ਪ੍ਰਵਾਸੀ ਭਾਰਤੀ ਦੇ ਘਰ 'ਚ ਚੋਰੀ
ਜਲੰਧਰ 7 ਫਰਵਰੀ (ਪ.ਪ.) ਸਥਾਨਕ ਕਾਲਾ ਸੰਘਾ ਰੋਡ ਵਿਖੇ ਇਕ ਪ੍ਰਵਾਸੀ ਭਾਰਤੀ ਦੇ ਘਰ 'ਚੋਂ ਲੱਖਾਂ ਦੀ ਕੀਮਤ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਏ. ਐਸ. ਵਿਲਾ ਕਾਲਾ ਸੰਘਿਆਂ ਰੋਡ ਦੇ ਭਰਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਵਿਦੇਸ਼ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਉਹ ਹੀ ਉਸਦੇ ਮਕਾਨ ਦੀ ਦੇਖਭਾਲ ਕਰਦਾ ਹੈ। ਬੀਤੇ ਦਿਨ ਉਹ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਹੋਇਆ ਸੀ। ਜਦੋਂ ਉਹ ਸ਼ਾਮ ਨੂੰ ਘਰ ਪਰਤਿਆ ਤਾਂ ਦੇਖਿਆ ਕਿ ਭਰਾ ਦੇ ਘਰ ਅੰਦਰ ਬੱਤੀਆਂ ਜਗ ਰਹੀਆਂ ਸਨ। ਉਸਨੇ ਜਾਂਚ ਕੀਤੀ ਤਾਂ ਕੋਠੀ ਦੇ ਬਾਹਰ ਦੇ ਗੇਟ ਦਾ ਤਾਲਾ ਸਹੀ ਸਲਾਮਤ ਮੌਜੂਦ ਸੀ। ਅੰਦਰ ਜਾ ਕੇ ਦੇਖਿਆ ਤਾਂ ਕੰਧ ਟੱਪ ਕੇ ਚੋਰ ਕੋਠੀ ਅੰਦਰ ਦਾਖ਼ਲ ਹੋਣ ਉਪਰੰਤ 15 ਤੋਲੇ ਸੋਨਾ, ਜਿਸ ਵਿਚ ਦੋ ਕੜੇ, 4 ... Read Full Story
|
ਇਸ ਸਾਲ ਦੀ ਫੁੱਲ ਡੇਅ ਕਿੰਡਰਗਾਰਟਨ ਰਜਿਸਟ੍ਰੇਸ਼ਨ ਸਤੰਬਰ ਵਿੱਚ ਸ਼ੁਰੂ
ਟਰਾਂਟੋ, 31 ਜਨਵਰੀ (ਦੋਆਬਾ ਨਿਉੂਜ਼ ਸਰਵਿਸ)-ਉਨਟਾਰੀਓ ਸਰਕਾਰ ਦੀ ਮਾਣ ਮ¤ਤੀ ਚਾਰ ਅਤੇ ਪੰਜ ਸਾਲਾਂ ਦੇ ਬ¤ਚਿਆਂ ਨੂੰ ਲੈ ਕੇ ਸ਼ੁਰੂ ਕੀਤੀ ਜਾ ਰਹੀ ਫੁੱਲ ਡੇਅ ਕਿੰਡਰਗਾਰਟਨ ਯੋਜਨਾ ਤਹਿਤ ਇਸ ਸਾਲ ਸਤੰਬਰ 2012 ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।।ਇਸ ਵਾਰ ਦੇ ਸੈਸ਼ਨ ਵਿੱਚ ਘੱਟੋ-ਘ¤ਟ ਸੂਬੇ ਦੇ ਚਾਰ ਅਤੇ ਪੰਜ ਸਾਲਾਂ ਦੇ ਅ¤ਧੇ ਤੋਂ ਜ਼ਿਆਦਾ ਬੱਚੇ ਫੁੱਲ ਡੇਅ ਕਿੰਡਰਗਾਰਟਨ ਯੋਜਨਾ ਵਿੱਚ ਸ਼ਾਮਲ ਹੋਣਗੇ।। ਬਹੁਤ ਸਾਰੇ ਸਕੂਲਾਂ ਨੇ ਪਹਿਲਾਂ ਹੀ ਬ¤ਚਿਆਂ ਦੀ ਰਜਿਸਟ੍ਰੇਸ਼ਨ ਆ ਰਹੇ ਸਕੂਲ ਵਰ੍ਹੇ ਦੇ ਲਈ ਕਰ ਦਿ¤ਤੀ ਹੈ।।ਸਤੰਬਰ 2012 ਤ¤ਕ ਸੂਬੇ ਵਿੱਚ ਲਗਾਤਾਰ ਤੀਜੇ ਸਾਲ ਫੁ¤ਲ ਡੇਅ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਵਾਧਾ ਕੀਤਾ ਜਾਵੇਗਾ।।ਇਸ ਸਕੀਮ ਅਧੀਨ ਕਲਾਸ ਰੂਮ, ਅਧਿਆਪਕ ਅਤੇ ਅਰਲੀ ਚਾਈਲਡਹੁੱਡ ਐਜੂਕੇਟਰਾਂ ਦੁਆਰਾ ਇਕੱਠਿਆਂ ਮਿਲ ਕੇ ਬ¤ਚਿਆਂ ... Read Full Story
|
ਮਿੰਸੀਗਾਗਾ ’ਚ 4 ਫਰਵਰੀ ਨੂੰ ਹੋਵੇਗੀ ਸਾਲਾਨਾ ਨਕੋਦਰ ਨਾਈਟ
ਟੋਰੰਟੋ, 14 ਜਨਵਰੀ (ਜੰਜੂਆ)-ਬੀਤੇ ਦਿਨੀਂ ਗਿਆਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਨਕੋਦਰ ਏਰੀਆ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਇਸ ਵਰ੍ਹੇ ਦੀ ਨਕੋਦਰ ਨਾਈਟ 4 ਫਰਵਰੀ 2012 ਨੂੰ ਸਤਿਕਾਰ ਬੈਂਕੁਅਟ ਹਾਲ, ਜੋ ਕਿ 7089 ਟੌਰਬਰਾਮ ਰੋਡ ਮਿਸੀਗਾਗਾ ਵਿਖੇ ਸਥਿਤ ਹੈ, ਵਿੱਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਗੁਰਚਰਨ ਸਿੰਘ ਢਿੱਲੋਂ, ਸਰਬਜੀਤ ਸਿੰਘ ਸੰਘਾ, ਮੇਜਰ ਸਿੰਘ ਸਰਪੰਚ, ਪਰਮਜੀਤ ਸਿੰਘ ਦਿਓਲ, ਡਾ. ਦਰਸ਼ਨ ਸਿੰਘ ਬੈਂਸ, ਕਮਲਜੀਤ ਕੌਰ ਬੈਂਸ, ਸੰਤੋਖ ਸਿੰਘ ਸੰਧੂ, ਅਜੈਬ ਸਿੰਘ ਚੱਠਾ, ਹਰਦਿਆਲ ਸਿੰਘ ਝੀਤਾ ਅਤੇ ਕਮਲਜੀਤ ਸਿੰਘ ਹੇਅਰ ਨੇ ਹਾਜ਼ਰੀ ਲੁਆਈ। ਪਰਮਜੀਤ ਸਿੰਘ ਦਿਓਲ ਨੂੰ ਕਲਚਰਲ ਪਰੋਗਰਾਮ ਉਲੀਕਣ ਦੀ ਜ਼ਿੰਮੇਵਾਰੀ ਸੌਂਪੀ ਗਈ।
ਐਸਸੋਸਸੀਏਸ਼ਨ ਮੈਂਬਰਾਂ ਨੇ ਸਮੂਹ ਨਕੋਦਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ... Read Full Story
|
ਇੰਗਲੈਂਡ ਵਿੱਚ ਗੋਲੀ ਮਾਰ ਕੇ ਭਾਰਤੀ ਵਿਦਿਆਰਥੀ ਦੀ ਹੱਤਿਆ
ਲੰਡਨ, 27 ਦਸੰਬਰ (ਏਜੰਸੀ)-ਇੰਗਲੈਂਡ ਦੇ ਸਾਲਫਰਡ ਸ਼ਹਿਰ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਨੇ ਬਿਨਾਂ ਕਿਸੇ ਗੱਲ ਦੇ ਅਚਾਨਕ ਹਮਲਾ ਕਰ ਕੇ ਉਸ ਨੂੰ ਗੋਲੀ ਮਾਰ ਦਿੱਤੀ। ਗ੍ਰੇਟਰ ਮਾਨਚੈਸਟਰ ਪੁਲਿਸ ਅਨੁਸਾਰ ਭਾਰਤੀ ਵਿਦਿਆਰਥੀ ਅਨੁਜ ਬਿਦਵੇ ਆਪਣੇ ਨੌਂ ਹੋਰ ਭਾਰਤੀ ਮਿੱਤਰਾਂ ਨਾਲ ਸੜਕ ’ਤੇ ਘੁੰਮ ਰਿਹਾ ਸੀ। ਇਸੇ ਦੌਰਾਨ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਕੁਝ ਕਿਹਾ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬੇਹੱਦ ਨਜ਼ਦੀਕ ਤੋਂ ਉਸ ਨੂੰ ਗੋਲੀ ਮਾਰ ਦਿੱਤੀ। ਹੱਤਿਆ ਤੋਂ ਬਾਅਦ ਪੁਲਿਸ ਨੇ ਅਨੁਜ ਦੇ ਸਾਰੇ ਦੋਸਤਾਂ ਦੇ ਬਿਆਨ ਦਰਜ ਕਰ ਲਏ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿੱਚ ਰੱਖਿਆ ਹੈ। ਅਨੁਜ ਦੇ ਮਾਤਾ-ਪਿਤਾ ਭਾਰਤ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸ ... Read Full Story
|
ਨਿਤਿਨ ਗਰਗ ਦੇ ਕਾਤਲ ਨੂੰ 13 ਸਾਲ ਦੀ ਸਜ਼ਾ
ਬ੍ਰਿਸਬੇਨ/ ਮੈਲਬੌਰਨ, 24 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ, ਸਰਤਾਜ ਸਿੰਘ ਧੌਲ)-ਪੰਜਾਬੀ ਨੌਜਵਾਨ ਨਿਤਿਨ ਗਰਗ ਦੇ ਕਾਤਲ ਨੂੰ ਅਦਾਲਤ ਨੇ 13 ਸਾਲ ਦੀ ਸਜ਼ਾ ਸੁਣਾਈ। ਕਾਨੂੰਨੀ ਕਾਰਨਾਂ ਕਰਕੇ ਅਦਾਲਤ ਨੇ 17 ਸਾਲ ਦੇ ਦੋਸ਼ੀ ਦਾ ਨਾਂਅ ਨਹੀਂ ਦ¤ਸਿਆ ਕਿਉਂਕਿ ਘਟਨਾ ਸਮੇਂ ਦੋਸ਼ੀ ਦੀ ਉਮਰ ਸਿਰਫ 15 ਸਾਲ ਦੀ ਸੀ। ਜ¤ਜ ਪੌਲ ਕੋਰਾਹਲੇਰਨ ਨੇ ਆਪਣੇ ਫੈਸਲੇ ‘ਚ ਦ¤ਸਿਆ ਕਿ ਮ੍ਰਿਤਕ ਨਿਤਿਨ ਗਰਗ ਦਾ ਕਤਲ ਇਕ ਦੁਖਦਾਈ ਘਟਨਾ ਸੀ ਅਤੇ ਉਸ ਸਮੇਂ ਵਾਪਰੀ, ਜਦੋਂ ਕਾਤਲ ਤੇ ਉਸ ਦਾ ਦੋਸਤ ਪਾਰਕ ਵਿਚ ਐਵੇਂ ਹੀ ਘੁੰਮ ਰਹੇ ਸਨ। ਜ¤ਜ ਨੇ ਦ¤ਸਿਆ ਕਿ ਨਿਤਿਨ ਆਪਣੇ ਫੋਨ ਉ¤ਪਰ ਕਿਸੇ ਨਾਲ ਗ¤ਲਬਾਤ ਕਰਦਾ ਉਥੋਂ ਜਾ ਰਿਹਾ ਸੀ ਤੇ ਹਮਲਾਵਰ ਨੇ ਫੋਨ ਖੋਹਣ (ਚੋਰੀ) ਦੀ ਨੀਅਤ ਨਾਲ ਹਮਲਾ ਕੀਤਾ ਨਾ ਕਿ ਰੰਗ-ਭੇਦ ਕਰਕੇ। ਜ¤ਜ ਨੇ ਇਸ ਦਲੀਲ ਨੂੰ ਮੰਨ ਲਿਆ ਕਿ ਨੌਜਵਾਨ ਨੂੰ ਆਪਣੇ ਕੀਤੇ ’ਤੇ ... Read Full Story
|
ਕਲਮ ਫਾਊਂਡੇਸ਼ਨ ਦੇ ਇੰਡੀਆ ਚੈਪਟਰ ਦੀ ਸਥਾਪਨਾ
ਨਕੋਦਰ, 20 ਦਸੰਬਰ (ਪ. ਪ.)-ਕਲਮ ਫਾਊਂਡੇਸ਼ਨ ਕੈਨੇਡਾ ਵਲੋਂ ਆਯੋਜਿਤ ਦੂਜੀ ‘ਵਿਸ਼ਵ ਪੰਜਾਬੀ ਕਾਨਫ਼ਰੰਸ 2011’ ਬਰੈਂਪਟਨ (ਕੈਨੇਡਾ) ਵਿਖੇ ਭਾਰਤ ਤੋਂ ਸ਼ਾਮਲ ਹੋਏ ਸਾਰੇ ਨੁਮਾਇੰਦਿਆਂ ਦੀ ਮੀਟਿੰਗ ਅੱਜ ਨਕੋਦਰ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਈ। ਇਹ ਮੀਟਿੰਗ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅਤੇ ਵਰਲਡ ਪੰਜਾਬੀ ਸੈਂਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਕਾਨਫ਼ਰੰਸ ਦੇ ਚੇਅਰਮੈਨ ਐਡਵੋਕੇਟ ਅਜੈਬ ਸਿੰਘ ਚੱਠਾ ਕੈਨੇਡਾ ਤੋਂ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬੀ ਸਾਹਿਤਕਾਰਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਨੇੜ ਭਵਿੱਖ ਵਿੱਚ ‘ਕਲਮ ਫਾਊਂਡੇਸ਼ਨ’ ਵਲੋਂ ਸਰਵੋਤਮ ਪੰਜਾਬੀ ਪੁਸਤਕਾਂ ਦੇ ਲਿਖਾਰੀਆਂ ਨੂੰ ਕ੍ਰਮਵਾਰ ਪਹਿਲਾ (ਇਕ ਲੱਖ ਰੁਪਏ), ਦੂਜਾ (50 ... Read Full Story
|
ਕੈਨੇਡਾ ’ਚ ਮਾਂ ਬੋਲੀ ਪੰਜਾਬੀ ਦਰਜ ਕਰਾਉਣ ਵਾਲੇ ਸਭ ਤੋਂ ਵੱਧ
ਜਗਰਾਉਂ, 9 ਜੂਨ (ਪ. ਪ.)- ਕੈਨੇਡਾ ’ਚ ਚੱਲ ਰਹੀ ਮਰਦਮ ਸ਼ੁਮਾਰੀ ਦੌਰਾਨ ਮੌਜੂਦਾ ਸਮੇਂ ਕੈਨੇਡਾ ’ਚ ਰਹਿ ਰਹੇ ਲੋਕਾਂ ਵਿਚੋਂ ਬਹੁਤਿਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਵਾਈ ਹੈ। ਇਹ ਕੈਨੇਡਾ ਵਿਚ ਪੰਜਾਬੀ ਭਾਸ਼ਾ ਲਈ ਬਹੁਤ ਮਾਣ ਦੀ ਗੱਲ ਤਾਂ ਹੈ ਹੀ ਤੇ ਸਗੋਂ ਪੰਜਾਬੀ ਭਾਸ਼ਾ ਦੇ ਸ਼ਾਨਦਾਰ ਭਵਿੱਖ ਲਈ ਇਹ ਇਕ ਸ਼ੁਭ ਸੰਕੇਤ ਵੀ ਹੈ।
ਮਰਦਮ ਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਵਾਉਣ ਵਾਲੇ ਦੂਜੀ ਪੀੜ੍ਹੀ ਦੇ ਪੰਜਾਬੀਆਂ ਦੀ ਗਿਣਤੀ 33 ਫੀਸਦੀ ਹੈ ਜੋ ਕਿ ਹੋਰ ਸਾਰੀਆਂ ਬੋਲੀਆਂ ਤੋਂ ਕਿਤੇ ਜ਼ਿਆਦਾ ਹੈ। ਮੰਗਲਵਾਰ ਨੂੰ ਜਾਰੀ ਸਟੈਟਿਸਟਿਕਸ ਕੈਨੇਡਾ (ਕੈਨੇਡਾ ਸਬੰਧੀ ਅੰਕੜੇ) ਨਾਮੀ ਸਰਵੇਖਣ ਦੇ ਮਿਲੇ ਵੇਰਵਿਆਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਪਰਵਾਸੀਆਂ ਦੇ ਕੈਨੇਡਾ ’ਚ ਜਨਮ ਲੈਣ ਵਾਲੇ ਬੱਚਿਆਂ ਵਿਚੋਂ 55 ਫੀਸਦੀ ਨੇ ਆਪਣੀ ਮਾਂ ਬੋਲੀ ਉਸੇ ਭਾਸ਼ਾ ... Read Full Story
|
ਫਰਾਂਸ ’ਚ ਦੋ ਪੰਜਾਬੀ ਨੌਜਵਾਨਾਂ ਦਾ ਕਤਲ
ਪੈਰਿਸ, 30 ਮਈ (ਦੋਆਬਾ)-ਬੀਤੇ ਚੌਵੀ ਘੰਟਿਆਂ ਦੌਰਾਨ ਪੈਰਿਸ ਲਾਗਲੇ ਟਾਊਨ ‘ਓਨਲੀ ਸੂਬਅਸ’ ਵਿਚ ਛੇ ਨੌਜਵਾਨਾਂ ਦੀ ਆਪਣੇ ਹੀ ਰਿਹਾਇਸ਼ੀ ਕਮਰੇ ਵਿਚ ਹੋਈ ਆਪਸੀ ਝੜਪ ਦੌਰਾਨ ਦੋ ਨੌਜਵਾਨਾਂ ਦਾ ਕਤਲ ਹੋ ਗਿਆ ਹੈ, ਜਦ ਕਿ ਬਾਕੀ ਦੇ ਚਾਰ ਨੌਜਵਾਨ ਹਸਪਤਾਲ ਵਿਚ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਕਤਲ ਹੋਏ ਨੌਜਵਾਨਾਂ ਵਿਚ ਮਨਦੀਪ ਸਿੰਘ ਅਤੇ ਜਸਪਾਲ ਸਿੰਘ ਵਿਰਕ ਆਪਸ ਵਿਚ ਰਿਸ਼ਤੇਦਾਰ ਦੱਸੇ ਜਾਂਦੇ ਹਨ, ਅਜੇ ਤੱਕ ਝਗੜੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ। ਝਗੜੇ ਵਾਲੀ ਥਾਂ ਤੋਂ ਪੁਲਿਸ ਨੇ ਬੀਅਰ, ਸ਼ਰਾਬ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਮ੍ਰਿਤਕਾਂ ’ਚ ਇਕ ਜਸਪਾਲ ਸਿੰਘ ਪੰਜਾਬ ’ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਤਕੀਪੁਰ ਨਾਲ ਸਬੰਧਿਤ ਹੈ ਜਦਕਿ ਦੂਸਰਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਨਾਲ ਸਬੰਧਿਤ ... Read Full Story
|
ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਐਡੀਲੇਡ, 26 ਮਈ (ਰਿਸ਼ੀ ਗੁਲਾਟੀ)- ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਤਿਹਾਸ ‘ਚ ਪਹਿਲੀ ਵਾਰ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਵੱਲੋਂ ਮਾਂ ਬੋਲੀ ਪੰਜਾਬੀ ਦੇ ਸੰਬੰਧ ‘ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤੇ ਕਿਸੇ ਨਾ ਕਿਸੇ ਰੂਪ ‘ਚ ਮਾਂ ਬੋਲੀ ਦੀ ਸੇਵਾ ਕਰ ਰਹੇ ਆਸਟ੍ਰੇਲੀਆ ਦੇ ਵਸਨੀਕ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ‘ਚ ਸਭ ਨੂੰ ਜੀ ਆਇਆਂ ਕਹਿੰਦਿਆਂ ਲੇਖਕਾਂ ਤੇ ਕਵੀਆਂ ਨੂੰ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਨੂੰ ਆਪਣੀਆਂ ਰਚਨਾਵਾਂ ਭੇਜਣ ਦਾ ਖੁੱਲਾ ਸੱਦਾ ਦਿੱਤਾ । ਆਸਟ੍ਰੇਲੀਆ ‘ਚ ਇਹ ਪਹਿਲਾ ਮੌਕਾ ਸੀ ਜਦ ਕਿ ਪੰਜਾਬੀ ਮੀਡੀਆ ਨਾਲ ਜੁੜੀਆਂ ਹਸਤੀਆਂ, ਲੇਖਕ ‘ਤੇ ਪੰਜਾਬੀ ਕਲਾਕਾਰ ... Read Full Story
|
ਦੁਬਈ ’ਚ ਹਰ ਤੀਜੇ ਦਿਨ ਇਕ ਭਾਰਤੀ ਕਰਦੈ ਖ਼ੁਦਕੁਸ਼ੀ
ਦੁਬਈ, 19 ਮਈ (ਦੋਆਬਾ)-ਦੁਬਈ ’ਚ ਤਾਜ਼ੇ ਅੰਕੜਿਆਂ ’ਚ ਇਹ ਦਰਸਾਇਆ ਗਿਆ ਹੈ ਕਿ ਸਾਲ ’ਚ ਹਰ ਤੀਜੇ ਦਿਨ ਇਕ ਭਾਰਤੀ ਵਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ। ਭਾਰਤੀ ਸਫਾਰਤਖਾਨੇ ਨੇ ਪ੍ਰਗਟਾਵਾ ਕੀਤਾ ਹੈ ਕਿ ਪਿਛਲੇ ਸਾਲ 110 ਤੋਂ ਜ਼ਿਆਦਾ ਭਾਰਤੀਆਂ ਨੇ ਦੁਬਈ ਤੇ ਉਤਰੀ ਅਮੀਰਾਤ ’ਚ ਖੁਦਕੁਸ਼ੀ ਕਰ ਲਈ ਤੇ ਇਸ ਸਾਲ ਹੁਣ ਤੱਕ 27 ਹੋਰਾਂ ਨੇ ਖੁਦਕੁਸ਼ੀ ਕੀਤੀ ਹੈ। ਕੌਂਸਲ ਜਨਰਲ ਸੰਜੇ ਵਰਮਾ ਨੇ ਕਿਹਾ ਕਿ ਪਿਛਲੇ ਸਾਲ ਖੁਦਕੁਸ਼ੀ ਕਰਨ ਵਾਲੇ ਭਾਰਤੀਆਂ ਦੀ ਗਿਣਤੀ 110 ਸੀ ਜਦੋਂ ਕਿ ਇਸ ਸਾਲ 27 ਅਜਿਹੀਆਂ ਮੌਤਾਂ ਹੋ ਚੁੱਕੀਆਂ ਹਨ। 2008 ’ਚ ਸਫਾਰਤਖਾਨੇ ’ਚ ਦਰਜ ਕੀਤੀਆਂ 1420 ਮੌਤਾਂ ’ਚੋਂ 147 ਖੁਦਕੁਸ਼ੀਆਂ ਸਨ। 2009 ’ਚ 1285 ਮੌਤਾਂ ’ਚੋਂ 113 ਖੁਦਕੁਸ਼ੀ ਦੇ ਕੇਸ ਸਨ। 2010 ’ਚ 1,114 ’ਚੋਂ 110 ਖੁਦਕੁਸ਼ੀ ਦੇ ਕੇਸ ਸਨ। 2011 ’ਚ ਅਪ੍ਰੈਲ 30 ਤੱਕ 335 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ’ਚੋਂ 27 ... Read Full Story
|
ਕੈਨੇਡਾ ਰਹਿੰਦੀ ਸਕੀ ਭੈਣ ਦੀ ਹੱਤਿਆ ਦੇ ਮਾਮਲੇ ’ਚ ਖੋਸਾ ਨੂੰ ਜ਼ਮਾਨਤ
ਵੈਨਕੂਵਰ, 19 ਮਈ (ਦੋਆਬਾ)-21 ਜੁਲਾਈ 2010 ਨੂੰ ਐਬਟਸਫੋਰਡ ਵਿਚ ਆਸਟਿਨ ਐਵੇਨਿਊ ’ਤੇ ਪੈਂਦੇ ਘਰ ਵਿਚ ਭੇਦਭਰੀ ਹਾਲਤ ਵਿਚ ਮ੍ਰਿਤਕ ਪਾਈ ਗਈ ਅਮਰਜੀਤ ਕੌਰ ਖੋਸਾ ਦੀ ‘ਹੱਤਿਆ’ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਕੇ ਭਰਾ ਹਰਮੋਹਿੰਦਰ ਸਿੰਘ ਖੋਸਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨਿਊਵੈਸਟ ਮਨਿਸਟਰ ਵਿਚ ਲਗਾਤਾਰ ਕਈ ਦਿਨ ਚੱਲੀ ਕਾਰਵਾਈ ਮਗਰੋਂ, ਮਾਨਯੋਗ ਜੱਜ ਨੇ ਸਖਤ ਸ਼ਰਤਾਂ ਅਧੀਨ 41 ਸਾਲਾ ਪੰਜਾਬੀ ਨੂੰ ਜ਼ਮਾਨਤ ਦੇ ਦਿੱਤੀ। ਪੰਜਾਬ ਦੇ ਫਰੀਦਕੋਟ ਇਲਾਕੇ ਵਿਚ ਮੁੱਦਕੀ ਕੋਲ ਪੈਂਦੇ ਪਿੰਡ ਕੋਟਕਰੋੜ ਦੀ ਜੰਮਪਲ 34 ਸਾਲਾ ਅਮਰਜੀਤ ਕੌਰ ਖੋਸਾ ਦੀ ਹੱਤਿਆ ਦੇ ਦੋਸ਼ ਵਿਚ ’ਦੂਜਾ ਦਰਜਾ’ ਕਤਲ ਮਾਮਲੇ ਵਿਚ ਹਰਮੋਹਿੰਦਰ ਸਿੰਘ ਨੂੰ ਮਾਰਚ 2011 ਨੂੰ ਕਤਲ ਤੋਂ ਲਗਭਗ ਅੱਠ ਮਹੀਨੇ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ। ਕਤਲ ਕੇਸ ਦੇ ਉਕਤ ... Read Full Story
|
ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਨਿਊਯਾਰਕ, 19 ਮਈ (ਦੋਆਬਾ)-24 ਸਾਲਾ ਨੌਜਵਾਨ ਗੁਰਜੀਤ ਸਿੰਘ ਉਰਫ਼ ਗੋਲਡੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਨਾਲ ਕਾਰਟੇਰਟ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ। ਗੁਰਜੀਤ ਸਿੰਘ ਪੰਜਾਬ ਤੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਖ਼ਿਆਲੀ ਚਹਿਲਵਾਲੀ ਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਸੂਤਰਾਂ ਅਨੁਸਾਰ ਨਿਊਜਰਸੀ ਦੇ ਕਾਲੋਨੀਆਂ ਟਾਊਨ ਵਿਚ ਰੂਟ 27 ’ਤੇ ਉਸ ਦੀ ਕਾਰ ਕਾਬੂ ਤੋਂ ਬਾਹਰ ਹੋ ਗਈ ਅਤੇ ਦਰੱਖਤ ਨਾਲ ਟਕਰਾਅ ਗਈ। ਇਹ ਟੱਕਰ ਗੁਰਜੀਤ ਲਈ ਜਾਨਲੇਵਾ ਸਾਬਿਤ ਹੋਈ। ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾ ਰਿਹਾ ... Read Full Story
|
ਟਿੱਮ ਉਪਲ ਕੈਨੇਡਾ ਦੇ ਪਹਿਲੇ ਸਾਬਤ ਸੂਰਤ ਸਿੱਖ ਵਜ਼ੀਰ
ਚੰਡੀਗੜ੍ਹ, 19 ਮਈ (ਦੋਆਬਾ)-ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਜੇਤੂ ਰਹੇ 8 ਭਾਰਤੀ-ਕੈਨੇਡੀਅਨਾਂ ਵਿਚੋਂ ਟਿੱਮ ਉ¤ਪਲ ਤੇ ਬੱਲ ਗੋਸਲ ਨੂੰ ਕੈਨੇਡੀਅਨ ਮੰਤਰੀ ਮੰਡਲ ’ਚ ਸ਼ਾਮਲ ਕਰ ਲਿਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਅੱਜ ਓਟਾਵਾ ਵਿਚ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ। ਟਿਮ ਉ¤ਪਲ ਨੂੰ ਜਮਹੂਰੀ ਸੁਧਾਰਾਂ ਬਾਰੇ ਰਾਜ ਮੰਤਰੀ ਅਤੇ ਬੱਲ ਗੋਸਲ ਨੂੰ ਖੇਡ ਮੰਤਰਾਲੇ ਵਿਚ ਰਾਜ ਮੰਤਰੀ ਬਣਾਇਆ ਗਿਆ ਹੈ। ਟਿਮ ਉ¤ਪਲ ਭਾਰਤ ਤੋਂ ਬਾਹਰ ਕਿਸੇ ਦੇਸ਼ ’ਚ ਸਿੱਖੀ ਸਰੂਪ ਵਾਲੇ ਪਹਿਲੇ ਕੇਂਦਰੀ ਮੰਤਰੀ ਹੋਣਗੇ।
ਕੈਨੇਡਾ ਵਿਚ ਭਾਰਤੀ ਮੂਲ ਦਾ ਪਹਿਲਾ ਕੇਂਦਰੀ ਮੰਤਰੀ ਹਰਬ ਧਾਲੀਵਾਲ ਸੀ। ਉਸ ਨੂੰ ਪ੍ਰਧਾਨ ਮੰਤਰੀ ਜੀਨ ਕ੍ਰੀਚੀਅਨ ਦੀ ਲਿਬਰਲ ਸਰਕਾਰ ਵਿਚ ਮੰਤਰੀ ਬਣਾਇਆ ਗਿਆ ਸੀ। ਫਿਰ ਪ੍ਰਧਾਨ ਮੰਤਰੀ ਪਾਲ ਮਾਰਟਿਨ ਦੀ ਅਗਵਾਈ ਵਾਲੀ ... Read Full Story
|
ਤਨਮਨਜੀਤ ਸਿੰਘ ਢੇਸੀ ਨੇ ਗ੍ਰੇਵਸ਼ੈਮ ਇੰਗਲੈਂਡ ਦੇ ਮੇਅਰ ਵਜੋਂ ਸਹੁੰ ਚੁੱਕੀ
ਜਲੰਧਰ, 19 ਮਈ (ਦੋਆਬਾ)-ਸੱਭ ਤੋਂ ਘੱਟ ਉਮਰ ਦੇ ਸਾਬਤ ਸੂਰਤ ਸਿੱਖ ਨੌਜਵਾਨ ਸ਼ ਤਨਮਨਜੀਤ ਸਿੰਘ ਢੇਸੀ ਨੇ ਇਕ ਪਭਾਵਸ਼ਾਲੀ ਸਮਾਗਮ ਵਿਚ ਗ੍ਰੇਵਸ਼ੈਮ ਕੌਂਸਲ ਇੰਗਲੈਂਡ ਦੇ ਮੇਅਰ ਵਜੋਂ ਸਹੁੰ ਚੁੱਕ ਲਈ ਹੈ। ਇਸ ਸਮਾਗਮ ਵਿਚ ਪੰਜ ਸਿੰਘ ਸਾਹਿਬਾਨ ਸ਼ਾਮਿਲ ਹੋਏ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਕੌਂਸਲ ਦੀਆਂ ਚੋਣਾਂ ਦੌਰਾਨ ਲੇਬਰ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਸੀ ਤਨਮਨਜੀਤ ਸਿੰਘ ਢੇਸੀ ਦਾ ਨਾਂਅ ਲੇਬਰ ਪਾਰਟੀ ਗਰੁੱਪ ਦੇ ਲੀਡਰ ਜੌਹਨ ਬਰਡਨ ਨੇ ਨਾਂ ਪੇਸ਼ ਕੀਤਾ, ਜਿਸ ਦੀ ਪ੍ਰੋੜਤਾ ਇਸੇ ਪਾਰਟੀ ਦੇ ਡਿਪਟੀ ਲੀਡਰ ਲੀ ਕਰੌਸਟਨ ਨੇ ਕੀਤੀ। ਟੋਰੀ ਪਾਰਟੀ ਦੇ19 ਕੌਂਸਲਰ ਹੋਣ ਦੇ ਬਾਵਜੂਦ ਵੀ ਵਿਰੋਧੀ ਪਾਰਟੀ ਵਲੋਂ ਇਸ ਅਹੁਦੇ ਲਈ ਕੋਈ ਵੀ ਨਾਂਅ ਪੇਸ਼ ਨਹੀਂ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਤਨਮਨਜੀਤ ਸਿੰਘ ਢੇਸੀ ਨਿਰਵਿਰੋਧ ਮੇਅਰ ਚੁਣੇ ਗਏ। ਜਿਉਂ ਹੀ ... Read Full Story
|
ਸ਼ਾਰਜਾਹ ’ਚ ਪੰਜਾਬੀ ਡਰਾਈਵਰ ਨੂੰ ਮਿਲਿਆ ਸਨਮਾਨ
ਦੁਬਈ, 12 ਮਈ (ਦੋਆਬਾ)-ਵਿਦੇਸ਼ਾਂ ਵਿਚ ਵੀ ਆਪਣੀ ਮਿਹਨਤ ਮੁਸ਼ੱਕਤ ਕਰਕੇ ਪੰਜਾਬੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਉਥੇ ਪੰਜਾਬੀ ਕਿਸੇ ਵੀ ਕਲਾ ਦੇ ਮੁਹਤਾਜ ਨਹੀਂ ਹਨ। ਇਸੇ ਹੀ ਤਰ੍ਹਾਂ ਸ਼ਾਰਜ਼ਾਹ ਵਿਚ ਚਲਦੀਆਂ ਲੋਕਲ ਬੱਸਾਂ ਵਿਚ ਬਹੁਤ ਪੰਜਾਬੀ ਡਰਾਈਵਰ ਕੰਮ ਕਰਦੇ ਹਨ। 2 ਸਾਲ 6 ਮਹੀਨੇ ਦੇ ਕੰਮਕਾਜ ਦੌਰਾਨ ਸ: ਬਲਜੀਤ ਸਿੰਘ ਸੂਚ ਪੁੱਤਰ ਕਰਮ ਸਿੰਘ ਸੂਚ ਪਿੰਡ ਢਵਾਲੀ ਜ਼ਿਲ੍ਹਾ ਬਠਿੰਡਾ ਨੂੰ ਸ਼ਾਰਜਾਹ ਵਿਚ ਵਧੀਆ ਡਰਾਈਵਰ ਦਾ ਪੁਰਸਕਾਰ ਮਿਲਿਆ ਜਿਸ ’ਤੇ ਮੋਸਲਾਤ ਇਕ ਸਰਕਾਰੀ ਅਦਾਰੇ ਦੇ ਡਾਇਰੈਕਟਰ ਅਬਦੁੱਲਾ ਐਲ਼ ਜਾਹਰੀ ਨੇ ਇਹ ਪੁਰਸਕਾਰ ਦਿੱਤਾ, ਜਿਸ ਵਿਚ ਇਕ ਸਰਟੀਫਿਕੇਟ ਅਤੇ 1000 ਦਿਰਾਮ ਦਾ ਚੈ¤ਕ ਬਲਜੀਤ ਸਿੰਘ ਨੂੰ ਦਿੱਤਾ। ਇਸ ਦੌਰਾਨ ਇੰਜੀਨੀਅਰ ਫਾਹਦ ਐਲ ਅਵਾਦੀ ਡਾਇਰੈਕਟਰ ਕੇ.ਜੀ. ਐਲ਼ ਕੰਪਨੀ ਮੌਜੂਦ ਸਨ। ਇਸ ਤੋਂ ਪਹਿਲਾਂ ਵੀ ... Read Full Story
|
ਮਨੀਲਾ ’ਚ ਫਿਰੌਤੀ ਲੈਣ ਤੋਂ ਬਾਅਦ ਪੰਜਾਬਣ ਮੁਟਿਆਰ ਰਿਹਾਅ
ਜਲੰਧਰ, 10 ਮਈ (ਦੋਆਬਾ)- ਮਨੀਲਾ ’ਚ ਅਗਵਾ ਕੀਤੀ ਪੰਜਾਬਣ ਨੂੰ ਅਗਵਾਕਾਰਾਂ ਨੇ 21 ਲੱਖ ਰੁਪਏ ਦੀ ਫਿਰੌਤੀ ਲੈਣ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ਇਹ ਪੰਜਾਬਣ ਮੁਟਿਆਰ ਨੇੜਲੇ ਪਿੰਡ ਸਿੱਧਵਾਂ ਦੋਨਾ ਦੀ ਰਹਿਣ ਵਾਲੀ ਹੈ। ਉਸ ਨੂੰ ਅਗਵਾਕਾਰਾਂ ਨੇ ਮਨੀਲਾ ਦੇ ਨੇੜਲੇ ਸ਼ਹਿਰ ਮੀਕਵਾਈਨ ਤੋਂ ਬੀਤੇ ਦਿਨੀਂ ਅਗਵਾ ਕੀਤਾ ਸੀ ਅਤੇ ਛੱਡਣ ਬਦਲੇ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਆਖਰ 21 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਇਸ ਦੇ ਪਤੀ ਤੇ ਦਿਓਰ ਨੂੰ ਵੀ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ। ਦੋਵਾਂ ਭਰਾਵਾਂ ਨੂੰ ਛੱਡਣ ਬਦਲੇ ਅਗਵਾਕਾਰਾਂ ਨੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਨ੍ਹਾਂ ਦੋ ਭਰਾਵਾਂ ਨੂੰ ਅਗਵਾ ਕਰਨ ਦੇ ਕੁਝ ਦਿਨ ਬਾਅਦ ਹੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ 7 ਅਗਵਾਕਾਰਾਂ ਵਿੱਚੋਂ 6 ਅਗਵਾਕਾਰ ... Read Full Story
|
ਭਾਰਤੀ ਮੂਲ ਦਾ ਨੌਜਵਾਨ ਬਣਿਆ ਸਭ ਤੋਂ ਛੋਟੀ ਉਮਰ ਦਾ ਸੀ.ਏ.
ਜੋਹਨਸਬਰਗ, 10 ਮਈ (ਦੋਆਬਾ)- 18 ਸਾਲਾ ਭਾਰਤੀ ਮੂਲ ਦਾ ਸ਼ਾਹ ਬੂਥਾ ਦੱਖਣੀ ਅਫਰੀਕਾ ਦਾ ਸਭ ਤੋਂ ਛੋਟੀ ਉਮਰ ਦਾ ਚਾਰਟਰਡ ਅਕਾਊਂਟੈਂਟ (ਸੀ.ਏ.) ਬਣ ਗਿਆ ਹੈ। ਸ਼ਾਹ ਨੇ ਬੀਤੇ ਦਿਨ ਉਤਰ-ਪੱਛਮੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ। ਉਸ ਨੂੰ ਬੀ.ਕਾਮ. (ਸੀ.ਏ.) ਦੀ ਡਿਗਰੀ ਮਿਲੀ। ਇਸ ਨੌਜਵਾਨ ਨੇ 8ਵੀਂ, 9ਵੀਂ ਤੇ 10ਵੀਂ ਇਕ ਹੀ ਸਾਲ ਵਿੱਚ ਕੀਤੀ ਤੇ 11ਵੀਂ ਤੇ 12ਵੀਂ ਵੀ ਇਕ ਸਾਲ ਵਿੱਚ ਪਾਸ ਕੀਤੀ। ਉਸ ਦੇ ਪਿਤਾ ਅਕਬਰ ਬੂਥਾ ਤੇ ਮਾਂ ਸ਼ੀਰੀਨ ਪ੍ਰੋਫੈਸਰ ਹਨ। ਸ਼ਾਹ ਦੀਆਂ ਦੋ ਭੈਣਾਂ 22 ਸਾਲਾ ਫਰਜ਼ੀਨ ਤੇ 24 ਸਾਲਾ ਸਾਫੀਆ ਵੀ ਸੀ.ਏ. ਕਰ ਰਹੀਆਂ ... Read Full Story
|
ਪਰਵਾਸੀ ਪੰਜਾਬੀਆਂ ਨੂੰ ਗ਼ਦਰ ਵਾਲਾ ਇਤਿਹਾਸ ਦੁਹਰਾਉਣ ਦਾ ਸੱਦਾ
ਸੈਕਰਾਮੈਂਟੋ (ਕੈਲੇਫੋਰਨੀਆ), 6 ਮਈ (ਏਜੰਸੀਆਂ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਭਗਵੰਤ ਮਾਨ ਨੇ ਪਰਵਾਸੀ ਪੰਜਾਬੀਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਉਹ ਜਿਸ ਪੰਜਾਬ ਨੂੰ ਛੱਡ ਕੇ ਆਏ ਸਨ, ਉਸ ਨੂੰ ਭ੍ਰਿਸ਼ਟ ਸਿਆਸਤਦਾਨਾਂ ਤੇ ਅਫਸਰਾਂ ਨੇ ਤਬਾਹ ਕਰ ਦਿੱਤਾ ਹੈ। ਸੂਬੇ ਦਾ ਬੱਚਾ-ਬੱਚਾ ਕਰਜ਼ੇ ਦੀ ਮਾਰ ਹੇਠ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ 100 ਸਾਲ ਪੁਰਾਣਾ ਇਤਿਹਾਸ ਦੁਹਰਾਉਣ ਤੇ ਪੰਜਾਬ ਨੂੰ ਲੀਹ ‘ਤੇ ਪਾਉਣ ਲਈ ਗ਼ਦਰ ਪਾਰਟੀ ਵਰਗਾ ਗ਼ਦਰ ਕਰਨ ਦੀ ਤਿਆਰੀ ਕਰਨ।
ਸ੍ਰੀ ਭਗਵੰਤ ਮਾਨ ਨੇ ਆਪਣੀ ਅਮਰੀਕੀ ਫੇਰੀ ਸ਼ੁਰੂ ਕਰਦਿਆਂ ਸੈਕਰਾਮੈਂਟੋ ਅਤੇ ਫਰੀਮੌਂਟ ਸ਼ਹਿਰ ਵਿਚ ਪਰਵਾਸੀ ਪੰਜਾਬੀਆਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕੀਤਾ। ਸੈਕਰਾਮੈਂਟੋ ਵਾਲੀ ਮੀਟਿੰਗ ਦਾ ਪ੍ਰਬੰਧ ਸੈਂਟਰ ਆਫ ਇੰਡੋ-ਯੂ.ਐਸ. ਡਾਇਲਾਗ ਦੇ ਪ੍ਰਧਾਨ ... Read Full Story
|
ਭਾਰਤੀ ਵਿਦਿਆਰਥੀਆਂ ’ਤੇ ਹਮਲਾ ਕਰਨ ਵਾਲੇ ਨੂੰ ਮਾਮੂਲੀ ਸਜ਼ਾ
ਮੈਲਬੋਰਨ, 4 ਮਈ (ਦੋਆਬਾ)- 19 ਸਾਲਾਂ ਦੇ ਗੋਰੇ ਨੌਜਵਾਨ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਜੋ ਸਾਲ 2009 ‘ਚ ਭਾਰਤੀ ਵਿਦਿਆਰਥੀਆਂ ਨੂੰ ਚੁਣ-ਚੁਣ ਕੇ ਲੁਟਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਰਿਕੀ ਪੈਟਰਸ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ ਉਨ੍ਹਾਂ ਦਾ ਸੱਤ ਆਦਮੀਆਂ ਦਾ ਗਿਰੋਹ ਸੀ, ਨੇ ਮੰਨਿਆ ਕਿ ਉਹ ਮੈਲਬੋਰਨ ਦੇ ਪੱਛਮੀ ਏਰੀਏ ‘ਚ ਸਟੇਸ਼ਨ, ਸੁੰਨਸਾਨ ਥਾਵਾਂ, ਬੱਸ ਸਟਾਪ ਆਦਿ ’ਤੇ ਵੇਖ ਕੇ ਭਾਰਤੀ ਵਿਦਿਆਰਥੀਆਂ ਨੂੰ ਲੁੱਟਦੇ, ਮਾਰਦੇ ਸਨ। ਉਸ ਉੱਪਰ ਜੱਜ ਨੇ ਦੋ ਲੁੱਟਣ, ਮਾਰਨ, ਕੁੱਟਣ ਆਦਿ ਦੇ ਕਈ ਦੋਸ਼ ਲਗਾਏ ਸਨ ਤੇ ਉਸਨੇ ਕੰਟਰੀ ਕੋਰਟ ‘ਚ ਮੰਨਿਆ ਕਿ ਇਹ ਉਸਨੇ ਕੀਤੇ ਸਨ। ਜੱਜ ਨੇ ਕਿਹਾ ਕਿ ਇਹ ਨਸਲੀ ਹਮਲੇ ਨਹੀਂ ਸਨ ਇਹ ਤਾਂ ਨਸ਼ੇ ਦੀ ਪੂਰਤੀ ਲਈ ਕਰਦੇ ਸਨ। ਜੱਜ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਲੁੱਟਣਾ ਇਨ੍ਹਾਂ ਲਈ ਸੌਖਾ ਸੀ ਕਿਉਂਕਿ ਉਹ ... Read Full Story
|
ਸਿੱਖ ਸ਼ਰਧਾਲੂਆਂ ਵੱਲੋਂ ਕੁਈਨਜ਼ ਗੁਰਦੁਆਰੇ ਦੇ ਬਾਹਰ ਧਰਨਾ
ਨਿਊਯਾਰਕ, 3 ਮਈ (ਦੋਆਬਾ)- ਸ਼ਰਧਾਲੂਆਂ ਦੇ ਇਕ ਜਥੇ ਨੇ ਨਿਊਯਾਰਕ ਦੇ ਕੁਈਨਜ਼ ਖੇਤਰ ’ਚ ਇਕ ਗੁਰਦੁਆਰੇ ਦੇ ਬਾਹਰ ਅਰਦਾਸ ਕੀਤੀ। ਉਹ ਗੁਰਦੁਆਰੇ ਅੰਦਰ ਪਿਛਲੇ ਹਫ਼ਤੇ ਹੋਏ ਹਿੰਸਕ ਹਮਲੇ ਦੇ ਵਿਰੁੱਧ ਰੋਸ ਪ੍ਰਗਟਾ ਰਹੇ ਸਨ, ਜਦੋਂ 7 ਵਿਅਕਤੀ ਮਾਰੇ ਗਏ ਸਨ। ਨਿਊਯਾਰਕ ਪੋਸਟ ਅਨੁਸਾਰ ਕੋਈ 60 ਕੁ ਸਿੱਖ ਦੱਖਣੀ ਰਿਚਮੰਡ ਹਿੱਲ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਬਾਹਰ ਬੈਠ ਗਏ ਸਨ, ਉਹ ‘‘ਵਾਹਿਗੁਰੂ ਸਾਡੀ ਮਦਦ ਕਰ, ਅਸੀਂ ਸ਼ਾਂਤੀ ਚਾਹੁੰਦੇ ਹਾਂ’’ ਕਹਿ ਰਹੇ ਸਨ।
ਦਸੰਬਰ ’ਚ ਸੈਂਟਰ ਦੇ ਪ੍ਰਧਾਨ ਚੁਣੇ ਗਏ ਗੁਰਮੇਜ ਸਿੰਘ ਨੇ ਕਿਹਾ ਕਿ ਉਹਦੇ ਹਮਾਇਤੀਆਂ ਉੱਤੇ ਪਿਛਲੇ ਹਫ਼ਤੇ ਉਦੋਂ ਤਲਵਾਰਾਂ ਤੇ ਕ੍ਰਿਕਟ ਦੇ ਬੱਲਿਆਂ ਨਾਲ ਹਮਲਾ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੇ ਗੁਰਦੁਆਰੇ ਅੰਦਰ ਜਾ ਕੇ ਅਰਦਾਸ ਕਰਨ ਦਾ ਯਤਨ ਕੀਤਾ ਸੀ।
ਗੁਰਮੇਜ ਸਿੰਘ ਨੇ ਕਿਹਾ ਕਿ ਜੇਕਰ ... Read Full Story
|