ਨਗਰ ਕੌਂਸਲ ਸੰਗਰੂਰ ਲਈ ਬਣੇਗਾ ਨਵਾਂ ਦਫ਼ਤਰ
ਸੰਗਰੂਰ, 13 ਫਰਵਰੀ (ਸ.ਸ. ਫੁੱਲ) - ਨਗਰ ਕੌਂਸਲ ਸੰਗਰੂਰ ਦਾ ਮੌਜੂਦਾ ਦਫ਼ਤਰ ਢਾਹ ਕੇ ਇੱਥੇ ਨਵੇਂ ਦਫ਼ਤਰ ਦੀ ਉਸਾਰੀ ਹੋਵੇ ਜਾਂ ਨਗਰ ਕੌਂਸਲ ਦੀ ਉਭਾਵਾਲ ਰੋਡ ਉਤੇ ਪਈ ਜਗ੍ਹਾ ਉਤੇ ਵਧੀਆ ਇਮਾਰਤ ਬਣਾ ਕੇ ਦਫ਼ਤਰ ਉਥੇ ਲਿਜਾਇਆ ਜਾਵੇ, ਇਸ ਸਬੰਧੀ ਵਿਚਾਰ ਵਟਾਂਦਰਾ ਜਾਰੀ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ. ਸੁਰਜੀਤ ਸਿੰਘ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਨਗਰ ਕੌਂਸਲ ਦੇ ਮੈਂਬਰਾਂ ਦਾ ਸਦਨ ਹੀ ਕਰ ਸਕਦਾ ਹੈ। ਉਨ੍ਹਾਂ ਮੰਨਿਆ ਕਿ ਅਜੇ ਗੱਲਬਾਤ ਚੱਲ ਰਹੀ ਹੈ ਕਿ ਦਫ਼ਤਰ ਦੀ ਮੌਜੂਦਾ ਇਮਾਰਤ ਢਾਹ ਕੇ ਇੱਥੇ ਹੀ ਦਫ਼ਤਰ ਦੀ ਨਵੀਂ ਉਸਾਰੀ ਕੀਤੀ ਜਾਵੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦੀ ਪਹੁੰਚ ਵਿਚ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਫ਼ੰਡਾਂ ਦੀ ਪ੍ਰਾਪਤੀ ਉਤੇ ਨਿਰਭਰ ਕਰਦਾ ਹੈ। ਫ਼ੰਡਾਂ ਦੀ ਪ੍ਰਾਪਤੀ ਲਈ ਨਗਰ ਕੌਂਸਲ ... Read Full Story
|
ਕੈਨੇਡਾ ਦਾ ਡਰਾਈਵਿੰਗ ਲਾਇਸੰਸ ਪੰਜਾਬ ਦੀ ਪੀ. ਸੀ. ਐਸ. ਪ੍ਰੀਖਿਆ ਨਾਲੋਂ ਔਖਾ
ਸੰਗਰੂਰ, 13 ਫਰਵਰੀ (ਸ.ਸ. ਫੁੱਲ) - ਕੈਨੇਡਾ ਤੋਂ ਪਹੁੰਚੇ ਪ੍ਰਵਾਸੀ ਭਾਰਤੀ ਡਾ. ਇਸ਼ਪ੍ਰੀਤ ਰਾਣੂ ਨੇ ਕਿਹਾ ਹੈ ਕਿ ਕੈਨੇਡਾ ਅਤੇ ਭਾਰਤ ਦੇ ਸਭਿਆਚਾਰ ਅਤੇ ਨਿਯਮਾਂ ਵਿਚ ਢੇਰ ਅੰਤਰ ਹੈ। ਡਾ. ਰਾਣੂ ਸਾਇੰਟੇਫਿਕ ਅਵੇਅਰਨੈਸ ਐਂਡ ਵੈਲਫੇਅਰ ਫੋਰਮ ਅਤੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਵੱਲੋਂ ਕੈਨੇਡਾ ਦੇ ਸਮਾਜਿਕ ਪ੍ਰਬੰਧਾਂ ਬਾਰੇ ਹੋਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਸਰਕਾਰੀ ਸਕੂਲ ਵੀ ਹਨ ਅਤੇ ਪ੍ਰਾਈਵੇਟ ਵੀ ਪਰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਏਨਾ ਉਚਾ ਹੈ ਕਿ ਲੋਕ ਪ੍ਰਾਈਵੇਟ ਸਕੂਲਾਂ ਦੀ ਥਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਨੂੰ ਪਹਿਲ ਦਿੰਦੇ ਹਨ। ਉਥੇ ਬੱਚਿਆਂ ਨੂੰ ਅਧਿਆਪਕ, ਡਾਕਟਰ, ਇੰਜਨੀਅਰ ਜਾਂ ਵਕੀਲ ਬਣਨ ਲਈ ਮਾਪਿਆਂ ਵੱਲੋਂ ਦਬਾਓ ਨਹੀਂ ਪਾਇਆ ਜਾਂਦਾ ... Read Full Story
|
ਰਾਤ ਸਮੇਂ 7 ਮੱਝਾਂ ਚੋਰੀ ਹੋਣ ਦਾ ਮਾਮਲਾ ਦਰਜ
ਪਾਤੜਾਂ, 13 ਫਰਵਰੀ (ਕੰਬੋਜ, ਖਾਲਸਾ)-ਬੀਤੀ ਰਾਤ ਪਿੰਡ ਖਾਂਨੇਵਾਲ ਅਤੇ ਸੇਲਵਾਲਾ ਦੇ ਵਿੱਚੋਂ 7 ਮੱਝਾਂ ਚੋਰਾਂ ਨੇ ਚੋਰੀ ਕਰ ਲਈਆਂ ਜਿਹਨਾਂ ਦੀ ਭਾਲ ਕਰਨ ਤੇ ਕੋਈ ਵੀ ਸੁਰਾਗ ਨਹੀ ਲੱਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਅਗਿਆਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਨ ਮਗਰੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਖਾਂਨੇਵਾਲ ਦੇ ਸੁਮਨ ਰਾਮ ਪੁੱਤਰ ਪਿਆਰਾ ਰਾਮ ਨੇ ਪੁਲਿਸ ਨੂੰ ਸੂਚਨਾਂ ਦਿੱਤੀ ਕਿ ਉਸ ਨੇ ਆਪਣੀਆਂ ਮੱਝਾਂ ਰਾਤ ਨੂੰ ਸੌਣ ਤੋ ਪਹਿਲਾਂ ਮਕਾਨ ਅੰਦਰ ਬੰਨੀਆਂ ਸਨ।ਸ ਵੇਰੇ ਉੱਠ ਕੇ ਜਦੋ ਦੇਖਿਆ ਤਾਂ ਉਸ ਦੀਆਂ ਇਹ 4 ਮੱਝਾਂ ਗਾਇਬ ਸਨ। ਇਸੇ ਤਰਾਂ ਹੀ ਪਿੰਡ ਸੇਲਵਾਲਾ ਦੇ ਮਲਕੀਤ ਸਿੰਘ ਪੁੱਤਰ ਦਾਰਾ ਰਾਮ ਨੇ ਪੁਲਿਸ ਨੂੰ ਸੂਚਨਾਂ ਦਿੱਤੀ ਕਿ ਉਸ ਦੀਆ ਤਿੰਨ ਮੱਝਾਂ ਰਾਤ ਨੂੰ ਚੋਰੀ ਹੋ ਗਈਆਂ। ਉਹਨਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਕੋਈ ਪਤਾ ... Read Full Story
|
ਡੀਲਰ, ਥਾਣੇਦਾਰ ਤੇ ਸਰਕਾਰ ਨੂੰ ਮੁਆਵਜ਼ਾ ਵਿਆਜ਼ ਸਮੇਤ ਅਦਾ ਕਰਨ ਦਾ ਸੁਣਾਇਆ ਹੁਕਮ
ਭਵਾਨੀਗੜ੍ਹ, 13 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) -13 ਸਾਲ ਪਹਿਲਾਂ ਇੱਕ ਕਥਿਤ ਝੂਠੇ ਕੇਸ ਵਿਚ ਸ਼ਹਿਰ ਦੇ ਇੱਕ ਮਿਠਾਈਆਂ ਦੀ ਦੁਕਾਨ ਦੇ ਮਾਲਕ ਨੂੰ ਫਸਾਉਣ ਦੇ ਦੋਸ਼ ਵਿਚ ਮਾਨਯੋਗ ਅਦਾਲਤ ਵੱਲੋਂ ਇੱਕ ਕੋਲਡ ਡਰਿੰਕ ਕੰਪਨੀ ਦੇ ਡੀਲਰ ਅਤੇ ਪੁਲਿਸ ਦੇ ਇਕ ਥਾਣੇਦਾਰ ਸਮੇਤ ਪੰਜਾਬ ਸਰਕਾਰ ਨੂੰ ਹਰਜਾਨੇ ਵਜੋਂ 75000 ਰੁਪਏ ਸਮੇਤ 6 ਪ੍ਰਤੀਸ਼ਤ ਸਾਲਾਨਾ ਵਿਆਜ ਅਤੇ ਅਦਾਲਤੀ ਖ਼ਰਚ ਅਦਾ ਕਰਨ ਦਾ ਹੁਕਮ ਸੁਣਾਏ ਜਾਣ ਦਾ ਸਮਾਚਾਰ ਮਿਲਿਆ ਹੈ। ਅਪੀਲ ਕਰਤਾ ਨਰਾਤਾ ਰਾਮ ਗੋਇਲ ਨੇ ਦੱਸਿਆ ਕਿ ਉਸ ਦਾ ਸਥਾਨਕ ਸ਼ਹਿਰ ਦੇ ਇੱਕ ਕੋਲਡ ਡਰਿੰਕ ਕੰਪਨੀ ਦੇ ਡੀਲਰ ਨਾਲ ਜਾਇਦਾਦ ਦਾ ਝਗੜਾ ਚੱਲਦਾ ਸੀ ਜਿਸ ਦੇ ਚਲਦਿਆਂ ਉਸ ਨੇ ਉਕਤ ਡੀਲਰ ਤੋਂ ਉਕਤ ਕੰਪਨੀ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ। ਇਸੇ ਕਥਿਤ ਰੰਜਿਸ਼ ਦੇ ਕਾਰਨ ਉਕਤ ਡੀਲਰ ਨੇ 1998 ਵਿਚ ਕਥਿਤ ਤੌਰ 'ਤੇ ਉਸ ਸਮੇਂ ਭਵਾਨੀਗੜ੍ਹ ਥਾਣੇ ... Read Full Story
|
ਸੁਤੰਤਰਤਾ ਸੰਗਰਾਮੀ ਮੁਖਤਿਆਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਸੰਗਰੂਰ, 13 ਫਰਵਰੀ (ਸ.ਸ. ਫੁੱਲ) - ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਵਿਖੇ ਅੱਜ ਸੁਤੰਤਰਤਾ ਸੰਗਰਾਮੀ ਸ. ਮੁਖਤਿਆਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਭਾਰਤ ਦੀ ਸੁਤੰਤਰਤਾ ਲਹਿਰ ਵਿਚ ਵਧ ਚੜ੍ਹ ਕੇ ਭਾਗ ਲੈਣ ਵਾਲੇ ਸ. ਮੁਖਤਿਆਰ ਸਿੰਘ ਦੇ ਅੱਜ ਅੰਤਿਮ ਸਸਕਾਰ ਸਮੇਂ ਵਧੀਕ ਡਿਪਟੀ ਕਮਿਸ਼ਨਰ ਸ. ਪ੍ਰੀਤਮ ਸਿੰਘ ਜੌਹਲ ਅਤੇ ਡੀ.ਐਸ.ਪੀ. ਦਿੜ੍ਹਬਾ ਸ੍ਰੀ ਬਲਵਿੰਦਰ ਸਿੰਘ ਨੇ ਮ੍ਰਿਤਕ ਦੇਹ ਉਤੇ ਫ਼ੁੱਲ ਅਰਪਿਤ ਕੀਤੇ। ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਉਤੇ ਤਿਰੰਗਾ ਝੰਡਾ ਪਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰ ਕੇ ਹਵਾਈ ਫ਼ਾਇਰ ਰਾਹੀਂ ਸ. ਮੁਖਤਿਆਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਥੇ ਮੌਜੂਦ ਸ਼ਖਸੀਅਤਾਂ ਵੱਲੋਂ 2 ਮਿੰਟ ਦਾ ਮੋਨ ਧਾਰਨ ਕੀਤਾ ... Read Full Story
|
ਸ਼ਹਿਰ ਦੇ ਵਿਕਾਸ ਲਈ ਰੱਖੇ ਨੀਂਹ ਪੱਥਰ, ਪੱਥਰ ਬਣ ਕੇ ਹੀ ਰਹਿ ਗਏ
ਲਹਿਰਾਗਾਗਾ, 13 ਫਰਵਰੀ (ਅਸ਼ੋਕ ਗਰਗ) - ਨਗਰ ਕੌਂਸਲ ਲਹਿਰਾਗਾਗਾ ਦੇ ਕੌਂਸਲਰਾਂ ਦੇ ਆਪਸੀ ਕਾਟੋ ਕਲੇਸ਼ ਦਾ ਖਮਿਆਜਾ ਇਥੋਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਰੋੜਾਂ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਆਈ ਹੈ ਪਰ ਵਰਤੀ ਨਹੀਂ ਗਈ। ਸ਼ਹਿਰ ਦੇ ਵਿਕਾਸ ਲਈ ਪੰਜ ਸਾਲ ਪਹਿਲਾਂ ਜੋ ਨੀਂਹ ਪੱਥਰ ਰੱਖੇ ਗਏ ਸੀ ਉਹ ਸਿਰਫ਼ ਪੱਥਰ ਹੀ ਸਾਬਿਤ ਹੋ ਰਹੇ ਹਨ। ਅਜਿਹੀ ਹੀ ਇਕ ਮਿਸਾਲ 2009 ਵਿਚ ਰੱਖੇ ਇਕ ਨੀਂਹ ਪੱਥਰ ਤੋਂ ਮਿਲਦੀ ਹੈ। ਨਗਰ ਕੌਂਸਲ ਅਧਿਕਾਰੀਆਂ ਨੇ ਮਾਰਕੀਟ ਕਮੇਟੀ ਦਫ਼ਤਰ ਤੋਂ ਮੀਟ ਮਾਰਕੀਟ ਤੱਕ ਗੰਦੇ ਨਾਲੇ ਨੂੰ ਅੰਡਰ ਗਰਾਉਂਡ ਕਰਨ ਲਈ ਇਕ ਨੀਂਹ ਪੱਥਰ 21 ਦਸੰਬਰ 2009 ਨੂੰ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਰਖਵਾਇਆ ਸੀ ਪਰ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ। ਸਵਾ ਦੋ ਸਾਲ ਬੀਤ ਜਾਣ ਦੇ ਬਾਵਜੂਦ ਆਪਣੀ ... Read Full Story
|
ਵਿਸ਼ਵ ਜਲਗਾਹ ਦਿਵਸ ਮਨਾਇਆ
ਤਪਾ ਮੰਡੀ, 11 ਫਰਵਰੀ (ਨਰੇਸ਼ ਗਰਗ)-ਪਿੰਡ ਤਾਜੋਕੇ ਦੇ ਸਰਕਾਰੀ ਸਕੂਲ ਵਿਖੇ ਮੁੱਖ ਅਧਿਅਪਕਾ ਸ਼੍ਰੀਮਤੀ ਮਨਜੀਤ ਕੌਰ ਦੀ ਅਗਵਾਈ ਹੇਠ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਇੰਚਾਰਜ ਮੈਡਮ ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਜਲਗਾਹ ਦਿਵਸ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਅਤੇ ਚਾਰਟ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਜਲਗਾਹ ਦੀ ਮਹਤੱਤਾ ਅਤੇ ਪੈਦਾ ਹੋ ਰਹੇ ਖਤਰਿਆਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਸਮਾਰੋਹ ਵਿੱਚ ਮੈਡਮ ਵਰਸ਼ਾ ਰਾਣੀ ਤਪਾ, ਮੈਡਮ ਅਨੂ ਰਾਣੀ, ਸਪਨਾ ਰਾਣੀ, ਨਿਰਮਲ ਸਿੰਘ ਡੀ.ਪੀ. ਤੇ ਹਰਵਿੰਦਰ ਕੁਮਾਰ ਕਲਰਕ ਆਦਿ ਹਾਜ਼ਰ ... Read Full Story
|
ਵਿੱਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਦਿਵਾਉਣ ਲਈ ਰੁਜ਼ਗਾਰ ਮੇਲਾ ਲਾਇਆ
ਬਰਨਾਲਾ, 9 ਫਰਵਰੀ (ਅਸ਼ੋਕ ਭਾਰਤੀ)-ਵਿਸ਼ਵ ਪ੍ਰਸਿੱਧ ਇੰਨਫੋਸਿਸ ਟੈਕਨਾਲੋਜੀ ਵੱਲੋਂ ਵਿੱਦਿਆਰਥੀਆਂ ਨੂੰ ਵੱਖ-ਵੱਖ ਰੁਜ਼ਗਾਰ ਦੇ ਮੌਕੇ ਦਿਵਾਉਣ ਕਰਵਾਉਣ ਲਈ ਸਥਾਨਕ ਆਰੀਆ ਮਹਿਲਾ ਕਾਲਜ ਵਿਖੇ ਇਲਾਕੇ ਦੇ ਕਾਲਜਾਂ ਦੇ ਵਿੱਦਿਆਰਥੀਆਂ ਲਈ ਰੁਜ਼ਗਾਰ ਮੇਲਾ ਲਾਇਆ ਗਿਆ। ਇਸ ਚੋਣ ਪ੍ਰੀਕਰਿਆ ਵਿੱਚ ਕੰਪਨੀ ਨੇ 30 ਵਿਦਿਆਰਥੀ ਦੀ ਚੋਣ ਕੀਤੀ ਜਿਨ੍ਹਾਂ ਵਿੱਚੋਂ 21 ਵਿੱਦਿਆਰਥੀ ਸਥਾਨਕ ਐਸ. ਡੀ. ਕਾਲਜ ਦੇ ਸਨ, ਜਦਕਿ ਡੀ. ਐਮ. ਕਾਲਜ ਮੋਗਾ ਦੇ 4 ਵਿੱਦਿਆਰਥੀ, ਗੁਰੂ ਨਾਨਕ ਕਾਲਜ ਬੁਢਲਾਡਾ ਦੇ 2 ਵਿਦਿਆਰਥੀ ਅਤੇ ਮੇਜ਼ਬਾਨ ਕਾਲਜ ਦੇ ਸਿਰਫ 3 ਵਿਦਿਆਰਥੀ ਹੀ ਚੁਣੇ ਗਏ ਹਨ। ਐਸ. ਡੀ. ਕਾਲਜ ਦੇ ਪੀ. ਆਰ. ਓ ਪ:੍ਰੋ ਸ਼ੋਇਬ ਜ਼ਫਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਚੁਣੇ ਗਏ ਵਿੱਦਿਆਰਥੀਆਂ ਨੂੰ ਅਗਾਮੀ ਜੂਨ ਮਹੀਨੇ ਵਿੱਚ ਕੰਪਨੀ ਦੁਆਰਾ ਮੈਸੂਰ ਵਿਖੇ ਟਰੇਨਿੰਗ ਦਿੱਤੀ ... Read Full Story
|
ਸ਼ਹੀਦੀ ਸਮਾਰਕ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਉਜਾਗਰ ਕਰਨ 'ਚ ਅਹਿਮ ਰੋਲ ਅਦਾ ਕਰਨਗੇ-ਅਟਵਾਲ
ਅਹਿਮਦਗੜ੍ਹ, 9 ਫਰਵਰੀ (ਪੁਰੀ) - ਵੱਡਾ ਘੱਲੂਘਾਰਾ ਸ਼ਹੀਦੀ ਸਮਾਰਕ ਸਿੱਖ ਕੌਮ ਦੇ ਗੌਰਵਮਈ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਹੋਰ ਉਜਾਗਰ ਕਰਨ 'ਚ ਅਹਿਮ ਰੋਲ ਅਦਾ ਕਰਨਗੇ। ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਅੱਜ ਵੱਡਾ ਘੱਲੂਘਾਰਾ ਸ਼ਹੀਦੀ ਸਮਾਰਕ ਰੋਹੀੜਾ ਵਿਖੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਘਟਨਾ ਜਿਥੇ ਇਕ ਭਿਆਨਕ ਤ੍ਰਾਸਦੀ ਵਜੋਂ ਜਾਣੀ ਜਾਂਦੀ ਹੈ ਪਰ ਨਾਲ ਹੀ ਸਿੱਖ ਕੌਮ ਦੇ ਕੇਸ ਅਤੇ ਕੌਮ ਪ੍ਰਤੀ ਜਜ਼ਬੇ ਅਤੇ ਕੁਰਬਾਨੀ ਨੂੰ ਦਰਸਾਉਂਦਿਆਂ ਇਕ ਮਹਾਨ ਅਤੇ ਯਾਦਗਾਰੀ ਘਟਨਾ ਵਜੋਂ ਵੀ ਜਾਣੀ ਜਾਂਦੀ ਹੈ ਜਿਥੇ 35 ਹਜ਼ਾਰ ਅਣਖੀਲੇ ਸਿੰਘ-ਸਿੰਘਣੀਆਂ ਨੇ ਸ਼ਹੀਦੀ ਦਾ ਜਾਮ ਪੀ ਕੇ ਦੁਨੀਆ ਦੇ ਇਤਿਹਾਸ 'ਚ ਇਕ ਅਹਿਮ ਉਦਾਰਹਣ ਪੇਸ਼ ਕੀਤੀ ਸੀ। ਸ. ਅਟਵਾਲ ਨੇ ਅੱਜ ਉਨਟਾਰੀਓ ਗੁਰਦੁਆਰਾ ... Read Full Story
|
ਕਿਸ਼ੋਰ ਸਿੱਖਿਆ ਵਿਸ਼ੇ 'ਤੇ ਭੋਤਨਾ ਸਕੂਲ 'ਚ ਮੁਕਾਬਲੇ ਕਰਾਏ
ਸ਼ਹਿਣਾ, 8 ਫਰਵਰੀ (ਸੁਰੇਸ਼ ਗੋਗੀ)-ਸ੍ਰੀ ਮਤੀ ਰਾਜਮਹਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸ: ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸ: ਕਰਮਜੀਤ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਦੀ ਪ੍ਰੇਰਨਾਂ ਨਾਲ ਸਰਕਾਰੀ ਹਾਈ ਸਕੂਲ ਭੋਤਨਾਂ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਟੱਲੇਵਾਲ ਦੇ ਪ੍ਰਬੰਧ ਅਤੇ ਯੋਗ ਅਗਵਾਈ ਅਧੀਨ ਕਿਸ਼ੋਰ ਸਿੱਖਿਆ ਵਿਸ਼ੇ ਤੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਮਿਡਲ ਅਤੇ ਹਾਈ ਪੱਧਰ ਦੇ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮੇਂ ਵਿਦਿਆਰਥੀਆਂ ਦੇ ਭਾਸ਼ਣ, ਚਾਰਟ ਕੁਇਜ਼ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਵਿਚ ਗਗਨਦੀਪ ਸਿੰਘ ਪਹਿਲਾ, ਵੀਰਪਾਲ ਕੌਰ ਦੂਜਾ, ਕੁਲਦੀਪ ਕੌਰ ਅਤੇ ਮਨਪ੍ਰੀਤ ਕੌਰ ਤੀਜਾ, ਚਾਰਟ ਮੁਕਾਬਲੇ ਮਿਡਲ ਪੱਧਰ ਸਰਬਜੀਤ ਕੌਰ ਪਹਿਲਾ, ਰਮਨਦੀਪ ਕੌਰ ਦੂਜਾ ਅਤੇ ਜਗਸੀਰ ਸਿੰਘ ਤੀਜਾ ਸਥਾਨ ... Read Full Story
|
ਜਦੋਂ ਸਕੂਲੀ ਬੱਚੇ-ਬੱਚੀਆਂ ਨੇ ਗਿੱਧੇ ਤੇ ਭੰਗੜੇ 'ਚ ਪਾਈ ਧਮਾਲ
ਧਰਮਗੜ੍ਹ, 8 ਫਰਵਰੀ (ਪੱਤਰ ਪ੍ਰੇਰਕ) - ਨਜ਼ਦੀਕੀ ਪਿੰਡ ਫਲੇੜਾ ਦੇ ਹਰਕਿਸ਼ਨ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਮਾਸਟਰ ਅਜੈਬ ਸਿੰਘ ਰਟੋਲਾਂ, ਹਰਪ੍ਰੀਤ ਸਿੰਘ ਘੁੰਨਸ ਅਤੇ ਮਹਿੰਦਰ ਸਿੰਘ ਸਿੱਧੂ ਸ਼ੇਰੋਂ ਨੇ ਸ਼ਿਰਕਤ ਕੀਤੀ। ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਵਿਦਿਆਰਥੀਆਂ ਨੇ ਕੀਤੀ। ਸਕੂਲੀ ਵਿਦਿਆਰਥੀਆਂ ਵੱਲੋਂ ਗੀਤ, ਸਕਿੱਟ, ਨਾਟਕ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜਾ ਅਤੇ ਪੇਸ਼ਕਾਰੀ ਬਹੁਤ ਹੀ ਵਧੀਆ ਕੀਤੀ ਗਈ। ਕੋਰੀਓਗ੍ਰਾਫੀ 'ਧੀਆਂ ਵੀ ਰੱਬ ਦੇ ਜੀਅ ਹੁੰਦੀਆਂ ਨੇ' ਪੇਸ਼ ਕਰ ਕੇ ਨੰਨੀਆਂ ਬੱਚੀਆਂ ਨੇ ਦਰਸ਼ਕਾਂ ਨੂੰ ਧੀਆਂ ਪ੍ਰਤੀ ਚੰਗੀ ਸੋਚ ਅਪਨਾਉਣ ਜ਼ੋਰ ਦਿੱਤਾ। ਸਕੂਲੀ ਵਿਦਿਆਰਥੀਆਂ ਵੱਲੋਂ 'ਗੱਭਰੂ ਪੰਜਾਬ ਦੇ' ਗੀਤ ਦੇ ਪਾਏ ਭੰਗੜੇ ਨੇ ਦਰਸ਼ਕਾਂ ਨੂੰ ਕੀਲ ਕੇ ... Read Full Story
|
ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕ ਚੇਅਰਮੈਨ ਨੂੰ ਮਿਲੇ
ਸੰਗਰੂਰ, 8 ਫਰਵਰੀ (ਸਟਾਫ਼ ਰਿਪੋਰਟਰ) - ਕੈਪਟਨ ਕਰਮ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਸ੍ਰੀ ਐਸ.ਐਲ.ਚਾਵਲਾ ਦੀ ਪ੍ਰਧਾਨਗੀ ਹੇਠ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਸ. ਪ੍ਰੀਤਮ ਸਿੰਘ ਜੌਹਲ ਨੂੰ ਮਿਲੀ ਅਤੇ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਕਲੋਨੀ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਬਾਰੇ ਦੱਸਿਆ ਗਿਆ ਹੈ। ਸ੍ਰੀ ਚਾਵਲਾ ਨੇ ਦੱਸਿਆ ਕਿ ਬੰਦ ਪਈ ਸੀਵਰ ਲਾਈਨ, ਸਫ਼ਾਈ ਸੇਵਕਾ ਦੇ ਨਾ ਹੋਣ ਕਾਰਨ ਸੜਕਾਂ ਅਤੇ ਫੁੱਟਪਾਥਾਂ 'ਤੇ ਲੱਗੇ ਕੂੜੇ ਦੇ ਢੇਰ, ਸਟਰੀਟ ਲਾਈਟਾਂ ਦਾ ਸਹੀ ਨਾ ਹੋਣਾ ਅਤੇ ਬਿਜਲੀ ਦੇ ਖੰਭਿਆਂ ਉਤੇ ਲੱਗੇ ਬਕਸਿਆਂ ਵਿਚੋਂ ਲਟਕਦੀਆਂ ਨੰਗੀਆਂ ਤਾਰਾਂ ਬਾਰੇ, ਘਰਾਂ ਦਾ ਕੂੜਾ ਸੁੱਟਣ ਦਾ ਪ੍ਰਬੰਧ ਕਰਨ ਬਾਰੇ, ਪਾਰਕਾਂ ਦੀ ਰੰਖ ਰਖਾਈ ਅਤੇ ਇਨ੍ਹਾਂ ਵਿਚ ਲੱਗੇ ਸਬਮਰਸੀਬਲਾਂ ਨੂੰ ਬਿਜਲੀ ਦਾ ਕੁਨੈਕਸ਼ਨ ਦੇਣ ਬਾਰੇ ਅਤੇ ... Read Full Story
|
ਆਸਟਰੀਆ ਤੋਂ ਆਏ ਪਤੀ-ਪਤਨੀ ਨੇ ਪੰਜਾਬੀਆਂ ਨੂੰ ਨਸ਼ਿਆਂ ਵਿਰੁਧ ਵੰਗਾਰਿਆ
ਸੰਗਰੂਰ, 8 ਫਰਵਰੀ (ਪ੍ਰਤੀਨਿਧ) - ਲਾਗਲੇ ਪਿੰਡ ਤੁੰਗਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਇਕ ਸਮਾਰੋਹ ਦੌਰਾਨ ਆਸਟਰੀਆ ਤੋਂ ਪਹੁੰਚੇ ਮਿਸੇਜ ਮਾਰੀਆ ਫਲੈਸ਼ ਹਾਕਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਦਾ ਸੱਦਾ ਦਿੱਤਾ ਹੈ। ਗੈਰ ਪ੍ਰਵਾਸੀ ਭਾਰਤੀ ਸ੍ਰੀ ਸੁਖਵੀਰ ਸਿੰਘ ਸੁੱਖੀ ਦੇ ਸੱਦੇ ਉਤੇ ਸ੍ਰੀਮਤੀ ਹਾਕਾ ਆਪਣੇ ਪਤੀ ਹੈਕਮੁੱਟ ਫਲੈਸ਼ ਹਾਕਾ ਨਾਲ ਪੰਜਾਬ ਦੇ ਦੌਰੇ ਉਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕ ਚੀਜ ਮਿਲ ਸਕਦੀ ਹੈ - ਪੜ੍ਹਾਈ ਕਰ ਕੇ ਵਧੀਆ ਜ਼ਿੰਦਗੀ ਜਾਂ ਨਸ਼ੇ ਕਰ ਕੇ ਜ਼ਿੰਦਗੀ ਦੀ ਬਰਬਾਦੀ। ਉਨ੍ਹਾਂ ਕਿਹਾ ਕਿ ਜੋ ਇਨਸਾਨ ਤੁਹਾਨੂੰ ਨਸ਼ੇ ਕਰਨ ਦੀ ਪ੍ਰੇਰਣਾ ਦਿੰਦਾ ਹੈ, ਤੁਹਾਡਾ ਅਸਲ ਦੁਸ਼ਮਣ ਉਹ ਹੈ। ਇਨ੍ਹਾਂ ਦੁਸ਼ਮਣਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੁੰਦੀ ਹੈ। ਸ੍ਰੀ ਸੁੱਖੀ ਨੇ ਦੱਸਿਆ ਕਿ ਬਾਬਾ ਬੰਦਾ ... Read Full Story
|
ਜ਼ਿਲ੍ਹਾ ਸੰਗਰੂਰ ਦੇ 7 ਵਿਧਾਨ ਸਭਾ ਹਲਕਿਆਂ 'ਚ 83 ਪ੍ਰਤੀਸ਼ਤ ਵੋਟਾਂ ਪਈਆਂ
ਸੰਗਰੂਰ, 30 ਜਨਵਰੀ (ਫੁੱਲ, ਗਾਂਧੀ)-ਜ਼ਿਲ੍ਹਾ ਸੰਗਰੂਰ 'ਚ ਪੈਂਦੇ 7 ਵਿਧਾਨ ਸਭਾ ਹਲਕਿਆਂ 'ਚ ਵੋਟਾਂ ਪੈਣ ਦਾ ਕੰਮ ਅੱਜ ਇਕੜ ਦੁੱਕੜ ਘਟਨਾਵਾਂ ਦੇ ਬਾਵਜੂਦ ਠੀਕ ਢੰਗ ਨਾਲ ਮੁਕੰਮਲ ਹੋ ਗਿਆ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਕੁਮਾਰ ਤੇ ਐਸ.ਐਸ.ਪੀ ਸੰਗਰੂਰ ਸ. ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹੇ 'ਚ ਅਮਨ ਬਣਾਈ ਰੱਖਣ ਲਈ ਲੋਕਾਂ ਦੀ ਪ੍ਰਸੰਸਾ ਕੀਤੀ। 7 ਹਲਕਿਆਂ 'ਚ ਖੜ੍ਹੇ 70 ਉਮੀਦਵਾਰਾਂ ਦੀ ਚੋਣ ਲਈ 10 ਲੱਖ 16 ਹਜ਼ਾਰ 663 ਵੋਟਰਾਂ ਲਈ 1196 ਚੋਣ ਕੇਂਦਰ ਬਣਾਏ ਗਏ ਸਨ। ਜ਼ਿਲ੍ਹੇ 'ਚ ਕੁਲ ਮਿਲਾ ਕੇ 83 ਪ੍ਰਤੀਸ਼ਤ ਦੇ ਕਰੀਬ ਵੋਟਾਂ ਪੈਣ ਦਾ ਸਮਾਚਾਰ ਹੈ। ਹਲਕਾ ਲਹਿਰਾਗਾਗਾ 'ਚ ਮੁੱਖ ਮੁਕਾਬਲਾ ਕਾਂਗਰਸ ਦੇ ਬੀਬੀ ਰਾਜਿੰਦਰ ਕੌਰ ਭੱਠਲ, ਅਕਾਲੀ ਦਲ ਦੇ ਸ. ਸੁਖਵੰਤ ਸਿੰਘ ਸਰਾਓ ਤੇ ਪੀਪਲਜ਼ ਪਾਰਟੀ ਦੇ ਸ੍ਰੀ ਭਗਵੰਤ ਮਾਨ ਵਿਚਕਾਰ ਸੀ। ਇਸ ਹਲਕੇ 'ਚ ਕੁਲ 85 ਪ੍ਰਤੀਸ਼ਤ ਵੋਟਾਂ ... Read Full Story
|
ਬਸਪਾ ਉਮੀਦਵਾਰ ਨੂੰ ਮਿਲਿਆ ਭਰਵਾਂ ਹੁੰਗਾਰਾ
ਧੂਰੀ, 16 ਜਨਵਰੀ (ਸੱਗੂ)-ਹਲਕਾ ਧੂਰੀ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਕਾਤਰੋਂ ਦੇ ਸਥਾਨਕ ਚੋਣ ਦਫਤਰ ਦੇ ਇੰਚਾਰਜ ਨਛੱਤਰ ਸਿੰਘ ਕੋਲਸੇੜੀ ਅਨੁਸਾਰ ਬੀਬੀ ਬਲਜੀਤ ਕੌਰ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਚੋਣ ਮੀਟਿੰਗਾਂ ਦੇ ਸਿਲਸਿਲੇ 'ਚ ਤੇਜੀ ਲਿਆਉਂਦਿਆਂ ਆਪਣੇ ਚੋਣ ਦੌਰੇ ਦੌਰਾਨ ਭਸੌੜ, ਬੱਬਨਪੁਰ, ਬੱਲਮਗੜ੍ਹ, ਜਾਤੀਮਾਜਰਾ, ਦੁਗਨੀ, ਬਮਾਲ, ਘਨੌਰ ਖੁਰਦ, ਘਨੌਰ ਕਲਾਂ, ਚਾਂਗਲੀ, ਫ਼ਰਵਾਹੀ, ਰੂੜਗੜ, ਈਸਾਪੁਰ ਲੰਡਾ ਅਤੇ ਕਲੇਰਾਂ ਦਾ ਦੌਰਾ ਕਰਦਿਆਂ ਭਰਵੀਆਂ ਚੋਣ ਮੀਟਿੰਗਾਂ 'ਚ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦਿੰਦਿਆਂ ਬੀਬੀ ਬਲਜੀਤ ਕੌਰ ਨੂੰ ਸਫਲ ਬਣਾਉਣ ਦਾ ਭਰੌਸਾ ਦਿੱਤਾ ... Read Full Story
|
30 ਕਮਿਊਨਿਸਟ ਪਰਿਵਾਰ ਕਾਂਗਰਸ 'ਚ ਸ਼ਾਮਿਲ
ਮਾਲੇਰਕੋਟਲਾ, 16 ਜਨਵਰੀ (ਕੁਠਾਲਾ)- ਹਲਕਾ ਮਾਲੇਰਕੋਟਲਾ 'ਚ ਪਿੰਡ ਧਲੇਰਕਲਾਂ ਵਿਖੇ ਕਾਮਰੇਡ ਚੰਦ ਸਿੰਘ ਚੋਪੜਾ ਨੇ ਆਪਣੇ ਚਾਰ ਦਹਾਕਿਆਂ ਦੇ ਕਮਿਊਨਿਸਟ ਸਾਥੀ 30 ਪਰਿਵਾਰਾਂ ਨੂੰ ਵਿਧਾਇਕਾ ਬੀਬੀ ਰਜ਼ੀਆ ਸੁਲਤਾਨਾ ਨਾਲ ਤੋਰ 'ਤੇ ਸਾਂਝੇ ਮੋਰਚੇ ਨੂੰ ਵੱਡਾ ਝਟਕਾ ਦੇ ਦਿੱਤਾ। ਪਿੰਡ ਦੇ ਪੱਕੇ ਦਰਵਾਜੇ 'ਚ ਜੁੜੇ ਭਰਵੇਂ ਇਕੱਠ ਦਰਮਿਆਨ ਕਾ. ਚੋਪੜਾ ਦੀ ਪ੍ਰੇਰਨਾ ਨਾਲ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਵਿਚ ਮੁੱਖ ਤੌਰ 'ਤੇ ਪਿੰਡ ਦੀ ਸਰਪੰਚ ਬੀਬੀ ਬਲਵੀਰ ਕੌਰ, ਕਾ. ਭਜਨ ਸਿੰਘ,ਬੁਲੰਟ ਸਿੰਘ, ਮਿਲਖ ਸਿੰਘ, ਜੰਗ ਸਿੰਘ, ਅਮਰੀਕ ਸਿੰਘ, ਭਾਨ ਸਿੰਘ, ਨਿਰੰਜਨ ਸਿੰਘ ਪੰਚ, ਚੰਦ ਸਿੰਘ, ਪ੍ਰੀਤਮ ਸਿੰਘ, ਵਾਰਸ ਸ਼ਾਹ, ਪ੍ਰੀਤਮ ਸਿੰਘ, ਲਾਭ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਕਾਕਾ ਸਿੰਘ ਸੀਦੇ ਖਾਂ, ਸਰਵਰ ਖਾਂ, ਨੀਲੇ ਖਾਂ, ਬਚਿੱਤਰ ਸਿੰਘ, ਜਰਨੈਲ ਸਿੰਘ ਭੱਟੀ, ... Read Full Story
|
ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ
ਧੂਰੀ, 17 ਜਨਵਰੀ (ਮਨੋਹਰ ਸਿੰਘ ਸੱਗੂ)- ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਕੋਈ ਜ਼ਹਿਰਲੀ ਚੀਜ਼ ਖਾ ਕੇ ਆਤਮ- ਹੱਤਿਆ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ, ਜਾਣਕਾਰੀ ਅਨੁਸਾਰ ਬਲਦੇਵ ਨਗਰ ਵਿਖੇ ਰਹਿੰਦੇ ਬਾਬਾ ਪਰਮਜੀਤ ਸਿੰਘ ਕਾਤਰੋਂ ਨੇ ਕੁਝ ਲੋਕਾਂ ਤੋਂ ਪ੍ਰੇਸ਼ਾਨ ਹੋਣ ਕਾਰਨ ਰਾਤ ਆਤਮ-ਹੱਤਿਆ ਕਰ ਲਈ। ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਵੱਲੋਂ ਲਿਖੇ ਖੁਦਕਸ਼ੀ ਨੋਟ 'ਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਵੱਲੋਂ ਮੰਦਿਰ ਲਈ ਇੱਕ ਵਿਅਕਤੀ ਨੂੰ ਜਗ੍ਹਾ ਦਾਨ ਦਿੱਤੀ ਗਈ ਸੀ ਅਤੇ ਜਿਸਨੇ ਇੱਕ ਟਰੱਸਟ ਦੇ ਨਾਮ ਤੇ ਲੋਕਾ ਨੂੰ ਕਥਿਤ ਤੌਰ 'ਤੇ ਠੱਗਿਆ, ਜਿਸ ਲਈ ਉਸਨੂੰ ਲੋਕ ਲੈਣ-ਦੇਣ ਦੇ ਮਾਮਲੇ 'ਚ ਪ੍ਰੇਸ਼ਾਨ ਕਰ ਰਹੇ ਸਨ ਅਤੇ ਦੋ ਵਿਅਕਤੀ ਮ੍ਰਿਤਕ ਦੀ ਇੱਕ ਸਕਿਊਰਟੀ ਕੰਪਨੀ ਵਿੱਚ ਕੰਮ ਕਰ ਚੁੱਕੇ ਉਸ ਕੋਲੋ ਆਪਣੇ ਬਕਾਇਆ ਦੀ ਮੰਗ ਕਰ ਰਹੇ ਸਨ। ਜਾਣਕਾਰੀ ... Read Full Story
|
ਸਲਮਾਨ ਰਸ਼ਦੀ ਨੂੰ ਭਾਰਤੀ ਵੀਜ਼ਾ ਦੇਣਾ ਸਿਆਸੀ ਘਾਟੇ ਦਾ ਸੌਦਾ-ਸਦੀਕੀ
ਮਾਲੇਰਕੋਟਲਾ, 16 ਜਨਵਰੀ ਇਰਸ਼ਾਦ)-ਜੈਪੁਰ ਦੇ ਇਕ ਲਿਟਰੇਰੀ ਫੋਰਮ ਦੇ ਸ¤ਦੇ ’ਤੇ ਜਨਵਰੀ ਦੇ ਅਖੀਰ ਵਿਚ ਭਾਰਤ ਆ ਰਹੇ ਵਿਵਾਦਿਤ ਲੇਖਕ ਸਲਮਾਨ ਰਸ਼ਦੀ ਨੂੰ ਭਾਰਤ ਸਰਕਾਰ ਵਲੋਂ ਦਿਤਾ ਗਿਆ ਵੀਜ਼ਾ ਆਮ ਹਾਲਾਤ ਵਿਚ ਭਾਵੇਂ ਬਹੁਤਾ ਚਰਚਿਤ ਨਾ ਵੀ ਹੁੰਦਾ, ਪਰ ਤਾਜ਼ਾ ਪ੍ਰਸਥਿਤੀਆਂ ਵਿਚ ਜਦੋਂ ਕਿ ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾਵਾਂ ਲਈ ਆਮ ਚੋਣਾਂ ਹੋ ਰਹੀਆਂ ਹਨ, ਤਾਂ ਇਹ ਮਾਮਲਾ ਨਾ ਸਿਰਫ ਮੁਸਲਿਮ ਹਲਕਿਆਂ ਵਿਚ ਇਕ ਵ¤ਡੇ ਚੋਣ ਮੁ¤ਦੇ ਵ¤ਜੋਂ ਉ¤ਭਰ ਰਿਹਾ ਹੈ, ਸਗੋਂ ਗੈਰ ਮੁਸਲਿਮ ਬੁ¤ਧੀਜੀਵੀਆਂ ਦਾ ਇਕ ਹਿ¤ਸਾ ਵੀ ਇਸ ਨੂੰ ਠੀਕ ਨਹੀਂ ਸਮਝ ਰਿਹਾ। ਪੰਜਾਬ ਵਿਚ ਭਾਵੇਂ ਮੁਸਲਿਮ ਵੋਟਰਾਂ ਦੀ ਗਿਣਤੀ ਦੋ ਤੋਂ ਤਿੰਨ ਫੀਸਦੀ ਦੇ ਕਰੀਬ ਹੀ ਸਮਝੀ ਜਾਂਦੀ ਹੈ ਅਤੇ ਆਮ ਹਾਲਾਤ ਵਿਚ ਇਸ ਨੂੰ ਬਹੁਤੀ ਮਹ¤ਤਤਾ ਨਾ ਵੀ ਦਿ¤ਤੀ ਜਾਂਦੀ, ਪਰ ਜਦੋਂ ਕਿਸੇ ਪਾਰਟੀ ਦੇ ਹਕ ... Read Full Story
|
ਅਫੀਮ ਤੇ ਭੁੱਕੀ ਸਣੇ ਕਾਬੂ
ਸੰਗਰੂਰ, 4 ਜਨਵਰੀ (ਸ.ਸ.ਬਾਵਾ)-ਚੋਣਾਂ ਦੇ ਮ¤ਦੇਨਜ਼ਰ ਨਸ਼ਾ ਵਿਰੋਧ ਚਲਾਈ ਮੁਹਿੰਮ ਤਹਿਤ ਦੋ ਵ¤ਖ- ਵ¤ਖ ਵਿਅਕਤੀਆਂ ਨੂੰ 1 ਕਿਲੋ ਅਫੀਮ ਅਤੇ 75 ਕਿਲੋ ਭੁੱਕੀ ਚੂਰਾ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।।ਹਰਚਰਨ ਸਿੰਘ ਭੁੱਲਰ ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਪਰਮਜੀਤ ਸਿੰਘ ਗੁਰਾਇਆ ਐਸ.ਪੀ. (ਡੀ) ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਹਰਵਿੰਦਰ ਸਿੰਘ ਵਾਸੀ ਨੂਰਪੁਰਾ ਬਸਤੀ ਸੰਗਰੂਰ ਨੂੰ ਬੇਨੜੇ ਤੋਂ ਧੂਰੀ ਵ¤ਲ ਜਾਂਦੇ ਸਮੇਂ 75 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਦਰ ਧੂਰੀ ਵਿੱਚ ਮੁਕ¤ਦਮਾ ਦਰਜ ਕੀਤਾ ਹੈ।।ਉਨ੍ਹਾਂ ਦ¤ਸਿਆ ਕਿ ਇਸੇ ਤਰ੍ਹਾਂ ਹੀ ਸਹਾਇਕ ... Read Full Story
|
ਰਸੋਈ ਗੈਸ ਦੇ 16 ਸਿਲੰਡਰ ਕੀਤੇ ਜ਼ਬਤ
ਮਾਲੇਰਕੋਟਲਾ, 31 ਦਸੰਬਰ (ਕੁਠਾਲਾ)-ਐ¤ਸ. ਡੀ. ਐ¤ਮ ਮਾਲੇਰਕੋਟਲਾ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਮਾਲੇਰਕੋਟਲਾ ਸ਼ਹਿਰ ਅੰਦਰ ਰਸੋਈ ਗੈਸ ਦੀ ਕਾਲਾ ਬਾਜ਼ਾਰੀ ਖਿਲਾਫ਼ ਵਿ¤ਢੀ ਮੁਹਿੰਮ ਤਹਿਤ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਸ੍ਰੀ ਸੁਦੇਸ਼ ਵਰਮਾ ਨੇ ਐਸ.ਐਚ.ਓ ਸ. ਕੁਲਦੀਪ ਸਿੰਘ ਵਿਰਕ ਸਮੇਤ ਸਥਾਨਕ ਕਾਲਜ ਰੋਡ ’ਤੇ ਮਾਰੇ ਛਾਪਿਆਂ ਦੌਰਾਨ ਦੁਕਾਨਾਂ ਉਪਰ ਚ¤ਲ ਰਹੇ 16 ਗੈਸ ਸਲੰਡਰ ਜਬਤ ਕਰ ਲਏ।।ਕੇਵਲ ਘਰੇਲੂ ਵਰਤੋਂ ਲਈ ਨਿਰਧਾਰਤ ਸਰਕਾਰੀ ਕੀਮਤ ਉਪਰ ਦਿ¤ਤੇ ਜਾਣ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਵਪਾਰਕ ਕਾਰਜਾਂ ਲਈ ਹੋ ਰਹੀ ਦੁਰਵਰਤੋਂ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸੁਦੇਸ਼ ਵਰਮਾ ਨੇ ਦ¤ਸਿਆ ਕਿ ਸਬਸਿਡੀ ਵਾਲੀ ਕੀਮਤ ’ਤੇ ਕੇਵਲ ਰਸੋਈ ਵਰਤੋਂ ਲਈ ਦਿ¤ਤੀ ਜਾਂਦੀ ਗੈਸ ਨੂੰ ਵਪਾਰਕ ਕੰਮਾਂ ਲਈ ਵਰਤਣਾ ਅਪਰਾਧ ਹੈ ਅਤੇ ਵਿਭਾਗ ਇਸ ਨੂੰ ਬੇਹ¤ਦ ... Read Full Story
|