ਲੁਧਿਆਣਾ ’ਚ ਕਰੰਟ ਲੱਗਣ ਨਾਲ 3 ਦੀ ਮੌਤ
ਲੁਧਿਆਣਾ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਇਥੇ ਫੋਕਲ ਪੁਆਇੰਟ ਖੇਤਰ ’ਚ ਕਰੰਟ ਲੱਗਣ ਨਾਲ 3 ਦੀ ਮੌਤ ਅਤੇ 4 ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਮਹਾਂਸ਼ਿਵਰਾਤਰੀ ਉਤਸਵ ਮੌਕੇ ਕਰੇਨ ਨਾਲ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹਾਈਟੈਂਸ਼ਨ ਤਾਰਾਂ ਨਾਲ ਕਰੰਟ ਲੱਗ ਜਾਣ ਨਾਲ 3 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ 4 ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ... Read Full Story
|
ਵਿਕਾਸ ਕਾਰਜ ਕੇਂਦਰ ਸਰਕਾਰ ਦੀ ਦੇਣ-ਮਨਮੋਹਣ ਸਿੰਘ
ਲੁਧਿਆਣਾ, 13 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਉਘੇ ਕਾਰੋਬਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਪਾਰ ਸੈਲ ਪੰਜਾਬ ਦੇ ਜਨਰਲ ਸਕੱਤਰ ਸ: ਮਨਮੋਹਣ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਅਨੇਕਾਂ ਵੱਡੀਆਂ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕੇਂਦਰ ਸਰਕਾਰ ਦੀ ਦੇਣ ਹੈ। ਇੱਥੇ ਇਕ ਗੱਲਬਾਤ ਦੌਰਾਨ ਉਘੇ ਵਪਾਰੀ ਆਗੂ ਸ: ਮਨਮੋਹਣ ਸਿੰਘ ਨੇ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕੇਂਦਰ ਸਰਕਾਰ ਦੀ ਦੇਣ ... Read Full Story
|
ਸਰਕਾਰੀ ਸਕੂਲਾਂ ਦੀ ਇਲਾਕਿਆਂ ਦੇ ਨਾਂਅ 'ਤੇ ਵੰਡ ਸਬੰਧੀ ਫੈਸਲੇ ਦਾ ਵਿਰੋਧ
ਲੁਧਿਆਣਾ, 13 ਫਰਵਰੀ (ਅਸ਼ਵਨੀ ਜੇਤਲੀ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 17 ਨਵੰਬਰ ਨੂੰ ਜਾਰੀ ਕੀਤੇ ਉਸ ਨੋਟੀਫ਼ਿਕੇਸ਼ਨ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ, ਜਿਸ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾ ਦੀ ਕੰਢੀ, ਬੇਟ ਅਤੇ ਸਰਹੱਦੀ ਖੇਤਰ ਵਿਚਲੇ ਇਲਾਕਿਆਂ ਦੇ ਨਾਂਅ 'ਤੇ ਵੰਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਨੇ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਫੈਸਲਾ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਤਹਿਸ-ਨਹਿਸ ਕਰ ਦੇਵੇਗਾ ਅਤੇ ਇਸ ਨਾਲ ਪੰਜਾਬ ਦੇ ਆਮ ਪਰਿਵਾਰਾਂ ਦੇ ਲੱਖਾਂ ਬੱਚਿਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਪੱਖੋਵਾਲ, ਸਰਪ੍ਰਸਤ ਚਰਨ ਸਿੰਘ ਸਰਾਭਾ, ਜ਼ਿਲ੍ਹਾ ਮੀਤ ... Read Full Story
|
ਬੈਲ ਗ¤ਡੀਆਂ ਦੀਆਂ ਦੌੜਾਂ ’ਤੇ ਰੋਕ ਕਾਰਨ ਦਰਸ਼ਕਾਂ ਨੂੰ ਮਾਯੂਸੀ
ਡੇਹਲੋਂ, 11 ਫਰਵਰੀ (ਪ.ਪ.)-ਪੇਂਡੂ ਓਲੰਪਿਕਸ ਵਜੋਂ ਜਾਣੇ ਜਾਂਦੇ ਕਿਲਾ ਰਾਏਪੁਰ ਦੇ ਖੇਡ ਮੇਲੇ ’ਚ ਅੱਜ ਪਹਿਲੇ ਦਿਨ ਪਹੁੰਚੇ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੂੰ ਉਸ ਸਮੇਂ ਨਮੋਸ਼ੀ ਸਹਿਣੀ ਪਈ, ਜਦੋਂ ਉਨ੍ਹਾਂ ਨੂੰ ਪਤਾ ਲ¤ਗਿਆ ਕਿ ਇਸ ਵਾਰ ਬੈਲ ਗ¤ਡੀਆਂ ਦੀਆਂ ਦੌੜਾਂ ਨਹੀਂ ਹੋ ਰਹੀਆਂ ਹਨ।। ਵਰਨਣਯੋਗ ਹੈ ਕਿ ਗਰੇਵਾਲ ਸਪੋਰਟਸ ਸਟੇਡੀਅਮ ਕਿਲਾ ਰਾਏਪੁਰ ’ਚ ਅ¤ਜ ਟਾਈਮ ਵਾਲੀਆਂ ਬੈਲ ਗ¤ਡੀਆਂ ਦੀਆਂ ਦੌੜਾਂ ਹੋਣੀਆਂ ਸਨ।। ਇਲਾਕੇ ਭਰ ਤੋਂ ਬੈਲ ਦੌੜਾਕ ਆਪਣੇ ਬਲਦਾਂ ਨੂੰ ਲੈ ਕੇ ਪਹੁੰਚੇ ਹੋਏ ਸਨ, ਪਰ ਉਨ੍ਹਾਂ ਮੁਕਾਬਲਾਕਾਰੀਆਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਗਰਾਊਂਡ ਪੁਲੀਸ ਨੇ ਘੇਰ ਲਿਆ।।ਹਲਕਾ ਗਿ¤ਲ ਦੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਖੇਡ ਪ੍ਰੇਮੀਆਂ ਤੇ ਖੇਡ ਪ੍ਰਬੰਧਕਾਂ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਨੋਟਿਸ ... Read Full Story
|
ਜ਼ਹਿਰ ਖੁਰਾਨੀ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਰੇਲਵੇ ਪੁਲਿਸ ਨੇ ਜਹਿਰਖੁਰਾਨੀ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਪੁਲਿਸ ਨੂੰ ਸੈਂਕੜੇ ਵਾਰਦਾਤਾਂ 'ਚ ਲੁੜੀਂਦੇ ਸਨ। ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ਬਨਵਾਰੀ, ਵਿਜੈ ਵਾਸੀਆਨ ਉਤਰ ਪ੍ਰਦੇਸ਼, ਜਸਬੀਰ ਵਾਸੀ ਹਰਿਆਣਾ, ਵਿਨੋਦ ਵਾਸੀ ਬਿਹਾਰ ਅਤੇ ਤਪਣ ਕੁਮਾਰ ਵਾਸੀ ਉੜੀਸਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਨਸ਼ੀਲਾ ਪਾਊਡਰ ਤੇ ਚਾਕੂ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਅੱਜ ਪਲੇਟਫਾਰਮ ਨੰਬਰ 2 'ਤੇ ਸ਼ੱਕੀ ਹਾਲਤ ਵਿਚ ਘੁੰਮ ਰਹੇ ਸਨ ਕਿ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਗਰੋਹ ਦਾ ਸਰਗਨਾ ਬਨਵਾਰੀ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕਥਿਤ ਦੋਸ਼ੀ ਪਿਛਲੇ 25 ਸਾਲਾਂ ਤੋਂ ਇਹ ਵਾਰਦਾਤਾਂ ਕਰ ਰਿਹਾ ਹੈ ਤੇ ਹੁਣ ... Read Full Story
|
ਪੰਜਾਬੀ ਸਾਹਿਤ ਦਾ ਘੇਰਾ ਸੰਸਾਰ ਪੱਧਰ 'ਤੇ ਫੈਲ ਚੁੱਕਾ ਹੈ-ਡਾ: ਪਾਤਰ
ਲੁਧਿਆਣਾ, 10 ਫਰਵਰੀ (ਪਰਮੇਸ਼ਰ ਸਿੰਘ)- ਪ੍ਰਵਾਸੀ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਦਾ ਪੰਜਵਾਂ ਕਹਾਣੀ ਸੰਗ੍ਰਹਿ 'ਮੋਮਬੱਤੀ' ਜਾਰੀ ਕਰਦਿਆਂ ਪਦਮ ਸ੍ਰੀ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਕਹਾਣੀ ਵਿਸ਼ਵ ਦੀਆਂ ਵਿਕਸਤ ਜ਼ੁਬਾਨਾਂ 'ਚ ਲਿਖੀਆਂ ਜਾ ਰਹੀਆਂ ਕਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਗਈ ਹੈ। ਡਾ: ਪਾਤਰ ਨੇ ਕਿਹਾ ਕਿ ਪੰਜਾਬੀ ਸਾਹਿਤ ਦਾ ਘੇਰਾ ਸੰਸਾਰ ਪੱਧਰ 'ਤੇ ਫੈਲ ਚੁੱਕਿਆ ਹੈ ਅਤੇ ਪੰਜਾਬੀ ਭਾਸ਼ਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਦੇਸ਼ਾਂ 'ਚ ਜਾ ਕੇ ਵਸੇ ਲੇਖਕ ਆਪਣੀ ਜਨਮ ਭੋਇੰ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਵੀ ਆਪਣੀ ਮਾਂ-ਬੋਲੀ ਦੀਆਂ ਜੜ੍ਹਾਂ ਨਾਲ ਪੂਰੀ ਤਰਾਂ ਜੁੜੇ ਹੋਏ ਹਨ। ਡਾ: ਪਾਤਰ ਨੇ ਕਿਹਾ ਕਿ ਮੇਜਰ ਮਾਂਗਟ ਦੇ ਹਥਲੇ ਕਹਾਣੀ ਸੰਗ੍ਰਹਿ 'ਮੋਮਬੱਤੀ' 'ਚ 'ਖੇਖਣ', ਮੋਮ ਦੇ ਖੰਭ, ਜਾਲ ਤੇ ਧੂਣੀ ਆਦਿ ਕਹਾਣੀਆਂ 'ਚ ... Read Full Story
|
ਤਨਖਾਹਾਂ ਤੋਂ ਵਾਂਝੇ ਪੀ. ਏ. ਯੂ. ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਮੁਜ਼ਾਹਰਾ
ਲੁਧਿਆਣਾ, 10 ਫਰਵਰੀ (ਪਰਮੇਸ਼ਰ ਸਿੰਘ)- ਜਨਵਰੀ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੇ ਵਧੇ ਹੋਏ ਸਕੇਲਾਂ ਦੇ 40 ਫੀਸਦੀ ਬਕਾਏ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵੀ ਜਾਰੀ ਨਾ ਕਰਨ ਵਿਰੁਧ ਰੋਸ ਵਜੋਂ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਨੇ ਯੂਨੀਵਰਸਿਟੀ ਪ੍ਰਬੰਧਕੀ ਦਫ਼ਤਰ ਥਾਪਰ ਹਾਲ ਬਾਹਰ ਰੋਸ ਰੈਲੀ ਕੀਤੀ ਤੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੇ ਉਚ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਜਿਹੜੇ ਜਾਣਬੁਝ ਕੇ ਮੁਲਾਜ਼ਮਾਂ ਦੀ ਤਨਖਾਹ ਗ੍ਰਾਂਟ ਦੇ ਰਾਹ 'ਚ ਰੋੜੇ ਅਟਕਾ ਰਹੇ ਹਨ। ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਮੈਂਬਰ ਵੀ ਬੀਤੇ ਦਿਨ ਤੋਂ ਇਸ ਸੰਘਰਸ਼ 'ਚ ਸ਼ਾਮਿਲ ਹੋ ਗਏ ਹਨ। ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਸੀ. ਮੀਤ ਪ੍ਰਧਾਨ ਲਖਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਵਾਲੀਆ ਤੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਰੋਸ ... Read Full Story
|
ਬੇਗਮਪੁਰਾ ਐਕਸਪ੍ਰੈੱਸ ਦਾ ਲੁਧਿਆਣਾ ਪੁੱਜਣ 'ਤੇ ਭਰਵਾਂ ਸਵਾਗਤ
ਲੁਧਿਆਣਾ, 10 ਫਰਵਰੀ (ਗੁਰਿੰਦਰ ਸਿੰਘ)- ਗੁਰੂ ਰਵਿਦਾਸ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ (ਬਨਾਰਸ) ਦੇ ਦਰਸ਼ਨ ਕਰਕੇ ਵਾਪਸ ਪਰਤੀ ਬੇਗਮਪੁਰਾ ਐਕਸਪ੍ਰੈੱਸ ਦਾ ਲੁਧਿਆਣਾ ਪੁੱਜਣ 'ਤੇ ਵੀਰਵਾਰ ਦੇਰ ਸ਼ਾਮ ਗੁਰੂ ਰਵਿਦਾਸ ਦੀ ਨਾਮਲੇਵਾ ਹਜ਼ਾਰਾਂ ਸੰਗਤਾਂ ਨੇ ਸਵਾਗਤ ਕੀਤਾ। ਇਸ ਸਮੇਂ ਰਮਨਜੀਤ ਲਾਲੀ ਤੇ ਕੌਂਸਲਰ ਬਾਬੂ ਹੰਸਰਾਜ ਦੀ ਅਗਵਾਈ ਹੇਠ ਰਵਿਦਾਸ ਦੇ ਜੈਕਾਰਿਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਗਤ ਨੇ ਸੰਤ ਨਿੰਰਜਣ ਦਾਸ ਗੱਦੀ ਨਸ਼ੀਨ ਸੰਚ ਖੰਡ ਬੱਲਾਂ ਤੇ ਸੰਤ ਸੁਰਿੰਦਰ ਦਾਸ ਬਾਵਾ ਨੂੰ ਫੁੱਲਾਂ ਦੇ ਹਾਰ ਪਾਏ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਨਿਰੰਜਨ ਦਾਸ ਨੇ ਗੁਰੂ ਰਵਿਦਾਸ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ। ਬੇਗਮਪੁਰਾ ਐਕਸਪ੍ਰੈਸ ਦੇ ਲੁਧਿਆਣਾ ਤੋਂ ਰਵਾਨਾ ਹੋਣ ਉਪਰੰਤ ਬਸਪਾ ਆਗੂ ਰਮਨਜੀਤ ਲਾਲੀ ਨੇ ਸੰਗਤਾਂ ਨੂੰ ... Read Full Story
|
ਭਾਜਪਾ ਆਗੂ 'ਤੇ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਧਰਨਾ
ਲੁਧਿਆਣਾ, 10 ਫਰਵਰੀ (ਅਸ਼ਵਨੀ ਜੇਤਲੀ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਜੈ ਕਪੂਰ ਉਪਰ ਮਤਦਾਨ ਵਾਲੇ ਦਿਨ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਪੁਲ ਉਪਰ ਸ਼ਹੀਦਾਂ ਦੇ ਬੁੱਤਾਂ ਲਾਗੇ ਰੋਸ ਧਰਨਾ ਦਿੱਤਾ। ਆਗੂਆਂ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਬੁੱਧਵਾਰ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਵੀਰਵਾਰ ਨੂੰ ਧਰਨਾ ਦੇਣ ਦਾ ਅਲਟੀਮੇਟਮ ਦਿੱਤਾ ਸੀ, ਪਰੰਤੂ ਪ੍ਰਸ਼ਾਸਨ ਵੱਲੋਂ ਕਲ੍ਹ ਰਾਤ ਤੱਕ ਸੰਜੈ ਕਪੂਰ ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ, ਜਿਸਦੇ ਵਿਰੋਧ 'ਚ ਅੱਜ ਸਵੇਰੇ 10 ਵਜੇ ਭਾਜਪਾ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਗਰਾਉਂ ਪੁਲ ਉਪਰ ਇਕੱਤਰ ਹੋਏ ਸ਼ਹੀਦਾਂ ਦੇ ਬੁੱਤਾਂ ... Read Full Story
|
ਝੋਰੜਾਂ ਦਾ 20ਵਾਂ ਬਾਬਾ ਈਸ਼ਰ ਸਿੰਘ ਯਾਦਗਾਰੀ ਖੇਡ ਮੇਲਾ ਸ਼ੁਰੂ
ਰਾਏਕੋਟ, 10 ਫਰਵਰੀ (ਲਿੱਤਰ)-ਨਾਨਕਸਰ ਸੰਪ੍ਰਦਾਇ ਦੇ ਬਾਨੀ ਸੱਚ ਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਝੋਰੜਾਂ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 20ਵਾਂ ਖੇਡ ਮੇਲਾ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਲੋਂ, ਬਾਬਾ ਕਰਨੈਲ ਸਿੰਘ ਝੋਰੜਾਂ ਜੀ ਨੇ ਕਰ ਕਮਲਾਂ ਨਾਲ ਕੀਤਾ, ਜਿਨ੍ਹਾਂ ਟੂਰਨਾਮੈਂਟ ਲਈ 13 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਕਬੱਡੀ 35, 45 ਕਿਲੋ ਵਰਗ ਦੇ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਕਾਰਜਕਾਰੀ ਸਰਪੰਚ ਸਵਰਨ ਸਿੰਘ ਝੋਰੜਾਂ ਨੇ ਦੱਸਿਆ ਕਿ 11 ਫਰਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ ਵਾਲੇ ਤੇ ਬਾਬਾ ਅਰਵਿੰਦਰ ਸਿੰਘ ਨਾਨਕਸਰ ... Read Full Story
|
17 ਨੌਜਵਾਨਾਂ ਦੇ ਵਤਨ ਪਰਤਣ 'ਤੇ ਸਵ: ਮੁੱਲਾਂਪੁਰੀ ਦਾ ਪਰਿਵਾਰ ਅਜਮੇਰ ਸ਼ਰੀਫ਼ ਜਾਵੇਗਾ ਚਾਦਰ ਚੜ੍ਹਾਉਣ
ਗੁਰੂਸਰ ਸੁਧਾਰ 10 ਫਰਵਰੀ (ਗਰੇਵਾਲ)-ਦੁਬਈ ਦੀ ਜੇਲ੍ਹ 'ਚ ਇਕ ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ ਵਿਚ ਬੰਦ 17 ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਅਣਥੱਕ ਯਤਨ ਕਰਨ ਵਾਲੇ ਸਵ: ਅਵਤਾਰ ਸਿੰਘ ਮੁੱਲਾਂਪੁਰੀ ਦਾ ਪਰਿਵਾਰ 17 ਨੌਜਵਾਨਾਂ ਦੇ ਵਤਨ ਪਰਤਣ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਜਮੇਰ ਸ਼ਰੀਫ਼ ਰਾਜਸਥਾਨ ਵਿਖੇ ਚਾਦਰ ਚੜ੍ਹਾਉਣ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ: ਅਵਤਾਰ ਸਿੰਘ ਮੁੱਲਾਂਪੁਰੀ ਦੇ ਸਪੁੱਤਰ ਅਮਨਦੀਪ ਸਿੰਘ, ਜਰਨੈਲ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਰਿਹਾਈ ਲਈ ਸਿਰਤੋੜ ਯਤਨ ਕਰਨ ਵਾਲੇ ਸਵ: ਅਵਤਾਰ ਸਿੰਘ ਮੁੱਲਾਂਪੁਰੀ ਨੇ ਇਨ੍ਹਾਂ ਨੌਜਵਾਨਾਂ ਦੇ ਵਤਨ ਪਰਤਣ 'ਤੇ ਅਜਮੇਰ ਸ਼ਰੀਫ਼ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਸੁਖਣਾਂ ਸੁੱਖੀ ਸੀ ਪਰ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਹੁਣ ਉਨ੍ਹਾਂ ਦਾ ਪਰਿਵਾਰ ਇਸ ਮਿਸ਼ਨ ... Read Full Story
|
ਖਹਿਰਾ ਦੇ ਖੇਡ ਮੇਲੇ 'ਤੇ ਸਾਂਈ ਪਟਿਆਲਾ ਦੀ ਟੀਮ ਹਾਕੀ ਬਣੀ ਚੈਂਪੀਅਨ
ਸਮਰਾਲਾ, 10 ਫ਼ਰਵਰੀ (ਰਾਮਦਾਸ ਬੰਗੜ)-ਪਿੰਡ ਖਹਿਰਾ ਦੇ ਸ੍ਰੀ ਗੁਰੂ ਨਾਨਕ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਖੇਡ ਮੇਲੇ ਦੇ ਦੂਸਰੇ ਦਿਨ ਅੱਜ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਕਲੱਬ ਦੇ ਪ੍ਰਧਾਨ ਏ. ਐਸ. ਆਈ. ਤਪਿੰਦਰ ਸਿੰਘ (ਬਾਬੂ) ਖਹਿਰਾ, ਮੀਤ ਪ੍ਰਧਾਨ ਕੁਲਵੀਰ ਸਿੰਘ ਖਹਿਰਾ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਦੇ ਫ਼ਾਈਨਲ ਮੁਕਾਬਲੇ ਵਿਚ ਸਾਂਈ ਪਟਿਆਲਾ ਦੀ ਟੀਮ ਨੇ ਮਾਤਾ ਗੁਜਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ 'ਤੇ ਰਹੀ। ਖੇਡ ਮੇਲੇ ਦੌਰਾਨ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸੇ ਤਰ੍ਹਾਂ ਕਬੱਡੀ 47 ਕਿੱਲੋ ਵਿਚ ਸੁਹਾਵੀ ਨੇ ਪਹਿਲਾ ਸਥਾਨ ਪ੍ਰਾਪਤ ... Read Full Story
|
ਜਗਰਾਉਂ ਵਿਚ ਹੋ ਰਹੇ ਵਿਕਾਸ ਕਾਰਜ ਵਿਵਾਦਾਂ 'ਚ
ਜਗਰਾਉਂ, 10 ਫਰਵਰੀ (ਜੋਗਿੰਦਰ ਸਿੰਘ)-ਭਾਵੇਂ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ ਪਰ ਪੋਟਿਆਂ 'ਤੇ ਵੀ ਗਿਣੇ ਵਿਕਾਸ ਕਾਰਜ ਅਜਿਹੇ ਨਹੀਂ ਹੋਣਗੇ, ਜੋ ਬਿਨਾਂ ਕਿਸੇ ਵਾਦ-ਵਿਵਾਦ ਤੋਂ ਸੰਪੂਰਨ ਹੋਏ ਹੋਣ। ਇਥੇ ਹੀ ਬੱਸ ਨਹੀਂ ਨਗਰ ਕੌਂਸਲ ਜਗਰਾਉਂ 'ਚ ਵਿਕਾਸ ਕਾਰਜਾਂ ਦੇ ਠੇਕਿਆਂ ਦੌਰਾਨ ਸਿੱਧੇ ਤੌਰ 'ਤੇ ਲਏ ਜਾਂਦੇ ਕਮਿਸ਼ਨ ਬਾਰੇ ਵੀ ਮੀਟਿੰਗਾਂ 'ਚ ਰੌਲਾ ਹੀ ਨਹੀਂ ਪਿਆ, ਸਗੋਂ ਪੀਪਲਜ਼ ਪਾਰਟੀ ਨਾਲ ਸਬੰਧਤ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਤੇ ਕਾਮਰੇਡ ਜਤਿੰਦਰਪਾਲ ਸਿੰਘ ਰਾਣਾ ਨੇ ਇਹ ਮੁੱਦਾ ਉਠਾਉਂਦਿਆਂ ਕੁਝ ਸਮਾਂ ਪਹਿਲਾਂ ਹੋਈ ਸੌਦੇਬਾਜ਼ੀ ਦੀ ਰਿਕਾਰਡਿੰਗ ਤੱਕ ਵੀ ਨਗਰ ਕੌਂਸਲ ਦੀ ਮੀਟਿੰਗ 'ਚ ਸੁਣਾ ਦਿੱਤੀ ਤੇ ਇਹ ਸਭ ਕੁਝ ਮੀਡੀਆ 'ਚ ਛਪਣ ਦੇ ਬਾਵਜੂਦ ਵੀ ਉਸ ਸਮੇਂ ਭਾਵੇਂ ਸਮੁੱਚਾ ਪ੍ਰਸ਼ਾਸਨ ਚੁੱਪ ਹੀ ਰਿਹਾ ਪਰ ... Read Full Story
|
ਗੁੰਮ ਫਾਈਲ ਸਬੰਧੀ ਪ੍ਰਸ਼ਾਸਨ ਵੱਲੋਂ ਕੇਸ ਦਰਜ ਕਰਨ ਲਈ ਪੱਤਰ
ਲੁਧਿਆਣਾ, 8 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਸਰਾਭਾ ਨਗਰ ਇਮਾਰਤ ਦੀ ਉਸਾਰੀ ਸਬੰਧੀ ਗੁੰਮ ਹੋਈ ਫਾਈਲ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਨਾ ਲੱਭਣ 'ਤੇ ਪ੍ਰਸ਼ਾਸਨ ਵੱਲੋਂ ਐਫ਼. ਆਈ. ਆਰ. ਦਰਜ ਕਰਨ ਲਈ ਥਾਣਾ ਸਰਾਭਾ ਨਗਰ ਪੁਲਿਸ ਨੂੰ ਪੱਤਰ ਭੇਜਿਆ ਹੈ। ਜ਼ਿਕਰਯੋਗ ਹੈ ਕਿ ਜ਼ੋਨ ਡੀ ਸਰਾਭਾ ਨਗਰ ਦੀ ਇਮਾਰਤ ਗ੍ਰੀਨ ਬੈਲਟ ਵਿਚ ਉਸਾਰੇ ਜਾਣ ਦਾ ਮਾਮਲਾ ਪਿਛਲੇ ਕਈ ਸਾਲ ਤੋਂ ਚਰਚਾ ਵਿਚ ਹੈ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਮਾਮਲਾ ਨਿਪਟਾਉਣ ਲਈ ਪਹਿਲ ਕਦਮੀ ਨਹੀਂ ਕੀਤੀ ਗਈ ਸੀ। 30 ਮਈ 2011 ਨੂੰ ਗਿੱਲ ਰੋਡ ਨਿਵਾਸੀ ਸ: ਕੁਲਦੀਪ ਸਿੰਘ ਖਹਿਰਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਜ਼ੋਨ ਡੀ ਇਮਾਰਤ ਦੀ ਉਸਾਰੀ ਬਾਰੇ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਜੁਆਬ ਵਿਚ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਮਾਰਤ ਦੀ ਉਸਾਰੀ ਸਬੰਧੀ ਫਾਈਲ ਗੁੰਮ ਹੈ। ਸ: ਖਹਿਰਾ ... Read Full Story
|
ਬਿਨਾਂ ਮਨਜ਼ੂਰੀ ਮੋਬਾਈਲ ਟਾਵਰ ਲਗਾਉਣ ਦਾ ਧੰਦਾ ਜ਼ੋਰਾਂ 'ਤੇ
ਲੁਧਿਆਣਾ, 8 ਫਰਵਰੀ (ਅਮਰੀਕ ਸਿੰਘ ਬੱਤਰਾ)-ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀਆਂ ਵੱਖ-ਵੱਖ ਸਕੀਮਾਂ ਵਿਚ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ 23 ਮੋਬਾਈਲ ਕੰਪਨੀਆਂ ਦੇ ਟਾਵਰ ਬਿਨਾਂ ਮਨਜ਼ੂਰੀ ਲੱਗੇ ਹੋਏ ਹਨ ਜਿਸ ਕਾਰਨ ਮਹਿਕਮੇ ਨੂੰ ਸਲਾਨਾ 33 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ 23 ਵਿਚੋਂ 10 ਮੋਬਾਈਲ ਟਾਵਰ ਰਿਹਾਇਸ਼ੀ ਪਲਾਟਾਂ ਵਿਚ ਲੱਗੇ ਹੋਏ ਹਨ ਜਿਥੇ ਟਾਵਰ ਲਗਾਉਣ ਦੀ ਇਜਾਜ਼ਤ ਦਿੱਤੀ ਹੀ ਨਹੀਂ ਜਾ ਸਕਦੀ। ਇਹ ਖੁਲਾਸਾ ਕੌਂਸਲ ਆਫ ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਸ੍ਰੀ ਅਰਵਿੰਦ ਸ਼ਰਮਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਵਿਚ ਹੋਇਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ 23 ਵਿਚੋਂ ਕੁਝ ਟਾਵਰ ਪਿਛਲੇ 8-10 ਸਾਲ ਤੋਂ ਲੱਗੇ ਹੋਏ ਹਨ ਜਿਨ੍ਹਾਂ ਲਈ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਅਤੇ ਨਾ ਹੀ ... Read Full Story
|
ਪੁਲਿਸ ਮਾਮਲਾ ਉਲਝਾ ਰਹੀ ਹੈ-ਕਮਾਡੈਂਟ ਗਿੱਲ
ਲੁਧਿਆਣਾ, 6 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੰਬੜਾਂ ਰੋਡ ’ਤੇ ਸਥਿਤ ਗੋਲਫ ਲਿੰਕ ਕਾਲੋਨੀ ਵਿੱਚ ਪਿਛਲੇ ਦਿਨੀਂ ਹੋਏ ਉਪ ਪੁਲਿਸ ਕਪਤਾਨ ਬਲਰਾਜ ਸਿੰਘ ਗਿੱਲ ਅਤੇ ਔਰਤ ਮੋਨਿਕਾ ਕਪਿਲਾ ਦੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਗਿ¤ਲ ਦੇ ਪਿਤਾ ਕਮਾਡੈਂਟ ਕਸ਼ਮੀਰ ਸਿੰਘ ਗਿ¤ਲ ਨੇ ਪੁਲਿਸ ਦੀ ਜਾਂਚ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਮਾਮਲਾ ਹ¤ਲ ਕਰਨ ਦੀ ਬਜਾਏ ਉਲਝਾ ਰਹੀ ਹੈ।।ਅੱਜ ਇੱਥੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਮਾਡੈਂਟ ਗਿ¤ਲ ਨੇ ਪੁਲਿਸ ਦੀ ਹੁਣ ਤ¤ਕ ਦੀ ਜਾਂਚ ’ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਅਜੇ ਤ¤ਕ ਕਤਲ ਦੀ ਜਚ ਦੀ ਬਜਾਏ ਔਰਤ ਦੇ ਸੈਕਸ ਸਕੈਂਡਲ ਤੇ ਜ਼ਿਆਦਾ ਧਿਆਨ ਦਿ¤ਤਾ ਜਾ ਰਿਹਾ ਹੈ।। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਇੱਕ ਸਾਜ਼ਿਸ਼ ਤਹਿਤ ਮਰਵਾਇਆ ਗਿਆ ... Read Full Story
|
ਲੁਧਿਆਣਾ ਵਿੱਚ ਡੀ. ਐ¤ਸ. ਪੀ. ਤੇ ਔਰਤ ਦਾ ਕਤਲ
ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੀ ਗੋਲਫ ਲਿੰਕ ਕਾਲੋਨੀ ਵਿੱਚ ਬਣੇ ਸ਼ਹਿਰ ਦੇ ਉ¤ਘੇ ਕਾਰੋਬਾਰੀ ਦੇ ਫਾਰਮ ਹਾਊਸ ਵਿੱਚ ਅਣਪਛਾਤੇ ਕਾਤਲਾਂ ਵਲੋਂ ਇੱਕ ਉਪ ਪੁਲਿਸ ਕਪਤਾਨ ਅਤੇ ਮੁਟਿਆਰ ਲੜਕੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।।ਜਾਣਕਾਰੀ ਅਨੁਸਾਰ ਮ੍ਰਿਤਕ ਉਪ ਪੁਲਿਸ ਕਪਤਾਨ ਸ. ਬਲਰਾਜ ਸਿੰਘ ਗਿ¤ਲ ਲੁਧਿਆਣਾ ਵਿੱਚ ਦਇਆਨੰਦ ਹਸਪਤਾਲ ਦੇ ਨੇੜੇ ਰਹਿੰਦਾ ਸੀ, ਜੋ ਅ¤ਜ-ਕ¤ਲ੍ਹ ਮੋਗਾ ਵਿਖੇ ਤਾਇਨਾਤ ਸੀ। ਬੀਤੀ ਸ਼ਾਮ ਉਹ ਉਚ ਅਧਿਕਾਰੀਆਂ ਨੂੰ ਜ਼ਰੂਰੀ ਕੰਮ ਦਾ ਕਹਿ ਕੇ ਲੁਧਿਆਣਾ ਆਇਆ ਸੀ।।ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਸ੍ਰੀਮਤੀ ਗੁਰਦੀਪ ਕੌਰ ਨੂੰ ਕੁਝ ਸਮਾਂ ਬਾਅਦ ਘਰ ਆਉਣ ਬਾਰੇ ਕਿਹਾ।।ਦੇਰ ਰਾਤ ਤ¤ਕ ਜਦੋਂ ਸ: ਗਿ¤ਲ ਘਰ ਨਾ ਆਏ ਤਾਂ ਉਨ੍ਹਾਂ ਦੀ ਪਤਨੀ ਨੇ ... Read Full Story
|
ਕਮਿਸ਼ਨਰ ਪੁਲਿਸ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਟਰਾਂਗ ਰੂਮ ਦੀ ਸੁਰੱਖਿਆ ਦਾ ਜਾਇਜ਼ਾ
ਲੁਧਿਆਣਾ, 3 ਫਰਵਰੀ (ਪ. ਪ.)- ਲੁਧਿਆਣਾ ਜਿਲ•ੇ ਦੇ 14 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 30 ਜਨਵਰੀ ਨੂੰ ਹੋਈਆਂ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਲਈ ਵਰਤੀਆਂ ਗਈਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਦੀਆਂ ਪੰਜ ਇਮਾਰਤਾਂ ਦੇ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ । ਇਨ•ਾਂ ਸਟਰਾਂਗ ਰੂਮ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਸ੍ਰੀ ਈਸ਼ਵਰ ਚੰਦਰ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਸ਼੍ਰੀ ਰਾਹੁਲ ਤਿਵਾੜੀ ਨੇ ਦੌਰਾ ਕੀਤਾ । ਆਪਣੇ ਇਸ ਦੌਰੇ ਦੌਰਾਨ ਦੋਵਾਂ ਉ¤ਚ ਅਧਿਕਾਰੀਆਂ ਨੇ ਸਰਕਾਰੀ ਕਾਲਜ ਲੜਕੀਆਂ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਸਰਕਾਰੀ ਕਾਲਜ ਲੜਕੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਸਿੰਘ ... Read Full Story
|
ਸਮਾਜ ਦੇ ਪਿਛੜੇ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਕਰਨ ਲਈ ਵਿਦਿਆਰਥੀ ਅੱਗੇ ਆਉਣ : ਬੰਗੜ
ਲੁਧਿਆਣਾ, 2 ਫਰਵਰੀ (ਪੱਤਰ ਪ੍ਰੇਰਕ)- ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਨੂੰ ਸਮਾਜ ਦੇ ਪਿਛੜੇ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਕਰਨ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਰੋਜ਼ਾ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਦੌਰਾਨ ਮਾਣਯੋਗ ਜ਼ਿਲ•ਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਐਸ.ਪੀ. ਬੰਗੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਮੌਕੇ ਸ਼੍ਰੀ ਬੰਗੜ ਨੇ ਕਿਹਾ ਕਿ ਵਿਦਿਆਰਥੀ ਵਰਗ ਖੁਦ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਨਾਲ ਨਾਲ ਆਪਣੇ ਆਲੇ-ਦੁਆਲੇ ਵਿਚਰਨ ਵਾਲੇ ਲੋਕਾਂ ਨੂੰ ਵੀ ਉਨ•ਾਂ ਦੇ ਅਧਿਕਾਰਾਂ ਪ੍ਰਤੀ ... Read Full Story
|
ਅਧਿਕਾਰੀਆਂ ਨੇ ਡਰੇਨ ਦੀ ਸਫ਼ਾਈ ਦਾ ਲਿਆ ਜਾਇਜ਼ਾ
ਜਗਰਾਉਂ, 2 ਫਰਵਰੀ (ਅਸ਼ੋਕ ਮੌਦਗਿਲ)-ਡਰੇਨਜ਼ ਵਿਭਾਗ ਦੀ ਅਣਗਹਿਲੀ ਕਾਰਨ ਨਲਕਿਆਂ ਤੇ ਮੋਟਰਾਂ ਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਰ ਚੁ¤ਕੇ ਪਿੰਡ ਰਸੂਲਪੁਰ (ਮ¤ਲ੍ਹਾ) ਦੇ ਬਿਲਕੁਲ ਲਾਗਿਓਂ ਲੰਘਦੀ ਡਰੇਨ ਦੇ ਛੱਪੜ ਬਣੇ ਹਿ¤ਸੇ ਦੀ ਸਫ਼ਾਈ ਲਈ ਸਮਾਜ ਸੇਵੀ ਸੰਸਥਾ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈ-ਜੇਸ਼ਨ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪੈਂਦਾ ਦਿ¤ਸਿਆ, ਜਦੋਂ ਡਰੇਨਜ਼ ਵਿਭਾਗ ਅਤੇ ਜਗਰਾਉਂ ਪ੍ਰਸਾਸ਼ਨ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਵਲੋਂ ਸਬੰਧਤ ਸਥਾਨ ਦਾ ਦੌਰਾ ਕੀਤਾ ਗਿਆ।। ਆਰਗੇਨਾਈਜੇਸ਼ਨ ਦੇ ਜਨਰਲ ਸਕ¤ਤਰ ਇਕਬਾਲ ਸਿੰਘ ਰਸੂਲਪੁਰ ਵਲੋਂ ਕਾਨੂੰਨੀ ਚਿਤਾਵਨੀ ਪੱਤਰ ’ਤੇ ਕਾਰਵਾਈ ਕਰਦਿਆਂ ਡਰੇਨਜ਼ ਵਿਭਾਗ ਦੇ ਐਸ.ਡੀ.ਓ. ਬਲਦੇਵ ਸਿੰਘ, ਜੂਨੀਅਰ ਇੰਜ: ਹਰਪਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ, ... Read Full Story
|