀ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ 'ਚ ਭਰਤੀ ਕਰਾਇਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਵੇਖਦਿਆਂ ਉਸਨੂੰ ਚੰਡੀਗੜ੍ਹ ... Read Full Story
|
ਪੰਜਾਬ ਕਲਾ ਭਵਨ 'ਚ ਮਾਸਕ ਥੀਏਟਰ ਦੀਆਂ ਪੇਸ਼ਕਾਰੀਆਂ ਖੂਬ ਰਹੀਆਂ
ਚੰਡੀਗੜ੍ਹ, 10 ਫਰਵਰੀ (ਅਜਾਇਬ ਔਜਲਾ)-ਪੰਜਾਬ ਕਲਾ ਭਵਨ ਵਿਖੇ ਡਾ. ਐਮ.ਐਸ ਰੰਧਾਵਾ ਆਡੀਟੋਰੀਅਮ ਵਿਖੇ ਮਾਸਕ ਥੀਏਟਰ ਗਰੁੱਪ ਵੱਲੋਂ ਕਰਵਾਏ ਜਾ ਰਹੇ ਥੀਏਟਰ ਫੈਸਟੀਵਲ 'ਚ ਵਧੀਆ ਕਹਾਣੀਆਂ ਤੇ ਅਧਾਰਤ ਨਾਟਕ ਪੇਸ਼ਕਾਰੀਆਂ ਦਰਸ਼ਕਾਂ ਦੇ ਦਿਲ ਜਿੱਤਣ 'ਚ ਸਫ਼ਲ ਰਹੀਆਂ ਹਨ। ਇਸੇ ਲੜੀ ਵਿਚ ਡਾ. ਦੇਵਿੰਦਰ ਰਾਜ ਅੰਕਰ ਵੱਲੋਂ ਨਿਰਦੇਸ਼ਤ ਕੀਤੇ ਗਏ ਨਾਟਕ ''ਜਹਾਂ ਸੇ ਚਲੇ ਥੇ, ਵਰੀਂ ਆ ਗਏ ਹਨ'' ਦੀ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਨੇ ਉਤਸ਼ਾਹ ਨਾਲ ਮਾਣਿਆ। ਮਨਮੋਹਨ ਗੁਪਤਾ ਮੋਨੀ ਦੀ ਕਹਾਣੀ ਤੇ ਅਧਾਰਤ ਇਸ ਪੇਸ਼ਕਾਰੀ 'ਚ ਬਿਰਧ ਆਸ਼ਰਮ ਦੀ ਕਹਾਣੀ ਨੂੰ ਵਧੀਆ ਢੰਗ ਨਾਲ ਦਰਸਾਇਆ ਜੋ ਦਰਸ਼ਕਾਂ ਦੇ ਦਿਲਾਂ ਤੇ ਇਕ ਚੰਗੀ ਪੇਸ਼ਕਾਰੀ ਵਜੋਂ ਚਿਰਾਂ ਤੱਕ ਯਾਦ ਰਹੇਗੀ। ਇਸ ਪੇਸ਼ਕਾਰੀ ਵਿਚ ਉਨ੍ਹਾਂ ਬੱਚਿਆਂ ਦੇ ਕਿਰਦਾਰ ਨੂੰ ਵਿਖਾਇਆ ਗਿਆ, ਜੋ ਆਪਣੇ ਵਡੇਰੀ ਉਮਰ ਦੇ ਮਾਂ-ਬਾਪ ਨੂੰ ਆਪਣੇ ... Read Full Story
|
ਪੁਲਿਸ ਵੱਲੋਂ ਦੋ ਸਕੇ ਭਰਾ ਚੋਰੀ ਦੇ ਸਾਮਾਨ ਸਮੇਤ ਕਾਬੂ
ਕੁਰਾਲੀ, 10 ਫਰਵਰੀ (ਹਰਪ੍ਰੀਤ ਸਿੰਘ)-ਥਾਣਾ ਸਿੰਘਭਗਵੰਤਪੁਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਚੋਰ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋ ਸਕੇ ਭਰਾਵਾਂ ਨੂੰ ਚੋਰੀ ਕੀਤੇ ਸਮਾਨ, ਮੋਟਰਸਾਈਕਲ ਅਤੇ ਅੱਧੀ ਦਰਜ਼ਨ ਮੋਬਾਇਲ ਫੋਨਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਇਕ ਪ੍ਰੈਸ ਕਾਨਫਰੰਸ ਦੌਰਾਨ ਸਿੰਘਭਗਵੰਤਪੁਰਾ ਪੁਲਿਸ ਦੁਆਰਾ ਕਾਬੂ ਕੀਤੇ ਕਥਿਤ ਚੋਰ ਅਤੇ ਸਮਾਨ ਨੂੰ ਪੇਸ਼ ਕਰਦਿਆਂ ਮਾਮਲੇ ਦੇ ਜਾਂਚ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਮਿਲਣ 'ਤੇ ਪਿੰਡ ਬੰਨ੍ਹਮਾਜਰਾ ਦੇ ਬੱਸ ਅੱਡੇ ਤੋਂ ਸਿਮਰਨ ਸਿੰਘ ਅਤੇ ਬਲਿਹਾਰ ਸਿੰਘ ਨਾਮੀਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਸੁੱਖੀ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸੇ ਦੌਰਾਨ ... Read Full Story
|
ਆਂਗਣਵਾੜੀ ਮੁਲਾਜ਼ਮ ਯੂਨੀਅਨਲ ਵੱਲੋਂ ਸੀ. ਡੀ. ਪੀ. ਓ. ਨੂੰ ਦਿੱਤਾ ਮੰਗ ਪੱਤਰ
ਖਰੜ, 10 ਫਰਵਰੀ (ਜੰਡਪੁਰੀ)-ਅੱਜ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਖਰੜ ਬਲਾਕ 1-2 ਦੀਆਂ ਸਮਾਜਿਕ ਸੁਰੱਖਿਆ ਅਫ਼ਸਰਾਂ ਨੂੰ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਸੀ. ਡੀ. ਪੀ. ਓ ਨੇ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੀਆਂ ਅਹੁੱਦੇਦਾਰਾਂ ਜਸਵੀਰ ਕੌਰ ਭਾਗੋਮਾਜਰਾ, ਰਜਵੰਤ ਕੌਰ ਬਰੌਲੀ, ਹਰਜਿੰਦਰ ਕੌਰ ਬੱਲੋਮਾਜਰਾ ਅਤੇ ਮੇਹਰ ਕੌਰ ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਤਿੰਨ ਸਾਲ ਦੇ ਬੱਚੇ ਦਾਖਲ ਨਾ ਕੀਤੇ ਜਾਣ ਕਿਉਂਕਿ ਬੱਚੇ ਪਹਿਲਾਂ ਹੀ ਆਂਗਨਵਾੜੀ ਸੈਂਟਰਾਂ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਹੀ ਇਹ ਮਸਲਾ ... Read Full Story
|
ਤਿੰਨ ਦੁਕਾਨਾਂ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਇਥੋਂ ਦੇ ਫੇਜ਼ 1 ਵਿਚ ਸ਼ਹੀਦ ਭਗਤ ਸਿੰਘ ਮਾਰਕੀਟ ਵਿਚ ਦੇਰ ਰਾਤ 3 ਦੁਕਾਨਾਂ ਨੂੰ ਅਚਾਨਕ ਅੱਗ ਲੱਗ ਜਾਣ ਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਸਬੰਧੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੀਟਾ ਰਾਣੀ ਬਰਤਨਾ ਦੀ ਦੁਕਾਨ ਚਲਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਰਾਤ ਨੂੰ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਏ ਸਨ। ਉਨ੍ਹਾਂ ਕਿਹਾ ਕਿ ਦੇਰ ਰਾਤ 2 ਵਜੇ ਦੇ ਕਰੀਬ ਮਾਰਕੀਟ ਵਿਚੋਂ ਚੌਕੀਦਾਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਿੰਨ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਇਸ ਮੌਕੇ ਖਲੀਦ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦਾ ਬਰਤਨ ਵੇਚਣ ਦਾ ਕੰਮ ਹੈ, ਇਸ ਅੱਗ ਦੇ ਕਾਰਨ 25 ਹਜ਼ਾਰ ... Read Full Story
|
ਨੌਕਰੀ ਮੇਲੇ 'ਚ ਇੰਡੋ ਗਲੋਬਲ ਕਾਲਜ ਦੇ 9 ਵਿਦਿਆਰਥੀ ਚੁਣੇ ਗਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਫਰਵਰੀ (ਕੇ. ਐਸ. ਰਾਣਾ)-ਚੰਡੀਗੜ੍ਹ ਦੇ ਨਾਲ ਲਗਦੇ ਪਿੰਡ ਅਭੀਪੁਰ ਵਿਖੇ ਇੰਡੋ ਗਲੋਬਲ ਕਾਲਜ ਵਿਖੇ ਫਿਨਲੈਂਡ ਦੀ ਕੰਪਨੀ ਬੈਸਬਰੇ ਦੁਆਰਾ ਨੌਕਰੀ ਮੇਲਾ ਲਗਾਇਆ ਗਿਆ। ਇਸ ਮੌਕੇ ਕੰਪਨੀ ਨੇ ਕਾਲਜ ਦੇ ਕੰਪਿਊਟਰ ਸਾਇੰਸ ਤੇ ਆਈ. ਟੀ. ਆਖਰੀ ਸਾਲ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀ ਨੇ 3 ਲੱਖ ਰੁਪਏ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ। ਵਿਦਿਆਰਥੀਆਂ ਦੀ ਚੋਣ ਤੋਂ ਪਹਿਲਾਂ ਦੋ ਲਿਖਤੀ ਟੈਸਟ ਲਏ ਗਏ ਅਤੇ ਬਾਅਦ ਵਿਚ ਗਰੁੱਪ ਡਿਸਕਸ਼ਨ ਕਰਵਾਇਆ ਗਿਆ। ਇਸ ਨੌਕਰੀ ਮੇਲੇ 'ਚ ਕਾਫੀ ਗਿਣਤੀ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਸਿਰਫ 9 ਵਿਦਿਆਰਥੀਆਂ ਨੂੰ ਹੀ ਨੌਕਰੀ ਲਈ ਚੁਣਿਆ ਗਿਆ। ਇੰਡੋ ਗਲੋਬਲ ਕਾਲਜ ਦੇ ਚੇਅਰਮੈਨ ਸੁਖਦੇਵ ਕੁਮਾਰ ਸਿੰਗਲਾ ਨੇ ਚੁਣੇ ਹੋਏ ਵਿਦਿਆਰਥੀਆਂ ਦੇ ਚੰਗੇ ... Read Full Story
|
ਚੋਰੀ ਦੇ ਮੋਟਰਸਾਈਕਲ 'ਤੇ ਝੂਟਾ ਲੈਣ ਆਏ ਕਾਬੂ
ਚੰਡੀਗੜ੍ਹ 8 ਫਰਵਰੀ (ਗੁਰਪ੍ਰੀਤ ਸਿੰਘ ਨਿੱਝਰ)- ਚੋਰੀ ਦੇ ਮੋਟਰਸਾਈਕਲ 'ਤੇ ਝੂਟਾ ਲੈਣ ਦੇ ਲਾਲਚ ਨੇ ਦੋ ਵਾਹਨ ਚੋਰਾਂ ਨੂੰ ਸੀਖਾਂ ਪਿੱਛੇ ਪਹੁੰਚਾ ਦਿੱਤਾ। ਪੁਲਿਸ ਦੇ ਧੱਕੇ ਚੜ੍ਹਨ 'ਤੇ ਇਨ੍ਹਾਂ ਤੋਂ ਨਾ ਸਿਰਫ਼ ਚੋਰੀ ਦੇ ਸੱਤ ਹੋਰ ਵਾਹਨ ਬਰਾਮਦ ਹੋਏ ਬਲਕਿ ਚੋਰੀ ਦੇ ਛੇ ਮਾਮਲਿਆਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਦਾ ਵੀ ਪਤਾ ਲੱਗਾ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀ. ਸੀ.ਆਰ. ਅਤੇ ਥਾਣਾ ਸੈਕਟਰ 39 ਦੀ ਪੁਲਿਸ ਨੇ ਸਾਂਝੀ ਨਾਕੇਬੰਦੀ ਦੌਰਾਨ ਚੰਡੀਗੜ੍ਹ ਦੇ ਨੰਬਰ ਵਾਲੇ ਇਕ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ ਦੀਪਕ ਉਰਫ਼ ਕਾਲਾ ਅਤੇ ਅਰੂਣ ਉਰਫ਼ ਪੁੰਗੀ ਵਾਸੀ ਡੱਡੂ ਮਾਜਰਾ ਕਲੋਨੀ ਨੂੰ ਇਸ ਲਈ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿਚ ਲਿਆ ਸੀ, ਕਿਉਂਕਿ ਮੋਟਰਸਾਈਕਲ ਦੀ ਰਜਿਸਟਰੇਸ਼ਨ ਅਤੇ ਨੰਬਰ ਪਲੇਟ 'ਤੇ ਲਿਖੇ ਨੰਬਰਾਂ ਵਿਚ ਫ਼ਰਕ ਸੀ ਪਰ ਜਦੋਂ ਥਾਣਾ 39 ... Read Full Story
|
ਉਮਰ ਤੋਂ ਨਹੀਂ ਦਿਲ ਤੋਂ ਬਣਦੇ ਨੇ ਰਿਸ਼ਤੇ- ਅਦਾਕਾਰ ਸੰਦਿਤ ਤਿਵਾੜੀ
ਚੰਡੀਗੜ੍ਹ 8 ਫਰਵਰੀ (ਅਜਾਇਬ ਔਜਲਾ)- 'ਟੈਗੋਰ ਥੀਏਟਰ ਚੰਡੀਗੜ੍ਹ ਦੀ ਰੰਗ-ਮੰਚ ਦੀ ਸਟੇਜ ਮੇਰੇ ਅਭਿਨੈ ਖੇਤਰ ਲਈ ਜਿੱਥੇ ਕਾਰਗਰ ਸਾਬਤ ਹੋਈ ਹੈ ਉਥੇ ਸੂਝਵਾਨ ਨਿਰਦੇਸ਼ਕ ਉਮੇਸ਼ ਕਾਂਤ ਵੱਲੋਂ ਦਿੱਤਾ ਨਿਰਦੇਸ਼ਨ ਵੀ ਅਭਿਨੈ ਦੀ ਬਾਰੀਕੀਆਂ ਪ੍ਰਤੀ ਲਾਹੇਵੰਦ ਸਾਬਤ ਹੋਇਆ ਹੈ।' ਇਹ ਵਿਚਾਰ ਲੜੀਵਾਰ ''ਮੀ, ਆਜੀ ਔਰ ਸਾਹਿਬ'' 'ਚ ਮੁੱਖ ਭੂਮਿਕਾ ਅਦਾ ਕਰ ਰਹੇ ਅਦਾਕਾਰ ਸੰਦਿਤ ਤਿਵਾੜੀ ਵੱਲੋਂ 'ਅਜੀਤ' ਨਾਲ ਪ੍ਰਗਟਾਏ ਗਏ। 6 ਫਰਵਰੀ ਤੋਂ ਇਮੇਜ਼ਨ ਟੈਲੀਵੀਜ਼ਨ ਤੋਂ ਪ੍ਰਾਈਮ ਟਾਈਮ ਤੇ ਸ਼ੁਰੂ ਹੋਏ ਉਪਰੋਕਤ ਲੜੀਵਾਰ ਬਾਰੇ ਗੱਲ ਕਰਦਿਆਂ ਸੰਦਿਤ ਤਿਵਾੜੀ ਨੇ ਕਿਹਾ ਕਿ ਇਹ ਇਕ ਅਜਿਹਾ ਫਿਕਸ਼ਨ ਸ਼ੋਅ ਹੈ ਜਿਸ ਦੀ ਪੇਸ਼ਕਾਰੀ ਕਹਾਣੀ ਪੱਖੋਂ ਹੋਰ ਵੀ ਵਿਲੱਖਣ ਹੈ। ਚੰਡੀਗੜ੍ਹ ਤੋਂ ਇੰਜੀਨੀਅਰਿੰਗ ਤੇ ਉਪਰੰਤ ਐਮ.ਬੀ.ਏ. ਕਰਨ 'ਤੇ ਮੁੰਬਈ ਫਿਲਮ ਨਗਰੀ ਪੁੱਜੇ ਅਦਾਕਾਰ ਸੰਦਿਤ ਤਿਵਾੜੀ ... Read Full Story
|
ਬਿਨਾਂ ਸਬੂਤ ਉਪ-ਕੁਲਪਤੀ 'ਤੇ ਉਂਗਲ ਨਾ ਉਠਾਈ ਜਾਵੇ - ਡਾ. ਅਰੋੜਾ
ਚੰਡੀਗੜ੍ਹ, 8 ਫਰਵਰੀ (ਗੁਰਸੇਵਕ ਸਿੰਘ ਸੋਹਲ)-ਪੰਜਾਬ ਯੂਨੀਵਰਸਿਟੀ ਦੇ ਉਪ- ਕੁਲਪਤੀ ਪ੍ਰੋ. ਆਰ. ਸੀ. ਸੋਬਤੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਿਖੇ ਗਏ ਖੋਜ ਪਰਚਿਆਂ (ਰਿਸਰਚ ਪੇਪਰਾਂ) 'ਤੇ ਉਠੇ ਵਿਵਾਦ ਬਾਰੇ ਵਰਸਿਟੀ ਦੇ ਸੀਨੀਅਰ ਸਿੰਡੀਕੇਟ ਮੈਂਬਰ ਡਾ. ਮੁਕੇਸ਼ ਅਰੋੜਾ ਨੇ ਕਿਹਾ ਹੈ ਕਿ ਬਿਨਾਂ ਸਬੂਤ ਉਪ- ਕੁਲਪਤੀ ਦੇ ਰਿਸਰਚ ਪੇਪਰਾਂ 'ਤੇ ਉਂਗਲ ਉਠਾਉਣਾ ਰਾਜਨੀਤਿਕ ਭਾਵਨਾ ਨਾਲ ਕੀਤੀ ਗਈ ਇਕ ਸ਼ਰਾਰਤ ਹੈ ਅਤੇ ਇਸ ਸ਼ਰਾਰਤ ਦੇ ਜ਼ਿੰਮੇਵਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਡਾ. ਅਰੋੜਾ ਨੇ ਕਿਹਾ ਕਿ ਕੋਈ ਵੀ ਮਿਹਨਤੀ ਰਿਸਰਚ ਸਕਾਲਰ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਪਣੀ ਸਮਰੱਥਾ ਅਨੁਸਾਰ ਖੋਜ ਕਾਰਜ ਕਰ ਸਕਦਾ ਹੈ ਅਤੇ ਰਿਸਰਚ ਪੇਪਰ ਲਿਖ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਸੋਬਤੀ ਆਪਣਾ ਬਹੁਤਾ ਸਮਾਂ, ਐਥੋਂ ਤੱਕ ਕਿ ਛੁੱਟੀ ਵਾਲਾ ਦਿਨ ਵੀ ... Read Full Story
|