ਅਨਾਜ ਦੀ ਬਰਬਾਦੀ ਨਾ ਹੋਵੇ
ਹਾੜੀ ਦੀ ਫ਼ਸਲ ਤਿਆਰ ਹੋ ਰਹੀ ਹੈ। ਪੰਜਾਬ ਵਿੱਚ ਇਸ ਵਾਰ ਮੌਸਮ ਦੀ ਕੜਕਵੀਂ ਠੰਢ ਨੇ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਉਮੀਦ ਜਗਾਈ ਹੈ। ਪੰਜਾਬ ਵਿੱਚ ਕਣਕ ਦੀ ਫ਼ਸਲ ਤਾਂ ਪਹਿਲਾਂ ਵੀ ਕਾਫ਼ੀ ਹੁੰਦੀ ਰਹੀ ਹੈ, ਪਰ ਅਨਾਜ ਨੂੰ ਸੰਭਾਲਣ ਦੀ ਸਮੱਸਿਆ ਸਦਾ ਹੀ ਇੱਥੇ ਬਣੀ ਰਹਿੰਦੀ ਹੈ। ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਸਾਡੇ ਵਿਗਿਆਨੀ ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਤਿਆਰ ਕਰਨ ਵਲ ਵੱਧ ਤੋਂ ਵੱਧ ਧਿਆਨ ਦੇਣ। ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਆਪਸ ਵਿੱਚ ਸਹੀ ਤਾਲਮੇਲ ਨਹੀਂ ਬਿਠਾਇਆ ਜਾਂਦਾ, ਜਿਸ ਕਾਰਨ ਸਮੱਸਿਆਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਰਾਜ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ। ਰਾਜ ਸਰਕਾਰਾਂ ਕੇਂਦਰ ਤੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦੀ ਆਸ ਤਾਂ ਰੱਖਦੀਆਂ ਹਨ, ਪਰ ਕੇਂਦਰ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੀਆਂ, ਸਗੋਂ ... Read Full Story
|
ਪ੍ਰੀਖਿਆ ਕੇਂਦਰਾਂ ’ਚ ਨਕਲ ਮਾਰਨ ਦੇ ਰੁਝਾਨ ਨੂੰ ਰੋਕੋ
ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਸਾਰੇ ਪੜ੍ਹੇ-ਲਿਖੇ ਇਹੀ ਕਹਿੰਦੇ ਹਨ। ਬੱਚਿਆਂ ਦਾ ਭਵਿੱਖ ਬਣਾਉਣ ਲਈ ਸਿੱੇਖਿਆ ਜ਼ਰੂਰੀ ਹੈ। ਸਿੱੇਖਿਆ ਸਕੂਲਾਂ, ਕਾਲਜਾਂ ਵਿੱਚ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਹੋਇਆ ਕਿ ਬੱਚੇ ਦਾ ਭਵਿੱਖ ਬਣਾਉਣ ਲਈ ਅਧਿਆਪਕ ਹੀ ਜ਼ਿੰਮੇਵਾਰ ਹੁੰਦੇ ਹਨ। ਇਸ ਨਾਲ ਹੀ ਇਸ ਵਿੱਚ ਬੱਚੇ ਦੇ ਮਾਂ-ਬਾਪ ਦਾ ਵੀ ਬੜਾ ਵੱਡਾ ਰੋਲ ਹੁੰਦਾ ਹੈ। ਸਕੂਲਾਂ ਵਿੱਚ ਅਧਿਆਪਕ ਬੱਚੇ ਨੂੰ ਸਭ ਤੋਂ ਪਹਿਲਾਂ ੳ, ਅ ਸਿਖਾਉਂਦੇ ਹਨ, ਇਸ ਤੋਂ ਬਾਅਦ ਹੀ ਬੱਚੇ ਅੱਗੇ ਉ¤ਚ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਦੇ ਹਨ। ਅਧਿਆਪਕ ਬੱਚੇ ਨੂੰ ਜੋ ਵੀ ਸਿਖਾਉਂਦੇ ਹਨ, ਉਸ ਨੂੰ ਸਿੱਖਣਾ, ਉਸ ਦਾ ਅਨੁਸਰਣ ਕਰਨਾ ਬੱਚੇ ਦਾ ਕੰਮ ਹੁੰਦਾ ਹੈ। ਇਸ ਦੇ ਨਾਲ ਹੀ ਮਾਂ-ਬਾਪ ਦਾ ਫਰਜ਼ ਵੀ ਹੁੰਦਾ ਹੈ ਕਿ ਉਹ ਇਹ ਦੇਖਣ ਕਿ ਉਨ੍ਹਾਂ ਦਾ ਬੱਚਾ ਪੜ੍ਹਨ ਪ੍ਰਤੀ ਧਿਆਨ ਦਿੰਦਾ ਹੈ ਕਿ ... Read Full Story
|
ਸਰਕਾਰ ਵਲੋਂ ਨਵੀਂ ਸ਼ੁਰੂਆਤ
ਭਾਰਤ ਹਮੇਸ਼ਾ ਹੀ ਇਹ ਸੋਚ ਲੈ ਕੇ ਚੱਲਦਾ ਆ ਰਿਹਾ ਹੈ ਕਿ ਗੁਆਂਢੀ ਦੇਸ਼ਾਂ ਨਾਲ ਚੰਗੇ ਰਿਸ਼ਤੇ ਹੀ ਹੋਣੇ ਚਾਹੀਦੇ ਹਨ। ਇਸੇ ਸੰਦਰਭ ਵਿੱਚ ਭਾਰਤ ਵਲੋਂ ਪਾਕਿਸਤਾਨ ਨਾਲ ਵਪਾਰ ਵਧਾਉਣ ਦੇ ਉਦੇਸ਼ ਨਾਲ ਕੇਂਦਰੀ ਵਣਜ ਅਤੇ ਸਨਅਤ ਮੰਤਰੀ ਸ਼੍ਰੀ ਅਨੰਦ ਸ਼ਰਮਾ ਪਾਕਿਸਤਾਨ ਦੀ ਫੇਰੀ ’ਤੇ ਗਏ ਹਨ। ਉਨ੍ਹਾਂ ਨਾਲ ਭਾਰਤੀ ਵਪਾਰੀਆਂ ਅਤੇ ਸਨਅਤਕਾਰਾਂ ਦਾ 120 ਮੈਂਬਰੀ ਵਫਦ ਵੀ ਗਿਆ ਹੈ। ਪਾਕਿਸਤਾਨ ਦੇ ਲੋਕ ਭਾਰਤੀ ਵਸਤਾਂ ਦੇ ਦੀਵਾਨੇ ਹਨ, ਇਹ ਗੱਲ ਲਾਹੌਰ ਵਿੱਚ ਭਾਰਤੀ ਵਪਾਰੀਆਂ ਵਲੋਂ ਲਗਾਈ ਵਪਾਰਕ ਪ੍ਰਦਰਸ਼ਨੀ ‘ਇੰਡੀਆ ਸ਼ੋਅ’ ਤੋਂ ਸਾਫ ਜ਼ਾਹਿਰ ਹੋ ਜਾਂਦੀ ਹੈ। ਉਸ ਪ੍ਰਦਰਸ਼ਨੀ ਵਿੱਚ ਸਟਾਲਾਂ ’ਤੇ ਲੋਕਾਂ ਦੀ ਤਕੜੀ ਭੀੜ ਵੇਖੀ ਗਈ ਹੈ। ਪਾਕਿਸਤਾਨ ਵਲੋਂ ਅਜੇ ਤਕ ਭਾਰਤ ਨੂੰ ਵਪਾਰ ਦੇ ਮਾਮਲੇ ’ਚ ਤਰਜੀਹੀ ਮੁਲਕ ਦਾ ਦਰਜਾ ਨਹੀਂ ਦਿੱਤਾ ਗਿਆ, ਪਰ ਹੁਣੇ ਹੀ ... Read Full Story
|
ਨਵੀਂ ਸਰਕਾਰ ਲਈ ਸਮੱਸਿਆਵਾਂ
ਪੰਜਾਬ ’ਚ ਨਵੀਂ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ, ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਪਾਵਰਕਾਮ ਬਿਜਲੀ ਦੇ ਰੇਟ ਵਧਾਉਣ ਦੀ ਮੰਗ ਕਰਨ ਲੱਗੀ ਹੈ। ਵੈਸੇ ਤਾਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੀ ਪਾਵਰਕਾਮ ਨੇ ਬਿਜਲੀ ਦੇ ਰੇਟ ਵਧਾਉਣ ਦੀ ਮੰਗ ਕੀਤੀ ਸੀ, ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਾਵਰਕਾਮ ਦੀ ਇਹ ਮੰਗ ਚੋਣਾਂ ਨੂੰ ਲੈ ਕੇ ਰੱਦ ਕਰ ਦਿੱਤੀ ਸੀ। ਹੁਣ ਖ਼ਬਰ ਆ ਗਈ ਹੈ ਕਿ ਮਾਰਚ ਵਿੱਚ 55 ਫੀਸਦੀ ਤੱਕ ਬਿਜਲੀ ਦੇ ਰੇਟ ਵਧਾਏ ਜਾਣਗੇ। ਪੰਜਾਬ ਵਿੱਚ ਉਦਯੋਗਿਕ ਇਕਾਈਆਂ ਪਹਿਲਾਂ ਡਾਵਾਂਡੋਲ ਹਨ, ਕਿਉਂਕਿ ਉਨ੍ਹਾਂ ਨੂੰ ਦੋ ਦਿਨ ਨਾਗਾ ਕਰਨਾ ਪੈ ਰਿਹਾ ਹੈ। ਬਿਜਲੀ ਦੇ ਰੇਟ ਵਧਾਉਣ ਦਾ ਪ੍ਰਭਾਵ ਉਦਯੋਗਾਂ ਦੇ ਨਾਲ ਹੀ ਆਮ ਆਦਮੀ ’ਤੇ ਪਵੇਗਾ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇ ਰੱਖੀ, ਅਨੁਸੂਚਿਤ ... Read Full Story
|
ਲੋਕਤੰਤਰ ’ਚ ਧੰਨਤੰਤਰ ਦਾ ਬੋਲਬਾਲਾ
ਜੇਕਰ ਇੱਕ ਉ¤ਚ ਅਧਿਕਾਰੀ ਇਹ ਕਹੇ ਕਿ ਡਰੱਗ ਦਾ ਪੈਸਾ ਰਾਜਨੇਤਾ ਅਤੇ ਅਫ਼ਸਰਸ਼ਾਹੀ ਰਲ ਕੇ ਖਾਂਦੇ ਹਨ, ਤਾਂ ਕਿਹੋ ਜਿਹਾ ਲੱਗੇਗਾ? ਜੀ ਹਾਂ, ਇਹ ਦੋਸ਼ ਪ੍ਰਦੇਸ਼ ਦੇ ਡੀ.ਜੀ.ਪੀ. (ਜੇਲ੍ਹ) ਸ਼ਸ਼ੀਕਾਂਤ ਨੇ ਲਗਾਏ ਹਨ। ਜੇਕਰ ਇਸ ਦੋਸ਼ ਨੂੰ ਵਿਚਾਰਿਆ ਜਾਵੇ ਤਾਂ ਇਹ ਬਹੁਤ ਹੀ ਗੰਭੀਰ ਦੋਸ਼ ਹਨ। ਬੀਤੇ ਸਮਿਆਂ ਵਿੱਚ ਅਫ਼ਸਰਸ਼ਾਹੀ ’ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਦੇ ਦੋਸ਼ ਲੱਗ ਚੁੱਕੇ ਹਨ। ਸ਼ਾਇਦ ਇਸੇ ਲਈ ਨਸ਼ੀਲੇ ਪਦਾਰਥਾਂ ਦਾ ਗੋਰਖਧੰਦਾ ਲਗਾਤਾਰ ਵਧ-ਫੁੱਲ ਰਿਹਾ ਹੈ। ਫਿਰ ਤਾਂ ਸੱਚਮੁੱਚ ਇਨ੍ਹਾਂ ਦੋਸ਼ਾਂ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ। ਸਾਡਾ ਦੇਸ਼ ਇੱਕ ਲੋਕਤੰਤਰ ਦੇਸ਼ ਹੈ, ਜਿਸ ਦੀ ਦੁਨੀਆ ਵਿੱਚ ਮਿਸਾਲ ਦਿੱਤੀ ਜਾਂਦੀ ਹੈ, ਪਰ ਅੱਜ ਕੱਲ੍ਹ ਇਹ ਲੋਕਤੰਤਰ, ਧੰਨਤੰਤਰ ਬਣਦਾ ਜਾ ਰਿਹਾ ਹੈ। ਨਸ਼ੀਲੇ ਪਦਾਰਥ ਦੇਸ਼ ਦੀ ... Read Full Story
|
ਭਾਰਤ-ਪਾਕਿ ਰਿਸ਼ਤਿਆਂ ’ਚ ਬਦਲਾਅ
ਦੋ ਧਿਰਾਂ ਦੇ ਆਪਸੀ ਮਾੜੇ-ਚੰਗੇ ਰਿਸ਼ਤਿਆਂ ਦਾ ਉਨ੍ਹਾਂ ਦੀ ਜ਼ਿੰਦਗੀ ਦੀ ਖੁਸ਼ਹਾਲੀ ’ਤੇ ਵੀ ਮਾੜਾ ਜਾਂ ਚੰਗਾ ਅਸਰ ਜ਼ਰੂਰ ਪੈਂਦਾ ਹੈ। ਜੇਕਰ ਰਿਸ਼ਤੇ ਚੰਗੇ ਹੋਣ ਤਾਂ ਪ੍ਰਭਾਵ ਚੰਗਾ ਹੋਵੇਗਾ ਅਤੇ ਰਿਸ਼ਤੇ ਮਾੜੇ ਹੋਣ ਤਾਂ ਪ੍ਰਭਾਵ ਮਾੜਾ ਪੈਣਾ ਯਕੀਨੀ ਹੋ ਜਾਂਦਾ ਹੈ। ਦੋ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਦਾ ਵੀ ਇਹੀ ਹਾਲ ਹੁੰਦਾ ਹੈ। ਭਾਰਤ-ਪਾਕਿ, ਇੱਕ ਦੇਸ਼ ਤੋਂ ਦੋ ਦੇਸ਼ ਬਣੇ ਹਨ। ਫਿਰ ਵੀ ਇਨ੍ਹਾਂ ਦੋਹਾਂ ਗੁਆਂਢੀ ਦੇਸ਼ਾਂ ਦੇ ਆਪਸੀ ਰਿਸ਼ਤੇ 1947 ਵਿੱਚ ਵੰਡ ਹੋਣ ਤੋਂ ਬਾਅਦ ਕਦੇ ਵੀ ਚੰਗੇ ਨਹੀਂ ਰਹੇ। ਇਨ੍ਹਾਂ ਦੋਹਾਂ ਦੇਸ਼ਾਂ ਨੇ ਆਪਸ ਵਿੱਚ ਚਾਰ ਲੜਾਈਆਂ ਵੀ ਲੜੀਆਂ , ਰਾਜ਼ੀਨਾਮੇ ਵੀ ਹੋਏ, ਪਰ ਤਣਾਅ-ਮੁਕਤ ਇਹ ਦੇਸ਼ ਕਦੇ ਵੀ ਨਹੀਂ ਹੋ ਸਕੇ। ਭਾਰਤ ਇੱਕ ਲੋਕਤੰਤਰ ਦੇਸ਼ ਹੈ, ਪਰ ਪਾਕਿਸਤਾਨ ਵਿੱਚ ਹਮੇਸ਼ਾ ਡਿਕਟੇਰਸ਼ਿਪ ਦਾ ਰਾਜ ਰਿਹਾ ਹੈ। ਜਦੋਂ ... Read Full Story
|
ਨਸ਼ਿਆਂ ਦੀ ਸਮੱਗਲਿੰਗ
ਪੰਜਾਬ ਦੀ ਸਰਹੱਦ ਰਾਹੀਂੇ ਪਾਕਿਸਤਾਨ ਵਾਲੇ ਪਾਸੇ ਤੋਂ ਅਕਸਰ ਨਸ਼ੀਲੇ ਪਦਾਰਥ ਸਮੱਗਲ ਹੋ ਕੇ ਪੂਰੇ ਦੇਸ਼ ਵਿੱਚ ਪਹੁੰਚ ਰਹੇ ਹਨ। ਪਾਕਿ ਸਰਹੱਦ ਤੋਂ ਕਈ ਵਾਰੀ ਬੀ.ਐ¤ਸ.ਐ¤ਫ. ਦੇ ਜਵਾਨਾਂ ਵਲੋਂ ਹੈਰੋਇਨ ਅਤੇ ਭਾਰਤੀ ਜਾਅਲੀ ਕਰੰਸੀ ਫੜੀ ਗਈ ਹੈ। ਪਾਕਿ ਤੋਂ ਬੱਸ, ਰੇਲ ਗੱਡੀ, ਮਾਲ ਗੱਡੀ ਅਤੇ ਵਪਾਰਕ ਟਰੱਕਾਂ ਰਾਹੀਂ ਹੈਰੋਇਨ ਦੀਆਂ ਖੇਪਾਂ ਇੱਥੇ ਬੈਠੇ ਏਜੰਟਾਂ ਤਕ ਪਹੁੰਚਦੀਆਂ ਹਨ। ਬੰਗਲਾ ਦੇਸ਼ ਅਤੇ ਨੇਪਾਲ ਰਸਤੇ ਵੀ ਕਈ ਢੰਗਾਂ ਨਾਲ ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਹੋ ਕੇ ਇੱਥੇ ਪਹੁੰਚ ਰਹੀ ਹੈ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਪ੍ਰਦੇਸ਼ ਦੀ ਪੁਲਸ ਖੁਦ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ। ਜੇਕਰ ਪੁਲਸ ਖੁਦ ਹੀ ਸੁਰੱਖਿਅਤ ਨਹੀਂ ਹੈ ਤਾਂ ਉਹ ਅਪਰਾਧਕ ਤੱਤਾਂ ਨੂੰ ਕਿਵੇਂ ਨਕੇਲ ਪਾ ਸਕੇਗੀ? ਬੀਤੇ ਦਿਨੀਂ ਮੋਗਾ ਦੇ ਡੀ.ਐ¤ਸ.ਪੀ. ... Read Full Story
|
ਅਫ਼ਸਰਸ਼ਾਹੀ ਨੂੰ ਪਾਓ ਨਕੇਲ
ਕੇਂਦਰ ਅਤੇ ਰਾਜ ਸਰਕਾਰਾਂ ’ਤੇ ਅਕਸਰ ਇਹ ਦੋਸ਼ ਲੱਗਦੇ ਰਹੇ ਹਨ ਕਿ ਉਹ ਅਫ਼ਸਰਸ਼ਾਹੀ ਨੂੰ ਬਚਾਉਂਦੇ ਹਨ। ਭ੍ਰਿਸ਼ਟਾਚਾਰ ਪ੍ਰਤੀ ਹਰ ਪਾਰਟੀ ਆਪਣੇ-ਆਪ ਨੂੰ ਗੰਭੀਰ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਆਮ ਵੇਖਿਆ ਜਾਂਦਾ ਹੈ ਕਿ ਜਦੋਂ ਪਾਣੀ ਸਿਰ ਤੋਂ ਉਪਰ ਹੋ ਜਾਵੇ ਤਾਂ ਅਮਲੀਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਹੁਣੇ ਹੀ ਪੰਜਾਬ ਸਰਕਾਰ ਦਾ ਇਹ ਅਮਲ ਸਾਹਮਣੇ ਆਇਆ ਹੈ ਕਿ ਉਸ ਨੇ ਛੇ ਡੀ.ਐ¤ਸ.ਪੀ. ਅਤੇ 48 ਕਰਮਚਾਰੀਆਂ ਨੂੰ ਬਰਖਾਸਤ ਕੀਤਾ ਹੈ। ਇਨ੍ਹਾਂ ਬਰਖਾਸਤ ਕੀਤੇ ਪੁਲਸ ਕਰਮਚਾਰੀਆਂ ਨੂੰ ਅਦਾਲਤ ਵਲੋਂ ਵੱਖ-ਵੱਖ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਸੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਦ ਤਕ ਦਬਾਅ ਨਾ ਬਣਾਇਆ ਜਾਵੇ, ਤਦ ਤਕ ਸਰਕਾਰ ਟਾਲਮਟੋਲ ਨੀਤੀ ’ਤੇ ਹੀ ਚੱਲਦੀ ਰਹਿੰਦੀ ਹੈ। ਜਦਕਿ ਚਾਹੀਦਾ ਤਾਂ ਇਹ ਹੈ ਕਿ ਜਦੋਂ ਵੀ ਕਿਸੇ ... Read Full Story
|
ਸਿਆਸਤ ਦਾ ਸ਼ੁੱਧੀਕਰਨ
ਪੰਜਾਬ ਵਿੱਚ ਚੋਣ ਕਮਿਸ਼ਨ ਦੇ ਕੰਮ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਕੀਤੀ ਵੀ ਜਾਣੀ ਚਾਹੀਦੀ ਹੈ, ਕਿਉਂਕਿ ਇੱਥੇ ਚੋਣ ਪ੍ਰਕਿਰਿਆ ਨੇ ਸਿਆਸਤ ਦਾ ਸ਼ੁੱਧਕਰਨ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ ਤਰ੍ਹਾਂ ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਸਫ਼ਲਤਾ ਮਿਲੀ ਹੈ, ਉਵੇਂ ਹੀ ਅਜਿਹੀ ਸਫ਼ਲਤਾ ਅੱਗੋਂ ਹਰ ਸੂਬੇ ਦੀਆਂ ਚੋਣਾਂ ਵਿੱਚ ਵੀ ਦੁਹਰਾਈ ਜਾਵੇ, ਇਹ ਕਾਮਨਾ ਅਸੀਂ ਕਰਨੀ ਚਾਹਾਂਗੇ। ਤਿੰਨ ਸੂਬਿਆਂ ਪੰਜਾਬ, ਉ¤ਤਰਾਖੰਡ ਅਤੇ ਮਨੀਪੁਰ ਵਿੱਚ ਚੋਣਾਂ ਮੁਕੰਮਲ ਹੋ ਗਈਆਂ ਹਨ, ਯੂ.ਪੀ. ਅਤੇ ਗੋਆ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਬਾਕੀ ਹਨ। ਸਿਆਸੀ ਲੋਕਾਂ ਦੇ ਅਪਰਾਧਿਕ ਚਰਿੱਤਰ ਦੀ ਚਰਚਾ ਬੀਤੇ ਸਮਿਆਂ ਵਿੱਚ ਅਕਸਰ ਹੁੰਦੀ ਰਹੀ ਹੈ। ਦੇਸ਼ ਦੇ ਐ¤ਮ. ਪੀ. ਅਤੇ ਵਿਧਾਇਕਾਂ ਦੇ ਮਾੜੇ ਚਰਿੱਤਰ ਬਾਰੇ ਤਾਂ ਗਿਣਤੀ ਤਕ ਛਪਦੀ ਰਹੀ ਹੈ। ਮੰਤਰੀਆਂ ... Read Full Story
|
ਮੁੱਦੇ ਅਜੇ ਬਾਕੀ ਹਨ
ਪੰਜਾਬ ਵਿੱਚ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਇੰਤਜ਼ਾਰ ਰਹੇਗਾ ਨਤਜਿਆਂ ਦਾ ਕਿ ‘ਉੂਠ ਕਿਸ ਕਰਵਟ ਬੈਠੇਗਾ’? ਸਰਕਾਰ ਕਿਸੇ ਪਾਰਟੀ ਦੀ ਬਣੇ, ਪਰ ਮੁੱਦੇ ਬਰਕਰਾਰ ਰਹਿਣਗੇ ਹੀ। ਇਸ ਵਾਰ ਚੋਣ ਕਮਿਸ਼ਨ ਨੇ ਜੋ ਨਵੇਂ ਕਦਮ ਪੁੱਟੇ ਹਨ, ਉਹ ਸ਼ਲਾਘਾਯੋਗ ਹਨ। ਚੋਣ ਕਮਿਸ਼ਨ ਦੀ ਸਖ਼ਤੀ ਨਾਲ ਉਮੀਦਵਾਰਾਂ ਦੇ ਝੰਡੀਆਂ, ਬੈਨਰਾਂ ਆਦਿ ਖ਼ਰਚਿਆਂ ਵਿੱਚ ਕਮੀ ਆਈ ਹੈ, ਜਿਸ ਦਾ ਇੱਕ ਚੰਗਾ ਪ੍ਰਭਾਵ ਸਾਹਮਣੇ ਆਵੇਗਾ। ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ਿਆਂ ਸਮੇਤ, ਹੋਰ ਲਾਲਚਵੱਸ ਵੰਡੀਆਂ ਜਾਣ ਵਾਲੀਆਂ ਚੀਜ਼ਾਂ ’ਤੇ ਪਾਬੰਦੀ ਲੱਗੀ ਵੇਖੀ ਗਈ ਹੈ। ਸ਼ਰਾਬ ’ਤੇ ਪਾਬੰਦੀ ਲੱਗਣ ਨਾਲ ਘਰੇਲੂ ਔਰਤਾਂ ਸਭ ਤੋਂ ਜ਼ਿਆਦਾ ਖੁਸ਼ ਵੇਖੀਆਂ ਗਈਆਂ ਹਨ, ਕਿਉਂਕਿ ਮਰਦ ਲੋਕ ਚੋਣ ਉਮਦਵਾਰਾਂ ਦੀ ਮੁਫ਼ਤ ਦੀ ਸ਼ਰਾਬ ਪੀ ਕੇ ਘਰਾਂ ਵਿੱਚ ਹਰ ਰੋਜ਼ ਹੁਲੜਬਾਜ਼ੀ, ਝਗੜਾ ... Read Full Story
|
ਦੇਸ਼ ਦੇ ਸੰਵਿਧਾਨ ’ਤੇ ਮਾਣ ਕਰੀਏ
ਭਾਰਤ ਨੇ ਕਈ ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਆਜ਼ਾਦੀ ਦਾ ਸੁਖ ਪ੍ਰਾਪਤ ਕੀਤਾ ਸੀ ਅਤੇ ਇਹ ਆਜ਼ਾਦੀ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਮਿਲੀ। 26 ਜਨਵਰੀ 1950 ਨੂੰ ਦੇਸ਼ ਦਾ ਆਪਣਾ ਸੰਵਿਧਾਨ ਬਣਿਆ ਅਤੇ ਦੇਸ਼ ਨੂੰ ਗਣਤੰਤਰ ਕਹਾਉਣ ਦਾ ਮਾਣ ਪਾਪਤ ਹੋਇਆ। ਅੱਜ ਦਾ ਦਿਨ, ਦੇਸ਼ਵਾਸੀਆਂ ਲਈ ਮਾਣ ਵਾਲਾ ਦਿਨ ਹੈ। ਅੱਜ ਦੇਸ਼ ਦੇ ਲੋਕ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਹੋਏ ਹਨ ਅਤੇ ਦੇਸ਼ਵਾਸੀ ਅੱਜ ਹਰ ਥਾਂ ਗਣਤੰਤਰ ਦਿਵਸ ਬੜੇ ਮਾਣ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਅੱਜ ਦੇਸ਼ ਨੂੰ ਆਜ਼ਾਦ ਹੋਏ ਨੂੰ 64 ਸਾਲ ਹੋ ਗਏ ਹਨ। ਦੇਸ਼ ਨੇ ਹਰ ਖੇਤਰ ਵਿੱਚ ਬਹੁਤ ਤਰੱਕੀ ਕੀਤੀ। ਇਹ ਦੇਸ਼ ਕਦੀ ਸੋਨੇ ਦੀ ਚਿੜੀ ਕਹਾਉਂਦਾ ਸੀ। ਕਮੀ ਤਾਂ ਅੱਜ ਵੀ ਇਸ ਦੇਸ਼ ਵਿੱਚ ਕਿਸੇ ਗੱਲ ਦੀ ਨਹੀਂ ਹੈ, ਪਰ ਭ੍ਰਿਸ਼ਟਾਚਾਰ ਰੂਪੀ ਅਜਗਰ ਦੇਸ਼ ਨੂੰ ਨਿਗਲਦਾ ਜਾ ਰਿਹਾ ਹੈ, ਜਿਸ ਤੋਂ ਹਰ ਦੇਸ਼ਵਾਸੀ ... Read Full Story
|
ਆਗੂ ਬੋਲਣ ਵੇਲੇ ਸੰਜਮ ਤੋਂ ਕੰਮ ਲੈਣ
ਪੰਜਾਬ ਵਿੱਚ ਚੋਣ ਪ੍ਰਚਾਰ ਆਪਣੀ ਚਰਮ ਸੀਮਾਂ ਤੱਕ ਪਹੁੰਚ ਚੁੱਕਾ ਹੈ। ਚੋਣ ਕਮਿਸ਼ਨ ਵਲੋਂ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ, ਫਿਰ ਵੀ ਬਹੁਤ ਕੁਝ ਗ਼ਲਤ ਹੋ ਰਿਹਾ ਹੈ, ਜਿਸ ਨੂੰ ਰੋਕਣਾ ਜ਼ਰੂਰੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਭਾਸ਼ਣਾਂ ਦੌਰਾਨ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਆਪਣੀ ਜ਼ਬਾਨ ’ਤੇ ਕਾਬੂ ਨਹੀਂ ਰੱਖ ਪਾ ਰਹੇ। ਉਹ ਲੋਕ ਕੁਝ ਵੀ ਬੋਲੀ ਜਾਂਦੇ ਹਨ। ਲੱਗਦਾ ਹੈ ਕਿ ਇਹ ਲੋਕ ਸ਼ਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਹੀ ਭੁੱਲ ਚੁੱਕੇ ਹਨ। ਬੜੀ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਆਗੂਆਂ ਨੇ ਲੋਕਾਂ ਨੂੰ ਸੇਧ ਦੇਣੀ ਹੁੰਦੀ ਹੈ, ਉਹ ਖ਼ੁਦ ਅਜਿਹੀ ਭਾਸ਼ਾ ਬੋਲਦੇ ਹਨ? ਵਿਸ਼ਵਾਸ ਹੀ ਨਹੀਂ ਹੁੰਦਾ। ਇਨ੍ਹਾਂ ਲੋਕਾਂ ਵਿੱਚ ਕਈ ਸੰਸਦ ਮੈਂਬਰ ਅਤੇ ਪਾਰਟੀਆਂ ਦੇ ਪ੍ਰਧਾਨ ਵੀ ਹੁੰਦੇ ਹਨ। ਜਦੋਂ ਆਗੂ ਹੀ ਸ਼ਿਸ਼ਟਾਚਾਰ ਭੁੱਲ ਜਾਣ, ਤਾਂ ਉਨ੍ਹਾਂ ਦੇ ... Read Full Story
|
ਸਿਆਸੀ ਦਲ ‘ਵਾਤਾਵਰਣ ਬਚਾਓ’ ਮੁੱਦੇ ਪ੍ਰਤੀ ਗੰਭੀਰ ਹੋਣ
ਸਿਆਸੀ ਲੋਕਾਂ ਦੀ ਤਿਕੜਮਬਾਜ਼ੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਹ ਸਿਆਸੀ ਪਾਰਟੀਆਂ ਅਜਿਹਾ ਕੁਝ ਵੀ ਨਹੀਂ ਕਰ ਰਹੀਆਂ, ਜਿਸ ਨਾਲ ਦੇਸ਼ ਅਤੇ ਜਨਤਾ ਦਾ ਭਲਾ ਹੋ ਸਕੇ। ਇਸ ਵੇਲੇ ਪੰਜਾਬ ਵਿੱਚ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਹਰ ਰਾਜਸੀ ਪਾਰਟੀ ਆਪਣੀ ਡਫਲੀ ਵਜਾਉਣ ਲੱਗੀ ਹੋਈ ਹੈ ਅਤੇ ਬੇਸੁਰੇ ਗੀਤਾਂ ਨਾਲ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ। ਇੱਥੇ ਹਰ ਵਾਰ ਚੋਣ ਦੰਗਲ ਵਿੱਚ ਸ਼ਰਾਬ ਅਤੇ ਧੰਨ, ਬਲ ਦਾ ਸਹਾਰਾ ਲਿਆ ਜਾਂਦਾ ਹੈ। ਪਰ ਇਨ੍ਹਾਂ ਕੋਲ ਜਨਤਾ ਲਈ ਕੁਝ ਵੀ ਠੋਸ ਪ੍ਰੋਗਰਾਮ ਨਹੀਂ ਹੈ। ਹਰ ਰੋਜ਼ ਅਖ਼ਬਾਰਾਂ ਵਿੱਚ ਇਹ ਹੀ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਰੁੱਸੇ ਆਗੂ ਪਾਰਟੀਆਂ ਬਦਲ ਰਹੇ ਹਨ, ਜਿਸ ਤੋਂ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਸਾਡੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵਿੱਚ ਸਭ ਚੰਗਾ ਨਹੀਂ ਹੈ।
ਜਿਸ ਤਰ੍ਹਾਂ ਸਾਰੇ ਦੇਸ਼ ... Read Full Story
|
ਰੈਲੀਆਂ ’ਚ ਐਲਾਨਨਾਮੇ
ਪੰਜਾਬ ’ਚ ਚੋਣ ਦੰਗਲ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਮੌਜੂਦਾ ਸਰਕਾਰ ਵਲੋਂ ਆਪਣੀਆਂ ਵਿਕਾਸ ਦੀਆਂ ਡੀਂਗਾਂ ਚੈਨਲਾਂ ਰਾਹੀਂ ਦਰਸਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੂਜੀਆਂ ਰਾਜਸੀ ਪਾਰਟੀਆਂ ਵਲੋਂ ਵੀ ਆਪਣੇ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ। ਅਗਲੇ ਪੰਜ ਸਾਲਾਂ ਦੌਰਾਨ ਬਿਜਲੀ ਵੇਚਣ ਦੀਆਂ ਗੱਲਾਂ ਹੋ ਰਹੀਆਂ ਹਨ। ਸਿਆਸੀ ਪਾਰਟੀਆਂ ਸਦਾ ਹੀ ਅਜਿਹੇ ਹੱਥਕੰਡੇ ਅਪਣਾਉਂਦੀਆਂ ਰਹੀਆਂ ਹਨ ਅਤੇ ਅੱਗੋਂ ਵੀ ਇਹੀ ਵਰਤਾਰਾ ਜਾਰੀ ਵੀ ਰਹੇਗਾ। ਬੀਤੇ ਪੰਜ ਸਾਲਾਂ ਦੇ ਵਰਤਾਰੇ ’ਤੇ ਜੇਕਰ ਝਾਤ ਮਾਰੀਏ ਤਾਂ ਇਹ ਸਾਫ਼ ਜ਼ਾਹਰ ਹੋ ਚੁੱਕਿਆ ਹੈ ਕਿ ਪੰਜਾਬ ਵਿੱਚ ਸਰਦੀਅਆਂ ਦੇ ਦਿਨਾਂ ਵਿੱਚ ਵੀ ਪੂਰੀ ਬਿਜਲੀ ਲੋਕਾਂ ਨੂੰ ਮੁਹੱਈਆ ਨਹੀਂ ਹੋ ਸਕੀ। ਸਰਦੀਆਂ ਦੇ ਦਿਨਾਂ ਵਿੱਚ ਵੀ ਬਿਜਲੀ ਵਾਰ-ਵਾਰ ਬੰਦ ਕਰ ਦਿੱਤੀ ... Read Full Story
|
ਦੇਸ਼ ਨੂੰ ਕਮਜ਼ੋਰ ਕਰਨ ਦੀ ਚਾਲ
ਅੱਜ ਦੇਸ਼ ਨੂੰ ਅੰਦਰ ਅਤੇ ਬਾਹਰੀ ਦੁਸ਼ਮਣ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਤੀ ਲੋੜ ਹੈ, ਕਿਉਂਕਿ ਦੇਸ਼-ਦੁਸ਼ਮਣ ਤਾਕਤਾਂ ਭਾਰਤ ਨੂੰ ਅਸਥਿਰ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਇਨ੍ਹਾਂ ਹੱਥਕੰਡਿਆਂ ਵਿੱਚ ਦੇਸ਼-ਦੁਸ਼ਮਣ ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰ ਰਹੇ ਹਨ। ਗੁਆਂਢੀ ਦੇਸ਼ਾਂ ਵਲੋਂ ਜੰਮੂ ਕਸ਼ਮੀਰ, ਨੇਪਾਲ, ਬੰਗਲਾ ਦੇਸ਼ ਅਤੇ ਪੰਜਾਬ ਦੀ ਸਰਹੱਦ ਰਾਹੀਂ ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥ ਵੱਡੀ ਮਾਤਰਾ ਵਿੱਚ ਦੇਸ਼ ਅੰਦਰ ਭੇਜੇ ਜਾ ਰਹੇ ਹਨ। ਇਹ ਸੱਭ ਦੇਸ਼ ਨੂੰ ਅਸਥਿਰ ਕਰਨ ਲਈ ਕੀਤਾ ਜਾ ਰਿਹਾ ਹੈ।
ਦੇਸ਼ ਦੇ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ। ਇਸ ਕਰ ਕੇ ਚੋਣ ਕਮਿਸ਼ਨ ਵਲੋਂ ਕਾਫ਼ੀ ਸਤਰਕਤਾ ਵਰਤੀ ਜਾ ਰਹੀ ਹੈ। ਫਿਰ ਵੀ ਦੇਸ਼ ਦੁਸ਼ਮਣ ਅਨਸਰ ਇਸ ਵੇਲੇ ਦਾ ਫਾਇਦਾ ਉਠਾਉਣ ਦੇ ਮੌਕੇ ਨੂੰ ... Read Full Story
|
ਚੋਣਾਂ ਦੌਰਾਨ ਧਨ ਦੀ ਵਰਖਾ
ਪੰਜਾਬ ਸਣੇ ਦੇਸ਼ ਅੰਦਰ ਪੰਜ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਹ ਜੱਗ ਜ਼ਾਹਿਰ ਹੈ ਕਿ ਭਾਰਤ ਅੰਦਰ ਚੋਣਾਂ ਦੌਰਾਨ ਰੱਜ ਕੇ ਧਨ ਲੁਟਾਇਆ ਜਾਂਦਾ ਹੈ। ਸਭ ਪਾਰਟੀਆਂ ਵਲੋਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਜਾਰੀ ਹਨ। ਚੋਣਾਂ ਈਮਾਨਦਾਰੀ ਨਾਲ ਹੋਣ ਇਸ ਲਈ ਚੋਣ ਕਮਿਸ਼ਨ ਵਲੋਂ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਧਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਸ਼ਰਾਬ ਜ਼ਬਤ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਹ ਧਨ ਤੇ ਸ਼ਰਾਬ ਚੋਣਾਂ ਦੌਰਾਨ ਲੋਕਾਂ ਵਿੱਚ ਵੰਡਣ ਲਈ ਹੀ ਇਕੱਠੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਚੋਣਾਂ ਦੌਰਾਨ ਹੋਰ ਵੀ ਕਈ ਤਰ੍ਹਾਂ ਨਾਲ ਉਮੀਦਵਾਰਾਂ ਦੇ ਖ਼ਰਚ ਸ਼ਾਮਿਲ ਹੁੰਦੇ ਹਨ। ਹਰ ਉਮੀਦਵਾਰ ਵਲੋਂ ਧਨ ਦੀ ਵਰਖਾ ਕੀਤੀ ਜਾਂਦੀ ਹੈ। ਯਾਨੀ ਕਿ ਰੱਜ ਕੇ ਧਨ ਲੁਟਾਇਆ ਜਾਂਦਾ ਹੈ। ... Read Full Story
|
ਚੋਣ ਦੰਗਲ ਭੱਖ ਪਿਆ
ਬੀਤੇ ਦਿਨੀਂ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋੇਂ ਬਾਅਦ ਪੰਜਾਬ ਵਿੱਚ ਚੋਣ ਦੰਗਲ ਪੂਰੇ ਜ਼ੋਰਾਂ ’ਤੇ ਭੱਖ ਪਿਆ ਹੈ। ਹੁਣ ਸਾਰੀਆਂ ਪਾਰਟੀਆਂ ਨੇ ਲੱਗਭੱਗ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਉਧਰ ਚੋਣ ਕਮਿਸ਼ਨ ਵੀ ਇਸ ਵਾਰ ਚੋਣ ਜ਼ਾਬਤੇ ਨੂੰ ਲਾਗੂ ਕਰਨ ਲਈ ਕਾਫ਼ੀ ਗੰਭੀਰ ਹੈ, ਤਾਂ ਹੀ ਹੁਣ ਤੱਕ ਕਰੋੜਾਂ ਰੁਪਏ ਬੇਹਿਸਾਬੇ ਜ਼ਬਤ ਕੀਤੇ ਗਏ ਹਨ। ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੁਣ ਬਾਗੀ ਸੁਰ ਵੀ ਹਰ ਪਾਰਟੀ ਵਿੱਚ ਉ¤ਭਰ ਰਹੇ ਹਨ, ਜੋ ਕਿ ਚੰਗੇ ਸੰਕੇਤ ਨਹੀਂ ਹਨ। ਇਸ ਤਰ੍ਹਾਂ ਕਰਨ ਨਾਲ ਲੋਕਾਂ ’ਚ ਭਰਮ ਪੈਦਾ ਹੁੰਦਾ ਹੈ। ਦਲ-ਬਦਲੂ ਹਰ ਪਾਰਟੀ ਵਿੱਚ ਮੌਜੂਦ ਹਨ, ਕਿਉਂਕਿ ਰਾਜਨੀਤੀ ਦਾ ਕੀੜਾ ਇੱਕ ਵਾਰ ਜਦੋਂ ਇਨ੍ਹਾਂ ਦੇ ਦਿਮਾਗ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਮੁੜ ਇਹ ਬਾਹਰ ਨਹੀਂ ਨਿਕਲਦਾ। ਇਸ ਲਈ ਜਦ ... Read Full Story
|
ਨਸ਼ਿਆਂ ਦੀ ਸਰਦਾਰੀ
ਨਸ਼ਿਆਂ ਬਾਰੇ ਆਮ ਹੀ ਚਰਚਾ ਹੁੰਦੀ ਰਹਿੰਦੀ ਹੈ ਕਿ ਨਸ਼ੇ ਸਿਹਤ ਲਈ ਹਾਨੀਕਾਰਕ ਹਨ। ਸਮਾਜਿਕ ਅਤੇ ਸਰਕਾਰੀ ਤੌਰ ’ਤੇ ਨਸ਼ਿਆਂ ਦੇ ਸੇਵਨ ਪ੍ਰਤੀ ਗਹਿਰੀ ਚਿੰਤਾ ਜ਼ਾਹਿਰ ਕੀਤੀ ਜਾਂਦੀ ਹੈ। ਨਸ਼ੇ ਸਿਹਤ ਲਈ ਹਾਨੀਕਾਰਕ ਹੋਣ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਡੇ ਸਮਾਜ ਵਿੱਚ ਵੱਡੀ ਪੱਧਰ ’ਤੇ ਲੋਕ ਇਸ ਦਾ ਸੇਵਨ ਕਰ ਰਹੇ ਹਨ। ਸਰਕਾਰ ਆਪਣੀ ਆਮਦਨ ਵਧਾਉਣ ਲਈ ਥ੍ਯਾਂ-ਥਾਂ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੰਦੀ ਹੈ ਅਤੇ ਸ਼ਰਾਬ ਦੀ ਬੋਤਲ ’ਤੇ ਇਹ ਲਿਖਵਾਇਆ ਜਾਂਦਾ ਹੈ, ‘ਸ਼ਰਾਬ ਸਿਹਤ ਲਈ ਹਾਨੀਕਾਰਕ ਹੈ’। ਸ਼ਰਾਬ ਪੀਣਾ ਜ਼ਰੂਰੀ ਹੈ, ਸਾਡੀ ਇਸ ਮਾਨਸਿਕਤਾ ਨੂੰ ਕਿਵੇਂ ਬਦਲਿਆ ਜਾਵੇ? ਜਦ ਇਹ ਪਤਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਫਿਰ ਇਸ ਨੂੰ ਬਣਾਇਆ ਹੀ ਕਿਉਂ ਜਾਂਦਾ ਹੈ? ਹਰ ਸਾਲ ਸ਼ਰਾਬ ਦੀ ਕੀਮਤ ਮਹਿੰਗੀ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਠੇਕਿਆਂ ... Read Full Story
|
ਬਾਗੀ ਸੁਰਾਂ ਉ¤ਭਰਨੀਆਂ ਵੀ ਸ਼ੁਰੂ
ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉਸ ਤੋਂ ਬਾਅਦ ਹੋਰ ਪਾਰਟੀਆਂ ਵਲੋਂ ਵੀ ਕੁਝ ਉਮੀਦਵਾਰਾਂ ਦੇ ਨਾਂਅ ਜਾਰੀ ਕਰਦਿਆਂ, ਨਾਵਾਂ ਨੂੰ ਅੰਤਿਮ ਛੋਹਾਂ ਦੇਣਾ ਜਾਰੀ ਹੈ। ਕੁਝ ਪਾਰਟੀਆਂ ਨੇ ਅਜੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਨਹੀਂ ਕੀਤੀ। ਹਰ ਪਾਰਟੀ ਦੇ ਆਗੂਆਂ ਅਤੇ ਲੋਕਾਂ ਵਿੱਚ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਕਾਫ਼ੀ ਉਤਸੁਕਤਾ ਬਣੀ ਰਹਿੰਦੀ ਹੈ, ਜਦੋਂ ਤੱਕ ਸਾਰੇ ਨਾਵਾਂ ਦਾ ਐਲਾਨ ਨਹੀਂ ਹੋ ਜਾਂਦਾ।
ਜਿਵੇਂ-ਜਿਵੇਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਹੋ ਰਹੇ ਹਨ, ਤਿਵੇਂ-ਤਿਵੇਂ ਹੀ ਪਾਰਟੀਆਂ ਵਿੱਚ ਹੱਲਚੱਲ ਮੱਚਣੀ ਸ਼ੁਰੂ ਹੋ ਜਾਂਦੀ ਹੈ। ਕਈ ਦਾਅਵੇਦਾਰਾਂ ਦੇ ... Read Full Story
|
ਨਕੋਦਰ ਸ਼ਹਿਰ ਦਾ ਵਿਕਾਸ?
ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਹਨ ਕਿ ਉਹ ਪੰਜਾਬ ਵਿੱਚ ਉਨ੍ਹਾਂ ਵਲੋਂ ਕੀਤੇ ਵਿਕਾਸ ਦੇ ਨਾਂਅ ’ਤੇ ਚੋਣ ਲੜਨਗੇ, ਇਸ ਲਈ ਲੋਕ ਉਨ੍ਹਾਂ ਨੂੰ ਹਿਮਾਇਤ ਦੇਣਗੇ।
ਨਗਰ ਕੌਂਸਲ ਨਕੋਦਰ ’ਤੇ ਗੱਠਜੋੜ ਕਾਬਜ਼ ਹੈ ਅਤੇ ਇਸ ਦਾ ਪ੍ਰਧਾਨ ਅਕਾਲੀ ਦਲ ਨਾਲ ਸੰਬੰਧਤ ਹੈ। ਫਿਰ ਵੀ ਇਸ ਸ਼ਹਿਰ ’ਚ ਵਿਕਾਸ ਦੇ ਨਾਂਅ ’ਤੇ ਇੱਕ ਵੀ ਮਿਸਾਲ ਨਜ਼ਰ ਨਹੀਂ ਆਉਂਦੀ। ਸ਼ਹਿਰ ਦੀ ਹਰ ਸੜਕ ਜਿਵੇਂ ਜਲੰਧਰ ਰੋਡ ਬੱਸ ਅੱਡੇ ਤੋਂ ਅੱਗੇ, ਰਾਇਲ ਟਾਵਰ ਤੋਂ ਮਾਲੜੀ ਸਾਹਿਬ ਰੋਡ, ਗੁਰੂ ਤੇਗ ਬਹਾਦਰ ਨਗਰ ਰੋਡ, ਗੁਰੂ ਨਾਨਕਪੁਰਾ ਤੋਂ ਪਾਣੀ ਵਾਲੀ ਚੱਕੀ ਰੋਡ, ਪਾਣੀ ਵਾਲੀ ਚੱਕੀ ਤੋਂ ਰਹਿਮਾਨਪੁਰਾ ਰੋਡ, ਸਬਜ਼ੀ ਮੰਡੀ ਤੋਂ ਮਹਿਤਪੁਰ ਰੋਡ, ਮੁਹੱਲਾ ਉੂਧਮ ਸਿੰਘ ਨਗਰ ਵਿਚਲੀ ਰੋਡ, ਨਵੀਂ ਅਬਾਦੀ ਤੋਂ ਰਹਿਮਾਨਪੁਰਾ ... Read Full Story
|