Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਮਾਨਸਾ
 
ਮਾਨਸਾ ਜ਼ਿਲ੍ਹੇ 'ਚ ਅਮਨ-ਸ਼ਾਂਤੀ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ

ਮਾਨਸਾ, 31 ਜਨਵਰੀ-ਮਾਨਸਾ ਜ਼ਿਲ੍ਹੇ ਵਿਚ ਵੋਟਾਂ ਪਾਉਣ ਦਾ ਅਮਲ ਅੱਜ ਪੂਰੇ ਅਮਨ ਸ਼ਾਂਤੀ ਨਾਲ ਮੁਕੰਮਲ ਹੋਇਆ। ਭਾਵੇਂ ਸਵੇਰ ਸਮੇਂ ਪੋਲਿੰਗ ਬੂਥਾਂ 'ਤੇ ਟਾਂਵੇਂ-ਟਾਂਵੇਂ ਵੋਟਰ ਹੀ ਨਜ਼ਰ ਆਏ ਪ੍ਰੰਤੂ ਬਾਅਦ ਦੁਪਹਿਰ ਪੋਲਿੰਗ ਬੂਥਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ। 'ਅਜੀਤ' ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਨ ਉਪਰੰਤ ਪਾਇਆ ਗਿਆ ਕਿ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਇਸ ਵਾਰ ਪਿੰਡਾਂ ਤੇ ਸ਼ਹਿਰਾਂ ਵਿਚ ਪਹਿਲਾਂ ਵਰਗਾ ਚੋਣ ਮਾਹੌਲ ਭਾਵੇਂ ਨਜ਼ਰ ਨਹੀਂ ਆਇਆ ਪ੍ਰੰਤੂ ਵੋਟਰਾਂ ਵੱਲੋਂ ਚੁੱਪ ਚੁਪੀਤੇ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਵੋਟਾਂ ਦਾ ਇਸਤੇਮਾਲ ਕਰ ਕੇ ਵੋਟ ਪ੍ਰਤੀਸ਼ਤ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਬਰਾਬਰ ਹੀ ਲਿਆ ਦਿੱਤਾ। ਬਹੁਤੇ ਪਿੰਡਾਂ ਵਿਚ ਪੋਲਿੰਗ ਬੂਥ ਨਹੀਂ ਲਗਾਏ ਸਨ ਅਤੇ ਸਬੰਧਿਤ ਰਾਜਨੀਤਕ ...
Read Full Story


ਅਰਸ਼ੀ ਵੱਲੋਂ ਵਕੀਲਾਂ ਦੇ ਚੈਂਬਰਾਂ 'ਚ ਜਾ ਕੇ ਵੋਟਾਂ ਦੀ ਮੰਗ

ਮਾਨਸਾ, 17 ਜਨਵਰੀ (ਧਾਲੀਵਾਲ)-ਹਲਕਾ ਮਾਨਸਾ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਕੋਰਟ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰਾਂ ਵਿਚ ਜਾ ਕੇ ਵੋਟਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਧਿਰਾਂ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਨੂੰ ਮਜ਼ਬੂਤ ਕਰਨ ਅਤੇ ਨਿਜ਼ਾਮ ਬਦਲਣ ਲਈ ਵੱਡੇ ਫ਼ਰਕ ਨਾਲ ਜਿਤਾਕੇ ਵਿਧਾਨ ਸਭਾ ਵਿਚ ਭੇਜਣ । ਉਨ੍ਹਾਂ ਦੋਸ਼ ਲਗਾਇਆ ਕਿ ਦੋਵੇਂ ਰਵਾਇਤੀ ਧਿਰਾਂ ਅਕਾਲੀ-ਕਾਂਗਰਸ ਕੋਲ ਭਰਮਾਊ ਨਾਅਰਿਆਂ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਦੇ ਸਿਵਾਏ ਕੋਈ ਠੋਸ ਨੀਤੀ ਨਹੀਂ ਹੈ ਜਦਕਿ ਕਿ ਸਾਂਝੇ ਮੋਰਚੇ ਵੱਲੋਂ 16 ਨੁਕਤਿਆਂ ਵਾਲੇ ਪ੍ਰੋਗਰਾਮ ਵਿਚ ਰਾਜ ਦੇ ਸਰਵ-ਪੱਖੀ ਵਿਕਾਸ ਲਈ ਨਰੋਈ ਵਿਉਂਤ ...
Read Full Story


ਅਕਾਲੀ ਆਗੂ ਦੇ ਭਰਾ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

ਮਾਨਸਾ, 17 ਜਨਵਰੀ (ਸ. ਰਿ.)-ਸੀ. ਆਈ. ਏ. ਸਟਾਫ਼ ਮਾਨਸਾ ਦੀ ਪੁਲਿਸ ਨੇ ਇਕ ਵਿਅਕਤੀ ਤੋਂ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸ ਖ਼ਿਲਾਫ਼ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ. ਆਈ. ਏ. ਸਟਾਫ਼ ਮਾਨਸਾ ਦੀ ਟੀਮ ਨੇ ਏ. ਐਸ. ਆਈ. ਅਮਰਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਹੀਰੇਵਾਲਾ ਵਿਖੇ ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਛਾਪਾਮਾਰੀ ਕੀਤੀ ਜਿਸ ਕੋਲੋਂ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਲਕਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਦਲਿਤ ਵਿੰਗ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸਵਰਨ ਸਿੰਘ ਹੀਰੇਵਾਲਾ ਦਾ ਭਰਾ ...
Read Full Story


ਲੋਕ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ-ਪੂਨੀਆ

ਬੁਢਲਾਡਾ, 24 ਦਸੰਬਰ (ਨਿ. ਪ. ਪ.)-ਚਿਮਨ ਲਾਲ ਪੂਨੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸਰਕਾਰ ਨੂੰ ਚਲਦਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਾਂਗਰਸੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਅਤੇ ਆਪਣੀਆਂ ਤਿਜੌਰੀਆਂ ਭਰੀਆਂ। ਇਸ ਮੌਕੇ ਉਨਾਂ ਨਾਲ ਕਿਸ਼ੋਰੀ ਲਾਲ ਤੇ ਹੋਰ ਹਾਜ਼ਰ ...
Read Full Story


2012 ’ਚ ਪੀ. ਪੀ. ਪੀ. ਦਾ ਰਾਜ ਹੋਵੇਗਾ-ਮਨਪ੍ਰੀਤ ਸਿੰਘ ਬਾਦਲ

ਮਾਨਸਾ, 30 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਲੋਕਾਂ ਦਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ 2012 ਵਿਚ ਪੰਜਾਬ ਵਿਚ ਉਨਾਂ ਦੀ ਪਾਰਟੀ ਦੀ ਸਰਕਾਰ ਹੋਵੇਗੀ। ਪਿੰਡ ਨੰਗਲ ਕਲਾਂ ਅਤੇ ਮਾਖਾ (ਰਾਏਪੁਰ) ਵਿਖੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਪਾਰਟੀ ਨੂੰ ਹੁਣ ਤ¤ਕ ਮਿਲੇ ਹੁੰਗਾਰੇ ਤੋਂ ਸੰਤੁਸ਼ਟੀ ਪ੍ਰਗਟ ਕੀਤੀ।।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਮਖਿਆਲ ਪਾਰਟੀਆਂ ਨਾਲ ਰਲ ਕੇ ਤੀਜੀ ਧਿਰ ਖੜ੍ਹੀ ਕੀਤੀ ਜਾਵੇਗੀ ਅਤੇ ਸਰਕਾਰ ਆਉਣ ਉਪਰੰਤ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇਗਾ।। ਉਨ੍ਹਾਂ ਪਾਰਟੀ ਆਗੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੈਂਬਰਸ਼ਿਪ ਵ¤ਧ ਤੋਂ ਵ¤ਧ ਕ¤ਟੀ ਜਾਵੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ।। ਇਸ ...
Read Full Story


ਭੁੱਕੀ ਅਤੇ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਮਾਨਸਾ, 28 ਅਪ੍ਰੈਲ (ਮਿੱਤਲ)-ਜ਼ਿਲਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਦੇ ਆਦੇਸ਼ਾਂ ‘ਤੇ ਜ਼ਿਲਾ ਮਾਨਸਾ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ 5 ਕਿੱਲੋ 100 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 500 ਗ੍ਰਾਮ ਨਸ਼ੀਲੇ ਪਾਊਡਰ ਦੀ ਬਰਾਮਦਗੀ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਜੌੜਕੀਆਂ ਦੀ ਪੁਲਸ ਨੇ ਗਸ਼ਤ ਦੌਰਾਨ ਪਿੰਡ ਕੁਸ਼ਲਾ ਪੁਲ ਨਹਿਰ ਕੋਲੋਂ ਛਿੰਦਰਪਾਲ ਪੁੱਤਰ ਨਸੀਬ ਚੰਦ ਵਾਸੀ ਉੱਭਾ ਨੂੰ ਕਾਬੂ ਕਰਕੇ ਉਸ ਕੋਲੋਂ 5 ਕਿੱਲੋ 100 ਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਗਸ਼ਤ ਦੌਰਾਨ ਬਾਹੱਦ ਪਿੰਡ ਬੱਛੋਆਣਾ ਕੋਲੋਂ ਸੰਜੀਵ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਦੋਦੜਾ ਨੂੰ ...
Read Full Story


ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਨੌਜਵਾਨ ਹਲਾਕ

ਮਾਨਸਾ, 30 ਮਾਰਚ (ਪੱਤਰ ਪ੍ਰੇਰਕ)- ਪਿੰਡ ਦੂਲੋਵਾਲ ਕੋਲ ਸ਼ਾਮ ਸਮੇਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟਕੱਰ ਮਾਰ ਦੇਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦੋਂਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 7 ਦੇ ਨਿਵਾਸੀ ਬਿੱਟੂ ਕੁਮਾਰ (22) ਪੁੱਤਰ ਦੇਸ ਰਾਜ, ਲੋਧੀ ਸਿੰਘ (18) ਪੁੱਤਰ ਹਰਬੰਸ ਸਿੰਘ ਤੇ ਬੱਗਾ ਸਿੰਘ (18) ਇਕੱਠੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੁਨੀਰ ਵਾਲੇ ਪਾਸਿਓਂ ਮਾਨਸਾ ਆ ਰਹੇ ਸਨ ਕਿ ਪਿੰਡ ਦੂਲੋਵਾਲ ਕੋਲ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟਕੱਰ ਮਾਰ ਦਿੱਤੀ। ਇਸ ਘਟਨਾ ਵਿੱਚ ਬਿੱਟੂ ਕੁਮਾਰ ਤੇ ਲੋਧੀ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਨ੍ਹਾਂ ਦਾ ਤੀਜਾ ਸਾਥੀ ਬੱਗਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਮਾਨਸਾ ਤੋਂ ਫਰੀਦਕੋਟ ...
Read Full Story


ਪਾਵਰਕੌਮ ਦੀ ਟੀਮ ਵੱਲੋਂ ਤਿੰਨ ਘਰਾਂ ਦੇ ਮੀਟਰ ਸੀਲ

ਬੁਢਲਾਡਾ, 28 ਫਰਵਰੀ (ਪੱਤਰ ਪ੍ਰੇਰਕ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਬੁਢਲਾਡਾ ਦੇ ਅਧਿਕਾਰੀਆਂ ਵੱਲੋਂ ਬਿਜਲੀ ਚੋਰੀ ਰੋਕਣ ਲਈ ਬੁਢਲਾਡਾ ਪਿੰਡ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਐਕਸਰੇ ਫਿਲਮ ਦੇ ਟੁਕੜੇ ਨਾਲ ਮੀਟਰ ਰੋਕਣ ਵਾਲੇ ਤਿੰਨ ਘਰਾਂ ਦੇ ਮੀਟਰ ਉਤਾਰ ਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਪਾਵਰਕੌਮ ਦੀ ਟੀਮ ਦੀ ਅਗਵਾਈ ਐਸ.ਡੀ.ਓ. ਸੁਧੀਰ ਸ਼ਰਮਾ ਕਰ ਰਹੇ ਸਨ, ਜਦੋਂ ਕਿ ਉਨ੍ਹਾਂ ਨਾਲ ਵਿਭਾਗ ਦੇ ਜੇ.ਈ. ਕੇਵਲ ਸਿੰਘ ਢਿੱਲੋਂ ਵੀ ਹਾਜ਼ਰ ਸਨ। ਸ੍ਰੀ ਸੁਧੀਰ ਕੁਮਾਰ ਸ਼ਰਮਾ ਦਾ ਕਹਿਣਾ ਸੀ ਕਿ ਪਾਵਰਕੌਮ ਵੱਲੋਂ ਹਰ ਖਪਤਕਾਰ ਦਾ ਬਿਜਲੀ ਮੀਟਰ ਹੁਣ ਘਰ ਵਿੱਚੋਂ ਬਾਹਰ ਕੱਢ ਕੇ ਪਿੱਲਰ ਬਾਕਸਾਂ ਵਿੱਚ ਲਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਬਿਜਲੀ ਚੋਰੀ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਤਿਆਰ ...
Read Full Story


ਵਿਕਾਸ ਦੇ ਕੰਮ ਸਮੇਂ ਸਿਰ ਕਰਨ ਲਈ ਡੀ. ਸੀ. ਵੱਲੋਂ ਹਦਾਇਤਾਂ

ਮਾਨਸਾ, 2 ਜਨਵਰੀ (ਪ.ਪ.)-ਸ਼ਹਿਰੀ ਬੁਨਿਆਦੀ ਢਾਂਚਾ ਅਤੇ ਨਗਰ ਕੌਂਸਲਾਂ ਨੂੰ ਸੁਵਿਧਾਵਾਂ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਸ਼ਹਿਰਾਂ ਦੇ ਵਿਕਾਸ ਲਈ ਆਪਣੇ-ਆਪਣੇ ਵਿਭਾਗ ਨੂੰ ਦਿੱਤੇ ਫਰਜ਼ਾਂ ਦੀ ਪੂਰਤੀ ਲਈ ਤਨਦੇਹੀ ਨਾਲ ਕੰਮ ਕਰਨ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਬਰੇਟਾ, ਭੀਖੀ ਅਤੇ ਸਰਦੂਲਗੜ੍ਹ ਸ਼ਹਿਰਾਂ ਵਿਚ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਮਿਥੇ ਸਮੇਂ ਅੰਦਰ ਮੁਕੰਮਲ ਕਰਨ ਲਈ ਸਰਕਾਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਹੈ ਜੋ ਕਿ ਸੀਵਰੇਜ ਅਤੇ ਵਾਟਰ ਸਪਲਾਈ ਦੇ ਚੱਲ ...
Read Full Story


ਝੋਨੇ ਦੀ ਚੁਕਾਈ ਨਾ ਹੋਣ ’ਤੇ ਕਿਸਾਨਾਂ ਵੱਲੋਂ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦਾ ਘਿਰਾਓ

ਮਾਨਸਾ, 27 ਨਵੰਬਰ (ਧਾਲੀਵਾਲ)-ਝੋਨੇ ਦੀ ਖ਼ਰੀਦ ਤੇ ਚੁਕਾਈ ਨਾ ਹੋਣ ਦੇ ਰੋਸ ਵਜੋਂ ਪੰਜਾਬ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਭੂਰਾ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੌਲਰ ਦਫ਼ਤਰ ਮਾਨਸਾ ਦਾ ਘਿਰਾਓ ਕੀਤਾ ਗਿਆ। ਘਿਰਾਓ ਦੌਰਾਨ ਵਿਭਾਗ ਦੇ ਵਾਰਦਾਨਾ ਪਰਖਣ ਆਏ ਉ੍ਯ੍ਯੱਚ ਅਧਿਕਾਰੀਆਂ ਦੀ ਗੱਡੀ ਵੀ ਦੇਰ ਸ਼ਾਮ ਤੱਕ ਘਿਰੀ ਰਹੀ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕਰਨੈਲ ਸਿੰਘ ਮਾਨਸਾ ਤੇ ਰਣਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਦੁੱਖ ਤਕਲੀਫ਼ ਸਹਿ ਕੇ ਕਿਸਾਨਾਂ ਨੇ ਝੋਨਾ ਪੈਦਾ ਕੀਤਾ ਹੈ ਪ੍ਰੰਤੂ ਛੇ ਮਹੀਨੇ ਦੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਅੱਜ ਮੰਡੀਆਂ ਵਿਚ ਰੁਲ ਰਹੀ ਹੈ। ਮੰਡੀਆਂ ਵਿਚ ਰੁਲ ਰਹੇ ਝੋਨੇ ਨੂੰ ਚੁਕਾਉਣ ਲਈ ਜਥੇਬੰਦੀ ਵੱਲੋਂ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਕੇ ਇਸ ਮੁਸ਼ਕਿਲ ...
Read Full Story


ਸਰਪੰਚਾਂ-ਪੰਚਾਂ ਨੂੰ ਵੀ ਮਾਣ ਭੱਤਾ ਮਿਲੇ

ਮਾਨਸਾ, 27 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਰਨੈਲ ਸਿੰਘ ਹੋਡਲਾ ਕਲਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਪੰਚਾਂ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਹੇਠਲੀ ਪੌੜੀ ਗਰਾਮ ਪੰਚਾਇਤਾਂ ਹਨ ਪ੍ਰੰਤੂ ਪੰਚਾਂ, ਸਰਪੰਚਾਂ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ, ਮੈਂਬਰਾਂ, ਨੰਬਰਦਾਰਾਂ, ਨਗਰ ਕੌਂਸਲਰਾਂ ਨੂੰ ਮਾਣ ਭੱਤਾ ਦਿੱਤਾ ਜਾ ਸਕਦਾ ਹੈ ਤਾਂ ਪੰਚਾਂ, ਸਰਪੰਚਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਨੂੰ 5 ਅਤੇ ਪੰਚ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਤੁਰੰਤ ਦੇਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ...
Read Full Story


ਉ¤ਪ ਮੁੱਖ ਮੰਤਰੀ ਦੇ ਅਚਨਚੇਤੀ ਦੌਰੇ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਹੜਕੰਪ

ਬੁਢਲਾਡਾ, 1 ਅਕਤੂਬਰ (ਕੁਲਦੀਪ ਗੋਇਲ)-ਅੱਜ ਬਾਅਦ ਦੁਪਹਿਰ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਅਚਨਚੇਤੀ ਦੌਰਾ ਕੀਤਾ ਗਿਆ, ਜਿਸ ਨਾਲ ਅਫਸਰਾਂ ਅਤੇ ਠੇਕੇਦਾਰਾਂ ਵਿਚ ਹੜਕੰਪ ਮੱਚਿਆ ਗਿਆ। ਉਪ ਮੁੱਖ ਮੰਤਰੀ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਅਚਨਚੇਤੀ ਦੌਰੇ ਦੌਰਾਨ ਸ਼ਹਿਰ ਦੇ ਪ੍ਰ੍ਯਭਾਵਿਤ ਹਿੱਸਿਆਂ, ਆਈ. ਟੀ. ਆਈ., ਸਿਨੇਮਾ ਰੋਡ, ਬੱਸ ਅੱਡਾ, ਕਚਹਿਰੀ ਰੋਡ ’ਤੇ ਖੁਦ ਜਾ ਕੇ ਸਮੱਸਿਆਵਾਂ ਨੂੰ ਮਹਿਸੂਸ ਕੀਤਾ। ਉਪ ਮੁੱਖ ਮੰਤਰੀ ਨੇ ਬੱਸ ਅੱਡੇ ਦੇ ਬੁਰੇ ਹਾਲ ’ਤੇ ਨਾਖੁਸ਼ੀ ਜ਼ਾਹਿਰ ਕੀਤੀ ਅਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮਾਂ ਸਬੰਧੀ ਵੀ ਅਸੰਤੋਸ਼ ਜ਼ਾਹਿਰ ਕਰਦਿਆਂ ਸਬੰਧਿਤ ਅਧਿਕਾਰੀਆਂ ਦੀ ਖਿਚਾਈ ਕੀਤੀ। ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦੇ ਸਬੰਧ ਵਿਚ ਸਥਾਨਕ ਗੁਰੂ ਤੇਗ ...
Read Full Story


ਪਰਾਲੀ ਸਾੜਨ ’ਤੇ ਮਾਮਲਾ ਦਰਜ ਹੋਵੇਗਾ

ਮਾਨਸਾ, 30 ਸਤੰਬਰ (ਸਟਾਫ ਰਿਪੋਰਟਰ)-ਹਰਦਿਆਲ ਸਿੰਘ ਮਾਨ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਜ਼ਿਲ੍ਹੇ ’ਚ ਧਾਰਾ 144 ਤਹਿਤ ਹੁਕਮ ਲਾਗੂ ਕਰਦਿਆਂ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾੜਨ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਨਾਲ-ਨਾਲ ਜ਼ਿਲ੍ਹਾ ਭਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਪਰਾਲੀ ਦੀ ਕਟਾਈ ਕਰਨ ’ਤੇ 22 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਕਮ ਦੀ ਉਲੰਘਣਾ ਕਰਨ ’ਤੇ ਮਾਮਲਾ ਦਰਜ ...
Read Full Story


ਬਹੁਜਨ ਸਮਾਜ ਪਾਰਟੀ ਦੀ ਇਕੱਤਰਤਾ

ਮਾਨਸਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ ਦੀ ਇਕੱਤਰਤਾ ਇੱਥੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਸਕੱਤਰ ਅਜਮੇਰ ਸਿੰਘ ਅਤੇ ਜ਼ਿਲ੍ਹਾ ਨਿਗਰਾਨ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਪਾਰਟੀ ਦੀ ਪ੍ਰਫੁੱਲਤਾ ਲਈ ਵਰਕਰਾਂ ਨੂੰ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ। ਇਕੱਤਰਤਾ ਨੂੰ ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ਵਿਚ ਜ਼ਿਲ੍ਹਾ ਸਕੱਤਰ ਜਗਦੀਸ਼ ਸਿੰਘ, ਪ੍ਰਿਤਪਾਲ ਸ਼ਰਮਾ, ਬਾਬੂ ਸਿੰਘ ਫਤਿਹਪੁਰ, ਰਾਜਪਾਲ ਸਿੰਘ ਭੁਪਾਲ, ਸੁਖਦੇਵ ਸਿੰਘ ਭੀਖੀ, ਬਿਹਾਰੀ ਸਿੰਘ ਮੰਘਾਣੀਆਂ, ਨਿਰਮਲ ਸਿੰਘ ਭੋਲਾ, ਰਾਜਿੰਦਰ ਖਟੀਕ ਆਦਿ ...
Read Full Story


ਹੋਰ ਕੰਪਨੀ ਦਾ ਮਾਰਕਾ ਲਾ ਕੇ ਵੇਚੀਆਂ ਜਾਂਦੀਆਂ ਪਸ਼ੂ ਖ਼ਲ ਦੀਆਂ 95 ਬੋਰੀਆਂ ਬਰਾਮਦ

ਮਾਨਸਾ, 27 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਸ਼ਹਿਰੀ ਪੁਲਿਸ ਮਾਨਸਾ ਵੱਲੋਂ ਚਕੇਰੀਆਂ ਰੋਡ ’ਤੇ ਸਥਿਤ ਸਿੰਗਲਾ ਕਾਟਨ ਐਂਡ ਆਇਲ ਫੈਕਟਰੀ ’ਤੇ ਛਾਪਾਮਾਰੀ ਕਰਕੇ ਉਕਤ ਫੈਕਟਰੀ ਵੱਲੋਂ ਆਕਾਸ਼ ਕਾਟਨ ਫੈਕਟਰੀ ਮਾਨਸਾ ਦਾ ਮਾਰਕਾ ਲਗਾ ਕੇ ਵੇਚੀ ਜਾਂਦੀ ਪਸ਼ੂ ਖਲ਼ ਦੀਆਂ 95 ਬੋਰੀਆਂ ਅਤੇ ਕੁਝ ਖਾਲੀ ਬਾਰਦਾਨਾ ਬਰਾਮਦ ਕੀਤਾ ਗਿਆ ਹੈ। ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਤਲਵੰਡੀ ਰੋਡ ’ਤੇ ਸਥਿਤ ਆਕਾਸ਼ ਕਾਟਨ ਫੈਕਟਰੀ ਦੇ ਮਾਲਕ ਹੇਮ ਰਾਜ ਸੋਹਣ ਲਾਲ ਵੱਲੋਂ ਉਨ੍ਹਾਂ ਦੇ ਮਾਰਕੇ ਹੇਠ ਸਿੰਗਲਾ ਕਾਟਨ ਫੈਕਟਰੀ ਵੱਲੋਂ ਵੇਚੀ ਜਾਂਦੀ ਪਸ਼ੂ ਖ਼ਲ ਸਬੰਧੀ ਦਿੱਤੀ ਸ਼ਿਕਾਇਤ ਦੇ ਅਧਾਰ ’ਤੇ ਛਾਪਾਮਾਰੀ ਕਰਕੇ ਦੋਸ਼ੀਆਂ ਨੂੰ ਫੜਨ ’ਚ ਕਾਮਯਾਬ ਹੋਏ ਹਾਂ। ਉਨ੍ਹਾਂ ਕਿਹਾ ਕਿ ਸਿੰਗਲਾ ਕਾਟਨ ਫੈਕਟਰੀ ਮਾਨਸਾ ਦਾ ਮਾਲਕ ਦੇਵਕੀ ਨੰਦਨ ਪੁੱਤਰ ਮੁਕੰਦੀ ਲਾਲ ਆਪਣੇ ਦਲਾਲ ਰਮੇਸ਼ ...
Read Full Story


ਮਾਨਸਾ ਸ਼ਹਿਰ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਹਰਿਆਣਾ ਰਾਜ ’ਚ ਪਿਓ-ਧੀ ਨੂੰ ਮੌਤ ਦੇ ਘਾਟ

ਮਾਨਸਾ, 4 ਮਈ (ਫੱਤੇਵਾਲੀਆ)-ਪਿੰਡ ਮਿਰਜਾਪੁਰ ਜ਼ਿਲ੍ਹਾ ਹਿਸਾਰ (ਹਰਿਆਣਾ) ਦੇ ਉਚ ਵਰਗ ਦੇ ਲੋਕਾਂ ਵੱਲੋਂ 18 ਘਰਾਂ ਨੂੰ ਅੱਗ ਲਾਉਣ ਅਤੇ ਇੱਕ ਅਪਾਹਜ ਲੜਕੀ ਅਤੇ ਉਸ ਦੇ ਪਿਤਾ ਨੂੰ ਨੂੰ ਸਾੜ ਕੇ ਮੌਤ ਦੇ ਘਾਟ ਉਤਾਰਨ ਅਤੇ ਹਾਲੇ ਤੱਕ ਕਿਸੇ ਵੀ ਕਥਿਤ ਦੋਸ਼ੀ ਖਿਲਾਫ਼ ਹਾਲੇ ਤੱਕ ਢੁਕਵੀਂ ਕਾਰਵਾਈ ਨਾ ਕਰਨ ਦੇ ਵਿਰੋਧ ’ਚ ਮਹਾਂਰਿਸ਼ੀ ਵਾਲਮੀਕ ਸਭਾ ਦੇ ਬੈਨਰ ਹੇਠ ਵੱਖ ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੱਢਿਆ ਗਿਆ। ਇਨ੍ਹਾਂ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਡੀ. ਸੀ. ਮਾਨਸਾ ਰਾਹੀਂ ਉਚ ਅਧਿਕਾਰੀਆਂ ਨੂੰ ਭੇਜਿਆ। ਇਸ ਮੌਕੇ ਦਲਿਤ ਦਾਸਤਾਂ ਵਿਰੋਧੀ ਅੰਦੋਲਨ ਦੇ ਸਕੱਤਰ ਜਗਸੀਰਾ ਸੀਰਾ, ਭਾਰਤੀ ਦਲਿਤ ਸਹਿਤ ਅਕਾਦਮੀ ਪੰਜਾਬ ਦੇ ਪ੍ਰਧਾਨ ਤੀਰਥ ਤੌਗਰੀਆ, ਸਫਾਈ ਸੇਵਕ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਰੂਪ ਚੰਦ ਪਰੋਚਾ, ਜ਼ਿਲ੍ਹਾ ...
Read Full Story


ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੰਚਾਇਤ ਤੇ ਪਿੰਡ ਵਾਸੀ ਆਹਮੋ-ਸਾਹਮਣੇ

ਮਾਨਸਾ, 5 ਮਾਰਚ (ਵਿਸ਼ੇਸ਼ ਪ੍ਰਤੀਨਿਧੀ)-ਪਿੰਡ ਤਾਮਕੋਟ ਵਿਖੇ ਨਜਾਇਜ਼ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਕੁਝ ਵਸਨੀਕ ਆਹਮੋ-ਸਾਹਮਣੇ ਹੋ ਗਏ ਹਨ, ਜਿਥੇ ਪੰਚ੍ਯਾਇਤ ਵੱਲੋਂ ਪਿੰਡ ਦੇ ਇੱਕ ਅਕਾਲੀ ਆਗੂ ’ਤੇ ਪਿੰਡ ਦੇ ਪੰਚਾਇਤੀ ਘਰ ’ਤੇ ਕੀਤੇ ਕਬਜ਼ੇ ਦੇ ਖਿਲਾਫ਼ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ ਤੀਜੇ ਦਿਨ ’ਚ ਦਾਖਲ ਹੋ ਗਿਆ ਹੈ ਉਥੇ ਅੱਜ ਪਿੰਡ ਵਾਸੀਆਂ ਨੇ ਵੀ ਪੰਚਾਇਤ ਦੇ 4 ਮੈਂਬਰਾਂ ਖਿਲਾਫ਼ ਨਜਾਇਜ਼ ਕਬਜ਼ੇ ਦੇ ਦੋਸ਼ ਲਗਾਕੇ ਪਿੰਡ ਵਿੱਚ ਧਰਨਾ ਦਿੱਤਾ। ਪੰਚਾਇਤ ਵੱਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਤਹਿਸੀਲ ਸਕੱਤਰ ਕਾ. ਗੁਰਜੰਟ ਸਿੰਘ ਮਾਨਸਾ, ਪੰਚਾਇਤ ਮੈਂਬਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਜਦ ਤੱਕ ਨਜਾਇਜ਼ ਕਬਜ਼ਾ ਨਹੀਂ ਹਟਾਇਆ ਜਾਂਦਾ ਅਤੇ ...
Read Full Story


ਮਾਨਸਾ ਦੇ 102 ਸੈਕੰਡਰੀ ਸਕੂਲਾਂ ਨੂੰ ਗਰਾਂਟ ਮਿਲੀ

ਮਾਨਸਾ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਰਾਜ ਵਿਚ ਸੈਕੰਡਰੀ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਦੇ 102 ਸੈਕੰਡਰੀ ਸਕੂਲਾਂ ਲਈ 30.60 ਲੱਖ ਰੁਪਏ ਸਕੂਲ ਗਰਾਂਟ ਲਈ ਅਤੇ 19.1 ਲੱਖ ਰੁਪਏ ਮੁਰੰਮਤ ਗਰਾਂਟ ਲਈ ਪ੍ਰਾਪਤ ਹੋਏ ਹਨ। ਭਾਰਤ ਸਰਕਾਰ ਵੱਲੋਂ ਭੇਜੀ ਆਪਣੇ ਹਿੱਸੇ ਦੀ ਇਸ 75 ਪ੍ਰਤੀਸ਼ਤ ਰਾਸ਼ੀ ਤੋਂ ਇਲਾਵਾ ਪੰਜਾਬ ਸਰਕਾਰ ਵੀ ਆਪਣਾ 5 ਪ੍ਰਤੀਸ਼ਤ ਹਿੱਸਾ ਜਲਦੀ ਹੀ ਜਾਰੀ ਕਰੇਗੀ, ਜਿਸ ਵਿੱਚ ਰਾਜ ਸਰਕਾਰ ਵੱਲੋਂ 10.20 ਲੱਖ ਰੁਪਏ ਹੋਰ ਸਕੂਲ ਗਰਾਂਟ ਲਈ ਅਤੇ 6.37 ਲੱਖ ਰੁਪਏ ਹੋਰ ਮੁਰੰਮਤ ਗਰਾਂਟ ਲਈ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.)ਮਾਨਸਾ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਇਹ ਪੈਸਾ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਖਾਤਿਆਂ ਵਿਚ ਜਮ੍ਹਾਂ ਕੀਤਾ ਜਾ ਰਿਹਾ ਹੈ। ...
Read Full Story


ਲੋਕਾਂ ਨੂੰ ਠੱਗਣ ਵਾਲੀ ਔਰਤ ਪੁਲਿਸ ਅੜਿੱਕੇ

ਮਾਨਸਾ, 5 ਫਰਵਰੀ (ਧਾਲੀਵਾਲ)-ਸਥਾਨਕ ਸ਼ਹਿਰੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੀ ਵਾਸੀ ਇਕ ਅਜਿਹੀ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿਹਤ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰ ਰਹੀ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਹੁਣ ਤੱਕ 500 ਦੇ ਕਰੀਬ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ ਅਤੇ ਠੱਗੀ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੀ ਹੋਈਆਂ ਹਨ। ਸ: ਸੁਲੱਖਣ ਸਿੰਘ ਇੰਸਪੈਕਟਰ ਸ਼ਹਿਰੀ ਥਾਣਾ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਪਤਨੀ ਰਾਮ ਚੰਦ ਵਾਸੀ ਮਾਨਸਾ ਨੇ ਪੁਲਿਸ ਕੋਲ ਸ਼ਿਕਾਇਕ ਕੀਤੀ ਸੀ ਕਿ ਗੁਰਪ੍ਰੀਤ ਕੌਰ ਪ੍ਰੀਤ ਪਤਨੀ ਜਗਜੀਤ ਸਿੰਘ ਵਾਸੀ ਤਾਮਕੋਟ ਜੋ ਹਸਪਤਾਲ ਵਿਚ ਆਸ਼ਾ ਵਰਕਰ ਲੱਗੀ ਹੋਈ ਹੈ, ਨੇ ਆਪਣਾ ਕੋਈ ਰਿਸ਼ਤੇਦਾਰ ਵੱਡਾ ਅਫ਼ਸਰ ਦੱਸ ਕੇ ਉਸ ਨੂੰ ਸਿਹਤ ਵਿਭਾਗ ਵਿਚ ...
Read Full Story


ਕਿਸਾਨੀ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਅੱਗੇ ਧਰਨਾ 12 ਨੂੰ

ਮਾਨਸਾ, 7 ਅਕਤੂਬਰ (ਵਿਸ਼ੇਸ਼ ਪ੍ਰਤੀਨਿਧੀ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਇਕੱਤਰਤਾ ਗੋਰਾ ਸਿੰਘ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਰਮੇ ਅਤੇ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਰੋਕਣ ਅਤੇ ਕਿਸਾਨਾਂ ਦੀ ਵੇਚੀ ਫਸਲ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਦੇਣ ਦਾ ਫੈਸਲਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਗਈ ਅਤੇ 12 ਅਕਤੂਬਰ ਨੂੰ ਡੀ. ਸੀ. ਦਫ਼ਤਰ ਮਾਨਸਾ ਵਿਖੇ ਧਰਨਾ ਅਤੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਮੀਤ ਪ੍ਰਧਾਨ ਇੰਦਰ ਸਿੰਘ ਭੈਣੀਬਾਘਾ ਆਦਿ ਆਗੂ ...
Read Full Story


1 2 > >>

© 2012 doabaheadlines.co.in
eXTReMe Tracker
Developed & Hosted by Arash Info Corporation