ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਦਰਜ ਹੋਏ 368 ਪੁਲਸ ਮੁਕੱਦਮੇ
ਬਠਿੰਡਾ, 16 ਫਰਵਰੀ (ਪਰਮਿੰਦਰ)-ਵਿਧਾਨ ਸਭਾ ਚੋਣਾਂ ਦੌਰਾਨ ਲਗਭਗ 1 ਮਹੀਨੇ ਅੰਦਰ ਹੀ ਪੰਜਾਬ ਪੁਲਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 368 ਮੁਕ¤ਦਮੇ ਦਰਜ ਕੀਤੇ।।ਸਭ ਤੋਂ ਵ¤ਧ 82 ਪੁਲਸ ਕੇਸ ਜਲੰਧਰ ਵਿੱਚ ਦਰਜ ਹੋਏ, ਜਦਕਿ ਮੋਹਾਲੀ ਵਿੱਚ 58, ਅੰਮ੍ਰਿਤਸਰ ’ਚ 31 ਤੇ ਲੁਧਿਆਣਾ ਵਿੱਚ 30 ਪੁਲਸ ਕੇਸ ਚੋਣਾਂ ਦੌਰਾਨ ਦਰਜ ਕੀਤੇ ਗਏ।।ਉਕਤ ਮਾਮਲਿਆਂ ਵਿੱਚ ਜ਼ਿਆਦਾਤਰ ਕੇਸ ਚੁਣਾਵੀ ਹਿੰਸਾ ਤੇ ਚੋਣ ਜ਼ਾਬਤੇ ਨਾਲ ਸਬੰਧਤ ਹਨ, ਜਦਕਿ ਹੋਰ ਮਾਮਲੇ ਸ਼ਰਾਬ ਤੇ ਹੋਰ ਨਸ਼ਿਆਂ ਦੇ ਸਬੰਧ ਵਿੱਚ ਦਰਜ ਕੀਤੇ ਗਏ ਹਨ।।ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਵੋਟਾਂ ਪਾਉਣ ਤੋਂ ਇੱਕ ਹਫ਼ਤਾ ਪਹਿਲਾਂ ਵਾਲੇ ਸਮੇਂ ਦੌਰਾਨ ਦਰਜ ਹੋਏ, ਜਦਕਿ ਦਰਜਨਾਂ ਪੁਲਸ ਕੇਸ ਵੋਟਾਂ ਪਾਉਣ ਵਾਲੇ ਦਿਨ ਹੀ ਦਰਜ ਕੀਤੇ ਗਏ। ਚੋਣ ਹਿੰਸਾ ਤੋਂ ਇਲਾਵਾ ਇਨ੍ਹਾਂ ਵਿੱਚ ਵ¤ਖ-ਵ¤ਖ ਪਾਰਟੀਆਂ ਦੇ ਪੋਸਟਰ ਲਗਾਉਣ ... Read Full Story
|
ਏਡਜ਼ ਸਬੰਧੀ ਜਾਗਰੂਕਤਾ ਵਰਕਸ਼ਾਪ
ਬਾਲਿਆਂਵਾਲੀ, 13 ਫਰਵਰੀ (ਲੱਕੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਖੋਖਰ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਏਡਜ ਸਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਜਿਸ ਵਿਚ ਏਡਜ ਦੀ ਬਿਮਾਰੀ ਨਾਲ ਸਬੰਧਤ ਮਾਹਰਾਂ ਨੇ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਵਿਸਤਾਰਤ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਾਜੈਕਟ ਅਫਸਰ ਤੇ ਨਸ਼ਾ ਛੁਡਾਊ ਮੁਹਿੰਮ ਦੇ ਇੰਚਾਰਜ ਸੁਖਵਿੰਦਰ ਸਿੰਘ ਸੁੱਖਾ ਨੇ ਹਾਜ਼ਰੀਨ ਨੂੰ ਦੇਸ਼ ਵਿਚ ਬੜੀ ਹੀ ਤੇਜੀ ਨਾਲ ਪੈਰ ਪਸਾਰ ਰਹੀ ਏਡਜ ਦੇ ਲੱਛਣਾ, ਕਾਰਨਾਂ ਤੇ ਬਚਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਏਡਜ ਦਾ ਕੋਈ ਇਲਾਜ ਨਹੀਂ ਪਰ ਕੁਝ ਕੁ ਜ਼ਰੂਰੀ ਪ੍ਰਹੇਜ ਰੱਖਣ ਨਾਲ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਅੰਬੂਜਾ ਗਰੁੱਪ ਬਠਿੰਡਾ ਵੱਲੋਂ ਏਡਜ ਜਾਗਰੂਕਤਾ ਸਬੰਧੀ ਪ੍ਰਾਜੈਕਟ ਦੇ ਇੰਚਾਰਜ ਮੈਡਮ ਹਰਜਿੰਦਰ ਕੌਰ ... Read Full Story
|
ਸਰਕਾਰੀ ਗਰਲਜ਼ ਹਾਈ ਸਕੂਲ ਮੰਡੀ ਕਲਾਂ ਵਿਖੇ ਕਿਸ਼ੋਰ ਸਿੱਖਿਆ ਸਬੰਧੀ ਸਮਾਗਮ
ਬਾਲਿਆਂਵਾਲੀ, 13 ਫਰਵਰੀ (ਲੱਕੀ)- ਪਿਛਲੇ ਦਿਨੀਂ ਸਰਕਾਰੀ ਗਰਲਜ਼ ਹਾਈ ਸਕੂਲ ਮੰਡੀ ਕਲਾਂ ਵਿਖੇ ਸਕੂਲ ਮੁੱਖ ਅਧਿਆਪਕਾ ਮੈਡਮ ਅਮ੍ਰਿਤ ਦੇਵੀ ਦੀ ਸਮੁੱਚੀ ਦੇਖ-ਰੇਖ ਹੇਠ ਕਿਸ਼ੋਰ ਸਿੱਖਿਆ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵਿਚਕਾਰ ਚਾਰਟ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਉਪਰੰਤ ਬੋਲਦਿਆਂ ਮੈਡਮ ਅਮ੍ਰਿਤ ਦੇਵੀ, ਮੈਡਮ ਪ੍ਰਵੀਨ ਰਾਣੀ, ਮਾ. ਸੁਖਮੰਦਰ ਸਿੰਘ, ਮਾ. ਬਲਜਿੰਦਰ ਸਿੰਘ, ਮਾ. ਪ੍ਰੀਤਮ ਸਿੰਘ ਆਦਿ ਨੇ ਜਿੱਥੇ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਸਬੰਧੀ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਉਨ੍ਹਾਂ ਵਿਦਿਆਰਥਣਾਂ ਨੂੰ ਦੇਸ਼ ਵਿਚ ਫੈਲ ਰਹੀ ਬਿਮਾਰੀ ਏਡਜ ਬਾਰੇ ਵੀ ਚਾਨਣਾ ਪਾਇਆ। ਅਖੀਰ ਜੇਤੂ ਵਿਦਿਆਰਥਣਾਂ ਨੂੰ ਮੁੱਖ ਅਧਿਆਪਕਾ ਅਤੇ ਸਟਾਫ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸਮਾਗਮ ਨੂੰ ਸਫਲ ਲਈ ਸਮੂਹ ਸਕੂਲ ਸਟਾਫ ਤੋਂ ... Read Full Story
|
ਪਾਲੀਥੀਨ ਬੈਗ ਦੀ ਪਾਬੰਦੀ ਕੇਵਲ ਕਾਗਜ਼ਾਂ ਤੱਕ
ਬਠਿੰਡਾ, 13 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਵਿਚ ਭਾਵੇਂ ਕਿ ਪਾਲੀਥੀਨ ਦੇ ਉਪਯੋਗ 'ਤੇ ਮਈ 2011 ਤੋਂ ਪਾਬੰਦੀ ਲੱਗੀ ਹੋਈ ਹੈ ਪਰ ਅੱਜੇ ਵੀ ਧੜੱਲੇ ਨਾਲ ਪਾਬੰਦੀਸ਼ੁਦਾ ਪਾਲੀਥੀਨ ਦਾ ਉਪਯੋਗ ਹੋ ਰਿਹਾ ਹੈ, ਇਸ ਦਾ ਸਭ ਤੋਂ ਵੱਧ ਉਪਯੋਗ ਦੁਕਾਨਦਾਰ ,ਰੇਹੜੀ, ਫ਼ੈਕਟਰੀਆਂ, ਫੜੀ ਅਤੇ ਜੰਕ ਫ਼ੂਡ ਦਾ ਸਾਮਾਨ ਤਿਆਰ ਕਰਕੇ ਵੇਚਣ ਵਾਲੇ ਕਰ ਹਨ। ਇਸ ਸਬੰਧੀ ਭਾਵੇਂ ਅਧਿਕਾਰੀ ਵੀ ਸੁਚੇਤ ਹਨ ਪਰ ਉਨ੍ਹਾਂ ਸਾਹਮਣੇ ਹੋਰਨਾਂ ਸਮੱਸਿਆਵਾਂ ਸਾਹਮਣੇ ਸੰਭਾਵਤ ਇਹ ਆਮ ਜਿਹੀ ਗੱਲ ਹੈ ਜਿਸ ਕਰਕੇ ਹੀ ਸ਼ਾਇਦ ਪਿਛਲੇ ਲੰਮੇ ਸਮੇਂ ਤੋਂ ਇਸ ਦੇ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਵਲੋਂ ਇਨ੍ਹਾਂ ਪਾਬੰਦੀਸ਼ੁਦਾ ਪਾਲੀਥੀਨ ਰਾਹੀਂ ਆਪਣਾ ਕਾਰੋਬਾਰ ਧੜੱਲੇ ਨਾਲ ਚਲਾ ਕੇ ਚਾਂਦੀ ਕੁੱਟੀ ਜਾ ਰਹੀ ਹੈ। ਕੋਈ ਵਿਕਲਪ ਨਾ ਦਿੱਤੇ ਜਾਣ ਕਰਕੇ ਗਾਹਕ ਵੀ ਅਣਜਾਣ ਪੁਣੇ ਵਿਚ ਇਸ ਐਕਟ ਦੀ ... Read Full Story
|
ਗੁਰੂ ਰਵਿਦਾਸ ਪ੍ਰਕਾਸ਼ ਉਤਸਵ ਮਨਾਇਆ
ਮਾਨਸਾ/ਜੋਗਾ, 13 ਫਰਵਰੀ (ਫੱਤੇਵਾਲੀਆ/ਘੜੈਲੀ)-ਗੁਰੂ ਰਵਿਦਾਸ ਅੰਬੇਡਕਰ ਚੇਤਨਾ ਮੰਚ ਵੱਲੋਂ ਰਵਿਦਾਸ ਪ੍ਰਕਾਸ਼ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ: ਗੁਰਨਾਮ ਸਿੰਘ ਮੁਕਤਸਰ ਨੇ ਰਵਿਦਾਸ ਜੀ ਵੱਲੋਂ ਦੱਸੇ ਉਪਦੇਸ਼ਾਂ 'ਤੇ ਚੱਲਣ ਲਈ ਕਿਹਾ। ਇਸ ਸਮੇਂ ਡਾ. ਜਗਜੀਵਨ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਮਾਨਸਾ, ਸੰਤ ਹਰਬੰਸ ਦਾਸ ਸ੍ਰੀ ਗੰਗਾਨਗਰ ਵਾਲੇ (ਸੱਚ ਖੰਡ ਬੱਲਾਂ), ਡਾ. ਨਿਸ਼ਾਨ ਸਿੰਘ, ਕ੍ਰਿਸ਼ਨ ਸਾਵਣ, ਪਾਲਾ ਰਾਮ ਪਰੋਚਾ, ਸਤਪਾਲ ਬਵੇਰਵਾਲ, ਪ੍ਰਵੀਨ ਨਿੰਭੋਰੀਆ, ਪਵਨ ਨਿੰਭੋਰੀਆ ਆਦਿ ਹਾਜ਼ਰ ਸਨ। ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ।
ਇਸੇ ਤਰ੍ਹਾਂ ਪਿੰਡ ਅਕਲੀਆ ਦੀ ਅਨਾਜ ਮੰਡੀ ਵਿਖੇ ਗੁਰੂ ਰਵਿਦਾਸ ਕਲੱਬ ਅਕਲੀਆ ਵੱਲੋਂ ਰਵਿਦਾਸ ਦਿਹਾੜੇ ਮੌਕੇ ਦੋ ਰੋਜ਼ਾ ਨਾਟਕ ਮੇਲਾ ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ... Read Full Story
|
ਸੇਵਾ ਮੁਕਤ ਪੀ.ਆਰ.ਟੀ.ਸੀ. ਵਰਕਰਜ਼ ਭਾਈਚਾਰਾ ਮੰਚ ਵੱਲੋਂ ਵਿਚਾਰ ਵਟਾਂਦਰਾ
ਬਠਿੰਡਾ, 13 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਅੱਜ ਸੇਵਾ ਮੁਕਤ ਪੀ.ਆਰ.ਟੀ.ਸੀ. ਵਰਕਰਜ ਭਾਈਚਾਰਾ ਮੰਚ ਦੀ ਮੀਟਿੰਗ ਹੋਈ। ਜਿਸ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਇਸ ਗੱਲ 'ਤੇ ਚਿੰਤਾਂ ਪ੍ਰਗਟ ਕੀਤੀ ਕਿ ਲੰਮਾਂ ਸਮਾਂ ਪਹਿਲਾਂ ਰਿਟਾ: ਹੋਏ ਕਰਮਚਾਰੀਆਂ ਨੂੰ ਅਜੇ ਤੱਕ ਉਨ੍ਹਾਂ ਦੇ ਬਣਦੇ ਬਕਾਏ ਜਿਵੇਂ ਕਿ ਜੀ.ਪੀ.ਐਫ਼. ਗੁਰੈਜਟੀ, ਲੀਵ ਇਨ ਕੈਸ ਕੈਮ ਅਤੇ ਪੇ-ਕਮਿਸ਼ਨ ਦੁਆਰਾ 1-1-2006 ਤੋਂ ਸੋਧੇ ਹੋਏ ਗ੍ਰੇਡ, ਸਕੇਲਾਂ ਦਾ ਬਕਾਇਆ 2003 ਤੋਂ 2007 ਤੱਕ ਦਾ ਪੀ.ਆਰ.ਟੀ.ਸੀ. ਵੱਲ ਜਮ੍ਹਾ ਪਏ ਮਹਿੰਗਾਈ ਭੱਤੇ ਦਾ ਭੁਗਤਾਨ, 2005 ਤੋਂ ਰੋਕੀ ਗਈ ਓਵਰਟਾਇਮ ਦੀ ਪੇਮੈਂਟ ਦਾ ਅਜੇ ਤੱਕ ਭੁਗਤਾਨ ਨਹੀਂ ਹੋਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਕੇਵਲ ਰਿਟਾਇਰਡ ਕਰਮਚਾਰੀਆਂ ਦੇ ਭੁਗਤਾਨ ਨਹੀਂ ਰੋਕੇ ਗਏ ਪੀ.ਆਰ.ਟੀ.ਸੀ. ਵਿਚ ਠੇਕੇ ਦੇ ਅਧਾਰ ... Read Full Story
|
ਵਿਦਾਇਗੀ ਪਾਰਟੀ ਰਾਹੀਂ ਸੀਨੀਅਰ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ
ਬਠਿੰਡਾ, 13 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਵਿਦਿਆਰਥੀ ਜੀਵਨ ਵਿਚ ਹਰ ਖੇਤਰ ਵਿਚ ਸਫ਼ਲਤਾ ਲਈ ਸਖ਼ਤ ਮਿਹਨਤ ਦੇ ਗੁਰ ਨੂੰ ਅਪਨਾਉਣ ਤਾਂ ਜੋ ਉਹ ਆਪਣੇ ਜੀਵਨ ਦੇ ਨਿਸ਼ਾਨੇ ਨੂੰ ਪ੍ਰਾਪਤ ਕਰ ਸਕਣ। ਇਹ ਪ੍ਰਗਟਾਵਾ ਪੁਲਿਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਸਿੰਘ ਨੇ ਮੈਟ੍ਰਿਕ ਦੇ ਵਿੱਦਿਆਰਥੀਆਂ ਲਈ ਰੱਖੀ ਵਿਦਾਇਗੀ ਪਾਰਟੀ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਉਂਦਿਆਂ ਮੌਜੂਦਾ ਸਮੇਂ ਦੌਰਾਨ ਸਕੂਲ ਵਲੋਂ ਵਿਦਿਆਰਥੀਆਂ ਲਈ ਸਕੂਲ ਵਲੋਂ ਮੁਹੱਈਆ ਉਚ ਕੋਟੀ ਦੀਆਂ ਵਿੱਦਿਅਕ ਅਤੇ ਸ਼ਖ਼ਸੀਅਤ ਵਿਕਾਸ ਸਬੰਧੀ ਸਹੂਲਤਾਂ ਬਾਰੇ ਵੀ ਦੱਸਿਆ। ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਅਰਥੀਆਂ ਨੂੰ ਜੀ ਆਇਆਂ ਆਖ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪਾਰਟੀ ... Read Full Story
|
ਪੁਲਿਸ ਵੱਲੋਂ ਨਸ਼ੀਲਾ ਪਾਊਡਰ, ਨਾਜਾਇਜ਼ ਸ਼ਰਾਬ ਬਰਾਮਦ ਤੇ ਜੂਏਬਾਜ਼ ਦਬੋਚੇ
ਮਾਨਸਾ, 10 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਿਥੇ ਨਸ਼ੀਲਾ ਪਾਊਡਰ ਤੇ ਨਾਜਾਇਜ਼ ਸ਼ਰਾਬ ਠੇਕਾ ਬਰਾਮਦ ਕੀਤੀ ਹੈ ਉਥੇ ਕਈ ਜੂਏਬਾਜ਼ਾਂ ਨੂੰ ਵੀ ਦਬੋਚਿਆ ਹੈ। ਸ੍ਰੀ ਪਰਦੀਪ ਕੁਮਾਰ ਯਾਦਵ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸ਼ਹਿਰੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਪਿੰਡ ਅਹਿਮਦਪੁਰ ਦੀ ਡਰੇਨ ਕੋਲੋਂ ਮੁਨੀਸ਼ ਕੁਮਾਰ ਉਰਫ਼ ਕੱਦੂ ਵਾਸੀ ਬੁਢਲਾਡਾ ਨੂੰ ਗ੍ਰਿਫ਼ਤਾਰ ਕਰ ਕੇ ਕਥਿਤ ਦੋਸ਼ੀ ਤੋਂ ਇਕ ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਕਾਰਵਾਈ ਕੀਤੀ ਹੈ।
ਨਾਜਾਇਜ਼ ਸ਼ਰਾਬ ਬਰਾਮਦ- ਥਾਣਾ ਭੀਖੀ ਪੁਲਿਸ ਨੇ ਹੌਲਦਾਰ ਹਰਬੰਸ ਸਿੰਘ ਦੀ ਅਗਵਾਈ ਵਿਚ ਬਲਦੇਵ ਸਿੰਘ ਵਾਸੀ ਦੌਲਾ ਸਿੰਘ ਵਾਲਾ (ਸੰਗਰੂਰ) ਤੋਂ 14 ... Read Full Story
|
ਕੰਨਿਆ ਸਕੂਲ ਵਿਖੇ ਜਲਗਾਹ ਦਿਵਸ ਮਨਾਇਆ
ਨਥਾਣਾ, 10 ਫਰਵਰੀ (ਗੁਰਦਰਸ਼ਨ ਲੁੱਧੜ)-ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਵਿਸਵ ਜਲਗਾਹ ਦਿਵਸ ਮਨਾਇਆ ਗਿਆ। ਵਿਸਵ ਜਲਗਾਹ ਦਿਵਸ ਸਬੰਧੀ ਵਿਦਿਆਰਥਣਾਂ ਦੇ ਪੇਂਟਿੰਗ ਮੁਕਾਬਲੇ, ਕੁਇਜ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਪੇਂਟਿੰਗ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ, ਸ਼ਿਵਾਨੀ ਸਰਮਾ ਨੇ ਦੂਜਾ ਅਤੇ ਇੰਦਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਸੁਖਪਾਲ ਕੌਰ ਨੇ ਦੂਸਰਾ ਅਤੇ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੇ ਮੁੱਖ ਅਧਿਆਪਕਾਂ ਸ੍ਰੀ ਮਤੀ ਜਸਮੇਲ ਕੌਰ ਵੱਲੋਂ ਇਨਾਮ ਵੰਡੇ ਗਏ। ਵਿਦਿਆਰਥਣਾਂ ਨੂੰ ਹਰੀ ਕੇ ਪੱਤਨ, ਕਾਂਝਲਾ ਜਲਗਾਹ ਅਤੇ ਰੋਪੜ ਜਲਗਾਹ ਬਾਰੇ ਜਾਣਕਾਰੀ ... Read Full Story
|
ਜਲਗਾਹ ਦਿਵਸ 'ਤੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਬਠਿੰਡਾ, 10 ਫਰਵਰੀ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਬਠਿੰਡਾ) ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਝੁੰਬਾ ਵਿਖੇ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਅਤੇ ਵਿਸ਼ਵ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਜਲਗਾਹਾਂ ਅਤੇ ਇੰਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਦੇ ਭਾਸ਼ਣ, ਪੋਸਟਰ ਮੇਕਿੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਬਾਅਦ ਵਿਚ ਵਿਦਿਆਰਥੀਟਾਂ ਨੇ ਹੱਥਾਂ ਵਿਚ ਤਖ਼ਤੀਆਂ ਫੜਕੇ ਸਕੂਲ ਨੇੜਲੇ ਖੇਤਰ ਵਿਚ ਜਾਗਰੂਕਤਾ ਰੈਲੀ ਕੱਢੀ। ਆਖ਼ਰ ਵਿਚ ਮੁਕਾਬਲਿਆਂ ਵਿਚ ਹੋਰ ਉਤਸ਼ਾਹ ਪੈਦਾ ਕਰਨ ਲਈ ਜੇਤੂ ਵਿਦਿਆਰਥੀਆਂ ਨੂੰ ਕਾਪੀਆਂ ਤੇ ਪੈਨ ਵੰਡੇ ਗਏ। ਸਮਾਗਮ ਕਰਾਉਣ ... Read Full Story
|
ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ 'ਤੇ ਸੈਮੀਨਾਰ
ਬਠਿੰਡਾ, 10 ਫਰਵਰੀ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਫ਼ਿਲਾਸਫ਼ੀ ਅਤੇ ਸਾਇਕਾਲੋਜੀ ਐਸੋਸੀਏਸ਼ਨ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵੱਲੋਂ ਆਈ. ਸੀ. ਪੀ. ਆਰ. ਦੀ ਸਹਾਇਤਾ ਨਾਲ ਕਾਲਜ ਦੇ ਆਡੀਟੋਰੀਅਮ ਵਿਚ ''ਅਜੋਕੇ ਸਮੇਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ'' ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪਹੁੰਚੇ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ ਦਿੱਤੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਪ੍ਰੋ: ਰਾਜ ਬਾਲਾ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਆਖਿਆ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਮਿਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾ: ਅੰਬੂਜ਼ ਸ਼ਰਮਾ, ਦੇਵ ਸਮਾਜ ਕਾਲਜਜ (ਲੜਕੀਆਂ) ਫ਼ਿਰੋਜ਼ਪੁਰ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਸਮਝਣ ਤੇ ਸਿੱਖਣ ਦੀ ... Read Full Story
|
ਬਦਤਰ ਹੁੰਦੀ ਜਾ ਰਹੀ ਹੈ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ
ਬਠਿੰਡਾ, 10 ਫਰਵਰੀ-ਮਹਾਂਨਗਰ ਬਠਿੰਡਾ ਦੀ ਟਰੈਫ਼ਿਕ ਵਿਵਸਥਾ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹਾਲਤ ਵਿਚ ਪੁੱਜਦੀ ਜਾ ਰਹੀ ਹੈ। ਇਸ ਲਈ ਇਕ ਨਹੀਂ ਬਲਕਿ ਕਈ ਕਾਰਨ ਹਨ ਜਿਸ ਸਦਕਾ ਦੁਪਹਿਰ 12.30 ਤੋਂ 2 ਵਜੇ ਅਤੇ ਫ਼ਿਰ ਸ਼ਾਮ ਵੇਲੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲੱਗੇ ਵਾਹਨਾਂ ਦੇ ਜਾਮ ਅਤੇ ਇੰਨ੍ਹਾਂ ਦੇ ਧੂੰਏ ਅਤੇ ਆਵਾਜ਼ ਪ੍ਰਦੂਸ਼ਣ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਕਿਨਾਰੇ ਦੁਕਾਨਾਂ, ਸ਼ੋਅ ਰੂਮਾਂ ਸਾਹਮਣੇ ਬੇਤਰਤੀਬੀ ਨਾਲ ਕੀਤੀ ਵਾਹਨਾਂ ਦੀ ਪਾਰਕਿੰਗ ਰਿੰਗ ਰੋਡ ਨਾ ਚਾਲੂ ਹੋਣ ਕਰਕੇ ਸਾਰੇ ਹੈਵੀ ਅਤੇ ਪਬਲਿਕ ਟਰਾਂਸਪੋਰਟ ਦਾ ਸ਼ਹਿਰ ਦੇ ਹਨੂੰਮਾਨ ਚੌਕ ਅਤੇ ਬੀਬੀ ਵਾਲਾ ਚੌਕ ਤੋਂ ਹੋ ਕੇ ਗੁਜ਼ਰਨਾ, ਵਾਹਨਾਂ ਦੀ ਪਿਛਲੇ 5 ਸਾਲਾਂ 'ਚ ਚਾਰ ਗੁਣਾ ਵਧੀ ਸੰਖਿਆ ਦੇ ਅਨੁਪਾਤ ਵਿਚ ਤੰਗ ਪਾਰਕਿੰਗ ਅਤੇ ਸੜਕਾਂ ਅਤੇ ਟਰੈਫ਼ਿਕ ... Read Full Story
|
ਬਿਜਲੀ ਬੋਰਡ ਘਾਟੇ 'ਚ ਠੇਕੇਦਾਰ ਵਾਧੇ 'ਚ
ਮਹਿਮਾ ਸਰਜਾ, 9 ਫਰਵਰੀ (ਰਾਮਜੀਤ ਸ਼ਰਮਾ)-ਬਿਜਲੀ ਬੋਰਡ ਭਾਵੇਂ ਘਾਟੇ ਵਿਚ ਚੱਲ ਰਿਹਾ ਹੈ। ਪਰ ਮਹਿਕਮੇ ਵੱਲੋਂ ਮੀਟਰ ਬਾਹਰ ਕੱਢਣ ਦਾ ਕੰਮ ਜੋ ਠੇਕੇਦਾਰਾਂ ਨੂੰ ਦਿੱਤਾ ਹੈ, ਉਹ ਠੇਕੇਦਾਰ ਵਾਧੇ ਵਿਚ ਹਨ। ਜਾਣਕਾਰੀ ਅਨੁਸਾਰ ਪਿੰਡ ਮਹਿਮਾ ਸਰਜਾ ਵਿਖੇ ਜੋ ਠੇਕੇਦਾਰ ਮੀਟਰ ਬਾਹਰ ਕੱਢ ਰਿਹਾ ਹੈ, ਉਹ ਤਾਂ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ ਸ਼ਰੇਆਮ ਆਪਣੀ ਜ਼ੇਬ ਭਰ ਰਿਹਾ ਹੈ। ਬੱਸ ਸਟੈਂਡ ਮਹਿਮਾ ਸਰਜਾ ਤੇ ਦੁਕਾਨਾਂ ਦੇ ਮੀਟਰ ਬਾਹਰ ਕੱਢੇ ਜਾ ਰਹੇ ਹਨ ਅਤੇ ਜਦੋਂ ਦੁਕਾਨਾਂ ਵਿਚ ਤਾਰਾਂ ਦੇ ਜੋੜ ਲਾਏ ਜਾ ਰਹੇ ਹਨ ਉਸ ਜੋੜ 'ਤੇ ਟੇਪ ਰੋਲ ਲਾਉਣ ਦੀ ਬਜਾਏ ਮੋਮੀ ਕਾਗਜ਼ ਨਾਲ ਜੋੜ ਮੇਲਿਆ ਜਾ ਰਿਹਾ ਹੈ। ਜਿਸ ਨਾਲ ਤਾਰਾਂ ਆਪਸ ਵਿਚ ਜੁੜ ਸਕਦੀਆਂ ਹਨ। ਭਾਵੇਂ ਕਿ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਪਰ ਠੇਕੇਦਾਰ ਦੇ ਰੱਖੇ ਦਿਹਾੜੀਦਾਰਾ ਵੱਲੋਂ ਜਵਾਬ ... Read Full Story
|
ਪੰਜਾਬ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਦਾ ਐਲਾਨ
ਬਠਿੰਡਾ, 9 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਵਪਾਰ ਮੰਡਲ ਦੇ ਅਹੁੱਦੇਦਾਰਾਂ ਦੀ ਦੂਜੀ ਸੂਚੀ ਦਾ ਐਲਾਨ ਅੱਜ ਇਥੇ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਅਸੋਕ ਕੁਮਾਰ ਧੁੰਨੀਕੇ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਨੋਦ ਸ਼ਰਮਾ ਲਾਲੀ ਅਬੋਹਰ ਨੂੰ ਮੀਤ ਪ੍ਰਧਾਨ, ਹੈਪੀ ਬਾਂਸਲ ਰਾਮਪੁਰਾ ਫੂਲ ਨੂੰ ਮੀਤ ਪ੍ਰਧਾਨ, ਰਵਿੰਦਰ ਕੁਮਾਰ ਕੋਟਕਪੂਰਾ, ਪ੍ਰੇਮ ਕੁਮਾਰ ਗਰਗ ਧੂਰੀ, ਵਿਜੈ ਕੁਮਾਰ ਗੋਇਲ ਮੌੜ ਮੰਡੀ, ਵਰਿੰਦਰ ਅਗਰਵਾਲ ਗਿੱਦੜਬਾਹਾ, ਅਸੋਕ ਗੁਲਬਦਾਰ, ਓਮ ਪ੍ਰਕਾਸ ਅਗਰਵਾਲ ਸਾਦਕ ਨੂੰ ਮੀਤ ਪ੍ਰਧਾਨ, ਰਾਮ ਅਵਤਾਰ ਅਗਰਵਾਲ ਬਠਿੰਡਾ ਨੂੰ ਪੀ.ਆਰ.ਓ, ਟੀ.ਆਰ.ਸਿੰਗਲਾ ਨੂੰ ਮੁੱਖ ਸਲਾਹਕਾਰ, ਕੇ.ਕੇ.ਮਹੇਸ਼ਵਰੀ ਨੂੰ ਆਰਗੇਨਾਈਜਰ ਸਕੱਤਰ, ਰਾਜ ਕੁਮਾਰ ਸ਼ਰਮਾ ਨੂੰ ਸਕੱਤਰ, ਜਗਜੀਵਨ ਸਿੰਘ ਸਰਾਫ਼ ਸਕੱਤਰ, ਆਰੁਨ ਗੁਪਤਾ ਸਕੱਤਰ, ਭਾਰਣ ਭੂਸਣ ਮੁਕਤਸਰ, ਲਾਜਪਤ ... Read Full Story
|
ਪਰਸ ਖੋਹ ਕੇ ਭੱਜੇ ਦੋ ਲੁਟੇਰੇ ਕਾਬੂ
ਬਠਿੰਡਾ, 9 ਫ਼ਰਵਰੀ (ਗੁਰਤੇਜ ਸਿੰਘ ਸਿੱਧੂ)-ਥਾਣਾ ਕੋਤਵਾਲੀ ਪੁਲਿਸ ਨੇ ਕੁੱਝ ਦਿਨ ਪਹਿਲਾਂ ਭੀੜ-ਭੜੱਕੇ ਵਾਲੇ ਬਾਜ਼ਾਰ 'ਚੋਂ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਦੀਪਕ ਕੁਮਾਰ ਪੁੱਤਰ ਸਤੀਸ ਕੁਮਾਰ ਵਾਸੀ ਵੀਰ ਕਲੋਨੀ ਬਠਿੰਡਾ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮਾਡਲ ਟਾਊਨ ਫ਼ੇਜ ਇਕ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸਕਾਇਤ ਵਿਚ ਦੱਸਿਆ ਕਿ ਉਹ ਧੋਬੀ ਬਜ਼ਾਰ ਵਿੱਚੋਂ ਖ਼ਰੀਦੋ-ਫ਼ਰੋਖ਼ਤ ਕਰਨ ਤੋਂ ਬਾਅਦ ਜਦੋਂ ਨਗਰ ਨਿਗ਼ਮ ਦਫ਼ਤਰ ਦੇ ਸਾਹਮਣੇ ਆਈ ਤਾਂ ਦੋ ਸਕੂਟਰ ਸਵਾਰ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਅੱਜ ਨਾਕੇ ਦੌਰਾਨ ਪੁਲਿਸ ਨੇ ਸੰਤਪੁਰਾ ਰੋਡ 'ਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਜਿੰਨ੍ਹਾਂ ਆਪਣਾ ... Read Full Story
|
ਭਿੰਡਰਾਂਵਾਲੇ ਦਾ ਜਨਮ ਦਿਨ ਮਨਾਉਣ ਵੱਡਾ ਜਥਾ ਲੈ ਕੇ ਜਾਵਾਂਗੇ-ਸ਼੍ਰੋਮਣੀ ਅਕਾਲੀ ਦਲ (ਅ)
ਬਠਿੰਡਾ, 8 ਫਰਵਰੀ (ਹੁਕਮ ਚੰਦ ਸ਼ਰਮਾ)- ਦਮਦਮੀ ਟਕਸਾਲ ਦੇ 14ਵੇਂ ਮੁਖੀ ਤੇ ਆਧੁਨਿਕ ਸਿੱਖ ਇਤਿਹਾਸ ਦੇ ਹੀਰੇ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਨ 12 ਫ਼ਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ, ਅਮ੍ਰਿੰਤਸਰ ਵੱਲੋਂ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬਠਿੰਡਾ ਇਕਾਈ ਦੇ ਆਗੂਆਂ ਨੇ ਅੱਜ ਇੱਥੇ ਜਾਰੀ ਇਕ ਪ੍ਰੈੱਸ ਨੋਟ 'ਚ ਦੱਸਿਆ ਕਿ ਇਸ ਦਿਨ ਪੂਰੇ ਪੰਜਾਬ 'ਚੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਪੁੱਜ ਰਹੀਆਂ ਹਨ। ਬਠਿੰਡਾ 'ਚ ਪਾਰਟੀ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਕਾਲਾ, ਸੁਖਦੇਵ ਸਿੰਘ ਕਿੰਗਰਾ ... Read Full Story
|
ਤੇਲ ਕੈਂਟਰ ਤੇ ਕਾਰ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ
ਬਠਿੰਡਾ, 8 ਫਰਵਰੀ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਬਾਅਦ ਦੁਪਹਿਰ ਬਠਿੰਡਾ-ਮਾਨਸਾ ਸੜਕ 'ਤੇ ਇਕ ਤੇਲ ਟੈਂਕਰ ਤੇ ਕਾਰ ਦੀ ਆਪਸੀ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ ਸਾਢੇ ਕੁ 12 ਵਜੇ ਗੁਲਜ਼ਾਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਆਪਣੀ ਅਲਟੋ ਕਾਰ 'ਤੇ ਸਵਾਰ ਹੋ ਕੇ ਤਲਵੰਡੀ ਸਾਬੋ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆਉਂਦੇ ਤੇਲ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰ ਦੋਨੋਂ ਪਤੀ-ਪਤਨੀ ਨੂੰ ਸੱਟਾਂ ਲੱਗੀਆ। ਹਾਦਸੇ ਦਾ ਪਤਾ ਚੱਲਦਿਆਂ ਹੀ ਸਹਾਰਾ ਜਨ ਸੇਵਾ ਵਰਕਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਤੇ ਜ਼ਖਮੀ ਕਾਰ ਸਵਾਰਾਂ ਨੂੰ ਚੁੱਕ ਕੇ ਸਿਵਲ ਹਸਪਤਾਲ ... Read Full Story
|
ਨਸ਼ਿਆਂ ਦੇ ਖ਼ਿਲਾਫ਼ ਭਾਰਤ ਦੌਰੇ ਦੌਰਾਨ ਅਮਨਦੀਪ ਸਿੰਘ ਸਰਦੂਲਗੜ੍ਹ ਪੁੱਜਾ
ਸਰਦੂਲਗੜ੍ਹ, 8 ਫਰਵਰੀ (ਜੀ. ਐੱਮ. ਅਰੋੜਾ)- ਦੇਸ਼ ਭਰ 'ਚ ਅਮਨ ਸ਼ਾਂਤੀ ਦਾ ਸੁਨੇਹਾ ਲੈ ਕੇ ਨਸ਼ਿਆਂ ਖ਼ਿਲਾਫ਼ ਪ੍ਰਚਾਰ ਕਰਨ ਲਈ ਭਾਰਤ ਭਰ ਦੇ ਦੌਰੇ 'ਤੇ ਨਿਕਲੇ ਬੰਗਲੌਰ ਨਾਲ ਸਬੰਧਿਤ ਅਮਨਦੀਪ ਸਿੰਘ ਅੱਜ ਆਪਣੀ ਸਾਈਕਲ ਯਾਤਰਾ ਰਾਹੀਂ ਸਰਦੂਲਗੜ੍ਹ ਪੁੱਜਿਆ। 'ਅਜੀਤ' ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਹਿੰਦੂ ਪਰਿਵਾਰ ਵਿਚ ਹੋਇਆ। ਉਸਦਾ ਨਾਮ ਮਹਾਦੇਵ ਰੈਡੀ ਸੀ ਤੇ ਉਹ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅ੍ਰੰਮਿਤ ਛਕ ਕੇ ਅਮਨਦੀਪ ਸਿੰਘ ਖ਼ਾਲਸਾ ਬਣ ਗਿਆ। ਜਿਸ ਦੌਰਾਨ ਉਸ ਨੇ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਬੰਗਲੌਰ ਵਿਖੇ ਪੰਜਾਬੀ ਅਧਿਆਪਕ ਦੀ ਮੁਫ਼ਤ ਸੇਵਾ ਕੀਤੀ। ਬੀ. ਏ. ਪਾਸ ਅਮਨਦੀਪ ਸਿੰਘ ਦੇ ਮਨ ਵਿਚ ਆਇਆ ਕਿ ਉਹ ਦੇਸ਼ ਭਰ ਵਿਚ ਜਾ ਕੇ ਨਸ਼ਿਆਂ ਖ਼ਿਲਾਫ਼ ਪ੍ਰਚਾਰ ਕਰੇ ਅਤੇ ਅਮਨ ਸ਼ਾਂਤੀ ਦਾ ਸੁਨੇਹਾ ਦੇਵੇ। ਜਿਸ ਦੌਰਾਨ ਉਸ ਨੇ ... Read Full Story
|
ਵੋਟਾਂ ਕਾਰਨ ਆਟੋ ਵਾਲਿਆਂ ਦੀ ਰਹੀ ਚਾਂਦੀ
ਭੁੱਚੋ ਮੰਡੀ, 31 ਜਨਵਰੀ (ਜਸਪਾਲ ਸਿੰਘ ਸਿੱਧੂ)-ਭੁੱਚੋ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਵੋਟਾਂ ਦੌਰਾਨ ਆਟੋ ਵਾਲਿਆਂ ਨੂੰ ਅੱਜ ਸਵੇਰੇ ਉਸ ਸਮੇਂ ਮੌਜਾਂ ਲੱਗ ਗਈਆਂ ਜਦ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਢੋਣ ਲਈ 1000 ਰੁਪਏ ਤੋਂ ਲੈ ਕੇ 1400 ਰੁਪਏ ਪ੍ਰਤੀ ਟੈਂਪੂ ਸਾਰੇ 150 ਦੇ ਕਰੀਬ ਆਟੋ ਰਿਕਸ਼ਾ ਬੁੱਕ ਕਰ ਲਏ। ਪਤਾ ਲੱਗਾ ਹੈ ਕੇ ਇਹ ਸਾਰੇ ਆਟੋ ਜੈਤੋ ਮੰਡੀ ਤੋਂ ਕਿਸੇ ਪਾਰਟੀ ਵੱਲੋਂ 1000 ਰੁਪਏ ਦਿਹਾੜੀ ਦੇ ਹਿਸਾਬ ਬੁੱਕ ਕੀਤੇ ਗਏ ਸਨ ਪਰੰਤੂ ਮੰਡੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਵੱਧ ਰੇਟ 'ਤੇ ਬੁੱਕ ਕਰ ਲਏ ਤਾਂ ਸਾਰੀਆਂ ਯੂਨੀਅਨਾਂ ਨੇ ਆਪਣੇ ਸਾਰੇ ਆਟੋ ਭੁੱਚੋ ਮੰਡੀ ਦੀਆਂ ਪਾਰਟੀਆਂ ਲਈ ਬੁੱਕ ਕਰ ਲਏ। ਮੰਡੀ ਅਤੇ ਭੁੱਚੋ ਕੈਂਚੀਆਂ ਵਿਖੇ ਬਣੀਆਂ 5 ਆਟੋ ਯੂਨੀਅਨਾਂ ਵਿਚ ਤਕਰੀਬਨ 150 ਆਟੋ ਰਿਕਸ਼ਾ ਹਨ ਅਤੇ ਜਿੰਨਾਂ 'ਚੋਂ ਕਾਂਗਰਸ ਪਾਰਟੀ ਵੱਲੋਂ 100 ... Read Full Story
|
ਬਠਿੰਡਾ ਜ਼ਿਲ੍ਹੇ 'ਚ 72 ਫੀਸਦੀ ਵੋਟਾਂ ਪਈਆਂ
ਬਠਿੰਡਾ, 31 ਜਨਵਰੀ-ਬਠਿੰਡਾ ਜ਼ਿਲ੍ਹੇ ਦੇ 6 ਅਸੰਬਲੀ ਹਲਕਿਆਂ ਵਿਚ ਅੱਜ ਪੁਰਅਮਨ ਅਤੇ ਪੂਰੇ ਉਤਸ਼ਾਹ ਨਾਲ ਵੋਟਰਾਂ ਨੇ ਵੋਟਾਂ ਪਾਈਆਂ। ਸ਼ਾਮ 5 ਵਜੇ ਪੋਲਿੰਗ ਖ਼ਤਮ ਹੋਣ ਦੇ ਬਾਅਦ ਲੋਕ ਪੋਲਿੰਗ ਕੇਂਦਰਾਂ ਵਿਚ ਆਪਣੀ ਵੋਟ ਪਾਉਣ ਦੀ ਉਡੀਕ ਸਨ। ਅੱਜ ਮੌਸਮ ਬਹੁਤ ਹੀ ਸੁਹਾਵਨਾ ਅਤੇ ਸਰਦੀ ਘੱਟ ਹੋਣ ਕਰਕੇ ਸਵੇਰੇ 8 ਵਜੇ ਹੀ ਪੋਲਿੰਗ ਕੇਂਦਰਾਂ ਅੱਗੇ ਵੋਟਰਾਂ ਦੀਆਂ ਭੀੜਾਂ ਲੱਗ ਗਈਆਂ। ਸ਼ਾਮ 4 ਵਜੇ ਤੱਕ ਪ੍ਰਾਪਤ ਸਰਕਾਰੀ ਰਿਪੋਰਟਾਂ ਦੇ ਅਨੁਸਾਰ ਪ੍ਰਾਪਤ ਸਰਕਾਰੀ ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰੀ ਅਸੰਬਲੀ ਹਲਕੇ ਵਿਚ 71 ਪ੍ਰਤੀਸ਼ਤ, ਤਲਵੰਡੀ ਸਾਬੋ ਹਲਕੇ ਵਿਚ 80 ਪ੍ਰਤੀਸ਼ਤ, ਭੁੱਚੋ ਮੰਡੀ (ਰਾਖਵੇ) ਹਲਕੇ ਵਿਚ 80 ਪ੍ਰਤੀਸਤ, ਬਠਿੰਡਾ ਦਿਹਾਂਤੀ (ਰਾਖਵੇ) ਹਲਕੇ ਵਿਚ 81 ਪ੍ਰਤੀਸ਼ਤ, ਮੌੜ ਮੰਡੀ ਹਲਕੇ ਵਿਚ 85 ਪ੍ਰਤੀਸ਼ਤ ਅਤੇ ਰਾਮਪੁਰਾ ਫੂਲ ਹਲਕੇ ਵਿਚ 83 ... Read Full Story
|