Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਠੱਗਾਂ ਵੱਲੋਂ ਕਰਿਆਨਾ ਸਟੋਰ ਦੇ ਮਾਲਕ ਨਾਲ 55 ਹਜ਼ਾਰ ਦੀ ਠੱਗੀ  ¤ ਲੋਕ ਮੁਫ਼ਤ ਆਧਾਰ ਕਾਰਡ ਬਣਾਉਣ ਲਈ ਸੁਵਿਧਾ ਸੈਂਟਰ ਵਿਖੇ ਆਉਣ-ਹਰਮੀਤ ਸਿੰਘ  ¤ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਭੇਜੀ ਜਾਣ ਵਾਲੀ ਸਮੱਗਰੀ 'ਚ ਸਕੂਲੀ ਬੱਚਿਆਂ ਨੇ ਪਾਇਆ ਯੋਗਦਾਨ  ¤ ਨਗਰ ਕੌਾਸਲ ਕਰ ਰਹੀ ਹੈ ਗਰੇਟਰ ਕੈਲਾਸ਼ ਦੇ ਵਸਨੀਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ  ¤ ਮਾਡਰਨ ਜੇਲ ਦੇ ਕੈਦੀ ਦੀ ਭੇਦਭਰੀ ਹਾਲਤ 'ਚ ਮੌਤ  ¤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਕੂਟਰ ਸਵਾਰ ਮਾਂ, ਧੀ ਤੇ ਬੱਚੇ ਨੂੰ ਕੀਤਾ ਜ਼ਖ਼ਮੀ  ¤ ਮਾਈਗਰੇਟਰੀ ਪਲਸ ਪੋਲੀਓ ਦਾ ਪਹਿਲਾ ਰਾਉਂਡ ਸ਼ੁਰੂ  ¤ ਵੱਖ-ਵੱਖ ਸੰਗਠਨਾਂ ਦੀ ਮੀਟਿੰਗ-ਰੋਸ ਵਿਖਾਵਾ 24 ਨੂੰ  ¤ ਘੜੀਆਂ ਦੀ ਦੁਕਾਨ ਨੂੰ ਲੱਗੀ ਅੱਗ  ¤ ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਹਿੰਦੀ ਦਿਵਸ ਸਬੰਧੀ ਸਮਾਗਮ  ¤ ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਵੱਲੋਂ ਮੀਟਿੰਗ  ¤ ਵਿਧਵਾ ਵੱਲੋਂ ਕਿਰਾਏਦਾਰਾਂ 'ਤੇ ਘਰ 'ਤੇ ਕਬਜ਼ਾ ਕਰਨ ਦੇ ਦੋਸ਼  ¤ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਨ ਧਨ ਯੋਜਨਾ ਸਬੰਧੀ ਕੈਂਪ  ¤ ਕਿਰਾਏਦਾਰਾਂ 'ਤੇ ਘਰ ਹੜੱਪਣ ਤੇ ਸਾਮਾਨ ਚੋਰੀ ਕਰਨ ਦੇ ਦੋਸ਼  ¤  ਪੁਲਿਸ ਮੁਲਾਜ਼ਮ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ  ¤ ਮਾਸਟਰਾਂ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ-ਮਾ: ਹਰੇਸ਼ ਸੈਣੀ  ¤ ਇਸਾਈ ਭਾਈਚਾਰੇ ਦੀ ਮੀਟਿੰਗ  ¤ ਸਿੱਖਿਆ ਵਿਭਾਗ 'ਚ ਕੰਮ ਕਰਦੇ ਪਾਰਟ ਟਾਈਮ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ  ¤ ਬਿਜਲੀ ਕਾਮਿਆਂ ਦੀਆਂ ਮੰਗਾਂ ਹੱਲ ਕਰਨ ਵਾਸਤੇ ਮੁੱਖ ਇੰਜੀਨੀਅਰ ਵੱਲੋਂ ਭਰੋਸਾ  ¤ ਪਲਸ ਪੋਲੀਓ ਦੀਆਂ ਬੰੂਦਾਂ ਪਿਲਾਉਣ ਦੀ ਮੁਹਿੰਮ ਦਾ ਆਗਾਜ਼-  ¤ . 
Category
ਨਵਾਂਸ਼ਹਿਰ
 
ਧਾਰਮਿਕ ਸਮਾਗਮ ਸੰਬਧੀ ਐਸ.ਐਸ.ਪੀ. ਵਲੋਂ ਪੋਸਟਰ ਜਾਰੀ

ਨਵਾਂਸ਼ਹਿਰ, 14 ਅਗਸਤ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 411ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ਼ਹੀਦ ਬਾਬਾ ਪਰਮ ਸਿੰਘ ਥਾਣਾ ਸਿਟੀ ਬੰਗਾ ਸ.ਭ.ਸ. ਨਗਰ ਵਲੋਂ ਦੇਹਧਾਰੀ ਗੁਰੂ ਡੰਮ, ਭਰੂਣ ਹੱਤਿਆ, ਨਸ਼ਿਆਂ ਤੇ ਪਤਿਤਪੁਣੇ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਿਖ਼ਲਾਫ਼ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਸੰਬੰਧੀ ਪੋਸਟਰ ਜ਼ਿਲ੍ਹੇ ਦੇ ਪੁਲਿਸ ਮੁਖੀ ਸਨਮੀਤ ਕੌਰ ਵਲੋਂ ਜਾਰੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 31 ਅਗਸਤ 2014 ਨੂੰ ਸਵੇਰੇ 7:30 ਵਜੇ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਪਰਮ ਸਿੰਘ ਥਾਣਾ ਸਿਟੀ ਬੰਗਾ ਤੋਂ ਅਰੰਭ ਹੋਏਗਾ | ਉਨ੍ਹਾਂ ਦੱਸਿਆ ਕਿ 7 ਸਤੰਬਰ ਨੂੰ ਮਹਾਨ ਗੁਰਮਤਿ ਸਮਾਗਮ ਵੀ ਕਰਵਾਏ ...
Read Full Story


ਪੰਜਾਬ ਹੋਮਗਾਰਡ ਦੇ ਜਵਾਨ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ-ਸ਼ੇਰ ਚੰਦ

ਬਲਾਚੌਰ, 14 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਹੋਮਗਾਰਡ ਦੇ ਜਵਾਨ ਸੂਬੇ ਅੰਦਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ | ਇਨ੍ਹਾਂ ਦੀਆ ਸੇਵਾਵਾਂ 'ਤੇ ਪੰਜਾਬ ਨੂੰ ਫ਼ਖਰ ਹੈ | ਇਹ ਵਿਚਾਰ ਕਮਾਡੈਂਟ ਸ਼ੇਰ ਚੰਦ ਹੁਸ਼ਿਆਰਪੁਰ ਨੇ ਅੱਜ ਇੱਥੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਵਿਭਾਗ ਨੇ ਜਵਾਨਾਂ ਦੀ ਸੁੱਖ ਸਹੂਲਤ ਲਈ ਅਨੇਕਾਂ ਯੋਜਨਾਵਾਂ ਤਿਆਰ ਕੀਤੀਆਂ ਹਨ | ਮੁਫ਼ਤ ਬੱਸ ਸਫ਼ਰ ਸਹੂਲਤ ਬਾਰੇ ਸ਼ੇਰ ਚੰਦ ਨੇ ਦੱਸਿਆ ਕਿ ਇਸ ਸਬੰਧੀ ਬਹੁਤ ਜਲਦੀ ਫ਼ੈਸਲਾ ਹੋਣ ਵਾਲਾ ਹੈ | ਉਨ੍ਹਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਕੁਲਦੀਪ ਸਿੰਘ, ਅਰਜਨ ਲਾਲ, ਗੁਰਦੇਵ ਸਿੰਘ, ਸੰਤੋਖ ਸਿੰਘ ਹਾਜ਼ਰ ਸਨ ...
Read Full Story


ਝੰਡਾ ਮਾਰਚ ਲਈ ਕਾਫ਼ਲਾ ਰਵਾਨਾ

ਰਾਹੋਂ, 14 ਅਗਸਤ (ਬਲਬੀਰ ਸਿੰਘ ਰੂਬੀ)-ਪੰਜਾਬ ਤੇ ਯੂ.ਟੀ. ਦੇ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ 'ਤੇ ਮੁਲਾਜ਼ਮਾਂ ਦੀਆਂ ਪ੍ਰਮੱੁਖ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਕੜੀ ਵਜੋਂ ਅੱਜ ਮੁਲਾਜ਼ਮਾਂ ਦਾ ਇੱਕ ਵੱਡਾ ਕਾਫ਼ਲਾ ਰਾਹੋਂ ਬੱਸ ਸਟੈਂਡ ਤੋਂ ਪਟਿਆਲਾ ਲਈ ਰਵਾਨਾ ਹੋਇਆ | ਇਸ ਮੌਕੇ ਕੁਲਦੀਪ ਸਿੰਘ ਜੇਠੂ ਮਜਾਰਾ, ਇਕਬਾਲ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਸ਼ਿੰਗਾਰਾ ਰਾਮ, ਸੋਹਣ ਸਿੰਘ ਪੂਨੀਆਂ, ਰਾਮ ਪਾਲ, ਦਵਿੰਦਰ ਸਿੰਘ, ਨਿਰਮਲ ਦਾਸ, ਧਰਮਪਾਲ, ਸੁਰਿੰਦਰ ਸਿੰਘ ਨੇ ਰਵਾਨਗੀ ਮੌਕੇ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ...
Read Full Story


ਮਮਤਾ ਦਿਵਸ ਮਨਾਇਆ

ਸੰਧਵਾਂ, 14 ਅਗਸਤ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਆਂਗਣਵਾੜੀ ਸੈਂਟਰ 'ਚ ਮਮਤਾ ਦਿਵਸ ਮਨਾਇਆ ਗਿਆ | ਜਿਸ 'ਚ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕੇ ਲਗਾਏ ਗਏ | ਏ. ਐਨ. ਐਮ ਮੈਡਮ ਕਵਿਤਾ ਨੇ ਸੈਂਟਰ 'ਚ ਇੱਕਤਰ ਹੋਏ ਲੋਕਾਂ ਨੂੰ ਡਾਇਰੀਏ ਦੀ ਰੋਕਥਾਮ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਬਖਸ਼ੋ ਦੇਵੀ, ਸੁਖਵਿੰਦਰ ਕੌਰ, ਬਲਿਹਾਰ ਕੌਰ, ਬੀਬੀ ਸਿੰਦੋ, ਦਰਸ਼ਨ ਕੌਰ, ਰਿੰਪੀ, ਇੰਦਰਜੀਤ ਕੌਰ, ਹਰਿੰਦਰ ਕੌਰ, ਪਿੰਕੀ ਆਦਿ ਹਾਜਰ ਸਨ ...
Read Full Story


ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

ਰਾਹੋਂ, 14 ਅਗਸਤ (ਬਲਬੀਰ ਸਿੰਘ ਰੂਬੀ)-ਦੋਆਬਾ ਗਰੁੱਪ ਆਫ਼ ਕਾਲਜ ਰਾਹੋਂ ਕੈਂਪ-3 ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਨੇ ਚੰਗੇ ਕੰਮ ਕਰਨ ਲਈ ਸਹੁੰ ਚੁੱਕੀ | ਕਾਲਜ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਹੈ | ਇਸ ਮੌਕੇ ਮੈਨੇਜਮੈਂਟ ਵੱਲੋਂ ਐੱਚ..ਐੱਸ ਬਾਂਠ, ਗੁਰਪ੍ਰੀਤ ਸਿੰਘ ਬਾਂਠ, ਨਵਪ੍ਰੀਤ ਸਿੰਘ ਸੰਘਾ, ਖੁਸ਼ਨੀਤ ਬਾਂਠ ਆਦਿ ਹਾਜ਼ਰ ਸਨ ...
Read Full Story


ਜ਼ਿਲ੍ਹੇ 'ਚ ਘਰੇਲੂ ਜਣੇਪਿਆਂ ਨੂੰ ਨਿਰਉਤਸ਼ਾਹ ਕਰਨ ਦੀ ਮੁਹਿੰਮ ਸਫ਼ਲ-ਡੀ.ਸੀ.

ਨਵਾਂਸ਼ਹਿਰ, 14 ਅਗਸਤ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹੇ 'ਚ ਘਰੇਲੂ ਜਣੇਪਿਆਂ ਨੂੰ ਨਿਰਉਤਸ਼ਾਹ ਕਰਨ ਦੀ ਮੁਹਿੰਮ ਨੂੰ ਸਫ਼ਲਤਾ ਮਿਲੀ ਹੈ ਤੇ ਆਸ਼ਾ ਵਰਕਰਾਂ ਤੇ ਏ.ਐਨ.ਐਮਜ਼ ਰਾਹੀਂ ਚਲਾਈ ਸੰਸਥਾਗਤ ਤੇ ਸੁਰੱਖਿਅਤ ਜਣੇਪਿਆਂ ਪ੍ਰਤੀ ਜਾਗਰੂਕਤਾ ਮੁਹਿੰਮ ਬਾਅਦ ਜ਼ਿਲ੍ਹੇ 'ਚ ਜੁਲਾਈ ਮਹੀਨੇ 'ਚ ਘਰੇਲੂ ਜਣੇਪਿਆਂ ਦੀ ਦਰ ਘੱਟ ਕੇ 5.9 ਫ਼ੀਸਦੀ ਰਹਿ ਗਈ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਚੇਅਰਪਰਸਨ ਅਨਿੰਦਿਤਾ ਮਿਤਰਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਸੁਸਾਇਟੀ ਦੀ ਮੀਟਿੰਗ ਉਪਰੰਤ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਜ਼ਿਲ੍ਹੇ 'ਚ 2367 ਜਣੇਪੇ ਦਰਜ ਕੀਤੇ ਗਏ ਹਨ | ਜਿਨ੍ਹਾਂ 'ਚੋਂ 2239 ਸੰਸਥਾਗਤ ਭਾਵ ਹਸਪਤਾਲਾਂ ਵਿਚ ਹੋਏ | ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਟੀਚਾ ਜ਼ਿਲ੍ਹੇ ਵਿਚ ਘਰੇਲੂ ਜਣੇਪਿਆਂ ਨੂੰ ਜ਼ੀਰੋ 'ਤੇ ਲਿਆ ਕੇ, ...
Read Full Story


ਮਿਲਕ ਪਲਾਂਟ ਜਲੰਧਰ 2.12 ਲੱਖ ਦੇ ਮੁਨਾਫ਼ੇ 'ਚ ਪੁੱਜਿਆ

ਨਵਾਂਸ਼ਹਿਰ, 14 ਅਗਸਤ (ਦੀਦਾਰ ਸਿੰਘ ਸ਼ੇਤਰਾ)-ਮਿਲਕ ਪਲਾਂਟ ਜਲੰਧਰ ਜਿਹੜਾ ਪਿਛਲੇ ਕੁੱਝ ਸਾਲਾਂ ਤੋਂ ਆਏ ਘਾਟੇ ਵਿਚ ਜਾ ਰਿਹਾ ਸੀ | ਨਵੇਂ ਚੁਣੇ ਗਏ ਬੋਰਡ ਤੇ ਚੇਅਰਮੈਨ ਦੀ ਯੋਗ ਅਗਵਾਈ ਵਿਚ ਅੱਜ ਮੁਨਾਫ਼ੇ ਦੀ ਪੌੜੀ ਚੜ ਰਿਹਾ ਹੈ | ਪੰਜਾਬ ਦੇ 3 ਜ਼ਿਲਿਆਂ ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਤੇ ਜਲੰਧਰ ਦੇ ਦੁੱਧ ਉਤਪਾਦਕਾਂ ਲਈ ਵਰਦਾਨ ਸਾਬਤ ਹੋ ਰਿਹਾ ਇਹ ਪਲਾਂਟ ਸਾਲ 2010-11 ਵਿਚ 4.7 ਕਰੋੜ, 2011-12 ਵਿਚ 4.31 ਕਰੋੜ, ਸਾਲ 2012-13 ਵਿਚ 7.32 ਕਰੋੜ ਅਤੇ ਸਾਲ 2013-14 ਵਿਚ 4.61 ਕਰੋੜ ਰੁਪਏ ਦੇ ਘਾਟੇ ਵਿਚ ਜਾ ਰਿਹਾ ਸੀ | ਨਵੇਂ ਬੋਰਡ ਦੇ ਗਠਨ ਹੋਣ ਸਮੇਂ 14.42 ਕਰੋੜ ਰੁਪਏ ਦੇ ਘਾਟੇ ਵਿਚ ਜਾਣ ਵਾਲਾ ਇਹ ਮਿਲਕ ਪਲਾਂਟ ਜਗਜੀਤ ਸਿੰਘ ਮੂਸਾਪੁਰੀ ਦੇ ਬਤੌਰ ਚੇਅਰਮੈਨ ਦਾ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਦੀ ਟੀਮ ਵੱਲੋਂ ਦਿੱਤੀ ਪ੍ਰੇਰਨਾ ਅਤੇ ਯੋਗ ਅਗਵਾਈ ਨਾਲ ਇਸ ਸਮੇਂ ਸਾਰਾ ਘਾਟਾ ਪੂਰਾ ...
Read Full Story


ਮੁਫ਼ਤ ਜਾਗਰੂਕਤਾ ਕੈਂਪ 18 ਨੂੰ

ਭੱਦੀ, 14 ਅਗਸਤ (ਨਰੇਸ਼ ਧੌਲ)-ਕੁਟੀਆ ਸਾਹਿਬ ਪਿੰਡ ਆਦੋਆਣਾ ਵਿਖੇ ਸਵਾਮੀ ਅਨੁਭਵਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸੰਤ ਸਮਾਗਮ ਦੌਰਾਨ ਸਮਾਜ ਸੇਵੀ ਸੰਸਥਾ 'ਸਵੇਰਾ' ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ 18 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਅੱਖਾਂ ਦਾ ਜਨਰਲ ਮੈਡੀਕਲ ਚੈੱਕਅਪ ਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਰਗੇਸ਼ ਜੰਡੀ, ਅਮਰਜੀਤ ਸਿੰਘ ਕਲੇਰਾਂ ਤੇ ਸਮੂਹ ਪ੍ਰਬੰਧਕਾਂ ਨੇ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦਾਂ ਨੂੰ 3 ਦਿਨ ਦੀ ਦਵਾਈ ਵੀ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ...
Read Full Story


ਜਥੇ. ਭੌਰ ਵਲੋਂ ਗੱਤਕਾ ਅਕੈਡਮੀ ਨੂੰ 50 ਹਜ਼ਾਰ ਦੀ ਸਹਾਇਤਾ

ਬੰਗਾ, 14 ਅਗਸਤ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ਨੌਜਵਾਨਾਂ 'ਚ ਸਿੱਖੀ ਪ੍ਰਤੀ ਪ੍ਰੇਮ ਤੇ ਜੁਝਾਰੂ ਖੇਡ ਗਤਕੇ ਪ੍ਰਤੀ ਉਤਸ਼ਾਹ ਪੈਦਾ ਕਰਨ ਹਿੱਤ ਜਥੇ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਵੱਲੋਂ ਗਤਕੇ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਾਹਿਬ ਬਾਬਾ ਅਜੀਤ ਸਿੰਘ ਗਤਕਾ ਅਕੈਡਮੀ ਵੈਲਫੇਅਰ ਸੁਸਾਇਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ 50 ਹਜਾਰ ਦਾ ਚੈੱਕ ਭੇਟ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਸਮੂਹ ਗਤਕਾ ਅਕੈਡਮੀ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਜਥੇ. ਮਲਕੀਤ ਸਿੰਘ ਸੈਣੀ, ਬਲਵੀਰ ਸਿੰਘ ਝਿੱਕਾ, ਅੰਮਿ੍ਤਪਾਲ ਸਿੰਘ ਬਾਬਾ, ਮੈਨੇਜਰ ਰਤਨ ਸਿੰਘ, ਚਰਨਜੀਤ ਸਿੰਘ ਬੱਜੋਂ ਆਦਿ ਹਾਜਰ ਸਨ ...
Read Full Story


ਇਰਾਕ ਤੋਂ ਵਿਅਕਤੀ ਘਰ ਪਰਤਿਆ

ਬਹਿਰਾਮ, 14 ਅਗਸਤ (ਨਛੱਤਰ ਸਿੰਘ)-ਇਰਾਕ 'ਚ ਰੋਜ਼ੀ ਰੋਟੀ ਕਮਾਉਣ ਗਏ ਪਿੰਡ ਮੱਲ੍ਹਾ ਸੋਢੀਆ ਦੇ ਕਮਲਜੀਤ ਪੁੱਤਰ ਹਰਬੰਸ ਲਾਲ ਨੇ ਇਰਾਕ ਦੇ ਮਾੜੇ ਹਲਾਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਰਾਕ ਦੇਸ਼ ਦੇ ਹਲਾਤ ਦਿਨੋ-ਦਿਨ ਵਿਗੜ ਰਹੇ ਹਨ | ਕੰਪਨੀਆਂ ਵੀ ਕੋਈ ਵਧੀਆ ਰੋਲ ਨਹੀਂ ਨਿਭਾਅ ਰਹੀਆਂ, ਖਾਣ ਪੀਣ, ਰਹਿਣ ਦੀ ਬੁਹਤ ਮੁਸ਼ਕਲ ਹੈ, ਹਰੇਕ ਵਿਅਕਤੀ ਉੱਥੇ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ | ਕਮਲਜੀਤ ਨੇ ਦੱਸਿਆ ਕਿ ਮੈਂ ਕੰਪਨੀ 'ਚ ਦੂਸਰੀ ਮੰਜਿਲ 'ਤੇ ਕੰਮ ਕਰ ਰਿਹਾ ਸੀ | ਐਨੇ ਨੂੰ ਕਾਫੀ ਦੂਰੀ 'ਤੇ ਇੱਕ ਧਮਾਕਾ ਹੋਇਆ | ਜਿਸ ਨਾਲ ਮੇਰੇ ਪੈਰ ਖਿਸਕ ਗਏ ਤੇ ਮੈਂ ਜ਼ਮੀਨ 'ਤੇ ਡਿੱਗ ਗਿਆ, ਮੇਰੀ ਸੱਜੀ ਬਾਂਹ ਦੋ ਥਾਂਵਾਂ ਤੋਂ ਟੁੱਟ ਗਈ | ਕੰਪਨੀ ਨੇ ਮੇਰਾ ਕੋਈ ਇਲਾਜ ਨਹੀਂ ਕਰਾਇਆ | ਸਗੋਂ ਕੋਈ ਪੈਸਾ ਦਿੱਤੇ ਬਿਨ੍ਹਾਂ ਹੀ ਮੈਨੂੰ ਭਾਰਤ ਭੇਜ ਦਿੱਤਾ ਤੇ ਨਾ ਹੀ ਮੈਨੂੰ ...
Read Full Story


ਹੜਤਾਲ ਕਾਰਨ ਸ਼ਹਿਰ ਆਇਆ ਗੰਦਗੀ ਦੀ ਲਪੇਟ 'ਚ

ਨਵਾਂਸ਼ਹਿਰ, 14 ਅਗਸਤ (ਹਰਮਿੰਦਰ ਸਿੰਘ)-ਨਗਰ ਕੌਾਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਸ਼ਹਿਰ ਵਾਸੀਆਂ ਅਨੁਸਾਰ ਜੇਕਰ ਪ੍ਰਸ਼ਾਸਨ ਨੇ ਤੁਰੰਤ ਕੋਈ ਉਪਰਾਲਾ, ਕੋਈ ਹੱਲ ਨਾ ਕੱਢਿਆ ਤਾਂ ਸ਼ਹਿਰ 'ਚ ਮਹਾਂਮਾਰੀ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਫੈਲ ਸਕਦੀਆਂ ਹਨ | ਇਸ ਮੌਕੇ ਲਾਇਨਜ਼ ਵੇਦ ਲਖਵਿੰਦਰ ਸਿੰਘ ਸੂਰਾਪੁਰੀ ਵਲੋਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਕੂੜੇ ਦੇ ਢੇਰਾਂ ਉੱਪਰ ਮੱਛਰ ਮਾਰ ਦਵਾਈ ਦਾ ਛਿੜਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਫ਼ਾਈ ਲਈ ਕੋਈ ਢੁਕਵੇਂ ਪ੍ਰਬੰਧ ਕੀਤੇ ਜਾਣ ...
Read Full Story


ਡੀ.ਸੀ. ਵੱਲੋਂ ਮਲੇਰੀਆ ਤੇ ਡੇਂਗੂ ਦੇ ਬਚਾਅ ਪ੍ਰਬੰਧਾਂ ਸਬੰਧੀ ਮੀਟਿੰਗ

ਨਵਾਂਸ਼ਹਿਰ, 14 ਅਗਸਤ (ਦੀਦਾਰ ਸਿੰਘ ਸ਼ੇਤਰਾ)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਨਿੰਦਿਤਾ ਮਿਤਰਾ ਵੱਲੋਂ ਜ਼ਿਲ੍ਹੇ 'ਚ ਮਲੇਰੀਆਂ ਤੇ ਡੇਂਗੂ ਦੇ ਬਚਾਅ ਪ੍ਰਬੰਧਾਂ ਦੇ ਮੁਲਾਂਕਣ ਲਈ ਅੱਜ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸਿਹਤ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਤੇ ਨਗਰ ਕੌਾਸਲ ਅਧਿਕਾਰੀਆਂ ਨੂੰ ਬਰਸਾਤੀ ਮੌਸਮ ਮਲੇਰੀਆ ਤੇ ਡੇਂਗੂ ਮੱਛਰਾਂ ਦੇ ਵਧਣ-ਫੁਲਣ ਦਾ ਸੀਜ਼ਨ ਹੋਣ ਕਾਰਨ ਚੌਕਸ ਰਹਿਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪੰਚਾਇਤਾਂ ਢੇਰਾਂ, ਛੱਪੜਾਂ ਅਤੇ ਨਾਲੀਆਂ ਆਦਿ ਦੀ ਸਫ਼ਾਈ ਰੱਖ ਕੇ, ਸ਼ਹਿਰਾਂ ਵਿਚ ਨਗਰ ਕੌਾਸਲਾਂ ਨਾਲੀਆਂ, ਸੀਵਰ ਲਾਈਨਾਂ ਦੀ ਸਫ਼ਾਈ ਤੇ ਕੂੜੇ-ਕਰਕਟ ਦੇ ਢੇਰਾਂ ਦਾ ਉਚਿਤ ਢੰਗ ਨਾਲ ਨਿਪਟਾਰਾ ਕਰਕੇ ਇਨ੍ਹਾਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕ ...
Read Full Story


ਵਿਅਕਤੀ ਵੱਲੋਂ ਖੁਦਕੁਸ਼ੀ

ਬੰਗਾ, 14 ਅਗਸਤ (ਨੂਰਪੁਰ)-ਪਿੰਡ ਲੱਖਪੁਰ ਦੇ ਬੀਕਾ ਰੋਡ 'ਤੇ ਪੈਂਦੇ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਵੱਲੋਂ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਇਸ ਠੇਕੇ 'ਤੇ ਹਰਭਜਨ ਰਾਮ ਪੁੱਤਰ ਮਹਿੰਗਾ ਰਾਮ ਪਿੰਡ ਘੱਗਾ ਜੋ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ | ਸਵੇਰੇ ਜਦੋਂ ਉਸ ਨੇ ਦਰਵਾਜਾ ਨਾ ਖੋਲਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਦੀ ਮਦਦ ਨਾਲ ਜਦ ਦਰਵਾਜਾ ਤੋੜਿਆ ਤਾਂ ਉਸ ਦੀ ਲਾਸ਼ ੁੁਪੱਖੇ ਨਾਲ ਲਟਕਦੀ ਮਿਲੀ | ਪੁਲਿਸ ਵੱਲੋਂ ਉਸ ਦੀ ਲਾਸ਼ ਸਿਵਲ ਹਸਪਤਾਲ ਬੰਗਾ ਵਿਖੇ ਪਹੰੁਚਾਈ ਗਈ ...
Read Full Story


ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ-ਪੱਤਰ

ਨਵਾਂਸ਼ਹਿਰ, 14 ਅਗਸਤ (ਜਸਵਿੰਦਰ ਸਿੰਘ ਔਜਲਾ)-ਨਗਰ ਕੌਾਸਲ ਕਰਮਚਾਰੀਆਂ ਦੀ ਪਿਛਲੇ 10 ਦਿਨ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ 'ਚ ਥਾਂ ਥਾਂ 'ਤੇ ਪਈ ਗੰਦਗੀ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਲੋੜੀਂਦੀ ਸਫ਼ਾਈ ਵੱਲ ਧਿਆਨ ਦਿਵਾਇਆ ਹੈ | ਮੰਗ ਪੱਤਰ ਰਾਹੀਂ ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਮੱੁਖ ਸੜਕਾਂ ਕਲਾਮ ਰੋਡ, ਸਬਜ਼ੀ ਮੰਡੀ, ਗੁਲਸ਼ਨ ਬਾਜ਼ਾਰ, ਘਾਹ ਮੰਡੀ, ਸ਼ੂਗਰ ਮਿੱਲ ਰੋਡ, ਗੜ੍ਹਸ਼ੰਕਰ ਰੋਡ ਆਦਿ ਥਾਵਾਂ 'ਤੇ ਕਚਰੇ ਦੇ ਵੱਡੇ ਵੱਡੇ ਢੇਰ ਦਿਖਾਈ ਦੇ ਰਹੇ ਹਨ | ਸ਼ਹਿਰ ਵਾਸੀਆਂ ਨੇ ਦੱਸਿਆ ਕਿ ਜੇ ਆਉਣ ਵਾਲੇ ਦਿਨਾਂ 'ਚ ਮੀਂਹ ਹੁੰਦਾ ਹੈ ਤਾਂ ਸੜਕਾਂ 'ਚ ਪਿਆ ਕਚਰਾ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਜਾਵੇਗਾ | ਸ਼ਹਿਰ ਵਾਸੀਆਂ ਨੇ ਕਿਹਾ ਕਿ ਜੋ 2 ਦਿਨ ਦੇ ਅੰਦਰ ਪ੍ਰਸ਼ਾਸਨ ਵੱਲੋਂ ਕਚਰਾ ਚੱੁਕਣ ਦਾ ਪ੍ਰਬੰਧ ...
Read Full Story


ਚੂਰਾ ਪੋਸਤ ਸਮੇਤ ਪਤੀ-ਪਤਨੀ ਕਾਬੂ

ਨਵਾਂਸ਼ਹਿਰ, 14 ਅਗਸਤ (ਜਸਵਿੰਦਰ ਸਿੰਘ ਔਜਲਾ)-ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਵੱਲੋਂ ਪਤੀ ਪਤਨੀ ਕੋਲੋਂ ਚਾਰ ਬੋਰੇ ਚੂਰਾ ਪੋਸਤ ਬਰਾਮਦ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜਰਨੈਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਉਹ ਬੈਂਸਾਂ ਪਿੰਡ ਨਹਿਰ ਦੀ ਕੱਚੀ ਪਟੜੀ 'ਤੇ ਗਸ਼ਤ ਕਰ ਰਹੇ ਸਨ | ਗਸ਼ਤ ਦੌਰਾਨ ਇੱਕ ਮਰਦ ਤੇ ਔਰਤ ਕੋਲੋਂ 4 ਬੋਰੇ ਚੂਰਾ ਪੋਸਤ ਵਜ਼ਨੀ 1.60 ਕੁਇੰਟਲ ਬਰਾਮਦ ਕੀਤੇ ਗਏ | ਕਥਿਤ ਦੋਸ਼ੀਆਂ ਦੀ ਪਹਿਚਾਣ ਜੋਗਾ ਸਿੰਘ ਪੱੁਤਰ ਹਰੀ ਰਾਮ, ਕੁਲਵੀਰ ਕੌਰ ਪਤਨੀ ਜੋਗਾ ਸਿੰਘ ਵਾਸੀ ਜੱਬੋਵਾਲ ਵਜੋਂ ਹੋਈ ਹੈ | ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ...
Read Full Story


ਡੀ.ਸੀ. ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 14 ਅਗਸਤ (ਦੀਦਾਰ ਸਿੰਘ ਸ਼ੇਤਰਾ)-ਕੈਬਿਨਟ ਮੰਤਰੀ ਸੋਹਣ ਸਿੰਘ ਠੰਡਲ ਆਜ਼ਾਦੀ ਦਿਵਸ ਦੀ 67ਵੀਂ ਵਰੇ੍ਹਗੰਢ 'ਤੇ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਤਿਰੰਗਾ ਲਹਿਰਾਉਣਗੇ ਤੇ ਪਰੇਡ ਦਾ ਨਿਰੀਖਣ ਕਰਨਗੇ | ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਉਹ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪਤਿਮਾ 'ਤੇ ਫੁੱਲ ਮਾਲਾ ਅਰਪਿਤ ਕਰਨ ਵੀ ਜਾਣਗੇ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਡਿਪਟੀ ਕਮਿਸ਼ਨਰ ਵੱਲੋਂ ਅੱਜ ਐਸ.ਐਸ.ਪੀ. ਸਨਮੀਤ ਕੌਰ ਤੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਪਾਲ ਸਮੇਤ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਅਧਿਕਾਰੀਆਂ ਨਾਲ ...
Read Full Story


ਸਾਲਾਨਾ ਮੇਲਾ 18 ਨੂੰ

ਬਹਿਰਾਮ 14 ਅਗਸਤ (ਨਛੱਤਰ ਸਿੰਘ)-ਪਿੰਡ ਚੱਕ ਬਿਲਗਾਂ ਵਿਖੇ ਸ਼ਕੰਡੀ ਗੁੱਗਾ ਜਾਹਿਰ ਪੀਰ 'ਚ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 18 ਅਗਸਤ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ¢ ਪ੍ਰਬੰਧਕ ਕਮੇਟੀ ਮੈਂਬਰਾਾ ਨੇ ਦੱਸਿਆ ਕਿ ਦਿਨ ਵੇਲੇ ਭੰਡਾਰਾ ਹੋਵੇਗਾ ਤੇ ਰਾਤ ਦੇਰ ਤੱਕ ਗੁੱਗਾ ਜਾਹਿਰ ਪੀਰ ਦੀ ਮਹਿਮਾ ਦਾ ਗੁਣਗਾਨ ਤੇ ਜਾਗਰਣ ਹੋਵੇਗਾ | ...
Read Full Story


ਜ਼ਿਲ੍ਹੇ 'ਚ 300 ਹੈਕਟੇਅਰ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ-ਡੀ.ਸੀ.

ਨਵਾਂਸ਼ਹਿਰ, 14 ਅਗਸਤ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹੇ 'ਚ ਪਾਣੀ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ ਇਸ ਸਾਲ 300 ਹੈਕਟੇਅਰ ਰਕਬੇ 'ਚ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ | ਪਿਛਲੇ ਸਾਲ 150 ਹੈਕਟੇਅਰ ਰਕਬੇ ਹੇਠ ਸਿੱਧੀ ਬਿਜਾਈ ਕਰਵਾਈ ਗਈ ਸੀ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਪੈਦਾਵਾਰ ਕਮੇਟੀ ਦੀ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਇਸ ਵਿਧੀ ਰਾਹੀਂ 25 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ | ਅੱਜ ਇੱਥੇ ਜ਼ਿਲ੍ਹਾ ਖੇਤੀਬਾੜੀ ਪੈਦਾਵਾਰ ਕਮੇਟੀ ਦੀ ਮੀਟਿੰਗ ਕਰਦਿਆਂ ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ 2014 ਦੌਰਾਨ ਬਲਾਕ ਪੱਧਰ 'ਤੇ ਖੇਤੀਬਾੜੀ ਮਹਿਕਮੇ ਵੱਲੋਂ 5 ਕਿਸਾਨ ਸਿਖਲਾਈ ਕੈਂਪ ਲਗਾਏ ਗਏ | ਜਿਨ੍ਹਾਂ ਵਿਚ 152 ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ | ਡਿਪਟੀ ...
Read Full Story


ਨਗਰ ਕੌ ਾਸਲ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੀ ਹੜਤਾਲ 11ਵੇਂ ਦਿਨ 'ਚ ਦਾਖ਼ਲ

ਰਾਹੋਂ, 14 ਅਗਸਤ (ਬਲਬੀਰ ਸਿੰਘ ਰੱਕੜ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਬੰਗੜ ਪਾਰਟੀ ਵੱਲੋਂ ਨਗਰ ਕੌਾਸਲ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਧਰਨੇ 'ਤੇ ਬੈਠੇ ਕਰਮਚਾਰੀਆਂ ਦੇ ਹੱਕ ਵਿਚ ਉਤਰ ਆਏ ਹਨ | ਨਗਰ ਕੌਾਸਲ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ 11ਵੇਂ ਦਿਨ ਵਿਚ ਦਾਖ਼ਲ ਹੋ ਗਈ | 11ਵੇਂ ਦਿਨ ਦਾਖ਼ਲ ਹੋਈ ਹੜਤਾਲ ਦੇ ਕਾਰਨ ਸ਼ਹਿਰ ਵਿਚ ਗੰਦਗੀ ਦੇ ਢੇਰਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ | ਹੜਤਾਲ ਵਿਚ ਇਨ੍ਹਾਂ ਕਰਮਚਾਰੀਆਂ ਦਾ ਸਾਥ ਦੇਣ ਆਏ ਜ਼ਿਲ੍ਹਾ ਪ੍ਰਧਾਨ ਧਰਮਪਾਲ ਬੰਗੜ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਫ਼ਾਈ ਕਰਮਚਾਰੀਆਂ ਤੇ ਨਗਰ ਕੌਾਸਲ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨ ਕੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ 'ਤੇ ਗੰਦਗੀ ਦੇ ਢੇਰਾਂ ਦਾ ਤੋਹਫ਼ਾ ...
Read Full Story


ਲੁਟੇਰਿਆਂ ਨੇ 4.5 ਲੱਖ ਦੇ ਮੋਬਾਈਲ ਲੁੱਟੇ

ਬੰਗਾ, 14 ਅਗਸਤ (ਜਸਬੀਰ ਸਿੰਘ ਨੂਰਪੁਰ)-ਬੰਗਾ ਦੇ ਮੁਕੰਦਪੁਰ ਰੋਡ 'ਤੇ ਥਾਣਾ ਸਿਟੀ ਦੇ ਸਾਹਮਣੇ ਪਾਹਵਾ ਕੁਲੈਕਸ਼ਨ ਦੀ ਦੁਕਾਨ ਤੋਂ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ 4.5 ਲੱਖ ਦੀ ਕੀਮਤ ਦੇ 47 ਮੋਬਾਇਲ ਦੇ ਸੈੱਟ ਲੁੱਟੇ | ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਚਮਨ ਲਾਲ ਵਾਸੀ ਪਟੇਲ ਚੌਕ ਬੰਗਾ ਨੇ ਦੱਸਿਆ ਕਿ ਉਸ ਨੇ ਆਪਣੇ ਕੀਮਤੀ ਮੋਬਾਇਲ ਇੱਕ ਬੈਗ 'ਚ ਪਾਏ ਹੋਏ ਸਨ | ਜੋ ਉਹ ਰੋਜ਼ਾਨਾ ਸ਼ਾਮ ਨੂੰ ਜਾਣ ਸਮੇਂ ਘਰ ਲੈ ਜਾਂਦੇ ਸਨ | ਸ਼ਾਮ ਨੂੰ 2 ਅਣਪਛਾਤੇ ਵਿਅਕਤੀ ਮੇਰੀ ਦੁਕਾਨ ਦੇ ਸਾਹਮਣੇ ਰੁਕੇ | ਇੱਕ ਨੌਜਵਾਨ ਮੋਟਰਸਾਈਕਲ 'ਤੇ ਖੜਾ ਰਿਹਾ ਤੇ ਦੂਸਰਾ ਅੰਦਰ ਆ ਕੇ ਮੇਰੇ ਕੋਲੋਂ ਮੋਬਾਇਲ ਦੇ ਕਵਰ ਦਿਖਾਉਣ ਲਈ ਆਖਣ ਲੱਗਾ | ਦੇਖਦੇ-ਦੇਖਦੇ ਹੀ ਉਸ ਨੇ ਮੇਰੇ 'ਤੇ ਪਿਸਤੋਲ ਵਰਗਾ ਹਥਿਆਰ ਤਾਣ ਦਿੱਤਾ ਤੇ ਬੈਗ ਲੈ ਕੇ ਭੱਜ ਗਿਆ | ਮੇਰੀ ਗੁਆਂਢੀ ਦੁਕਾਨ ਦੇ ਮਾਲਕ ਬਲਵੀਰ ...
Read Full Story


1 2 3 4 5 6 > >>


© 2014 doabaheadlines.co.in
eXTReMe Tracker
Developed & Hosted by Arash Info Corporation