Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਬਿਜਲੀ ਨਿਗਮ ਨੇ ਮੀਟਰਾਂ ਨਾਲ ਛੇੜਖ਼ਾਨੀ ਕਰਦਿਆਂ ਬਿਜਲੀ ਚੋਰੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼-ਇੰਜ: ਚੌਧਰੀ  ¤ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਉਣ ਦਾ ਕੰਮ ਕੱਲ੍ਹ ਤੋਂ-ਸਿਵਲ ਸਰਜਨ  ¤ ਬਿਜਲੀ ਸਪਲਾਈ ਘੱਟ ਮਿਲਣ ਕਾਰਨ ਬਾਸਮਤੀ ਜੀਰੀ ਸੋਕੇ ਦੀ ਲਪੇਟ 'ਚ  ¤ ਆਮ ਆਦਮੀ ਪਾਰਟੀ ਨੇ ਪਟਿਆਲਾ ਲਈ 21 ਮੈਂਬਰੀ ਕਮੇਟੀ ਦਾ ਕੀਤਾ ਗਠਨ  ¤ ਮਨਰੇਗਾ ਤਹਿਤ ਆਇਆ ਸਾਮਾਨ ਨਹੀਂ ਪਹੁੰਚ ਸਕਿਆ ਪੰਚਾਇਤਾਂ ਕੋਲ  ¤ ਬਿਜਲੀ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਸਾਂਝੀ ਗੇਟ ਰੈਲੀ  ¤ ਅਨੁਸੂਚਿਤ ਜਾਤੀ ਦੀਆਂ ਸੀਟਾਂ ਜਨਰਲ ਕੈਟਾਗਰੀ ਵਿਚ ਬਦਲਣ ਦੇ ਰੋਸ ਵਜੋਂ ਧਰਨਾ ਜਾਰੀ  ¤ ਪਬਲਿਸ਼ਰ ਚੋਣ ਸਮੱਗਰੀ ਛਾਪਦੇ ਸਮੇਂ ਆਪਣਾ ਪੂਰਾ ਪਤਾ ਛਾਪਣ-ਫੁਲੀਆ  ¤ ਪਬਲਿਸ਼ਰ ਚੋਣ ਸਮੱਗਰੀ ਛਾਪਦੇ ਸਮੇਂ ਆਪਣਾ ਪੂਰਾ ਪਤਾ ਛਾਪਣ-ਫੁਲੀਆ  ¤ ਲੁੱਟ ਦੀ ਸ਼ਿਕਾਇਤ ਕਰਨ ਵਾਲਾ ਹੀ ਨਿਕਲਿਆ ਲੁਟੇਰਾ  ¤ ਦਵਿੰਦਰ ਗਿੱਲ ਉਰਫ਼ ਥਾਪਾ ਤੇ ਸੁਮੇਧ ਗੁਲਾਟੀ ਅਦਾਲਤ 'ਚ ਪੇਸ਼  ¤ ਮੈਚ ਵਪਾਰਕ-ਸੁਰੱਖਿਆ ਸਰਕਾਰੀ  ¤ ਮੈਚ ਵਪਾਰਕ-ਸੁਰੱਖਿਆ ਸਰਕਾਰੀ  ¤ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਵਿਰੁੱਧ ਪ੍ਰਦਰਸ਼ਨ ਜਾਰੀ  ¤ ਸਮਰੱਥਾ ਤੋਂ ਵੱਧ ਸਾਮਾਨ ਲਿਜਾਣ ਵਾਲੇ ਵਾਹਨ ਚਾਲਕਾਂ ਦੀ ਖੈਰ ਨਹੀਂ  ¤ ਬਹੁਚਰਚਿਤ ਗੋਲਾ ਕਤਲ ਕਾਂਡ--- ਦੋਸ਼ੀ ਇੰਸਪੈਕਟਰ ਪਿੰਕੀ ਨੇ ਮਿ੍ਤਕ ਦੇ ਪਿਤਾ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ  ¤ ਬੱਚਿਆਂ ਨਾਲ ਜਬਰ ਜਨਾਹ ਤੇ ਕੁਕਰਮ ਕਰਨ ਦੇ ਦੋਸ਼ ਤਹਿਤ ਪਿਉ ਖਿਲਾਫ਼ ਕੇਸ ਦਰਜ  ¤ ਵੱਧ ਵਸੂਲੀ ਕਰਨ ਵਾਲੇ ਪਾਰਕਿੰਗ ਠੇਕੇਦਾਰ ਖਿਲਾਫ ਕੇਸ ਦਰਜ  ¤ ਸਿਲਵਰ ਆਰਕ ਮਾਲਜ਼ ਦਾ ਪਿਛਲਾ ਗੇਟ ਸੀਲ  ¤ ਸਿਲਵਰ ਆਰਕ ਮਾਲਜ਼ ਦਾ ਪਿਛਲਾ ਗੇਟ ਸੀਲ  ¤ . 
Category
ਪਟਿਆਲਾ
 
ਬਿਜਲੀ ਨਿਗਮ ਨੇ ਮੀਟਰਾਂ ਨਾਲ ਛੇੜਖ਼ਾਨੀ ਕਰਦਿਆਂ ਬਿਜਲੀ ਚੋਰੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼-ਇੰਜ: ਚੌਧਰੀ

ਪਟਿਆਲਾ, 20 ਸਤੰਬਰ (ਜ. ਸ. ਦਾਖਾ)-ਪੰਜਾਬ ਬਿਜਲੀ ਨਿਗਮ ਦੇ ਇਨਫੋਰਸਮੈਂਟ ਵਿੰਗ ਨੇ ਮੋਗਾ ਦੇ ਆਸ-ਪਾਸ ਇਲਾਕਿਆਂ 'ਚ ਬੜੇ ਯੋਜਨਾਬੱਧ ਢੰਗ ਕੀਤੀ ਜਾਂਦੀ ਬਿਜਲੀ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਜਿੱਥੇ ਬਿਜਲੀ ਚੋਰੀ ਕਰਨ ਅਤੇ ਕਰਾਉਣ ਵਾਲਿਆਂ ਵਿਰੁੱਧ ਮਾਮਲੇ ਦਰਜ ਕਰਾ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਉਥੇ ਹੀ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਕਦਮ ਉਠਾਏ ਹਨ | ਇਸ ਬਾਰੇ ਬਿਜਲੀ ਨਿਗਮ ਦੇ ਚੇਅਰਮੈਨ-ਕਮ- ਮੈਨੇਜਿੰਗ ਡਾਇਰੈਕਟਰ ਇੰਜ: ਕੇ. ਡੀ. ਚੌਧਰੀ ਨੇ ਦੱਸਿਆ ਹੈ ਕਿ ਬਿਜਲੀ ਨਿਗਮ ਦੇ ਇਨਫੋਰਸਮੈਂਟ ਵਿੰਗ ਮੋਗਾ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਸਨਸਨੀਖ਼ੇਜ਼ ਪ੍ਰਗਟਾਵਾ ਹੋਇਆ ਕਿ ਕਿਵੇਂ ਪੰਜਾਬ ਵਿਚ ਬਿਜਲੀ ਦੇ ਮੀਟਰਾਂ ਨਾਲ ਛੇੜਛਾੜ ਕਰਨ ਅਤੇ ਬਿਜਲੀ ਨਿਗਮ ਨੂੰ ਵਿੱਤੀ ਨੁਕਸਾਨ ਪਹੰੁਚਾਉਣ ਦਾ ਗੋਰਖ ਧੰਦਾ ਚੱਲ ...
Read Full Story


ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਉਣ ਦਾ ਕੰਮ ਕੱਲ੍ਹ ਤੋਂ-ਸਿਵਲ ਸਰਜਨ

164 ਟੀਮਾਂ ਦਾ ਗਠਨ ਪਟਿਆਲਾ, 19 ਸਤੰਬਰ (ਜ. ਸ. ਢਿੱਲੋਂ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਕੰਮ 21 ਸਤੰਬਰ ਤੋਂ 23 ਸਤੰਬਰ ਤੱਕ ਕੀਤਾ ਜਾ ਰਿਹਾ ਹੈ | ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ: ਹਰਿੰਦਰਪਾਲ ਸਿੰਘ ਬਾਲੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 21 ਸਤੰਬਰ ਤੋ 23 ਸਤੰਬਰ ਤੱਕ ਘਰ-ਘਰ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਖ਼ਾਸ ਕਰ ਕਿਰਤੀਆਂ, ਝੁੰਗੀ ਝੌਾਪੜੀਆਂ ਵਿਚ ਰਹਿੰਦੇ ਲੋਕ, ਭੱਠਿਆਂ, ਪਥੇਰਾ, ਸਨਅਤੀ ਖੇਤਰ, ਨਵੀਆਂ ਉਸਾਰੀ ਅਧੀਨ ਥਾਵਾਂ ਆਦਿ ਤੇ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੇ 0-5 ਸਾਲ ਤੱਕ ਦੇ 24 ਹਜ਼ਾਰ 511 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ | ਸਿਵਲ ਸਰਜਨ ਨੇ ਦੱਸਿਆ ਕਿ ਇਸ ਕੰਮ ਨੂੰ ਸਹੀ ਢੰਗ ...
Read Full Story


ਬਿਜਲੀ ਸਪਲਾਈ ਘੱਟ ਮਿਲਣ ਕਾਰਨ ਬਾਸਮਤੀ ਜੀਰੀ ਸੋਕੇ ਦੀ ਲਪੇਟ 'ਚ

ਦੇਵੀਗੜ੍ਹ, 20 ਸਤੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ 'ਚ ਸੁਧਾਰ ਕਰਨ ਦੀ ਬਜਾਏ ਸਿਰਫ਼ ਤਿੰਨ ਘੰਟੇ ਹੀ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਦੀ ਫਿਰ ਪਿਛੇਤੀ ਬਾਸਮਤੀ ਤੇ ਜੀਰੀ ਦੀ ਫ਼ਸਲ ਸੋਕੇ ਦੀ ਲਪੇਟ 'ਚ ਆ ਗਈ ਹੈ | ਟਿਊਬਵੈੱਲਾਂ ਨੰੂ ਨਾ ਮਾਤਰ ਮਿਲ ਰਹੀ ਬਿਜਲੀ ਸਪਲਾਈ ਦਾ ਸਖ਼ਤ ਨੋਟਿਸ ਲੈਂਦਿਆਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਪਾਵਰ ਕੌਮ ਦੇ ਉਚ ਅਧਿਕਾਰੀਆਂ ਨੰੂ ਟੈਲੀਫ਼ੋਨ ਰਾਹੀਂ ਟਿਊਬਵੈੱਲਾਂ ਦੀ ਬਿਜਲੀ ਸਪਲਾਈ 'ਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਟਿਆਲਾ ਸਰਕਲ 'ਚ ਹਰਿਆਣਾ ਦੇ ਬਾਡਰ ਨਾਲ ਲੱਗਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਬਾਸਮਤੀ ਜੀਰੀ ਲਾਈ ਹੋਈ ਹੈ ਇਸ ਲਈ ਰੌਹੜ, ਦੇਵੀਗੜ੍ਹ, ਮਗਰ ...
Read Full Story


ਆਮ ਆਦਮੀ ਪਾਰਟੀ ਨੇ ਪਟਿਆਲਾ ਲਈ 21 ਮੈਂਬਰੀ ਕਮੇਟੀ ਦਾ ਕੀਤਾ ਗਠਨ

ਪਟਿਆਲਾ, 20 ਸਤੰਬਰ (ਜ.ਸ.ਢਿੱਲੋਂ)-ਮਿਸ਼ਨ ਵਿਸਥਾਰ ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਪਟਿਆਲਾ ਦੀ 21 ਮੈਂਬਰੀ ਟੀਮ ਬਣਾਈ ਹੈ, ਜਿਸ ਵਿਚ ਪਾਰਟੀ ਵੱਲੋਂ ਜਰਨੈਲ ਸਿੰਘ ਮੰਨੂ ਨੂੰ ਜ਼ਿਲ੍ਹਾ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਅੱਜ ਇੱਥੇ ਜਾਰੀ ਪੈੱ੍ਰਸ ਬਿਆਨ 'ਚ ਕਿਹਾ ਗਿਆ ਹੈ ਕਿ ਸ੍ਰੀ ਮੰਨੂ ਨੂੰ ਜ਼ਿਲ੍ਹਾ ਪਟਿਆਲਾ ਦੇ 9 ਵਿਧਾਨ ਸਭਾ ਹਲਕਿਆਂ ਵਿਚ ਟੀਮਾਂ ਬਣਾਉਣ ਦੇ ਅਧਿਕਾਰ ਦਿੱਤੇ ਹਨ ਤਾਂ ਕਿ ਜਲਦ ਤੋਂ ਜਲਦ ਸਾਰੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੀਆਂ ਟੀਮਾਂ ਬਣਾ ਕੇ ਪਾਰਟੀ ਦਾ ਜੰਗੀ ਪੱਧਰ 'ਤੇ ਵਿਸਥਾਰ ਕੀਤਾ ਜਾਵੇ | ਇਸ ਦੌਰਾਨ ਜਰਨੈਲ ਸਿੰਘ ਮੰਨੂ ਨੇ ਰਾਜਪੁਰਾ ਅਤੇ ਸਮਾਣਾ ਹਲਕਿਆਂ ਦੀਆਂ ਟੀਮਾਂ ਬਣਾ ਦਿੱਤੀਆਂ ਹਨ ਹਲਕਾ ਸਮਾਣਾ ਲਈ ਚੇਤਨ ਸਿੰਘ, ਬਲਜਿੰਦਰ ਸਿੰਘ, ...
Read Full Story


ਮਨਰੇਗਾ ਤਹਿਤ ਆਇਆ ਸਾਮਾਨ ਨਹੀਂ ਪਹੁੰਚ ਸਕਿਆ ਪੰਚਾਇਤਾਂ ਕੋਲ

ਸਰਾਏ ਬੰਜਾਰਾ, 20 ਸਤੰਬਰ (ਭੁਪਿੰਦਰ ਸਿੰਘ ਮਾਨ)-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਿੰਡਾਂ ਦੇ ਗ਼ਰੀਬ ਲੋਕਾਂ ਲਈ ਰੋਜ਼ਗਾਰ ਦੇਣ ਲਈ ਮਨਰੇਗਾ ਸਕੀਮ ਤਹਿਤ ਆਇਆ ਸਮਾਨ ਅੱਜ ਵੀ ਕਈ ਪੰਚਾਇਤਾਂ ਕੋਲ ਨਹੀਂ ਪਹੁੰਚ ਸਕਿਆਂ | ਜਦਕਿ ਪੰਚਾਇਤਾਂ ਮਨਰੇਗਾ ਮਜ਼ਦੂਰਾਂ ਨੂੰ ਸਮਾਨ ਦੇਣ ਲਈ ਉਡੀਕ ਕਰ ਰਹੀਆਂ ਹਨ | ਹਾਲਾਤ ਇਹ ਹਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਬਲਾਕ ਖੇੜਾ ਦੇ ਦਫ਼ਤਰ ਦੇ ਇਕ ਕਮਰੇ ਵਿਚ ਮਨਰੇਗਾ ਤਹਿਤ ਆਇਆ ਸਮਾਨ ਪੁਰਾਣਾ ਹੋ ਰਿਹਾ ਹੈ, ਜਦਕਿ ਇਹ ਸਮਾਨ ਪੰਚਾਇਤਾਂ ਨੂੰ ਨਹੀਂ ਦਿੱਤਾ ਜਾ ਰਿਹਾ | ਪਿਛਲੇ ਦਿਨੀਂ ਅੱਤ ਦੀ ਗਰਮੀ ਵਿਚ ਮਨਰੇਗਾ ਮਜ਼ਦੂਰ ਕੰਮ ਕਰਦੇ ਰਹੇ, ਪਰ ਕਿਸੇ ਵੀ ਅਧਿਕਾਰੀ ਨੇ ਇਹ ਨਹੀਂ ਸੋਚਿਆਂ ਕਿ ਸਾਮਾਨ ਦਿੱਤਾ ਜਾਵੇ | ਜਿਸ ਦੇ ਨਾਲ ਉਨ੍ਹਾਂ ਦੀ ਜ਼ਰੂਰਤ ਪੂਰੀ ਹੋ ਸਕੇ | ਪਿੰਡ ਭਗੜਾਣਾ ਦੇ ਸਰਪੰਚ ਗੁਰਮੇਲ ਸਿੰਘ ਪਿੰਡ ...
Read Full Story


ਦੁੱਧ ਉਤਪਾਦਾਂ ਦੇ 90 ਨਮੂਨਿਆਂ 'ਚੋਂ 33 ਫ਼ੇਲ੍ਹ, 2 ਅਣ-ਸੁਰੱਖਿਅਤ

ਪਟਿਆਲਾ,(ਜਸਪਾਲ ਸਿੰਘ ਢਿੱਲੋਂ) 18 ਸਤੰਬਰ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਨੇ ਸਿਹਤ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਪਟਿਆਲਾ ਸ਼ਹਿਰ 'ਚ ਤਿਉਹਾਰਾਂ ਤੋਂ ਪਹਿਲਾਂ ਮਿਲਾਵਟੀ ਤੇ ਘਟੀਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ 'ਤੇ ਸ਼ਿਕੰਜਾ ਕੱਸਦੇ ਹੋਏ ਹਾਲ ਹੀ ਵਿਚ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 90 ਨਮੂਨੇ ਭਰੇ ਗਏ ਸਨ, ਜਿਨ੍ਹਾਂ 'ਚੋਂ 33 ਨਮੂਨੇ ਫ਼ੇਲ੍ਹ ਪਾਏ ਗਏ ਜਦਕਿ ਪਿਛਲੇ ਹਫ਼ਤੇ ਲਏ ਗਏ 20 ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਨ੍ਹਾਂ ਲੋਕਾਂ 'ਤੇ ਖ਼ੁਰਾਕ ਸੁਰੱਖਿਆ ਕਾਨੂੰਨ 2006 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਕਾਨੂੰਨ ਅਧੀਨ ...
Read Full Story


ਦੂਧਨਸਾਧਾਂ ਹਸਪਤਾਲ ਅਧੂਰਾ ਹੋਣ ਕਰਕੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ

ਦੇਵੀਗੜ੍ਹ, 18 ਸਤੰਬਰ (ਰਾਜਿੰਦਰ ਸਿੰਘ ਮੌਜੀ)- ਦੇਵੀਗੜ੍ਹ ਇਲਾਕੇ ਅੰਦਰ ਇੱਕ ਹੀ ਮੁੱਢਲਾ ਸਿਹਤ ਕੇਂਦਰ ਦੂਧਨਸਾਧਾਂ ਵਿਖੇ ਬਣਿਆ ਹੋਇਆ ਹੈ, ਜਿੱਥੇ ਲੋਕਾਂ ਨੂੰ ਸਿਹਤ ਸੇਵਾਵਾਂ ਸਹੀ ਢੰਗ ਨਾਲ ਨਾ ਮਿਲਣ ਕਰ ਕੇ ਲੋਕ ਨਾਖ਼ੁਸ਼ ਹਨ | ਪਿਛਲੇ ਸਮੇਂ ਦੌਰਾਨ ਇਸ ਹਸਪਤਾਲ ਨੂੰ ਵੱਡਾ ਕਰਨ ਦੀ ਸਰਕਾਰ ਨੇ ਯੋਜਨਾ ਬਣਾਈ, ਜਿਸ ਦੀ ਇਮਾਰਤ ਦਾ ਨੀਂਹ ਪੱਥਰ ਉਸ ਵੇਲੇ ਦੀ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵੱਲੋਂ ਰੱਖਿਆ ਗਿਆ ਸੀ ਜਿਸ ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ ਸਨ ਪ੍ਰੰਤੂ ਹੁਣ ਤੱਕ ਇਸ ਇਮਾਰਤ ਦਾ ਕੰਮ ਅਧੂਰਾ ਪਿਆ ਹੈ | ਸਰਕਾਰੀ ਸੂਤਰਾਂ ਮੁਤਾਬਿਕ ਇਸ ਇਮਾਰਤ ਦਾ ਫ਼ੰਡ ਆ ਚੁੱਕਾ ਹੈ ਪ੍ਰੰਤੂ ਇਸ ਨੂੰ ਮੁਕੰਮਲ ਕਿਉਂ ਨਹੀਂ ਕੀਤਾ ਜਾ ਰਿਹਾ, ਇਸ ਦੇ ਕਾਰਨਾਂ ਦਾ ਪਤਾ ਨਹੀਂ | ਇਸ ਹਸਪਤਾਲ ਨੂੰ ਇਸ ਇਲਾਕੇ ਦੇ ਵੱਡੀ ਗਿਣਤੀ 'ਚ ਪਿੰਡ ਪੈਂਦੇ ਹਨ | ਜੇਕਰ ...
Read Full Story


ਸੱਪ ਦੇ ਡੱਸਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ

ਬਨੂੜ, 18 ਸਤੰਬਰ (ਭੁਪਿੰਦਰ ਸਿੰਘ)- ਪਿੰਡ ਬੱਸੀ ਈਸੇ ਖਾਂ ਵਿਖੇ ਖੇਤਾਂ 'ਚ ਬਣੀ ਮੋਟਰ ਦੇ ਕਮਰੇ ਵਿਚ ਪਰਿਵਾਰ ਸਮੇਤ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੀ ਮੰਗਲਵਾਰ ਰਾਤੀਂ ਸੱਪ ਦੇ ਡੱਸੇ ਜਾਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੋਦਨ ਪੁੱਤਰ ਦੇਸ ਰਾਜ ਉਮਰ 25 ਸਾਲ ਵਾਸੀ ਪਿੰਡ ਖਜੂਰੀਆਂ ਜ਼ਿਲ੍ਹਾ ਬਦਾਇਓ (ਯੂ.ਪੀ.) ਪਿਛਲੇ ਕਈ ਮਹੀਨਿਆਂ ਤੋਂ ਮੇਜਰ ਸਿੰਘ ਦੇ ਖੇਤਾਂ ਵਿਚ ਕੰਮ ਕਰਦਾ ਸੀ ਤੇ ਮੋਟਰ 'ਤੇ ਬਣੇ ਕਮਰੇ ਵਿਚ ਪਰਿਵਾਰ ਸਮੇਤ ਰਹਿੰਦਾ ਸੀ | ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਰਾਤ ਨੂੰ ਖਾਣਾ ਖਾ ਕਿ ਸੌਾ ਗਿਆ ਤੇ ਰਾਤੀ 2.30 ਵਜੇ ਦੇ ਕਰੀਬ ਉਸ ਨੇ ਕੰਨ 'ਤੇ ਕਿਸੇ ਚੀਜ਼ ਵੱਲੋਂ ਵੱਢੇ ਜਾਣ ਦੀ ਖ਼ਬਰ ਆਪਣੇ ਮਾਲਕ ਨੂੰ ਦਿੱਤੀ | ਕਿਸਾਨ ਮੌਕੇ 'ਤੇ ਪੁੱਜ ਗਿਆ ਤੇ ਉਸ ਨੇ ਨੌਕਰ ਨੂੰ ਆਪਣੀ ਗੱਡੀ ਵਿਚ ਪਾ ਕਿ ਬਨੂੜ ਦੇ ਨਿੱਜੀ ...
Read Full Story


ਜ਼ਿਲ੍ਹਾ ਮੈਜਿਸਟੇ੍ਰਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਪਟਿਆਲਾ, 18 ਸਤੰਬਰ (ਢਿੱਲੋਂ)- ਜ਼ਿਲ੍ਹਾ ਮੈਜਿਸਟ੍ਰੇਟ ਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰੁਣ ਰੂਜਮ ਨੇ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹੇ ਦੀ ਹੱਦ ਅੰਦਰ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ, ਬੈਠਕਾਂ ਕਰਨ, ਨਾਅਰੇ ਲਗਾਉਣ, ਵਿਖਾਵਾ ਕਰਨ ਆਦਿ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਹੁਕਮਾਂ 'ਚ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਾਅਰੇ ਲਗਾਉਣ, ਵਿਖਾਵੇ, ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ | ਹੁਕਮਾਂ ਮੁਤਾਬਿਕ ਜਨਤਕ ...
Read Full Story


ਪਾਣੀ ਦੀ ਨਾਕਸ ਸਪਲਾਈ ਤੋਂ ਦੁਖੀ ਕਰਾਲਾ ਵਾਸੀਆਂ ਨੇ ਰਾਸ਼ਟਰੀ ਰਾਜ-ਮਾਰਗ ਕੀਤਾ ਜਾਮ

ਬਨੂੜ, 18 ਸਤੰਬਰ (ਭੁਪਿੰਦਰ ਸਿੰਘ)- ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ ਤੋਂ ਦੁਖੀ ਪਿੰਡ ਕਰਾਲਾ ਦੇ ਵਸਨੀਕਾਂ ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ, ਨੇ ਗ਼ੁੱਸੇ ਵਿਚ ਆ ਕਿ ਨੈਸ਼ਨਲ ਹਾਈਵੇ ਨੰਬਰ 64 'ਤੇ ਸਵੇਰੇ 10 ਵਜੇ ਦੇ ਕਰੀਬ ਜਾਮ ਲਗਾ ਦਿੱਤਾ ਤੇ ਪੰਜਾਬ ਸਰਕਾਰ ਤੇ ਜਨ ਸਿਹਤ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਕ ਘੰਟੇ ਤੋਂ ਵੱਧ ਸਮੇਂ ਤੱਕ ਲੱਗੇ ਇਸ ਜਾਮ ਨਾਲ ਨੈਸ਼ਨਲ ਹਾਈਵੇ ਦੇ ਦੋਨੋਂ ਪਾਸੇ ਕਈ ਕਿੱਲੋਮੀਟਰਾਂ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ | ਪਿੰਡ ਵਾਸੀ ਜਿਨ੍ਹਾਂ ਵਿਚ ਲਖਵਿੰਦਰ ਸਿੰਘ, ਦਰਸ਼ਨ ਸਿੰਘ, ਵਰਿੰਦਰ ਸਿੰਘ ਲੀਲਾ, ਰਮੀ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੈਪ੍ਰਕਾਸ਼ ਸਿੰਘ, ਚੰਦਰ ਸ਼ੇਖਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਜਨ ਸਿਹਤ ਵਿਭਾਗ ਵੱਲੋਂ ਪੀਣ ਵਾਲੇ ...
Read Full Story


'ਹਿੰਦੀ ਦਿਵਸ' ਮੌਕੇ ਸੈਮੀਨਾਰ ਕਰਵਾਇਆ

ਜੋਗਾ, 14 ਸਤੰਬਰ (ਬਲਜੀਤ ਸਿੰਘ ਅਕਲੀਆ) - ਮਾਈ ਭਾਗੋ ਸੰਸਥਾ ਰੱਲਾ ਵਿਖੇ ਹਿੰਦੀ ਵਿਭਾਗ ਵੱਲੋਂ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਸਹਿਯੋਗ ਨਾਲ 'ਹਿੰਦੀ ਦਿਵਸ' ਮਨਾਇਆ ਗਿਆ। ਸਾਬਕਾ ਮੁਖੀ ਹਿੰਦੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੁੱਖ ਸੰਪਾਦਕ ਹਿੰਦੀ ਰਸਾਲਾ 'ਸ਼ਬਦ ਸਰੋਕਾਰ' ਡਾ: ਹੁਕੁਮਚੰਦ ਰਾਜਪਾਲ ਨੇ ਕਿਹਾ ਹਿੰਦੀ ਭਾਸ਼ਾ ਦਾ ਵਿਸ਼ਵੀਕਰਨ ਹੋ ਰਿਹਾ ਹੈ ਇਸ ਲਈ ਸਾਨੂੰ ਬੇਝਿਜਕ ਇਸ ਨੂੰ ਅਪਣਾਉਣ ਵੱਲ ਵਧਣਾ ਚਾਹੀਦਾ ਹੈ। ਸੰਸਥਾ ਦੇ ਚੇਅਰਮੈਨ ਡਾ: ਬਲਵਿੰਦਰ ਸਿੰਘ ਬਰਾੜ ਤੇ ਇੰਚਾਰਜ ਪ੍ਰਿੰਸੀਪਲ ਜਯੋਤੀ ਬਾਲਾ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਹਿੰਦੀ ਭਾਸ਼ਾ ਸਿੱਖਣ ਤੇ ਬੋਲਣ ਨੂੰ ਤਰਜੀਹ ਦੇਣਾ ਵਿਦਿਆਰਥੀਆਂ ਲਈ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਹਿੰਦੀ ਵਿਭਾਗ ਦੇ ਮੁਖੀ ਡਾ: ਗੁਰਦੀਪ ਰਾਣੀ ਨੇ ਹਿੰਦੀ ਭਾਸ਼ਾ ਦੇ ਸ਼ੁੱਧ ਉਚਾਰਨ ...
Read Full Story


ਭਾਖੜਾ ਨਹਿਰ ਤੇ ਨਰਵਾਣਾ ਬਰਾਂਚ ਦੇ ਟੁੱਟੇ ਕਿਨਾਰਿਆਂ ਦੀ ਮੁਰੰਮਤ ਕਰਨ ਬਹਾਨੇ ਕਰੋੜਾਂ ਰੁਪਏ ਪਾਣੀ 'ਚ ਵਹਾਏ

ਬਾਦਸ਼ਾਹਪੁਰ, 15 ਸਤੰਬਰ (ਰਛਪਾਲ ਸਿੰਘ ਢੋਟ)-ਕਸਬਾ ਬਾਦਸ਼ਾਹਪੁਰ ਕੋਲੋਂ ਲੰਘਦੀ ਭਾਖੜਾ ਮੇਨ ਲਾਈਨ ਮੰਡਲ ਪਟਿਆਲਾ ਵੱਲੋਂ ਨਰਵਾਣਾ ਬਰਾਂਚ ਤੇ ਭਾਖੜਾ ਨਹਿਰ ਦੇ ਟੁੱਟੇ ਹੋਏ ਕਿਨਾਰਿਆਂ ਨੂੰ ਠੇਕੇਦਾਰੀ ਪ੍ਰਣਾਲੀ ਰਾਹੀਂ ਵਾਰੀ-ਵਾਰੀ ਮਜ਼ਬੂਤ ਕਰਨ ਦੇ ਚੱਕਰ ਵਿਚ ਹੀ ਤਕਰੀਬਨ 89 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਪਿਛਲੇ ਇਕ ਦਹਾਕੇ 'ਚ ਕਰ ਦਿੱਤਾ ਹੈ ਪਰ ਇਨ੍ਹਾਂ ਨਹਿਰਾਂ ਦੇ ਕਿਨਾਰੇ ਅਜੇ ਵੀ ਮਜ਼ਬੂਤ ਨਹੀਂ ਹੋਏ | ਜਿਨ੍ਹਾਂ ਨੂੰ ਸਾਲ ਵਿਚ ਦੋ ਵਾਰੀ ਮਜ਼ਬੂਤ ਕਰਨ ਲਈ ਠੇਕੇਦਾਰ ਪ੍ਰਣਾਲੀ ਅਪਣਾਈ ਜਾਂਦੀ ਹੈ ਅਤੇ ਨਹਿਰਾਂ ਦੇ ਕਿਨਾਰੇ ਮਜ਼ਬੂਤ ਕਰਨ ਦੇ ਨਾਂ 'ਤੇ ਠੇਕੇਦਾਰਾਂ ਵੱਲੋਂ ਜਿੱਥੇ ਭਾਖੜਾ ਨਹਿਰ ਦੀਆਂ ਇੱਟਾਂ ਕੱਢ ਕੇ ਰੇਤੇ ਨਾਲ ਭਰੇ ਥੈਲੇ ਲਾਏ ਜਾਂਦੇ ਹਨ ਉਥੇ ਹੀ ਹਰ ਵਾਰੀ ਇੱਟਾਂ ਦੇ ਲਾਲਚ 'ਚ ਮਨਜ਼ੂਰੀ ਤੋਂ ਵੱਧ ਕਿਨਾਰਾ ਚੌੜਾ ਕਰ ਕੇ ...
Read Full Story


ਨਸ਼ਿਆਂ ਿਖ਼ਲਾਫ਼ ਮੁਹਿੰਮ ਜਾਰੀ ਰਹੇਗੀ-ਬੇਦੀ

ਡਕਾਲਾ, 15 ਸਤੰਬਰ (ਮਾਨ)-ਪਿਛਲੇ ਦਿਨੀਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕੀਤੇ ਗਏ ਥਾਣਾ ਅਤੇ ਚੌਾਕੀਆਂ ਦੇ ਤਬਾਦਲਿਆਂ 'ਚ ਪੁਲਿਸ ਚੌਾਕੀ ਨਵਾਂਗਾਓਾ ਦੇ ਨਵੇਂ ਆਏ ਇੰਚਾਰਜ ਸਬ-ਇੰਸਪੈਕਟਰ ਸ: ਸ਼ਿਵਕ੍ਰਿਪਾਲ ਸਿੰਘ ਬੇਦੀ ਨੇ ਕਿਹਾ ਕਿ ਇਲਾਕੇ ਅੰਦਰ ਨਸ਼ਿਆਂ ਦੇ ਿਖ਼ਲਾਫ਼ ਮੁਹਿੰਮ ਜਾਰੀ ਰਹੇਗੀ ਤੇ ਇਸ ਮੁਹਿੰਮ ਲਈ ਲੋਕ ਪੁਲਿਸ ਨੂੰ ਪੂਰੀ ਤਰ੍ਹਾਂ ਸਹਿਯੋਗ ਕਰਨ | ਬੇਦੀ ਇਸ ਤੋਂ ਪਹਿਲਾਂ ਐਸ. ਪੀ. ਸਿਟੀ ਦੇ ਰੀਡਰ ਤੇ ਚੌਾਕੀ ਇੰਚਾਰਜ ਸੈਂਚਰੀ ਇਨਕਲੇਵ ਵੀ ਰਹਿ ਚੁੱਕੇ ਹਨ | ...
Read Full Story


ਕਸ਼ਮੀਰ 'ਚ ਆਏ ਸੈਲਾਬ ਦੇ ਬਾਅਦ ਲੋਕਾਂ ਦੀ ਸਲਾਮਤੀ ਲਈ ਕੀਤੀ ਦੁਆ

ਸਮਾਣਾ, 15 ਸਤੰਬਰ (ਟੋਨੀ)- ਸਮਾਣਾ ਦੀ ਜਾਮਾ ਮਸਜਿਦ ਵਿਖੇ ਕਸ਼ਮੀਰ ਵਿਚ ਜੋ ਸੈਲਾਬ ਆਇਆ ਹੈ ਅਤੇ ਉਸ ਦੇ ਬਾਅਦ ਜਿਨ੍ਹਾਂ ਦੀ ਜਾਨਾਂ ਗਈਆਂ ਹਨ, ਉਨ੍ਹਾਂ ਦੀ ਆਤਮਾ ਲਈ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੁਆ ਮੰਗੀ | ਮਸਜਿਦ ਦੇ ਮੌਲਵੀ ਕਾਰੀ ਖ਼ੁਰਸ਼ੀਦ ਨੇ ਕਸ਼ਮੀਰੀ ਲੋਕਾਂ ਦੀ ਸਲਾਮਤੀ ਲਈ ਨਮਾਜ਼ ਅਦਾ ਕੀਤੀ | ਇਸ ਮੌਕੇ ਗੁਫਰਾਨ, ਅਬਦੁਲ ਸਤਾਰ, ਉਮਰ ਦਰਾਜ, ਹੈਜਾਨ, ਰਾਸ਼ੀਦ ਅਲੀ, ਮੁਹੰਮਦ ਗੁਲਬਾਗ ਹਾਜ਼ਰ ਸਨ ...
Read Full Story


ਸੰਤ ਸਮਾਜ ਵੀ ਸ਼ਰਾਬ ਫ਼ੈਕਟਰੀ ਵਿਰੁੱਧ ਮੈਦਾਨ 'ਚ ਨਿੱਤਰਿਆ

ਅਮਲੋਹ, 15 ਸਤੰਬਰ (ਰਾਮ ਸ਼ਰਨ ਸੂਦ)-ਇੱਥੋਂ ਨਜ਼ਦੀਕ ਅਮਲੋਹ-ਖੰਨਾ ਮਾਰਗ ਤੇ ਨਾਹਰ ਸ਼ੂਗਰ ਮਿੱਲ ਵਿੱਚ ਲਗਾਈ ਜਾ ਰਹੀ ਸ਼ਰਾਬ ਦੀ ਫ਼ੈਕਟਰੀ ਵਿਰੁੱਧ ਲੋਕਾਂ ਦਾ ਰੋਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ | ਇਸ ਫ਼ੈਕਟਰੀ ਦੇ ਵਿਰੋਧ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਕ ਮੰਚ 'ਤੇ ਇਕੱਠੇ ਹੋ ਕੇ ਇਕ ਸਤੰਬਰ ਨੂੰ ਪ੍ਰਭਾਵਸ਼ਾਲੀ ਧਰਨਾ ਦੇ ਕੇ ਸੜਕ ਜਾਮ ਕੀਤੀ | ਸਰਕਾਰ ਨੂੰ ਫ਼ੈਕਟਰੀ ਦਾ ਕੰਮ ਬੰਦ ਕਰਨ ਸਬੰਧੀ ਮੈਮੋਰੰਡਮ ਦਿੱਤਾ ਗਿਆ, ਪਰ ਕੋਈ ਕਰਵਾਈ ਨਾ ਹੋਣ ਕਾਰਨ 8 ਸਤੰਬਰ ਤੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਲੜੀਵਾਰ ਧਰਨਾ ਦਿੱਤਾ | ਸਰਕਾਰ ਦੀ ਅੜੀਅਲ ਨੀਤੀ ਨੂੰ ਦੇਖਦੇ ਹੋਏ ਅੱਜ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਖੁੰਮਣਾ ਦੀ ਅਗਵਾਈ ਵਿੱਚ ਸੰਤ ਸਮਾਜ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ | ਸੰਤ ਸਮਾਜ ਦੇ ਬਲਕਾਰ ...
Read Full Story


ਪ੍ਰਧਾਨ ਮੰਤਰੀ ਤੁਰੰਤ ਰਾਹਤ ਦੇਣ ਦਾ ਐਲਾਨ ਕਰਨ-ਜਟਾਣਾ

ਖਮਾਣੋਂ, 11 ਸਤੰਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰਾ ਸਿੰਘ ਜਟਾਣਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲੲਾੀ ਕਿਸਾਨਾਂ ਨੂੰ ਰਾਹਤ ਵਜੋਂ ਤੁਰੰਤ ਵਿੱਤੀ ਪੈਕੇਜ ਦਾ ਐਲਾਨ ਕਰਨ ਕਿਉਂਕਿ ਪਹਿਲਾਂ ਝੋਨੇ ਦੀ ਲੁਆਈ ਵੇਲੇ ਘੱਟ ਬਾਰਿਸ਼ਾਂ ਪੈਣ ਕਾਰਨ ਕਿਸਾਨ ਆਰਥਿਕ ਬੋਝ ਥੱਲੇ ਸੀ, ਹੁਣ ਬੇਮੌਕੇ ਹੋਈ ਭਾਰੀ ਬਾਰਿਸ਼ ਨੇ ਅਗੇਤੇ ਝੋਨੇ ਨੂੰ ਨੁਕਸਾਨ ਪਹੁੰਚਾਇਆ ਹੈ | ਇਸ ਮੌਕੇ ਬਲਾਕ ਪ੍ਰਧਾਨ ਰੂਪ ਚੰਦ ਫਰੌਰ, ਸਕੱਤਰ ਪਰਮਜੀਤ ਸਿੰਘ ਖਮਾਣੋਂ ਆਦਿ ਹਾਜ਼ਰ ਸਨ ...
Read Full Story


ਦੁਸ਼ਮਣ ਨੌਜਵਾਨਾਂ ਨੂੰ ਨਸ਼ੇ ਦੀ ਲੱਥ 'ਚ ਡਬੋ ਰਿਹਾ ਹੈ-ਬਾਬਾ ਭੁਪਿੰਦਰ ਸਿੰਘ

ਨਾਭਾ, 11 ਸਤੰਬਰ (ਅਮਨਦੀਪ ਸਿੰਘ ਲਵਲੀ)-ਪੰਜਾਬ ਦੀ ਉਭਰ ਰਹੀ ਨੌਜਵਾਨ ਪੀੜ੍ਹੀ ਤੇ ਖ਼ਾਸ ਕਰ ਸਿੱਖ ਕੌਮ ਨੂੰ ਢਾਹ ਲਗਾਉਣ ਲਈ ਦੁਸ਼ਮਣਾਂ ਵੱਲੋਂ ਕੋਝੀਆਂ ਹਰਕਤਾਂ ਕਰ ਨੌਜਵਾਨਾਂ ਨੂੰ ਨਸ਼ਿਆਂ ਦੀ ਮਾੜੀ ਕੁਰਹਿਤ ਵੱਲ ਪਾਇਆ ਜਾ ਰਿਹਾ ਹੈ | ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿ ਦੁਸ਼ਮਣਾਂ ਦੀ ਹਰਕਤ ਨੂੰ ਸਮਝਦੇ ਹੋਏ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਖੰਡੇ ਬਾਟੇ ਦੀ ਪੋਹਲ ਛੱਕ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ | ਇਹ ਵਿਚਾਰ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਨੇ ਸਮੂਹ ਸੰਗਤ ਨਾਭਾ ਵੱਲੋਂ ਲਗਵਾਏ 7 ਦੀਵਾਨਾ ਦੇ ਅਖੀਰਲੇ ਦਿਨ ਦੇ ਦੀਵਾਨ ਵਿਚ ਬਾਬਾ ਨਾਮਦੇਵ ਜੀ ਦੇ ਨਾਮ ਤੇ ਬਣੇ ਗੁਰੂ ਘਰ ਵਿਚ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਕਥਾ ਸਮੇਂ ਪ੍ਰਗਟਾਏ | ਸ਼ਹਿਰ ਦੀਆਂ ਸੰਗਤਾਂ ਅਤੇ ਗੁਰੂ ਘਰ ਦੀ ਕਮੇਟੀ ...
Read Full Story


ਸੜਕਾਂ 'ਤੇ ਪਏ ਟੋਏ ਖ਼ਾਮੋਸ਼ ਐ ਪ੍ਰਸ਼ਾਸਨ ਓਏ ਹੋਏ

ਰਾਜਪੁਰਾ, 11 ਸਤੰਬਰ (ਰਣਜੀਤ ਸਿੰਘ)-ਸਥਾਨਿਕ ਸ਼ਹਿਰ 'ਤੇ ਆਲ਼ੇ ਦੁਆਲੇ ਦੇ ਪਿੰਡਾਂ ਦੀਆਂ ਸੜਕਾਂ ਦਾ ਅਤਿ ਦਰਜੇ ਦਾ ਮੰਦਾ ਹਾਲ ਹੈ | ਹਰ ਰੋਜ਼ ਵੱਡਾ ਛੋਟਾ ਹਾਦਸਾ ਇਨ੍ਹਾਂ ਸੜਕਾਂ ਕਾਰਨ ਵਾਪਰ ਰਿਹਾ ਹੈ ਕਈਆਂ ਥਾਵਾਂ 'ਤੇ ਸੜਕ 'ਤੇ ਟੋਏ ਵੱਧ ਤੇ ਸੜਕ ਘੱਟ ਨਜ਼ਰ ਆਉਂਦੀ ਹੈ ਪਰ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ 'ਚ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠਾ ਹੈ | ਜਾਣਕਾਰੀ ਮੁਤਾਬਿਕ ਸਾਰੇ ਸ਼ਹਿਰ ਦੀਆਂ ਸੜਕਾਂ ਦਾ ਬਹੁਤ ਹੀ ਮੰਦਾ ਹਾਲ ਹੈ | ਗਾਂਧੀ ਕਾਲੋਨੀ, ਗਊਸ਼ਾਲਾ ਰੋਡ, ਪਟੇਲ ਕਾਲੋਨੀ, ਪੁਰਾਣਾ ਰਾਜਪੁਰਾ ਰੋਡ, ਕਾਲਕਾ ਰੋਡ, ਸਬਜ਼ੀ ਮੰਡੀ ਰੋਡ, ਨੀਲਪੁਰ ਰੋਡ ਸਮੇਤ ਸਾਰੀਆਂ ਹੀ ਸੜਕਾਂ ਦਾ ਹਾਲ ਅਤਿ ਮੰਦਾ ਹੈ | ਇੱਥੋਂ ਦੀ ਅੰਡਰ ਬਿ੍ਜ ਵਾਲੀ ਸੜਕ ਜਿਸ ਤੋਂ ਕਰੀਬ ਸੌ ਪਿੰਡਾਂ ਦੇ ਲੋਕ ਸ਼ਹਿਰ ਆਉਂਦੇ ਹਨ ਤੇ ਕਈ ਅੰਬਾਲਾ ਸਾਈਡ ਜਾਣ ਲਈ ਇਸ ...
Read Full Story


ਪੋਲੋ ਮੈਦਾਨ ਵਿਖੇ ਸਫ਼ਾਈ ਕਰਕੇ ਸਾਫ ਸੁਥਰਾ ਰੱਖਣ ਦਾ ਉਪਰਾਲਾ ਕੀਤਾ

ਪਟਿਆਲਾ, 11 ਸਤੰਬਰ (ਜ. ਸ. ਢਿੱਲੋਂ)-ਸੇਵਾ ਮੁਕਤ ਮੰਡਲ ਜੰਗਲਾਤ ਅਫਸਰ ਕਰਮਜੀਤ ਸਿੰਘ ਜਟਾਣਾ ਨੇ ਪੋਲੋ ਮੈਦਾਨ ਵਿਖੇ ਪੋਲੋ ਗਰਾਉਂਡ ਫਰੈਂਡਜ਼ ਕਲੱਬ ਵੱਲੋਂ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮਾੇ 'ਚ ਇਨਸਾਨ ਵੱਲੋਂ ਵਾਤਾਵਰਣ ਦੀ ਸੰਭਾਲ ਕਰਨ ਦੀ ਬਜਾਏ ਇਸ ਨੰੂ ਹਰ ਪੱਖੋਂ ਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਵਾਤਾਵਰਨ ਪ੍ਰਦੂਸ਼ਣ ਸਾਡੇ ਸਭ ਲਈ ਇੱਕ ਗੰਭੀਰ ਚਿੰਤਾ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਅਤੇ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਸਾਫ਼ ਸੁਥਰੇ ਵਾਤਾਵਰਨ ਦਾ ਨਿਰਮਾਣ ਕਰਨਾ ਹਰ ਸ਼ਹਿਰੀ ਦੀ ਜ਼ਿੰਮੇਵਾਰੀ ਹੈ | ਸਾਨੂੰ ਦੂਸਰਿਆਂ ਨੂੰ ਇਲਜ਼ਾਮ ਦੇਣ ਦੀ ਬਜਾਏ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ | ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਪੋਲੋ ਗਰਾਊਾਡ ਵਿਚ ਰੋਜ਼ਾਨਾ ਸੈਰ ਕਰਨ ਵਾਲੇ ...
Read Full Story


ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਦੀ ਭੁੱਖ ਹੜਤਾਲ ਜਾਰੀ

ਪਟਿਆਲਾ, 11 ਸਤੰਬਰ (ਜ. ਸ. ਦਾਖਾ)-ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਭੁੱਖ ਹੜਤਾਲ 9ਵੇਂ ਦਿਨ ਵਿਚ ਸ਼ਾਮਲ ਹੋ ਗਈ, ਜਿਸ ਦੀ ਅਗਵਾਈ ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਦਿਲਬਾਗ ਸਿੰਘ ਤਰਨਤਾਰਨ ਨੇ ਕੀਤੀ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਥੇਬੰਦੀ ਹਰ ਵਾਰ ਮੰਗ ਕਰਦੀ ਆ ਰਹੀ ਹੈ ਕਿ ਜਲ ਸਪਲਾਈ ਦੀਆਂ ਸਕੀਮਾਂ 'ਤੇ ਕੰਮ ਕਰਦੇ ਵਰਕਰਾਂ ਨੂੰ ਇਨ੍ਹਾਂ ਦੀਆਂ ਬਣਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨੀਆਂ ਜਾਣ, ਕਿਉਂਕਿ ਜੋ ਵਰਕਰ ਜਲ ਸਪਲਾਈ ਕੰਟਰੈਕਟ 'ਤੇ ਕੰਮ ਕਰ ਰਹੇ ਹਨ, ਉਹ ਬਹੁਤ ਹੀ ਗ਼ਰੀਬ ਪਰਿਵਾਰਾਂ 'ਚੋਂ ਹਨ | ਜਿਨ੍ਹਾਂ ਨੂੰ ਲਗਭਗ 7-8 ਮਹੀਨਿਆਂ ਤੋਂ ਤਨਖ਼ਾਹ ਨਸੀਬ ਨਹੀਂ ਹੋਈ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਬਚਾਉਣ ਲਈ ਇਹ ਭੁੱਖ ਹੜਤਾਲ ਚੱਲ ਰਹੀ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅਗਰ 11 ਸਤੰਬਰ ਤੱਕ ਉਨ੍ਹਾਂ ਦੀਆਂ ਮੰਗਾਂ ...
Read Full Story


1 2 3 4 5 6 > >>


© 2014 doabaheadlines.co.in
eXTReMe Tracker
Developed & Hosted by Arash Info Corporation