Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਪਟਿਆਲਾ
 
ਡੀ.ਏ.ਪੀ. ਦੀ ਕੀਮਤ 'ਚ 1800 ਰੁਪਏ ਟਨ ਦਾ ਵਾਧਾ

ਪਟਿਆਲਾ, 15 ਫਰਵਰੀ (ਭਗਵਾਨ ਦਾਸ)-ਇੰਡੀਅਨ ਪੋਟਾਸ਼ ਲਿਮਟਿਡ (ਆਈ. ਪੀ. ਐਲ.) ਨੇ ਡਾਇਆ ਦੀ ਕੀਮਤ 18,200 ਰੁਪਏ ਮੀਟਰਕ ਟਨ ਤੋਂ ਵਧਾ ਕੇ 20,000 ਰੁਪਏ ਮੀਟਰਕ ਟਨ ਕਰ ਦਿੱਤੀ ਹੈ। ਇਸ ਨਾਲ ਕਿਸਾਨਾਂ 'ਤੇ 1800 ਰੁਪਏ ਮੀਟਰਕ ਟਨ ਦਾ ਹੋਰ ਬੋਝ ਪਵੇਗਾ। ਇਸ ਨਾਲ ਡੀ.ਏ.ਪੀ. ਦਾ 50 ਕਿਲੋ ਦਾ ਥੈਲਾ ਜੋ 910 ਰੁਪਏ ਦਾ ਵਿਕ ਰਿਹਾ ਸੀ, ਅੱਜ 1000 ਰੁਪਏ 'ਚ ਉਪਲਬਧ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ (ਇੰਚਾਰਜ ਫਰਟੀਲਾਈਜ਼ਰਜ਼) ਡਾ: ਹਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਆਈ. ਪੀ. ਐਲ. ਪੰਜਾਬ ਨੂੰ ਕੁੱਲ ਖਪਤ ਦਾ 80 ਪ੍ਰਤੀਸ਼ਤ ਡਾਇਆ ਖਾਦ ਸਪਲਾਈ ਕਰਦਾ ਹੈ। ਟਾਟਾ ਕੈਮੀਕਲਜ਼ ਤੇ ਚੰਬਲ ਫਰਟੀਲਾਈਜ਼ਰਜ਼ ਦੇ ਵੀ ਡੀ. ਏ. ਪੀ. ਦੀ ਕੀਮਤ ਵਧਾਏ ਜਾਣ ਦੇ ਸੰਕੇਤ ਮਿਲੇ ਹਨ। ਇਸ ਸਮੇਂ ਕੀਮਤ ਵਧਣ ਨਾਲ ਸੂਰਜਮੁਖੀ ਤੇ ਮੱਕੀ ਦੇ ਕਾਸ਼ਤਕਾਰਾਂ ਦੇ ਖੇਤੀ ਖਰਚੇ ਵਿਸ਼ੇਸ਼ ਤੌਰ ਤੇ ਵੱਧ ...
Read Full Story


ਕਰਤਾਰ ਸਿੰਘ ਦੁੱਗਲ ਦੀ ਯਾਦ 'ਚ ਸਮਾਗਮ

ਪਟਿਆਲਾ, 13 ਫਰਵਰੀ (ਸਟਾਫ਼ ਰਿਪੋਰਟਰ)-ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ। ਇਕੱਤਰਤਾ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ: ਦਰਸ਼ਨ ਸਿੰਘ ਆਸ਼ਟ, ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਡਾ: ਗੁਰਬਚਨ ਸਿੰਘ ਰਾਹੀ, ਉਘੇ ਸ਼ਾਇਰ ਲਸ਼ਮੀਰ ਸਿੰਘ ਰਾਏ, ਰਘਬੀਰ ਸਿੰਘ ਮਹਿਮੀ ਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਿਲ ਹੋਏ। ਸਭਾ ਦੇ ਪ੍ਰਧਾਨ ਡਾ: ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਸਾਹਿਤ ਦੇ ਥੰਮ੍ਹ ਕਰਤਾਰ ਸਿੰਘ ਦੁੱਗਲ ਦੀ ਪੰਜਾਬੀ ਸਾਹਿਤ ਨੂੰ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁੱਗਲ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਇਮਾਰਤ ਦੀ ਉਸਾਰੀ ਵਿਚ ਇਕ ਮਜਬੂਤ ਨੀਂਹ ਵਾਲੀ ਭੂਮਿਕਾ ...
Read Full Story


ਸੰਕੀਰਨ ਸੋਚ ਦਾ ਤਿਆਗ ਹੀ ਚੰਗੇ ਸਮਾਜ ਤੇ ਭਵਿੱਖ ਲਈ ਜ਼ਰੂਰੀ-ਸਵਾਮੀ ਸੁਕਰਮਾਨੰਦ

ਪਟਿਆਲਾ, 13 ਫਰਵਰੀ (ਬਿਓਰੋ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਪਟਿਆਲਾ ਵਿਚ ਆਯੋਜਿਤ ਆਪਣੇ ਸਪਤਾਹਿਕ ਸਤਸੰਗ ਦੌਰਾਨ ਵਿਚਾਰ ਰੱਖਦੇ ਹੋਏ ਸਵਾਮੀ ਸ੍ਰੀ ਸੁਕ੍ਰਮਾਨੰਦ ਨੇ ਕਿਹਾ ਕਿ ਵਰਤਮਾਨ ਸਮਾਜਿਕ ਕੁਰੀਤੀਆਂ ਦੇ ਜ਼ਿੰਮੇਵਾਰ ਅਸੀਂ ਖੁਦ ਆਪ ਹੀ ਹਾਂ। ਇਹ ਘ੍ਰਿਣਾਤਮਕ ਪ੍ਰਸਥਿਤੀਆਂ ਸਾਡੀ ਅਵਿਗਿਆਨਕ ਤੇ ਸੰਕੀਰਨ ਵਿਚਾਰਧਾਰਾ ਦਾ ਹੀ ਪ੍ਰਣਾਮ ਹੈ। ਉਦਾਹਰਨ ਦੇ ਤੌਰ 'ਤੇ ਮੀਹ ਤੋਂ ਬਾਅਦ ਆਪਣੀ ਤੁਛ ਬੁੱਧੀ ਦੇ ਕਾਰਨ ਸਾਫ ਆਕਾਸ਼ ਅੰਦਰ ਸੱਤ ਤਰ੍ਹਾਂ ਦੇ ਰੰਗਾਂ ਨੂੰ ਦੇਖਦਾ ਹੈ। ਇਕ ਸਾਧਾਰਨ ਮਨੁੱਖ ਆਪਣੀ ਸੰਕੀਰਨ ਸੋਚ ਦੇ ਕਾਰਨ ਇਨ੍ਹਾਂ ਸੱਤ ਰੰਗਾਂ ਨੂੰ ਅਲੱਗ-ਅਲੱਗ ਸ੍ਰੋਤ ਤੋਂ ਉਤਪੰਨ ਹੋਏ ਸਮਝਦਾ ਹੈ। ਪ੍ਰੰਤੂ ਇਕ ਵਿਗਿਆਨਕ ਦਾ ਮੰਨਣਾ ਹੈ ਕਿ ਇਹ ਕਈ ਤਰ੍ਹਾਂ ਦੀਆਂ ਕਿਰਨਾਂ ਸਫੈਦ ਰੰਗ ਦੇ ਪ੍ਰਕਾਸ਼ ਦਾ ਹੀ ਇਕ ਵੱਖਰਾ ਰੂਪ ਹੈ। ...
Read Full Story


ਕਾਰ ਚੋਰੀ ਹੋਣ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ

ਪਟਿਆਲਾ, 13 ਫਰਵਰੀ-ਲਾਹੌਰੀ ਗੇਟ ਪੁਲਿਸ ਕੋਲ ਗੁਰਜੀਤ ਸਿੰਘ ਵਾਸੀ ਤਫੱਜਲਪੁਰ ਨੇੜੇ ਕੋਹੜੀਆ ਬਸਤੀ ਪਟਿਆਲਾ ਨੇ ਰਿਪੋਰਟ ਦਰਜ ਕਰਾਈ ਹੈ ਕਿ 30 ਜਨਵਰੀ ਨੂੰ ਸ਼ਿਕਾਇਤ ਕਰਤਾ ਆਪਣੇ ਘਰ ਤੋਂ ਆਪਣੇ ਦੋਸਤ ਦੇ ਘਰ ਆਪਣੀ ਕਾਰ ਨੰ: ਪੀ. ਬੀ.-11ਏ.ਜੇ-5758 ਆਲਟੋ 'ਤੇ ਸਵਾਰ ਹੋ ਕੇ ਮਕਾਨ ਨੰ: ਐਚ-19 ਰਾਜਪੁਰਾ ਕਲੋਨੀ ਗਿਆ ਸੀ ਜਦੋਂ ਕਰੀਬ 10 ਵਜੇ ਰਾਤੀਂ ਬਾਹਰ ਆਇਆ ਤਾਂ ਕਾਰ ਉਥੇ ਨਹੀਂ ਮਿਲੀ। ਰੰਗ ਗ੍ਰੇਅ ਜਿਸਨੂੰ ਕੋਈ ਨਾਂ-ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ, ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਗਲਤ ਬਿਆਨੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ : ਤ੍ਰਿਪੜੀ ਪੁਲਿਸ ਕੋਲ ਰਵਿੰਦਰਜੀਤ ਸਿੰਘ ਮੈਨੇਜਰ ਪਟਿਆਲਾ ਸੈਂਟਰਲ ਕੋਆਪ੍ਰੇਟਿਵ ਬੈਂਕ ਸਰਹਿੰਦ ਰੋਡ ਪਟਿਆਲਾ ਨੇ ਹਰਮੇਸ਼ ਕੁਮਾਰ ਬੈਂਕ ਮੈਨੇਜਰ ਰਾਜੇਸ਼ ਕੁਮਾਰ, ਨੀਲਮ ...
Read Full Story


ਸਮਾਜਿਕ ਬੁਰਾਈਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ-ਪੁਰੀ

ਸਮਾਣਾ, 13 ਫਰਵਰੀ (ਹਰਵਿੰਦਰ ਸਿੰਘ ਟੋਨੀ)-ਹਿਊਮਨ ਰਾਈਟਸ ਵਾਚ ਆਰਗਨਾਈਜੇਸ਼ਨ ਸੰਸਥਾ ਵੱਲੋਂ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਗੋਪਾਲ ਭਵਨ ਵਿਖੇ ਸੰਸਥਾ ਦਾ ਸੋਵੀਨਰ ਰਿਲੀਜ਼ ਸਮਾਗਮ ਕਰਵਾਇਆ ਗਿਆ। ਸੋਵੀਨਰ ਸਟੇਟ ਚੇਅਰਮੈਨ ਜੋਗਿੰਦਰ ਸਿੰਘ ਸੋਢੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ ਨੇ ਸਮਾਜ 'ਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਭਰੂਣ ਹੱਤਿਆ ਦਾਜ ਪ੍ਰਥਾ ਤੇ ਭ੍ਰਿਸ਼ਟਾਚਾਰ ਆਦਿ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਸਾਬਕਾ ਵਿਧਾਇਕ ਜਥੇ: ਜਗਤਾਰ ਸਿੰਘ ਰਾਜਲਾ ਨੇ ਸੰਸਥਾ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੰਸਥਾ ਵੱਲੋਂ ...
Read Full Story


ਚੋਰਾਂ ਵੱਲੋਂ ਲੱਖ ਰੁਪਏ ਤੋਂ ਵੱਧ ਦਾ ਸਾਮਾਨ ਚੋਰੀ

ਸਮਾਣਾ, 13 ਫਰਵਰੀ (ਟੋਨੀ)-ਬੀਤੀ ਰਾਤ ਚੋਰਾਂ ਨੇ ਪਿੰਡ ਸਹਿਜਪੁਰਾ ਰੋਡ 'ਤੇ ਜੈਨ ਸਮਾਜ ਦੇ ਧਾਰਮਿਕ ਸਥਾਨ ਦਾਦਾਵਾੜੀ ਨੇੜੇ ਖੇਤਾਂ 'ਚ ਬਣੇ ਗਿੱਲ ਫਾਰਮ ਹਾਊਸ 'ਚ ਦਲੇਰਾਨਾ ਢੰਗ ਨਾਲ ਚੋਰੀ ਕਰਦਿਆਂ ਕਮਰਿਆਂ ਦੇ ਜਿੰਦਰੇ ਤੋੜ ਕੇ ਇਕ ਲੱਖ ਰੁਪਏ ਤੋਂ ਵੱਧ ਦਾ ਸਮਾਨ ਚੋਰੀ ਕਰ ਲਿਆ। ਪੁਲਿਸ ਵੱਲੋਂ ਸੂਚਨਾ ਮਿਲਣ 'ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਹਿਜਪੁਰਾ ਰੋਡ 'ਤੇ ਸਥਿਤ ਗਿੱਲ ਫਾਰਮ ਹਾਊਸ ਦੇ ਪਟਿਆਲਾ ਰਹਿੰਦੇ ਮਾਲਕ ਸੁਖਚੈਨ ਸਿੰਘ ਗਿੱਲ ਨੇ ਘਟਨਾ ਸਥਾਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਫਾਰਮ ਹਾਊਸ ਤੇ ਕਮਰਿਆਂ ਦੇ ਜਿੰਦਰੇ ਤੋੜ ਕੇ ਅੰਦਰ ਲੱਗਿਆ ਏਅਰ ਕੰਡੀਸ਼ਨਰ, ਗੈਸ ਸਿਲੰਡਰ, ਚੂਲਾ, ਬਰਤਨ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਚੋਰ ਜਾਂਦੇ ਹੋਏ ਰਸੋਈ 'ਚ ਟੂਟੀ ਹੇਠਾਂ ਲੱਗਾ ਸੇਕ ਵੀ ਪੁੱਟ ਕੇ ਲੈ ...
Read Full Story


ਰਾਜਪੁਰਾ-ਚੰਡੀਗੜ੍ਹ ਰੋਡ 'ਤੇ 7 ਘੰਟੇ ਟ੍ਰੈਫਿਕ ਜਾਮ

ਰਾਜਪੁਰਾ, 13 ਫਰਵਰੀ (ਭੋਲਾ, ਰਣਜੀਤ ਸਿੰਘ)-ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਸਥਿਤ ਐਸ. ਵਾਈ. ਐਲ. ਨਹਿਰ ਨੇੜੇ ਪਿੰਡ ਆਲਮਪੁਰ ਵਾਲੀ ਤੰਗ ਪੁਲੀ 'ਤੇ ਇਕ ਟਰਾਲੇ ਤੇ ਸਵਿਫਟ ਕਾਰ ਦੀ ਆਹਮੋ ਸਾਹਮਣੇ ਟੱਕਰ ਵਿਚ ਟਰਾਲਾ ਸੜਕ ਦੇ ਵਿਚਾਲੇ ਫਸ ਗਿਆ ਜਿਸ ਕਾਰਨ ਰਾਜਪੁਰਾ-ਚੰਡੀਗੜ੍ਹ ਰੋਡ ਸਵੇਰੇ 9 ਵਜੇ ਤੋਂ ਸ਼ਾਮੀਂ ਚਾਰ ਵਜੇ ਤੱਕ ਬੰਦ ਰਿਹਾ। ਇਸ ਟਰਾਲੇ ਨੂੰ ਸ਼ਾਮੀਂ ਚਾਰ ਵਜੇ ਪੁਲਿਸ ਵੱਲੋਂ ਵੱਡੀ ਕਰੇਨ ਬੁਲਵਾ ਪਾਸੇ ਕੀਤਾ ਗਿਆ ਤਾਂ ਜਾ ਕੇ ਸੜਕ 'ਤੇ ਆਵਾਜਾਈ ਚਾਲੂ ਹੋਈ। ਜਾਣਕਾਰੀ ਮੁਤਾਬਿਕ ਸਵਿਫਟ ਕਾਰ ਚੰਡੀਗੜ੍ਹ ਵੱਲੋਂ ਆ ਰਹੀ ਸੀ ਜਦੋਂ ਟਰਾਲਾ ਰਾਜਪੁਰਾ ਵੱਲੋਂ ਜਾ ਰਿਹਾ ਸੀ। ਜਦੋਂ ਇਹ ਦੋਨੋਂ ਵਾਹਨ ਆਲਮਪੁਰ ਵਾਲੀ ਤੰਗ ਪੁਲੀ ਕੋਲ ਪੁੱਜੇ ਤਾਂ ਆਹਮੋ ਸਾਹਮਣੇ ਟਕਰਾ ਗਏ ਜਿਸ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਟਰਾਲੇ ਵਿਚ ਲੋਹਾ ਲੱਦਿਆ ਹੋਣ ਕਰਕੇ ...
Read Full Story


ਮਾਮਲਾ ਗੰਦੇ ਪਾਣੀ ਨਾਲ ਹੋਈਆਂ ਦੋ ਦਰਜਨ ਮੌਤਾਂ ਦਾ

ਫ਼ਤਹਿਗੜ੍ਹ ਸਾਹਿਬ, 10 ਫਰਵਰੀ (ਰਣਜੋਧ ਸਿੰਘ ਔਜਲਾ)-ਪਿਛਲੇ ਦਿਨੀਂ ਪ੍ਰਸਿੱਧ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਬਡਾਲੀ ਵਿੱਚ ਗੋਬਿੰਦਗੜ੍ਹ ਦੀਆਂ ਫ਼ੈਕਟਰੀਆਂ ਦੇ ਰਸਾਇਣ ਗ੍ਰਸਤ ਅਤੇ ਸੀਵਰੇਜ ਦੇ ਬਿਨਾਂ ਸਾਫ਼ ਕੀਤੇ ਪਾਣੀ ਤੋਂ ਉਪਜੇ ਕੈਂਸਰ ਕਾਰਨ ਦੋ ਦਰਜਨ ਤੋਂ ਵਧੇਰੇ ਹੋਈਆਂ ਮੌਤਾਂ ਸਬੰਧੀ ਮੀਡੀਏ ਵੱਲੋਂ ਨਸ਼ਰ ਕੀਤੀਆਂ ਰਿਪੋਰਟਾਂ ਤੋਂ ਬਾਅਦ ਪੰਜਾਬ ਸਰਕਾਰ ਦਾ ਸਿਹਤ ਮਹਿਕਮਾ ਹਰਕਤ ਵਿੱਚ ਆ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਗਰਜਾ ਸਿੰਘ ਵੱਲੋਂ ਪਿੰਡ ਦਾ ਮੁਆਇਨਾ ਕਰਨ ਉਪਰੰਤ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸੈਨੇਟਰੀ ਇੰਸਪੈਕਟਰ ਦਰਸ਼ਨ ਸਿੰਘ, ਸਹਾਇਕ ਮਲੇਰੀਆ ਅਫ਼ਸਰ ਰਫ਼ੀਕ ਮੁਹੰਮਦ ਸ਼ਾਮਿਲ ਸਨ, ਦੁਆਰਾ ਪਿੰਡ-ਵਿੱਚ ਵੱਖ-ਵੱਖ ਨਲਕਿਆਂ ਅਤੇ ਸਬਮਰਸੀਬਲ ਪੰਪਾਂ ਤੋਂ ਪੀਣ ਵਾਲੇ ਪਾਣੀ ਦੇ 9 ਸੈਂਪਲ ਭਰੇ ਜਦਕਿ ਪਿੰਡ ਦੀ ਟੈਂਕੀ ਜੋ, ...
Read Full Story


ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐਸ. ਵਿਭਾਗ ਵਿਖੇ ਦਾਖ਼ਲੇ ਆਰੰਭ

ਪਟਿਆਲਾ, 10 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ: ਹਰਜਿੰਦਰ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਿਖੇ ਯੂ.ਜੀ.ਸੀ. (ਨੈਟ) ਦੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪੰਜਾਬੀ, ਅੰਗਰੇਜ਼ੀ, ਹਿੰਦੀ, ਇਤਿਹਾਸ, ਰਾਜਨੀਤੀ ਵਿਗਿਆਨ, ਅਰਥ ਸਾਸ਼ਤਰ, ਕਾਮਰਸ, ਕੰਪਿਊਟਰ ਸਾਇੰਸ ਆਦਿ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ ਸਾਦੇ ਕਾਗਜ਼ 'ਤੇ ਲਿਖ ਕੇ 13 ਫਰਵਰੀ 2012 ਤੱਕ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਨ੍ਹਾਂ ਕਲਾਸਾਂ ਵਿਚ ਦਾਖ਼ਲੇ ਲਈ ਇੰਟਰਵਿਊ 15 ਫਰਵਰੀ 2012 ਨੂੰ ਸਵੇਰੇ 10 ਵਜੇ ਆਈ.ਏ.ਐਸ. ਟ੍ਰੇਨਿੰਗ ਸੈਂਟਰ ਵਿਖੇ ਹੋਵੇਗੀ। ਹੋਰ ਜਾਣਕਾਰੀ ਲੈਣ ਲਈ ...
Read Full Story


2012 ਦਾ ਪਹਿਲਾ ਕੌਮਾਂਤਰੀ ਟੂਰਨਾਮੈਂਟ

ਪਟਿਆਲਾ, 10 ਫਰਵਰੀ (ਚਹਿਲ)-ਭਾਰਤੀ ਮੁੱਕੇਬਾਜ਼ 2012 ਸਾਲ ਦਾ ਪਹਿਲਾ ਟੂਰਨਾਮੈਂਟ 14 ਤੋਂ 18 ਫਰਵਰੀ ਤੱਕ ਕਜ਼ਾਕਿਸਤਾਨ ਦੇ ਸ਼ਹਿਰ ਅਲਮਾਟੀ ਵਿਖੇ ਖੇਡਣਗੇ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵੱਲੋਂ ਚੁਣੀ ਗਈ ਕੌਮੀ ਟੀਮ 'ਚ 10 ਮੁੱਕੇਬਾਜ਼, ਦੋ ਕੋਚ ਅਤੇ ਇਕ ਡਾਕਟਰ ਸ਼ਾਮਿਲ ਹਨ। ਇਸ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਰੂਸ, ਕਜਾਕਿਸਤਾਨ ਤੇ ਫਰਾਂਸ ਦੇ ਮੁੱਕੇਬਾਜ਼ ਵੀ ਹਿੱਸਾ ਲੈਣਗੇ।ਮੁੱਖ ਕੌਮੀ ਕੋਚ ਗੁਰਬਖਸ਼ ਸਿੰਘ ਸੰਧੂ, ਕੋਚ ਨਰਿੰਦਰ ਰਾਣਾ ਤੇ ਡਾਕਟਰ ਅਭਿਸ਼ੇਕ ਚੌਧਰੀ ਦੀ ਦੇਖ ਰੇਖ 'ਚ ਜਾ ਰਹੀ ਇਸ ਟੀਮ ਦੇ 49 ਕਿਲੋ ਭਾਰ ਵਰਗ 'ਚ ਐਲ.ਦਵੇਂਦਰੋ ਸਿੰਘ ਸੈਨਾ, 52 ਕਿਲੋ ਭਾਰ ਵਰਗ 'ਚ ਸੁਨੀਲ ਕੁਮਾਰ ਰੇਲਵੇ, 56 ਕਿਲੋ ਛੋਟੇ ਲਾਲ ਯਾਦਵ ਸੈਨਾ, 60 ਕਿਲੋ ਵਿਨੈ ਕੁਮਾਰ ਹਰਿਆਣਾ, 64 ਕਿਲੋ ਐਮ.ਥਾਮਸ ਸੈਨਾ, 75 ਕਿਲੋ ਵਿਜੈ ਕੁਮਾਰ ਰੇਲਵੇ, 81 ਕਿਲੋ ਸੁਮਿਤ ਸਾਗਵਾਨ ਦਿੱਲੀ, 91 ਕਿਲੋ ...
Read Full Story


ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵੱਲੋਂ ਰੁਜ਼ਗਾਰ ਪ੍ਰੋਗਰਾਮ

ਪਟਿਆਲਾ, 10 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਲੋਂ ਸੈਸ਼ਨ 2007-12 ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਵਿਸ਼ੇਸ਼ ਪ੍ਰੋਗਰਾਮ ਚਲਾਇਆ ਹੈ। ਇਸ ਤੋਂ ਇਲਾਵਾ ਸੈਸ਼ਨ 2008-13 ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਬਰੋਸ਼ਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫ਼ਸਰ ਡਾ: ਸ਼ਿਲਪਾ ਜੈਨ ਨੇ ਦੱਸਿਆ ਕਿ ਭਾਵੇਂ ਮੌਜੂਦਾ ਸੈਸ਼ਨ ਜੂਨ 2012 ਨੂੰ ਖ਼ਤਮ ਹੋਣਾ ਹੈ ਪਰ ਇਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ 2011 ਤੋਂ ਹੀ ਇਸ ਸੈਸ਼ਨ ਲਈ ਪਹਿਲਾਂ ਹੀ ਸੰਸਥਾਵਾਂ ਅਤੇ ਕੰਪਨੀਆਂ ਨਾਲ ਰਾਬਤਾ ਬਣਾ ਕੇ ਪ੍ਰਕਿਰਿਆ ਸ਼ੁਰੂ ਕਰ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਪੂਰੇ ਸੰਗਠਿਤ ਤਰੀਕੇ ਨਾਲ ਚਲਾਈ ਇਸ ਪ੍ਰਕਿਰਿਆ ਵਿਚ ਤਕਰੀਬਨ ਤਿੰਨ ਸੌ ਲਾਅ ਸੰਸਥਾਵਾਂ 50 ਵਪਾਰਕ ਸੰਸਥਾਵਾਂ, ਪ੍ਰਸ਼ਾਸਕੀ ਅਤੇ ਹੋਰ ਸਬੰਧਿਤ ਸੰਸਥਾਵਾਂ ...
Read Full Story


ਟ੍ਰੈਫਿਕ ਪੁਲਿਸ ਨੇ ਚਲਾਨ ਕੱਟੇ

ਸਮਾਣਾ, 10 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸ਼ਹਿਰ 'ਚ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਇਕ ਮੋਟਰ-ਸਾਈਕਲ 'ਤੇ ਤਿੰਨ ਤੋਂ ਚਾਰ ਨੌਜਵਾਨਾਂ ਦਾ ਬੈਠ ਕੇ ਮੋਟਰ-ਸਾਈਕਲ ਚਲਾਉਣਾ ਤੇ ਆਪਣੇ ਵਾਹਨਾਂ 'ਤੇ ਡਰਾਉਣੀ ਆਵਾਜ਼ ਦੇ ਹਾਰਨ ਲਗਵਾ ਕੇ ਵਜਾਉਂਦਿਆਂ ਲੋਕਾਂ ਨੂੰ ਡਰਾਉਣ ਦੀਆ ਖ਼ਬਰਾਂ 'ਰੋਜ਼ਾਨਾ ਅਜੀਤ' 'ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਦੋ ਪਹੀਆ ਵਾਹਨਾਂ 'ਤੇ ਤਿੰਨ-ਤਿੰਨ ਬੈਠ ਕੇ ਸਵਾਰੀਆਂ ਕਰਨ ਵਾਲਿਆਂ ਦੀ ਸ਼ਾਮਤ ਆ ਗਈ ਹੈ। ਟ੍ਰੈਫਿਕ ਇੰਚਾਰਜ ਭਗਵਾਨ ਸਿੰਘ ਲਾਡੀ ਵੱਲੋਂ ਆਪਣੀ ਟੀਮ ਸਮੇਤ ਮੁਹਿੰਮ ਵਿੱਢਦਿਆਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਚਾਲਕਾਂ ਦੇ ਤਿੰਨ ਦਰਜਨ ਤੋਂ ਵੱਧ ਚਲਾਨ ਕੱਟੇ ਗਏ। ਟ੍ਰੈਫਿਕ ਮੁਖੀ ਭਗਵਾਨ ਸਿੰਘ ਲਾਡੀ ਨੇ ਕ੍ਰਮਵਾਰ ਬੱਸ ਅੱਡਾ ਚੌਕ, ਦਰਦੀ ਚੌਕ, ਸਹਿਜਪੁਰਾ ਚੌਕ ਤੇ ...
Read Full Story


ਚੰਗਾ ਇਮੀਗਰੇਸ਼ਨ ਸਲਾਹਕਾਰ ਹੀ ਸਹੀ ਸੇਧ ਦਿੰਦਾ-ਸੰਧੂ

ਪਟਿਆਲਾ, 10 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਸਿਟੀ ਸੈਂਟਰ ਪਟਿਆਲਾ ਵਿਖੇ ਸਥਿਤ ਮਲਟੀ ਲਿੰਕ ਐਜੂਕੇਸ਼ਨ ਇਮੀਗਰੇਸ਼ਨ ਦੇ ਡਾਇਰੈਕਟਰ ਬਲਜੀਤ ਸਿੰਘ ਸੰਧੂ ਨੇ ਬਾਹਰ ਜਾਣ ਦੇ ਚਾਹਵਾਨ ਵਿਦਿਆਰਥੀਆਂ ਸਬੰਧੀ ਵਿਸ਼ੇਸ਼ ਰਾਏ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵੀਜੇ ਲਈ ਵੱਖ-ਵੱਖ ਪ੍ਰੋਗਰਾਮ ਮੌਜੂਦ ਹੁੰਦੇ ਹਨ, ਜਿਸ ਦੀ ਬਾਰੀਕੀ ਸਮਝਣ ਲਈ ਇਮੀਗਰੇਸ਼ਨ ਸਲਾਹਕਾਰ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਲੋੜ ਦੇ ਮੱਦੇਨਜ਼ਰ ਚੰਗਾ ਇਮੀਗਰੇਸ਼ਨ ਸਲਾਹਕਾਰ ਵਿਦੇਸ਼ ਜਾਣ ਲਈ ਪਹਿਲੇ ਸਾਰਥਕ ਕਦਮ ਵਾਂਗ ਹੁੰਦਾ ਹੈ। ਰਜਿਸਟਰਡ ਕਨੇਡੀਅਨ ਇੰਮੀਗ੍ਰੇਸ਼ਨ ਕੰਨਸਲਟੈਂਟ ਬਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਧੋਖਾ ਉਦੋਂ ਹੁੰਦਾ ਹੈ ਜਦੋਂ ਵਿਦਿਆਰਥੀ ਸੌਖਾ, ਸਸਤਾ ਤੇ ਛੇਤੀ ਦਾ ਤਰੀਕਾ ਲੱਭਦੇ ਧੋਖੇ ਦਾ ਸ਼ਿਕਾਰ ਹੁੰਦੇ ਹਾਂ। ਹਰ ਦੇਸ਼ ਨੇ ਦੂਸਰੇ ਦੇਸ਼ਾਂ ਤੋਂ ਪੜਨ, ਕੰਮ ਕਰਨ ਜਾਂ ...
Read Full Story


ਇਕ ਨੌਜਵਾਨ ਨੂੰ ਕੈਂਟਰ ਨੇ ਕੁਚਲਿਆ

ਬਨੂੜ, 10 ਫਰਵਰੀ (ਭੁਪਿੰਦਰ ਸਿੰਘ)-ਪਿੰਡ ਮਠਿਆੜਾ ਦੇ ਵਸਨੀਕ 22 ਸਾਲਾ ਨੌਜਵਾਨ ਨਰਵਿੰਦਰ ਸਿੰਘ ਉਰਫ ਨੀਸ਼ਾ ਜਿਸ ਦਾ ਅੱਜ ਜਨਮ ਦਿਨ ਸੀ, ਸਵੇਰੇ 7 ਵਜੇ ਦੇ ਕਰੀਬ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਜ਼ੀਰਕਪੁਰ ਵਿਖੇ ਸਥਿਤ 'ਬੈਸਟ ਪ੍ਰਾਈਜ਼' ਨਾਮਕ ਮਾਲ ਜਾਣ ਲਈ ਨਿਕਲਿਆ। ਜਦੋਂ ਨਰਵਿੰਦਰ ਸਿੰਘ ਆਪਣੇ ਮੋਟਰ ਸਾਈਕਲ 'ਤੇ ਪਿੰਡ ਧਰਮਗੜ੍ਹ-ਮਠਿਆੜਾ ਟੀ ਪੁਆਇੰਟ 'ਤੇ ਪੁੱਜਾ ਤਾਂ ਬਨੂੜ ਤੋਂ ਲੈਹਲੀ ਵੱਲ ਨੂੰ ਜਾ ਰਹੇ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਘਟਨਾ ਵਾਲੀ ਥਾਂ 'ਤੇ ਇਕੱਠੇ ਹੋਏ ਲੋਕਾਂ ਨੇ ਨਰਵਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਜਰਨਲ ਹਸਪਤਾਲ ਸੈਕਟਰ 32 ਵਿਖੇ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਜਦੋਂ ਹੀ ਨਰਵਿੰਦਰ ਸਿੰਘ ਦਾ ਐਕਸੀਡੈਂਟ ਹੋਣ ਦੀ ਖ਼ਬਰ ਉਸ ਦੇ ਮਾਪਿਆਂ ਤੇ ਭੈਣ ...
Read Full Story


ਪੰਜਾਬੀ ਯੂਨੀਵਰਸਿਟੀ ਵਿਖੇ 44ਵੀਂ ਪੰਜਾਬ ਇਤਿਹਾਸ ਕਾਨਫਰੰਸ ਆਰੰਭ

ਪਟਿਆਲਾ, 10 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ 'ਪੁਰਾਤਨ ਕਾਲ ਤੋਂ ਪੰਜਾਬ ਵਿਚ ਲਿੰਗੀ ਸਬੰਧ' ਵਿਸ਼ੇ 'ਤੇ ਅਧਾਰਤ 44ਵੀਂ ਪੰਜਾਬ ਇਤਿਹਾਸ ਕਾਨਫਰੰਸ ਸੈਨੇਟ ਹਾਲ ਵਿਖੇ ਆਰੰਭ ਹੋ ਗਈ। ਕਾਨਫਰੰਸ ਦਾ ਉਦਘਾਟਨ ਐਮ.ਪੀ. ਰਾਜ ਸਭਾ ਅਤੇ ਦੀ ਟ੍ਰਿਬਿਊਨ ਦੇ ਸਾਬਕਾ ਮੁੱਖ ਸੰਪਾਦਕ ਸ੍ਰੀ ਐਚ.ਕੇ. ਦੂਆ ਵੱਲੋਂ ਕੀਤਾ ਗਿਆ। ਉਦਘਾਟਨੀ ਭਾਸ਼ਣ ਵਿਚ ਸ੍ਰੀ ਐਚ.ਕੇ. ਦੂਆ ਨੇ ਕਿਹਾ ਕਿ ਇਤਿਹਾਸਕਾਰਾਂ ਨੂੰ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਔਰਤਾਂ ਵੱਲੋਂ ਪਾਏ ਯੋਗਦਾਨ ਦੇ ਵਿਸਤ੍ਰਿਤ ਵੇਰਵੇ ਦਰਜ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬ ਦੇ ਇਤਿਹਾਸ ਵਿਚ ਔਰਤਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਦਰਪੇਸ਼ ਸਮੱਸਿਆ ਅਤੇ ਦੁੱਖ ਤਕਲੀਫਾਂ 'ਤੇ ਚਾਨਣਾ ਪਾਇਆ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ...
Read Full Story


ਖੜ੍ਹੇ ਟਰਾਲੇ ਨਾਲ ਟੈਂਪੂ ਟਕਰਾਇਆ

ਮੰਡੀ ਗੋਬਿੰਦਗੜ੍ਹ, 10 ਫਰਵਰੀ (ਬਲਜਿੰਦਰ ਸਿੰਘ)-ਜਰਨੈਲੀ ਸੜਕ 'ਤੇ ਖੰਨਾ ਸਾਈਡ ਸਥਿਤ ਜੈਨ ਸਟੀਲ ਇੰਡਸਟਰੀਜ਼ ਦੇ ਸਾਹਮਣੇ ਖੜ੍ਹੇ ਟਰਾਲੇ ਨਾਲ ਟੈਂਪੂ ਟਰਕਾਉਣ ਕਾਰਨ ਵਾਪਰੇ ਹਾਦਸੇ ਵਿਚ ਉਥੇ ਖੜ੍ਹੇ 8 ਮੋਟਰਸਾਈਕਲ ਅਤੇ ਸਕੂਟਰ ਬੁਰੀ ਤਰ੍ਹਾਂ ਨੁਕਸਾਨੇ ਗਏ। ਜਦੋਂਕਿ ਇਕ ਨੌਜਵਾਨ ਹਾਦਸੇ ਦੀ ਲਪੇਟ ਵਿਚ ਆਉਣੋਂ ਵਾਲ-ਵਾਲ ਬੱਚ ਗਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 3 ਵਜੇ ਸਥਾਨਕ ਖੰਨਾ ਸਾਈਡ ਸਥਿਤ ਜੈਨ ਸਟੀਲ ਇੰਡਸਟਰੀਜ਼ ਦੇ ਸਾਹਮਣੇ ਲੋਹੇ ਦੇ ਬੀਮਾ ਨਾਲ ਭਰਿਆ ਟਰਾਲਾ ਨੰਬਰ ਪੀਬੀ 11 ਏ. ਕੇਊ. 8819 ਸੜਕ ਦੇ ਇਕ ਪਾਸੇ ਖੜ੍ਹਾ ਸੀ ਤੇ ਉਸ ਦੇ ਪਿਛਲੇ ਹਿੱਸੇ ਵਿਚ ਲੋਹੇ ਦੇ ਬੀਮ ਜਿਨ੍ਹਾਂ ਦਾ ਵਜ਼ਨ ਟਨਾਂ ਦੇ ਹਿਸਾਬ ਵਿਚ ਹੈ, ਸੜਕ ਵਾਲੇ ਪਾਸੇ ਟਰਾਲੇ ਤੋਂ ਬਾਹਰ ਲਮਕ ਰਹੇ ਸਨ ਇਸੇ ਦੌਰਾਨ ਲੁਧਿਆਣਾ ਤੋਂ ਮਾਲ ਲੈ ਕੇ ਮੰਡੀ ਗੋਬਿੰਦਗੜ੍ਹ ਆ ਰਿਹਾ ਟੈਂਪੂ ...
Read Full Story


ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ ਮਾਰੀ

ਦੇਵੀਗੜ੍ਹ, 10 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਪੁਲਿਸ ਕੋਲ ਸ਼ਿਕਾਇਤ ਕਰਤਾ ਪਿਆਰਾ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਕਪੂਰੀ ਨੇ ਗੁਰਜੀਤ ਸਿੰਘ ਵਾਸੀ ਅੰਮ੍ਰਿਤਸਰ ਖਿਲਾਫ਼ ਦਰਜ ਕਰਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ, ਜਿਸ ਨਾਲ ਉਸ ਦੀ ਮੁਲਾਕਾਤ ਹੋ ਗਈ। ਇਸ ਤਹਿਤ ਉਸ ਨੇ ਉਸ ਦੇ ਲੜਕੇ ਜਸਵੀਰ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਤੇ ਉਸ ਤੋਂ 7 ਲੱਖ ਰੁਪਏ ਲੈ ਲਏ। ਉਸ ਤੋਂ ਬਾਅਦ ਕਥਿਤ ਦੋਸ਼ੀ ਨੇ ਨਾ ਹੀ ਉਸ ਦੇ ਲੜਕੇ ਨੂੰ ਬਾਹਰ ਭੇਜਿਆ ਅਤੇ ਨਾ ਹੀ ਉਸਦੇ ਰੁਪਏ ਵਾਪਸ ਕੀਤੇ। ਪੁਲਿਸ ਨੇ ਇਸ ਸਬੰਧੀ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...
Read Full Story


ਨਗਰ ਨਿਗਮ ਪਟਿਆਲਾ ਨੇ 20 ਲੱਖ ਰੁਪਏ ਵਸੂਲੇ

ਪਟਿਆਲਾ, 10 ਫਰਵਰੀ (ਜ.ਸ.ਦਾਖਾ)-ਨਗਰ ਨਿਗਮ ਪਟਿਆਲਾ ਨੇ ਚੋਣਾਂ ਤੋਂ ਬਾਅਦ ਆਪਣੇ ਕੰਮ ਕਾਰ ਵਿਚ ਤੇਜੀ ਲਿਆਂਦੀ ਹੈ। ਜਿਥੇ ਇਸ ਨੇ ਅੱਜ ਭਾਦਸੋਂ ਰੋਡ ਸੜਕ 'ਤੇ ਖੜੀਆਂ ਨਾਜਾਇਜ਼ ਰੇਹੜੀਆਂ ਅਤੇ ਹੋਰ ਨਾਜਾਇਜ਼ ਕਬਜਿਆਂ ਵਿਰੁੱਧ ਆਪਣੀ ਮੁਹਿੰਮ ਆਰੰਭੀ, ਉਥੇ ਹੀ ਇਸ ਨੇ ਹਾਊਸ ਟੈਕਸ ਦੇ ਕੇਸਾਂ ਦਾ ਨਿਪਟਾਰਾ ਵੀ ਕੀਤਾ ਹੈ। ਅੱਜ ਸਵੇਰੇ ਹੀ ਨਿਗਮ ਦੀਆਂ ਟੀਮਾਂ ਨੇ ਪੁਲਿਸ ਬਲ ਦੇ ਨਾਲ ਭਾਦਸੋਂ ਰੋਡ 'ਤੇ ਆਪਣੀ ਕਾਰਵਾਈ ਤੇਜ ਕਰ ਦਿੱਤੀ ਅਤੇ ਉਥੇ ਸੜਕ ਕਿਨਾਰੇ ਖੜੀਆਂ ਰੇਹੜੀਆਂ ਜੋ ਆਵਾਜਾਈ ਵਿਚ ਰੁਕਾਵਟ ਬਣਦੀਆਂ ਹਨ, ਨੂੰ ਖਦੇੜਿਆ। ਇਹ ਨਾਜਾਇਜ਼ ਖੜੀਆਂ ਰੇਹੜੀਆਂ ਨਾ ਕੇਵਲ ਸੜਕ ਕਿਨਾਰੇ ਆਵਾਜਾਈ ਵਿਚ ਦਿੱਕਤਾਂ ਖੜੀਆਂ ਕਰਦੀਆਂ ਹਨ, ਸਗੋਂ ਇਹ ਹਾਦਸਿਆਂ ਦਾ ਵੀ ਕਾਰਨ ਬਣਦੀਆਂ ਹਨ। ਨਿਗਮ ਦੇ ਸਹਾਇਕ ਕਮਿਸ਼ਨਰ ਨਾਜਰ ਸਿੰਘ ਨੇ ਗਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ...
Read Full Story


ਖੂਨਦਾਨ ਸੰਸਾਰ ਦੇ ਸਭ ਦਾਨਾਂ ਤੋਂ ਉੱਤਮ ਦਾਨ-ਬਨੀ ਚੈਹਿਲ

ਪਟਿਆਲਾ, 8 ਫਰਵਰੀ (ਜ.ਸ.ਢਿੱਲੋਂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਸਬੰਧਿਤ ਨਹਿਰੂ ਯੁਵਾ ਕੇਂਦਰ ਵੱਲੋਂ ਭਾਨਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਦੀ ਅਗਵਾਈ ਅਵਤਾਰ ਭਾਨਰਾ ਨੇ ਕੀਤੀ। ਇਸ ਕੈਂਪ ਵਿਚ ਮੁੱਖ ਮਹਿਮਾਨ ਸੰਜੇਇੰਦਰ ਸਿੰਘ ਬਨੀ ਚੈਹਿਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਪਟਿਆਲਾ ਅਤੇ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਪਹੁੰਚੇ। ਕੈਂਪ ਦੀ ਪ੍ਰਧਾਨਗੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਕੀਤੀ। ਕੈਂਪ ਦਾ ਉਦਘਾਟਨ ਨੰਬਰਦਾਰ ਸੀਤਲ ਸਿੰਘ ਭਾਨਰਾ ਨੇ ਕੀਤੀ। ਇਸ ਮੌਕੇ ਡਾਕਟਰ ਕੁਲਵੀਰ ਕੌਰ ਦੀ ਅਗਵਾਈ ਹੇਠ 35 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਨੀ ਚੈਹਿਲ ਨੇ ਕਿਹਾ ਕਿ ਖੂਨਦਾਨ ਸੰਸਾਰ ਦੇ ਸਭ ਦਾਨਾਂ ਤੋਂ ਮਹਾਨ ਦਾਨ ਹੈ ਕਿਉਂਕਿ ਤੁਹਾਡੇ ਦਿੱਤੇ ਖੂਨ ਦੀ ...
Read Full Story


ਪ੍ਰਸ਼ਾਸਨਿਕ ਅਮਲੇ ਵਲੋਂ ਹਾਈਕੋਰਟ ਦੇ ਹੁਕਮਾਂ ਮੁਤਾਬਕ ਕਾਰਵਾਈ, ਪਿੰਡ ਵਾਸੀਆਂ ਵਲੋਂ ਵਿਰੋਧ

ਘਨੌਰ, 8 ਫਰਵਰੀ (ਬਲਜਿੰਦਰ ਸਿੰਘ ਗਿੱਲ, ਜਾਦਵਿੰਦਰ ਸਿੰਘ ਸਮਰਾਓ)-ਹਲਕੇ ਦੇ ਪਿੰਡ ਜਰੀਕਪੁਰ ਵਿਖੇ ਪਿੰਡ ਦੇ ਛੱਪੜ ਦੀ ਜ਼ਮੀਨ ਉਤੇ ਪਿੰਡ ਵਾਸੀਆਂ ਵਲੋਂ ਨਾਜਾਇਜ਼ ਉਸਾਰੀ ਕਰ ਕੇ ਕਬਜ਼ਾ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਜਰੀਕਪੁਰ ਦੇ ਛੱਪੜ ਦੀ 18 ਵਿੱਘੇ 6 ਵਿਸਵੇ ਥਾਂ ਵਿਚੋਂ ਕਰੀਬ 8 ਵਿੱਘੇ ਖਸਰਾ ਨੰਬਰ 423 ਅਤੇ 424 ਉਤੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਮਕਾਨਾਂ ਦੀ ਉਸਾਰੀ ਕਰ ਲਈ ਗਈ। ਜਿਸ ਦੇ ਵਿਰੋਧ ਵਿਚ ਪਿੰਡ ਦੇ ਹੀ ਦਵਿੰਦਰ ਸਿੰਘ ਸੰਧੂ, ਪਰਕਾਸ਼ ਸਿੰਘ, ਜਸਮੇਰ ਸਿੰਘ, ਪੰਜਾਬ ਖਾਨ ਅਤੇ ਛੋਟਾ ਖਾਨ ਨੇ ਡਾਇਰੈਕਟਰ ਪੰਚਾਇਤ ਕੋਲ ਕੇਸ ਦਾਖ਼ਲ ਕਰਵਾਇਆ। ਜਿਸ ਦਾ ਫ਼ੈਸਲਾ ਉਕਤ ਸ਼ਿਕਾਇਤਕਰਤਾ ਦੇ ਹੱਕ 'ਚ ਹੋ ਗਿਆ। ਪਰ ਕਬਜ਼ਾ ਛੁਟਵਾਉਣ 'ਚ ਹੋ ਰਹੀ ਦੇਰੀ ਕਾਰਨ ਸ਼ਿਕਾਇਤਕਰਤਾ ਨੇ ਮਾਣਯੋਗ ਹਾਈਕੋਰਟ 'ਚ ਅਰਜ਼ੀ ਦਾਖ਼ਲ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation