Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਰਚਨਾ,ਕਹਾਣੀ,ਲੇਖ
 
ਨਸ਼ਿਆਂ ਦੀ ਰੋਕਥਾਮ ਵਿੱਚ ਪੰਚਾਇਤਾਂ ਦਾ ਯੋਗਦਾਨ

ਨਸ਼ਿਆਂ ਕਾਰਨ ਪੰਜਾਬੀ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ ’ਤੇ ਖੋਖਲੇ ਹੋ ਰਹੇ ਹਨ।।ਨਸ਼ਿਆਂ ਕਾਰਨ ਅਨੇਕਾਂ ਸਮ¤ਸਿਆਵਾਂ ਵਿ¤ਚ ਘਿਰਿਆ ਪੰਜਾਬ ਇਸ ਤਰ੍ਹਾਂ ਹੈ, ਜਿਵੇਂ ਕੋਈ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ।।ਪੰਜਾਬ ਦੀ ਅੰਦਾਜ਼ਨ 2.77 ਕਰੋੜ ਦੀ ਆਬਾਦੀ ਵਿ¤ਚ 68.84 ਫ਼ੀਸਦੀ ਲੋਕ ਪਿੰਡਾਂ ਵਿ¤ਚ ਰਹਿੰਦੇ ਹਨ।।ਸਰਵੇਖਣ ਵਿ¤ਚ ਇਹ ਗ¤ਲ ਸਾਹਮਣੇ ਆਈ ਹੈ ਕਿ ਪੇਂਡੂ ਲੋਕਾਂ ਵਿ¤ਚ 76.47 ਫ਼ੀਸਦੀ ਸ਼ਰਾਬ, 40.14 ਫ਼ੀਸਦੀ ਅਫੀਮ, 25.29 ਫ਼ੀਸਦੀ ਜਰਦਾ, 21.45 ਫ਼ੀਸਦੀ ਭੁੱਕੀ, 20.41 ਫ਼ੀਸਦੀ ਮੈਡੀਕਲ ਨਸ਼ੇ, 8.65 ਫ਼ੀਸਦੀ ਨਸ਼ੇ ਵਾਲੇ ਟੀਕੇ ਅਤੇ 4.85 ਚਰਸ ਦੀ ਵਰਤੋਂ ਕਰ ਕੇ ਸਿਵਿਆਂ ਦੇ ਰਾਹ ਪਏ ਹੋਏ ਹਨ।।ਦੁਖਾਂਤਕ ਪੱਖ ਇਹ ਵੀ ਹੈ ਕਿ 60 ਫ਼ੀਸਦੀ ਦੁਰਘਟਨਾਵਾਂ, 90 ਫ਼ੀਸਦੀ ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69 ਫ਼ੀਸਦੀ ਬਲਾਤਕਾਰ, 74 ਫ਼ੀਸਦੀ ਡਕੈਤੀ, 80 ਫ਼ੀਸਦੀ ...
Read Full Story


ਸੋਸ਼ਲ ਇੰਜੀਨੀਅਰਿੰਗ ’ਤੇ ਨਿਰਭਰ

ਪਛੜੇ ਅਤੇ ਦਲਿਤਾਂ ਦਾ ਜਦੋਂ ਸ਼ੋਸ਼ਣ ਹੁੰਦਾ ਸੀ ਤਾਂ ਫਾਰਵਰਡ ਕਲਾਸ ਕੀ, ਜਨਤਾ ਵੀ ਨਹੀਂ ਸੋਚਦੀ ਸੀ ਕਿ ‘ਸ਼ੋਸ਼ਣ’ ਦਾ ਸਹੀ ਦੁੱਖ ਕੀ ਹੁੰਦਾ ਹੈ। ਫਾਰਵਰਡ ਕਲਾਸ ਦੇ ਨੌਜਵਾਨਾਂ ਨੂੰ ਤਾਂ ਠੀਕ ਤਰ੍ਹਾਂ ਇਹ ਵੀ ਪਤਾ ਨਹੀਂ ਹੈ ਕਿ ਸ਼ੋਸ਼ਣ ਜਿਹੜਾ ਘੱਟ ਗਿਣਤੀ, ਗ਼ਰੀਬਾਂ, ਦਲਿਤਾਂ ਨਾਲ ਹੁੰਦਾ ਰਿਹਾ ਹੈ ਉਹ ਕਿਉਂ ਅਤੇ ਕਿਸ ਤਰ੍ਹਾਂ ਹੁੰਦਾ ਸੀ। ਮੰਦਿਰ ਵਿੱਚ ਦਲਿਤਾਂ ਦਾ ਜਾਣਾ ਮਨ੍ਹਾਂ ਸੀ। ਜਿਸ ਖੂਹ ਤੋਂ ਪੰਡਿਤ ਪਾਣੀ ਲੈਂਦੇ ਸਨ, ਉਥੋਂ ਦਲਿਤਾਂ ਦਾ ਪਾਣੀ ਲੈਣਾ ਵੀ ਮਨ੍ਹਾਂ ਸੀ। ਦਲਿਤਾਂ ਜਾਂ ਗ਼ਰੀਬਾਂ ਦੀ ਇਹ ਕਹਾਣੀ ਬਿਲਕੁਲ ਸੱਚੀ ਹੈ। ਇਨ੍ਹਾਂ ਦਲਿਤਾਂ ਨੂੰ ਸਮਾਜ ਵਿੱਚ ਸਹੀ ਦਰਜਾ ਦਿਵਾਉਣ ਲਈ ਕਾਂਸ਼ੀ ਰਾਮ, ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ, ਨੇ ਸਭ ਤੋਂ ਪਹਿਲਾਂ ਇਹ ਮੁਹਿੰਮ ਛੇੜੀ। ਪੈਦਲ ਯਾਤਰਾਵਾਂ ਕਰ ਕੇ ਅਣਗਿਣਤ ਗ਼ਰੀਬ ਅਤੇ ...
Read Full Story


ਸੋਚੋ ਜੀ, ਕੁਝ ਸਮਝੋ ਜੀ...

ਸਾਡੇ ਦੇਸ਼ ਦੀ ਆਬਾਦੀ ਛਲਾਂਗਾਂ ਮਾਰਦੀ ਵਧਦੀ ਜਾ ਰਹੀ ਹੈ। ਇਸ ਵਧਦੀ ਆਬਾਦੀ ਨੂੰ ਰੋਕਣ ਲਈ ਕੇਂਦਰ ਵਲੋਂ ਪੰਜ ਸਾਲਾ ਯੋਜਨਾ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਟੀਚਾ ਹੀ ਰੱਖਿਆ ਜਾਂਦਾ ਹੈ। ਬੀਤੇ ’ਤੇ ਝਾਤ ਮਾਰੀਏ ਤਾਂ ਜ਼ਾਹਿਰ ਹੋ ਜਾਂਦਾ ਹੈ ਕਿ ਜਿਵੇਂ-ਜਿਵੇਂ ਦੇਸ਼ ਦੀ ਆਬਾਦੀ ਵਧਦੀ ਰਹੀ, ਤਿਵੇਂ-ਤਿਵੇਂ ਸਮੱਸਿਆਵਾਂ ਵੀ ਵਧਦੀਆਂ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਅੱਜ ਬੇਰੋਜ਼ਗਾਰੀ ਦੀ ਹੈ। ਬੇਰੋਜ਼ਗਾਰਾਂ ਵਿੱਚ ਸਭ ਤੋਂ ਵੱਧ ਉਹ ਲੋਕ ਹਨ, ਜੋ ਜਾਣ-ਬੁੱਝ ਕੇ ਬੇਰੋਜ਼ਗਾਰ ਰਹਿੰਦੇ ਹਨ, ਜਾਂ ਕਹਿ ਲਈਏ ਕਿ ਜੋ ਹੱਡ-ਹਰਾਮ ਹੁੰਦੇ ਹਨ। ਇਨ੍ਹਾਂ ਵਿੱਚ ਭਿਖਾਰੀ ਵੀ ਹਨ ਅਤੇ ਭਗਵੇਂ ਰੂਪ ਵਿੱਚ ਰਹਿਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਵੀ ਹੁੰਦੇ ਹਨ। ਇਨ੍ਹਾਂ ਵਿੱਚ ਝੁੱਗੀਆਂ ਬਣਾ ਕੇ ਰਹਿਣ ...
Read Full Story


ਤੰਬਾਕੂ ਸੇਵਨ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ

ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੰਬਾਕੂ ਦੇ ਸੇਵਨ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਨੇ 2007-08 ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਪੱਧਰ ਦੇ ਮਾਸ ਮੀਡੀਆ ਜਨ-ਜਾਗਰੂਕਤਾ ਅਭਿਆਨ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਘਟਕ ਹਨ। ਵਿਸ਼ਵ ਤੰਬਾਕੂ ਮਹਾਮਾਰੀ 2011 ਬਾਰੇ ਡਬਲਯੂ ਐਚ.ਓ ਦੀ ਰਿਪੋਰਟ ਦੇ ਅਨੁਸਾਰ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਜਿਸ ਦਾ ਤੰਬਾਕੁੂ ਕੰਟਰੋਲ ਮਾਸ ਮੀਡੀਆਅਭਿਆਨ ਦੇ ਲਈ ਇੱਕ ਸਮਰਪਿਤ ਬਜਟ ਹੈ। ਅਨੁਮਾਨਾਂ ਦੇ ਅਨੁਸਾਰ ਭਾਰਤ ਵਿੱਚ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਣ ਹਰ ਸਾਲ ਕਰੀਬ 10 ਲੱਖ ਲੋਕ ਮਰ ਜਾਂਦੇ ਹਨ, ਜੇਕਰ ਵਰਤਮਾਨ ਪ੍ਰਵਿਰਤੀ ਜਾਰੀ ਰਹੀ ਤਾਂ 2020 ਤੱਕ ਭਾਰਤ ਵਿੱਚ ਸਾਰੀਆਂ ਮੌਤਾਂ ਵਿੱਚੋਂ 13 ਫੀਸਦੀ ...
Read Full Story


ਮਧੂਮੇਹ ਜਾਂ ਸ਼ੁਗਰ - ਇੱਕ ਆਮ ਤਕਲੀਫ

ਮਧੂਮੇਹ ਜਾਂ ਸ਼ੁੂਰ ਅੱਜ ਦੇ ਸਮੇਂ ਵਿੱਚ ਇੱਕ ਆਮ ਤਕਲੀਫ ਬਣ ਗਈ ਹੈ। ਇਸ ਦੇ ਹੋਣ ਦਾ ਸਹੀ ਕਾਰਨ ਜਾਣਨ ’ਤੇ ਵਿਗਆਨੀ ਲੱਗੇ ਹੋਏ ਹਨ, ਪਰ ਮੋਟਾਪਾ ਅਤੇ ਸ਼ਰੀਰਕ ਚੁਸਤੀ-ਫੁਰਤੀ ਦਾ ਘੱਟਣਾ ਇਸ ਦੇ ਹੋਣ ਦੇ ਕਾਰਨਾਂ ਵਿੱਚੋਂ ਮੁੱਖ ਹਨ। ਇਹ ਰੋਗ ਸ਼ਰੀਰ ਵਿੱਚ ਇਨਸੁਲਿਨ ਦੀ ਸਹੀ ਮਾਤਰਾ ਪੈਦਾ ਨਾ ਹੋਣ ਕਾਰਨ ਜਾਂ ਸ਼ਰੀਰ ਵਲੋਂ ਇਨਸੁਲਿਨ ਦੀ ਮਾਤਰਾ ਦੀ ਸਹੀ ਵਰਤੋਂ ਨਾ ਕਰ ਪਾਉਣ ਕਾਰਨ ਹੁੰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਸਤਰ ਵੱਧ ਜਾਂਦਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸ਼ਰੀਰ ਦੇ ਕਈ ਹਿੱਸਿਆਂ ’ਤੇ ਆਪਣਾ ਅਸਰ ਪਾਉਂਦਾ ਹੈ। ਇਹ ਬਿਮਾਰੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਟਾਈਪ ਵਨ, ਜਿਸ ਵਿੱਚ ਸ਼ਰੀਰ ਵਿੱਚ ਇਨਸੁਲਿਨ ਦੀ ਘੱਟ ਮਾਤਰਾ ਬਣਦੀ ਹੈ ਤੇ ਦੂਜੀ ਟਾਈਪ ਟੂ, ਜਿਸ ਵਿੱਚ ਸ਼ਰੀਰ ਪੈਦਾ ਹੋਏ ਇਲਸੁਲਿਨ ਦੀ ਸਹੀ ਤਰੀਕੇ ...
Read Full Story


ਈਰਾਨ ਦਾ ਸ਼ਕਤੀ ਪ੍ਰਦਰਸ਼ਨ

ਇਸਰਾਈਲ ਦੀ ਦੂਤਾਵਾਸ ਦੀ ਗੱਡੀ ’ਤੇ ਦਿੱਲੀ ਵਿੱਚ ਧਮਾਕਾ ਕੀਤਾ ਗਿਆ, ਫਿਰ ਜਾਰਜੀਆਂ ਵਿੱਚ ਬੱਸ ਦਾ ਮਿਲਣਾ ਅਤੇ ਬੈਂਕਾਕ ਵਿੱਚ ਸਿਲਸਿਲੇਵਾਰ ਹੋਏ ਬੰਬ ਧਮਾਕਿਆਂ ਤੋਂ ਬਾਅਦ, ਇਸਰਾਈਲ ਨੇ ਈਰਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਪਹਿਲੇ ਦਿਨ ਤਾਂ ਈਰਾਨ ਨੇ ਕਿਹਾ ਸੀ ਕਿ ਇਹ ਇਸਰਾਈਲ ਦੀ ਖੁਦ ਦੀ ਸਾਜ਼ਿਸ਼ ਹੈ। ਇਸ ਤੋਂ ਪਿੱਛੋਂ ਪੱਛਮੀ ਦੇਸ਼ਾਂ ਦਾ ਦਬਾਅ ਈਰਾਨ ’ਤੇ ਵਧਦਾ ਗਿਆ ਤਾਂ ਹੁਣ ਉਸ ਨੇ ਆਪਣੇ ਤੇਵਰਾਂ ਨੂੰ ਹੋਰ ਤਿੱਖਾ ਕਰਦੇ ਹੋਏ ਆਪਣੀ ਪਮਾਣੂ ਸ਼ਕਤੀ ਦਾ ਪ੍ਰਦਰਸ਼ਨ ਦਿਖਾਇਆ ਹੈ। ਵੈਸੇ ਈਰਾਨ ਕੋਲ ਪ੍ਰਮਾਣੂ ਕਰਨੀਕ ਤੇ ਸੰਬੰਧਤ ਸਾਮਾਨ ਦੋਵੇਂ ਹੀ ਮੌਜੂਦ ਹਨ। ਇਸ ਤੋਂ ਇਲਾਵਾ ਈਰਾਨ ਨੇ 6 ਯੂਰਪੀਅਨ ਯੂਨੀਅਨ ਦੇਸ਼ ਫਰਾਂਸ, ਗਰੀਸ, ਇਟਲੀ, ਸਪੇਨ, ਨੀਦਰਲੈਂਡ ਅਤੇ ਪੁਰਤਗਾਲ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ। ਤੇਲ ...
Read Full Story


ਦੇਸ਼ ’ਚ ਇੱਕ ਕਰੋੜ ਤੋਂ ਵੱਧ ਭਿਖਾਰੀ

ਭਾਰਤ ਵਿੱਚ ਇੱਕ ਅਨੁਮਾਨ ਮੁਤਾਬਕ ਇੱਕ ਕਰੋੜ ਤੋਂ ਵ¤ਧ ਲੋਕ ਭੀਖ ਮੰਗ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ।। ਇਨ੍ਹਾਂ ਭਿਖਾਰੀਆਂ ’ਚ ਜਿ¤ਥੇ ਇੱਕ ਪਾਸੇ ਅਸਲ ’ਚ ਮਜ਼ਬੂਰ, ਗਰੀਬ, ਲਾਚਾਰ, ਸਰੀਰਕ ਤੌਰ ’ਤੇ ਬੇਵ¤ਸ ਅਤੇ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਅਸਲ ਵਿਚ ਰਹਿਮ ਦੇ ਪਾਤਰ ਹੁੰਦੇ ਹਨ। ਨਾਲ ਹੀ ਇਨ੍ਹਾਂ ’ਚ ਕਾਫੀ ਵਾਧੂ ਗਿਣਤੀ ਢੌਂਗੀ, ਨਿਕੰਮੇ, ਹ¤ਟੇ-ਕ¤ਟੇ, ਆਲਸੀ ਅਤੇ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਦੀ ਵੀ ਹੈ। ਜੋ ਕਿ ਇਨ੍ਹਾਂ ਦੇ ਵਿੱਚ ਆਪਣੀ ਪੈਠ ਬਣਾ ਕੇ ਕਈ ਤਰ੍ਹਾਂ ਦੇ ਅਪਰਾਧਕ ਕੰਮ ਕਰਦੇ ਹਨ।।ਇੰਝ ਵੀ ਕਿਹਾ ਜਾ ਸਕਦਾ ਹੈ ਕਿ ਆਪਣੀਆਂ ਅਪਰਾਧਿਕ ਕਾਰਗੁਜ਼ਾਰੀਆਂ ਨੂੰ ਅੰਜ਼ਾਮ ਦੇਣ ਲਈ ਹੀ ਇਨ੍ਹਾਂ ਨੇ ਭਿਖਾਰੀ ਦਾ ਜਾਂ ਭਗਵਾਂ ਰੂਪ ਧਾਰਿਆ ਹੁੰਦਾ ਹੈ।। ਸਾਡੇ ਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਰੇਲਵੇ ਸਟੇਸ਼ਨ ਹੋਵੇ ਜੋ ਅੱਜ ਭਿਖਾਰੀ ...
Read Full Story


ਠੋਸ ਨੀਤੀਆਂ ਬਣਾਉਣ ਦੀ ਲੋੜ

ਅਜੋਕੇ ਸਮੇਂ ਵਿੱਚ ਹਰ ਪਾਸੇ ਅਪਰਾਧਿਕ ਘਟਨਾਵਾਂ ਦਾ ਹੀ ਬੋਲਬਾਲਾ ਹੈ। ਇਹ ਘਟਨਾਵਾਂ ਇੱਥੇ ਦੇਸ਼ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਾਪਰ ਰਹੀਆਂ ਹਨ। ਪੂਰੀ ਦੁਨੀਆਂ ਲਈ ਇਹ ਮਹੱਤਵਪੂਰਣ ਸਮੱਸਿਆ ਹੋ ਨਿਬੜੀ ਹੈ। ਪਹਿਲਾਂ ਦੇਸ਼ ਪੱਧਰ ਦੀ ਗੱਲ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇੱਥੇ ਕਾਨੂੰਨ ਵਿਵਸਥਾ ’ਤੇ ਅਪਰਾਧਿਕ ਤੱਤਾਂ ਦੀਆਂ ਗਤੀਵਿਧੀਆਂ ਹਾਵੀ ਹਨ। ਪੰਜਾਬ ਵਿੱਚ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਸਖਤੀ ਕਾਰਨ ਅਪਰਾਧਿਕ ਤੱਤ ਕੁਝ ਹੱਦ ਤਕ ਖਾਮੋਸ਼ ਰਹੇ ਸਨ, ਪਰ ਹੁਣ ਫਿਰ ਬੀਤੇ ਕੁਝ ਦਿਨਾਂ ਵਿੱਚ ਦੋ ਪੁਲਸ ਅਧਿਕਾਰੀਆਂ ਦਾ ਕਤਲ ਹੋ ਗਿਆ ਹੈ। ਕਚਹਿਰੀਆਂ ਵਿੱਚ ਅਪਰਾਧਿਕ ਤੱਤਾਂ ਦੀ ਆਪਸੀ ਲੜਾਈ, ਕਚਹਿਰੀਆਂ ਵਿੱਚ ਹੀ ਪੇਸ਼ੀ ਭੁਗਤਣ ਆਏ ਕੈਦੀਆਂ ਦਾ ਫਰਾਰ ਹੋਣਾ, ਜੇਲ੍ਹਾਂ ਵਿੱਚੋਂ ਵੀ ਕੈਦੀਆਂ ਦੇ ਫਰਾਰ ਹੋਣ ਦੀਆਂ ਘਟਨਾਵਾਂ ...
Read Full Story


ਗਾਂਧੀ ਪਰਿਵਾਰ ਦਾ ਜਵਾਈ

ਬੀਤੇ ਦਿਨੀਂ ਯੂ.ਪੀ. ਦੀਆਂ ਚੋਣਾਂ ਦੌਰਾਨ ਪਵਨ ਸੈਨ, ਏ.ਐ¤ਸ.ਆਈ. ਨੇ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਡੇਰਾ ਦੇ ਮੋਟਰਸਾਈਕਲ ਕਾਫਲੇ ਨੂੰ ਰੋਕ ਦਿੱਤਾ ਸੀ। ਪਵਨ ਸੈਨ ਅਨੁਸਾਰ ਮੋਟਰਸਾਈਕਲਾਂ ਦੀ ਗਿਣਤੀ ਜ਼ਿਆਦਾ ਸੀ। ਸ਼੍ਰੀ ਸੈਨ ਨੇ ਮੋਟਰਸਾਈਕਲਾਂ ਨੂੰ ਜ਼ਬਤ ਵੀ ਕੀਤਾ ਸੀ। ਇਸ ਦੇ ਬਾਅਦ ਜਿਵੇਂ ਹੀ ਸ਼੍ਰੀ ਸੈਨ ਵਾਪਸ ਆਪਣੇ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਦੀ ਬਦਲੀ ਦਾ ਹੁਕਮ ਆ ਚੁੱਕਾ ਸੀ। ਉਨ੍ਹਾਂ ਦਾ ਤਬਾਦਲਾ ਗੋਆ ਵਿੱਚ ਹੋ ਚੁੱਕਾ ਸੀ। ਚੋਣਾਂ ਦੌਰਾਨ ਅੱਜ ਤਕ ਕਿਸੇ ਵੀ ਅਬਜ਼ਰਵਰ ਦਾ ਤਬਾਦਲਾ ਨਹੀਂ ਹੋਇਆ ਸੀ। ਇਸ ਖ਼ਬਰ ਦਾ ਮੀਡੀਆ ਵਿੱਚ ਆਉਣ ’ਤੇ, ਸ਼੍ਰੀ ਸੈਨ ਦਾ ਤਬਾਦਲਾ ਰੋਕ ਦਿੱਤਾ ਗਿਆ। ਵੈਸੇ ਤਾਂ ਚੋਣ ਕਮਿਸ਼ਨ ਨੇ ਸਫਾਈ ਦਿੱਤੀ ਕਿ ਉਨ੍ਹਾਂ ਦਾ ਤਬਾਦਲਾ ਕਰਨ ਦਾ ਫੈਸਲਾ ਇੱਕ ਹਫ਼ਤਾ ...
Read Full Story


‘ਬਾਬਿਆਂ’ ਦੇ ਪਾਖੰਡ

ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਵਿ¤ਥ ’ਤੇ ਬਣੇ ਟਿ¤ਲੇ ਤੋਂ ਇ¤ਕ ਸਾਧ ਆਇਆ, ਜਿਸ ਨੂੰ ਲੋਕ ਚਿਮਟੇ ਵਾਲੇ ਦਮੋਦਰ ਦਾਸ ਦੇ ਨਾਂ ਨਾਲ ਜਾਣਦੇ ਸਨ।।ਆਸੇ-ਪਾਸੇ ਦੇ ਪੰਜ-ਸ¤ਤ ਪਿੰਡਾਂ ਵਿ¤ਚ ਇਸ ਟਿ¤ਲੇ ਦੀ ਖੂਬ ਚਰਚਾ ਸੀ।। ਸਾਧਗਿਰੀ ਦੇ ਨਾਲ-ਨਾਲ ਥੌਲੇ-ਥ¤ਪੇ ਦੇ ਕੰਮ ਦੀ ਵੀ ਇਹ ਬਾਬਾ ਪੂਰੀ ਮੁਹਾਰਤ ਰ¤ਖਦਾ ਸੀ।।ਟਿ¤ਲੇ ’ਤੇ ਸੰਗਤਾਂ ਦਾ ਇਕ¤ਠ ਰਹਿੰਦਾ ਸੀ।।ਇ¤ਕ ਦਿਨ ਮਹਿਰਿਆਂ ਦਾ ਮੁੰਡਾ ਭੋਲੂ ਜੋ ਸ਼ਹਿਰ ਵਿ¤ਚ ਦੁ¤ਧ ਪਾਉਣ ਦਾ ਕੰਮ ਕਰਦਾ ਸੀ, ਨੇ ਸਾਡੇ ਹੀ ਪਿੰਡ ਦੇ ਸੇਠ ਤੇਲੂ ਰਾਮ ਨੂੰ ਆ ਕੇ ਖੁਫ਼ੀਆ ਰਿਪੋਰਟ ਦਿ¤ਤੀ ਕਿ ਟਿ¤ਲੇ ਵਾਲੇ ਬਾਬੇ ਨੇ ਆਪਣੀ ਸ਼ਕਤੀ ਨਾਲ ਮੇਰਾ ਪੰਜ ਹਜ਼ਾਰ ਰੁਪਿਆ ਦੁੱਗਣਾ ਕਰ ਦਿ¤ਤਾ ਹੈ, ਆਹ ਵੇਖ! ਦਸ ਹਜ਼ਾਰ ਦੀ ਗੁੱਟੀ। ਨਾਲ ਹੀ ਦ¤ਸਿਆ ਕਿ ਬਾਬੇ ਦਾ ਫ਼ੁਰਮਾਨ ਹੈ ਕਿ ਉਹ ਬਾਬੇ ਦੀ ਇਸ ਕਰਾਮਾਤ ਬਾਰੇ ਪਿੰਡ ਦੇ ਇ¤ਕ ਬੰਦੇ ਤੋਂ ...
Read Full Story


ਚੋਣਾਂ ਦੇ ਵਾਅਦੇ

ਭਾਰਤੀ ਜਨਤਾ ਪਾਰਟੀ ਨੇ ਹੁਣ ਉ¤ਤਰ ਪ੍ਰਦੇਸ਼ ਚੋਣਾਂ ਵਿੱਚ ਆਪਣੀ ਰਾਖਵੀਂ ਸੋਚ ਸਪੱਸ਼ਟ ਕਰ ਦਿੱਤੀ ਹੈ। ਇਹ ਸਾਫ਼ ਹੋ ਗਿਆ ਹੈ ਕਿ ਹੁਣ ਭਾਜਪਾ ਹਿੰਦੂ ਵੋਟਾਂ ਦੇ ਸਹਾਰੇ ਹੀ ਯੂ. ਪੀ. ਦੀਆਂ ਮਹਾਂ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਵੇਗੀ, ਕਿਉਂਕਿ ਭਾਜਪਾ ਨੇ ਕਿਹਾ ਹੈ ਕਿ ਜੇਕਰ ਉਹ ਜਿੱਤੇਗੀ ਤਾਂ ਉਹ ਅਯੁੱਧਿਆ ਵਿੱਚ ਬਣੇ ਰਾਮ ਮੰਦਿਰ ’ਤੇ ਜ਼ੋਰ ਦੇਵੇਗੀ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇਗੀ। ਵੈਸੇ ਭਾਜਪਾ ਦੀ ਉਮਾ ਭਾਰਤੀ ਨੇ ਅਯੁੱਧਿਆ ਵਿੱਚ ਚੋਣ ਪ੍ਰਚਾਰ ਵਿੱਚ ਕਿਹਾ ਕਿ ਉਹ ਧਰਮ ਦੇ ਨਾਮ ’ਤੇ ਵੋਟ ਇਕੱਠਾ ਨਹੀਂ ਕਰਨਾ ਚਾਹੁੰਦੀ, ਜਦਕਿ ਭਾਜਪਾ ਨੇ ਇਹ ਵੀ ਕਿਹਾ ਹੈ ਕਿ ਉਹ ਓ. ਬੀ. ਸੀ. ਵਿੱਚ ਜੋ 4.5 ਫ਼ੀਸਦੀ ਰਾਖਵਾਂਕਰਨ ਕੇਂਦਰ ਸਰਕਾਰ ਘੱਟ ਗਿਣਤੀ ਨੂੰ ਦੈਣ ਦਾ ਫੈਸਲਾ ਕੀਤਾ ਹੈ, ਉਸ ਦਾ ਵਿਰੋਧ ਕਰੇਗੀ। ਵੈਸੇ ਚੋਣ ਕਮਿਸ਼ਨਰ ਨੇ ਇਸ 4.5 ਫ਼ੀਸਦੀ ...
Read Full Story


ਸ਼ਿਸ਼ੂ ਦੀ ਦੇਖ ਰੇਖ ਅਤੇ ਸਿੱਖਿਆ- ਪੇਂਡੂ ਮਾਵਾਂ ਲਈ ਜਾਣਕਾਰੀ ਦਾ ਵਸੀਲਾ

ਭਾਰਤ ਨੇ ਕਈ ਮਹੱਤਵਪੂਰਨ ਆਰਥਿਕ ਖੇਤਰਾਂ ਵਿੱਚ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਪਛਾਣ ਬਣਾਈ ਹੈ । ਰਾਸ਼ਟਰ ਪੱਧਰ ਉਤੇ ਕਈ ਸਮਾਜਿਕ ਸੰਕੇਤਾਂ ਵਿੱਚ ਸਾਕਾਰਾਤਮਿਕ ਰੁਝਾਨ ਵੇਖੇ ਗਏ ਹਨ, ਜਿਸ ਵਿੱਚ ਪੋਲੀਓ ਨੂੰ ਜੜ੍ਹੋਂ ਖਤਮ ਕਰਨਾ, ਸਾਖਰ ਦਰ ਵਿੱਚ ਵਾਧਾ ਤੇ ਮੁੱਢਲੇ ਸਕੂਲਾਂ ਵਿੱਚ ਲੜਕੇ ਤੇ ਲੜਕੀਆਂ ਦੋਹਾਂ ਵਿੱਚ ਹਾਜ਼ਰ ਗਿਣਤੀ ਨੂੰ ਵਧਾਉਣਾ ਵੀ ਸ਼ਾਮਿਲ ਹੈ। ਮਹਿਲਾਵਾਂ ਅਤੇ ਬੱਚਿਆਂ ਦੇ ਸਮਾਜਿਕ, ਸਿਹਤ ਅਤੇ ਆਰਥਿਕ ਸਥਿਤੀ ਬਿਹਤਰ ਕਰਨ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਸਰਵ ਸਿੱਖਿਆ ਅਭਿਆਨ, ਮੁੜ ਉਤਪਾਦਕ ਅਤੇ ਸ਼ਿਸ਼ੂ ਸਿਹਤ ਪ੍ਰੋਗਰਾਮ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਅਤੇ ਏਕੀਕ੍ਰਿਤ ਸ਼ਿਸ਼ੂ ਵਿਕਾਸ ਸੇਵਾਵਾਂ ਵਰਗੀਆਂ ਯੋਜਨਾਵਾਂ ਨਾਲ ਆਰਥਿਕ ਰੂਪ ਵਿੱਚ ਕਮਜ਼ੋਰ ਲੋਕਾਂ ਨੂੰ ਲਾਭ ਮਿਲਿਆ ਹੈ। ਹਾਲਾਂ ਕਿ ਇਨ੍ਹਾਂ ਖੇਤਰਾਂ ਤਕ ...
Read Full Story


ਭਾਰਤੀ ਵਿਕਾਸ ਦਰ ਦਾ ਖੋਖਲਾਪਣ

ਸਮੂਹਿਕ, ਸਮਗਰ ਤੇ ਸਰਵਪ¤ਖੀ ਵਿਕਾਸ ਦਾ ਅਰਥ ਹੈ ਸਾਰੇ ਨਾਗਰਿਕਾਂ ਦੀਆਂ ਛੇ ਬੁਨਿਆਦੀ ਸਹੂਲਤਾਂ ਰੋਟੀ, ਕ¤ਪੜਾ, ਮਕਾਨ, ਸਿਹਤ, ਸਿ¤ਖਿਆ ਤੇ ਰੁਜ਼ਗਾਰ ਆਦਿ ਸਾਰਥਿਕ ਰੂਪ ‘ਚ ਉਪਲ¤ਬਧ ਹੋਣ। ਉਚ ਵਿਕਾਸ ਦਰ, ਭਾਰਤੀ ਖਰਬਪਤੀਆਂ ਦੀ ਗਿਣਤੀ ਦਾ ਵਿਸ਼ਵ ਸੂਚੀ ‘ਚ ਵਧਣਾ, ਕੁਝ ਭਾਰਤੀ ਕੰਪਨੀਆਂ ਦਾ ਵਿਦੇਸ਼ੀ ਕੰਪਨੀਆਂ ਨੂੰ ਖਰੀਦ ਲੈਣਾ, ਐਸ਼ੋ-ਇਸ਼ਰਤ ਤੇ ਅਮੀਰਾਂ ਦੀ ਖਪਤ ਦਰ ਵਧਣੀ ਅਤੇ ਅਤੀ ਆਧੁਨਿਕ ਹਵਾਈ ਅ¤ਡਿਆਂ ਦਾ ਨਿਰਮਾਣ ਆਦਿ ਵਿਕਾਸ ਦੇ ਉਕਤ ਅਰਥਾਂ ‘ਚ ਫਿ¤ਟ ਨਹੀਂ ਬੈਠਦੇ। ਜਦੋਂ ਭਾਰਤ ਦੇ 40 ਫੀਸਦੀ ਤੋਂ ਵ¤ਧ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ, ਜਦੋਂ 45 ਫੀਸਦੀ ਭਾਰਤੀ ਮਾਸੂਮ ਕੁਪੋਸ਼ਣ ਦਾ ਸ਼ਿਕਾਰ ਹਨ, ਜਦੋਂ 30 ਫੀਸਦੀ ਤੋਂ ਵ¤ਧ ਭਾਰਤੀ ਵਸੋਂ ਅ¤ਜ ਵੀ ਨਿਰ¤ਖਰ ਹੈ ਅਤੇ ਤੀਜਾ ਹਿ¤ਸਾ ਬਿਮਾਰ ਪੈ ਜਾਣ ‘ਤੇ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ...
Read Full Story


ਸਾਡੇ ਦੇਸ਼ ਵਿੱਚ ਦੋ ਭਾਰਤ ਵੱਸਦੇ ਹਨ

ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਇਸ ਦਾ ਬਹੁਤ ਨਾਮ ਹੈ, ਪਰ ਕੁਝ ਮੁੱਦਿਆਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਦੋ ਭਾਰਤ ਵੱਸਦੇ ਹਨ। ਓ. ਬੀ. ਸੀ. (ਪੱਛੜੀ ਜਾਤੀ) ਦੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਉਨ੍ਹਾਂ ਦੇ ਜਨਮ ਮੌਕੇ ਹੀ ਤੈਅ ਜਾਂ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਘੱਟ ਪ੍ਰਤੀਯੋਗਤਾ ਦੁਆਰਾ ਐਡਮਿਸ਼ਨ ਤੇ ਨੌਕਰੀ ਮਿਲ ਜਾਂਦੀ ਹੈ। ਭਾਵ ਜੋ ਉ¤ਚੀ ਜਾਤੀ ਦੇ ਵਿਦਿਆਰਥੀ ਤੇ ਨੌਜਵਾਨ ਹਨ, ਉਨ੍ਹਾਂ ਨੂੰ ਵੱਧ ਪ੍ਰਤੀਯੋਗਤਾਵਾਂ ’ਤੇ ਐਡਮੀਸ਼ਨ ਤੇ ਨੌਕਰੀਆਂ ਮਿਲਦੀਆਂ ਹਨ। ਇਸ ਦਾ ਦੂਸਰਾ ਪਹਿਲੂ ਹੈ ਕਿ ਪੱਛੜੀ ਜਾਤੀ ਦਾ ਸ਼ੋਸ਼ਣ ਬਹੁਤ ਹੋਇਆ ਹੈ ਕਈ ਦਹਾਕਿਆਂ ਤੋਂ। ਹੁਣ ਉਸ ਸ਼ੋਸ਼ਣ ਦਾ ਮੁਆਵਜਾ ਤਾਂ ਸਮਾਜ ਨੂੰ ‘ਆਰਕਸ਼ਣ’ ਦੇ ਕੇ ਭਰਨਾ ਹੀ ਪਵੇਗਾ। ਇਸ ਨੂੰ ਧਿਆਨ ਵਿੱਚ ਰੱਖ ਕੇ ਮੰਡਲ ਕਮਿਸ਼ਨ 27% ...
Read Full Story


ਪੰਜਾਬ ਦੇ ਮਾਲਵਾ ਇਲਾਕੇ ਵਿੱਚ ਪਾਣੀ ਵਿੱਚ ਜ਼ਿਆਦਾ ਸ਼ੋਰੇ ਕਾਰਨ ਬਿਮਾਰੀਆਂ ਵਿੱਚ ਵਾਧਾ

ਰੱਬ ਨੇ ਮਨੁੱਖ ਨੂੰ ਕੁਦਰਤ ਦੀਆਂ ਨੇਮਤਾਂ ਬਖਸ਼ੀਆਂ ਹਨ, ਜਿਵੇਂ ਕਿ ਹਵਾ, ਪਾਣੀ, ਮਿੱਟੀ ਆਦਿ। ਪਰ ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ ਉਹ ਇਹਨਾਂ ਕੁਦਰਤੀ ਨੇਮਤਾਂ ਦਾ ਮੁੱਲ ਭੁੱਲਦਾ ਗਿਆ ਤੇ ਰੱਬ ਦੀ ਦੂਆ ਵਾਂਗ ਪਵਿੱਤਰ ਤੇ ਜੀਵਨਦਾਈ ਇਹਨਾਂ ਨੇਮਤਾਂ ਨੂੰ ਰੋਲਣ ਵਿੱਚ ਮਨੁੱਖ ਨੇ ਕੋਈ ਕੋਰ ਕਸਰ ਬਾਕੀ ਨਾ ਰਹਿਣ ਦਿੱਤੀ। ਮਨੁੱਖ ਦੀ ਅੰਨ੍ਹੇਵਾਹ ਤਰੱਕੀ ਦੀ ਦੌੜ ਅਤੇ ਇਹਨਾਂ ਨੇਮਤਾਂ ਦੀ ਸਹੀ ਸੰਭਾਲ ਨਾ ਕਰਨ ਕਰਕੇ ਅੱਜ ਮਨੁੱਖ ਸਾਫ ਹਵਾ ਤੇ ਸਾਫ ਪਾਣੀ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਮਨੁੱਖ ਦੀ ਗ਼ਲਤੀ ਨੇ ਪਾਣੀ, ਮਿੱਟੀ ਤੇ ਹਵਾ ਨੂੰ ਗੰਦਲਾ ਕਰ ਦਿੱਤਾ ਹੈ। ਇਸ ਪ੍ਰਦੂਸ਼ਨ ਦਾ ਸਿੱਧਾ ਅਸਰ ਹੁਣ ਇਨਸਾਨ ਦੇ ਰੋਜਮਰ੍ਹਾ ਦੀ ਜ਼ਿੰਦਗੀ ਵਿੱਚ ਦੇਖਣ ਨੂੰ ਮਿਲਣ ਲੱਗ ਪਿਆ ਹੈ ਅਤੇ ਅੱਜ ਦੇ ਮਨੁੱਖ ਦੀ 80 ਫ਼ੀਸਦੀ ਬਿਮਾਰੀਆਂ ਦਾ ਕਾਰਣ ਸ਼ੁੱਧ ...
Read Full Story


ਉਤਰੀ ਧਰੁੱਵ ’ਤੇ ਕਬਜ਼ੇ ਦੀ ਖਤਰਨਾਕ ਠੰਡੀ ਜੰਗ

ਮਾਰਚ 2010 ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਸਾਬਕਾ ਕਮਾਂਡਰ ਜਿਨ ਯਾਉ ਨੇ ਪਾਰਟੀ ਦੀ ਇੱਕ ਮੀਟਿੰਗ ਵਿੱਚ ਐਲਾਨ ਕੀਤਾ ਸੀ ਕਿ ਉਤਰੀ ਧਰੁ¤ਵ ਦੇ ਇਲਾਕੇ ਦੇ ਮਾਲਕ ਵਿਸ਼ਵ ਦੇ ਲੋਕ ਹਨ, ਕਿਉਂਕਿ ਕਿਸੇ ਵੀ ਦੇਸ਼ ਜਾਂ ਕੌਮ ਦੀ ਇਸ ਉਪਰ ਪ੍ਰਭੂਸੱਤਾ ਨਹੀਂ ਹੈ।। ਉਸ ਨੇ ਕਿਹਾ ਚੀਨ ਨੂੰ ਵੀ ਇਸ ਇਲਾਕੇ ਦੀ ਕੁਦਰਤੀ ਦੌਲਤ ਵਿੱਚੋਂ ਹਿ¤ਸਾ ਲੈਣਾ ਚਾਹੀਦਾ ਹੈ।।ਇਸ ਬਿਆਨ ਨਾਲ ਦੁਨੀਆ ਦੇ ਸਿਆਸੀ ਗਲਿਆਰਿਆਂ ਵਿੱਚ ਖਲਬਲੀ ਮ¤ਚੀ ਸੀ। ਕੁਦਰਤੀ ਦੌਲਤ ਇਸ ਇਲਾਕੇ ਵਿੱਚ ਬੇ-ਸ਼ੁਮਾਰ ਹੈ। ਖਣਿਜ਼ ਪਦਾਰਥਾਂ ਦੇ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ, ਇਸ ਕਰ ਕੇ ਆਲੇ-ਦੁਆਲੇ ਦੇ ਪੰਜ ਦੇਸ਼, ਚੀਨੀ ਕਮਾਂਡਰ ਦੇ ਵਿਚਾਰ ਨਾਲ ਸਹਿਮਤ ਨਹੀਂ ਹਨ, ਸਗੋਂ ਉਹ ਆਪਸ ਵਿੱਚ ਇਲਾਕੇ ਦੀ ਮਾਲਕੀ ਲਈ ਲੜ ਰਹੇ ਹਨ। ਉ¤ਤਰੀ ਧਰੁ¤ਵ ਦਾ ਜ਼ਮੀਨੀ ਇਲਾਕਾ 310 ਲ¤ਖ ਵਰਗ ਕਿਲੋਮੀਟਰ ...
Read Full Story


ਪ੍ਰਵਾਸੀ ਭਾਰਤੀਆਂ ਦਾ ਵਿਗੜ ਰਿਹਾ ਅਕਸ

ਸਮੇਂ-ਸਮੇਂ ਦੀ ਗ¤ਲ ਹੈ,।ਵਿਦੇਸ਼ ਜਾ ਕੇ ਵਸਣ ਵਾਲੇ ਭੈਣ-ਭਰਾਵਾਂ ਬਾਰੇ ਵੀ ਸਮੇਂ ਦੇ ਨਾਲ-ਨਾਲ ਪ੍ਰਭਾਵ ਬਦਲਦਾ ਜਾ ਰਿਹਾ ਹੈ। ਅ¤ਜ ਤੋਂ ਪੰਜਾਹ ਕੁ ਸਾਲ ਪਹਿਲਾਂ ਟਾਵੇਂ-ਟਾਵੇਂ ਬੰਦੇ ਇੰਗਲੈਂਡ ਜਾਂ ਸਿੰਘਾਪੁਰ, ਮਲਾਇਆ ਜਾਂਦੇ ਸਨ, ਕਿਉਂਕਿ ਅੰਗਰੇਜ਼ੀ ਰਾਜ ਦੇ ਸਮੇਂ ਧੰਦੇ ਜ਼ਿਆਦਾ ਅੰਗਰੇਜ਼ੀ ਰਾਜ ਹੇਠਲੇ ਦੇਸ਼ਾਂ ਵਿੱਚ ਹੀ ਜਾਂਦੇ ਹਨ। ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੀ ਚਰਚਾ ਤਾਂ ਥੋੜ੍ਹੇ ਸਾਲਾਂ ਤੋਂ ਹੀ ਸ਼ੁਰੂ ਹੋਈ ਹੈ।। ਪਹਿਲਾਂ ਤਾਂ ਬੰਦੇ ਇੰਗਲੈਂਡ ਰੀਟਰਨਡ, ਭਾਵ ਇੰਗਲੈਂਡ ਤੋਂ ਆਇਆ ਹੈ, ਮਾਰ੍ਹਕਾ ਹੀ ਹੁੰਦੇ ਸਨ।।ਪੈਂਟ ਕੋਟ, ਸਿਰ ’ਤੇ ਟੋਪ ਤੇ ਟਾਈ ਸਦਕਾ ਇਨ੍ਹਾਂ ਦੀ ਵ¤ਖਰੀ ਪਛਾਣ ਤੇ ਟੌਹਰ ਦੇ ਚਿੰਨ ਹੋਇਆ ਕਰਦੇ ਸਨ।।ਹੁਣ ਬਾਹਰਲੇ ਦੇਸ਼ਾਂ ਵਿਚ ਰਹਿ ਰਹੇ ਸ¤ਜਣਾਂ ਲਈ ਐਨ.ਆਰ.ਆਈ. ਦੇ ਸ਼ਬਦ ਵਰਤੇ ਜਾਂਦੇ ਹਨ। ਇਸ ਦਾ ਮਤਲਬ ਹੈ ...
Read Full Story


2 ਜੀ. ਦੀ ਅੱਗ

ਦੇਸ਼ ਦੀ ਸਰਵਉ¤ਚ ਅਦਾਲਤ ਭਾਵ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆਇਆ। ਪਹਿਲੇ ਕੇਂਦਰੀ ਮੰਤਰੀ ਏ. ਰਾਜਾ ਜੋ ਇਸ ਸਮੇਂ ਜੇਲ੍ਹ ਵਿੱਚ ਹਨ, ਨੂੰ ਕੋਰਟ ਨੇ ਦੋਸ਼ੀ ਠਹਿਰਾਇਆ। ਚਿਦੰਬਰਮ ਜੋ ਸਪੈਕਟ੍ਰਮ ਆਵੰਟਨ ਦੇ ਵਕਤ ਵਿੱਤ ਮੰਤਰੀ ਸਨ, ਦਾ ਫੈਸਲਾ ਹੇਠਲੀ ਅਦਾਲਤ ’ਤੇ ਛੱਡ ਦਿੱਤਾ। ਦੋ ਦਿਨਾਂ ਲਈ ਚਿਦੰਬਰਮ ਨੂੰ ਰਾਹਤ ਮਿਲ ਗਈ। ਹੁਣ ਹੇਠਲੀ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ, ਇਸ ’ਤੇ ਪੂਰੇ ਦੇਸ਼ ਦੀ ਨਜ਼ਰ ਟਿਕੀ ਹੈ। ਵੈਸੇ ਬੀ.ਜੇ.ਪੀ. ਨੇ ਚਿਦੰਬਰਮ ਕੋਲੋਂ ਅਸਤੀਫਾ ਦੀ ਮੰਗ ਕੀਤੀ ਹੈ। ਵਿਰੋਧੀ ਦਲ ਨੇ ਕਿਹਾ ਹੈ ਕਿ 2 ਜੀ. ਦੀ ਜਾਣਕਾਰੀ ਪ੍ਰਧਾਨ ਮੰਤਰੀ ਅਤੇ ਚਿਦੰਬਰਮ ਨੂੰ ਹੈ ਸੀ। ਪ੍ਰਧਾਨ ਮੰਤਰੀ ਨੂੰ ਪੂਰਾ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਅਦਾਰੇ ਜਾਂ ਵਿਭਾਗ ਨੂੰ ਹੁਕਮ ਦੇ ਕੇ ਫਾਇਲ ਮੰਗਵਾ ਸਕਦਾ ਹੈ ਜਾਂ ਨਿਰੀਖਣ ਕਰ ਸਕਦਾ ਹੈ। ਕਾਂਗਰਸ ਇਸ ...
Read Full Story


ਪ੍ਰਾਈਵੇਟ ਸਕੂਲ ਵਧਾ ਰਹੇ ਹਨ ਬੱਚਿਆਂ ਤੇ ਮਾਨਸਿਕ ਅਤੇ ਮਾਂ ਪਿਓ ਤੇ ਆਰਥਿਕ ਬੋਝ

ਪਾਈਵੇਟ ਸਕੂਲ ਰਜਿਸਟਰੇਸ਼ਨ ਅਤੇ ਪਰੋਸਪੈਕਟਸ ਲਈ 300 ਤੋਂ 500 ਤੱਕ ਫੀਸ ਲੈ ਰਿਹਾ ਹੈ, ਜਿਸ ਦੀ ਜ਼ਿਆਦਾਤਰ ਸਕੂਲਾਂ ਵਲੋਂ ਰਸੀਦ ਵੀ ਨਹੀਂ ਦਿੱਤੀ ਜਾਂਦੀ। ਕਂੇਦਰੀ ਸਿੱਖਿਆ ਮੰਤਰੀ ਵਲੋਂ ਸਿੱਖਿਆ ਪ੍ਰਣਾਲੀ ਵਿੱਚ ਭਾਰੀ ਫੇਰਬਦਲ ਕੀਤਾ ਗਿਆ ਸੀ ਤਾਂ ਜੋ ਸਿੱਖਿਆ ਪ੍ਰਣਾਲੀ ਨੂੰ ਅਸਾਨ ਕਰ ਕੇ ਹਰ ਬੱਚੇ ਦੀ ਪਹੁੰਚ ਵਿੱਚ ਲਿਆ ਦਿੱਤਾ ਜਾਵੇ, ਪਰ ਪ੍ਰਾਈਵੇਟ ਸਕੂਲਾਂ ਵਲੋਂ ਸਿੱਖਿਆ ਪ੍ਰਣਾਲੀ ਨੂੰ ਸਰਲ ਕਰਨ ਦੀ ਬਜਾਏ ਹੋਰ ਪੇਚੀਦਾ ਬਣਾ ਕੇ ਵਿਦਿਆਰਥੀਆਂ ’ਤੇ ਮਾਨਸਿਕ ਬੋਝ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵਲੋਂ ਇਕੱਲੇ ਵਿਦਆਰਥੀਆਂ ’ਤੇ ਹੀ ਪੜ੍ਹਾਈ ਦਾ ਬੋਝ ਨਹੀਂ ਪਾਇਆ ਜਾਂਦਾ, ਸਗੋਂ ਉਹਨਾਂ ਦੇ ਮਾਂ ਪਿਓ ਦੇ ਖਰਚੇ ਵੀ ਇਨ੍ਹੇ ਵਧਾ ਦਿੱਤੇ ਜਾਂਦੇ ਹਨ ਕਿ ਉਹ ਚਾਹ ਕੇ ਵੀ ਕੁੱਝ ਨਹੀਂ ਕਰ ਸਕਦੇ। ਇਹ ਇੱਕ ਧਾਰਨਾ ਬਣਾ ਦਿੱਤੀ ਗਈ ਹੈ ਕਿ ...
Read Full Story


ਮਾਤਾ ਸਾਹਿਬ ਕੌਰ

ਅਨੰਦਪੁਰ ਰਾਮੂ, ਜਸਦੇਵੀ, ਆਉਂਦੇ ਜਾਂਦੇ ਰਹਿੰਦੇ ਸੀ। ਗੁਰ ਸਿੱਖਿਆ ਮੰਨਣ ਵਾਲੇ, ਨਾਨਕ ਨਾਮ ਹੀ ਲੈਂਦੇ ਸੀ। ਸਿੱਖਿਆ ਚੰਗੀ ਮਿਲੇ ਅਸਾਨੂੰ, ਗੁਰ ਸੇਵਾ ਵਿੱਚ ਰਹਿੰਦੇ ਸੀ। ਹਾਜ਼ਰ ਨਾਜ਼ਰ ਗੁਰੂ ਹਮਾਰਾ, ਧੰਨ ਗੋਬਿੰਦ ਸਿੰਘ ਕਹਿੰਦੇ ਸੀ। ਸਾਹਿਬ ਕੌਰ ਧੀ ਰਾਣੀ ਸੁੰਦਰ, ਹੋ ਗਈ ਜਦ ਜਵਾਨ ਸੀ। ਪੂਜਾ ਪਾਠ ਕਰਦੀ ਰਹਿੰਦੀ, ਹਰਦਮ ਗੁਰੂ ਵਿੱਚ ਧਿਆਨ ਸੀ। ਮਾਂ-ਬਾਪ ਨੇ ਕੱਠੇ ਇੱਕ ਦਿਨ, ਦਿੱਤਾ ਇਹ ਬਿਆਨ ਸੀ। ਧੀ ਵਿਆਹੀਏ ਗੋਬਿੰਦ ਨਾਲ, ਦਿਲੀ ਇਹ ਅਰਮਾਨ ਸੀ। ਕੱਠਾ ਕਰ ਲਿਆ ਭਾਈਚਾਰਾ, ਸਾਹਿਬ ਕੌਰ ਬਿਠਾਈ ਡੋਲੇ। ਅਨੰਦਪੁਰ ਆ ਕੇ ਭੇਟਾ ਕੀਤੀ, ਗੁਰਾਂ ਤੱਕੀ ਸੱਚਾਈ ਡੋਲੇ। ਮੰਨ ਆਖਿਆ ਸਤਿਗੁਰ ਮੇਰੇ, ਖਾਲਸੇ ਦੀ ਮਾਤਾ ਆਈ ਡੋਲੇ। ‘ਦਿਲਗੀਰ’ ਸੰਗਤਾਂ ਕੱਠੀਆਂ ਹੋ ਕੇ, ਸੱਭ ਨੇ ਦਿੱਤੀ ਵਧਾਈ ਡੋਲੇ। -ਮਹਿੰਦਰ ਸਿੰਘ ਦਿਲਗੀਰ, ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation