ਮੁੱਖ ਮੰਤਰੀ ਭਲਕੇ ਕਰਨਗੇ 13 ਪਿੰਡਾਂ ਦਾ ਦੌਰਾ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਦੋਆਬਾ ਨਿਊਜ਼ ਸਰਿਵਸ)‑ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ 20 ਅਤੇ 21 ਅਪ੍ਰੈਲ 2012 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਧੰਨਵਾਦੀ ਦੌਰਾ ਕਰ ਰਹੇ ਹਨ। ਆਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਸ਼ੁਕਰਵਾਰ ਨੂੰ ਉਹ 13 ਪਿੰਡਾਂ ਵਿਚ ਜਨਤਕ ਇੱਕਠਾਂ ਨੂੰ ਸੰਬੋਧਨ ਕਰਣਗੇ। 20 ਅਪ੍ਰੈਲ ਨੂੰ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਸਵੇਰੇ 8 ਵਜੇ ਢਾਣੀ ਤੇਲੀਆਂ ਵਾਲੀ, ਸਾਢੇ 8 ਵਜੇ ਪਿੰਡ ਤਰਮਾਲਾ, 9 ਵਜੇ ਰੋੜਾਂ ਵਾਲੀ, ਪੌਣੇ 10 ਵਜੇ ਫਤੂਹੀਖੇੜਾ, ਸਵਾ 10 ਵਜੇ ਸਿੱਖਵਾਲਾ, ਪੌਣੇ 11 ਵਜੇ ਕੱਖਾਂ ਵਾਲੀ, ਸਾਢੇ 11 ਵਜੇ ਪਿੰਡ ਪੰਜਾਵਾ, ਸਵਾ 12 ਵਜੇ ਪਿੰਡ ਬਾਦਲ, ਦੁਪਹਿਰ ਬਾਅਦ 2 ਵਜੇ ਪਿੰਡ ਚਨੂੰ ਅਤੇ ਚਨੂੰ ਪੂਰਬੀ, ਪੌਣੇ ਤਿੰਨ ਵਜੇ ਪਿੰਡ ਮਾਹੂਆਣਾ, ਸਵਾ ਤਿੰਨ ਵਜੇ ਦਿਉਣ ਖੇੜਾ, ... Read Full Story
|
ਸਿੱਖਿਆ ਦੇ ਅਧਿਕਾਰ ਕਾਨੂੰਨ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ‑ਪਰਮਜੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਪ. ਪ.)‑ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁੱਖੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਦੇ ਅਧਿਕਾਰ ਕਾਨੂੰਨ ਨੂੰ ਤਨਦੇਹੀ ਅਤੇ ਲਗਨ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ 6 ਤੋਂ 14 ਸਾਲ ਉਮਰ ਵਰਗ ਦਾ ਕੋਈ ਵੀ ਬੱਚਾ ਸਕੂਲ ਤੋਂ ਵਾਂਝਾ ਨਾ ਰਹੇ।
ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲੋਂ ਵਿਰਵੇ ਬੱਚਿਆਂ ਸਬੰਧੀ ਤੁਰੰਤ ਸਰਵੇਖਣ ਕਰਕੇ ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਸਕੂਲਾਂ ਅੰਦਰ ਦਾਖਲ ਕੀਤਾ ਜਾਵੇ। ਸੈਸ਼ਨ ਦੇ ਦੌਰਾਨ ਸਕੂਲ ਛੱਡਣ ਵਾਲੇ ਬੱਚਿਆਂ ਦੇ ਘਰ ਜਾ ਕੇ ਸਕੂਲ ਛੱਡਣ ... Read Full Story
|
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ‑ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਪ. ਪ.)‑ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਪਰਮਜੀਤ ਸਿੰਘ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਵੱਖ‑ਵੱਖ ਪ੍ਰਕਾਰ ਦੀਆਂ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 16 ਜੂਨ 2012 ਤੱਕ ਜਾਰੀ ਰਹਿਣਗੇ। ਸ਼ੋਰ ਪ੍ਰਦੂਸ਼ਣ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਉੱਚੀ ਅਵਾਜ ਵਿਚ ਚਲਾਏ ਜਾਣ ਵਾਲੇ ਮਿਉਜਿਕ, ਧਮਾਕਾ ਕਰਨ ਵਾਲੇ ਪਦਾਰਥਾਂ, ਗੱਡੀਆਂ 'ਤੇ ਪ੍ਰੈਸ਼ਰ ਹਾਰਨ ਲਗਾਉਣ ਅਤੇ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਲਾਊਡ ਸਪੀਕਰ ਦੀ ਵਰਤੋਂ ਅਤੇ ਰਾਤ 10 ਵਜੇ ... Read Full Story
|
ਕਾਨੂੰਨੀ ਜਾਣਕਾਰੀ ਕੈਂਪ ਲਗਾਇਆ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਪ. ਪ.)‑ ਮਾਣਯੋਗ ਜ਼ਿਲ੍ਹਾ ਅਤੇ ਸੈਸਨਜ ਜੱਜ ਸ੍ਰੀ ਜੇ.ਐਸ. ਕੁਲਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਦੇਣ ਲਈ ਕਾਨੂੰਨੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਵਿਚ ਅੱਜ ਇਕ ਕੈਂਪ ਬਸ ਸਟੈਂਡ ਵਿਖੇ ਲਗਾਇਆ ਗਿਆ ਜਿੱਥੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ੍ਰੀ ਆਰ.ਕੇ. ਸ਼ਰਮਾ ਸਹਾਇਕ ਜ਼ਿਲ੍ਹਾ ਅਟਾਰਨੀ ਨੇ ਇਸ ਮੌਕੇ 'ਤੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਦੇ ਪ੍ਰਚਾਰ ਲਈ ਜ਼ਿਲ੍ਹੇ ਵਿਚ ਜਨਤਕ ਥਾਂਵਾਂ 'ਤੇ ਪਬਲਿਸਿਟੀ ਬੋਰਡ ਲਗਾਏ ਜਾਣਗੇ ਅਤੇ ਅਜਿਹੇ ਹੋਰ ਕੈਂਪ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ‑ਅਨੁਸੂਚਿਤ ਕਬੀਲੇ ਦਾ ਮੈਂਬਰ, ਵੱਡੀ ... Read Full Story
|
ਸੰਪਰਕ ਸੜਕਾਂ ਦੇ ਕਿਨਾਰਿਆਂ ਤੋਂ ਨਜਾਇਜ ਕਬਜੇ ਹਟਾ ਕੇ ਲਗਾਏ ਜਾਣਗੇ ਰੁੱਖ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਪ. ਪ.)‑ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਭਰਾ ਕਰਨ ਲਈ ਆਉਂਦੀ ਬਰਸਾਤ ਰੁੱਤ ਦੌਰਾਨ ਵੱਡੀ ਪੱਧਰ ‘ਤੇ ਨਵੇਂ ਪੌਦੇ ਲਗਾਏ ਜਾਣਗੇ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਦੀ ਅਗਵਾਈ ਵਿਚ ਵੱਖ‑ਵੱਖ ਵਿਭਾਗ ਮੁੱਖੀਆਂ ਦੀ ਇਕ ਬੈਠਕ ਇੱਥੇ ਹੋਈ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਦੇ ਟਾਕਰੇ ਲਈ ਰੁੱਖ ਸਾਡੇ ਮਦਦਗਾਰ ਹੁੰਦੇ ਹਨ ਅਤੇ ਇੰਨ੍ਹਾਂ ਤੋਂ ਹੀ ਸਾਨੂੰ ਪ੍ਰਾਣਵਾਯੂ ਮਿਲਦੀ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ। ਇਸ ਲਈ ਜ਼ਿਲ੍ਹੇ ਵਿਚ ਬਰਸਾਤ ਰੁੱਤ ਦੌਰਾਨ 308 ਹੈਕਟੇਅਰ ਤੋਂ ਵਧੇਰੇ ਰਕਬੇ ਵਿਚ ਨਵੇਂ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪਿਛਲੇ ਸਾਲ 53 ... Read Full Story
|
ਡਿਪਟੀ ਕਮਿਸ਼ਨਰ ਵੱਲੋਂ ਦੂਜੇ ਦਿਨ ਵੀ ਸਰਕਾਰੀ ਦਫ਼ਤਰਾਂ ਦੀ ਅਚਨਚੇਤੀ ਜਾਂਚ
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਪ.ਪ.)‑ਆਮ ਨਾਗਰਿਕਾਂ ਪ੍ਰਤੀ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਉਣ ਲਈ ਦ੍ਰਿੜ ਸੰਕਲਪਿਤ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਲਗਾਤਾਰ ਦੂਸਰੇ ਦਿਨ ਵੀ ਸਰਕਾਰੀ ਦਫ਼ਤਰਾਂ ਦੀ ਅਚਨਚੇਤੀ ਜਾਂਚ ਕਰਕੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹਾਜਰੀ ਚੈਕ ਕੀਤੀ। ਅੱਜ ਉਨ੍ਹਾਂ ਨੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਰੈਡਕ੍ਰਾਸ ਅਤੇ ਸਰਕਾਰੀ ਕੰਨਿਆ ਸੀਨਿਆਰ ਸੈਕੰਡਰੀ ਸਕੂਲ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਪਾਏ ਗਏ।
ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਪਸ਼ੂ ਪਾਲਣ ਵਿਭਾਗ ਦੇ ਦਫ਼ਤਰਾਂ ਦੀ ਜਾਂਚ ਦੌਰਾਨ ... Read Full Story
|
ਵਿਰਾਸਤ ਮੇਲੇ ਦੀ ਚੌਥੀ ਰਾਤ ਕੱਵਾਲਾਂ ਨੇ ਬੰਨਿ•ਆ ਰੰਗ
ਮੁਕਤਸਰ, 17 ਅਪਰੈਲ (ਗੁਰਸੇਵਕ)-‘ਮੁਕਤੀਸਰ ਹੈਰੀਟੇਜ ਮੈਮੋਰੀਅਲ’ ਵੱਲੋਂ ਕਰਵਾਏ ਜਾ ਰਹੇ ਵਿਰਾਸਤੀ ਅਤੇ ਧਾਰਮਿਕ ਮੇਲੇ ਦੀ ਚੌਥੀ ਰਾਤ ਮੁਸਲਿਮ ਕੱਵਾਲਾਂ ਦੇ ਨਾਮ ਰਹੀ। ‘ਮੁਸਲਿਮ ਇੰਤਜਾਮੀਆਂ ਕਮੇਟੀ’ ਦੀ ਅਗਵਾਈ ਹੇਠ ਸੂਫੀ ਕਾਸਮ ਅਲੀ ਤੇ ਸਾਥੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਉਲੀਕੇ ਇਸ ਪ੍ਰੋਗਰਾਮ ਨੂੰ ਦਰਸ਼ਕਾਂ ਨੇ ਭਰਪੂਰ ਸਰਾਹਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਪ੍ਰੀਤ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਜ਼ਿਲ•ਾ ਸਿੱਖਿਆ ਅਫਸਰ ਦਵਿੰਦਰ ਰਾਜੌਰੀਆ ਸ਼ਾਮਲ ਹੋਏ। ਸੰਸਥਾ ਦੇ ਮੁਖੀ ਗੁਰਮੀਤ ਸਿੰਘ ਨਿਰਮਲ ਨੇ ਦੱਸਿਆ ਕਿ ਕੱਵਾਲੀਆਂ ਤੋਂ ਪਹਿਲਾਂ ਬਾਬਾ ਕਾਸ਼ੀ ਰਾਮ ਸ਼ਿਵ ਮੰਦਰ ਟਰੱਸਟ ਵੱਲੋਂ ‘ਿਸ਼ਵ ਜੰਗਮ ਮਹਿਮਾ’ ਕੀਤੀ ਗਈ। ਇਸ ਉਪਰੰਤ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਫੀ ਖਲੀਲ ਮੀਆਂ ਖਲੀਫਾ ... Read Full Story
|
ਬਾਦਲਾਂ ਦੀ ਲੜਾਈ ’ਚ ਪ੍ਰਕਾਸ਼ ਪਏ ਭਾਰੀ
ਲੰਬੀ, 7 ਮਾਰਚ (ਦੋਆਬਾ ਨਿਊਜ਼ ਸਰਵਿਸ)- ਪੰਜਾਬ ਦੇ ਲੰਬੀ ਵਿਧਾਨ ਸਭਾ ਖੇਤਰ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਕਬਜ਼ਾ ਕਰ ਲਿਆ ਹੈ। ਇਥੇ ਬਾਦਲ ਪਰਿਵਾਰ ਦੇ ਮੈਂਬਰਾਂ ਵਿਚਾਲੇ ਦਿਲਚਸਪ ਮੁਕਾਬਲੇ ਦੀ ਉਮੀਦ ਸੀ। ਮੁ¤ਖ ਮੰਤਰੀ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਕਾਂਗਰਸ ਤੋਂ ਉਮੀਦਵਾਰ ਸਨ ਤੇ ਛੋਟੇ ਭਰਾ ਗੁਰਦਾਸ ਬਾਦਲ ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦੀ ਟਿਕਟ ’ਤੇ ਚੋਣ ਲੜ ਰਹੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਮਹੇਸ਼ਇੰਦਰ ਸਿੰਘ ਨੂੰ 24,739 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿ¤ਤ ਦਰਜ ਕੀਤੀ।
ਪ੍ਰਕਾਸ਼ ਸਿੰਘ ਨੂੰ 67,999 ਵੋਟਾਂ ਮਿਲੀਆਂ ਜਦੋਂਕਿ ਮਹੇਸ਼ਇੰਦਰ ਸਿੰਘ ਨੂੰ 43260 ਵੋਟਾਂ ਨਾਲ ਸੰਤੋਸ਼ ਕਰਨਾ ਪਿਆ। ਗੁਰਦਾਸ ਬਾਦਲ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਨੂੰ ਸਿਰਫ 5352 ਵੋਟਾਂ ਹੀ ਮਿਲੀਆਂ। ਇਹ ਵਿਧਾਨ ਸਭਾ ਸੀਟ ਪੰਜਾਬ ਦੇ ... Read Full Story
|
ਨਹਿਰ ਨੂੰ ਵਾਟਰ ਪਰੂਫ ਕਰਨ ਦੀ ਯੋਜਨਾ ਹੋਰ ਲਮਕੀ
ਸ੍ਰੀ ਮੁਕਤਸਰ ਸਾਹਿਬ, 7 ਮਾਰਚ (ਪ.ਪ.)-ਇੰਦਰਾ ਗਾਂਧੀ ਨਹਿਰ (ਰਾਜਸਥਾਨ ਕੈਨਾਲ) ਦੇ ਪੰਜਾਬ ਵਿਚਲੇ ਸੌ ਕਿਲੋਮੀਟਰ ਸਫਰ ਨੇ ਪੰਜਾਬ ਦੇ 85 ਹਜ਼ਾਰ ਹੈਕਟੇਅਰ ਤੋਂ ਵ¤ਧ ਰਕਬੇ ਅਤੇ ਦਰਜਨ ਭਰ ਸ਼ਹਿਰਾਂ ’ਚ ਸੇਮ ਦੀ ਕਰੋਪੀ ਪੈਦਾ ਕੀਤੀ ਹੋਈ ਹੈ।।ਇਹ ਸੇਮ ਨਹਿਰਾਂ ’ਚੋਂ ਲਗਾਤਾਰ ਰਿਸ ਰਹੇ ਪਾਣੀ ਕਾਰਨ ਪੈਦਾ ਹੋਈ ਹੈ।। ਕੇਂਦਰ ਸਰਕਾਰ, ਰਾਜਸਥਾਨ ਸਰਕਾਰ ਤੇ ਪੰਜਾਬ ਸਰਕਾਰ ਨਹਿਰਾਂ ’ਚੋਂ ਪਾਣੀ ਰਿਸਣ ਨੁੰ ਖਤਮ ਕਰਨ ਲਈ ਵ¤ਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਮਲੀ ਰੂਪ ’ਚ ਅਜੇ ਕੁਝ ਵਿਖਾਈ ਨਹੀਂ ਦਿ¤ਤਾ।।ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰਾਂ ’ਚੋਂ ਪਾਣੀ ਰਿਸਣ ਨੂੰ ਖਤਮ ਕਰਨ ਲਈ ਵਿਸ਼ੇਸ਼ ਪਲਾਸਟਿਕ ਦੀ ਬਹੁਤ ਮੋਟੀ ਚਾਦਰ ਨਹਿਰਾਂ ਦੇ ਅੰਦਰਲੇ ਪਾਸੇ ਵਿਛਾ ਕੇ ਨਹਿਰਾਂ ਵਾਟਰ ਪਰੂਫ ਕਰ ਦਿ¤ਤੀਆਂ ਜਾਣਗੀਆਂ। ਇਹ ਪ੍ਰੋਜੈਕਟ ਬਹੁਤ ਮਹਿੰਗਾ ਤੇ ਲੰਬੇ ਸਮੇਂ ਦਾ ... Read Full Story
|
ਲੰਬੀ ’ਚ ਇਸ ਵਾਰ ਮੁੱਖ ਮੁਕਾਬਲਾ ਤਿੰਨਾਂ ਬਾਦਲ ਭਰਾਵਾਂ ’ਚ
ਲੰਬੀ, 6 ਫਰਵਰੀ (ਮੇਵਾ ਸਿੰਘ)-30 ਜਨਵਰੀ ਨੂੰ ਪੰਜਾਬ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਭਾਵੇਂ ਸਭ ਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਹੈ, ਪ੍ਰੰਤੂ ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਾ ਲੰਬੀ ਦੇ ਚੋਣ ਨਤੀਜੇ ’ਤੇ ਸਾਰੇ ਪੰਜਾਬ ਦੇ ਨਾਲ-ਨਾਲ ਸਾਰੇ ਦੇਸ਼ ਦੇ ਸਿਆਸਤਦਾਨ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਇਸ ਹਲਕੇ ਵਿੱਚ ਤਿੰਨ ਬਾਦਲ ਭਰਾ ਚੋਣ ਲੜ ਰਹੇ ਹਨ।।
ਅਕਾਲੀ-ਭਾਜਪਾ ਗਠਜੋੜ ਵਲੋਂ ਮੌਜੂਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਪਾਰਟੀ ਵਲੋਂ ਸ: ਮਹੇਸ਼ਇੰਦਰ ਸਿੰਘ ਬਾਦਲ ਅਤੇ ਤੀਸਰੇ ਮੋਰਚੇ ਵਲੋਂ ਮੁੱਖ ਮੰਤਰੀ ਦੇ ਛੋਟੇ ਭਰਾ ਸ: ਗੁਰਦਾਸ ਸਿੰਘ ਬਾਦਲ 1980 ਤੋਂ ਬਾਅਦ ਹੁਣ ਫਿਰ ਚੋਣ ਮੈਦਾਨ ਵਿੱਚ ਹਨ।। ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿ¤ਜੀ ਹਲਕੇ ਲੰਬੀ ਤੋਂ ਇਹ ਚੋਣ ਹਲਕੇ ਦੇ ਲੋਕਾਂ ਨੂੰ ਇਹ ... Read Full Story
|
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਹਲਕਿਆਂ ਦੇ 42 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਮਨ-ਅਮਾਨ ਨਾਲ ਵੋਟਾਂ ਦਾ ਕੰਮ ਸਿਰੇ ਚੜ੍ਹ ਗਿਆ ਹੈ। ਵੋਟਰਾਂ ਨੇ ਜ਼ਿਲ੍ਹੇ ਦੇ 42 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿਚ ਬੰਦ ਕਰ ਦਿੱਤੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਸ੍ਰੀ ਮੁਕਤਸਰ ਸਾਹਿਬ ਵਿਚ 82 ਪ੍ਰਤੀਸ਼ਤ, ਮਲੋਟ ਹਲਕੇ ਵਿਚ 83.5 ਪ੍ਰਤੀਸ਼ਤ, ਗਿੱਦੜਬਾਹਾ ਹਲਕੇ ਵਿਚ 88.7 ਪ੍ਰਤੀਸ਼ਤ ਅਤੇ ਲੰਬੀ ਹਲਕੇ ਵਿਚ 86 ਪ੍ਰਤੀਸ਼ਤ ਵੋਟਾਂ ਪੈਣ ਦੀ ਸੂਚਨਾ ਹੈ। ਜ਼ਿਲ੍ਹੇ ਵਿਚ ਕੁੱਲ 578404 ਵੋਟਰ ਹਨ, ਜਿਨ੍ਹਾਂ ਵਿਚੋਂ ਮਰਦ ਵੋਟਰਾਂ ਦੀ ਗਿਣਤੀ 304606 ਹੈ ਅਤੇ ਔਰਤ ਵੋਟਰਾਂ ਦੀ ਗਿਣਤੀ 273798 ਹੈ। ਜ਼ਿਲ੍ਹੇ ਵਿਚ ਕੁੱਲ 622 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਸ੍ਰੀ ... Read Full Story
|
ਪਿੰਡ ਬਾਦਲ ’ਚ ਗ਼ਲਤ ਵੋਟਾਂ ਹੋਣ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ
ਲੰਬੀ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ¤ਦੀ ਪਿੰਡ ਬਾਦਲ ਵਿਖੇ ਗਲਤ ਜਾਂ ਦੋਹਰੀਆਂ ਵੋਟਾਂ ਬਣੀਆਂ ਹੋਣ ਅਤੇ ਇ¤ਕ ਸਰਕਾਰੀ ਡਾਕਟਰ ਸਮੇਤ ਤਿੰਨ ਸਰਕਾਰੀ ਕਰਮਚਾਰੀਆਂ ਵ¤ਲੋਂ ਅਕਾਲੀ ਦਲ ਦੇ ਵਰਕਰ ਵਜੋਂ ਵਿਚਰਨ ਦੇ ਦੋਸ਼ਾਂ ਬਾਰੇ ਦੋ ਵ¤ਖ-ਵ¤ਖ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਪੁ¤ਜੀਆਂ ਹਨ ਜਿਨ੍ਹਾਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੜਤਾਲ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿਚ ਪਿੰਡ ਬਾਦਲ ਦੇ ਵ¤ਖ-ਵ¤ਖ ਵਿ¤ਦਿਅਕ ਅਦਾਰਿਆਂ, ਨਰਸਿੰਗ ਕਾਲਜ ਅਤੇ ਬਿਰਧ ਆਸ਼ਰਮ ਵਿਖੇ ਰਹਿੰਦੇ ਕ੍ਰਮਵਾਰ ਵਿ¤ਦਿਅਕ ਸਟਾਫ਼/ਦਰਜਾ ਚਾਰ ਸਟਾਫ਼, ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀਆਂ ਉਨ੍ਹਾਂ ਦੇ ਜ¤ਦੀ ਸ਼ਹਿਰਾਂ/ਪਿੰਡਾਂ ਦੇ ਨਾਲ-ਨਾਲ ਬਾਦਲ ਪਿੰਡ ਵਿ¤ਚ ਵੋਟਾਂ ਹੋਣ ਦੇ ਦੋਸ਼ ਲਾਏ ਗਏ ਹਨ। ਇਹ ਸ਼ਿਕਾਇਤਾਂ ਕਾਂਗਰਸੀ ਆਗੂ ... Read Full Story
|
ਮਾਘੀ ਮੇਲੇ ’ਤੇ ਲੋਕਾਂ ਨੂੰ ਜਾਗਰੂਕ ਕਰਾਂਗੇ- ਡੀ.ਐਸ.ਪੀ.
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਪ.ਪ.)-ਜ਼ਿਲਾ ਪੁਲਿਸ ਮੁਖੀ ਸ੍ਰੀ ਹਰਸ਼ ਕੁਮਾਰ ਬਾਂਸਲ ਵੱਲੋਂ ਜਾਰੀ ਹਦਾਇਤਾਂ ’ਤੇ ਜਸਵਿੰਦਰ ਸਿੰਘ ਘਾਰੂ ਡੀ.ਐਸ.ਪੀ. ਟ੍ਰੈਫਿਕ ਦੀ ਅਗਵਾਈ ਹੇਠ ਮਾਘੀ ਮੇਲੇ ’ਤੇ ਟ੍ਰੈਫਿਕ ਵਿਭਾਗ ਵਲੋਂ ਮੁਕਤਸਰ ਵੈਲਫੇਅਰ ਕਲੱਬ (ਰਜਿ.) ਐਨ.ਜੀ.ਓ. ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਘੀ ਮੇਲੇ ਮੌਕੇ ਦੋ ਦਿਨਾਂ ਟ੍ਰੈਫਿਕ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਮੁਕਤੀਸਰ ਵੈਲਫੇਅਰ ਕਲੱਬ ਤੇ ਟ੍ਰੈਫਿਕ ਐਜੂਕੇਸ਼ਨ ਵਿੰਗ ਵਲੋਂ ਇੰਚਾਰਜ ਗੁਰਜੰਟ ਸਿੰਘ ਜਟਾਣਾ ਦੀ ਅਗਵਾਈ ਵਿੱਚ ਸਾਂਝੇ ਤੌਰ ’ਤੇ ਕਰੀਬ 1000 ਵਾਹਨਾਂ ’ਤੇ ਰਿਫਲੈਕਟਰ ਲਾਏ ਜਾਣਗੇ ਅਤੇ ਟ੍ਰੈਫਿਕ ਨਿਯਮਾਂ ... Read Full Story
|
ਭ੍ਰਿਸ਼ਟਾਚਾਰ ਵਿਰੋਧੀ ਨਾਟਕ ਖੇਡਿਆ
ਮਲੋਟ, 11 ਜਨਵਰੀ (ਗੁਰਮੀਤ ਸਿੰਘ ਮ¤ਕੜ)-ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਮੁ¤ਦਾ ਅਤੇ ਅੰਨਾ ਹਜ਼ਾਰੇ ਵਲੋਂ ਉਠਾਏ ਗਏ ਲੋਕਪਾਲ ਬਿ¤ਲ ਦੀ ਅਵਾਜ਼ ਹੁਣ ਸਕੂਲਾਂ ਦੇ ਵਿਦਿਆਰਥੀਆਂ ਤ¤ਕ ਵੀ ਛਾ ਗਈ ਹੈ।।ਇੱਥੇ ਸਥਾਨਕ ਡੀ.ਏ.ਵੀ. ਸਕੂਲ ਵਿਖੇ ਕਰਵਾਏ ਗਏ ਭ੍ਰਿਸ਼ਟਾਚਾਰ ਦੀ ਇੱਕ ਸਕਿ¤ਟ ’ਤੇ ਦਰਸ਼ਕਾਂ ਨੂੰ ਜੰਮ ਕੇ ਬੈਠਣ ਲਈ ਮਜਬੂਰ ਕਰ ਦਿ¤ਤਾ।।ਮੈਡਮ ਅਮਰਜੀਤ ਕੌਰ ਮ¤ਕੜ ਅਤੇ ਨੀਰੂ ਕਟਿਆਲ ਵਲੋ ਨਿਰਦੇਸ਼ਤ ਕੀਤੇ ਇਸ ਭ੍ਰਿਸ਼ਟਾਚਾਰ ਦੀ ਸਕਿ¤ਟ ਵਿੱਚ ਫਿਲਮੀ ਤਰਜ਼ਾਂ ’ਤੇ ਭ੍ਰਿਸ਼ਟਾਚਾਰ ਕਰਨ ਵਾਲੇ ਨੇਤਾਵਾਂ ਕਲਮਾਡੀ, ਸੁਖਰਾਮ, ਏ ਰਾਜਾ ਆਦਿ ਨੇਤਾਵਾਂ ਨੂੰ ਸਟੇਜ ਤੇ ਪੇਸ਼ ਕੀਤਾ।।ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਬ¤ਚੇ ਮੋਹਿਤ ਇੰਦਰਪਾਲ ਸਿੰਘ ਦੀ ਕਲਾ ਦੀ ਪ੍ਰਸੰਸਾ ਕੀਤੀ ਗਈ।।ਇਸ ਮੌਕੇ ’ਤੇ ਪ੍ਰਿੰਸੀਪਲ ਜੀ. ਸੀ. ਸ਼ਰਮਾ ਤੋਂ ਇਲਾਵਾ ਸਕੂਲ ... Read Full Story
|
ਮੁਕਤਸਰ ਦੀ ਲੜਕੀ ਦੀ ਖਮਾਣੋਂ ਨੇੜੇ ਹੋਈ ਸੜਕ ਹਾਦਸੇ ‘ਚ ਮੌਤ
ਮੁਕਤਸਰ, 2 ਜੂਨ (ਪਵਨ, ਭੁਪਿੰਦਰ)- ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ ਦੇ ਇਕ ਰਿਟਾਇਰਡ ਜ¤ਜ ਦੇ ਪਰਿਵਾਰਕ ਮੈਂਬਰਾਂ ਦਾ ਖੁਮਾਣੋ ਦੇ ਨਜ਼ਦੀਕ ਐਕਸੀਡੈਂਟ ਹੋ ਗਿਆ, ਜਿਸ ’ਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਰਿਟਾਇਰਡ ਜ¤ਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਚੰਡੀਗੜ੍ਹ ਪੀ.ਜੀ.ਆਈ. ਵਿਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਬਾਈਪਾਸ ਨਿਵਾਸੀ ਅਮੀ ਚੰਦ ਖਿ¤ਚੀ (55) ਰਿਟਾਇਰਡ ਜ¤ਜ ਪੁ¤ਤਰ ਯੁਵਰਾਜ ਖਿ¤ਚੀ ਆਪਣੀ ਪੁ¤ਤਰੀ ਕਵਿਤਾ ਖਿ¤ਚੀ ਜੋ ਕਿ ਚੰਡੀਗੜ੍ਹ ਵਿਚ ਐ¤ਲ.ਐ¤ਲ.ਬੀ. ਕਰ ਰਹੀ ਹੈ, ਉਸਨੇ ਇਸ ਮਹੀਨੇ ਹੀ ਐ¤ਲ.ਐ¤ਲ.ਬੀ. ਦੇ ਆਖਰੀ ਸਾਲ ਦੀ ਪ੍ਰੀਖਿਆ ਦਿ¤ਤੀ ਸੀ, ਨੂੰ ਲੈਣ ਲਈ ਬਠਿੰਡਾ ਵਿਚ ਰਹਿੰਦੇ ਆਪਣੇ ਦੋਸਤ ਸਤਪਾਲ ਕੁਮਾਰ ਦੀ ਇੰਡੀਕਾ ਵਿਸਟਾ ਗ¤ਡੀ ’ਤੇ ਚੰਡੀਗੜ੍ਹ ਗਿਆ ਸੀ, ਜਿਸਨੂੰ ... Read Full Story
|
ਪੇਂਡੂ ਖੇਤਰਾਂ ਦੀ ਨੁਹਾਰ ਬਦਲਣ ਲਈ ਖਰਚ ਕੀਤੇ ਜਾ ਰਹੇ ਹਨ 58 ਹਜ਼ਾਰ ਕਰੋੜ ਰੁਪਏ - ਅੱਤਰੀ
ਮੁਕਤਸਰ, 1 ਜੂਨ (ਪੀ. ਆਈ. ਬੀ.)- ਵਿਦਿਆਸ਼ਾਸਤਰੀ ਤੇ ਨੈਨੋ ਤਕਨੀਕ ਦੇ ਮਾਹਿਰ ਡਾਕਟਰ ਡੀ.ਐਸ. ਗਰੇਵਾਲ ਨੇ ਕਿਹਾ ਹੈ ਕਿ ਤਬਦੀਲੀ ਲਈ ਜਾਗਰੂਕਤਾ ਸਰਵਉਤਮ ਸਾਧਨ ਹੈ ਤੇ ਲੋਕਾਂ ਦੇ ਵਿਕਾਸ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਜਾਗਰੂਕਤਾ ਦੀ ਅਹਿਮ ਹਿੱਸੇਦਾਰੀ ਹੁੰਦੀ ਹੈ। ਸ੍ਰੀ ਗਰੇਵਾਲ ਪੱਤਰ ਸੂਚਨਾ ਦਫ਼ਤਰ ਜ¦ਧਰ ਵੱਲੋਂ ਦੋਦਾ ਦੇ ਜੰਗੀਰ ਪੈਲੇਸ ਵਿਚ ਚੱਲ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਲਾਈ ਤੇ ਵਿਕਾਸ ਸਕੀਮਾਂ ਦੀ ਸਫਲਤਾ ਵਾਸਤੇ ਇਹ ਬਹੁਤ ਲਾਜ਼ਮੀ ਹੈ ਕਿ ਜਿਨ੍ਹਾਂ ਲੋਕਾਂ ਲਈ ਇਹ ਪ੍ਰੋਗਰਾਮ ਬਣਾਏ ਗਏ ਉਨ੍ਹਾਂ ਤੱਕ ਪਹੁੰਚ ਕੀਤੀ ਜਾਵੇ। ਉਨ੍ਹਾਂ ਨੇ ਦੋਦਾ ਵਰਗੇ ਖੇਤਰ ਵਿਚ ਜਾਗਰੂਕਤਾ ਮੁਹਿੰਮ ਲਗਾਉਣ ਲਈ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ... Read Full Story
|
ਵਧੇਰੇ ਤੇ ਯੋਗ ਪਰਿਵਾਰਾਂ ਤੱਕ ਭਲਾਈ ਸਕੀਮਾਂ ਦੇ ਫਾਇਦੇ ਪਹੁੰਚਾਉਣ
ਮੁਕਤਸਰ, 28 ਮਈ (ਪੀ. ਆਈ. ਬੀ.)- ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਜਨਗਣਨਾ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਦਾ ਮੰਤਵ ਬੀ.ਪੀ.ਐਲ. ਪਰਿਵਾਰਾਂ ਦਾ ਪਤਾ ਲਗਾ ਕੇ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਯੋਗ ਤੇ ਵਧੇਰੇ ਲੋਕਾਂ ਤੱਕ ਪਹੁੰਚਾਉਣਾ ਹੈ। ਜਨ ਸੂਚਨਾ ਮੁਹਿੰਮ ਦੇ ਸਬੰਧ ਵਿੱਚ ਖੇਤਰੀ ਪ੍ਰਚਾਰ ਦਫਤਰ ਜਲੰਧਰ ਵੱਲੋਂ ਦੋਦਾ ਦੇ ਨੇੜੇ ਕੋਠਾ ਦਸਮੇਸ਼ ਨਗਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰ ਸੂਚਨਾ ਦਫਤਰ ਜਲੰਧਰ ਦੇ ਸਹਾਇਕ ਨਿਦੇਸ਼ਕ ਸ਼੍ਰੀ ਬਲਵਿੰਦਰ ਅੱਤਰੀ ਨੇ ਦੱਸਿਆ ਕਿ ਬੀ.ਪੀ.ਐਲ. ਜਨਗਣਨਾ ਦਾ ਕੰਮ ਇਸ ਸਾਲ ਦਸੰਬਰ ਵਿੱਚ ਖਤਮ ਕਰ ਲਿਆ ਜਾਵੇਗਾ ਤੇ ਅਗਲੇ ਮਾਲੀ ਵਰ੍ਹੇ ਤੋਂ ਇਨ੍ਹਾਂ ਪਰਿਵਾਰਾਂ ਨੂੰ ਵਿਕਾਸ ਤੇ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੀ.ਪੀ.ਐਲ. ਜਨਗਣਨਾ ਦੇ ਢੰਗ ਤਰੀਕੇ ... Read Full Story
|
ਚਾਰ ਹਜ਼ਾਰ ਚੋਰੀ ਕਰਨ ਵਾਲੇ ਨੂੰ ਕੁ¤ਟ-ਕੁ¤ਟ ਕੇ ਮਾਰਿਆ
ਗਿਦੜਬਾਹਾ, 30 ਅਪ੍ਰੈਲ (ਸ਼ਿਵਰਾਜ ਸਿੰਘ ਰਾਜੂ)- ਗਿ¤ਦੜਬਾਹਾ ਵਿਖੇ ਕੁਝ ਦੁਕਾਨਦਾਰਾਂ ਨੇ ਰਲ ਕੇ ਇਕ ਗ਼ਰੀਬ ਮਜ਼ਦੂਰ ਦੀ ਕੁਝ ਰੁਪਈਆਂ ਦੀ ਚੋਰੀ ਬਦਲੇ ਬਹੁਤ ਜ਼ਿਆਦਾ ਕੁ¤ਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਗਿ¤ਦੜਬਾਹਾ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ 6 ਵਿਅਕਤੀਆਂ ਵਿਰੁ¤ਧ ਮਾਮਲਾ ਦਰਜ ਕਰ ਲਿਆ ਹੈ। ਗਿ¤ਦੜਬਾਹੇ ਦੇ ਥਾਣਾ ਮੁਖ਼ੀ ਅਵਤਾਰ ਸਿੰਘ ਨੇ ਦ¤ਸਿਆ ਕਿ ਸੋਨੂੰ (22 ਸਾਲ) ਪੁ¤ਤਰ ਜਗਦੀਸ਼ ਕੁਮਾਰ ਵਾਸੀ ਗਿ¤ਦੜਬਾਹਾ, ਜੋ ਦੁਕਾਨਦਾਰ ਨਰੇਸ਼ ਕੁਮਾਰ ਦੀ ਸੀਮਿੰਟ ਦੀ ਦੁਕਾਨ ‘ਤੇ ਮਜ਼ਦੂਰੀ ਦਾ ਕੰਮ ਕਰਦਾ ਸੀ, ਪਰ ਬੀਤੀ 27 ਅਪ੍ਰੈਲ ਨੂੰ ਉਸ ਨੇ ਨਰੇਸ਼ ਕੁਮਾਰ ਦੀ ਦੁਕਾਨ ਵਿਚੋਂ 4 ਹਜ਼ਾਰ ਰੁਪਏ ਦੀ ਚੋਰੀ ਕਰ ਲਈ ਸੀ, ਜਿਸ ‘ਤੇ ਗੁ¤ਸੇ ਵਿਚ ਆ ਕੇ ਨਰੇਸ਼ ਕੁਮਾਰ ਤੇ ਉਸ ਦੇ ਸਾਥੀਆਂ ਨੇ ਉਕਤ ਮਜ਼ਦੂਰ ਦੀ ਦਿਨ-ਦਿਹਾੜੇ ਸਥਾਨਕ ਰੂਪ ... Read Full Story
|
ਅਪਾਹਜ ਵਿਆਹੁਤਾ ਵੱਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ
ਲੰਬੀ, 28 ਅਪਰੈਲ (ਪੱਤਰ ਪ੍ਰੇਰਕ)- ਹਲਕੇ ਦੇ ਪਿੰਡ ਕਬਰਵਾਲਾ ਵਿਖੇ ਇਕ ਅਪਾਹਜ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਸਵਾ ਸਾਲਾ ਬੱਚੇ ਦੀ ਮਾਂ ਸੀ। ਥਾਣਾ ਕਬਰਵਾਲਾ ਪੁਲੀਸ ਨੇ ਪਤੀ, ਸੱਸ, ਸਹੁਰਾ, ਨਨਾਣ ਤੇ ਦਿਉਰ ਖਿਲਾਫ਼ ਕੇਸ ਦਰਜ ਕਰ ਲਿਆ।
ਮ੍ਰਿਤਕ ਵਿਆਹੁਤਾ ਕੁਲਵਿੰਦਰ ਕੌਰ ਦੇ ਪਿਤਾ ਰੂਪ ਸਿੰਘ ਵਾਸੀ ਪਿੰਡ ਬਾਂਮ (ਮੁਕਤਸਰ) ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਕਿ ਉਨ੍ਹਾਂ ਦੀ ਅਪਾਹਜ ਧੀ ਕੁਲਵਿੰਦਰ ਕੌਰ ਦਾ ਤਕਰੀਬਨ ਤਿੰਨ ਵਰ੍ਹੇ ਪਹਿਲਾਂ ਪਿੰਡ ਕਬਰਵਾਲਾ ਦੇ ਲਾਜ਼ਮ ਸਿੰਘ ਦੇ ਲੜਕੇ ਸੁੱਖਾ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਮੌਕੇ ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਕੁਲਵਿੰਦਰ ਦਾ ਸੁਹਰਾ ਪਰਿਵਾਰ ਉਸ ਨੂੰ ਅਪਾਹਜ ਹੋਣ ਕਰਕੇ ... Read Full Story
|
10 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ-ਲੱਖੇਵਾਲੀ
ਮੁਕਤਸਰ, 4 ਅਪ੍ਰੈਲ (ਵਿ. ਪ੍ਰ.)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਲੱਖੇਵਾਲੀ ਅਤੇ ਪ੍ਰੈੱਸ ਸਕੱਤਰ ਜਗਜੀਤ ਸਿੰਘ ਸੰਗੂਧੌਣ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੇਮ ਵਾਲੇ ਇਲਾਕੇ ਵਿਚ ਸਰਕਾਰ 10 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਪਾਣੀ ਦਾ ਪੱਧਰ ਬਹੁਤ ਉੱਚਾ ਹੈ ਅਤੇ ਧਰਤੀ ਸਿੱਲ੍ਹੀ ਰਹਿੰਦੀ ਹੈ। ਜਦੋਂ 10 ਜੂਨ ਤੋਂ ਮਗਰੋਂ ਸਾਰੇ ਰਕਬੇ ਵਿਚ ਝੋਨਾ ਲਗਦਾ ਹੈ ਤਾਂ ਬਿਜਲੀ ਦੀ ਸਮੱਸਿਆ ਸਮੇਤ ਮਜ਼ਦੂਰਾਂ ਦੀ ਵੀ ਸਮੱਸਿਆ ਆਉਂਦੀ ਹੈ ਅਤੇ ਵਰਖਾ ਕਾਰਨ ਨੀਵੇਂ ਥਾਵਾਂ ’ਤੇ ਝੋਨਾ ਡੁੱਬ ਜਾਂਦਾ ... Read Full Story
|