Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਸੰਪਾਦਕੀ
 
ਵਤਨ ਕਾ ਕਿਆ ਹੋਗਾ ਅੰਜਾਮ

ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਹੁਣ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਲੋਕ ਸਰਕਾਰ ’ਤੇ ਆਸ ਲਗਾਈ ਬੈਠੇ ਹਨ। ਉਹ ਵਾਅਦੇ ਪੂਰੇ ਹੁੰਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ ਕਰ ਲਈ ਗਈ ਹੈ। ਇਹ ਰਾਸ਼ੀ ਬੀਤੇ ਵਰ੍ਹੇ ਨਾਲੋਂ 22 ਫ਼ੀਸਦੀ ਵੱਧ ਹੈ। ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਕਾਇਆ-ਕਲਪ ਕਰਨ ਦੇ ਉਪਰਾਲੇ ਕਰਨ ਦੀ ਸੂਬਾ ਸਰਕਾਰ ਦੀ ਸ਼ਲਾਘਾਯੋਗ ਯੋਜਨਾ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇੱਕ ਹੋਰ ਸ਼ਲਾਘਾਯੋਗ ਉਪਰਾਲਾ ਇਸ ਸਰਕਾਰ ਨੇ ਕੀਤਾ ਹੈ। ਕੱਲ੍ਹ ਹੀ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪੁਲਸ ਮੁਖੀ ਅਤੇ ...
Read Full Story


ਲੋਕਪਾਲ ਬਿੱਲ ਪਾਸ ਕਰਵਾਓ

ਅੰਨਾ ਹਜ਼ਾਰੇ ਐਂਡ ਕੰਪਨੀ ਨੇ ਲੋਕਪਾਲ ਬਿੱਲ ਨੂੰ ਲੈ ਕੇ ਅੰਦੋਲਨ ਚਲਾਇਆ ਸੀ, ਤਾਂ ਉਨ੍ਹਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਅਤੇ ਦੇਸ਼ਵਾਸੀਆਂ ਦਾ ਤਕੜਾ ਸਮਰਥਨ ਮਿਲਿਆ ਸੀ। ਲੋਕਪਾਲ ਬਿੱਲ ਨੂੰ ਲੈ ਕੇ ਭਾਵੇਂ ਅੰਨਾ ਨੂੰ ਭਾਰੀ ਸਮਰਥਨ ਮਿਲਿਆ ਸੀ, ਪਰ ਸਮਰਥਨ ਦੇਣ ਦੇ ਬਾਵਜੂਦ ਵਿਰੋਧੀ ਧਿਰਾਂ ਦੀ ਭੂਮਿਕਾ ਸ਼ੱਕੀ ਰਹੀ ਹੈ। ਇਸੇ ਲਈ ਲੋਕਪਾਲ ਬਿੱਲ ਲੋਕ ਸਭਾ ’ਚ ਪਾਸ ਹੋਣ ਦੇ ਬਾਵਜੂਦ ਰਾਜ ਸਭਾ ’ਚ ਪਾਸ ਨਾ ਹੋ ਸਕਿਆ। ਰਾਜਸੀ ਪਾਰਟੀਆਂ ਨੇ ਇਸ ਲਈ ਇੱਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ। ਜੇਕਰ ਸਾਰੀਆਂ ਰਾਜਸੀ ਪਾਰਟੀਆਂ ਮਜਬੂਤ ਲੋਕਪਾਲ ਬਿੱਲ ਦੇ ਹੱਕ ਵਿੱਚ ਹਨ, ਤਾਂ ਫਿਰ ਇਸ ਬਿੱਲ ਦੇ ਬਣਨ ਵਿੱਚ ਅੜਿੱਕਾ ਕਿਉਂ ਪਾ ਰਹੀਆਂ ਹਨ? ਬੜੀ ਅਜੀਬ ਗੱਲ ਹੈ ਕਿ ਇਹ ਲੋਕ ਅੰਨਾ ਨੂੰ ਸਮਰਥਨ ਦਿੰਦੇ ਰਹੇ ਹਨ ਅਤੇ ਹੁਣ ਬਿੱਲ ਬਣਨ ਵੀ ਨਹੀਂ ਦਿੰਦੇ। ਇਹ ਲੋਕ ਸਮਝਦੇ ਹਨ ...
Read Full Story


ਅਣਗਹਿਲੀ ਨਾਲ ਹੁੰਦੇ ਨੇ ਹਾਦਸੇ

ਬੀਤੇ ਦਿਨੀਂ ਮੋਗਾ ਨੇੜੇ ਹੋਏ ਦਿਲ ਦਹਿਲਾ ਦੇਣ ਵਾਲੇ ਇੱਕ ਸੜਕ ਹਾਦਸੇ ਦੌਰਾਨ 18 ਮੌਤਾਂ ਹੋ ਗਈਆਂ ਹਨ। ਇਸ ਹਾਦਸੇ ਬਾਰੇ ਸੋਚਣ ’ਤੇ ਦਿਲ-ਦਿਮਾਗ ’ਤੇ ਗਹਿਰਾ ਪ੍ਰਭਾਵ ਪੈਣਾ ਸੁਭਾਵਿਕ ਹੈ। ਮੋਗਾ-ਫਿਰੋਜ਼ਪੁਰ ਰੋਡ ’ਤੇ ਹੋਇਆ ਹਾਦਸਾ ਬਹੁਤ ਭਿਆਨਕ ਸੀ। ਸਾਡੇ ਪੂਰੇ ਦੇਸ਼ ਵਿੱਚ ਹੀ ਸੜਕ ਹਾਦਸੇ ਬਹੁਤ ਹੁੰਦੇ ਹਨ, ਸ਼ਾਇਦ ਇਹ ਵਰਲਡ ਰਿਕਾਰਡ ਹੀ ਹੋਵੇ। ਪੰਜਾਬ ਵਿੱਚ ਵੀ ਸੜਕ ਹਾਦਸੇ ਕੁਝ ਜ਼ਿਆਦਾ ਹੀ ਹੁੰਦੇ ਹਨ। ਹਾਦਸਿਆਂ ਦੌਰਾਨ ਕਈ-ਕਈ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ। ਅਜਿਹਾ ਕਿਉਂ ਹੁੰਦਾ ਹੈ? ਇੱਕ ਵੱਡਾ ਕਾਰਨ ਅਣਗਹਿਲੀ ਨਾਲ ਵਾਹਨ ਚਲਾਉਣਾ, ਦੂਜਾ ਟਰੈਫਿਕ ਨਿਯਮਾਂ ਬਾਰੇ ਅਗਿਆਨਤਾ, ਤੀਜਾ ਨਸ਼ਿਆਂ ਦਾ ਸੇਵਨ, ਚੌਥਾ ਪੁਲਿਸ ਵਲੋਂ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਨਾ ਕਰਵਾਉਣਾ। ਦੇਸ਼ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ...
Read Full Story


ਡਿਪੂ ਹੋਲਡਰਾਂ ਦੀ ਹੜਤਾਲ

ਜ਼ਿੰਦਗੀ ਨੂੰ ਚਲਾਉਣ ਲਈ ਇਨਸਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਪਰ ਸਭ ਤੋਂ ਮਹੱਤਵਪੂਰਣ ਹੁੰਦਾ ਹੈ ਢਿੱਡ ਭਰਨਾ ਅਤੇ ਢਿੱਡ ਭਰਨ ਲਈ ਦਾਲ-ਰੋਟੀ ਦੀ ਜ਼ਰੂਰਤ ਹੁੰਦੀ ਹੈ। ਫਿਰ ਦਾਲ-ਰੋਟੀ ਪਕਾਉ੍ਹਣ ਲਈ ਅੱਗ ਦੀ ਲੋੜ ਹੁੰਦੀ ਹੈ। ਪਹਿਲਾਂ-ਪਹਿਲ ਖਾਣਾ ਪਕਾਉਣ ਲਈ ਭੱਠੀ-ਚੁੱਲ੍ਹਿਆਂ ਦਾ ਇਸਤੇਮਾਲ ਹੁੰਦਾ ਸੀ। ਕੋਇਲੇ ਦੀ ਅੰਗੀਠੀ ਦੀ ਵਰਤੋਂ ਵੀ ਹੁੰਦੀ ਰਹੀ ਹੈ। ਬਿਜਲੀ ਦੇ ਹੀਟਰ ਵੀ ਵਰਤੇ ਜਾਂਦੇ ਹਨ। ਫਿਰ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਅਤੇ ਗੈਸ ਚੁੱਲ੍ਹੇ ਹੋਂਦ ਵਿੱਚ ਆਏ। ਹੁਣ ਤਾਂ ਸੂਰਜੀ ਉੂਰਜਾ ਵੀ ਵਰਤੋਂ ਵਿੱਚ ਆਉਣ ਲੱਗੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸਟੋਵ ਲੋਕ-ਪ੍ਰਿਅ ਹੋਇਆ ਹੈ। ਇਨ੍ਹਾਂ ਸਾਰੇ ਖਾਣਾ ਬਣਾਉਣ ਵਾਲੇ ਤਰੀਕਿਆਂ ਵਿੱਚ ਲੱਕੜ-ਗੋਬਰ ਦੇ ਚੁੱਲ੍ਹੇ ਧੂੰਆਂ ਛੱਡਦੇ ਹਨ, ਜਿਸ ਨਾਲ ...
Read Full Story


ਹਿੰਸਕ ਕਾਰਵਾਈਆਂ ਨੂੰ ਸਮਝੋ ਦੇਸ਼ ਵਿਰੁੱਧ ਛੇੜੀ ਜੰਗ

ਹਿੰਦੁਸਤਾਨ ਦੀ ਧਰਤੀ ਯੁੱਗਾਂ ਤੋਂ ਲੜਾਈਆਂ ਦੇ ਜ਼ਖ਼ਮ ਸਹਿੰਦੀ ਰਹੀ ਹੈ। ਜੇਕਰ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਇੱਥੇ ਲੜੀਆਂ ਗਈਆਂ ਲੜਾਈਆਂ ਦੀ ਗਿਣਤੀ ਕਰਨੀ ਬਹੁਤ ਔਖੀ ਹੋਵੇਗੀ, ਪਰ ਜੇਕਰ ਥੇੜ੍ਹੇ ਸਮੇਂ ਦੀ ਗੱਲ ਕਰੀਏ ਤਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਭਾਰਤ-ਚੀਨ, ਭਾਰਤ-ਪਾਕਿ ਲੜਾਈਆਂ ਅਤੇ ਪੁਰਤਗਾਲੀ ਸ਼ਾਸਕਾਂ ਕੋਲੋਂ ਗੋਆ ਨੂੰ ਆਜ਼ਾਦ ਕਰਵਾਉਣਾ ਸ਼ਾਮਿਲ ਹੈ। ਉਕਤ ਲੜਾਈਆਂ ਤੋਂ ਹੀ ਪ੍ਰਭਾਵਿਤ ਮਾਓਵਾਦ ਅਤੇ ਅੱਤਵਾਦ ਵਿਰੁੱਧ ਅੱਜ ਵੀ ਦੇਸ਼ ਨੂੰ ਲੜਾਈ ਲੜਨੀ ਪੈ ਰਹੀ ਹੈ ਅਤੇ ਇਹ ਲੜਾਈ ਕਦੋਂ ਤਕ ਜਾਰੀ ਰਹੇਗੀ, ਕੁਝ ਕਿਹਾ ਨਹੀਂ ਜਾ ਸਕਦਾ। ਲਗਭਗ 40 ਸਾਲ ਤੋਂ ਇਹ ਲੜਾਈ ਦੇਸ਼ ਅੰਦਰ ਲੜੀ ਜਾ ਰਹੀ ਹੈ। ਅੱਤਵਾਦ ਦੇਸ਼ ਦੇ ਕਈ ਖੇਤਰਾਂ ਵਿੱਚ ਪਸਰਿਆ ਰਿਹਾ ਹੈ। ਅੱਜ ਵੀ ਉ¤ਤਰ-ਪੂਰਬ ਅਤੇ ਜੰਮੂ ਕਸ਼ਮੀਰ ਵਿੱਚ ਇਹ ਜਾਰੀ ਹੈ। ...
Read Full Story


ਹਥਿਆਰਾਂ ਦੀ ਦੌੜ ਠੀਕ ਨਹੀਂ

ਮਨੁੱਖ ਨੇ ਆਪਣੀ ਸੁਰੱਖਿਆ ਲਈ ਸਦਾ ਉਪਰਾਲੇ ਕੀਤੇ ਹਨ। ਪਹਿਲਾਂ-ਪਹਿਲ ਡਾਂਗ-ਸੋਟੇ ਹੀ ਮਨੁੱਖ ਦੇ ਹਥਿਆਰ ਹੁੰਦੇ ਸਨ। ਫਿਰ ਮਨੁੱਖ ਦੀ ਸੋਝੀ ਨੇ ਭਾਲੇ, ਕਿਰਪਾਨਾਂ, ਫਿਰ ਬੰਦੂਕਾਂ, ਤੋਪਾਂ, ਬੰਬ ਆਦਿ ਮਾਰੂ ਹਥਿਆਰ ਵਿਕਸਿਤ ਕਰ ਲਏ। ਹੁਣ ਪ੍ਰਮਾਣੂ ਹਥਿਆਰਾਂ ਦੀ ਸ਼ੁਰੂਆਤ ਹੋ ਗਈ ਹੈ। ਹਥਿਆਰਾਂ ਦਾ ਉਪਯੋਗ ਜ਼ਿੰਦਗੀ ਅਤੇ ਮੌਤ ਦੋਹਾਂ ਲਈ ਹੀ ਹੋ ਰਿਹਾ ਹੈ, ਪਰ ਮਰਦਾ ਤਾਂ ਇਨਸਾਨ ਹੀ ਹੈ। ਵਿਸ਼ਵ ਦੇ ਦੋ ਮਹਾਨ ਮਨੁੱਖ, ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਅਤੇ ਅੱਤਵਾਦੀ ਸਰਗਣਾ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਅਰਬਾਂ ਖ਼ਰਚ ਕਰਨੇ ਪਏ ਅਤੇ ਕਾਫੀ ਜਦੋ-ਜਹਿਦ ਤੋਂ ਬਾਅਦ ਅਮਰੀਕਾ ਨੂੰ ਸਫਲਤਾ ਮਿਲੀ ਸੀ। ਸੱਦਾਮ ਨੂੰ ਇਰਾਕ ਦੇ ਵਿੱਚ ਹੀ ਬੰਕਰਾਂ ਵਿੱਚ ਛਿਪੇ ਨੂੰ ਅਮਰੀਕਾ ਨੇ ਢੂੰਡ ਕੱਢਿਆ ਅਤੇ ਉਸਾਮਾ ...
Read Full Story


ਭਾਰਤ ਨੂੰ ਮਿਲੀ ਨਵੀਂ ਤਾਕਤ

ਆਜ਼ਾਦੀ ਤੋਂ ਬਾਅਦ ਭਾਰਤ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਤਕਨੀਕ ਪੱਖੋਂ ਵੀ ਭਾਰਤ ਦੀਆਂ ਅਹਿਮ ਪ੍ਰਾਪਤੀਆਂ ਹਨ। ਵਿਗਿਆਨ ਦੇ ਖੇਤਰ ਵਿੱਚ ਇਸ ਨੇ ਅਨੇਕਾਂ ਮੱਲ੍ਹਾਂ ਮਾਰੀਆਂ ਹਨ। ਭਾਰਤ ਹਮੇਸ਼ਾ ਅਮਨ-ਪਸੰਦ ਦੇਸ਼ ਰਿਹਾ ਹੈ, ਫਿਰ ਵੀ ਭਾਰਤ ਨੇ ਆਜ਼ਾਦੀ ਤੋਂ ਬਾਅਦ ਕਈ ਲੜਾਈਆਂ ਲੜੀਆਂ ਹਨ, ਜੋ ਉਸ ਉ¤ਪਰ ਥੋਪੀਆਂ ਗਈਆਂ ਸਨ। ਭਾਰਤ ਨੇ ਖੁਦ ਕਿਸੇ ਦੇਸ਼ ’ਤੇ ਆਪਣੇ ਵਲੋਂ ਪਹਿਲਾਂ ਹਮਲਾ ਨਹੀਂ ਕੀਤਾ। 1962 ਤੋਂ ਪਹਿਲਾਂ ਤਕ ਭਾਰਤ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਸ ਨੂੰ ਇੰਨੀਆਂ ਲੜਾਈਆਂ ਲੜਨੀਆਂ ਪੈ ਸਕਦੀਆਂ ਹਨ। ਚੀਨ ੇਨੇ 1962 ਵਿੱਚ ਭਾਰਤ ’ਤੇ ਹਮਲਾ ਕਰ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਜਗਾਇਆ ਸੀ ਕਿ ਦੇਸ਼ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਹੈ। ਵੈਸੇ ਭਾਰਤ ਨੇ ਆਜ਼ਾਦੀ ਤੋਂ ਇੱਕਦਮ ਬਾਅਦ ਹੀ ਪੁਲਾੜ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ...
Read Full Story


ਬੇਨਿਯਮੀਆਂ ਦੀਆਂ ਲੱਗੀਆਂ ਖੁੱਲ੍ਹਣ ਪਰਤਾਂ

ਜਲੰਧਰ ਦੇ ਫੋਕਲ ਪੁਆਇੰਟ ਵਿਖੇ ਸਥਿਤ ਸ਼ੀਤਲ ਫਾਈਬਰਜ਼ ਫੈਕਟਰੀ ਐਤਵਾਰ ਨੂੰ ਢਹਿ-ਢੇਰੀ ਹੋ ਗਈ, ਜਿਸ ਵਿੱਚ ਲਘਭਗ 200 ਤੋਂ 300 ਮਜਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਸ ਨੇ ਫੈਕਟਰੀ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛ-ਗਿੱਛ ਲਈ 2 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕਰ ਲਿਆ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਫੈਕਟਰੀ ਮਾਲਕ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੇ। ਮਲਬੇ ਵਿੱਚੋਂ ਮਜਦੂਰਾਂ ਨੂੰ ਕੱਢਣ ਲਈ ਫੌਜ ਦੇ ਜਵਾਨਾਂ ਦੀ ਸਹਾਇਤਾ ਲਈ ਜਾ ਰਹੀ ਹੈ। ਇਹ ਫੈਕਟਰੀ 4 ਮੰਜ਼ਿਲਾ ਇਮਾਰਤ ਸੀ। ਇਸ ਲਈ ਇਸ ਦਾ ਮਲਬਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਮਜਦੂਰਾਂ ਨੂੰ ਲੱਭਣ ’ਚ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਹੁਣ ਤਕ ਕੇਵਲ 10 ਤੋਂ 14 ਦੇ ਕਰੀਬ ਮਜਦੂਰਾਂ ਦੀਆਂ ਲਾਸ਼ਾਂ ਹੀ ਲੱਭੀਆਂ ਜਾ ਸਕੀਆਂ ਹਨ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ...
Read Full Story


ਤਾਲਿਬਾਨੀ ਖ਼ਤਰਾ

ਅਫਗਾਨਿਸਤਾਨ ਸਾਡਾ ਗੁਆਂਢੀ ਦੇਸ਼ ਹੈ, ਜਿਸ ਨਾਲ ਭਾਰਤ ਦੇ ਬਹੁਤ ਪੁਰਾਣੇ ਸੰਬੰਧ ਹਨ ਅਤੇ ਸੰਬੰਧ ਵੀ ਅਜ ਤਕ ਲਗਾਤਾਰ ਬਹੁਤ ਵਧੀਆ ਚਲੇ ਆ ਰਹੇ ਹਨ। ਉਥੋਂ ਦੇ ਲੋਕਾਂ ਦੀ ਇਹ ਬਦਕਿਸਤੀ ਹੈ ਕਿ ਉਥੇ ਲੰਮੇ ਸਮੇਂ ਤੋਂ ਖ਼ੂਨ-ਖਰਾਬਾ ਹੁੰਦਾ ਆ ਰਿਹਾ ਹੈ। ਇੱਥੇ ਪਹਿਲਾਂ ਸੋਵੀਅਤ ਸੰਘ ਦੀਆਂ ਫੌਜਾਂ ਨੇ ਸ਼ਾਂਤੀ ਬਹਾਲੀ ਦੀ ਕੋਸ਼ਿਸ ਕੀਤੀ, ਤਾਂ ਅਮਰੀਕਾ ਨੇ ਉਸ ਕੋਸ਼ਿਸ਼ ਨੂੰ ਤਾਰਪੀਡੋ ਕੀਤਾ। ਸੋਵੀਅਤ ਸੰਘ ਦੀਆਂ ਫੌਜਾਂ ਦੇ ਜਾਣ ਤੋਂ ਉਥੇ ਸੱਤਾ ਪ੍ਰਾਪਤੀ ਲਈ ਖ਼ੂਨ-ਖਰਾਬਾ ਹੋਣ ਲੱਗਾ। ਫਿਰ ਅਮਰੀਕਾ ਦੀ ਸਰਪ੍ਰਸਤੀ ਹੇਠ ਨਾਟੋ ਫੌਜਾਂ ਦਾ ਇੱਥੇ ਆਗਮਨ ਹੋਇਆ। ਇਸ ਦੇ ਬਾਵਜੂਦ ਉਥੇ ਖ਼ੂਨ-ਖਰਾਬਾ ਜਾਰੀ ਹੈ। ਤਦ ਤੋਂ ਲੈ ਕੇ ਅੱਜ ਤਕ ਉਥੇ ਨਾਟੋ ਫੌਜਾਂ ’ਤੇ ਤਾਲਿਬਾਨੀ ਹਮਲੇ ਲਗਾਤਾਰ ਹੋ ਰਹੇ ਹਨ। ਬੀਤੇ ਦਿਨੀਂ ਉਥੇ ਕਾਬਲ ਸਮੇਤ ਚਾਰ ਵੱਡੇ ਸ਼ਹਿਰਾਂ ਵਿੱਚ ...
Read Full Story


ਵਾਤਾਵਰਣ ਬਚਾਓ, ਨਾੜ ਨੂੰ ਅੱਗ ਨਾ ਲਾਓ

ਪੰਜਾਬ ਸਰਕਾੈਰ ਨੇ ਸੂਬੇ ਦੇ ਕੌਮੀ ਅਤੇ ਰਾਜ ਮਾਰਗਾਂ ਦੇ ਆਸੇ-ਪਾਸੇ ਖ਼ਾਲੀ ਪਈਆਂ ਥਾਵਾਂ ’ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੰਗਲਾਤ ਅਤੇ ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਕਿ ਜੰਗਲਾਤ ਦਾ ਖੇਤਰ ਹੋਰ ਵਧਾਇਆ ਜਾਵੇ, ਜਿਸ ਦੇ ਤਹਿਤ ਸੂਬੇ ਵਿੱਚ ਕੌਮੀ ਅਤੇ ਰਾਜ ਮਾਰਗਾਂ ਅਤੇ ਹੋਰ ਖ਼ਾਲੀ ਥਾਵਾਂ ਦੀ ਸ਼ਨਾਖ਼ਤ ਕੀਤੀ ਜਾਵੇ, ਜਿੱਥੇ ਲੰਮੇ ਸਮੇਂ ਤਕ ਰਹਿਣ ਵਾਲੇ ਬੂਟੇ ਲਗਾਏ ਜਾਣ। ਬਾਦਲ ਸਾਹਿਬ ਦਾ ਇਹ ਫ਼ੈਸਲਾ ਬਹੁਤ ਵਧੀਆ ਅਤੇ ਸ਼ਲਾਘਾਯੋਗ ਹੈ। ਰੁੱਖਾਂ ਦੇ ਜ਼ਿੰਦਗੀ ਨੂੰ ਬਹੁਤ ਲਾਭ ਹਨ। ਕਿਉਂਕਿ ਜੰਗਲਾਂ ਦੀ ਹੋਂਦ ’ਤੇ ਹੀ ਵਰਖਾ ਨਿਰਭਰ ਕਰਦੀ ਹੈ ਅਤੇ ਰੁੱਖ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੀ ਸਹਾਇਕ ਹੁੰਦੇ ...
Read Full Story


ਔਰਤ ਖੁਦ ਹੀ ਖੁਦ ਦੀ ਦੁਸ਼ਮਣ

ਪ੍ਰਾਚੀਨ ਸਮੇਂ ਤੋਂ ਹੀ ਔਰਤਾਂ ਨਾਲ ਬੇਇਨਸਾਫ਼ੀ ਹੁੰਦੀ ਰਹੀ ਹੈ, ਇਸ ਦੇ ਕਈ ਇਤਿਹਾਸਕ ਤੱਥ ਸਾਡੇ ਸਾਹਮਣੇ ਆ ਚੁੱਕੇ ਹਨ। ਔਰਤਾਂ ਦੀ ਖਾਤਿਰ ਅਨੇਕਾਂ ਲੜਾਈਆਂ ਲੜੀਆਂ ਜਾ ਚੁੱਕੀਆਂ ਹਨ। ਅਨੇਕਾਂ ਹੀ ਅਜਿਹੀਆਂ ਔਰਤਾਂ ਹੋਈਆਂ ਹਨ, ਜਿਨ੍ਹਾਂ ਦੀ ਸੰਸਾਰ ਅੰਦਰ ਚੜ੍ਹਤ ਰਹੀ ਹੈ। ਇਤਿਹਾਸ ਵਿੱਚ ਕਈ ਰਾਜੇ-ਮਹਾਰਾਜੇ ਹੋੇਏ ਹਨ, ਜਿਨ੍ਹਾਂ ਦੇ ਰਾਜ-ਭਾਗ ਚਲਾਉਣ ਵਿੱਚ ਉਨ੍ਹਾਂ ਦੀਆਂ ਰਾਣੀਆਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਅੱਜ ਵੀ ਔਰਤ ਪੂਰੇ ਸੰਸਾਰ ’ਚ ਆਪਣੀ ਵਿਲੱਖਣ ਸ਼ਖਸੀਅਤ ਦਾ ਲੋਹਾ ਮਨਵਾ ਰਹੀ ਹੈ। ਔਰਤ ਅਤੇ ਮਰਦ ਜੀਵਨ ਰੂਪੀ ਗੱਡੀ ਨੂੰ ਚਲਾਉਣ ਲਈ ਬਰਾਬਰ ਜ਼ਿੰਮੇਵਾਰ ਹਨ। ਅੱਜ ਔਰਤ ਹਰ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ। ਫਿਰ ਔਰਤਾਂ ’ਤੇ ਅੱਤਿਆਚਾਰ ਕਿਉਂ ਕੀਤਾ ਜਾ ਰਿਹਾ ਹੈ? ਅੱਜ ਸਾਡੇ ਸਮਾਜ ਵਿੱਚ ਭਰੂਣ ਹੱਤਿਆ ਦਾ ਹਰ ...
Read Full Story


ਪਾਣੀ ਹੀ ਜੀਓ ਹੈ

ਪਾਣੀ, ਹਵਾ ਅਤੇ ਧਰਤੀ, ਇਹ ਤਿੰਨ ਤੱਤ ਜੀਵਨ ਜੀਉਣ ਲਈ ਬਹੁਤ ਹੀ ਮਹੱਤਵਪੂਰਣ ਹਨ। ਵੈਸੇ ਇਨਸਾਨ ਪੰਜ ਤੱਤਾਂ ਦਾ ਪੁਤਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਫੁਰਮਾਇਆ ਹੈ ਕਿ ਪਵਨ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ। ਇਨ੍ਹਾਂ ਤੋਂ ਹੀ ਸਾਨੂੰ ਸੁਰੱਖਿਅਤ ਜੀਵਨ ਮਿਲਦਾ ਹੈ। ਇਸ ਲਈ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਨ੍ਹਾਂ ਜੀਵਨ-ਪਾਲਕਾਂ ਨੂੰ ਸਾਫ਼-ਸੁਥਰਾ ਰੱਖੀਏ। ਇਸ ਤਹਿਤ ਸਾਨੂੰ ਸਾਫ਼ ਹਵਾ, ਸਾਫ਼ ਪਾਣੀ ਅਤੇ ਉਪਜਾਉੂ ਧਰਤੀ ਲੋੜੀਂਦੇ ਹਨ। ਇਹੀ ਸਾਡੇ ਜੀਵਨ-ਰੱਖਿਅਕ ਹਨ। ਫਿਰ ਅਸੀਂ ਇਨ੍ਹਾਂ ਪ੍ਰਤੀ ਲਾਪ੍ਰਵਾਹੀ ਕਿਵੇਂ ਵਰਤ ਸਕਦੇ ਹਾਂ, ਪਰ ਫਿਰ ਵੀ ਅਸੀਂ ਲਾਪ੍ਰਵਾਹ ਹੀ ਹਾਂ। ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸੰਗਤਾਂ ਦੇ ਸਹਿਯੋਗ ਨਾਲ ਵਾਤਾਵਰਣ (ਹਵਾ, ...
Read Full Story


ਕੇਂਦਰ ਵਿੱਚ ਮਮਤਾ ਦਾ ਘਮਸਾਨ

ਮਮਤਾ ਦੀ ਕਦੇ ਕਾਂਗਰਸ ਨਾਲ ਮਮਤਾ ਬਹੁਤ ਗੂੜ੍ਹੀ ਸੀ, ਫਿਰ ਉਸ ਨੇ ਖੁਦ ਦੀ ਮਮਤਾ (ਤ੍ਰਿਣਮੂਲ) ਨੂੰ ਹੋਂਦ ਵਿੱਚ ਲਿਆਂਦਾ, ਫਿਰ ਐਨ.ਡੀ.ਏ. ਨਾਲ ਪੀਂਘ ਪਾਈ ਅਤੇ ਅੱਜ ਉਸ ਦੀ ਮਮਤਾ ਯੂ.ਪੀ.ਏ. ਦੇ ਨਾਲ ਹੈ। ਇਹ ਵੀ ਸੱਚਾਈ ਹੈ ਕਿ ਮਮਤਾ ਦੇ ਤੇਵਰ ਸਦਾ ਹੀ ਸੱਤਵੇਂ ਅਸਮਾਨ ’ਤੇ ਰਹੇ ਹਨ। ਸਭ ਨੂੰ ਪਤਾ ਹੈ ਕਿ ਐਨ.ਡੀ.ਏ. ਸਰਕਾਰ ’ਚ ਸ਼ਾਮਿਲ ਹੋ ਕੇ ਇਸ ਨੇ ਉਸ ਨੂੰ ਖੂਬ ਨਸ਼ਤਰ ਲਗਾਏ ਸਨ ਅਤੇ ਪੂਰਾ ਸਮਾਂ ਹੀ ਉਸ ਨੂੰ ਜ਼ਖ਼ਮ ਦਿੰਦੀ ਰਹੀ ਸੀ। ਐਨ.ਡੀ.ਏ. ਗੱਠਜੋੜ ਸਰਕਾਰ ਸੀ, ਜਿਸ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਸਨ, ਉਹ ਵੀ ਯੂ.ਪੀ.ਏ. ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਾਂਗ ਘੱਟ ਗਿਣਤੀ ਵਿੱਚ ਸਨ, ਜਿਸ ਕਾਰਨ ਅਟਲ ਜੀ ਨੂੰ ਲਗਾਤਾਰ ਮਮਤਾ ਦੇ ਝਟਕੇ ਸਹਿਣੇ ਪਏ ਸਨ। ਫਿਰ ਚੋਣਾਂ ’ਚ ਐਨ.ਡੀ.ਏ. ਦੇ ਹਾਰਨ ਤੋਂ ਬਾਅਦ ਕੇਂਦਰ ’ਚ ਯੂ.ਪੀ.ਏ. ਦੀ ਸਰਕਾਰ ਬਣੀ। ਤਦ 22 ਮਈ ...
Read Full Story


ਸਿੱਖਿਆ ਦੌਰਾਨ ਅਨੁਸ਼ਾਸਨ ਦੀ ਵੀ ਲੋੜ

ਹਰ ਥਾਂ ਅਨੁਸ਼ਾਸਨ ਦਾ ਹੋਣਾ ਬੇਹੱਦ ਜ਼ਰੂਰੀ ਹੈ। ਅੱਜ ਅਨੁਸ਼ਾਸਨ ਵਿੱਚ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਿੱਖਿਆ ਅਤੇ ਅਨੁਸ਼ਾਸਨ ਨਾਲ ਗੂੜ੍ਹਾ ਸੰਬੰਧ ਹੈ। ਪਹਿਲਾਂ-ਪਹਿਲ ਪ੍ਰਾਇਮਰੀ ਸਕੂਲ ਤੋਂ ਸਿੱਖਿਆ ਦੀ ਸ਼ੁਰੂਆਤ ਹੁੰਦੀ ਸੀ। ਪਹਿਲਾਂ 7 ਸਾਲ ਦੀ ਉਮਰ ਬੱਚੇ ਲਈ ਸਕੂਲ ਵਿੱਚ ਦਾਖਲਾ ਲੈਣ ਲਈ ਨਿਸ਼ਚਿਤ ਕੀਤੀ ਗਈ ਸੀ। ਹੁਣ ਪੰਜ ਸਾਲ ਦੀ ਉਮਰ ਨਿਰਧਾਰਤ ਕਰ ਦਿੱਤੀ ਗਈ ਹੈ। ਪ੍ਰਾਈਵੇਟ ਸਕੂਲਾਂ ਨੇ ਇਸ ਉਮਰ ਹੱਦ ਨੂੰ 3 ਸਾਲ ਵਿੱਚ ਤਬਦੀਲ ਕਰ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਵਿੱਚ ਐਲ.ਕੇ.ਜੀ. ਅਤੇ ਯੂ.ਕੇਜੀ. ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਫਿਰ ਪਹਿਲੀ ਕਲਾਸ। ਇਸ ਤਰ੍ਹਾਂ ਹੀ ਸਰਕਾਰ ਨੇ ਆਂਗਨਵਾੜੀ ਕੇਂਦਰ ਸ਼ੁਰੂ ਕੀਤੇ ਹਨ, ਇੱਥੇ ਵੀ ਬੱਚੇ ਦੀ ਉਮਰ 3 ਸਾਲ ਹੀ ਨਿਰਧਾਰਤ ਹੈ। ਇੱਥੋਂ ਹੀ ਅਨੁਸ਼ਾਸਨ ਦੀ ਸਿੱਖਿਆ ਵਲ ਵੀ ...
Read Full Story


ਯੂ.ਪੀ.ਏ. ਸਰਕਾਰ ਚੱਕਰਵਿਉੂ ਦੇ ਘੇਰੇ ’ਚ

ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਦੀ ਹਾਲਤ ਕਾਫ਼ੀ ਪਤਲੀ ਰਹੀ ਹੈ, ਭਾਵੇਂ ਇਸ ਦੀ ਮਣੀਪੁਰ ਅਤੇ ਉ¤ਤਰਾਖੰਡ ਵਿੱਚ ਸਰਕਾਰ ਬਣਨ ਜਾ ਰਹੀ ਹੈ, ਪਰ ਪੰਜਾਬ ਅਤੇ ਗੋਆ ਵਿੱਚ ਇਹ ਪਾਰਟੀ ਸਰਕਾਰ ਬਣਾਉਣ ਦੇ ਪੈਮਾਨੇ ਤੋਂ ਕਾਫ਼ੀ ਪਿੱਛੇ ਰਹਿ ਗਈ ਹੈ। ਉ¤ਤਰਾਖੰਡ ਵਿੱਚ ਭਾਵੇਂ ਇਹ ਪਾਰਟੀ ਸਰਕਾਰ ਬਣਾ ਰਹੀ ਹੈ, ਪਰ ਇੱਥੇ ਇਸ ਦੀਆਂ ਸੀਟਾਂ ਬਿਲਕੁਲ ਸੀਮਤ ਰਹਿ ਗਈਆਂ ਹਨ। ਮਤਲਬ ਇਹ ਬਣਦਾ ਹੈ ਕਿ ਕਾਂਗਰਸ ਦੀ ਦੇਸ਼ ਅੰਦਰ ਸਥਿਤੀ ਕੋਈ ਬਿਹਤਰ ਨਹੀਂ ਰਹੀ। ਹੁਣ ਕੇਂਦਰ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਯੂ.ਪੀ.ਏ. ਦੀਆਂ ਭਾਈਵਾਲ ਪਾਰਟੀਆਂ ਕੁਝ ਮੁੱਦਿਆਂ ’ਤੇ ਅਤੇ ਵਿਰੋਧੀ ਧਿਰਾਂ ਆਪਣੀ ਆਦਤ ਅਨੁਸਾਰ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਹੁਣ ਇਹ ਵੇਖਣਾ ਬਾਕੀ ਹੈ ਕਿ ਇਹ ਸੈਸ਼ਨ ਕਿਵੇਂ ਚੱਲਦਾ ਹੈ? ਬਜਟ ਸੈਸ਼ਨ ਦੇ ਪਹਿਲੇ ਦਿਨ ...
Read Full Story


ਅਰਥਚਾਰੇ ਨੂੰ ਕਮਜ਼ੋਰ ਕਰਨ ਦੀ ਚਾਲ

ਭਾਰਤੀ ਅਰਥਚਾਰੇ ਨੂੰ ਕਮਜ਼ੋਰ ਕਰਨ ਲਈ ਪਾਕਿਸਤਾਨ ਵਲੋਂ ਜਾਅਲੀ ਕਰੰਸੀ ਭਾਰਤ ਅੰਦਰ ਭੇਜੀ ਜਾਂਦੀ ਹੈ। ਇਸ ਲਈ ਉਹ ਭਾਰਤੀ ਸਰਹੱਦ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਪਾਲ ਦਾ ਇਸਤੇਮਾਲ ਕਰਦਾ ਹੈ। ਇਨ੍ਹਾਂ ਰਸਤਿਆਂ ਰਾਹੀਂ ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥ ਵੀ ਭਾਰਤ ਅੰਦਰ ਭੇਜੇ ਜਾਂਦੇ ਹਨ। ਜਾਅਲੀ ਕਰੰਸੀ ਦੀ ਪਹਿਚਾਣ ਲਈ ਅਸਲੀ ਨੋਟਾਂ ਅੰਦਰ ਕਈ ਗੁਪਤ ਸੰਕੇਤ ਰੱਖੇ ਗਏ ਹਨ। ਨਕਲੀ ਕਰੰਸੀ ਲਗਾਤਾਰ ਫੜੀ ਜਾ ਰਹੀ ਹੈ ਅਤੇ ਅੱਗੋਂ ਹੋਰ ਆ ਵੀ ਰਹੀ ਹੈ। ਅਜ ਕੱਲ੍ਹ ਆਉਣ ਵਾਲੀ ਜਾਅਲੀ ਕਰੰਸੀ ਦੀ ਪਹਿਚਾਣ ਕਰਨ ਲਈ ਆਮ ਆਦਮੀ ਤਾਂ ਕੀ ਬੈਂਕਾਂ ਵੀ ਧੋਖਾ ਖਾ ਜਾਂਦੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਨਕਲੀ ਕਰੰਸੀ, ਅਸਲੀ ਕਰੰਸੀ ਦੇ 70 ਫ਼ੀਸਦੀ ਗੁਪਤ ਮਾਪਦੰਡਾਂ ਨੂੰ ਪੂਰਾ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਆਮ ਆਦਮੀ ਆਸਾਨੀ ਨਾਲ ਧੋਖਾ ਖਾ ਸਕਦਾ ...
Read Full Story


ਚੋਣਾਂ ਤੋਂ ਬਾਅਦ ਕਾਂਗਰਸ ਦੀ ਹਾਲਤ

ਪੰਜਾਬ ਵਿੱਚ 117 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਨੂੰ ਕੇਵਲ 46 ਸੀਟਾਂ ਮਿਲੀਆਂ ਹਨ। ਇਹ ਨਤੀਜੇ ਕਾਂਗਰਸ ਲਈ ਸੂਬੇ ਵਿੱਚ ਆਤਮਮੰਥਨ ਕਰਨ ਵਾਲੇ ਹਨ ਅਤੇ ਕਾਂਗਰਸ ਲਈ ਇਹ ਸੋਚਣ ਲਈ ਮਜਬੂਰ ਕਰਨ ਵਾਲੇ ਹਨ ਕਿ ਉਨ੍ਹਾਂ ਦੀ ਰਣਨੀਤੀ ਵਿੱਚ ਕਿੱਥੇ ਕਮੀ ਰਹਿ ਗਈ ਹੈ? ਕੈਪਟਨ ਅਮਰਿੰਦਰ ਸਿੰਘ ਭਾਵੇਂ ਖੁਦ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ, ਪਰ ਉਨ੍ਹਾਂ ਦਾ ਲੜਕਾ ਚੋਣ ਹਾਰ ਗਿਆ। ਜ਼ਿਕਰਯੋਗ ਹੈ ਕਿ ਐ¤ਮ.ਪੀ. ਦੀਆਂ ਚੋਣਾਂ ਸਮੇਂ ਵੀ ਰਣਇੰਦਰ ਸਿੰਘ ਚੋਣ ਹਾਰ ਗਏ ਸਨ। ਇੱਥੋਂ ਤਕ ਕਿ ਨਕੋਦਰ ਦੀ ਸੀਟ ਵੀ ਇਸ ਵਾਰ ਕਾਂਗਰਸ ਹੱਥੋਂ ਜਾਂਦੀ ਰਹੀ। ਇਸ ਵਾਰ ਸੂਬੇ ਵਿੱਚ ਭਾਵੇਂ ਕਾਂਗਰਸ ਨੂੰ ਪਿਛਲੀ ਵਾਰ ਨਾਲੋਂ ਇਸ ਵਾਰ 2 ਸੀਟਾਂ ਜ਼ਿਆਦਾ ਪ੍ਰਾਪਤ ਹੋ ਗਈਆਂ ਹਨ, ਪਰ ਲੋਕਾਂ ਨੇ ਗੱਠਜੋੜ ਪਾਰਟੀ ਦੇ ਮੁਕਾਬਲੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਇਸ ਤੋਂ ਜ਼ਾਹਿਰ ਹੋ ...
Read Full Story


ਗੱਠਜੋੜ ਦੀ ਰਣਨੀਤਕ ਜਿੱਤ, ਪਰ ਅੱਗੋਂ ਹੈ ਰਸਤਾ ਔਖਾ

ਦੇਸ਼ ਦੇ ਪੰਜ ਰਾਜਾਂ ਵਿੱਚ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਸੱਤਾ ’ਤੇ ਮੁੜ ਕਾਬਜ਼ ਹੋ ਗਿਆ ਹੈ। ਇਸ ਦਾ ਸਿਹਰਾ ਮੁੱਖ ਮੰਤਰੀ ਸ. ਪਕਾਸ਼ ਸਿੰਘ ਬਾਦਲ ਦੇ ਸਿਰ ਜਾਂਦਾ ਹੈ। ਇਹ ਜਿੱਤ ਉਨ੍ਹਾਂ ਦੀ ਰਣਨੀਤੀ ਦੀ ਜਿੱਤ ਹੈ। ਵੈਸੇ ਅਕਾਲੀ-ਭਾਜਪਾ ਨੇ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੀਆਂ ਸਨ, ਪਰ ਵਿਕਾਸ ਕਿਸ ਪਾਸੇ ਹੋਇਆ ਹੈ, ਇਹ ਸਵਾਲ ਅਜੇ ਉਸੇ ਤਰ੍ਹਾਂ ਬਰਕਰਾਰ ਹੈ, ਜਿਵੇਂ ਪਹਿਲਾਂ ਸੀ। 4 ਰੁਪਏ ਦੀ ਕਣਕ ਦੇ ਬਦਲੇ 1 ਰੁਪਏ ਕਿਲੋ ਦਾ ਆਟਾ ਅਤੇ ਮਾਈ ਭਾਗੋ ਸਾਈਕਲ ਸਕੀਮ ਸ. ਬਾਦਲ ਦੀ ਰਣਨੀਤੀ ਦੇ ਹਿੱਸੇ ਹਨ। ਕਾਂਗਰਸ ਦੀ ਰਣਨੀਤੀ ਨੇ ਵੀ ਬਾਦਲ ਸਾਹਿਬ ਨੂੰ ਹੀ ਫਾਇਦਾ ਪਹੁੰਚਾਇਆ ਹੈ। ਇਸੇ ਲਈ ਅਕਾਲੀ ਦਲ ਨੂੰ 10 ਸੀਟਾਂ ਦਾ ਵਾਧਾ ਹੋਇਆ ਹੈ। ਇਸ ਦੀ ਭਾਈਵਾਲ ਪਾਰਟੀ ਨੂੰ 7 ਸੀਟਾਂ ਘੱਟ ਮਿਲੀਆਂ ਹਨ, ਇਸ ਦੇ ...
Read Full Story


ਆਵਾਜਾਈ ਨਿਯਮਾਂ ਦਾ ਸਹੀ ਫੈਸਲਾ

ਪੈਟਰੋਲ ਮਹਿੰਗਾ ਹੋ ਜਾਣ ਦੇ ਬਾਵਜੂਦ ਟਰੈਫਿਕ ਘਟਣ ਦੀ ਬਜਾਏ, ਸਗੋਂ ਵਧਿਆ ਹੈ, ਵਾਹਨ ਲਗਾਤਾਰ ਵੱਧ ਰਹੇ ਹਨ। ਵੱਧਦੇ ਟਰੈਫਿਕ ਕਾਰਨ ਜਾਮ ਲੱਗਦੇ ਹਨ, ਸੜਕ ਦੁਰਘਟਨਾਵਾਂ ਹੋ ਰਹੀਆਂ ਹਨ। ਟਰੈਫਿਕ ਇੰਨਾ ਜ਼ਿਆਦਾ ਹੈ, ਜਿਸ ਨੂੰ ਕੰਟਰੋਲ ਕਰਨ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵੱਡੇ ਹੋਣ ਜਾਂ ਛੋਟੇ, ਜੀ.ਟੀ. ਰੋਡ ਹੋਵੇ ਜਾਂ ਲਿੰਕ ਰੋਡ, ਟਰੈਫਿਕ ਕਿੱਤੇ ਵੀ ਘੱਟ ਨਹੀਂ ਹੁੰਦਾ। ਇਹ ਵੀ ਵੇਖਿਆ ਗਿਆ ਹੈ ਕਿ ਇੱਥੇ ਅਣਗਹਿਲੀ ਕਰ ਕੇ ਵਾਹਨ ਚਲਾਉਣੇ ਲੋਕਾਂ ਦੀ ਫਿਤਰਤ ਬਣ ਚੁੱਕੀ ਹੈ। ਇੱਕ ਹੋਰ ਗੱਲ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਇੰਟਰ ਹੁੰਦਿਆਂ ਸਪੀਡ ਦੀ ਲਿਮਟ ਦੀ ਕੋਈ ਪਾਲਣਾ ਨਹੀਂ ਹੁੰਦੀ। ਨਾ ਟਰੈਫਿਕ ਪੁਲਸ ਵਲੋਂ ਸਪੀਡ ਲਿਮਟ ਦੇ ਚਿਤਾਵਨੀ ਬੋਰਡ ਹੀ ਲਗਾਏ ਹੁੰਦੇ ਹਨ, ਜਿਸ ਤਹਿਤ ਵਾਹਨ ਚਾਲਕ ਆਪਣੇ ਵਾਹਨ ਦੀ ਸਪੀਡ ...
Read Full Story


ਸਿਆਸੀ ਬਲੈਕਮੇਲਿੰਗ ਦੇਸ਼ ਲਈ ਘਾਤਕ

ਲੋਕਤੰਤਰ, ਲੋਕਾਂ ਦਾ ਰਾਜ, ਭਾਵ ਲੋਕਾਂ ਵਲੋਂ ਚੁਣੀਆਂ ਸਰਕਾਰਾਂ, ਜੋ ਦੇਸ਼ ਨੂੰ ਚਲਾਉਣ। ਇਹ ਸਰਕਾਰਾਂ ਦੇਸ਼ ਨੂੰ ਚਲਾਉਣ ਲਈ ਯੋਜਨਾਵਾਂ ਬਣਾਉਂਦੀਆਂ ਹਨ। ਇੱਕ ਸੱਤਾਧਾਰੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਹੁੰਦੀਆਂ ਹਨ। ਦੋਹਾਂ ਦੇ ਕੰਮ ਵੱਖੋ-ਵੱਖ ਹੁੰਦੇ ਹਨ। ਸੱਤਾਧਾਰੀ ਪਾਰਟੀ ਨੂੰ ਜਦੋਂ ਵਿਰੋਧ ਵਿੱਚ ਬਹਿਣਾ ਪੈਂਦਾ ਹੈ ਤਾਂ ਉਸ ਦਾ ਰੋਲ ਬਿਲਕੁਲ ਵੱਖਰਾ ਹੋ ਜਾਂਦਾ ਹੈ। ਵਿਰੋਧੀ ਧਿਰ ਦਾ ਇਹ ਰੋਲ ਹੁੰਦਾ ਹੈ ਕਿ ਸੱਤਾਧਾਰੀ ਪਾਰਟੀ ਕੁਝ ਗ਼ਲਤ ਨਾ ਕਰ ਸਕੇ। ਪਰ ਇਸ ਦੇਸ਼ ਵਿੱਚ ਵਿਰੋਧੀ ਪਾਰਟੀਆਂ ਹਰ ਚੰਗੇ ਕੰਮ ਵਿੱਚ ਵੀ ਅੜਿੱਕਾ ਪਾਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਬਸ ਤਾਰਪੀਡੋ ਕਰਨਾ ਹੀ ਵਿਰੋਧੀ ਪਾਰਟੀਆਂ ਦਾ ਵਤੀਰਾ ਬਣ ਚੁੱਕਾ ਹੈ। ਪਹਿਲੀ ਮਾਰਚ ਤੋਂ ਕੌਮੀ ਅੱਤਵਾਦ ਰੋਕੂ ਕੇਂਦਰ (ਐਨ. ਸੀ.ਟੀ.ਸੀ.) ਸਥਾਪਤ ਕਰਨ ਦੀ ਪ੍ਰਕਿਰਿਆ ...
Read Full Story


1 2 3 4 5 6 > >>


© 2012 doabaheadlines.co.in
eXTReMe Tracker
Developed & Hosted by Arash Info Corporation