ਦਾਦੀ ਮਾਂ ਦੀਆਂ ਕਹਾਣੀਆਂ - ਇਮਾਨਦਾਰੀ
ਬਲਰਾਮ ਅਤੇ ਘਨਸ਼ਾਮ ਦੋਵੇਂ ਬਚਪਨ ਦੇ ਦੋਸਤ ਸਨ। ਦੋਵੇਂ ਕੱਚੀ-ਪੱਕੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਇਕੱਠੇ ਇਕੋ ਸਕੂਲ, ਇਕੋ ਕਲਾਸ ਅਤੇ ਇਕੋ ਬੈਂਚ ’ਤੇ ਬੈਠ ਕੇ ਪੜ੍ਹੇ। ਉਨ੍ਹਾਂ ਦੇ ਘਰ ਵੀ ਨੇੜੇ-ਨੇੜੇ ਸਨ, ਇਸ ਕਰਕੇ ਸਕੂਲੋਂ ਆ ਕੇ ਉਹ ਕਦੀ ਇਕ ਦੇ ਘਰ ਅਤੇ ਕਦੀ ਦੂਜੇ ਦੇ ਘਰ ਇਕੱਠੇ ਬੈਠ ਕੇ ਪੜ੍ਹਦੇ ਅਤੇ ਸਕੂਲ ਦਾ ਕੰਮ ਕਰਦੇ। ਉਨ੍ਹਾਂ ਦੋਵਾਂ ਦੀ ਦੋਸਤੀ ਸਕੂਲ ਵਿਚ ਅਤੇ ਪਿੰਡ ਵਿਚ ਵੀ ਮਸ਼ਹੂਰ ਸੀ।
ਦਸਵੀਂ ਕਲਾਸ ਵਿਚੋਂ ਦੋਵਾਂ ਦੇ ਨੰਬਰ ਚੰਗੇ ਆ ਗਏ। ਹੁਣ ਉਹ ਸ਼ਹਿਰ ਜਾ ਕੇ +2 (ਬਾਰ੍ਹਵੀਂ ਕਲਾਸ) ਕਰਨਾ ਚਾਹੁੰਦੇ ਸਨ। ਸ਼ਹਿਰ ਉਨ੍ਹਾਂ ਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਸ਼ਹਿਰ ਵਿਚ ਦਾਖਲਾ ਲੈ ਲਿਆ। ਹੁਣ ਉਹ ਦੋਵੇਂ ਸਾਈਕਲ ’ਤੇ ਸ਼ਹਿਰ ਪੜ੍ਹਨ ਜਾਂਦੇ ਅਤੇ ਸ਼ਾਮੀਂ ਘਰ ਮੁੜ ਆਉਂਦੇ।
ਸਮਾਂ ਬੀਤਦਾ ਗਿਆ। ਦੋਵਾਂ ਦੀ ਦੋਸਤੀ ਹੋਰ ... Read Full Story
|
ਬਚੋ ਪ੍ਰੀਖਿਆ ਦੇ ਡਰ ਤੋਂ
ਇਸ ‘ਐਗਜ਼ਾਮ ਫੋਬੀਆ’ ਅਰਥਾਤ ਪ੍ਰੀਖਿਆ-ਡਰ ਤੋਂ ਬਚਣ ਦੇ ਕੁਝ ਕਾਰਗਰ ਉਪਾਅ ਅਤੇ ਚੰਗੇ ਅੰਕ ਪ੍ਰਾਪਤ ਕਰਨ ਦੇ ਟਿਪਸ ਇਥੇ ਦਿੱਤੇ ਜਾ ਰਹੇ ਹਨ। ਇਨ੍ਹਾਂ ਨੂੰ ਅਪਣਾਓ ਅਤੇ ਚੰਗੇ ਨੰਬਰ ਲਓ-
* ਇਮਤਿਹਾਨ ਦੇ ਡਰ ਤੋਂ ਬਚਣ ਦਾ ਪਹਿਲਾ ਕਾਰਗਰ ਉਪਾਅ ਹੈ ਸਖਤ ਮਿਹਨਤ। ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਠਕ੍ਰਮ ਨੂੰ ਇਕਾਗਰਚਿੱਤ ਹੋ ਕੇ ਸੰਪੂਰਨ ਰੂਪ ਨਾਲ ਜ਼ਰੂਰ ਪੜ੍ਹ ਲਓ।
* ਮਹੱਤਵਪੂਰਨ ਪ੍ਰਸ਼ਨਾਂ ਦੀ ਚੋਣ ਤੋਂ ਪਹਿਲਾਂ ਪਿਛਲੇ ਸਾਲ ਦੇ ਪ੍ਰਸ਼ਨ-ਪੱਤਰਾਂ ਨੂੰ ਚੰਗੀ ਤਰ੍ਹਾਂ ਦੇਖ ਲਓ। ਕਿਸੇ ਵੀ ਪ੍ਰਸ਼ਨ ਜਾਂ ਭਾਗ ਨੂੰ ਗ਼ੈਰ-ਜ਼ਰੂਰੀ ਮੰਨ ਕੇ ਛੱਡੋ ਨਾ।
* ਚੰਗਾ ਹੋਵੇਗਾ ਜੇਕਰ ਸਵਾਲਾਂ ਦੇ ਉ¤ਤਰ ਰਟਣ ਦੀ ਬਜਾਏ ਸਮਝਣ ’ਤੇ ਧਿਆਨ ਦਿਉ। ਜ਼ੁਬਾਨੀ ਯਾਦ ਕਰਨ ਦੀ ਬਜਾਏ ਲਿਖ ਕੇ ਉ¤ਤਰਾਂ ਨੂੰ ਯਾਦ ਕਰੋ।
* ਪਰਿਭਾਸ਼ਾਵਾਂ ਕਥਨ ਉਦਾਹਰਨ ਆਦਿ ਜਿਉਂ ਦੇ ਤਿਉਂ ਹੀ ... Read Full Story
|
ਬਾਲ ਕਥਾ - ਠੱਗ ਦਾ ਭਾਂਡਾ ਭੰਨਿਆ
ਰਿੱਤੂ ਸਕੂਲ ਤੋਂ ਘਰ ਆਇਆ। ਬਸਤਾ ਕੁਰਸੀ ’ਤੇ ਸੁੱਟ ਉਸ ਦੇਖਿਆ ਕਿ ਦਾਦੀ ਇਕ ਸਾਧੂ ਨੂੰ ਭੋਜਨ ਕਰਵਾ ਰਹੀ ਹੈ। ਉਸ ਦੇ ਮੰਮੀ-ਪਾਪਾ ਨੇ ਕਈ ਵਾਰ ਦਾਦੀ ਨੂੰ ਸਮਝਾਇਆ ਕਿ ਜਦੋਂ ਉਹ ਦਫਤਰ ਚਲੇ ਜਾਂਦੇ ਹਨ ਤਾਂ ਪਿੱਛੋਂ ਕਿਸੇ ਸਾਧੂ-ਸੰਤ ਨੂੰ ਘਰ ਅੰਦਰ ਬਿਠਾ ਭੋਜਨ ਆਦਿ ਨਾ ਕਰਵਾਇਆ ਕਰੋ, ਸਾਰੇ ਸਾਧੂ ਸੱਚੇ ਸੰਤ ਨਹੀਂ ਸਗੋਂ ਢੌਂਗੀ ਠੱਗ ਵੀ ਹੋ ਸਕਦੇ ਹਨ।
ਦਾਦੀ ਨੇ ਰਿੱਤੂ ਨੂੰ ਆਵਾਜ਼ ਮਾਰੀ! ‘ਰਿਤੂ ਬੇਟਾ! ਇਹ ਬਹੁਤ ਪਹੁੰਚੇ ਹੋਏ ਸਾਧੂ ਮਹਾਤਮਾ ਹਨ। ਹਿਮਾਲਾ ਤੋਂ ਚੱਲ ਕੇ ਸਿੱਧੇ ਇਥੇ ਆਏ ਹਨ। ਇਨ੍ਹਾਂ ਤੇਰੇ ਡੈਡੀ ਦੀ ਤਰੱਕੀ ਲਈ ਇਕ ਮੰਤਰ ਲਿਖ ਕੇ ਦਿੱਤਾ ਹੈ, ਜਿਸ ਨੂੰ ਮੈਂ ਹੁਣੇ ਮੰਦਿਰ ਜਾ ਕੇ 300 ਵਾਰ ਪੜ੍ਹਾਂਗੀ, ਤੂੰ ਇਨ੍ਹਾਂ ਪਾਸ ਬੈਠ, ਕੋਈ ਕਸ਼ਟ ਨਾ ਹੋਣ ਦੇਵੀਂ।’
‘ਪਰ ਮੈਂ ਤਾਂ ਦਾਦੀ ਮੈਚ ਖੇਡਣ ਜਾਣਾ...’, ਰਿੱਤੂ ਨੇ ਤਰਲਾ ਮਾਰਿਆ।
‘ਨਹੀਂ ਜਾਣਾ’, ... Read Full Story
|
ਖੇਡਣ ਸਮੇਂ ਹੁੰਦੇ ਝਗੜਿਆਂ ਤੋਂ ਰਹੋ ਦੂਰ
ਪਿਆਰੇ ਬੱਚਿਓ! ਬੱਚਿਆਂ ਦਾ ਰਲ-ਮਿਲ ਕੇ ਖੇਡਣਾ ਕਿਸ ਨੂੰ ਚੰਗਾ ਨਹੀਂ ਲਗਦਾ। ਹਰ ਇਕ ਦਾ ਮਨ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਖੁੁਸ਼ ਹੋ ਜਾਂਦਾ ਹੈ ਅਤੇ ਉਸ ਦੇ ਮੂੰਹੋਂ ਸਹਿਮਨ ਹੀ ਨਿਕਲਦਾ ਹੈ ਵਾਹ! ਕਿੰਨੇ ਸੋਹਣੇ ਲਗਦੇ ਹਨ, ਸਭ ਕੁਝ ਭੁੱਲ-ਭੁਲਾ ਕੇ ਖੇਡਣ ਵਿਚ ਮਸਰੂਫ ਬੱਚੇ। ਇਹ ਦ੍ਰਿਸ਼ ਦੇਖ ਕੇ ਹਰ ਵਿਅਕਤੀ ਦਾ ਆਪਣੇ ਬਚਪਨ ਦੀਆਂ ਯਾਦਾਂ ਵਿਚ ਗੁਆਚ ਜਾਣਾ ਸੁਭਾਵਿਕ ਹੈ।
ਸਕੂਲ ਵਿਚ ਸਾਰਾ ਦਿਨ ਕਲਾਸ ਦੇ ਕਮਰੇ ਵਿਚ ਕੈਦ ਰਹਿਣ ਤੋਂ ਬਾਅਦ ਘਰ ਪਹੁੰਚ ਕੇ ਸਕੂਲ ਵਿਚੋਂ ਮਿਲੇ ਘਰ ਦੇ ਕੰਮ ਨੂੰ ਪੂਰਿਆਂ ਕਰਕੇ ਬੱਚਿਆਂ ਦੀ ਪਹਿਲੀ ਪਸੰਦ ਖੇਡਣਾ ਹੀ ਹੁੰਦੀ ਹੈ। ਕੁਝ ਬੱਚੇ ਖੁੱਲ੍ਹੇ ਮੈਦਾਨ ਵਿਚ ਖੇਡਦੇ ਹਨ, ਕੁਝ ਆਪਣੇ ਘਰਾਂ ਦੇ ਵਿਹੜਿਆਂ ਵਿਚ ਖੇਡਦੇ ਹਨ ਅਤੇ ਕੁਝ ਆਪਣੇ ਘਰਾਂ ਦੇ ਕਮਰਿਆਂ ਵਿਚ ਪਏ ਕੰਪਿਊਟਰ ਮੂਹਰੇ ਜਾਂ ਵੀਡੀਓ ਗੇਮ ਦੀ ਟੀ. ਵੀ. ਸਕਰੀਨ ... Read Full Story
|
ਨਕਲ ਹੈ ਕੋਹੜ
ਨਕਲ ਹੈ ਕੋਹੜ ਬੱਚਿਓ, ਜੋ ਕਰੇ ਨੁਕਸਾਨ।
ਮਿਹਨਤ ਕਰਨ ਵਾਲੇ, ਛੂਹ ਲੈਂਦੇ ਅਸਮਾਨ।
ਰੱਟੇ ਦੀਆਂ ਆਦਤਾਂ ਦਾ ਛੱਡ ਦੇਣਾ ਖਿਆਲ,
ਪੜ੍ਹਾਈ ਕਰਨੀ ਆਪਾਂ ਪੂਰੀ ਸਮਝ ਦੇ ਨਾਲ।
ਜਾਪੇ ਨਾ ਮੁਸ਼ਕਿਲ, ਫਿਰ ਕੋਈ ਇਮਤਿਹਾਨ,
ਨਕਲ ਹੈ ਕੋਹੜ ਬੱਚਿਓ...........।
ਸਭਨਾਂ ਨੂੰ ਲਗਦੇ ਪੜ੍ਹਨ ਵਾਲੇ ਬਾਲ ਪਿਆਰੇ,
ਮਿਹਨਤੀ ਬੱਚੇ ਹੀ ਜਾਂਦੇ ਨੇ ਸਤਿਕਾਰੇ।
ਸਿਫਤਾਂ ਕਰਦਾ ਨਾ ਥੱਕਦਾ ਕੁੱਲ ਜਹਾਨ,
ਨਕਲ ਹੈ ਕੋਹੜ ਬੱਚਿਓ...........।
ਸਮਾਂ ਸਾਰਣੀ ਬਣਾ ਕੇ, ਜੋ ਕਰਨ ਪੜ੍ਹਾਈ,
ਐਸੇ ਬਾਲਾਂ ਦੀ ਹੀ, ਜੱਗ ’ਤੇ ਰਹਿੰਦੀ ਚੜ੍ਹਾਈ।
ਹਰ ਥਾਈਂ ਪਾਉਂਦੇ ਨੇ, ਉਹ ਮਾਣ-ਸਨਮਾਨ,
ਨਕਲ ਹੈ ਕੋਹੜ ਬੱਚਿਓ...........।
-ਸੁਦੇਸ਼ ਕੁਮਾਰ ਨਾਭਾ, ਗੰਢੂਆਂ ... Read Full Story
|
ਭਲਾ ਕਿਹੜਾ ਵਿਟਾਮਿਨ ਹੈ?
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?
ਲਹੂ ਨੂੰ ਸਾਫ ਕਰਦਾ, ਦੰਦ ਤਾਕਤਵਰ ਬਣਾਉਂਦੈ ਜੋ।
ਉਹ ਹੱਡੀਆਂ ਟੁੱਟੀਆਂ ਹੋਈਆਂ ਨੂੰ, ਛੇਤੀ ਠੀਕ ਕਰਦਾ ਹੈ,
ਜ਼ਖਮ ਜੇ ਹੋ ਜਾਵੇ ਕਿਧਰੇ, ਆਸਾਨੀ ਨਾਲ ਭਰਦਾ ਹੈ।
ਬਿਮਾਰੀ ਛੂਤ ਦੀ ਨੂੰ ਬਣ ਕੇ, ਉਹ ਰਾਖਾ ਭਜਾਉਂਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ?
ਬਚਾਉਂਦਾ ਨਜ਼ਲਾ ਹੋਵਣ ਤੋਂ, ਡਿਊਟੀ ਡਟ ਕੇ ਕਰਦਾ ਹੈ
ਗਲੇ ਨੂੰ ਸਾਫ ਰੱਖਦਾ ਹੈ, ਕੀਟਾਣੂਆਂ ਨਾਲ ਲੜਦਾ ਹੈ।
ਪਾਣੀ ਵਿਚ ਘੁਲਣਸ਼ੀਲ ਬਣ ਕੇ, ਭਲਾ ਬੰਦੇ ਦਾ ਚਾਹੁੰਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਊਂਦੈ ਜੋ?
ਕਿਸੇ ਬੰਦੇ ’ਚ ਕਿਧਰੇ ਏਸ ਦੀ, ਜੇ ਘਾਟ ਹੋ ਜਾਵੇ,
ਉਹ ਪਾਇਓਰੀਆ-ਸਕਰਵੀ, ਰੋਗਾਂ ਤੋਂ ਨਾ ਬਚ ਪਾਵੇ।
ਅਨੇਕਾਂ ਹੋਰ ਰੋਗਾਂ ਨੂੰ, ਲੱਗਣ ਤੋਂ ਹਟਾਉਂਦੈ ਜੋ,
ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ... Read Full Story
|
ਰੇਡੀਓ ਦੀ ਕਹਾਣੀ
ਪਿਆਰੇ ਬੱਚਿਓ,
ਆਕਾਸ਼ਬਾਣੀ ਜਲੰਧਰ ਤੋਂ ਬੱਚਿਆਂ ਦੇ ਮਨੋਰੰਜਨ ਅਤੇ ਜਾਣਕਾਰੀ ਲਈ ਵੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਐਤਵਾਰ ਛੁੱਟੀ ਵਾਲੇ ਦਿਨ ਸਵੇਰੇ 9.15 ਵਜੇ ਪ੍ਰਾਇਮਰੀ ਚੈਨਲ ’ਤੇ ਬੱਚਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ‘ਬਾਲ ਜਗਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਬਹੁਤ ਸਾਰੇ ਬੱਚੇ ਸ਼ਾਮਿਲ ਹੁੰਦੇ ਹਨ ਅਤੇ ਸਭ ਤੋਂ ਪਹਿਲਾਂ ਦੇਸ਼ ਭਗਤੀ ਦਾ ਗੀਤ ‘ਵੰਦੇ ਮਾਤਰਮ’, ‘ਸਰਸਵਤੀ-ਵੰਦਨਾ’ ਆਦਿ ਗਾਇਆ ਜਾਂਦਾ ਹੈ। ਫਿਰ ਬੱਚੇ ਆਪੋ-ਆਪਣੇ ਲਘੂ-ਨਾਟਕ, ਗੀਤ, ਕਵਿਤਾਵਾਂ ਅਤੇ ਕਹਾਣੀਆਂ ਪੇਸ਼ ਕਰਦੇ ਹਨ, ਬੱਚਿਆਂ ਦੇ ਨਾਲ ਵੱਡੇ ਵੀ ਹੁੰਦੇ ਹਨ ਅਤੇ ਉਹ ਬੱਚਿਆਂ ਦੀ ਜਾਣਕਾਰੀ ਲਈ ਵਡਮੁੱਲੇ ਪੈਗ਼ਾਮ ਦਿੰਦੇ ਰਹਿੰਦੇ ਹਨ। ਪਿਆਰੇ ਬੱਚਿਓ, ਫਿਰ ਸੋਮਵਾਰ ਵਾਲੇ ਦਿਨ ਜਦੋਂ ਤੁਸੀਂ ਸਕੂਲਾਂ ਤੋਂ ਮੁੜ ਆਉਂਦੇ ਹੋ, ਸ਼ਾਮ ਨੂੰ 4.05 ਮਿੰਟ ’ਤੇ ਬਾਲਵਾੜੀ ... Read Full Story
|
ਮਿੰਨੀ ਕਹਾਣੀ - ਰੇਖਾ
ਜੋਤਸ਼ੀ ਧਰਮਦੀਨ ਦੀ ਚਾਰੇ ਪਾਸੇ ਬੱਲੇ-ਬੱਲੇ ਸੀ। ਹਰੇਕ ਅਖ਼ਬਾਰ, ਪੂਰੇ ਟੀ. ਵੀ. ਚੈਨਲ, ਆਪਣੇ ਭਵਿੱਖ ਦਾ ਸਾਰਾ ਤਾਣਾ-ਬਾਣਾ ਧਰਮਦੀਨ ਤੋਂ ਹੀ ਪੁੱਛਦੇ। ਕੋਈ ਆਪਣੇ ਪ੍ਰੇਮ ਵਿਆਹ ਦੀ ਗੱਲ ਕਰਦਾ, ਕੋਈ ਵਾਅਦੇ ਕਰਕੇ ਭੱਜੇ ਮੁੰਡੇ ਬਾਰੇ ਪੁੱਛਦੀ, ਕੋਈ ਪਤਨੀ ਦੇ ਰੋਜ਼ ਦੇ ਕਲੇਸ਼ ਤੋਂ ਦੁਖੀ, ਕੋਈ ਪਤਨੀ ਰਾਤ ਦੇ ਬਾਰਾਂ-ਬਾਰਾਂ ਵਜੇ ਘਰ ਮੁੜਦੇ ਪਤੀ ਲਈ ਉਪਾਏ ਕਰਵਾਉਣ ਲਈ ਫੋਨ ਕਰਦੀ। ਧਰਮਦੀਨ ਜੋਤਸ਼ੀ ਤਾਂ ਏਨਾ ਮਸ਼ਹੂਰ ਹੋ ਗਿਆ ਸੀ ਕਿ ਉਹ ਆਦਮੀ ਔਰਤ ਦੀ ਮੌਤ ਦਾ ਸਮਾਂ ਦੱਸ ਸਕਦਾ ਸੀ। ਲੋਕਾਈ ਉਸ ਨੂੰ ਜੋਤਸ਼ੀ ਘੱਟ ਤੇ ਰੱਬ ਵੱਧ ਕਹਿਣ ਲੱਗ ਪਈ ਸੀ। ਹੁਣ ਤਾਂ ਫੋਨ ’ਤੇ ਸਮਾਂ ਲੈਣਾ ਪੈਂਦਾ ਸੀ ਕਿਉਂਕਿ ਲੋਕਾਂ ਦੀਆਂ ਹੱਥ ਲਕੀਰਾਂ ਨਾਲ ਮੱਥਾ ਮਾਰਦਾ-ਮਾਰਦਾ ਵਿਚਾਰਾ ਥੱਕ ਜਾਂਦਾ ਸੀ। ਐਤਵਾਰ ਤਾਂ ਉਸ ਦਾ ਘਰ ਦੀ ਅਗਲੀ ਬੈਠਕ ’ਚ ਬਣਾਇਆ ਜੋਤਿਸ਼ ਕੇਂਦਰ ਕਿਸੇ ਵੱਡੇ ... Read Full Story
|
ਦਾਦੀ ਮਾਂ ਦੀਆਂ ਕਹਾਣੀਆਂ - ਜ਼ਿੰਦਗੀ ਦਾ ਇਮਤਿਹਾਨ
ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਨਿਕਲਣਾ ਸੀ, ਜਿਸ ਕਰਕੇ ਸਕੂਲਾਂ ਵਿਚ ਬੜੀ ਗਹਿਮਾ-ਗਹਿਮੀ ਸੀ। ਸਾਰੇ ਬੱਚੇ ਬੜੇ ਸਜ-ਧਜ ਕੇ ਸਕੂਲ ਆ ਰਹੇ ਸਨ। ਬਹੁਤੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਪਿਓ ਵੀ ਸਨ।
ਹੁਣ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ ਵਿਚ ਜਾਣ ਲੱਗੇ, ਕਿਉਂਕਿ ਹਰ ਕਲਾਸ ਦੇ ਇੰਚਾਰਜ ਅਧਿਆਪਕ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਲੈ ਕੇ ਕਲਾਸਾਂ ਵੱਲ ਚੱਲ ਪਏ ਸਨ।
ਛੇਵੀਂ ਕਲਾਸ ਦੇ ਬੱਚਿਆਂ ਵਿਚ ਐਤਕੀਂ ਨਤੀਜੇ ਦੀ ਕੁਝ ਜ਼ਿਆਦਾ ਹੀ ਉਤਸੁਕਤਾ ਸੀ। ਸਾਰੇ ਬੱਚੇ ਕਹਿ ਰਹੇ ਸਨ ਕਿ ਐਤਕੀਂ ਕੋਮਲ ਪਹਿਲੇ ਨੰਬਰ ’ਤੇ ਆਏਗੀ। ਨਤੀਜਾ ਨਿਕਲਿਆ ਤਾਂ ਹਰ ਸਾਲ ਦੀ ਤਰ੍ਹਾਂ ਪੂਨਮ ਪਹਿਲੇ ਨੰਬਰ ’ਤੇ ਆਈ ਅਤੇ ਕੋਮਲ ਦੂਸਰੇ ਨੰਬਰ ’ਤੇ। ਸਾਰੇ ਬੱਚੇ ਅਤੇ ਅਧਿਆਪਕ ਵੀ ਬੜੇ ਹੈਰਾਨ ਹੋਏ, ਕਿਉਂਕਿ ਪੂਨਮ ਦੇ ਪਿਤਾ ਜੀ ਬੜੇ ਬਿਮਾਰ ਹੋ ਗਏ ਸਨ। ਮਹੀਨਾ-ਸਵਾ ਮਹੀਨਾ ... Read Full Story
|
ਕਹਾਣੀ - ਸ਼ੇਰ ਗਿੱਦੜ ਤੇ ਹੁਸ਼ਿਆਰ ਔਰਤ
ਇਕ ਵਾਰ ਦੀ ਗੱਲ ਹੈ ਕਿ ਇਕ ਇਸਤਰੀ ਜਿਸਦਾ ਨਾਂ ਫੱਤੋ ਸੀ ਆਪਣੇ ਪਤੀ ਅਤੇ ਬੱਚਿਆਂ ਸਮੇਤ ਇਕ ਬੈਲਗੱਡੀ ’ਤੇ ਸਵਾਰ ਹੋ ਕੇ ਜੰਗਲ ਵਿਚੋਂ ¦ਘ ਰਹੀ ਸੀ। ਉਹ ਬੜੀ ਬੁੱਧੀਮਾਨ ਸੀ। ਸੰਘਣੇ ਜੰਗਲ ਵਿਚ ਪੁੱਜ ਕੇ ਗੱਡੀ ਦੇ ਬਲਦਾਂ ਨੇ ਕੁਝ ਖ਼ਤਰਾ ਮਹਿਸੂਸ ਕੀਤਾ ਤੇ ਉਹ ਗੱਡੀ ਵਿਚੋਂ ਨਿਕਲ ਕੇ ਇਧਰ-ਉਧਰ ਦੌੜ ਗਏ। ਫੱਤੋ ਦਾ ਪਤੀ ਤੇ ਕੋਚਵਾਨ ਬਲਦਾਂ ਨੂੰ ਫੜ੍ਹਨ ਲਈ ਉਨ੍ਹਾਂ ਦੇ ਪਿੱਛੇ ਦੌੜ ਪਏ। ਫੱਤੋ ਨੇ ਬੱਚਿਆਂ ਨੂੰ ਗੱਡੀ ਤੋਂ ਥੱਲੇ ਲਾਹਿਆਂ ਤੇ ਇਕ ਦਰੱਖਤ ਹੇਠ ਬੈਠ ਕੇ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਜਿੱਥੇ ਗੱਡੀ ਰੁਕੀ ਸੀ, ਉਥੇ ਕੋਲ ਹੀ ਇਕ ਝਾੜੀ ਵਿਚ ਇਕ ਸ਼ੇਰ ਲੁਕਿਆ ਬੈਠਾ ਸੀ। ਫੱਤੋ ਅਤੇ ਉਸ ਦੇ ਬੱਚਿਆਂ ਨੂੰ ਵੇਖਵ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਸੋਚਿਆਂ, ‘ਵਾਹ ਸ਼ਿਕਾਰ ਆਪਣੇ ਆਪ ਹੀ ਮੇਰੇ ਮੂੰਹ ਵਿਚ ਆ ਪਿਆ ਹੈ ਮੈਂ ਕਾਫ਼ੀ ਸਮੇਂ ਤੋਂ ... Read Full Story
|
ਬਾਲ ਕਹਾਣੀ : ਮੈਂ ਸ਼ਰਮਿੰਦਾ ਹਾਂ
ਪਾਲਾ ਤੇ ਬਲਜੀਤ ਇਕ ਕਸਬੇ ਵਿਚ ਰਹਿੰਦੇ ਸਨ। ਦੋਵੇਂ ਚੌਥੀ ਵਿਚ ਪੜ੍ਹਦੇ ਸਨ। ਪਾਲੇ ਦੇ ਪਿਤਾ ਮੋਚੀ ਸਨ। ਬਲਜੀਤ ਦੇ ਪਿਤਾ ਕੋਲ ਬਹੁਤ ਸਾਰੀ ਜ਼ਮੀਨ ਸੀ। ਬਲਜੀਤ ਫ਼ਜ਼ੂਲ ਖ਼ਰਚੀ ਕਰਦਾ ਰਹਿੰਦਾ। ਉਹ ਪਾਲੇ ਨੂੰ ਚੰਗਾ ਨਹੀਂ ਸੀ ਸਮਝਦਾ। ਉਹ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਰਹਿੰਦਾ। ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੋਣ ਕਾਰਨ ਜਿਸ ਦਿਨ ਵਾਲੇ ਨੂੰ ਸਕੂਲੋਂ ਹਟਾ ਲਿਆ ਗਿਆ ਸੀ, ਉਸ ਦਿਨ ਬਲਜੀਤ ਬੜਾ ਖੁਸ਼ ਨਜ਼ਰ ਆ ਰਿਹਾ ਸੀ। ਗਰੀਬਾਂ ਦੇ ਕਰਮਾਂ ਵਿਚ ਪੜ੍ਹਾਈਆਂ ਕਿੱਥੇ? ਇਕ ਦਿਨ ਬਲਜੀਤ ਨੇ ਆਪਣੇ ਕਿਸੇ ਮਿੱਤਰ ਨੂੰ ਉਚੀ ਆਵਾਜ਼ ਵਿਚ ਕਿਹਾ। ਇਹ ਗੱਲ ਉਸ ਨੇ ਉਦੋਂ ਆਖੀ ਜਦੋਂ ਪਾਲਾ ਉਹਦੇ ਕੋਲੋਂ ¦ਘ ਰਿਹਾ ਸੀ। ਪਾਲਾ ਉਸ ਦੇ ਇਸ ਮਿਹਣੇ ਨੂੰ ਵਿਚੋਂ ਵਿਚੀ ਪੀ ਗਿਆ। ਇਸ ਤਰ੍ਹਾਂ ਇਕ ਵਾਰ ਨਹੀਂ ਕਈ ਵਾਰ ਹੋਇਆ ਸੀ। ਪਾਲਾ ਹੁਣ ਬੱਸ ਅੱਡੇ ’ਤੇ ਆਪਣੇ ਪਿਤਾ ਨਾਲ ਕੰਮ ... Read Full Story
|
ਕਹਾਣੀ - ਦੋਸਤ ਕੋਲ ਝੂਠ ਬੋਲਣ ਦਾ ਫ਼ਲ
ਇਕ ਵਾਰ ਦੀ ਗੱਲ ਹੈ ਕਿ ਐਨਾ ਭਿਆਨਕ ਸੋਕਾ ਪਿਆ ਕਿ ਦੂਰ-ਦੂਰ ਤੱਕ ਕੁਝ ਵੀ ਖਾਣ-ਪੀਣ ਨੂੰ ਨਾ ਰਿਹਾ, ਜਿਥੇ ਦੂਸਰੇ ਸਾਰੇ ਭੁੱਖ ਤ੍ਰੇਹ ਨਾਲ ਤੰਗ ਸਨ। ਇਹੀ ਹਾਲਤ ਦੋ ਗੂੜ੍ਹੇ ਦੋਸਤਾਂ ਮਗਰਮੱਛ ਅਤੇ ਕੱਛੂ ਦੀ ਵੀ ਸੀ। ਦੋਨੋਂ ਸਵੇਰ ਵੇਲੇ ਨਿਵਾਸ ਤੋਂ ਨਿਕਲਦੇ ਸ਼ਾਮ ਤਕ ਖਾਣ ਪੀਣ ਦੀ ਤਲਾਸ਼ ਕਰਦੇ ਹੋਰ ਵੀ ਭੁੱਖੇ ਪਿਆਸੇ ਹੋ ਜਾਂਦੇ। ਇਕ ਦਿਨ ਕੱਛੂ ਬਿਮਾਰ ਪੈ ਗਿਆ, ਮਗਰਮੱਛ ਇਕੱਲਾ ਹੀ ਖਾਣੇ ਦੀ ਤਲਾਸ਼ ਵਿਚ ਨਿਕਲ ਗਿਆ।
ਲੁਕ-ਛੁਪ ਕੇ ਤੁਰਦਿਆਂ-ਤੁਰਦਿਆਂ ਉਸ ਨੂੰ ਇਕ ਕਿਸਾਨ ਦਾ ਮੱਛੀਆਂ ਵਾਲਾ ਤਲਾਬ ਮਿਲ ਗਿਆ। ਉਸ ਨੇ ਪਿਆਸ ਮਿਟਾਈ, ਭੁੱਖ ਮਿਟਾਈ ਅਤੇ ਵਾਪਸ ਆ ਗਿਆ। ਨਿਵਾਸ ’ਤੇ ਆ ਕੇ ਬਿਮਾਰ ਕੱਛੂ ਨੂੰ ਉਸ ਨੇ ਸਾਰੀ ਵਾਰਤਾ ਸੁਣਾਈ। ਇਹ ਵੀ ਕਿਹਾ ਕਿ ਕਿਸਾਨ ਤਾਂ ਮੇਰਾ ਗੂੜਾ ਮਿੱਤਰ ਨਿਕਲ ਆਇਆ। ਉਸ ਨੇ ਮੇਰੀ ਬਹੁਤ ਖ਼ਾਤਰਦਾਰੀ ਕੀਤੀ ਹੈ। ਉਸ ਨੇ ਤਾਂ ਇਹ ... Read Full Story
|
ਮੋਰ ਦੇ ਖੰਭ
ਪਿੰਟੂ ਬੜਾ ਚੁਸਤ ਤੇ ਫ਼ੁਰਤੀਲਾ ਲੜਕਾ ਸੀ। ਘਰ ਬਾਹਰ ਦੇ ਕੰਮ ਅਤੇ ਖੇਡਾਂ ਵਿਚ ਉਡਿਆ ਫਿਰਦਾ ਸੀ ਪਰ ਉਹ ਪੜ੍ਹਾਈ ਵਲੋਂ ਬੜਾ ਕੰਮਚੋਰ ਸੀ। ਇਸ ਕਰਕੇ ਉਸ ਦੀ ਗਿਣਤੀ ਜਮਾਤ ਦੇ ਕਮਜ਼ੋਰ ਬੱਚਿਆਂ ਵਿਚ ਹੁੰਦੀ ਸੀ। ਉਹ ਅਕਸਰ ਸੋਚਦਾ ਕਿ ਉਸ ਕੋਲ ਅਜਿਹਾ ਜਾਦੂ ਹੋਵੇ, ਜਿਸ ਨਾਲ ਉਹ ਪੜ੍ਹਾਈ ਵਿਚ ਹੁਸ਼ਿਆਰ ਹੋ ਜਾਵੇ ਪਰ ਉਸ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਇਕ ਦਿਨ ਉਸ ਨੂੰ ਕਿਤੋਂ ਪਤਾ ਲੱਗਿਆ ਕਿ ਪੁਸਤਕਾਂ ਵਿਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਆਉਣ ਲਗਦੀ ਹੈ, ਬੱਸ ਫਿਰ ਕੀ ਸੀ, ਦੂਜੇ ਹੀ ਦਿਨ ਉਹ ਆਪਣੇ ਖੇਤਾਂ ਵਿਚ ਗਿਆ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਮੋਰ ਰਹਿੰਦੇ ਹਨ।
ਖੇਤ ਪਹੁੰਚ ਕੇ ਉਹ ਕੁਝ ਮੋਰਾਂ ਦੇ ਪਿੱਛੇ ਪੈ ਗਿਆ। ਮੋਰ ਆਪਣੇ ਬਚਾਓ ਲਈ ਕਈ ਵਾਰ ਦੂਰ-ਦੂਰ ਉਡੇ ਪਰ ਪਿੰਟੂ ਵੀ ਛੇਤੀ ਹਥਿਆਰ ਸੁੱਟਣ ਵਾਲਾ ਨਹੀਂ ਸੀ। ਬਰਾਬਰ ਉਨ੍ਹਾਂ ਦਾ ... Read Full Story
|
ਸਰਦੀ ਦੌਰਾਨ ਪਹਿਰਾਵੇ ਅਤੇ ਖ਼ੁਰਾਕ ਦਾ ਧਿਆਨ ਰੱਖੋ
ਬੱਚਿਓ ਧਰਤੀ ਦੀ ਵਾਰਸ਼ਿਕ ਗਤੀ ਅਨੁਸਾਰ ਰੁੱਤਾਂ ਦੇ ਬਣਨ ਬਾਬਤ ਤੁਸੀਂ ਭਲੀ ਭਾਂਤ ਜਾਣਦੇ ਹੋ। ਇਸੇ ਕੁਦਰਤੀ ਨਿਯਮ ਅਨੁਸਾਰ ਸਾਡੇ ਸੂਬੇ ਵਿਚ ਗਰਮੀ ਅਤੇ ਸਰਦੀ ਦੀਆਂ ਭਰਪੂਰ ਰੁੱਤਾਂ ਆਉਂਦੀਆਂ ਹਨ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਦੌਰਾਨ ਸਰਦੀ ਆਪਣੇ ਜ਼ੋਬਨ ’ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ੀਤ ਲਹਿਰਾਂ ਚੱਲਦੀਆਂ ਹਨ, ਧੁੰਦ, ਕੋਹਰਾ ਅਤੇ ਤ੍ਰੇਲ ਖ਼ੂਬ ਕਹਿਰ ਵਰਸਾਉਂਦੇ ਹਨ। ਸੋ ਇਨ੍ਹਾਂ ਸਰਦੀ ਭਰਪੂਰ ਦਿਨਾਂ ਦੌਰਾਨ ਸਿਹਤ ਦਾ ਪਹਿਰਾਵੇ ਅਤੇ ਖਾਣ ਪੀਣ ਪੱਖੋਂ ਖ਼ੂਬ ਧਿਆਨਨ ਰੱਖਣਾ ਪੈਂਦਾ ਹੈ। ਜ਼ਰਾ ਜਿੰਨੀ ਲਾਪ੍ਰਵਾਹੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਬੱਚੇ ਵੱਡਿਆਂ ਦੇ ਕਹੇ ਨੂੰ ਅਣਗੌਲਿਆ ਕਰਕੇ ਸਿਰ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਨਹੀਂ ਢਕਦੇ। ਸਿੱਟੇ ਵਜੋਂ ਉਹ ਠੰਢ ਦੀ ਗ੍ਰਿਫ਼ਤ ਵਿਚ ਆ ਕੇ ਬਿਮਾਰ ... Read Full Story
|
ਆਓ ਤੁਹਾਡੀ ਬੁੱਧੀ ਪਰਖੀਏ
1. ਭਾਰਤ ਸਰਕਾਰ ਨੇ ਪਹਿਲੀ ਡਾਕ ਟਿਕਟ ਕਦੋਂ ਜਾਰੀ ਕੀਤੀ?
2. ਸਾਡੇ ਦੇਸ਼ ਵਿਚ ਕਿੰਨੇ ਡਾਕਘਰ ਅਤੇ ਕਿੰਨੇ ਡਾਕ ਬਕਸੇ ਹਨ?
3. ਜਰਮਨ ਤਾਨਾਸ਼ਾਹ ਹਿਟਲਰ ਦਾ ਜਨਮ ਕਿਥੇ ਹੋਇਆ ਸੀ?
4. ਅਸਤੀਫ਼ਾ ਦੇਣ ਵਾਲੇ ਭਾਰਤ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ?
5. ਪਟਸਨ ਤੋਂ ਬਣੇ ਕੱਪੜੇ ਨੂੰ ਕੀ ਆਖਦੇ ਹਨ ?
6. ਬੰਗਲਾ ਦੇਸ਼ ਕਿਸ ਸੰਨ ਵਿਚ ਆਜ਼ਾਦ ਹੋਇਆ ?
7. ਅੰਗਰੇਜ਼ੀ ਦੀ ਮਸ਼ਹੂਰ ਅਖ਼ਬਾਰ ਆਇਰੇਵਲਰਡ ਕਿਸ ਸ਼ਹਿਰ ਤੋਂ ਛਪਦੀ ਹੈ?
8. ਭਾਰਤੀ ਜਲ ਸੈਨਾ ਦੇ ਪਹਿਲੇ ਮੁਖੀ ਕੌਣ ਸਨ ?
9. ਨੰਦਾ ਦੇਵੀ ਪਰਬਤ ਦੀ ਉਚਾਈ ਕਿੰਨੀ ਹੈ
10. ਬੈਡਮਿੰਟਨ ਸ਼ਟਲ ਵਿਚ ਕਿੰਨੇ ਪੰਖ ਹੁੰਦੇ ਹਨ ?
11. ਨਾਵਲ ਮੁੱਲ ਦਾ ਮਾਸ ਕਿਸਦੀ ਰਚਨਾ ਹੈ?
12. ਭਾਰਤ ਦਾ ਸਭ ਤੋਂ ਵੱਡਾ ਅਜਾਇਬ ਘਰ ਕਿਥੇ ਹੈ?
13. ਭਾਰਤ ਵਿਚ ਸਾਈਕਲ ਕਿਸ ਸੰਨ੍ਹ ਵਿਚ ਆਈ?
14. ਫਤਿਹਪੁਰ ਸੀਕਰੀ ਸ਼ਹਿਰ ਕਿਸਨੇ ਬਣਵਾਇਆ ਸੀ?
15. ਕਿਸ ਦੇਸ਼ ਦਾ ਝੰਡਾ ... Read Full Story
|
ਘਰੇਲੂ ਪ੍ਰੀਖਿਆਵਾਂ ਦੇ ਮਹੱਤਵ ਨੂੰ ਸਮਝੋ
ਬਹੁਤ ਹੀ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਅਦਾਰਾ ਦੇਸ਼ ਵਿਦੇਸ਼ ਟਾਈਮਜ਼ ਦਾ ਧੰਨਵਾਦ ਕਰੀਏ, ਜਿਨ੍ਹਾਂ ਦੇ ਮਾਧਿਅਮ ਜ਼ਰੀਏ ਆਪਾਂ ਨੂੰ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਅਦਾਰੇ ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦਿਆਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ।
ਦੋਸਤੋ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਹਰ ਸਕੂਲ ਵਿਚ ਤਿਮਾਹੀ, ਛਿਮਾਹੀ ਅਤੇ ਨੌਮਾਹੀ ਪ੍ਰੀਖਿਆਵਾਂ ਹੁੰਦੀਆਂ ਹਨ। ਜਿਨ੍ਹਾਂ ਵਿਚ ਪਾਠਕ੍ਰਮ ਦੀ ਵੰਡ ਅਨੁਸਾਰ ਪੇਪਰ ਲੈ ਕੇ ਸਾਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਲਈ ਨੀਂਹ ਤਿਆਰ ਕੀਤੀ ਜਾਂਦੀ ਹੈ। ਹੁਣ ਕਈ ਸਕੂਲਾਂ ਦੀਆਂ ਦਸੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਕਈਆਂ ਦੀਆਂ ਸ਼ੁਰੂ ਹੋਣ ਵਾਲੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੌਰਾਨ ਹੁਣ ਤੱਕ ਕਰਵਾਏ ਪਾਠਕ੍ਰਮ ਵਿਚੋਂ ਇਮਤਿਹਾਨ ਲਏ ... Read Full Story
|
ਅਹਿਮ ਜਾਣਕਾਰੀ
ਨਿੱਕੇ ਦੋਸਤੇ! ਯਾਹੂ ਡਾਟ ਕਾਮ ਦਾ ਨਾਂ ਤੁਸੀ ਅਕਸਰ ਸੁਣਦੇ ਹੋਵੋਗੇ। ਪਰ ਜਾਣਦੇ ਹੋ ਕਿ ਯਾਹੂ ਡਾਟ ਕਾਮ ਦੇ ਖੋਜਕਾਰ ਕੌਣ ਸਨ?
ਬਾਲ ਸਾਥੀਓ! ਯਾਹੂ ਡਾਟ ਕਾਮ ਦੀ ਸਥਾਪਨਾ ਅਮਰੀਕਾ ਦੇ ਸਟੈਨਫਰਡ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਪੀ.ਐਚ.ਡੀ. ਕਰ ਰਹੇ ਦੋ ਵਿਦਿਆਰਥੀਆਂ ਡੇਵਿਡ ਫਿਲੋ ਅਤੇ ਜੈਰੀ ਯਾਂਗ ਨੇ 1994 ਵਿਚ ਕੀਤੀ ਸੀ। ਇਹ ਵੈ¤ਬਸਾਈਟ ਜੈਰੀ ਐਂਡ ਡੇਵਿਡਜ਼ ਗਾਈਡ ਟੂ ਦਾ ਵਰਲਡ-ਵਾਈਡ-ਵੈ¤ਬ ਦੇ ਨਾਂ ਨਾਲ ਆਰੰਭ ਕੀਤੀ ਗਈ ਸੀ। ਫ਼ਿਰ ਇਸ ਨੂੰ ਇਕ ਨਵਾਂ ਨਾ ਦਿੱਤਾ ਗਿਆ ‘ਯੈਟ ਐਨਦਰ ਹਾਈਰਾਰਕੀਕਲ ਆਫਿਸ਼ੀਅਸ ਓਰੋਕਿਲ, ਜਿਸ ਦਾ ਸੰਖੇਪ ਰੂਪ ਬਣਦਾ ਹੈ-ਯਾਹੂ।
ਜੈਰੀ ਅਤੇ ਡੇਵਿਡ ਨੇ ਇਸ ਵੈ¤ਬਸਾਈਟ ਦੀ ਸ਼ੁਰੂਆਤ ਇੰਟਰਨੈ¤ਟ ’ਤੇ ਆਪਣੀਆਂ ਵਿਅਕਤੀਗਤ ਰੁਚੀਆਂ ਦੀ ¦ਿਕਸ ਦੀ ਇਕ ਗਾਈਡ ਦੇ ਰੂਪ ਵਿਚ ਕੀਤੀ ਸੀ। ਹੌਲੀ-ਹੌਲੀ ਇਹ ਵੈ¤ਬਸਾਈਟ ... Read Full Story
|
ਕਾਟੋ - ਇਕ ਸ਼ੈਤਾਨ ਕਲਾਕਾਰ ਹੈ
ਕਾਟੋ ਜਿਥੇ ਇਕ ਫੁਰਤੀਲਾ ਜਾਨਵਰ ਹੈ, ਉਥੇ ਇਕ ਸ਼ੈਤਾਨ ਕਲਾਕਾਰ ਵੀ ਹੈ। ਮਿੰਟਾਂ-ਸਕਿੰਟਾਂ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਣ ਵਿਚ ਬਹੁਤ ਮਾਹਿਰ ਹੈ। ਇਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ ਬਣਾਉਣ ਲਈ ਉਤਾਵਲੀ ਰਹਿੰਦੀ ਹੈ। ਇਸ ਲਈ ਇਹ ਤਰ੍ਹਾਂ-ਤਰ੍ਹਾਂ ਦੇ ਨਾਟਕ ਕਰਦੀ ਹੈ। ਕਾਟੋ ਜਿਸ ਨੂੰ ਗਲਹਿਰੀ ਵੀ ਕਹਿੰਦੇ ਹਨ, ਜਦੋਂ ਆਪਣਾ ਭੋਜਨ ਛੁਪਾਉਂਦੀ ਹੈ ਤਾਂ ਇਹ ਸਭ ਕੁਝ ਨਾਟਕ ਦੇ ਤੌਰ ’ਤੇ ਕਰਦੀ ਹੈ। ਹੁਣੇ ਜਿਹੇ ਜੀਵ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਕਾਟੋ ਲਗਭਗ 20 ਫੀਸਦੀ ਨਾਟਕ ਕਰਨ ਲਈ ਖੁੱਡਾਂ ਪੁੱਟਦੀ ਹੈ। ਕਾਟੋ ਧਰਤੀ ਵਿਚ ਖੁੱਡਾਂ ਪੁੱਟਦੀ ਹੈ ਤਾਂ ਜੋ ਭੋਜਨ ਲੁਕੋ ਕੇ ਰੱਖਿਆ ਜਾ ਸਕੇ। ਖੁੱਡਾਂ ਵਿਚ ਭੋਜਨ ਰੱਖਣ ਤੋਂ ਬਾਅਦ ਉਹ ਮਿੱਟੀ ਜਾਂ ਪੱਤਿਆਂ ਨਾਲ ਢੱਕ ਦਿੰਦੀ ਹੈ। ਉਹ ਇਸ ਤਰ੍ਹਾਂ ਇਸ ਲਈ ਕਰਦੀ ਹੈ ਤਾਂ ਜੋ ਉਸ ਦਾ ਭੋਜਨ ਕੋਈ ਵੀ ... Read Full Story
|
ਦਾਦੀ ਮਾਂ ਦੀਆਂ ਕਹਾਣੀਆਂ- ‘ਉਪਕਾਰ’
ਇਕ ਜੰਗਲ ਵਿਚ ਕੁਝ ਲੋਕਾਂ ਨੇ ਰਲ ਕੇ ਜਾਨਵਰਾਂ ਨੂੰ ਫੜਨ ਲਈ ਇਕ ਵੱਡਾ ਸਾਰਾ ਟੋਇਆ ਪੁੱਟਿਆ ਹੋਇਆ ਸੀ। ਟੋਏ ਦੇ ਚਾਰੇ ਪਾਸੇ ਗੋਲ ਲੱਕੜਾਂ ਦੇ ਸਿਰਿਆਂ ਨੂੰ ਤਿੱਖਾ ਕਰਕੇ ਪਿਛਲਾ ਪਾਸਾ ਗੱਡਿਆ ਹੋਇਆ ਸੀ ਤਾਂ ਜੋ ਜਿਹੜਾ ਜਾਨਵਰ ਟੋਏ ਵਿਚ ਡਿੱਗੇ, ਉਹ ਬਾਹਰ ਨਾ ਨਿਕਲ ਸਕੇ। ਟੋਏ ਦੇ ਉ¤ਪਰ ਉਹ ਦਰੱਖਤਾਂ ਦੀਆਂ ਟਾਹਣੀਆਂ ਵਗੈਰਾ ਰੱਖ ਦਿੰਦੇ ਸਨ ਤਾਂ ਜੋ ਜਾਨਵਰਾਂ ਨੂੰ ਟੋਏ ਦਾ ਪਤਾ ਨਾ ਲੱਗੇ।
ਇਕ ਸ਼ਿਕਾਰੀ ਜੰਗਲ ਵਿਚ ਘੁੰਮਦਾ ਹੋਇਆ ਉਸ ਪਾਸੇ ਚਲਾ ਗਿਆ ਜਿਥੇ ਟੋਇਆ ਪੁੱਟਿਆ ਹੋਇਆ ਸੀ। ਉਸ ਨੇ ਦੇਖਿਆ ਕਿ ਇਕ ਸ਼ੇਰ ਟੋਏ ਵਿਚ ਡਿੱਗਾ ਹੋਇਆ ਹੈ, ਉਹ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕਰ ਰਿਹਾ ਹੈ ਪਰ ਜਦੋਂ ਵੀ ਉਹ ਨਿਕਲਣ ਲਗਦਾ ਹੈ, ਤਿੱਖੀਆਂ ਲੱਕੜਾਂ ਦੇ ਸਿਰੇ ਉਸ ਨੂੰ ਚੁੱਭਦੇ ਹਨ ਅਤੇ ਉਹ ਫਿਰ ਬੈਠ ਜਾਂਦਾ ਹੈ।
ਸ਼ੇਰ, ਸ਼ਿਕਾਰੀ ਨੂੰ ਦੇਖ ਕੇ ਗਰਜਿਆ। ਉਹ ਸ਼ਾਇਦ ਉਸ ... Read Full Story
|
ਕੀੜੇ-ਮਕੌੜੇ ਬਣਨਗੇ ਜਾਸੂਸ
ਜੇਕਰ ਕੋਈ ਇਹ ਗੱਲ ਦੱਸੇ ਕਿ ਚੂਹੇ, ਸ਼ਾਰਕ ਅਤੇ ਇਥੋਂ ਤੱਕ ਕਿ ਕੀੜੇ-ਮਕੌੜੇ ਵੀ ਆਦਮੀ ਦੇ ਲਈ ਜਾਸੂਸੀ ਕਰਨ ਲੱਗੇ ਹਨ ਤਾਂ ਇਕ ਵਾਰ ਤਾਂ ਯਕੀਨ ਨਹੀਂ ਆਉਂਦਾ। ਇਹ ਵੀ ਉਦੋਂ ਜਦੋਂ ਉਨ੍ਹਾਂ ਦੇ ਦਿਮਾਗ ਵਿਚ ਬਾਰੀਕ ਇਲੈਕਟ੍ਰੋਨਿਕ ਉਪਕਰਣ ਇੰਪਲਾਂਟ ਕਰ ਦਿੱਤੇ ਹੋਣ। ਇਹ ਕੋਈ ਸਾਇੰਸ ਫਿਕਸ਼ਨ ਨਹੀਂ, ਇਹ ਇਕ ਅਜਿਹਾ ਸੱਚ ਹੈ ਜਿਸ ਨੂੰ ਯਥਾਰਥ ਬਣਾਉਣ ਲਈ ਕਈ ਦੇਸ਼ ਲੱਗੇ ਹਨ। ਦੁਨੀਆ ਭਰ ਦੀਆਂ ਕਈ ਪ੍ਰਯੋਗਸ਼ਾਲਾਵਾਂ ਵਿਚ ਵਿਗਿਆਨੀ ਜੀਵਾਂ ਦੀਆਂ ਨਵੀਆਂ-ਨਵੀਆਂ ਪ੍ਰਜਾਤੀਆਂ ਨੂੰ ਜਸੂਸ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਕਰ ਰਹੇ ਹਨ।
ਕਬੂਤਰਾਂ ਅਤੇ ਸ਼ਾਰਕਾਂ ਤੋਂ ਇਲਾਵਾ ਕੀਟ-ਪਤੰਗੇ, ਭੌਰੇ ਜਾਂ ਤਿਲਚਿਟੇ ਆਦਿ ਨੂੰ ਇਲੈਕਟ੍ਰੋਡ, ਬੈਟਰੀਆਂ ਅਤੇ ਇਥੋਂ ਤੱਕ ਕਿ ਵੀਡੀਓ ਕੈਮਰਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਮਕਸਦ ਸਿਰਫ ਦੁਸ਼ਮਣਾਂ ਬਾਰੇ ... Read Full Story
|