ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ
ਧਾਰੀਵਾਲ, 22 ਫਰਵਰੀ (ਸਵਰਨ ਸਿੰਘ/ਗੁਲਾਬ ਸਿੰਘ)-ਸਥਾਨਿਕ ਸ਼ਹਿਰ ਦੀ ਗਲੀ ਜਸਵੰਤ ਰਾਏ ਦੇ ਇੱਕ ਘਰ ’ਚ ਚੋਰੀ ਹੋਣ ਦਾ ਸਮਾਚਾਰ ਹੈ।।ਘਰ ਦੀ ਮਾਲਕਣ ਵੀਨਾ ਭੰਡਾਰੀ ਦੀ ਭੈਣ ਕਾਂਤਾ ਦੇਵੀ ਨੇ ਦ¤ਸਿਆ ਕਿ ਉਸ ਦੀ ਭੈਣ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਦਾਖਲ ਹੈ ਅਤੇ ਬਾਕੀ ਪਰਿਵਾਰ ਵੀ ਉ¤ਥੇ ਹੀ ਗਿਆ ਹੋਇਆ ਸੀ ਕਿ ਰਾਤ ਨੂੰ ਚੋਰਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਰਸੋਈ ਵਿੱਚ ਪਏ ਦੋ ਗੈਸ ਸਿਲੰਡਰ ਚੋਰੀ ਕਰਨ ਤੋਂ ਇਲਾਵਾ ਕਮਰਿਆਂ ਦੇ ਤਾਲੇ ਤੋੜ ਕੇ ਅਲਮਾਰੀਆਂ ਨੂੰ ਫਰੋਲ ਕੇ ਇ¤ਕ ਸੋਨੇ ਦੀ ਮੁੰਦਰੀ ਤੇ ਕੁਝ ਨਕਦੀ ਚੋਰੀ ਕਰ ਲਏ ਹਨ।। ਚੋਰੀ ਸਬੰਧੀ ਥਾਣਾ ਧਾਰੀਵਾਲ ਵਿਚ ਸੂਚਨਾ ਦੇ ਦਿ¤ਤੀ ਗਈ ... Read Full Story
|
ਸਕੂਲ ’ਚੋਂ 40 ਕੰਪਿਊਟਰ ਤੇ 24 ਐ¤ਲ. ਈ. ਡੀ. ਲੁ¤ਟੀਆਂ
ਬਟਾਲਾ, 11 ਫਰਵਰੀ (ਬੇਰੀ/ ਸ਼ੈਡੀ/ਖੋਖਰ)-ਬੀਤੀ ਅ¤ਧੀ ਰਾਤ ਨੂੰ ਲੁਟੇਰਾ ਗਿਰੋਹ ਵਲੋਂ ਪਿੰਡ ਧੁ¤ਪਸੜੀ ਵਿਖੇ ਸਥਿਤ ਸਰਕਾਰੀ ਸਕੂਲ ਵਿਚੋਂ ਪਿਸਤੌਲ ਤੇ ਦਾਤਰ ਦੀ ਨੋਕ ‘ਤੇ ਚੌਕੀਦਾਰ ਤੇ ਉਸ ਦੇ ਭਰਾ ਦੇ ਹ¤ਥਾਂ-ਪੈਰਾਂ ਸਮੇਤ ਮੂੰਹ ‘ਤੇ ਅ¤ਖਾਂ ਉ¤ਪਰ ਪ¤ਟੀਆਂ ਬੰਨ੍ਹ ਕੇ 40 ਕੰਪਿਊਟਰਾਂ ਤੋਂ ਇਲਾਵਾ 24 ਐ¤ਲ. ਈ. ਡੀ ਵੀ ਲੁ¤ਟਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁ¤ਪਸੜੀ ਦੇ ਚੌਕੀਦਾਰ ਕੁਲਜੀਤ ਸਿੰਘ ਪੁ¤ਤਰ ਬਲਦੇਵ ਸਿੰਘ ਵਾਸੀ ਕਾਹਨੂੰਵਾਨ ਰੋਡ ਬਟਾਲਾ ਨੇ ਦ¤ਸਿਆ ਕਿ ਉਸ ਦੀ ਤਬੀਅਤ ਠੀਕ ਨਾ ਹੋਣ ਕਰਕੇ ਪਿਛਲੇ ਕੁਝ ਰੋਜ਼ ਤੋਂ ਸਕੂਲ ਵਿਚ ਰਾਤ ਸਮੇਂ ਆਪਣੇ ਭਰਾ ਮਲਕੀਅਤ ਸਿੰਘ ਨੂੰ ਉਸ ਨੇ ਬੁਲਾਇਆ ਹੋਇਆ ਸੀ। ਉਸਨੇ ਦ¤ਸਿਆ ਕਿ ਬੀਤੀ ਅ¤ਧੀ ਰਾਤ ਨੂੰ ਕਰੀਬ 12.30 ਵਜੇ ਸਕੂਲ ਦੀ ਢ¤ਠੀ ਕੰਧ ਵਲੋਂ ਲੁਟੇਰਾ ਗਿਰੋਹ ਦੇ 3 ਮੈਂਬਰ ... Read Full Story
|
ਐਫ.ਸੀ. ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ 'ਚ 'ਸੋਲੋ ਡਾਂਸ' ਪ੍ਰਤੀਯੋਗਤਾ
ਬਟਾਲਾ, 10 ਫਰਵਰੀ (ਕਮਲ ਕਾਹਲੋਂ)-ਐਫ.ਸੀ. ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਡਾਰੀ ਗੇਟ ਬਟਾਲਾ 'ਚ ਮੈਨੇਜਿੰਗ ਕਮੇਟੀ ਦੀ ਦੇਖ-ਰੇਖ 'ਚ ਇੰਟਰ ਕਲਾਸ ਡਾਂਸ ਪ੍ਰਤੀਯੋਗਤਾ ਕਾਰਵਾਈ। ਪ੍ਰਤੀਯੋਗਤਾ 'ਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀ ਭੂਸ਼ਣ ਵਰਮਾ ਮੁੱਖ ਮਹਿਮਾਨ ਸਨ। ਪ੍ਰਤੀਯੋਗਤਾ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਗੌਰਵ ਵਰਮਾ ਨੇ ਕੀਤੀ। ਮੰਚ ਦਾ ਸੰਚਾਲਨ ਮੈਡਮ ਰਜਨੀ, ਸੂਚੀ, ਪਲਵੀ ਤੇ ਸੁਨੀਤਾ ਨੇ ਕੀਤਾ। ਪ੍ਰੋਗਰਾਮ ਦਾ ਨਿਰਮਾਣ ਇੰਚਾਰਜ ਅਮਿਤਾ, ਦਵਿੰਦਰ, ਮਧੂ, ਨੀਤੂ ਤੇ ਹਰਪ੍ਰੀਤ ਦੇ ਵੱਲੋਂ ਕੀਤਾ ਗਿਆ। ਪ੍ਰਤੀਯੋਗਤਾ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ। ਪਹਿਲਾ ਗਰੁੱਪ ਦੂਸਰੀ ਤੋਂ ਚੌਥੀ ਕਲਾਸ ਤੱਕ, ਦੂਸਰਾ ਗਰੁੱਪ ਪੰਜਵੀਂ ਤੇ ਛੇਵੀਂ ਕਲਾਸ ਵਿਚ ਆਯੂਸ਼ੀ ਨੇ ਪਹਿਲਾ ਸਥਾਨ, ਵੰਸ਼ਿਕਾ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ... Read Full Story
|
ਕੋਰਸ ਦੀ ਸਮਾਪਤੀ ਮੌਕੇ ਸਮਾਰੋਹ
ਗੁਰਦਾਸਪੁਰ, 10 ਫਰਵਰੀ (ਹਰਮਨਪ੍ਰੀਤ ਸਿੰਘ)-ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਮਹਿਲਾ ਸ਼ਸ਼ਕਤੀਕਰਨ ਲਈ ਖੋਲ੍ਹੇ ਮੁਫ਼ਤ ਸਿਲਾਈ ਕਢਾਈ ਤੇ ਬਿਊਟੀਸ਼ਨ ਕੇਂਦਰਾਂ ਵਿਖੇ ਸਿਖਲਾਈ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਵੰਡਣ ਮੌਕੇ ਸਮਾਰੋਹ ਕਰਵਾਇਆ ਗਿਆ। ਯੂਥ ਕੋਆਰਡੀਨੇਟਰ ਸ. ਅਮਰਜੀਤ ਸਿੰਘ ਪੁਰੇਵਾਲ ਨੇ ਪਿੰਡ ਮਲਕਪੁਰ ਵਿਖੇ ਖੋਲ੍ਹੇ ਕੇਂਦਰ ਵਿਖੇ ਸਿਖਲਾਈ ਲੈਣ ਵਾਲੀਆਂ 30 ਸਿਖਿਆਰਥਣਾਂ ਨੂੰ ਕੋਰਸ ਮੁਕੰਮਲ ਹੋਣ 'ਤੇ ਸਰਟੀਫਿਕੇਟ ਵੰਡੇ। ਸੈਂਟਰ ਦੀ ਸੰਚਾਲਿਕਾ ਸੁਖਜਿੰਦਰ ਕੌਰ ਤੇ ਪਰਮਪ੍ਰੀਤ ਕੌਰ ਨੇ ਦੱਸਿਆ ਕਿ ਔਰਤਾਂ ਨੇ ਇਨਾਂ ਕੇਂਦਰਾਂ ਵਿਖੇ ਸਿਖਲਾਈ ਲੈਣ ਲਈ ਕਾਫੀ ਰੁਚੀ ਦਿਖਾਈ ਹੈ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ, ਰਮਨਦੀਪ ਕੌਰ, ਹਰਜੀਤ ਕੌਰ, ਰਜਨੀ, ਪ੍ਰੇਮ ਭਗਤ, ਅੰਚਨਾ, ਪ੍ਰਿਅੰਕਾ, ਰਜਵਿੰਦਰ ਕੌਰ, ਗੁਰਨਾਮ ਸਿੰਘ ਅਤੇ ... Read Full Story
|
ਸਰਕਾਰੀ ਦਾਅਵਿਆਂ ਦਾ ਮੂੰਹ ਚਿੜ੍ਹਾਉਂਦੇ ਹਨ ਥਾਂ-ਥਾਂ ਕੰਮ ਕਰਦੇ ਬਾਲ-ਮਜ਼ਦੂਰ
ਗੁਰਦਾਸਪੁਰ, 10 ਫਰਵਰੀ (ਹਰਮਨਪ੍ਰੀਤ ਸਿੰਘ)-ਆਰਥਿਕ ਤੰਗੀਆਂ ਨਾਲ ਜੂਝਦੇ ਮਾਸੂਮ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਜਾਲ 'ਚੋਂ ਕੱਢ ਕੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦਵਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਅਨੇਕਾਂ ਦਾਅਵਿਆਂ ਤੇ ਯਤਨਾਂ ਦੇ ਬਾਵਜੂਦ ਵੀ ਜਗ੍ਹਾ-ਜਗ੍ਹਾ ਸਨਅਤੀ ਤੇ ਵਪਾਰਿਕ ਅਦਾਰਿਆਂ ਅੰਦਰ ਅਨੇਕਾਂ ਬੱਚੇ ਮਿਹਨਤ ਮਜ਼ਦੂਰੀ ਕਰਦੇ ਦੇਖੇ ਜਾ ਸਕਦੇ ਹਨ। ਇਥੋਂ ਤੱਕ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ 'ਬਾਲ ਦਿਵਸ' ਮੌਕੇ ਕਰਵਾਏ ਜਾਂਦੇ ਜਾਗਰੂਕਤਾ ਸਮਾਰੋਹ ਵੀ ਨੰਨ੍ਹੇ ਮਜ਼ਦੂਰਾਂ ਨੂੰ ਰਾਹਤ ਦੇਣ ਦੀ ਬਜਾਏ ਖਾਨਾਪੂਰਤੀ ਤੱਕ ਹੀ ਸੀਮਤ ਹੁੰਦੇ ਦਿਖਾਈ ਦੇ ਰਹੇ ਹਨ ਤੇ ਅੱਜ ਵੀ ਥਾਂ-ਥਾਂ ਕੰਮ ਕਰਦੇ ਬਾਲ ਮਜ਼ਦੂਰ ਦੇਸ਼ ਦਾ ਸਰਵਪੱਖੀ ਵਿਕਾਸ ਹੋਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦਾ ਮੂੰਹ ਚਿੜਾ ਰਹੇ ਹਨ। ਜ਼ਿਕਰਯੋਗ ... Read Full Story
|
ਬੈਂਕ ਦੀਆਂ ਦੋ ਦਿਨਾਂ ਤੋਂ ਸੇਵਾਵਾਂ ਬੰਦ
ਪੁਰਾਣਾ ਸ਼ਾਲਾ, 10 ਫਰਵਰੀ (ਅਸ਼ੋਕ ਸ਼ਰਮਾ)-ਨਵਾਂ ਸ਼ਾਲਾ ਦੇ ਪੰਜਾਬ ਨੈਸ਼ਨਲ ਬੈਂਕ ਜ਼ਿਲ੍ਹਾ ਗੁਰਦਾਸਪੁਰ ਦੀਆਂ ਆਨ ਲਾਈਨ ਸੇਵਾਵਾਂ ਦੋ ਦਿਨਾਂ ਤੋਂ ਪ੍ਰਭਾਵਿਤ ਹੋਣ ਕਰਕੇ ਬੈਂਕ ਦੇ ਹਜ਼ਾਰਾਂ ਖਪਤਕਾਰ ਆਪਣੇ ਕੰਮਕਾਜ ਕਰਵਾਉਣ ਸਬੰਧੀ ਮੁਸ਼ਕਿਲਾਂ ਦੇ ਦੌਰ 'ਚੋਂ ਲੰਘ ਰਹੇ ਹਨ। ਪਰ ਬੈਂਕ ਦੇ ਉੱਚ ਅਧਿਕਾਰੀਆਂ ਦੇ ਧਿਆਨ ਨਾ ਹੋਣ ਕਰਕੇ ਜਨਤਾ ਦਾ ਇਨ੍ਹਾਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਹੁਤ ਸਾਰੇ ਖਪਤਕਾਰਾਂ ਨੇ ਦੱਸਿਆ ਕਿ ਬੈਂਕ ਪੰਜਾਬ ਨੈਸ਼ਨਲ ਨਵਾਂ ਸ਼ਾਲਾ ਦੇ ਆਨ ਲਾਈਨ ਸੇਵਾਵਾਂ ਦੋ ਦਿਨਾਂ ਤੋਂ ਰੱਦ ਹੋਈਆਂ ਪਈਆਂ ਹਨ ਤੇ ਲੋਕਾਂ ਆਪਣੇ ਅਨੇਕਾਂ ਕੰਮਕਾਜ ਕਰਵਾਉਣ ਲਈ ਮੁਸ਼ਕਿਲਾਂ ਆਉਣ ਦੇ ਨਾਲ ਕਾਰੋਬਾਰ ਕਰਨ ਵਾਲੇ ਵਿਅਕਤੀ ਵੀ ਲੋਕਾਂ ਦਾ ਸਮੇਂ ਸਿਰ ਭੁਗਤਾਨ ਨਹੀਂ ਕਰ ਸਕੇ ਤੇ ਲੋਕ ਆਪਣੇ ਨਿੱਜੀ ਬੈਂਕ ਡਰਾਫ਼ਟ ਵੀ ਹਾਸਲ ਨਹੀਂ ਕਰ ਸਕੇ। ਇੱਥੋਂ ... Read Full Story
|
12 ਸਰਕਾਰੀ ਵਿਭਾਗਾਂ ਵੱਲ ਬਿਜਲੀ ਦੇ ਬਿੱਲਾਂ ਦਾ 11.53 ਕਰੋੜ ਦਾ ਬਕਾਇਆ
ਗੁਰਦਾਸਪੁਰ, 10 ਫਰਵਰੀ (ਹਰਜੀਤ ਸਿੰਘ ਆਲਮ)-ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ 12 ਸਰਕਾਰੀ ਵਿਭਾਗ ਅਜਿਹੇ ਹਨ ਜਿਨ੍ਹਾਂ ਵੱਲ ਪਾਵਰ ਕਾਰਪੋਰੇਸ਼ਨ ਦੇ ਪਿਛਲੇ ਲੰਮੇ ਸਮੇਂ ਤੋਂ ਲੱਖਾਂ ਰੁਪਏ ਦੇ ਬਿਜਲੀ ਦੇ ਬਿੱਲ ਖੜ੍ਹੇ ਹਨ। ਇਸ ਸਬੰਧ 'ਚ ਕਾਰਪੋਰੇਸ਼ਨ ਦੇ ਸਬੰਧਿਤ ਉੱਚ ਅਧਿਕਾਰੀਆਂ ਵੱਲੋਂ ਬਿਜਲੀ ਦੇ ਬਿੱਲ ਅਦਾ ਨਾ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਪੱਤਰ ਲਿਖ ਕੇ ਬਿਜਲੀ ਦੇ ਬਿੱਲ ਤੁਰੰਤ ਜਮ੍ਹਾਂ ਕਰਾਉਣ ਸਬੰਧੀ ਕਿਹਾ ਜਾ ਰਿਹਾ ਹੈ। ਪਰ ਸਬੰਧਿਤ ਵਿਭਾਗਾਂ ਵੱਲੋਂ ਕਾਰਪੋਰੇਸ਼ਨ ਵੱਲੋਂ ਆ ਰਹੀਆਂ ਚਿੱਠੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਅਖੀਰ 'ਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਕੁਤਾਹੀ ਰਕਮ (ਡਿਫਾਲਟਿੰਗ ਅਮਾਊਂਟ) ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਬਕਾਇਦਾ ਬਿਜਲੀ ... Read Full Story
|
ਸਰਕਾਰੀ ਸਕੂਲ 'ਚੋਂ 40 ਕੰਪਿਊਟਰ, ਇਕ ਪਲਾਜ਼ਮਾ ਟੀ.ਵੀ. ਤੇ ਗੈਸ ਸਿਲੰਡਰ ਚੋਰੀ
ਬਟਾਲਾ, 10 ਫਰਵਰੀ (ਕਮਲ ਕਾਹਲੋਂ, ਮਠਾਰੂ)-ਸਥਾਨਕ ਸ਼ਹਿਰ ਨੇੜੇ ਪਿੰਡ ਧੁੱਪਸੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਸਕੂਲ ਦੇ ਪ੍ਰਿੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦਾ ਚੌਕੀਦਾਰ ਕੁਲਜੀਤ ਸਿੰਘ ਆਪਣੇ ਭਰਾ ਨਾਲ ਸਕੂਲ ਦੇ ਕਮਰੇ 'ਚ ਸੁੱਤਾ ਹੋਇਆ ਸੀ ਕਿ ਅਚਾਨਕ ਹੀ ਤਕਰੀਬਨ 3 ਅਣਪਛਾਤੇ ਨੌਜਵਾਨ ਅੰਦਰ ਆਏ, ਜਿਨ੍ਹਾਂ ਨੇ ਆਪਣੇ ਮੂੰਹ ਵੀ ਢੱਕੇ ਹੋਏ ਸਨ ਅਤੇ ਉਨ੍ਹਾਂ ਨੇ ਆਉਂਦਿਆਂ ਦੋਵਾਂ ਨੂੰ ਉਠਾ ਕੇ ਐਜੂਸੈੱਟ ਵਾਲੇ ਕਮਰੇ 'ਚ ਬੰਦ ਕਰ ਦਿੱਤਾ ਤੇ ਕੰਪਿਊਟਰ ਕਮਰੇ 'ਚੋਂ ਲਗਭਗ 40 ਕੰਪਿਊਟਰ ਜਿਨ੍ਹਾਂ 'ਚ 24 ਐਲ.ਸੀ.ਡੀ., 16 ਮੋਨੀਟਰ, 16 ਸੀ.ਪੀ.ਯੂ., ਇਕ ਪਲਾਜ਼ਮਾ ਟੀ.ਵੀ. ਤੇ ਇਸ ਤੋਂ ਇਲਾਵਾ ਪ੍ਰਾਇਮਰੀ ਵਿੰਗ 'ਚੋਂ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਚੌਕੀਦਾਰ ਦੇ ਕਹਿਣ ਮੁਤਾਬਿਕ ਤਿੰਨਾਂ ਨੌਜਵਾਨਾਂ ... Read Full Story
|
ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਅਤੇ ਪੰਜਾਬ ਪੱਧਰੀ ਖੇਡਾਂ ਨਾ ਹੋਣ ਕਾਰਨ ਰੋਸ
ਗੁਰਦਾਸਪੁਰ, 2 ਫਰਵਰੀ (ਰਤਨ ਸਿੰਘ ਸਿ¤ਧੂ)-ਪੰਜਾਬ ਸਰਕਾਰ ਸਿ¤ਖਿਆ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਾਲ 2011-12 ਦੀਆਂ ਜ਼ਿਲ੍ਹਾ ਪ¤ਧਰੀ ਅਤੇ ਪੰਜਾਬ ਪ¤ਧਰੀ ਖੇਡਾਂ ਨਾ ਕਰਵਾਉਣ ਕਾਰਨ ਸਕੂਲਾਂ ਦੇ ਛੋਟੇ-ਛੋਟੇ ਖਿਡਾਰੀਆਂ ਉਨ੍ਹਾਂ ਦੇ ਮਾਪਿਆਂ ਅਤੇ ਖੇਡ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸਿ¤ਖਿਆ ਵਿਭਾਗ ਵਲੋਂ ਇਸ ਸਾਲ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪ¤ਧਰੀ ਅਤੇ ਪੰਜਾਬ ਪ¤ਧਰੀ ਖੇਡਾਂ ਨਹੀਂ ਕਰਾਈਆਂ ਗਈਆਂ। ਸਿਆਸੀ ਆਗੂਆਂ ਵਲੋਂ ਭਾਵੇਂ ਵ¤ਡੇ- ਵ¤ਡੇ ਬਿਆਨ ਦਿ¤ਤੇ ਜਾਂਦੇ ਹਨ ਕਿ ਪੰਜਾਬ ਸਰਕਾਰ ਖੇਡਾਂ ਦਾ ਮਿਆਰ ਉ¤ਪਰ ਚੁ¤ਕਣ ਲਈ ਬਹੁਤ ਉਪਰਾਲੇ ਕਰ ਰਹੀ ਹੈ।।
ਇ¤ਥੋਂ ਤ¤ਕ ਕਿ ਪਿੰਡਾਂ ਅੰਦਰ ਖੇਡ ਸਟੇਡੀਅਮ ਖੋਲ੍ਹੇ ਜਾ ਰਹੇ ਹਨ ਤਾਂ ਕਿ ... Read Full Story
|
73 ਫੀਸਦੀ ਮਤਦਾਨ ਨਾਲ ਜ਼ਿਲ੍ਹੇ ਅੰਦਰ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ
ਗੁਰਦਾਸਪੁਰ, 31 ਜਨਵਰੀ (ਗੁਲਾਬ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ 7 ਹਲਕਿਆਂ ਅੰਦਰ ਅੱਜ ਔਸਤਨ 73 ਫੀਸਦੀ ਪੋਲਿੰਗ ਨਾਲ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਹੈ। ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਸਭ ਤੋਂ ਜਿਆਦਾ ਪੋਲਿੰਗ ਹੋਈ ਜਦੋਂ ਕਿ ਬਟਾਲੇ 'ਚ ਸਭ ਤੋਂ ਘੱਟ ਵੋਟਰਾਂ ਨੇ ਵੋਟਾਂ ਪਾਈਆਂ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਚੋਣਾਂ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਮੁਕੰਮਲ ਹੋ ਗਈਆਂ ਹਨ ਅਤੇ ਜ਼ਿਲ੍ਹੇ 'ਚ ਕੁੱਲ 73 ਫੀਸਦੀ ਪੋਲਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਤੋਂ ਹੀ ਲੋਕਾਂ 'ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸ਼ਾਮ 5 ਵਜੇ ਤੱਕ ਲੋਕ ਹੁੰਮ ਹੁਮਾ ਕੇ ਆਉਂਦੇ ਰਹੇ। ਉਨ੍ਹਾਂ ... Read Full Story
|
ਬਸਪਾ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਰੋਡ ਸ਼ੋਅ
ਕਾਦੀਆਂ, 21 ਜਨਵਰੀ (ਕੁਲਵਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਉਮੀਦਵਾਰ ਸ: ਕੁਲਵੰਤ ਸਿੰਘ ਵੱਲੋਂ ਅੱਜ ਕਾਦੀਆਂ ਸ਼ਹਿਰ ਦੇ ਬਜ਼ਾਰਾਂ ਤੇ ਵੱਖ-ਵੱਖ ਵਾਰਡਾਂ ਅੰਦਰ ਵੋਟਰਾਂ ਨਾਲ ਸਿੱਧਾ ਸੰਪਰਕ ਕਰਦਿਆਂ ਆਪਣੇ ਹੱਕ ਵਿਚ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੀ ਪ੍ਰਧਾਨਗੀ 'ਚ ਪੰਜਾਬ ਅੰਦਰ ਪਰਿਵਰਤਨ ਲਿਆਵੇਗੀ। ਇਸ ਮੌਕੇ ਰਾਜਪਾਲ ਭਗਤ, ਪ੍ਰਧਾਨ ਲਖਵਿੰਦਰ ਸਿੰਘ ਸੋਹਲ, ਜਨਰਲ ਸਕੱਤਰ ਬਾਬਾ ਮਹਿੰਦਰ ਸਿੰਘ, ਅਜੀਤ ਲਾਲ, ਪ੍ਰਧਾਨ ਗੁਰਚਰਨ ਲਾਲ ਚੰਨ, ਪ੍ਰੀਤਮ ਸਿੰਘ ਕਾਦੀਆਂ, ਸੁਖਵਿੰਦਰ ਸਿੰਘ ਪਸਨਾਵਾਲ, ਬਲਦੇਵ ਸਿੰਘ, ਤੇਜਪਾਲ ਸਿੰਘ, ਹਰਜੀਤ ਸਿੰਘ, ਏਅਨੂੰਅਲ ਮਸੀਹ, ਯਕੂਬ ਮਸੀਹ, ਅਵਤਾਰ ਮਸੀਹ, ਕਰਤਾਰ ਮਸੀਹ ... Read Full Story
|
ਗਜਨੀਪੁਰ ਵੱਲੋਂ ਪਿੰਡ ਖੋਖਰ ਵਿਖੇ ਮੀਟਿੰਗ
ਗੁਰਦਾਸਪੁਰ, 21 ਜਨਵਰੀ (ਅਭਿਨੰਦਨ ਸਿੰਘ ਆਰਿਫ਼)-ਪਿੰਡ ਖੋਖਰ ਵਿਖੇ ਹਲਕਾ ਗੁਰਦਾਸਪੁਰ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਸ. ਗਜਨੀਪੁਰ ਨੇ ਮੀਟਿੰਗ ਵਿਚ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਵਾਰੋ ਵਾਰੀ ਲੁੱਟਿਆ ਹੈ। ਗਜਨੀਪੁਰ ਨੇ ਕਿਹਾ ਕਿ ਲੋਕ ਹੁਣ ਅਕਾਲੀ ਦਲ ਤੇ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਹੁਣ ਜ਼ਰੂਰ ਉਹ ਪਤੰਗ 'ਤੇ ਮੋਹਰ ਲਗਾ ਕੇ ਪੀ. ਪੀ.ਪੀ. ਸਰਕਾਰ ਨੂੰ ਸੱਤਾ ਵਿਚ ਲਿਆਉਣਗੇ। ਮੀਟਿੰਗ ਵਿਚ ਬਲਵਿੰਦਰ ਸਿੰਘ, ਪਿਆਰਾ ਸਿੰਘ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ,ਕੁਲਬੀਰ ਸਿੰਘ,ਕਰਮ ਚੰਦ, ਸੰਤੋਖ ਸਿੰਘ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਵਿਜੇ ਕੁਮਾਰ, ਜਸਪਾਲ, ਸੁਖਦੇਵ ਸਿੰਘ ਆਦਿ ਹਾਜ਼ਰ ... Read Full Story
|
ਧਾਰੀਵਾਲ ਦੇ ਸਮੁੱਚੇ ਲੋਕ ਮੇਰੇ ਪਿਤਾ ਨਾਲ-ਜਗਰੂਪ ਸੇਖਵਾਂ
ਧਾਰੀਵਾਲ, 20 ਜਨਵਰੀ (ਨਿਸ਼ਾਨ ਸਿੰਘ ਕਾਹਲੋਂ)-ਹਲਕਾ ਕਾਦੀਆਂ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਜਥੇ. ਸੇਖਵਾਂ ਦੇ ਸਪੁੱਤਰ ਸ. ਜਗਰੂਪ ਸਿੰਘ ਸੇਖਵਾਂ ਨੇ ਧਾਰੀਵਾਲ ਸ਼ਹਿਰ ਅੰਦਰ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਰੀਵਾਲ ਸ਼ਹਿਰ ਦੇ ਸਮੁੱਚੇ ਵੋਟਰ ਜਥੇ. ਸੇਖਵਾਂ ਦੇ ਪਿੱਛੇ ਲਾਮਬੰਦ ਹੋ ਚੁੱਕੇ ਹਨ ਅਤੇ ਇਸ ਕਾਰਨ ਜਥੇ. ਸੇਖਵਾਂ ਇਸ ਸ਼ਹਿਰ ਵਿਚੋਂ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜ਼ਬਰਦਸਤ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਧਾਰੀਵਾਲ ਸ਼ਹਿਰ ਦੇ ਸਮੁੱਚੇ ਵੋਟਰ ਜਥੇ. ਸੇਖਵਾਂ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਨਾਲ ਤੁਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਇਤਿਹਾਸਿਕ ਰਿਕਾਰਡ ਤੋੜ ਵਿਕਾਸ ਕਾਰਜ ਹੋਏ ਹਨ ਅਤੇ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ... Read Full Story
|
ਗਿੱਕੀ ਸੇਖੋਂ ਹੱਤਿਆ ਕਾਂਡ - ਅਦਾਲਤ 'ਚ 3 ਗਵਾਹਾਂ ਦੇ ਬਿਆਨ ਹੋਏ ਕਲਮਬੰਦ
ਗੁਰਦਾਸਪੁਰ, 21 ਜਨਵਰੀ (ਹਰਜੀਤ ਸਿੰਘ ਆਲਮ/ਮਨਦੀਪ ਬੋਪਾਰਾਏ)-ਬਹੁ ਚਰਚਿਤ ਗਿੱਕੀ ਸੇਖੋਂ ਹੱਤਿਆ ਕਾਂਡ ਦੀ ਸੁਣਵਾਈ ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਕੇ. ਕੇ. ਗਰਗ ਦੀ ਅਦਾਲਤ ਵਿਚ ਹੋਈ। ਅਦਾਲਤ 'ਚ ਇਸ ਕਤਲ ਕਾਂਡ ਵਿਚ ਨਾਮਜ਼ਦ ਦੋਸ਼ੀ ਕੌਂਸਲਰ ਰਾਮ ਸਿਮਰਨ ਸਿੰਘ ਉਰਫ਼ ਪ੍ਰਿੰਸ ਮੱਕੜ, ਅਮਰਦੀਪ ਸਿੰਘ ਉਰਫ਼ ਸੰਨੀ ਸਚਦੇਵਾ, ਅਮਨਪ੍ਰੀਤ ਸਿੰਘ ਉਰਫ਼ ਪ੍ਰਿੰਸ ਨਰੂਲਾ ਅਤੇ ਜਸਦੀਪ ਸਿੰਘ ਜੱਸੂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਅਦਾਲਤ ਵਿਚ ਲਿਆਂਦਾ ਗਿਆ। ਅਦਾਲਤ ਵਿਚ ਅੱਜ ਮੁਦੱਈ ਪੱਖ ਵੱਲੋਂ ਤਿੰਨ ਗਵਾਹਾਂ ਦੇ ਬਿਆਨ ਕਲਮਬੰਦ ਕਰਵਾਏ ਗਏ। ਦੋਸ਼ੀਆਂ ਦੀ ਹਾਜ਼ਰੀ ਵਿਚ ਅੱਜ ਗਵਾਹ ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਜਿਸ ਨੇ ਹੱਤਿਆ ਕਾਂਡ ਵਿਚ ਵਰਤੇ ਗਏ 22 ਬੋਰ ਦੇ ਰਿਵਾਲਵਰ ਦੀ ... Read Full Story
|
ਪ੍ਰਗਟ ਦਿਵਸ ’ਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ
ਬਟਾਲਾ, 19 ਜਨਵਰੀ (ਕਮਲ ਕਾਹਲੋਂ)-ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਵਿਖੇ 500 ਸਾਲਾ ਨਾਨਕ ਝੀਰਾ ਪ੍ਰਗਟ ਦਿਵਸ ਦੇ ਸਬੰਧ ’ਚ 26 ਅਪ੍ਰੈਲ ਤੋਂ 29 ਅਪ੍ਰੈਲ 2012 ਤ¤ਕ ਗੁਰਦੁਆਰਾ ਸਾਹਿਬ ਬਿਦਰ ’ਚ 500 ਸਾਲਾ ਦਿਵਸ ਮਨਾਇਆ ਜਾ ਰਿਹਾ ਹੈ।।ਸਮਾਗਮਾਂ ਦੀਆਂ ਤਿਆਰੀਆਂ ਦੇ ਸਬੰਧੀ ਨਾਨਕ ਝੀਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਫੋਨ ਪੱਤਰਕਾਰ ਨੂੰ ਦ¤ਸਿਆ ਕਿ ਇਸ ਦਿਵਸ ’ਤੇ ਜਿੱਥੇ ਤਿਆਰੀਆਂ ਜ਼ੋਰਾਂ ਨਾਲ ਚ¤ਲ ਰਹੀਆਂ ਹਨ, ਉਥੇ ਦੇਸ਼ਾਂ, ਵਿਦੇਸ਼ਾਂ ਤੋਂ ਸੰਗਤਾਂ ਵ¤ਡੀ ਪ¤ਧਰ ’ਤੇ ਪਹੁੰਚਣ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਉਨ੍ਹਾਂ ਇਸ ਦਿਵਸ ‘ਤੇ ਪੰਜਾਬ ਤੇ ਰਾਮੇਸ਼ਵਰੀ ਤੋਂ ਦੂਸਰੀ ਉਦਾਸੀ ਸਮੇਂ ਦੇ ਮਾਰਗ ਰਾਹੀਂ ਵਿਸ਼ੇਸ਼ ਨਗਰ ਕੀਰਤਨ ਲਿਆਉਣ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੇ ਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਲਈ ... Read Full Story
|
ਡਾਇਟ ਸਟਾਫ਼ ਵਲੋਂ ਕਲਮ ਛੋੜ ਹੜਤਾਲ ਕੀਤੀ
ਗੁਰਦਾਸਪੁਰ, 18 ਜਨਵਰੀ (ਹਰਮਨਪ੍ਰੀਤ ਸਿੰਘ)-ਅੱਜ ਡਾਇਟ ਗੁਰਦਾਸਪੁਰ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਵਲੋਂ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਲਮ ਛੋੜ ਹੜਤਾਲ ਕੀਤੀ ਗਈ।। ਧਰਨੇ ਦੌਰਾਨ ਵ¤ਖ-ਵ¤ਖ ਮੁਲਾਜ਼ਮਾਂ ਨੇ ਕਿਹਾ ਕਿ ਡਾਇਟ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ ਅਤੇ ਬ¤ਚਿਆਂ ਦੀਆਂ ਫ਼ੀਸਾਂ ਦੇਣ ਲਈ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਡਾਇਰੈਕਟਰ ਐਸ. ਸੀ. ਈ. ਆਰ. ਟੀ. ਦੀ ਤਨਖ਼ਾਹਾਂ ਦੇ ਬਜਟ ਨੂੰ ਸਮੇਂ ਸਿਰ ਨਾ ਭੇਜਣ ’ਤੇ ਮਾੜੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਡਾਇਟ ਦੇ ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਇਟਾਂ ਦੇ ਬਜਟ ਨੂੰ ਰੈਗੂਲਰ ਤੌਰ ... Read Full Story
|
ਪੁਲਿਸ ਨੇ 67 ਬੋਤਲਾਂ ਦੇਸੀ ਸ਼ਰਾਬ ਕੀਤੀ ਬਰਾਮਦ
ਬਟਾਲਾ, 18 ਜਨਵਰੀ (ਰਵਿੰਦਰ ਸਿੰਘ ਮਠਾਰੂ)-ਜ਼ਿਲ੍ਹਾ ਪੁਲਿਸ ਨੇ ਦਰਜਨਾਂ ਬੋਤਲਾਂ ਦੇਸੀ ਸ਼ਰਾਬ ਸਮੇਤ ਇ¤ਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।। ਇਸ ਸਬੰਧੀ ਐਸ.ਐਸ.ਪੀ. ਗੁਰਕਿਰਪਾਲ ਸਿੰਘ ਨੇ ਦ¤ਸਿਆ ਕਿ ਥਾਣਾ ਸਦਰ ਦੇ ਏ.ਐਸ.ਆਈ. ਦਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਦਿਆਲਗੜ੍ਹ ’ਚ ਛਾਪਾ ਮਾਰ ਕੇ ਸੰਜੀਵ ਕੁਮਾਰ ਉਰਫ਼ ਬਿ¤ਟਾ ਪੁੱਤਰ ਦਰਸ਼ਨ ਚੰਦ ਨੂੰ ਬਿਨ੍ਹਾਂ ਲਾਇਸੰਸ ਤੋਂ ਗੈਰ ਕਾਨੂੰਨੀ ਢੰਗ ਨਾਲ ਰ¤ਖੀ 67 ਬੋਤਲਾਂ ਦੇਸੀ ਠੇਕਾ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨੂੰ ਈ.ਟੀ.ਓ. ਐਕਸਾਇਜ਼ ਕੋਲ ਪੇਸ਼ ਕੀਤਾ, ਜਿ¤ਥੇ ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ... Read Full Story
|
ਬੀਬੀ ਬਾਜਵਾ ਵੱਲੋਂ ਧਾਰੀਵਾਲ ਵਿਖੇ ਮੀਟਿੰਗ
ਧਾਰੀਵਾਲ, 15 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਕਾਂਗਰਸੀ ਉਮੀਦਵਾਰ ਬੀਬੀ ਚਰਨਜੀਤ ਕੌਰ ਬਾਜਵਾ ਨੇ ਧਾਰੀਵਾਲ ਅਮਨ ਪੈਲੇਸ ਵਿਖੇ ਬੁਲਾਈ ਮੀਟਿੰਗ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਅੰਦਰ ਵੱਧਦੇ ਨਸ਼ਾਖੋਰੀ ਤੇ ਨਸ਼ਾ ਵਿਕਰੀ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਚਨਬੱਧ ਹੋਵੇਗੀ। ਬੀਬੀ ਬਾਜਵਾ ਨੇ ਪਿੰਡ ਦੇ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕਰਨ ਲਈ ਜ਼ਿੰਮੇਵਾਰੀਆਂ ਸੰਭਾਲਣ ਲਈ ... Read Full Story
|
ਮਸੀਹੀ ਆਗੂਆਂ ਵੱਲੋਂ ਸੇਖਵਾਂ ਦੀ ਹਮਾਇਤ
ਧਾਰੀਵਾਲ, 12 ਜਨਵਰੀ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਹਮਾਇਤ ਲਈ ਵੱਖ-ਵੱਖ ਮਿਸ਼ਨਾਂ ਦੇ ਮਸੀਹੀ ਆਗੂਆਂ ਨੇ ਸਥਾਨਿਕ ਫੁਲਟਨ ਹੋਸਟਲ ਵਿਖੇ ਮੀਟਿੰਗ ਕੀਤੀ। ਜਿਸ 'ਚ ਪਾਦਰੀ ਫਿਲਪਰਾਕੇਸ਼ ਸੀ. ਐਨ.ਆਈ.,ਪਾਦਰੀ ਰਾਜ ਕਮਲ ਸੀ.ਐਨ.ਆਈ.,ਪਾਸਟਰ ਪਤਰਸ ਮਸੀਹ ,ਪਾਸਟਰ ਲਾਲ ਮਾਡਲ ਟਾਊਨ,ਪ੍ਰਿੰਸੀਪਲ ਸੈਂਟਥੋਮਸ ਸਕੂਲ ਸੁਨੀਲ ਕੁਮਾਰ, ਪ੍ਰਿੰਸੀਪਲ ਯਾਕੂਬ ਮਸੀਹ, ਪ੍ਰਿੰਸੀਪਲ ਆਫ਼ਤਾਬ,ਪ੍ਰਿੰਸੀਪਲ ਏਸੀਆ ਪੈਸੀਫਿਕ , ਡਾਇਰੈਕਟਰ ਅਸ਼ੋਕ,ਪਾਸਟਰ ਸਟੀਫਨ ਪੁਰਾਣਾ ਧਾਰੀਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਘੱਟ ਗਿਣਤੀ ਵਿੰਗ, ਸਰਪੰਚ ਪੀਟਰ ਮਸੀਹ ,ਸੂਬੇਦਾਰ ਤਰਸੇਮ ਮਸੀਹ ,ਐਲਵਿਨ ਚਿਸਤੀ , ਕੌਂਸਲਰ ਵਿਲੀਅਮ ਹੀਰੋ, ਕੌਂਸਲਰ ਰਮੇਸ਼ ਮੇਸਾ, ਪ੍ਰਕਾਸ਼ ਧਾਰੀਵਾਲ, ਪ੍ਰਧਾਨ ਪ੍ਰੇਮ ... Read Full Story
|
ਨਾਜਾਇਜ਼ 50 ਕਿਲੋ ਲਾਹਣ ਬਰਾਮਦ
ਹਰਚੋਵਾਲ, 15 ਜਨਵਰੀ (ਢਿੱਲੋਂ)-ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ਼ ਤੇਜ਼ੀ ਵਿਖਾਉਂਦੇ ਹੋਏ ਹਰਚੋਵਾਲ ਪੁਲਿਸ ਚੌਂਕੀ ਦੇ ਇੰਚਾਰਜ ਜੋਗਿੰਦਰ ਸਿੰਘ, ਏ.ਐਸ.ਆਈ. ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਛਾਪਾ ਮਾਰ ਕੇ 50 ਕਿਲੋ ਗ੍ਰਾਮ ਲਾਹਣ ਪ੍ਰਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਚੌਂਕੀ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਿਨੇ ਰਾਸਤੇ ਦੌਰਾਨ ਹਰੀਸ਼ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਹਰਚੋਵਾਲ ਦੇ ਘਰ ਛਾਪਾ ਮਾਰਿਆ ਤਾਂ ਉਸਦੇ ਘਰ 'ਚ ਬਣੀ ਰਸੋਈ ਵਿਚੋਂ 50 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ। ਦੋਸ਼ੀ ਦੇ ਖਿਲਾਫ਼ ਮੁਕੱਦਮਾ ਨੰਬਰ 06 ਐਕਸਾਈਜ਼ ਐਕਟ ਅਧੀਨ ਪਰਚਾ ਦਰਜ ... Read Full Story
|