Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਰਾਸ਼ਟਰੀ
 
ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ

ਕਾਬੁਲ, 22 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਨਾਟੋ ਸੈਨਿਕਾ ਵਲੋਂ ਪਵਿੱਤਰ ਕੁਰਾਨ ਦੀਆਂ ਕਾਪੀਆਂ ਕਥਿਤ ਤੌਰ ’ਤੇ ਸਾੜਨ ਦੇ ਖਿਲਾਫ਼ ਅਫਗਾਨਿਸਤਨ ਵਿੱਚ ਕਈ ਜਗ੍ਹਾ ’ਤੇ ਲੋਕਾਂ ਵਲੋਂ ਹਿੰਸਕ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਅਮਰੀਕਾ ਵਿਰੋਧੀ ਨਾਅਰੇ ਵੀ ਲਗਾਏ। ਕਾਬੁਲ ਸਥਿਤ ਅਮਰੀਕਾ ਦੇ ਮਿਲਟਰੀ ਕੈਂਪ ’ਤੇ ਕਰੀਬ 500 ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ। ਪੂਰਵੀ ਸ਼ਹਿਰ ਜਲਾਲਾਬਾਦ ਵਿੱਚ ਵੀ 1000 ਤੋਂ ਵੱਧ ਲੋਕਾਂ ਨੇ ਰਾਜਮਾਰਗ ਜਾਮ ਕਰ ਦਿੱਤਾ ਅਤੇ ‘ਅਮਰੀਕਾ ਮੁਰਦਾਬਾਦ, ਓਬਾਮਾ ਮੁਰਦਾਬਾਦ’ ਦੇ ਨਾਅਰੇ ਲਗਾਏ। ਕਾਬੁਲ ਵਿੱਚ ਲੋਕਾਂ ਨੇ ਦੰਗਾ ਵਿਰੋਧੀ ਪੁਲਿਸ ’ਤੇ ਹਮਲਾ ਕੀਤਾ ਅਤੇ ਇਸ ’ਤੇ ਸੁਰੱਖਿਆ ਬਲਾਂ ਵਲੋਂ ਵੀ ਬਲ ਪ੍ਰਯੋਗ ਕੀਤਾ ਗਿਆ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਅਮਰੀਕਾ ਦੇ ਮਿਲਟਰੀ ‘ਕੈਂਪ ...
Read Full Story


ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਮੁੰਬਈ ਵਿੱਚ 26 ਨਵੰਬਰ ਨੂੰ ਕੀਤੇ ਗਏ ਹਮਲੇ ਦੇ ਦੌਰਾਨ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾ ਵਿਚਕਾਰ ਹੋਈ ਗੱਲਬਾਤ ਦੇ ਫੜੇ ਗਏ ਅੰਸ਼ ਸੁਪਰੀਮ ਕੋਰਟ ਵੀਰਵਾਰ ਨੂੰ ਸੁਣੇਗੀ। ਸਰਕਾਰੀ ਪੱਖ ਨੇ ਕਿਹਾ ਹੈ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਾਕਿਸਤਾਨੀ ਆਕਾ ਵਿਚਕਾਰ ਹੋਈ ਗੱਲਬਾਤ ਇੱਕ ਮਹੱਤਵਪੂਰਣ ਸਬੂਤ ਹੈ, ਜੋ ਇਹ ਜ਼ਾਹਿਰ ਕਰਦੀ ਹੈ ਕਿ ਇਹ ਹਮਲੇ ਪਹਿਲਾਂ ਬਣਾਈ ਗਈ ਯੋਜਨਾ ਅਨੁਸਾਰ ਸਨ। ਇਨ੍ਹਾਂ ਹਮਲਿਆਂ ਦੇ ਇੱਕ ਮਾਤਰ ਦੋਸ਼ੀ ਜ਼ਿੰਦਾ ਅੱਤਵਾਦੀ ਮੁਹੰਮਦ ਅਜਮਲ ਆਮੀਰ ਕਸਾਬ ਦੀ ਅਪੀਲ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਵੀਰਵਾਰ ਨੂੰ ਦੁਪਹਿਰ 2 ਵਜੇ ਕਸਾਬ ਅਤੇ ਮਹਾਂਰਾਸ਼ਟਰ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਇਹ ਅੰਸ਼ ਸੁਣੇਗੀ। ਮਹਾਂਰਾਸ਼ਟਰ ਸਰਕਾਰ ਵਲੋਂ ਪੇਸ਼ ਹੋਏ ਪੂਰਵ ਸਾਲਿਸਟਰ ...
Read Full Story


ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ

ਮੁੰਬਈ, 22 ਫਰਵਰੀ (ਏਜੰਸੀ)-ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਮੁਸ਼ਕਲ ਵਿੱਚ ਫਸ ਗਏ ਹਨ। ਉਨ੍ਹਾਂ ਵਿਰੁੱਧ ਮੁੰਬਈ ਦੇ ਕੋਲਾਬਾ ਪੁਲਸ ਥਾਣਾ ਵਿੱਚ ਮਾਰ-ਕੁੱਟ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਸੈਫ ਨੇ ਇਕਬਾਲ ਖਾਨ ਨਾਂ ਦੇ ਵਿਅਕਤੀ ਨਾਲ ਮਾਰ-ਕੁੱਟ ਕੀਤੀ ਹੈ ਅਤੇ ਉਸ ਵਿਅਕਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਦੋਸ਼ ਹੈ ਕਿ ਸੈਫ ਨੇ ਇਕਬਾਲ ਦੀ ਨੱਕ ’ਤੇ ਮੁੱਕਾ ਮਾਰਿਆ ਹੈ। ਕੋਲਾਬਾ ਦੇ ਤਾਜ ਹੋਟਲ ਦੇ ਵਸਾਬੀ ਰੈਸਟੋਰੈਂਟ ਵਿੱਚ ਸੈਫ ਦੀ ਝੜਪ ਹੋਈ ਅਤੇ ਇਸ ਦੌਰਾਨ ਉਹ ਬਹੁਤ ਜ਼ੋਰ-ਜ਼ੋਰ ਨਾਲ ਬੋਲ ਰਹੇ ਸਨ। ਉਨ੍ਹਾਂ ਨੂੰ ਹੌਲੀ ਗੱਲ ਕਰਨ ਲਈ ਕਿਹਾ ਗਿਆ ਸੀ। ਗੌਰਤਲਬ ਹੈ ਕਿ 2008 ਵਿੱਚ ਵੀ ਪਟਿਆਲਾ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਫੋਟੋਗ੍ਰਾਫਰ ਨਾਲ ਮਾਰ-ਕੁੱਟ ਕਰਨ ਦੇ ...
Read Full Story


ਗੁਰੂ ਗ੍ਰੰਥ ਸਾਹਿਬ ਦਾ ਸੌਦਾ 20 ਕਰੋੜ ’ਚ; ਤਿੰਨ ਕਾਬੂ

ਨਵੀਂ ਦਿ¤ਲੀ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਦਿ¤ਲੀ ਪੁਲਸ ਨੇ ਇਥੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ 300 ਸਾਲ ਪੁਰਾਣੇ ਹ¤ਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ ’ਚ ਲ¤ਗੇ ਹੋਏ ਸਨ। ਇਹ ਸਰੂਪ ਪਟਨਾ ਸਾਹਿਬ ਗੁਰਦੁਆਰੇ ਤੋਂ ਚੋਰੀ ਕੀਤੇ ਗਏ ਸਨ। ਪੁਲਸ ਨੇ ਦ¤ਸਿਆ ਕਿ ਇਨ੍ਹਾਂ ਸਰੂਪਾਂ ਦਾ ਸੌਦਾ 20 ਕਰੋੜ ਰੁਪਏ ’ਚ ਤੈਅ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਵੀਨ ਬ¤ਬਰ ਜੋ ਕਿ ਕਰੋਲ ਬਾਗ ਸਥਿਤ ਇਕ ਹੋਟਲ ਦਾ ਮਾਲਕ ਹੈ, ਸੰਤੋਸ਼ ਸਿੰਘ ਵਾਸੀ ਮਿਰਜ਼ਾਪੁਰ (ਯੂ. ਪੀ.) ਅਤੇ ਕਲਿਆਣੇਸ਼ਵਰ ਗੌਤਮ ਵਾਸੀ ਬਿਹਾਰ ਵਜੋਂ ਹੋਈ ਹੈ। ਪੁ¤ਛਗਿ¤ਛ ’ਚ ਉਨ੍ਹਾਂ ਨੇ ਦ¤ਸਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹ¤ਥ ਲਿਖਤ ਸਰੂਪ ਹਨ ਜੋ ਉਨ੍ਹਾਂ ਨੇ ਪਟਨਾ ਸਾਹਿਬ ਗੁਰਦੁਆਰੇ ਤੋਂ ਚੋਰੀ ਕੀਤੇ ਸਨ। ਪੁਲਿਸ ਨੇ ...
Read Full Story


ਰਾਸ਼ਟਰਪਤੀ ਦੇ ਪੁੱਤਰ ਤੋਂ 1 ਕਰੋੜ ਰੁਪਏ ਬਰਾਮਦ, ਕਲੈਕਟਰ ਨੇ ਭੇਜਿਆ ਨੋਟਿਸ

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਬੇਟੇ ਕੋਲ ਇੱਕ ਕਰੋੜ ਰੁਪਏ ਦੀ ਬੇਹਿਸਾਬੀ ਰਕਮ ਬਰਾਮਦ ਹੋਣ ਦੇ ਸਿਲਸਿਲੇ ’ਚ ਨੋਟਿਸ ਜਾਰੀ ਕੀਤਾ ਗਿਆ ਹੈ।। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸੀ ਵਿਧਾਇਕ ਰਾਵ ਸਾਹੇਬ ਸ਼ੇਖਾਵਤ ਨੂੰ ਜ਼ਿਲਾ ਕਲੈਕਟਰ ਰਾਹੁਲ ਮਹੀਵਾਲ ਨੇ ਦੱਸਿਆ ਕਿ ਸ਼ੇਖਾਵਤ ਤੋਂ ਇਲਾਵਾ ਸੂਬੇ ਦੇ ਮੰਤਰੀ ਰਾਜੇਂਦਰ ਮੁਲਕ, ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕ¤ਤਰ ਗਣੇਸ਼ ਪਾਟਿਲ, ਸ਼ਹਿਰ ਦੇ ਕਾਂਗਰਸ ਮੁਖੀ ਵਸੰਤਰਾਓ ਸਾਉਰਕਰ, ਮੁਲਕ ਦੇ ਨਿੱਜੀ ਸਕ¤ਤਰ ਅਸ਼ੀਸ਼ ਬੋਧਨਕਰ ਨੂੰ ਬੁ¤ਧਵਾਰ ਨੂੰ ਨੋਟਿਸ ਜਾਰੀ ਕੀਤੇ ਗਏ।। ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਸੁਣਵਾਈ ਹੋਵੇਗੀ ਕਿਉਂਕਿ ਉਨ੍ਹਾਂ ਦੇ ਵਕੀਲਾਂ ਨੇ ਪੰਜ ਦਿਨ ਦਾ ਸਮਾਂ ਮੰਗਿਆ ਹੈ।।ਐਤਵਾਰ ਨੂੰ ਦੋ ਲੋਕ ਇੱਕ ਕਾਰ ਤੋਂ ਇਸ ...
Read Full Story


ਅਬੂ ਸਲੇਮ ਲਈ ਕੋਰਟ ਵਲੋਂ ‘ਗੁਡ ਨਿਊਜ਼’

ਨਵੀਂ ਦਿੱਲੀ, 18 ਫਰਵਰੀ (ਏਜੰਸੀ)-ਅਪਰਾਧ ਜਗਤ ਦੇ ਸਰਗਣਾ ਅਬੂ ਸਲੇਮ ਦੀ ਭਾਰਤ ਹਵਾਲਗੀ ਰ¤ਦ ਕਰਨ ਦੇ ਪੁਰਤਗਾਲ ਦੀ ਅਦਾਲਤ ਦੇ ਹੁਕਮ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਉਸ ਖਿਲਾਫ ਦੋ ਮਾਮਲਿਆਂ ’ਚ ਟਾਡਾ ਅਧੀਨ ਮਾਮਲਿਆਂ ਦੀ ਸੁਣਵਾਈ ’ਤੇ ਸ਼ੁ¤ਕਰਵਾਰ ਨੂੰ ਰੋਕ ਲਗਾ ਦਿੱਤੀ ਹੈ।।ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹੋਰਨਾਂ ਮਾਮਲਿਆਂ ’ਚ ਕਾਰਵਾਈ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿ¤ਤਾ ਅਤੇ ਸਲੇਮ ਦੇ ਆਪਣੇ ਖਿਲਾਫ ਚ¤ਲ ਰਹੇ ਸਾਰੇ ਅਪਰਾਧਿਕ ਮਾਮਲੇ ਰ¤ਦ ਕਰਨ ਦੀ ਬੇਨਤੀ ’ਤੇ ਸੀ. ਬੀ. ਆਈ. ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ।।ਸੁਪਰੀਮ ਕੋਰਟ ਨੇ ਕਿਹਾ ਕਿ ਪੁਰਤਗਾਲ ਦੀ ਅਦਾਲਤ ਵਲੋਂ ਦਿੱਤੇ ਗਏ ਹੁਕਮ ਦਾ ਸਨਮਾਨ ਕਰਦਾ ਹੈ।।ਅਬੂ ਸਲੇਮ ਨੇ ਅਦਾਲਤ ’ਚ ਅਰਜ਼ੀ ਦੇ ਕੇ ਕਿਹਾ ਸੀ ਕਿ ਉਸ ’ਤੇ ਜੋ ਮੁਕ¤ਦਮੇ ਚਲਾਏ ਜਾ ਰਹੇ ਹਨ, ਉਨ੍ਹਾਂ ’ਚ ...
Read Full Story


ਯੂਨੀਟੇਕ ਦਾ ਸ਼ੁੱਧ ਲਾਭ 50 ਫੀਸਦੀ ਘਟਿਆ

ਨਵੀਂ ਦਿੱਲੀ, 15 ਫਰਵਰੀ—ਜਮੀਨ ਜਾਇਦਾਦ ਦੇ ਵਿਕਾਸ ਨਾਲ ਜੁੜੀ ਦੇਸ਼ ਦੀ ਮੁੱਖ ਕੰਪਨੀ ਯੂਨੀਟੇਕ ਦਾ ਸ਼ੁੱਧ ਲਾਭ ਚਾਲੂ ਵਿੱਤ ਸਾਲ 2011-12 'ਚ 50 ਫੀਸਦੀ ਘਟ ਕੇ 55.22 ਕਰੋੜ ਰੁਪਏ ਰਿਹਾ। ਵਿਕਰੀ 'ਚ ਕਮੀ ਦੇ ਕਾਰਣ ਕੰਪਨੀ ਦਾ ਲਾਭ ਘਟਿਆ ਹੈ। ਇਸ ਤੋਂ ਪਿਛਲੇ ਵਿੱਤ ਸਾਲ 2010-11 'ਚ ਕੰਪਨੀ ਨੂੰ 111.36 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਯੂਨੀਟੇਕ ਦੇ ਬਿਆਨ ਅਨੁਸਾਰ ਚਾਲੂ ਵਿੱਤ ਸਾਲ 'ਚ ਕੰਪਨੀ ਦੀ ਸ਼ੁੱਧ ਵਿਕਰੀ 22 ਫੀਸਦੀ ਘਟ ਕੇ 513.90 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤ ਸਾਲ ਇਸ ਤਿਮਾਹੀ 'ਚ 659.79 ਕਰੋੜ ਰੁਪਏ ...
Read Full Story


25 ਕਰੋੜ ਟਨ ਖਾਧ ਪਦਾਰਥਾਂ ਦਾ ਹੋਵੇਗਾ ਉਤਪਾਦਨ

ਨਵੀਂ ਦਿੱਲੀ, 15 ਫਰਵਰੀ— ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਇਸ ਸਾਲ ਦੇਸ਼ 'ਚ ਖਾਧ ਪਦਾਰਥਾਂ ਦਾ ਉਤਪਾਦਨ 25 ਕਰੋੜ ਟਨ ਦੀ ਰਿਕਾਰਡ ਉਚਾਈ 'ਤੇ ਪਹੁੰਚ ਸਕਦਾ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੁਆਰਾ ਵਰਖਾ 'ਤੇ ਆਧਾਰਿਤ ਖੇਤੀ 'ਤੇ ਆਯੋਜਤ ਇੱਕ ਕਾਰਜਸ਼ਾਲਾ ਨੂੰ ਸੰਬੋਧਿਤ ਕਰਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਖੇਤੀ ਉਪਜ ਵਧਾਉਣ ਲਈ ਕੀਤੇ ਗਏ ਯਤਨਾਂ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਇਸ ਸਾਲ ਖਾਧ ਪਦਾਰਥਾਂ ਦਾ ਉਤਪਾਦਨ ਰਿਕਾਰਡ ਬਣੇਗਾ। ਪ੍ਰਧਾਨਮੰਤਰੀ ਨੇ ਕਿਹਾ, ''ਸਾਡੇ ਕਿਸਾਨਾਂ ਨੇ ਇਸ ਸਾਲ ਵਧੀਆ ਕੰਮ ਕੀਤਾ ਹੈ ਪਰ ਅਜੇ ਸਾਨੂੰ ਲੰਬਾ ਰਸਤਾ ਤਹਿ ਕਰਨਾ ਹੈ। ਇਸ 'ਚ ਸਾਨੂੰ ਖਾਧ ਪਦਾਰਥਾਂ ਦੇ ਉਤਪਾਦਨ ਦੇ ਕੁੱਝ ਖੇਤਰਾਂ ਨੂੰ ਇਨ੍ਹਾਂ ਕੰਮਾਂ ਲਈ ਸਥਾਨਾਂਤਰਿਤ ਕਰਨਾ ਹੋਵੇਗਾ। ਰਾਸ਼ਟਰਪਤੀ ਭਵਨ 'ਚ ਆਯੋਜਤ ਬੈਠਕ 'ਚ ਰਾਸ਼ਟਰਪਤੀ ...
Read Full Story


ਪਾਕਿ ਅਦਾਕਾਰਾ ਵੀਨਾ ਮਲਿਕ ਨੇ ਜਾਸੂਸੀ ਦੇ ਦੋਸ਼ਾਂ ਨੂੰ ਨਕਾਰਿਆ

ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਵਿਵਾਦਾਂ 'ਚ ਰਹਿਣ ਵਾਲੀ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਵਲੋਂ ਆਪਣੇ ਉੱਪਰ ਲੱਗੇ ਆਈ.ਐਸ.ਆਈ. ਦੀ ਜਾਸੂਸੀ ਕਰਨ ਦੇ ਦੋਸ਼ਾਂ ਨੂੰ ਨਕਾਰਨ ਬਾਰੇ ਦਿੱਲੀ ਪੁਲਿਸ ਨੇ ਅਦਾਲਤ ਨੂੰ ਸੂਚਿਤ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਅਦਾਲਤ ਦੇ ਹੁਕਮਾਂ 'ਤੇ ਇਹ ਕਾਰਵਾਈ ਰਿਪੋਰਟ ਅਦਾਲਤ 'ਚ ਪੇਸ਼ ਕੀਤੀ। ਵੀਨਾ ਮਲਿਕ ਨੇ ਆਪਣੀ ਇਕ ਨਗਨ ਤਸਵੀਰ 'ਚ ਆਪਣੀ ਬਾਂਹ 'ਤੇ ਆਈ.ਐਸ.ਆਈ. ਦਾ ਟੈਟੂ ਛਪਵਾਇਆ ਹੋਇਆ ਸੀ। ਇਹ ਤਸਵੀਰ ਇਕ ਮੈਗਜ਼ੀਨ ਦੇ ਕਵਰ ਉਪਰ ਛਪੀ ਸੀ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਟੈਟੂ ਤੋਂ ਪ੍ਰਤੀਕ ਹੁੰਦਾ ਹੈ ਕਿ ਉਹ ਪਾਕਿਸਤਾਨ ਦੀ ਗੁਪਤ ਏਜੰਸੀ ਲਈ ਜਾਸੂਸੀ ਕਰਦੀ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਮਲਿਕ ਨੇ ਇਨਕਾਰ ਕੀਤਾ ਕਿ ਉਸ ਨੇ ਮੈਗਜ਼ੀਨ ਲਈ ਨਗਨ ਤਸਵੀਰ ਖਿਚਵਾਈ ਅਤੇ ਇਸ ਤਸਵੀਰ ਦੀ ਜਾਂਚ ਹੋਣੀ ਚਾਹੀਦੀ ਹੈ। ਅਦਾਲਤ ...
Read Full Story


ਪੰਜਾਬ ਦੇ ਚਾਰ ਸ਼ਹਿਰਾਂ ਦੇ ਨਾਂਅ ਤਬਦੀਲ ਗ੍ਰਹਿ ਮੰਤਰਾਲੇ ਨੇ ਦਿੱਤੀ ਦੇਸ਼ ਦੇ 25 ਕਸਬਿਆਂ ਦੇ ਨਾਂਅ ਬਦਲਣ ਨੂੰ ਮਨਜ਼ੂਰੀ

ਨਵੀਂ ਦਿੱਲੀ, 13 ਫਰਵਰੀ (ਪੀ. ਟੀ. ਆਈ.)-ਭਾਵੇਂ ਵਿਲੀਅਮ ਸ਼ੈਕਸਪੀਅਰ ਨੇ ਕਿਹਾ ਹੋਵੇ ਕਿ ਨਾਂ ਵਿਚ ਕੀ ਰੱਖਿਆ ਹੈ ਪਰ ਗ੍ਰਹਿ ਮੰਤਰਾਲੇ ਲਈ ਤਾਂ ਇਹ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਮਾਮਲਾ ਹੈ ਅਤੇ ਉਸ ਨੇ ਪੰਜਾਬ ਦੇ 4 ਕਸਬਿਆਂ ਸਮੇਤ 25 ਕਸਬਿਆਂ ਦੇ ਨਾਵਾਂ 'ਚ ਤਬਦੀਲੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਦੇ ਪਿਛਲੇ ਦਹਾਕੇ 'ਚ ਨਾਂ ਬਦਲ ਕੇ ਰੱਖੇ ਗਏ ਸਨ। ਸਭ ਤੋਂ ਵੱਧ 17 ਕਸਬੇ ਕੇਰਲਾ ਦੇ ਹਨ ਜਿਨ੍ਹਾਂ ਦੇ ਨਾਂਅ ਬਦਲੇ ਗਏ ਹਨ ਅਤੇ ਦੂਸਰਾ ਨੰਬਰ ਪੰਜਾਬ ਦਾ ਹੈ ਜਿਥੇ ਚਾਰ ਕਸਬਿਆਂ ਦੇ ਨਾਂਅ ਬਦਲੇ ਸਨ। ਪੰਜਾਬ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੁਣ ਅਜੀਤਗੜ੍ਹ, ਸੁਨਾਮ ਕਸਬਾ ਸੁਨਾਮ ਊਧਮ ਸਿੰਘ ਵਾਲਾ, ਨਵਾਂਸ਼ਹਿਰ ਹੁਣ ਸ਼ਹੀਦ ਭਗਤ ਸਿੰਘ ਜਦਕਿ ਮੁਕਤਸਰ ਕਸਬਾ ਹੁਣ ਸ੍ਰੀ ਮੁਕਤਸਰ ਸਾਹਿਬ ਵਜੋਂ ਜਾਣਿਆ ਜਾਵੇਗਾ। ਦੋ ਕਸਬੇ ਉੜੀਸਾ ਦੇ ਹਨ। ਭਾਵੇਂ ...
Read Full Story


ਸਿਆਸੀ ਲੀਡਰਸ਼ਿਪ ਨੇ ਪ੍ਰਵਾਸੀ ਪੰਜਾਬੀਆਂ ਦੇ ਕੀਤੇ ਦੰਦ ਖੱਟੇ

ਜਲੰਧਰ, 13 ਫਰਵਰੀ (ਮੇਜਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਵਿਚ ਐਤਕੀਂ ਪ੍ਰਵਾਸੀ ਪੰਜਾਬੀਆਂ ਨੇ ਬੇਮਿਸਾਲ ਉਤਸ਼ਾਹ ਦਿਖਾਇਆ ਤੇ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਪੰਜਾਬ ਵੀ ਪੁੱਜੇ ਪਰ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੇ ਉਨ੍ਹਾਂ ਦੀ ਬਹੁਤੀ ਕਦਰ ਨਹੀਂ ਪਾਈ ਤੇ ਆਏ ਪ੍ਰਵਾਸੀ ਪੰਜਾਬੀਆਂ ਨੂੰ ਆਮ ਕਰਕੇ ਅਣਗੌਲਿਆਂ ਹੀ ਕਰ ਦਿੱਤਾ। ਵੱਧ-ਘੱਟ ਰੂਪ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਵਲੋਂ ਇਥੇ ਪੁੱਜੇ ਪ੍ਰਵਾਸੀ ਪੰਜਾਬੀਆਂ ਪ੍ਰਤੀ ਵਿਖਾਈ ਬੇਵਾਸਤਗੀ ਨੇ ਨਾ ਸਿਰਫ ਉਨ੍ਹਾਂ ਨੂੰ ਨਿਰਾਸ਼ ਹੀ ਕੀਤਾ ਹੈ ਸਗੋਂ ਬਹੁਤਿਆਂ ਦੇ ਤਾਂ ਦੰਦ ਹੀ ਖੱਟੇ ਹੋ ਗਏ ਜਾਪਦੇ ਸਨ। ਵਰਣਨਯੋਗ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ ਤੇ ਇਟਲੀ ਆਦਿ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਬਾਕਾਇਦਾ ਯੂਨਿਟ ਐਲਾਨੇ ਹੋਏ ਹਨ ਤੇ ਅਹੁਦੇਦਾਰਾਂ ਦੀਆਂ ਲੰਮੀਆਂ ...
Read Full Story


ਉੱਤਰ ਪ੍ਰਦੇਸ਼ ਚੋਣਾਂ : ਸੁਲਤਾਨਪੁਰ 'ਚ ਰਾਹੁਲ-ਪ੍ਰਿਯੰਕਾ ਦਾ ਰੋਡ ਸ਼ੋਅ

ਸੁਲਤਾਨਪੁਰ, 13 ਫਰਵਰੀ (ਆਈ. ਏ. ਐਨ. ਐਸ.)-ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਾਡਰਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਐਤਵਾਰ ਨੂੰ ਪਹਿਲੀ ਵਾਰ ਇਕੱਠੇ ਸੁਲਤਾਨਪੁਰ 'ਚ ਪ੍ਰਚਾਰ ਕਰਨ ਪਹੁੰਚੇ। ਦੋਵਾਂ ਜ਼ਿਲ੍ਹਿਆਂ ਦੇ ਅਲੱਗ - ਅਲੱਗ ਇਲਾਕਿਆਂ 'ਚ ਇਕੱਠੇ ਰੋਡ ਸ਼ੋਅ ਕਰ ਰਹੇ ਹਨ। ਰਾਹੁਲ ਅਤੇ ਪ੍ਰਿਯੰਕਾ ਮਹਿਰਾਜਗੰਜ 'ਚ ਹੈਲੀਕਾਪਟਰ ਤੋਂ ਉਤਰੇ ਜਿਥੇ ਵੱਡੀ ਗਿਣਤੀ 'ਚ ਲੋਕਾਂ ਦਾ ਭਰਾ-ਭੈਣ ਦੀ ਜੋੜੀ (ਰਾਹੁਲ ਅਤੇ ਪ੍ਰਿਯੰਕਾ) ਨੇ ਹੱਥ ਹਿਲਾ ਕੇ ਸਵਾਗਤ ਕੀਤਾ ਅਤੇ ਇਕ ਗੱਡੀ 'ਚ ਬੈਠ ਕੇ ਅੱਗੇ ਵਧ ਗਏ। ਜ਼ਿਲ੍ਹੇ ਦੇ ਲੰਬੂਆ ਕਸਬੇ 'ਚ ਪਹੁੰਚ ਕੇ ਰਾਹੁਲ ਅਤੇ ਪ੍ਰਿਯੰਕਾ ਨੇ ਰੋਡ ਸ਼ੋਅ ਕੀਤਾ ਅਤੇ ਇਸ ਦੌਰਾਨ ਇਥੇ ਸੜਕਾਂ ਦੇ ਦੋਨੋਂ ਪਾਸੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਲੰਬੂਆ ਤੋਂ ਬਾਅਦ ਦੋਨੋਂ ਚਾਂਦ ਕਸਬੇ 'ਚ ਰੋਡ ਸ਼ੋਅ ...
Read Full Story


ਜਨਰਲ ਦੀ ਜਨਮ ਮਿਤੀ ਦਾ ਮਾਮਲਾ ਸੁਲਝਿਆ

ਨਵੀਂ ਦਿੱਲੀ, 11 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਦੀ ਜਨਮ ਮਿਤੀ ਨਾਲ ਜੁੜੇ ਵਿਵਾਦ ਵਿੱਚ ਜਨਰਲ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਹੈ ਅਤੇ ਸੁਪਰੀਮ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਕੇਂਦਰ ਸਰਕਾਰ ਵਲੋਂ ਆਪਣਾ 30 ਦਸੰਬਰ ਦਾ ਸੈਨਾ ਮੁਖੀ ਦੀ ਅਰਜ਼ੀ ਖਾਰਿਜ ਕਰਨ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਸੈਨਾ ਮੁਖੀ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਆਪਣੀ ਅਰਜ਼ੀ ਵਾਪਸ ਲੈਣਾ ਚਾਹੁਣਗੇ, ਤਾਂ ਜੋ ਕੋਰਟ ਆਪਣਾ ਫੈਸਲਾ ਸੁਣਾ ਦੇਵੇ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜਵਾਬ ਦੇਣ ਲਈ 2 ਵਜੇ ਤੱਕ ਦਾ ਜਮਾਂ ਦਿੱਤਾ। ਕੋਰਟ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਆਪਣਾ ਫੈਸਲਾ ਵਾਪਸ ਲਏ ਜਾਣ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕੋਰਟ ਦਾ ਦਖ਼ਲ ਉਚਿਤ ਨਹੀਂ ਹੋਵੇਗਾ। ਵੈਸੇ ਹੁਣ ...
Read Full Story


ਕਸ਼ਮੀਰ ਵਿਚ ਫਿਰ ਤੋਂ ਫ਼ਿਲਮਾਂ ਬਣਾਏਗਾ ਬਾਲੀਵੁੱਡ-ਆਮਿਰ ਖਾਨ

ਸ੍ਰੀਨਗਰ, 10 ਫਰਵਰੀ (ਏਜੰਸੀ)-ਤਕਰੀਬਨ ਇਕ ਦਹਾਕੇ ਤੋਂ ਬਾਅਦ ਕਸ਼ਮੀਰ ਪਹੁੰਚੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਘਾਟੀ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਉਮੀਦ ਪ੍ਰਗਟਾਈ ਕਿ ਇਕ ਵਾਰ ਫਿਰ ਤੋਂ ਫ਼ਿਲਮਾਂ ਬਣਾਉਣ ਵਾਲੇ ਆਪਣੀਆਂ ਫ਼ਿਲਮਾਂ ਲਈ ਕਸ਼ਮੀਰ ਵੱਲ ਆਉਣਗੇ। ਆਮਿਰ ਖ਼ਾਨ ਬੀਤੇ ਦਿਨ ਇਨਕਰੈਡੀਬਲ ਇੰਡੀਆ ਦੇ ਬਰਾਂਡ ਦੀ ਪ੍ਰਮੋਸ਼ਨ ਅਤੇ ਵਿਗਿਆਪਨ ਦੀ ਸ਼ੂਟਿੰਗ ਲਈ ਇੱਥੇ ਪਹੁੰਚੇ। ਉਨ੍ਹਾਂ ਨੇ ਇੱਥੇ ਡੱਲ ਝੀਲ 'ਤੇ ਸ਼ਿਕਾਰੇ ਦੀ ਸਵਾਰੀ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ 10 ਸਾਲ ਤੋਂ ਵੀ ਵੱਧ ਲੰਬੇ ਸਮੇਂ ਦੇ ਬਾਅਦ ਕਸ਼ਮੀਰ ਆਇਆ ਹਾਂ। ਆਖਰੀ ਵਾਰ ਮੈਂ ਫ਼ਿਲਮ 'ਮਨ' ਦੀ ਸ਼ੂਟਿੰਗ ਲਈ ਆਇਆ ਸੀ। ਇਹ ਬਹੁਤ ਅਦਭੁਤ ਥਾਂ ਹੈ। ਇੱਥੋਂ ਦੇ ਲੋਕ ਬਹੁਤ ਚੰਗੇ ਹਨ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ...
Read Full Story


ਸਰਦੀ ਦਾ ਰਿਕਾਰਡ ਟੁੱਟਿਆ-ਬਠਿੰਡਾ ਵਿਚ ਤਾਪਮਾਨ ਜ਼ੀਰੋ ਡਿਗਰੀ

ਬਠਿੰਡਾ, 10 ਫਰਵਰੀ (ਹੁਕਮ ਚੰਦ ਸ਼ਰਮਾ)-ਭਾਵੇਂ ਅੱਜ ਚੰਗੀ ਧੁੱਪ ਪੈਣ ਨਾਲ ਲੋਕਾਂ ਨੇ ਠੰਢ ਤੋਂ ਵੱਡੀ ਰਾਹਤ ਮਹਿਸੂਸ ਕੀਤੀ, ਪਰੰਤੂ ਸੀਤ ਲਹਿਰ ਦੇ ਜਾਰੀ ਰਹਿਣ ਨਾਲ ਆਉਂਦੇ 2 ਦਿਨ ਹੋਰ ਸਰਦੀ ਦਾ ਪ੍ਰਕੋਪ ਜਾਰੀ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੋਜ ਕੇਂਦਰ ਦੇ ਮੌਸਮ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮ- ਕਸ਼ਮੀਰ ਵਿਚ ਭਾਰੀ ਬਰਫ਼ ਪੈਣ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕੇ ਸੀਤ ਲਹਿਰ ਦੀ ਚਪੇਟ ਵਿਚ ਹਨ। ਅਧਿਕਾਰੀਆਂ ਅਨੁਸਾਰ ਆਉਂਦੇ ਦੋ ਦਿਨ ਸਥਿਤੀ ਵਿਚ ਕੋਈ ਖਾਸ ਬਦਲਾਅ ਆਉਣ ਦੀ ਸੰਭਾਵਨਾ ਨਹੀਂ। ਖੁਸ਼ਕ ਸਰਦੀ ਅਤੇ ਕੋਰਾ ਪੈਣ ਦਾ ਮੌਸਮ ਜਾਰੀ ਰਹਿ ਸਕਦਾ ਹੈ। ਬਠਿੰਡਾ ਵਿਚ ਬੀਤੀ ਰਾਤ ਅਤੇ ਅੱਜ ਸਵੇਰੇ ਤਾਪਮਾਨ 0.2 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਇਕ ਦਹਾਕੇ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ...
Read Full Story


ਮੁਗ਼ਲ ਗਾਰਡਨ ਜਨਤਾ ਲਈ ਖੁੱਲ੍ਹਿਆ ਰਾਸ਼ਟਰਪਤੀ ਨੇ ਕੀਤਾ ਵਿਸ਼ੇਸ਼ ਦੌਰਾ

ਨਵੀਂ ਦਿੱਲੀ, 10 ਫਰਵਰੀ (ਏਜੰਸੀ)-ਰਾਸ਼ਟਰਪਤੀ ਭਵਨ ਸਥਿਤ ਮਨਮੋਹਕ ਵੰਨ-ਸੁਵੰਨੇ ਫੁੱਲਾਂ ਨਾਲ ਖਿੜੇ ਮੁਗ਼ਲ ਗਾਰਡਨ ਨੂੰ 10 ਫਰਵਰੀ ਤੋਂ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ ਤੇ ਇਨ੍ਹਾਂ ਫੁੱਲਾਂ ਦੇ ਦੀਦਾਰ 15 ਮਾਰਚ ਤੱਕ ਕੀਤੇ ਜਾ ਸਕਣਗੇ ਜੋ ਬਸੰਤ ਰੁੱਤ ਦੀ ਆਮਦ ਦੇ ਪ੍ਰਤੀਕ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਦੇ ਸਕੱਤਰ ਕ੍ਰਿਸਟੀ ਫਰਨਾਂਡੇਜ਼ ਨੇ ਦੱਸਿਆ ਕਿ ਜਨਤਾ ਨੂੰ ਇਸ ਅਵਸਰ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਐਤਕੀਂ ਲੋਕ ਨਕਸ਼ਤਰਾ, ਬੋਨਸਿਆਸ ਤੇ ਹੋਰ ਨਵੀਂਆਂ ਕਿਸਮਾਂ ਦੇ ਫੁੱਲਾਂ ਨੂੰ ਵੇਖ ਸਕਣਗੇ। ਕੈਕਟਸ ਤੇ ਬੋਨਸਿਆਸ ਦੇ ਫੁੱਲ ਵਿਸ਼ੇਸ਼ ਖਿੱਚ ਦਾ ਕਾਰਨ ਬਣਨਗੇ। ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਨੇ ਅੱਜ ਵਿਸ਼ੇਸ਼ ਤੌਰ 'ਤੇ ਮੁਗ਼ਲ ਗਾਰਡਨ ਵਿਚ ਭਾਂਤ-ਭਾਂਤ ਦੇ ਫੁੱਲਾਂ ਨੂੰ ਨਿਹਾਰਿਆ। ਇਸ ਮੌਕੇ ...
Read Full Story


ਲੜਕੀ ਲਾਸ਼ ਮਿਲਣ ਨਾਲ ਸਨਸਨੀ

ਮੁੰਬਈ 9 ਫਰਵਰੀ ਮੁੰਬਈ ਦੇ ਜੁਹੂ ਇਲਾਕੇ 'ਚੋਂ ਸਮੁੰਦਰ ਕਿਨਾਰਿਉਂ ਇਕ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਲੜਕੀ ਦੀ ਲਾਸ਼ ਜੁਹੂ ਦੇ ਕੋਲਾਵਾੜਾ 'ਚ ਸਮੁੰਦਰ ਕਿਨਾਰੇ ਰੇਤ 'ਤੇ ਪਈ ਸੀ। ਲੜਕੀ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ। ਜਾਣਕਾਰੀ ਅਨੁਸਾਰ ਲੜਕੀ ਦੇ ਸਰੀਰ 'ਤੇ ਕੱਪੜ ਨਹੀਂ ਸਨ ਅਤੇ ਉਸ ਦੇ ਚਿਹਰੇ 'ਤੇ ਖੂਨ ਲੱਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨਾਲ ਬਲਾਤਕਾਰ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਲਾਸ਼ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਕੋਈ ਸੁਰਾਗ ਹੱਥ ਨਹੀਂ ਲੱਗਾ। ...
Read Full Story


ਓਨੀਡਾ ਦੀ ਫੈਕਟਰੀ 'ਚ ਅੱਗ, 4 ਦੀ ਮੌਤ

ਹਰਿਦੁਆਰ, 9 ਫਰਵਰੀ— ਹਰਿਦੁਆਰ ਨੇੜੇ ਰੁੜਕੀ 'ਚ ਓਨੀਡਾ ਦੀ ਫੈਕਟਰੀ 'ਚ ਲੱਗੀ ਅੱਗ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਉਸ ਨੂੰ ਬੁਝਾਉਣ ਲਈ ਹਰਿਦੁਆਰ, ਦੇਹਰਾਦੂਨ ਦੇ ਨਾਲ ਹੀ ਯੂ. ਪੀ. ਤੋਂ ਫਾਇਰ ਬ੍ਰਿਗੇਡ ਗੱਡੀਆਂ ਮੰਗਾਈਆਂ ਗਈਆਂ। ਕਰੀਬ 5 ਘੰਟੇ ਬਾਅਦ ਅੱਗ ਪੂਰੀ ਤਰ੍ਹਾਂ ਨਾਲ ਕਾਬੂ 'ਚ ਆਈ। ਪੁਲਸ ਮੁਤਾਬਕ ਐਲ. ਸੀ. ਡੀ. ਅਤੇ ਵਾਸ਼ਿੰਗਮਸ਼ੀਨ ਬਣਾਉਣ ਵਾਲੀ ਇਸ ਫੈਕਟਰੀ 'ਚ ਅੱਗ ਬੁੱਧਵਾਰ ਸ਼ਾਮ ਲੱਗੀ। ਖਬਰਾਂ ਮੁਤਾਬਕ ਵੈਲਡਿੰਗ ਕਰਦੇ ਸਮੇਂ ਥਰਮਾਕੋਲ ਨੇ ਅੱਗ ਫੜ ਲਈ ਅਤੇ ਉਸ ਤੋਂ ਬਾਅਦ ਓਨੀਡਾ ਦੀ ਪੂਰੀ ਇਮਾਰਤ ਅੱਗ ਦੀਆਂ ਲਪਟਾਂ 'ਚ ਆ ਗਈ। ਪੁਲਸ ਮੁਤਾਕ ਕੰਪਨੀ ਕੋਲ ਐਨ. ਓ. ਸੀ. ਸੀ. ਜਾਂ ਨਹੀਂ ਇਸਦੀ ਜਾਂਚ ਕੀਤੀ ...
Read Full Story


ਗਾਂਧੀ ਪਰਿਵਾਰ ਦੀ ਛੇਵੀਂ ਪੀੜ੍ਹੀ ਵੀ ਪੁੱਜੀ ਮੰਚ 'ਤੇ

ਅਮੇਠੀ, 9 ਫਰਵਰੀ— ਗਾਂਧੀ ਪਰਿਵਾਰ ਦੀ ਛੇਵੀਂ ਪੀੜ੍ਹੀ ਵੀ ਅੱਜ ਮੰਚ 'ਤੇ ਆ ਗਈ। ਉੱਤਰ ਪ੍ਰਦੇਸ਼ 'ਚ ਚੋਣ ਪ੍ਰਚਾਰ ਲਈ ਰਾਏਬਰੇਲੀ ਪਹੁੰਚੀ ਪ੍ਰਿਅੰਕਾ ਗਾਂਧੀ ਨਲ ਮੰਚ 'ਤੇ ਉਨ੍ਹਾਂ ਦੇ ਦੋਵੇਂ ਬੱਚੇ ਰੇਹਾਨ ਅਤੇ ਮਿਰਾਯਾ ਵੀ ਦਿਖੇ। ਆਪਣੇ ਭਰਾ ਅਤੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਮਿਸ਼ਨ ਯੂ. ਪੀ. ਨੂੰ ਸਾਕਾਰ ਕਰਨ ਲਈ ਪ੍ਰਿਅੰਕਾ ਗਾਂਧੀ ਇਨੀਂ ਦਿਨੀਂ ਧੁਆਂਧਾਰ ਚੋਣ ਪ੍ਰਚਾਰ ਕਰ ਰਹੀ ਹੈ। ਅੱਜ ਉਨ੍ਹਾਂ ਕਾਂਗਰਸ ਦੇ ਗੜ੍ਹ ਰਾਏ ਬਰੇਲੀ 'ਚ ਚੋਣ ਸਭਾ ਕੀਤੀ। ਇਸ ਚੋਣ ਸਭਾ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਅੱਜ ਪ੍ਰਿਅੰਕਾ ਨਾਲ ਮੰਚ 'ਤੇ ਉਨ੍ਹਾਂ ਦੇ ਦੋਵੇਂ ਬੱਚੇ ਰੇਹਾਨ ਅਤੇ ਮਿਰਾਯਾ ਵੀ ਮੌਜੂਦ ਸਨ। ਬੱਚਿਆਂ ਦਾ ਸਾਥ ਕੀ ਮਿਲਿਆ ਚੋਣ ਭਾਸ਼ਣ 'ਚ ਪ੍ਰਿਅੰਕਾ ਵੀ ਥੋੜ੍ਹੀ ਭਾਵੁਕ ਹੋ ਗਈ। ਉਨ੍ਹਾਂ ਨੇ ਵੋਟਰਾਂ ਤੋਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ...
Read Full Story


9ਵੀਂ ਕਲਾਸ ਦੇ ਸਟੂਡੈਂਟ ਨੇ ਮੈਡਮ ਨੂੰ ਚਾਕੂ ਨਾਲ ਮਾਰਿਆ

ਨਵੀਂ ਦਿੱਲੀ, 9 ਫਰਵਰੀ— ਸੈਂਟ ਮੈਰੀਜ ਐਂਗਲੋ ਇੰਡੀਅਨ ਹਾਇਰ ਸੈਕੰਡਰੀ ਸਕੂਲ ਦੀ 9ਵੀਂ ਕਲਾਸ ਦੇ ਇਕ ਸਟੂਡੈਂਟ ਨੇ ਵੀਰਵਾਰ ਨੂੰ ਆਪਣੀ ਸਾਇੰਸ ਟੀਚਰ ਨੂੰ ਚਾਕੂਆਂ ਦੇ ਵਾਰ ਕਰਕੇ ਮਾਰ ਦਿੱਤਾ। ਟੀਚਰ ਨੇ ਕਲਾਸ ਰੂਮ 'ਚ ਹੀ ਦਮ ਤੋੜ ਦਿੱਤਾ। ਬਾਅਦ 'ਚ ਵਿਦਿਆਰਥੀ ਨੇ ਦੱਸਿਆ ਕਿ ਟੀਚਰ ਵਲੋਂ ਝਿੜਕਣ ਕਾਰਨ ਉਸ ਨੂੰ ਗੁੱਸਾ ਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਸਾਇੰਸ ਟੀਚਰ ਉਮਾ ਮਹੇਸ਼ਵਰੀ ਉਸ ਸਮੇਂ ਕਲਾਸ 'ਚ ਸੀ। 9ਵੀਂ ਕਲਾਸ ਦਾ ਸਟੂਡੈਂਟ ਮੁਹੰਮਦ ਇਰਫਾਨ ਹੱਥ 'ਚ ਚਾਕੂ ਲਏ ਕਲਾਸ 'ਚ ਵੜਿਆ। ਉਸਨੇ ਚਾਕੂ ਨੂੰ ਪੇਪਰ 'ਚ ਲਪੇਟਿਆ ਹੋਇਆ ਸੀ। ਟੀਚਰ ਕੋਲ ਜਾ ਕੇ ਉਸਨੇ ਚਾਕੂ ਨਾਲ ਉਸਦੇ ਗਲੇ ਅਤੇ ਚਿਹਰੇ 'ਤੇ ਕਈ ਵਾਰ ਕੀਤੇ। ਟੀਚਰ ਨੇ ਉਥੇ ਹੀ ਦਮ ਤੋੜ ਦਿੱਤਾ। ਜਦੋਂ ਕਲਾਸ ਦੇ ਬੱਚੇ ਚੀਖਣ-ਚਿਲਾਉਣ ਲੱਗੇ ਤਾਂ ਉਸਨੇ ਉਨ੍ਹਾਂ ਨੂੰ ਵੀ ਧਮਕਾਇਆ ਅਤੇ ਚੁਪ ਰਹਿਣ ਨੂੰ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation