ਫ਼ਿਲਮ ਲਈ ਜੋਲੀ ਨੂੰ ਸਮਮਾਨ
ਲੰਡਨ, 15 ਫਰਵਰੀ— ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੂੰ ਉਨ੍ਹਾਂ ਦੀ ਫ਼ਿਲਮ 'ਇਨ ਦ ਲੈਂਡ ਆਫ ਬਲਡ ਐਂਡ ਹਨੀ' ਦੇ ਜ਼ਰੀਏ ਮਨੁੱਖੀ ਅਧਿਕਾਰਾਂ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਮਾਨਿਤ ਕੀਤਾ ਗਿਆ। ਜੋਲੀ ਨੇ ਬੋਸਨੀਆ ਯੁੱਧ ਦੇ ਦੌਰਾਨ ਇਕ ਸਰਬੀਆਈ ਫੌਜੀ ਤੇ ਬੋਸਨੀਆ ਦੀ ਇਕ ਔਰਤ ਦੇ ਵਿਚ ਪ੍ਰੇਮ ਕਹਾਣੀ 'ਤੇ ਬਣੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।
ਜੋਲੀ 'ਸਿਨੇਮਾ ਫਾਰ ਪੀਸ ਐਂਡ ਗਾਲਾ ਇਨ ਬਰਲਿਨ' 'ਚ ਮਹਿਮਾਨ ਦੇ ਰੂਪ 'ਚ ਆਈ ਸੀ। ਬੋਸਨੀਆ ਦੇ ਸਾਰਾਜੇਵੀ 'ਚ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਈ ਯੁੱਧ ਪੀੜਤਾਂ ਨੇ ਫ਼ਿਲਮ ... Read Full Story
|
ਪੌਪ ਗਾਇਕਾ ਵ੍ਹਿਟਨੀ ਹਿਊਸਟਨ ਦਾ ਦੇਹਾਂਤ
ਲਾਸ ਏਂਜਲਸ, 13 ਫਰਵਰੀ (ਭਾਸ਼ਾ)¸ ਅਮਰੀਕਾ ਦੀ ਪ੍ਰਸਿੱਧ ਗਾਇਕਾ, ਐਕਟੈੱ੍ਰਸ, ਨਿਰਮਾਤਾ ਅਤੇ ਮਾਡਲ ਵ੍ਹਿਟਨੀ ਅਲਿਜ਼ਾਬੇਥ ਹਿਊਸਟਨ ਦਾ ਦੇਹਾਂਤ ਹੋ ਗਿਆ ਹੈ, ਉਹ 48 ਸਾਲਾਂ ਦੀ ਸੀ। ਉਸ ਦੀ ਪ੍ਰਤੀਨਿਧ ਕ੍ਰਿਸਟੀਨ ਫੋਸਟਰ ਨੇ ਕਿਹਾ ਕਿ ਗਾਇਕਾ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗਾ।
ਵ੍ਹਿਟਨੀ ਦਾ ਪਿਛੋਕੜ ਸੰਗੀਤ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੀ ਮਾਂ ਕਾਈਜੀ ਹਿਊਸਟਨ ਵੀ ਗਾਇਕਾ ਸੀ ਅਤੇ ਉਹ ਗਾਇਕ ਡਾਓਨੀ ਵਾਰਕਵਿਕ ਦੀ ਚਚੇਰੀ ਭੈਣ ਸੀ। ਗਿੰਨੀਜ਼ ਵਰਲਡ ਰਿਕਾਰਡਜ਼ ਅਨੁਸਾਰ ਸਭ ਤੋਂ ਵੱਧ ਇਨਾਮ ਜਿੱਤਣ ਵਾਲੀ ਮਹਿਲਾ ਕਲਾਕਾਰ ਵ੍ਹਿਟਨੀ ਨੂੰ ਦੋ ਐਮੀ, 6 ਗ੍ਰੈਮੀ, 30 ਬਿਲਬੋਰਡ ਮਿਊਜ਼ਿਕ, 22 ਅਮੇਰਿਕਨ ਮਿਊਜ਼ਿਕ ਐਵਾਰਡਜ਼ ਸਮੇਤ ਕਰੀਬ 415 ਪੁਰਸਕਾਰ ਮਿਲੇ ... Read Full Story
|
ਨੰਬਰਾਂ ਦਾ ਲਾਲਚ ਦੇ ਮਾਸਟਰ ਨੇ ਕੀਤਾ ਸੈਕਸ ਲਈ ਮਜਬੂਰ
ਇਸਲਾਮਾਬਾਦ, 13 ਫਰਵਰੀ— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ 'ਚ ਸੈਕਸ ਸਕੈਂਡਲ ਦਾ ਖੁਲਾਸਾ ਹੋਇਆ ਹੈ। ਹਾਲ ਦੇ ਮਹੀਨਿਆਂ 'ਚ ਇਥੋਂ ਕਈ ਟੀਚਰਸ ਅਤੇ ਸਟਾਫ 'ਤੇ ਫੀਮੇਲ ਸਟੂਡੈਂਟਸ ਜਾਂ ਜੂਨੀਅਰਸ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਸਾਹਮਣੇ ਆਏ ਹਨ। ਸਥਾਨਕ ਅਖਬਾਰ 'ਦਿ ਡਾਨ' ਮੁਤਾਬਕ ਯੂਨੀਵਰਸਿਟੀ ਦੇ ਟੀਚਰ ਵਿਦਿਆਰਥਣਾਂ ਨੂੰ ਪ੍ਰੀਖਿਆ 'ਚ ਵਧੀਆ ਨੰਬਰ ਦੇਣ ਦਾ ਲਾਲਚ ਦੇ ਕੇ ਸੈਕਸ ਲਈ ਮਜਬੂਰ ਕਰਦੇ ਸਨ।
ਇਸ ਮਸ਼ਹੂਰ ਯੂਨੀਵਰਸਿਟੀ ਨਾਲ ਜੁੜੇ ਕਈ ਲੋਕਾਂ ਨੇ ਅਜਿਹੀਆਂ ਕਰਤੂਸਾਂ ਦੀ ਗੱਲ ਕਬੂਲ ਲਈ ਪਰ 'ਆਨ ਰਿਕਾਰਡ' ਬੋਲਣ ਲਈ ਕੋਈ ਤਿਆਰ ਨਹੀਂ ਹੋਇਆ। ਯੂਨੀਵਰਸਿਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਾਹਬਜਾਨਾ ਸਜੀਦੁਰ ਰਹਿਮਾਨ ਨੇ ਹਾਲਾਂਕਿ ਇਹ ਕਬੂਲ ਕੀਤਾ ਹੈ ਕਿ ਹਾਲ ਹੀ 'ਚ ਇਕ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ ... Read Full Story
|
ਹਾਏ ਰੱਬਾ! ਕੋਈ ਤਾਂ ਮੈਨੂੰ ਬਚਾਓ ....
ਨਿਊਯਾਰਕ, 10 ਫਰਵਰੀ— ਮਾਡਲਿੰਗ ਦੀ ਦੁਨੀਆ 'ਚ ਕਦੇ-ਕਦਾਈਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਮਾਡਲਾਂ ਨੂੰ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਕਦੇ ਮਾਡਲਾਂ ਦੇ ਟਾਪ ਡਿੱਗ ਜਾਂਦੇ ਹਨ ਅਤੇ ਕਦੇ ਉਨ੍ਹਾਂ ਵਲੋਂ ਲਗਾਈਆਂ ਸਜਾਵਟੀ ਚੀਜ਼ਾਂ ਤੇ ਕਦੇ ਉਹ ਰੈਂਪ 'ਤੇ ਚੱਲਦੇ-ਚੱਲਦੇ ਲੜਖੜਾ ਜਾਂਦੀਆਂ ਹਨ। ਪਰ ਨਿਊਯਾਰਕ 'ਚ ਇਕ ਫੈਸ਼ਨ ਸ਼ੋਅ ਦੌਰਾਨ ਇਕ ਮਾਡਲ ਕੈਟਵਾਕ ਕਰਦੇ ਸਮੇਂ ਧੜਾਮ ਕਰਕੇ ਡਿੱਗ ਗਈ। ਹਾਲਾਂਕਿ ਉਸਨੇ ਸੰਭਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਸੰਭਲ ਨਾ ਸਕੀ ਅਤੇ ਰੈਂਪ 'ਤੇ ਡਿੱਗ ਗਈ। ਹਾਲਾਂਕਿ ਡਿੱਗਣ ਤੋਂ ਬਾਅਦ ਉਸਨੇ ਆਪਣਾ ਧਿਆਨ ਭੰਗ ਨਹੀਂ ਹੋਣ ਦਿੱਤਾ ਅਤੇ ਜੋਸ਼ ਨਾਲ ਖੜ੍ਹੀ ਹੋ ਕੇ ਦੁਬਾਰਾ ਆਪਣੀ ਕੈਟਵਾਕ ਪੂਰੀ ਕਰਕੇ ਨਿਕਲ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਥੇ ਮੌਜੂਦ ਸਾਰਿਆਂ ਨੇ ਉਸ ਮਾਡਲ ਦੀ ... Read Full Story
|
ਡਾਕਟਰ ਦੀ ਇੰਨੀ ਕਮਾਈ, ਨੋਟ ਗਿਣਨ ਲਈ ਮਸ਼ੀਨ ਲਗਾਈ!
ਉਜੈਨ, 10 ਫਰਵਰੀ— ਉਜੈਨ ਦੇ ਨਾਗਦਾ 'ਚ ਸਰਕਾਰੀ ਹਸਪਤਾਲ 'ਚ ਡਾਕਟਰ ਵਿਨੋਦ ਲਹਿਰੀ ਦੇ ਘਰ ਛਾਪਾ ਪਿਆ ਹੈ। ਇਸ ਛਾਪੇਮਾਰੀ 'ਚ ਨੋਟ ਗਿਣਨ ਦੀ ਮਸ਼ੀਨ ਮਿਲੀ ਹੈ। ਡਾਕਟਰ ਦੇ ਘਰ 'ਤੇ ਤਲਾਸ਼ੀ ਜਾਰੀ ਹੈ। ਜ਼ਿਕਰਯੋਗ ਹੈ ਕਿ ਲੋਕਪਾਲ ਨੇ ਪਹਿਲਾਂ ਵੀ ਕਈ ਸਰਕਾਰੀ ਕਰਮਚਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਜਿਸ 'ਚ ਕਰੋੜਾਂ ਰੁਪਏ ਬਰਾਮਦ ਹੋਏ ਸਨ।
ਅੱਜ ਸਵੇਰੇ ਸ਼ੁਰੂ ਕੀਤੀ ਛਾਪੇਮਾਰੀ ਜਾਰੀ ਹੈ। ਡਾਕਟਰ ਵਿਨੋਦ ਲਹਿਰੀ ਅਤੇ ਉਸਦੀ ਪਤਨੀ ਵਿਦਿਆ ਲਹਿਰੀ ਦੋਵੇਂ ਸਰਕਾਰੀ ਹਸਪਤਾਲ 'ਚ ਡਾਕਟਰ ਹਨ। ਨੋਟ ਗਿਣਨ ਦੀ ਮਸ਼ੀਨ ਮਿਲਣ 'ਤੇ ਲੋਕਪਾਲ ਪੁਲਸ ਵੀ ਹੈਰਾਨੀ 'ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਡਾਕਟਰ ਦੇ ਘਰ ਨੋਟ ਗਿਣਨ ਦੀ ਮਸ਼ੀਨ ਦਾ ਕੀ ਕੰਮ?
ਛਾਪੇਮਾਰੀ 'ਚ ਪੁਲਸ ਨੂੰ ਇੰਦੌਰ 'ਚ ਇਕ ਘਰ ਦਾ ਪਤਾ ਚੱਲਿਆ ਹੈ। ਨਾਲ ਹੀ ਇਕ ਘਰ ਨਾਗਦਾ 'ਚ ਮਿਲਿਆ ਹੈ। ... Read Full Story
|
ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ
ਕੋਲੰਬੋ, 10 ਫਰਵਰੀ (ਏਜੰਸੀ) -ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਦੇ ਪਰਿਵਾਰ ਨੇ ਦੇਸ਼ 'ਚ ਹਿੰਸਾ ਵਧ ਜਾਣ ਕਾਰਨ ਮਾਲਦੀਵ ਛੱਡ ਦਿੱਤਾ ਅਤੇ ਉਨ੍ਹਾਂ ਨੇ ਸ੍ਰੀਲੰਕਾ ਸਰਕਾਰ ਕੋਲ ਆਸਰੇ ਦੀ ਮੰਗ ਕੀਤੀ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਨਸ਼ੀਦ ਦੀ ਪਤਨੀ ਲੈਲਾ ਅਲੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਰਾਜਪਕਸ਼ੇ ਨੇ ਮਾਲਦੀਵ ਦੇ ਨਵੇਂ ਬਣੇ ਰਾਸ਼ਟਰਪਤੀ ਮੁਹੰਮਦ ਵਹੀਦ ਨਾਲ ਫੋਨ 'ਤੇ ਨਸ਼ੀਦ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਦੀ ਗੱਲ ਕੀਤੀ। ਅਧਿਕਾਰੀਆਂ ਅਨੁਸਾਰ ਸਾਬਕਾ ਰਾਸ਼ਟਰਪਤੀ ਦਾ ਪਰਿਵਾਰ ਕੱਲ੍ਹ ਰਾਤ ਸ੍ਰੀਲੰਕਾ ਪਹੁੰਚਿਆ ਪਰ ਪਰਿਵਾਰ 'ਚ ਕੌਣ-ਕੌਣ ਨਾਲ ਆਇਆ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਾਲਦੀਵ 'ਚ ਤਖ਼ਤਾ ਪਲਟ ਤੋਂ ਬਾਅਦ ਅਦਾਲਤ ਨੇ ਸਾਬਕਾ ਰਾਸ਼ਟਰਪਤੀ ... Read Full Story
|
ਯੂਸਫ਼ ਰਜ਼ਾ ਗਿਲਾਨੀ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਪਾਕਿ ਸੁਪਰੀਮ ਕੋਰਟ
ਇਸਲਾਮਾਬਾਦ, 10 ਫਰਵਰੀ (ਏਜੰਸੀਆਂ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਖਿਲਾਫ਼ ਸਖ਼ਤ ਰੁਖ਼ ਅਪਣਾ ਲਿਆ ਹੈ। ਮਾਣਹਾਨੀ ਦਾ ਕੇਸ ਚਲਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਪਾਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਗਿਲਾਨੀ ਸਵਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਣ ਲਈ ਚਿੱਠੀ ਲਿਖਦੇ ਹਨ ਤਾਂ ਆਪਣੇ-ਆਪ ਉਨ੍ਹਾਂ (ਗਿਲਾਨੀ) ਖਿਲਾਫ਼ ਮਾਣਹਾਨੀ ਦਾ ਕੇਸ ਖਤਮ ਹੋ ਜਾਵੇਗਾ। 8 ਜੱਜਾਂ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਦੇ ਮੁੱਖ ਜੱਜ ਇਫ਼ਤਖਾਰ ਚੌਧਰੀ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿਚ ਗਿਲਾਨੀ ਦੀ ਪਾਰਟੀ ਦਾ ਮੁਖੀ ਸ਼ਾਮਿਲ ਹੈ ਪਰ ਕਾਨੂੰਨ ਤੋਂ ਕੋਈ ਉਪਰ ... Read Full Story
|
ਫਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੀਤਾ 1 ਮਹੀਨੇ ਤੱਕ ਬਲਾਤਕਾਰ
ਬੈਤੂਲ, 10 ਫਰਵਰੀ— ਬੈਤੂਲ 'ਚ ਇਕ ਲੜਕੀ ਨੂੰ ਬਾਲੀਵੁੱਡ 'ਚ ਅਭਿਨੇਤਰੀ ਬਣਾਉਣ ਦਾ ਝਾਂਸਾ ਦੇ ਕੇ ਉਸਦੇ ਮੁਹੱਲੇ ਦਾ ਹੀ ਇਕ ਲੜਕਾ ਮੁੰਬਈ ਲੈ ਆਇਆ ਅਤੇ ਬੰਧਕ ਬਣਾ ਕੇ ਉਸ ਨਾਲ ਇਕ ਮਹੀਨੇ ਤੱਕ ਬਲਾਤਕਾਰ ਕਰਦਾ ਰਿਹਾ। ਪਰਿਵਾਰ ਵਾਲਿਆਂ ਦੀ ਪਹਿਲ 'ਤੇ ਮੁੰਬਈ 'ਚ ਦੋਸ਼ੀ ਲੜਕੇ ਤੋਂ ਮੁਕਤ ਕਰਾਈ ਲੜਕੀ ਨੇ ਵੀਰਵਾਰ ਨੂੰ ਅਨੁਸੂਚਿਤ ਜਾਤੀ ਜਨਜਾਤੀ ਪੁਲਸ ਥਾਣਾ ਪਹੁੰਚ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਥਾਣੇ 'ਚ ਦਰਜ ਸ਼ਿਕਾਇਤ ਅਨੁਸਾਰ ਜ਼ਿਲੇ ਦੇ ਸਾਰਨੀ ਨਿਵਾਸੀ 16 ਸਾਲਾ ਲੜਕੀ ਇਕ ਸਕੂਲ ਵਿਦਿਆਰਥਣ ਨੂੰ ਕੁਝ ਸਮੇਂ ਤੋਂ ਮੁੰਬਈ 'ਚ ਰਹਿ ਰਿਹਾ ਉਸਦੇ ਮੁਹੱਲੇ ਦਾ ਵਿਅਕਤੀ ਰਾਕੇਸ਼ ਜਨਵਰੀ ਦੇ ਪਹਿਲੇ ਹਫਤੇ 'ਚ ਫਿਲਮਾਂ 'ਚ ਅਭਿਨੇਤਰੀ ਬਣਾਉਣ ਦਾ ਲਾਲਚ ਦੇ ਕੇ ਮੁੰਬਈ ਲੈ ਆਇਆ ਜਿੱਥੇ ਪਹਿਲਾਂ ਤਾਂ ... Read Full Story
|
ਭਾਰਤ ਤੇ ਚੀਨ ਵੱਲੋਂ ਦੁਵੱਲਾ ਵਪਾਰ100 ਅਰਬ ਤੱਕ ਲਿਜਾਣ ਦਾ ਟੀਚਾ
ਬੀਜਿੰਗ, 9 ਫਰਵਰੀ (ਏਜੰਸੀ)-ਭਾਰਤ ਤੇ ਚੀਨ ਨੇ ਅਗਲੇ ਵਰ੍ਹਿਆਂ ਦੌਰਾਨ ਦੁਵੱਲੇ ਵਪਾਰ ਵਿਚ ਵੱਡਾ ਵਾਧਾ ਕਰਨ ਦਾ ਟੀਚਾ ਮਿਥਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਆਗਾਮੀ ਤਿੰਨ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਦੁਵੱਲਾ ਵਪਾਰ 100 ਅਰਬ ਡਾਲਰ ਤਕ ਲਿਜਾਣ ਦਾ ਨਿਸ਼ਾਨਾ ਮਿਥਿਆ ਹੈ। ਇਥੇ ਭਾਰਤੀ ਦੂਤਘਰ ਦਾ ਉਦਘਾਟਨ ਕਰਨ ਪੁੱਜੇ ਸ੍ਰੀ ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਅਤੇ ਵਪਾਰਕ ਖੇਤਰ ਵਿਚ ਪਿਛਲੇ ਸਮੇਂ ਦੌਰਾਨ ਜਿਹੜੀ ਰਣਨੀਤੀ ਭਾਰਤ ਤੇ ਚੀਨ ਨੇ ਅਪਣਾਈ ਸੀ, ਉਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸੇ ਦੌਰਾਨ ਸ੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮਕਬੂਜ਼ਾ ਕਸ਼ਮੀਰ ਵਿਚ ਚੀਨ ਦੀ ਫ਼ੌਜ ਦਾ ਮੁੱਦਾ ਉਠਾਇਆ। ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਸਮੇਤ ਚਾਰ ਆਗੂਆਂ ਨਾਲ ਮੀਟਿੰਗ ਸਮੇਂ ... Read Full Story
|
ਸਪੀਕ ਏਸ਼ੀਆ ਕੰਪਨੀ ’ਚ ਲ¤ਗਾ ਪੈਸਾ ਆਵੇਗਾ ਵਾਪਸ
ਨਵੀਂ ਦਿੱਲੀ, 9 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਸਿੰਗਾਪੁਰ ਦੀ ਸਰਵੇ ਕੰਪਨੀ ਸਪੀਕ ਏਸ਼ੀਆ ਲਈ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਕਿ ਇਹ ਕੰਪਨੀ ਗਾਹਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰੇਗੀ।। ਕੋਰਟ ਨੇ ਕੰਪਨੀ ਨੂੰ 1300 ਕਰੋੜ ਰੁਪਏ ਅਤੇ ਗਾਹਕਾਂ ਦੀ ਜਾਣਕਾਰੀ ਨਿਆਪਾਲਿਕਾ ’ਚ ਜਮਾ ਕਰਨ ਨੂੰ ਕਿਹਾ ਹੈ। ਸੁਣਵਾਈ ਤੋਂ ਬਾਅਦ ਕੋਰਟ ਇਸ ਪੈਸੇ ਨੂੰ ਸੰਬੰਧਿਤ ਗਾਹਕਾਂ ਨੂੰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।।
ਕੰਪਨੀ ਦੇ ਪ੍ਰਤੀਨਿਧੀ ਨੂੰ ਕੋਰਟ ਨੇ ਇਸ ਸੰਬੰਧ ’ਚ ਫਟਕਾਰ ਲਗਾਉਂਦਿਆਂ ਅਗਲੇ 2 ਹਫਤਿਆਂ ’ਚ ਅਸਲ ਰਕਮ ਦੀ ਜਾਣਕਾਰੀ ਦੇਣ ਅਤੇ ਉਸ ਨੂੰ ਜਮ੍ਹਾਂ ਕਰਾਉਣ ਲਈ ਕਿਹਾ ਹੈ। ਵਰਣਨਯੋਗ ਹੈ ਕਿ ਬੈਂਚ ਸਪੀਕ ਏਸ਼ੀਆ ਦੇ ਨਿਵੇਸ਼ ਕਰਨ ਵਾਲਿਆਂ ਦੇ ਇੱਕ ਸਮੂਹ ਦੀ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਹੈ।।ਲਗਭਗ 115 ਗਾਹਕਾਂ ਵਾਲੇ ਇਸ ਸਮੂਹ ਨੇ ਕੋਰਟ ... Read Full Story
|
ਭਾਰਤ ਚੀਨ ਨਾਲ ਕਰ ਰਿਹੈ ਲੜਾਈ ਦੀ ਤਿਆਰੀ-ਅਮਰੀਕਾ
ਵਾਸ਼ਿੰਗਟਨ, 2 ਫਰਵਰੀ (ਏਜੰਸੀ)-ਅਮਰੀਕੀ ਖੁਫੀਆ ਵਿਭਾਗ ਦੇ ਉ¤ਚ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਚੀਨ ਵਲੋਂ ਭਾਰਤ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਅਧਿਕਾਰੀ ਅਨੁਸਾਰ ਚਿੰਤਾ ਦੀ ਵਜ੍ਹਾ ਕਾਰਨ ਹੀ ਚੀਨ ਨਾਲ ਲੱਗਦੀ ਸਰਹੱਦ ’ਤੇ ਲੜਾਈ ਦੀ ਸ਼ੰਕਾ ਦੇ ਚੱਲਦੇ ਭਾਰਤ ਆਪਣੀ ਤਿਆਰ ਵਿੱਚ ਲੱਗਾ ਹੋਇਆ ਹੈ।
ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਿਕ ਜੇਮਜ਼ ਕਲੈਪਰ ਨੇ ਕਿਹਾ, ‘‘ਸਰਵਜਨਕ ਤੌਰ ’ਤੇ ਭਾਵੇਂ ਭਾਰਤ ਅਤੇ ਚੀਨ ਵਿਚਕਾਰ ਤਣਾਅ ਨੂੰ ਦਬਾਇਆ ਜਾ ਰਿਹਾ ਹੋਵੇ, ਪਰ ਸਾਡਾ ਮੰਨਣਾ ਹੈ ਕਿ ਹਿੰਦ ਮਹਾਂਸਾਗਰ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਹਮਲਾਵਰ ਰੁਖ ਨਾਲ ਭਾਰਤ ਦੀ ਪ੍ਰੇਸ਼ਾਨੀ ਵਧ ਰਹੀ ਹੈ।’’
ਕਲੈਪਰ ਨੇ ਸੈਨੇਟ ਦੀ ਖੁਫੀਆ ਮਾਮਲਿਆਂ ਨੂੰ ਦੇਖਣ ਵਾਲੀ ਸਮਿਤੀ ਦੇ ਸਾਹਮਣੇ ਪੇਸ਼ ਹੋ ਕੇ ਇਹ ਗੱਲ ਕਹੀ ਹੈ। ਕਲੈਪਰ ਨੇ ... Read Full Story
|
ਪਿਟ ਦੀ ਚਾਲ ਹੋਈ ਟੇਢੀ
ਲੰਡਨ, 31 ਜਨਵਰੀ— ਅਦਾਕਾਰ ਬ੍ਰੈਡ ਪਿਟ ਦਾ ਕਹਿਣਾ ਹੈ ਕਿ ਹਾਲ 'ਚ ਲੱਗੀ ਚੋਟ ਕਰਕੇ ਹੁਣ ਉਹ ਟੇਢਾ ਚੱਲਣ ਲੱਗੇ ਹਨ। ਆਪਣੀ ਬੇਟੀ ਵਿਵਿਅਨ ਨੂੰ ਹੱਥਾਂ 'ਚ ਲਏ ਹੋਏ ਉਹ ਡਿਗ ਗਏ ਸਨ ਅਤੇ ਉਨ੍ਹਾਂ ਦੇ ਪੈਰ 'ਤੇ ਸੱਟ ਲੱਗ ਗਈ ਸੀ। ਫੀਮੇਲਫਰਸਟ ਅਨੁਸਾਰ 'ਮਨੀਬਾਲ' 'ਚ ਕੰਮ ਕਰ ਚੁੱਕੇ ਪਿਟ ਕੁਝ ਦਿਨ ਪਹਿਲਾਂ ਸੋਟੀ ਦੀ ਸਹਾਇਤਾ ਨਾਲ ਚੱਲਣ ਲਈ ਮਜਬੂਰ ਸਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚਾਲ 'ਚ ਟੇਢਾਪਨ ਆ ਗਿਆ ਹੈ ਇਸ ਲਈ ਹੁਣ ਉਹ ਸੰਤੁਲਨ ਬਣਾਉਣ ਦਾ ਯਤਨ ਕਰ ਰਹੇ ਹਨ। ਪਿਟ ਅਤੇ ਉਨਾਂ ਦੀ ਸਾਥੀ ਏਂਜਿਲੀਨਾ ਜੋਲੀ ਨੂੰ ਸਕਰੀਨ ਐਕਟ੍ਰੇਸ ਪੁਰਸਕਾਰ ਸਮਾਰੋਹ 'ਚ ਦੇਖਿਆ ਗਿਆ। ਇਸ ਸਮਾਰੋਹ 'ਚ ਪਿਟ ਨੇ ਸੋਟੀ ਦੀ ਸਹਾਇਤਾ ਤੋਂ ਬਿਨਾਂ ਚੱਲਣ ਦਾ ਯਤਨ ... Read Full Story
|
ਹੁਣ ਵਿਆਹ ਕਰਨਾ ਚਾਹੁੰਦੇ ਹਨ ਬ੍ਰੈਡ ਪਿਟ ਤੇ ਐਂਜੇਲੀਨਾ
ਸੱਤ ਸਾਲ ਇਕੱਠੇ ਰਹਿਣ ਅਤੇ ਵਿਆਹ ਨੂੰ ਲੈ ਕੇ ਕਈ ਵਾਰ ਉੱਡੀਆਂ ਅਫਵਾਹਾਂ ਤੋਂ ਬਾਅਦ ਹੁਣ ਸੁਪਰਸਟਾਰ ਬ੍ਰੈਡ ਪਿੱਟ ਅਤੇ ਅਦਾਕਾਰਾ ਐਂਜੇਲੀਨਾ ਜੋਲੀ ਵਿਆਹ ਕਰਨਾ ਚਾਹੁੰਦੇ ਹਨ। ਦਿ ਹਾਲੀਵੁੱਡ ਰਿਪੋਰਟਰ ਦੀ ਖਬਰ ਮੁਤਾਬਕ 'ਮਨੀ ਬਾਲ' ਵਿਚ ਕੰਮ ਕਰ ਚੁੱਕੇ ਪਿਟ ਦਾ ਕਹਿਣਾ ਹੈ ਕਿ ਉਹ ਅਤੇ ਜੋਲੀ ਦੋਵੇਂ ਹੀ ਹੁਣ ਵਿਆਹ ਦੇ ਬੰਧਨ ਵਿਚ ਬੱਝਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਉਨ੍ਹਾਂ ਦੇ ਬੱਚਿਆਂ ਲਈ ਬਹੁਤ ਮਾਇਨੇ ਰੱਖਦੀ ਹੈ। ਪਹਿਲਾਂ ਦੋਹਾਂ ਨੇ ਕਿਹਾ ਸੀ ਕਿ ਉਹ ਓਦੋਂ ਤਕ ਵਿਆਹ ਨਹੀਂ ਕਰਨਗੇ ਜਦੋਂ ਤਕ ਦੇਸ਼ ਭਰ ਵਿਚ ਸਮਲਿੰਗੀ ਵਿਆਹ ਨੂੰ ਮਾਨਤਾ ਨਹੀਂ ਮਿਲ ਜਾਂਦੀ ਪਰ ਹੁਣ ਦੋਹਾਂ ਦਾ ਕਹਿਣਾ ਹੈ ਕਿ ਉਹ ਹੋਰ ਉਡੀਕ ਨਹੀਂ ਕਰ ਸਕਦੇ। ਪਿਟ ਅਤੇ ਜੋਲੀ ਦੇ 5 ਬੱਚੇ ... Read Full Story
|
ਭਾਰਤੀ ਵਿਦਿਆਰਥੀ ਨੇ ਕੀਤੀ ਔਰਤਾਂ ਨੂੰ ਛੇੜਛਾੜ ਤੋਂ ਬਚਾਉਣ ਵਾਲੇ ਯੰਤਰ ਦੀ ਖੋਜ
ਲੰਡਨ, 31 ਜਨਵਰੀ (ਏਜੰਸੀ)- ਦਿ¤ਲੀ ਦੇ 16 ਸਾਲਾ ਮਨੂ ਚੋਪੜਾ ਨਾਮ ਦੇ ਇਕ ਸਕੂਲੀ ਵਿਦਿਆਰਥੀ ਨੇ ਇਕ ਅਜਿਹੇ ਯੰਤਰ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ ਜੋ ਔਰਤਾਂ ਨਾਲ ਹੋਣ ਵਾਲੀ ਛੇੜਛਾੜ ਤੋਂ ਉਨ੍ਹਾਂ ਨੂੰ ਬਚਾਉਣ ’ਚ ਸਹਾਈ ਹੋਵੇਗਾ। ਹ¤ਥਘੜੀ ਵਾਂਗ ਗੁ¤ਟ ’ਤੇ ਬੰਨਿਆਂ ਜਾ ਸਕਣ ਵਾਲੇ ਇਸ ਯੰਤਰ ‘ਚੋਂ ਹਮਲਾਵਰ ਦੀ ਚਮੜੀ ਨੂੰ ਛੋਹਣ ‘ਤੇ ਉਸ ਨੂੰ ਝਟਕਾ ਲ¤ਗੇਗਾ। ਮਨੂ ਨੇ ਕਿਹਾ ਕਿ ਉਹ ਬਜ਼ਾਰਾਂ ‘ਚ ਔਰਤਾਂ ਨੂੰ ਸੁਰ¤ਖਿਆ ਪ੍ਰਦਾਨ ਕਰਨ ਲਈ ਵਿਗਿਆਨ ਦੀ ਵਰਤੋਂ ਕਰਨੀ ਚਾਹੁੰਦਾ ਸੀ। ਦ¤ਸਣਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿ¤ਲੀ ਸਮੇਤ ਬਹੁਤ ਸਾਰੇ ਸ਼ਹਿਰਾਂ ‘ਚ ਔਰਤਾਂ ਸੁਰ¤ਖਿਅਤ ਨਹੀਂ ਹਨ। ਚੋਪੜਾ ਨੇ ਕਿਹਾ ਕਿ ਸ਼ਰਮ ਦੀ ਗ¤ਲ ਹੈ ਕਿ ਰਾਤ ਵੇਲੇ ਘਰੋਂ ਨਿਕਲਦਿਆਂ ਔਰਤਾਂ ਆਪਣੇ ਆਪ ਨੂੰ ਅਸੁਰ¤ਖਿਅਤ ਮਹਿਸੂਸ ਕਰਦੀਆਂ ਹਨ। ਜੀ.ਡੀ. ਗੋਇਨਕਾ ਸਕੂਲ ਦੇ ਇਸ ... Read Full Story
|
ਪੰਜਾਬੀ ਬਣੀ ਸੰਸਾਰ ’ਚ 10ਵੀਂ ਵੱਡੀ ਭਾਸ਼ਾ
ਟੋਰਾਂਟੋ, 25 ਜਨਵਰੀ (ਦੋਆਬਾ ਨਿਉੂਜ਼ ਸਰਵਿਸ)-ਹੁਣ ਤ¤ਕ ਪੰਜਾਬੀ ਲੁਪਤ ਹੁੰਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਜਾਣ ਦੇ ਪੈਦਾ ਕੀਤੇ ਜਾ ਰਹੇ ਸ਼ੰਕਿਆਂ ਨੂੰ ਰੋਕ ਲਗਾਉਂਦਿਆਂ ਸੰਯੁਕਤ ਰਾਸ਼ਟਰ ਦੁਆਰਾ ਇਸ ਭਾਸ਼ਾ ਨੂੰ ਦੁਨੀਆਂ ਦੀ 10ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਐਲਾਨ ਕੀਤਾ ਹੈ।। ਸੰਯੁਕਤ ਰਾਸ਼ਟਰ ਦੇ ਦੁਨੀਆ ਦੀਆਂ 6900 ਭਾਸ਼ਾਵਾਂ, ਜੋ ਮਾਨਤਾ ਪ੍ਰਾਪਤ ਹਨ, ਦੇ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਇਹ ਤ¤ਥ ਕ¤ਢਿਆ ਗਿਆ ਹੈ ਕਿ ਦੁਨੀਆ ਦੇ 161 ਮੁਲਕਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 150 ਮਿਲੀਅਨ ਦੇ ਕਰੀਬ ਹੈ।।ਕੈਨੇਡਾ ਵਿੱਚ ਪੰਜਾਬੀ ਭਾਸ਼ਾ 6ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।। ਕੈਨੇਡਾ ਦੇ ਮੈਟਰੋ ਵੈਨਕੂਵਰ ਖੇਤਰ ਵਿੱਚ ਤਾਂ ਪੰਜਾਬੀ ਭਾਸ਼ਾ ਅੰਗਰੇਜ਼ੀ ਅਤੇ ਚਾਈਨੀਜ਼ ਤੋਂ ਬਾਅਦ ਤੀਜੀ ਸਭ ਤੋਂ ਜ਼ਿਆਦਾ ... Read Full Story
|
ਜਾਪਾਨ ਨੂੰ 32 ਅਰਬ ਡਾਲਰ ਦਾ ਵਪਾਰਕ ਘਾਟਾ
ਤੋਕਿਓ, 25 ਜਨਵਰੀ—ਜਾਪਾਨ ਨੂੰ ਲਗਭਗ 30 ਸਾਲ ਬਾਅਦ ਪਹਿਲੀ ਵਾਰ ਸਲਾਨਾ ਪੱਧਰ 'ਤੇ ਨਿਰਯਾਤ ਤੋਂ ਹੋਈ ਆਮਦਨ ਦੇ ਮੁਕਾਬਲੇ ਆਯਾਤ 'ਤੇ ਖਰਚ ਕਰਨਾ ਪਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਬੀਤੇ ਸਾਲ ਮਾਰਚ 'ਚ ਭੂਚਾਲ ਅਤੇ ਸੁਨਾਮੀ ਕਾਰਨ ਜਿੱਥੇ ਇਕ ਪਾਸੇ ਨਿਰਯਾਤ 'ਤੇ ਅਸਰ ਪਿਆ ਉੱਥੇ ਆਯਾਤ ਬਿਲ ਵੀ ਵਧਿਆ ਹੈ। ਇਸ ਕਾਰਨ ਜਾਪਾਨ ਨੂੰ ਘਾਟਾ ਹੋਇਆ ਹੈ। ਵਿੱਤ ਵਿਭਾਗ ਅਨੁਸਾਰ 2010 ਦੇ ਮੁਕਾਬਲੇ ਆਯਾਤ 12 ਫੀਸਦੀ ਵਧਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਨੇ ਆਪਣੇ ਆਪ ਨੂੰ ਇਕ ਵਪਾਰੀ ਦੇਸ਼ ਦੇ ਰੂਪ 'ਚ ਸਥਾਪਿਤ ਕੀਤਾ ਹੈ। ਪਿਛਲੇ ਸਾਲ ਭੂਚਾਲ ਅਤੇ ਸੁਨਾਮੀ ਕਰਕੇ ਇਸਦੇ ਨਿਰਯਾਤ 'ਤੇ ਅਸਰ ਪਿਆ ਹੈ ਅਤੇ ਮਹਿੰਗੇ ਈਂਧਣ ਕਾਰਨ ਉਸਦਾ ਆਯਾਤ ਬਿਲ ਵੀ ਵਧਿਆ। ਇਸਦੇ ਕਾਰਨ ਦੇਸ਼ ਨੂੰ ਵਪਾਰਕ ਘਾਟਾ ਹੋਇਆ ... Read Full Story
|
ਆਸਟ੍ਰੇਲੀਆ ਮਜ਼ਬੂਤ, ਸਚਿਨ ਤੇ ਗੰਭੀਰ ਡਟੇ
ਮੈਲਬਰਨ, 25 ਜਨਵਰੀ- ਰਿਕੀ ਪੋਂਟਿੰਗ ਅਕੇ ਕਪਤਾਨ ਮਾਈਕਲ ਕਲਾਰਕ ਦੇ ਦੋਹਰਿਆਂ ਸੈਂਕੜਿਆਂ ਨਾਲ ਆਸਟ੍ਰੇਲੀਆ ਨੇ ਭਾਰਤ ਖਿਲਾਫ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਦੂਸਰੇ ਦਿਨ ਇੱਥੇ ਆਪਣੀ ਪਹਿਲੀ ਪਾਰੀ ਚਾਹ ਦੇ ਸਮੇਂ ਦੇ ਬਅਦ 7 ਵਿਕਟ 'ਤੇ 604 ਰਨ ਬਣਾ ਕੇ ਸਮਾਪਤ ਐਲਾਨ ਦਿੱਤੀ।
ਪੋਂਟਿੰਗ ਅਤੇ ਕਲਾਰਕ ਨੇ ਚੌਥੇ ਵਿਕਟ ਲਈ 386 ਰਨ ਦੀ ਸਾਂਝੇਦਾਰੀ ਕੀਤੀ। ਭਾਰਤ ਵੱਲੋਂ ਆਫ ਸਪਿਨਰ ਆਰ. ਅਸ਼ਵਿਨ ਨੇ 53 ਓਵਰ ਵਿਚ 194 ਰਨ ਦੇ ਕੇ 3 ਵਿਕਟ ਲਏ, ਜਦੋਂ ਕਿ ਜ਼ਹੀਰ ਖਾਨ ਨੇ 31 ਓਵਰ ਵਿਚ 96 ਰਨ ਦੇ ਕੇ 2 ਵਿਕਟ ਹਾਸਿਲ ਕੀਤੇ। ਇਸ ਤੋਂ ਇਲਾਵਾ ਇਕ ਵਿਕਟ ਉਮੇਸ਼ ਯਾਦਵ ਦੀ ਝੋਲੀ ਵਿਚ ਵੀ ਪਿਆ।
ਜਦੋਂ ਕਿ ਇਸ ਦੇ ਜਵਾਬ ਵਿਚ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਨਿਰਾਸ਼ਾਜਨਕ ਹੀ ਰਹੀ ਅਤੇ ਧਮਾਕੇਦਾਰ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ 18 ਰਨ ਬਣਾ ਕੇ ਪਵੇਲੀਅਨ ਪਰਤ ਗਏ ਅਤੇ ਉਨ੍ਹਾਂ ਦੇ ਬਾਅਦ ... Read Full Story
|
ਅਸੁਰੱਖਿਅਤ ਸੈਕਸ ਕਾਰਨ ਪਹਿਲਵਾਨ ਨੂੰ 32 ਸਾਲ ਜੇਲ
ਸਿਨਸਿਤਾਨੀ, 24 ਜਨਵਰੀ- ਅਮਰੀਕਾ ਦੇ ਇਕ ਸਾਬਕਾ ਪੇਸ਼ੇਵਰ ਪਹਿਲਵਾਨ ਨੂੰ 32 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ, ਕਿਉਂ ਕਿ ਉਸ ਨੇ ਔਰਤਾਂ ਨਾਲ ਸੰਬੰਧ ਬਨਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਨਹੀਂ ਦੱਸਿਆ ਸੀ ਕਿ ਉਹ ਏਡਜ਼ ਫੈਲਾਉਣ ਲਈ ਜ਼ਿੰਮੇਵਾਰ ਵਿਸ਼ਾਣੂ ਲਈ ਪਾਜ਼ੀਟਿਵ ਪਾਇਆ ਗਿਆ ਹੈ।
ਆਂਦਰੇ ਡੇਵਿਸ ਨੂੰ ਦੁਰਾਚਾਰ ਦੇ 14 ਮਾਮਲਿਆਂ ਵਿਚ ਸਜ਼ਾ ਸੁਣਾਈ ਗਈ। 'ਗੈਂਗਸਟਾ ਆਫ ਲਵ' ਅਤੇ 'ਸਵੀਟ ਸੈਕਸੀ ਸੈਨਸੇਸ਼ਨ' ਜਿਹੇ ਨਾਵਾਂ ਨਾਲ ਰਿੰਗ ਵਿਚ ਉਤਰਨ ਵਾਲੇ ਡੇਵਿਸ ਨੂੰ ਨਵੰਬਰ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਵਕੀਲਾਂ ਨੇ ਕਿਹਾ ਕਿ ਡੇਵਿਸ ਨੇ ਤਕਰੀਬਨ ਇਕ ਦਰਜਨ ਔਰਤਾਂ ਨਾਲ ਯੌਨ ਸੰਬੰਧ ਤੋਂ ਪਹਿਲਾਂ ਆਪਣੇ ਐਚ. ਆਈ. ਵੀ. ਪਾਜ਼ੀਟਿਵ ਹੋਣ ਬਾਰੇ ਨਾ ਦੱਸ ਕੇ ਉਨ੍ਹਾਂ ਨੂੰ ਝੂਠ ਬੋਲ ਕੇ ਰਾਜ ਦੇ ਕਾਨੂੰਨ ਤੋੜੇ ... Read Full Story
|
ਵ੍ਹਾਈਟ ਹਾਉਸ ’ਚ ਸੁ¤ਟਿਆ ਬੰਬ
ਵਾਸ਼ਿੰਗਟਨ, 18 ਜਨਵਰੀ (ਏਜੰਸੀਾ)-ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਉਸ ਦੀ ਚਾਰਦੀਵਾਰੀ ’ਤੇ ਸਮੋਕ ਬਮ ਸੁ¤ਟਿਆ ਗਿਆ ਹੈ।।ਇਸ ਕਾਰਨ ਤੋਂ ਹਫੜਾ-ਦਫੜੀ ਮਚ ਗਈ ਹੈ।।ਆਨਨ ਫਾਨਨ ’ਚ ਵ੍ਹਾਈਟ ਹਾਉਸ ਨੂੰ ਸੀਲ ਕਰ ਦਿ¤ਤਾ ਗਿਆ ਹੈ।।ਘਟਨਾ ਦੇ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਉਸ ’ਚ ਨਹੀਂ ਸਨ।। ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ’ਤੇ ਰਾਸ਼ਟਰਪਤੀ ਓਬਾਮਾ ਉਨ੍ਹਾਂ ਨੂੰ ਖਾਣੇ ’ਤੇ ਬਾਹਰ ਲੈ ਗਏ ਸਨ।।ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਪਣੇ ਪਰਿਵਾਰ ਨਾਲ ਸੁਰ¤ਖਿਅਤ ਵ੍ਹਾਈਟ ਹਾਉਸ ਵਾਪਿਸ ਪਹੁੰਚ ਗਏ ਹਨ।।ਵ੍ਹਾਈਟ ਹਾਉਸ ਦੇ ਬਾਹਰ ਆਕੁਪਾਈ ਵਾਲ ਸਟ੍ਰੀਟ ਦੇ ਕਰੀਬ 1500 ਪ੍ਰਦਰਸ਼ਨਕਾਰੀ ਮੌਜੂਦ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ... Read Full Story
|
ਸਿੱਖ ਨੇ ਫਰਾਂਸ ’ਚ ਜਿੱਤੀ ‘ਪੱਗ ਦੀ ਲੜਾਈ’
ਵਾਸ਼ਿੰਗਟਨ, 14 ਜਨਵਰੀ (ਏਜੰਸੀਆਂ)-ਸੰਯੁਕਤ ਰਾਸ਼ਟਰ ਦੀ ਮਾਨਵ ਅਧਿਕਾਰ ਇਕਾਈ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਫਰਾਂਸ ਨੇ ਆਈ. ਕਾਰਡ ਦੇ ਫੋਟੋ ਲਈ 76 ਸਾਲਾ ਸਿ¤ਖ ਵਿਅਕਤੀ ਤੋਂ ਪਗੜੀ ਉਤਾਰਨ ਦੀ ਗ¤ਲ ਕਹਿ ਕੇ ਉਸ ਦੀ ਧਾਰਮਿਕ ਸੁਤੰਤਰਤਾ ਦਾ ਉਲੰਘਣ ਕੀਤਾ ਹੈ।।ਅਮਰੀਕਾ ਸਥਿਤ ਸਿ¤ਖ ਸਮੂਹ ‘ਯੂਨਾਈਟਿਡ ਸਿ¤ਖ’ ਨੇ ਰਣਜੀਤ ਸਿੰਘ ਵਲੋਂ ਸੰਯੰਕੁਤ ਰਾਸ਼ਟਰ ਦੀ ਮਾਨਵ-ਅਧਿਕਾਰ ਪਰੀਸ਼ਦ (ਯੂ. ਐਨ. ਐਚ. ਆਰ. ਸੀ.) ’ਚ ਦਸੰਬਰ 2008 ’ਚ ਪਟੀਸ਼ਨ ਦਾਇਰ ਕੀਤੀ ਸੀ।।ਪਗੜੀ ਉਤਾਰਨ ਤੋਂ ਇਨਕਾਰ ਕਰਨ ’ਤੇ ਫਰਾਂਸ ਨੇ ਰਣਜੀਤ ਸਿੰਘ ਨੂੰ ਰੈਜੀਡੈਂਸ ਕਾਰਡ ਦੇਣ ਤੋਂ ਇਨਕਾਰ ਕਰ ਦਿ¤ਤਾ ਸੀ।। ਇਸ ਕਾਰਨ ਰਣਜੀਤ ਸਿੰਘ ਨੂੰ ਉਸ ਦੀ ਖਰਾਬ ਸਿਹਤ ਦੇ ਬਾਵਜੂਦ 2005 ਤੋਂ ਹੀ ਪਬਲਿਕ ਹੈਲਥ ਕੇਅਰ ਸਿਸਟਮ ਜਾਂ ਹੋਰ ਸਮਾਜਿਕ ਯੋਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ ਹੈ।।
ਯੂਨਾਈਟਿਡ ਸਿ¤ਖ ... Read Full Story
|