ਵਿਆਹ ਦਾ ਝਾਂਸਾ ਦੇ ਕੇ ਵਿਦਿਆਰਥਣ ਅਗਵਾ, 3 ਖਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਕਾਲਜ ਪੜ੍ਹਦੀ ਨਾਬਾਲਗ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਮਾਮਲੇ ’ਚ ਥਾਣਾ ਸੁਲਤਾਨਵਿੰਡ ਦੇ ਇਕ ਲੜਕੇ ਸਮੇਤ 3 ਖਿਲਾਫ਼ ਮਾਮਲਾ ਦਰਜ ਕਰ ਲਿਆ। ਪਿੰਡ ਸੁਲਤਾਨਵਿੰਡ ਦੀ ਰਹਿਣ ਵਾਲੀ ਉਕਤ ਲੜਕੀ ਦੇ ਪਿਤਾ ਸ: ਸਤਨਾਮ ਸਿੰਘ ਨੇ ਪੁਲਿਸ ਨੂੰ ਦ¤ਸਿਆ ਕਿ ਉਨ੍ਹਾਂ ਦੀ ਸਵਾ ਸਤਾਰਾਂ ਸਾਲਾਂ ਰਜਨੀਤ ਕੌਰ (ਕਾਲਪਨਿਕ ਨਾਂ) ਬੀ. ਐ¤ਸ. ਸੀ. ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ ਜੋ ਰਾਤ ਆਪਣੇ ਪਰਿਵਾਰ ਮੈਂਬਰਾਂ ਨਾਲ ਘਰ ਸੁਤੀ ਪਰ ਸਵੇਰੇ ਨਾ ਲ¤ਭੀ, ਜਿਸ ਬਾਰੇ ਉਨ੍ਹਾਂ ਨੂੰ ਪ¤ਕਾ ਯਕੀਨ ਹੈ ਕਿ ਉਕਤ ਵਿਅਕਤੀ ਉਸਨੂੰ ਵਿਆਹ ਦਾ ਝਾਂਸਾ ਦੇ ਅਗਵਾ ਕਰਕੇ ਲੈ ਗਏ। ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਇਸ ਸਬੰਧੀ ਗੁਰਪ੍ਰੀਤ ਸਿੰਘ, ਦਲਜੀਤ ਕੌਰ ਵਾਸੀ ਨਰੈਣਗੜ੍ਹ ਛੇਹਰਟਾ, ਮਨਜੀਤ ਸਿੰਘ ਵਾਸੀ ਕੰਡਿਆਲਾ ਨੂੰ ਅਗਵਾ ... Read Full Story
|
ਮਾਂ-ਧੀ ਪਾਸੋਂ ਲੁਟੇਰੇ ਪਰਸ ਖੋਹ ਕੇ ਫਰਾਰ
ਅੰਮ੍ਰਿਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਸਥਾਨਕ ਬਟਾਲਾ ਰੋਡ ’ਤੇ ਰਿਕਸ਼ੇ ’ਤੇ ਜਾ ਰਹੀ ਮਾਂ-ਧੀ ਪਾਸੋਂ ਮੋਟਰਸਾਈਕਲ ਸਵਾਰ ਨਗਦੀ ਤੇ ਗਹਿਣਿਆਂ ਨਾਲ ਭਰਿਆ ਪਰਸ ਖੋਹ ਕੇ ਫ਼ਰਾਰ ਹੋ ਗਏ, ਜਿਸ ਸਬੰਧੀ ਥਾਣਾ ਰਾਮ ਬਾਗ ਦੀ ਪੁਲਿਸ ਨੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।। ਆਨੰਦ ਨਗਰ ਦੀ ਰਹਿਣ ਵਾਲੀ ਅਰਚਨਾ ਗੁਲਾਟੀ ਨੇ ਦ¤ਸਿਆ ਕਿ ਉਹ ਆਪਣੀ ਮਾਂ ਨਾਲ ਰਿਕਸ਼ਾ ’ਤੇ ਸਵਾਰ ਹੋ ਕੇ ਘਰ ਪਰਤ ਰਹੀ ਸੀ ਕਿ ਰਸਤੇ ’ਚ ਅਸ਼ੀਰਵਾਦ ਪੈਲੇਸ ਦੇ ਨਜ਼ਦੀਕ ਮੋਟਰਸਾਈਕਲ ’ਤੇ ਆਏ ਲੁਟੇਰੇ ਉਨ੍ਹਾਂ ਪਾਸੋਂ ਪਰਸ ਖੋਹ ਕੇ ਲੈ ਗਏ।।ਪਰਸ ’ਚ 45 ਗ੍ਰਾਮ ਸੋਨੇ ਦੇ ਗਹਿਣਿਆਂ ਦਾ ਸੈ¤ਟ, 2 ਚਾਂਦੀ ਦੀਆਂ ਵ¤ਡੀਆਂ ਚੂੜੀਆਂ, 22 ਹਜ਼ਾਰ ਨਗਦ, ਮੋਬਾਈਲ ਫ਼ੋਨ ਤੇ ਹੋਰ ਜ਼ਰੂਰੀ ਦਸਤਾਵੇਜ ਵੀ ... Read Full Story
|
ਮੁ¤ਖ ਮੰਤਰੀ ਤੇ ਹੋਰ ਕੈਬਨਿਟ ਮੰਤਰੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ
ਰਾਮ ਤੀਰਥ, 19 ਮਾਰਚ (ਧਰਵਿੰਦਰ ਸਿੰਘ ਔਲਖ)-ਪੰਜਵੀਂ ਵਾਰ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁ¤ਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਸ: ਸ਼ਰਨਜੀਤ ਸਿੰਘ ਢਿ¤ਲੋਂ, ਮਾਲ, ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਵਿਧਾਇਕ ਸ: ਰਮਿੰਦਰ ਸਿੰਘ ਬੁਲਾਰੀਆ, ਬਾਬਾ ਬਕਾਲਾ ਤੋਂ ਵਿਧਾਇਕ ਸ: ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਸ: ਵੀਰ ਸਿੰਘ ਲੋਪੋਕੇ ਸਮੇਤ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਏ, ਜਿਥੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗ¤ਦੀ ਨਸ਼ੀਨ ਮਹੰਤ ਮਲਕੀਤ ਨਾਥ, ਟਰੈ¤ਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗ¤ਬਰ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਿੰਦਰ ਸਿੰਘ ਬ¤ਟ ਔਲਖ, ਜਥੇਦਾਰ ਦਇਆ ਸਿੰਘ ਕ¤ਕੜ, ... Read Full Story
|
ਪਾਕਿ ’ਚ ਗੁਰਦੁਆਰੇ ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ-ਮੱਕੜ
ਅੰਮ੍ਰਿਤਸਰ, 1 ਮਾਰਚ (ਪ.ਪ.)-ਪਾਕਿਸਤਾਨ ਵਿੱਚ ਮੁਸਲਿਮ ਲੀਗ (ਨਵਾਜ਼ ਸ਼ਰੀਫ) ਦੀ ਸਾਬਕਾ ਕੌਂਸਲਰ ਰੋਮਾਨਾ ਸਫਦਰ ਗੁਜਾਰੀ ਦੀ ਅਗਵਾਈ ਵਿੱਚ ਪੰਜ ਔਰਤਾਂ ਵਲੋਂ ਸਾਹੀਵਾਲ ਜ਼ਿਲ੍ਹੇ ’ਚ 18ਵੀਂ ਸਦੀ ਦੇ ਗੁਰਦੁਆਰਾ ਸਿੰਘ ਸਭਾ ਦੇ ਤਾਲੇ ਤੋੜ ਕੇ ਨਾਜਾਇਜ਼ ਕਬਜ਼ਾ ਕਰਨ ਦੇ ਯਤਨਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਅਤੇ ਦਿ¤ਲੀ ਸਥਿਤ ਪਾਕਿਸਤਾਨੀ ਸਫੀਰ ਸ਼ਾਹਿਦ ਮਲਿਕ ਨੂੰ ਵ¤ਖ-ਵ¤ਖ ਪ¤ਤਰ ਭੇਜੇ ਹਨ।। ਇਨ੍ਹਾਂ ਪੱਤਰਾਂ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਸਿ¤ਖਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।। ... Read Full Story
|
ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ
ਛੇਹਰਟਾ, 22 ਫਰਵਰੀ (ਰਾਜੂ, ਬੇਦੀ)-ਇਸਲਾਮਾਬਾਦ ਦੀ ਇਕ ਗੈਸ ਏਜੰਸੀ ’ਤੇ ਖਪਤਕਾਰਾਂ ਦਾ ਗੁੱਸਾ ਅੱਜ ਰੋਹ ਬਣ ਕੇ ਫੁੱਟਿਆ ਤੇ ਲੋਕਾਂ ਨੇ ਏਜੰਸੀ ਦੇ ਬਾਹਰ ਜੰਮ੍ਹ ਕੇ ਨਾਅਰੇਬਾਜੀ ਕੀਤੀ।
ਖਪਤਕਾਰ ਪਿਛਲੇ ਇੱਕ ਮਹੀਨੇ ਤੋਂ ਰਸੋਈ ਗੈਸ ਸਿਲੰਡਰ ਦੀ ਭਰਾਈ ਨਾ ਹੋਣ ਕਾਰਨ ਦੁਖੀ ਸਨ। ਜਾਣਕਾਰੀ ਦਿੰਦਿਆਂ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਵਾਲਮੀਕੀ ਯੂਥ ਸੈਨਾ ਦੇ ਚੇਅਰਮੈਨ ਪੰਜਾਬ ਵਿਜੇ ਕੁਮਾਰ ਨੇ ਦਸਿਆ ਕਿ ਕੁਝ ਖ਼ਪਤਕਾਰਾਂ ਨੇ ਕਰੀਬ 20-25 ਦਿਨ ਪਹਿਲਾਂ ਆਪਣੀ ਗੈਸ ਬੁੱਕ ਕਰਵਾਈ ਸੀ, ਪਰ ਹਾਲੀਂ ਤਕ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਸਕਿਆ, ਜਦਕਿ ਬਲੈਕ ’ਚ 700 ਤੋਂ 800 ਰੁਪਏ ਦਾ ਸਿਲੰਡਰ ਕੁਝ ਹੀ ਮਿੰਟਾਂ ’ਚ ਆਸਾਨੀ ਨਾਲ ਮਿਲ ਰਹੇ ਹਨ।।ਇਸ ਸੰਬੰਧੀ ਗੈਸ ਏਜੰਸੀ ਦੇ ਮਾਲਕ ਸੰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ 16 ਹਜ਼ਾਰ ਦੇ ਕਰੀਬ ਖਪਤਕਾਰ ਹਨ ਤੇ 12 ਤੋਂ 13 ... Read Full Story
|
ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ
ਅੰਮ੍ਰਿਤਸਰ, 22 ਫਰਵਰੀ (ਬਹੋੜੂ)-ਕੈਨੇਡਾ ਸੰਸਦ ਦੇ 5 ਮੈਂਬਰ ਤੇ ਦੋ ਸੈਨੇਟਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਕੈਨੇਡਾ ਦੇ ਸੰਸਦ ਮੈਂਬਰਾਂ ਰੂਸ ਹੀਬਰਟ, ਪੀਟਰ ਸਟੌਫ਼ਰ, ਲੈਰੀ ਮਿਲਰ, ਮਰਵਿਨ ਸੀ. ਟਵੀਡ ਤੇ ਹੋਰਨਾਂ ਬੜੀ ਸ਼ਰਧਾ ਨਾਲ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਵਿਖੇ ਸੰਗਤ ਤੇ ਪੰਗਤ ’ਚ ਬੈਠੇ ਕੇ ਪ੍ਰਸ਼ਾਦਾ ਛਕਿਆ।।
ਉਨ੍ਹਾਂ ਪ੍ਰਸ਼ਾਦੇ ਪ¤ਕਦੇ ਤੇ ਲੰਗਰ ਤਿਆਰ ਕਰਨ ਬਾਰੇ ਜਾਣਕਾਰੀ ਹਾਸਲ ਕੀਤੀ।।ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਕੈਨੇਡਾ ਸੰਸਦ ਦੇ ਉਚ ਪ¤ਧਰੀ ਵਫ਼ਦ ਨੂੰ ਸਿ¤ਖ ਇਤਿਹਾਸ, ਸਿ¤ਖ ਗੁਰਮਰਯਾਦਾ ਤੇ ਸਿ¤ਖੀ ਸਿਧਾਂਤ ਸਬੰਧੀ ਵਿਸਥਾਰ ਨਾਲ ਦ¤ਸਿਆ।।ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ... Read Full Story
|
ਅੰਮ੍ਰਿਤਸਰ ’ਚ ਔਰਤਾਂ ਦੇ ਲੁੱਟ-ਖਸੁੱਟ ਦੇ ਮਾਮਲਿਆਂ ’ਚ ਭਾਰੀ ਵਾਧਾ
ਅੰਮ੍ਰਿਤਸਰ, 16 ਫਰਵਰੀ (ਪ.ਪ.)-ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਇਸ ਕਦਰ ਬ¤ਦਤਰ ਹੋ ਚੁ¤ਕੇ ਹਨ ਕਿ ਔਰਤ ਨੂੰ ਘਰੋਂ ਬਾਹਰ ਨਿਕਲਣ ਲਈ, ਕਈ ਵਾਰ ਸੋਚਣਾ ਪੈਂਦਾ ਹੈ ਕਿ ਉਹ ਸੁਰ¤ਖਿਅਤ ਘਰ ਵਾਪਸ ਆ ਜਾਵੇਗੀ।। ਹਰ ਰੋਜ਼ ਮੋਟਰ ਸਾਈਕਲ ਗੈਂਗਸਟਰਾਂ ਵਲੋਂ ਪਰਸ, ਮੁਬਾਇਲ ਤੇ ਗਹਿਣੇ ਖੋਹਣ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਹਨ।।ਰਾਹ ਜਾਂਦੀਆਂ ਲੜਕੀਆਂ ਨੂੰ ਮਨਚਲਿਆਂ ਵਲੋਂ ਤੰਗ ਪ੍ਰੇਸ਼ਾਨ ਕਰਨਾ ਆਮ ਗ¤ਲ ਬਣ ਗਈ ਹੈ।। ਅੰਮ੍ਰਿਤਸਰ ਸ਼ਹਿਰ ਦੀ ਹਾਲਤ ਸਾਰੇ ਪੰਜਾਬ ਨਾਲੋਂ ਨਿੱਘਰ ਚੁੱਕੀ ਹੈ, ਜਿੱਥੇ ਕਿ ਪੁਲਿਸ ਕੋਲ ਹਰ ਰੋਜ਼ ਪਹੁੰਚੀਆਂ ਸ਼ਿਕਾਇਤਾਂ ਵਿੱਚੋਂ 90 ਫ਼ੀਸਦੀ ਸ਼ਿਕਾਇਤਾਂ ਔਰਤਾਂ ਦੀਆਂ ਛੇੜਛਾੜ ਤੇ ਲੁੱਟਣ-ਪੁੱਟਣ ਦੀਆਂ ਹੁੰਦੀਆਂ ਹਨ।। ਭਾਵੇਂ ਕਿ ਪੁਲਿਸ ਕਮਿਸ਼ਨਰ ਮਹੀਨੇ ਵਿੱਚ ਇੱਕ ਦੋ ਵਾਰ ਪ੍ਰੈਸ ਕਾਨਫਰੰਸ ਕਰ ਕੇ ਅਜਿਹੇ ... Read Full Story
|
ਸੀਵਰੇਜ ਵਿਛਾਉਣ ਲਈ ਅੰਮ੍ਰਿਤਸਰ-ਝਬਾਲ ਮਾਰਗ ਬੰਦ ਹੋਣ 'ਤੇ ਲੋਕ ਪ੍ਰੇਸ਼ਾਨ
ਅੰਮ੍ਰਿਤਸਰ, 13 ਫਰਵਰੀ (ਬਹੋੜੂ)-ਸੀਵਰੇਜ਼ ਪਾਈਪ ਵਿਛਾਉਣ ਲਈ ਪ੍ਰਸ਼ਾਸਨ ਨੇ ਅੰਮ੍ਰਿਤਸਰ-ਝਬਾਲ, ਖੇਮਕਰਨ ਮਾਰਗ ਨੂੰ ਭਰਾੜੀਵਾਲ ਲਾਗੋ ਬੰਦ ਕਰ ਦਿੱਤਾ ਹੈ। ਇਸ ਕਾਰਨ ਲੱਖਾਂ ਲੋਕ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦੀ ਕਰੋੜਾਂ ਰੁਪਈਆਂ ਦੀ ਮਸ਼ੀਨਰੀਆਂ ਬੱਸਾਂ, ਟਰੱਕ, ਕਾਰਾਂ, ਮੋਟਰ ਸਾਈਕਲ, ਸਕੂਟਰ ਤੇ ਹੋਰ ਵਾਹਨ ਘਟੀਆ ਰਸਤਿਆਂ ਰਾਹੀਂ ਜਾਣ ਕਾਰਨ ਖ਼ਰਾਬ ਹੋ ਰਹੇ ਹਨ। ਸੀਵਰੇਜ ਵਿਭਾਗ ਵੱਲੋਂ ਸੜਕ ਦੇ ਨਾਲ-ਨਾਲ ਸੀਵਰੇਜ਼ ਪਾਈਪ ਵਿਛਾਉਣ ਲਈ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਹਜ਼ਾਰਾਂ ਟਨ ਮਿੱਟੀ ਦੇ ਢੇਰ ਸੜਕ 'ਤੇ ਲਗ ਗਏ ਹਨ। ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਦਾ ਲਾਂਘਾ ਬੰਦ ਹੋ ਗਿਆ ਹੈ। ਲੱਖਾਂ ਲੋਕਾਂ ਨੂੰ ਬਹੁਤ ਘਟੀਆ ਕੱਚੇ ਰਸਤਿਆਂ ਰਾਹੀਂ ਸ਼ਫਰ ਕਰਨਾ ਪੈ ਰਿਹਾ ਹੈ। ਭਾਰ ਲੱਦੇ ਟਰੱਕ ਫਸ ਰਹੇ ਹਨ। ਇਸ ਪਾਸੇ ... Read Full Story
|
ਬੱਚਿਆਂ ਦੇ ਬਰੇਨ ਪਾਵਰ ਮੁਕਾਬਲੇ ਕਰਵਾਏ
ਅੰਮ੍ਰਿਤਸਰ, 13 ਫਰਵਰੀ (ਜਸਵੰਤ ਸਿੰਘ ਜੱਸ)-ਸਪਰਿੰਗ ਬਲਾਸਮਸ ਸਕੂਲ ਫਤਹਿਗੜ ਚੂੜੀਆਂ ਰੋਡ ਸਦਾ ਹੀ ਨਵੀਂ ਅਤੇ ਸਭ ਨਾਲੋਂ ਵਧੀਆਂ ਸਿੱਖਿਆ ਦਾ ਵਿਸ਼ਵ ਪੱਧਰ ਉੱਤੇ ਸਮੀਕਰਨ ਕਰਦਾ ਰਿਹਾ ਹੈ। ਬੱਚਿਆਂ ਦੇ ਦਿਮਾਗ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪੱਧਰੀ ਬਰੇਨ ਪਾਵਰ ਮੁਕਾਬਲਾ ਸਕੂਲ ਵਿਚ 4 ਤੋਂ 6 ਸਾਲ ਦੀ ਉਮਰ ਦੇ ਵਰਗ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 135 ਬੱਚਿਆਂ ਨੇ ਸ਼੍ਰੀ ਭੁਪਿੰਦਰ ਸਿੰਘ ਕੰਟਰੀ ਹੈਡ ਆਈ-ਮੈਟ੍ਰਿਕਸ ਵਰਲਡ ਵਾਈਡ ਦੀ ਅਗਵਾਈ ਹੇਠ ਇਸ ਮੁਕਾਬਲੇ ਵਿਚ ਹਿੱਸਾ ਲਿਆ। ਪ੍ਰਿੰਸੀਪਲ ਸ੍ਰੀਮਤੀ ਅਨੁਪਮਾ ਮੇਹਰਾ ਨੇ ਬੱਚਿਆਂ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਿੱਖਣ ਦੇ ਲਈ ਕੇਵਲ ਪੁਸਤਕਾਂ ਦੀ ਜ਼ਰੂਰਤ ਨਹੀਂ ਹੁੰਦੀ, ਹਰ ਇਕ ਅਨੁਭਵ ਇਕ ਸਿੱਖਿਆ ਲੈ ਕੇ ਆਉਂਦਾ ਹੈ। ... Read Full Story
|
ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ
ਅੰਮ੍ਰਿਤਸਰ, 13 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ)-ਆਜ਼ਾਦ ਹਿੰਦ ਫੈਜ ਐਸੋਸੀਏਸ਼ਨ (ਆਈ. ਐਨ. ਏ.) ਅੰਮ੍ਰਿਤਸਰ ਵੱਲੋਂ ਭਾਰਤ ਰਤਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 115ਵਾਂ ਜਨਮ ਦਿਨ ਭੰਡਾਰੀ ਪੁਲ ਨੇਤਾ ਜੀ ਪਾਰਕ ਵਿਖੇ ਕੈਪਟਨ ਗੁਰਦਿਆਲ ਸਿੰਘ ਢਿੱਲੋਂ ਪ੍ਰਧਾਨ ਦੀ ਅਗਵਾਈ ਹੇਠ ਬੜੇ ਜੋਸ਼ੋ ਖਰੋਸ਼ ਨਾਲ ਮਨਾਉਣ ਸਮੇਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕੈਪਟਨ ਗੁਰਦਿਆਲ ਸਿੰਘ ਢਿੱਲੋਂ ਤੇ ਹੋਰਨਾਂ ਬੁਲਾਰਿਆਂ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦ ਹਿੰਦ ਫੌਜ ਦੇ ਅਜ਼ਾਦੀ ਸੰਗਰਾਮ 'ਚ ਪਾਏ ਗਏ ਰੋਲ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਹੋਰ ਅਜ਼ਾਦੀ ਘੁਲਾਟੀਆਂ ਅਤੇ ਦੇਸ਼ ਤੋਂ ਆਪਾ ਵਾਰਨ ਵਾਲੇ ਮਹਾਨ ਯੋਧਿਆਂ ਦੀ ਬਦੌਲਤ ਅੱਜ ਮੁਲਕ ਵਾਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ। ਇਸ ਮੌਕੇ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ, ਜਸਪਾਲ ਪਾਇਲਟ, ... Read Full Story
|
ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 25 ਤੱਕ ਪਾਸਪੋਰਟ ਭੇਜਣ
ਅੰਮ੍ਰਿਤਸਰ, 11 ਫਰਵਰੀ (ਬਹੋੜੂ)-ਵਿਸਾਖੀ ਪੁਰਬ ਮੌਕੇ ਪੰਜਾ ਸਾਹਿਬ (ਹਸਨ ਅਬਦਾਲ) ਪਾਕਿਸਤਾਨ ਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰ ਕਰਨ ਦੇ ਚਾਹਵਾਨ ਯਾਤਰੂ 25 ਫਰਵਰੀ ਤਕ ਆਪਣੇ ਪਾਸਪੋਰਟ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ।।ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਦਲਮੇਘ ਸਿੰਘ ਨੇ ਦ¤ਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਪ੍ਰੈਲ ਮਹੀਨੇ ’ਚ ਵਿਸਾਖੀ ਪੁਰਬ ਮਨਾਉਣ ਸਿ¤ਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਪਾਕਿਸਤਾਨ ਜਾਵੇਗਾ।।ਜਿਹੜੇ ਯਾਤਰੀ ਪੰਜਾ ਸਾਹਿਬ ਤੇ ਪਾਕਿਸਤਾਨ ’ਚ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸਿਫਾਰਸ਼ ਸਹਿਤ 25 ਫਰਵਰੀ ਤੋਂ ਪਹਿਲਾਂ-ਪਹਿਲਾਂ ਯਾਤਰਾ ... Read Full Story
|
ਬੀ. ਐ¤ਸ. ਐ¤ਫ. ਦੀ ਮਹਿਲਾ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰੀ
ਅੰਮ੍ਰਿਤਸਰ, 11 ਫਰਵਰੀ (ਪ. ਪ.)-ਬੀ. ਐ¤ਸ.ਐ¤ਫ. ਦੀ 45ਵੀਂ ਬਟਾਲੀਅਨ ਦੀ ਮਹਿਲਾ ਕਾਂਸਟੇਬਲ ਬਲਜੀਤ ਕੌਰ ਨੇ ਅ¤ਜ ਖੁਦ ਨੂੰ ਗੋਲੀ ਮਾਰ ਕੇ ਆਤਮਹ¤ਤਿਆ ਕਰਨ ਦੀ ਕੋਸ਼ਿਸ਼ ਕੀਤੀ।।ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ.ਸੀ. ਯੂ. ’ਚ ਦਾਖਲ ਕਰਵਾਇਆ ਗਿਆ ਹੈ।।ਪਤਾ ਲ¤ਗਾ ਹੈ ਕਿ ਉਸ ਨੇ ਗੋਲੀ ਮਾਰਨ ਤੋਂ ਪਹਿਲਾਂ ਇੱਕ ਸੂਸਾਈਡ ਨੋਟ ਲਿਖਿਆ ਹੈ, ਜਿਸ ਅਨੁਸਾਰ ਪਿਛਲੇ ਕਾਫੀ ਦਿਨਾਂ ਤੋਂ ਉਸ ਦੀ ਛਾਤੀ ’ਚ ਦਰਦ ਸੀ ਤੇ ਉਹ ਇਸ ਤੋਂ ਕਾਫੀ ਪ੍ਰੇਸ਼ਾਨ ਸੀ, ਪਰ ਵਿਭਾਗ ਦੇ ਉ¤ਚ ਅਧਿਕਾਰੀਆਂ ਨੂੰ ਆਤਮਹ¤ਤਿਆ ਲਈ ਇਹ ਕਾਰਨ ਹਜ਼ਮ ਨਹੀਂ ਹੋ ਰਿਹਾ ਹੈ, ਇਸ ਲਈ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿ¤ਤੀ ... Read Full Story
|
ਨਗਰ ਨਿਗਮ ਦੀ ਬੇਰੁਖੀ ਦਾ ਸ਼ਿਕਾਰ ਹੋ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ
ਅੰਮ੍ਰਿਤਸਰ, 10 ਫਰਵਰੀ (ਹਰਮਿੰਦਰ ਸਿੰਘ)-ਸਿੱਖ ਸ਼ਾਸ਼ਕ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਿਕ ਰਾਮ ਬਾਗ (ਕੰਪਨੀ ਬਾਗ) ਵਿਖੇ ਸਥਿਤ 'ਪੈਨੋਰਮਾ' ਨਗਰ ਨਿਗਮ ਪ੍ਰਸ਼ਾਸ਼ਨ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਰਕੇ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਸ ਦੀ ਹਾਲਤ ਤਰਸਯੋਗ ਹੋ ਰਹੀ ਹੈ। ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਕੁਰੂਕਸ਼ੇਤਰ ਦੇ ਲੜਾਈ ਨੂੰ ਦਰਸਾਉਂਦਾ ਪਹਿਲਾਂ ਪੈਨੋਰਮਾ ਬਣਿਆ ਸੀ, ਜਿਸ ਦੀ ਤਰਜ਼ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਅਧਾਰਿਤ ਇਤਿਹਾਸ ਨੂੰ ਬਿਆਨ ਕਰਦਾ ਸਥਾਨਕ ਰਾਮ ਬਾਗ ਵਿਖੇ ਦੇਸ਼ ਦਾ ਦੂਸਰਾ ਪੈਨੋਰਮਾ 'ਮਹਾਰਾਜਾ ਰਣਜੀਤ ਸਿੰਘ ਪੈਨੋਰਮਾ' ਬਣਾਇਆ ਗਿਆ ਹੈ। 5 ਕਰੋੜ ਦੀ ਲਾਗਤ ਨਾਲ ਕਰੀਬ ਸਾਢੇ 4 ਏਕੜ 'ਚ ਬਣਾਏ ਗਏ ਇਸ ਪੈਨੋਰਮਾ ਦਾ ਨੀਂਹ ਪੱਥਰ 18 ਨਵੰਬਰ 2001 ਨੂੰ ਸ੍ਰੀ ਅਟਲ ਬਿਹਾਰੀ ਵਾਜਪਾਈ ਸਾਬਕਾ ਪ੍ਰਧਾਨ ... Read Full Story
|
ਮਾਮਲਾ ਅਮਰੀਕਾ ਸਥਿਤ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ
ਅੰਮ੍ਰਿਤਸਰ, 10 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੁਝ ਸ਼ਰਾਰਤੀਆਂ ਵੱਲੋਂ ਨੁਕਸਾਨ ਪਹੁੰਚਾਏ ਜਾਣ ਦੀ ਅਲੋਚਨਾ ਕਰਦਿਆਂ ਸਿੱਖਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਿੰਘ ਸਾਹਿਬ ਨੇ ਮੁਸਲਿਮ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੰਜਮ ਤੋਂ ਕੰਮ ਲੈਣ ਅਤੇ ਅਸਲੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਾਂਝੇ ਦੁਸ਼ਮਣ ਨੂੰ ਕਨੂੰਨ ਦੇ ਹਵਾਲੇ ਕਰਾਉਣ ਲਈ ਆਪਸੀ ਸਹਿਯੋਗ ਦੇਣ। ਸਿੰਘ ਸਾਹਿਬ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਸਬੰਧਿਤ ਦੇਸ਼ ਦੇ ਸਫਾਰਤਖਾਨੇ ਦੇ ਸਫੀਰ ਨੂੰ ਬੁਲਾ ਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣ। ਸਿੰਘ ਸਾਹਿਬ ਨੇ ਅਮਰੀਕਾ ਸਥਿਤ ਗੁਰਦੁਆਰਾ ... Read Full Story
|
'ਵਰਸਿਟੀ ਗੈਰ ਅਧਿਆਪਨ ਕਰਮਚਾਰੀ ਐਸੋਸੀਏਸ਼ਨ ਦੀ ਮੀਟਿੰਗ
ਅੰਮ੍ਰਿਤਸਰ, 10 ਫਰਵਰੀ (ਹਰਪ੍ਰੀਤ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਇਕੱਤਰਤਾ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਸ: ਹਰਦੀਪ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਸਕੱਤਰ ਬਲਵੀਰ ਸਿੰਘ ਗਰਚਾ ਨੇ ਅਧਿਕਾਰੀਆਂ ਨੂੰ ਪੇਸ਼ ਕੀਤੇ ਮੰਗ ਪੱਤਰ ਦਾ ਜਿਕਰ ਕਰਦਿਆਂ ਦੱਸਿਆ ਗਿਆ ਕਿ ਪੇਸ਼ ਪੱਤਰ ਵਿੱਚ ਪਿਛਲੇ ਦੋ ਸਾਲਾਂ ਤੋਂ ਪਦ ਉਨਤੀਆਂ ਸਮੇਤ ਆਸਾਮੀਆਂ ਤੇ ਲੱਗਾ 10% ਕੱਟ ਖਤਮ ਕਰਕੇ ਉਪਲੱਬਧ ਖਾਲੀ ਆਸਾਮੀਆਂ ਭਰਨ, ਤਿੰਨ ਸਾਲ ਜਾਂ ਵੱਧ ਸਮੇਂ ਤੋਂ ਬਜਟ ਵਿੱਚ ਉਪਲੱਬਧ ਆਸਾਮੀਆਂ ਤੇ ਪਾਰਦਰਸ਼ੀ ਤਰੀਕੇ ਨਾਲ ਮਿੱਥੇ ਸਮੇਂ ਲਈ ਮਿੱਥੀ ... Read Full Story
|
'ਇੰਟਰਨੈਟ ਸੁਰੱਖਿਆ' 'ਤੇ ਖਾਲਸਾ ਕਾਲਜ 'ਚ ਲੱਗੀ ਵਰਕਸ਼ਾਪ
ਅੰਮ੍ਰਿਤਸਰ, 10 ਫਰਵਰੀ (ਬਹੋੜੂ)-ਸਥਾਨਕ ਖਾਲਸਾ ਕਾਲਜ ਵਿਖੇ ਨੈੱਟਵਰਕ ਸੁਰੱਖਿਆ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ 'ਇੰਟਰਨੈੱਟ ਸੁਰੱਖਿਆ' ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਦੁਆਰਾ ਜੈਟ ਕਿੰਗ ਨਾਂਅ ਦੀ ਕੰਪਿਊਟਰ ਸਿਖਲਾਈ ਸੰਸਥਾ ਦੁਆਰਾ ਆਯੋਜਿਤ ਇਸ ਵਰਕਸ਼ਾਪ ਵਿੱਚ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਹੈਕਟਰਜ਼, ਇੰਟਰਨੈੱਟ ਬਗ, ਕੰਪਿਊਟਰ ਦੇ ਨਵੇਂ ਪ੍ਰੋਗਰਾਮਾਂ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਸ ਦੇ ਬਾਰੇ 'ਚ ਜਾਣਕਾਰੀ ਦਿੱਤੀ। ਪ੍ਰਿੰ: ਦਲਜੀਤ ਸਿੰਘ ਨੇ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਅੱਜ ਕੰਪਿਊਟਰ ਸਿਰਫ ਇਕ ਸੁੱਖ ਦਾ ਸਾਧਨ ਹੀ ਨਹੀਂ ਸਗੋਂ ਸਾਡੇ ਲਈ ਇਕ ਜ਼ਰੂਰਤ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਵੀਆਂ ... Read Full Story
|
ਗੈਸ ਸਿਲੰਡਰ ਨਾ ਮਿਲਣ 'ਤੇ ਖਪਤਕਾਰਾਂ 'ਚ ਹਾਹਾਕਾਰ
ਮਜੀਠਾ, 10 ਫਰਵਰੀ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਅਤੇ ਆਸ-ਪਾਸ ਰਸੋਈ ਗੈਸ ਦੇ ਖਪਤਕਾਰਾਂ ਵਿਚ ਗੈਸ ਸਮੇ ਸਿਰ ਨਾਂ ਮਿਲਣ ਕਾਰਨ ਹਾਹਾਕਾਰ ਮੱਚੀ ਪਈ ਹੈ। ਮਜੀਠਾ ਗੈਸ ਸਰਵਿਸ ਮਜੀਠਾ ਦੇ ਦਫਤਰ ਦੇ ਬਾਹਰਵਾਰ ਗੈਸ ਖਪਤਕਾਰਾਂ ਵੱਲੋਂ ਗੈਸ ਸਿਲੰਡਰ ਮਿਲਣ ਕਾਰਨ ਏਜੰਸੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਗੈਸ ਖਪਤਕਾਰਾਂ ਦਾ ਕਹਿਣਾ ਸੀ ਕਿ ਕੰਪਨੀ ਦੇ ਪਹਿਲਾਂ ਜਾਰੀ ਆਦੇਸ਼ਾਂ ਅਨੁਸਾਰ ਗੈਸ ਸਿਲੰਡਰ 21 ਦਿਨ ਬਾਅਦ ਦੁਬਾਰਾ ਬੁੱਕ ਕਰਾਇਆ ਜਾ ਸਕਦਾ ਹੈ ਪਰ ਮਜੀਠਾ ਗੈਸ ਸਰਵਿਸ ਵਿਖੇ ਕਰੀਬ 30 ਦਿਨ ਬਾਅਦ ਬੁਕਿੰਗ ਕਰਦੇ ਹਨ ਅਤੇ ਇੱਕ ਮਹੀਨੇ ਦੀ ਅੱਗੇ ਪਰਚੀ ਕਟਵਾਉਣ ਦੀ ਤਰੀਕ ਪਾ ਦਿੰਦੇ ਹਨ ਪਰਚੀ ਕੱਟੀ ਜਾਣ ਤੋਂ ਬਾਅਦ 4 ਜਾਂ 5 ਦਿਨ ਫਿਰ ਸਿਲੰਡਰ ਲੈਣ ਵਾਸਤੇ ਲੱਗ ਜਾਂਦੇ ਹਨ । ਇਸ ਘਟਨਾ ਕ੍ਰਮ ਬਾਰੇ ਜਦ ਏਜੰਸੀ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਸ ਦਾ ... Read Full Story
|
ਵਰਦੀ ਦੀ ਆੜ 'ਚ ਲੁੱਟਣ ਵਾਲੇ 2 ਹੌਲਦਾਰਾਂ ਖਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ, 10 ਫਰਵਰੀ (ਹਰਮਿੰਦਰ ਸਿੰਘ)-ਖਾਕੀ ਵਰਦੀ ਦੀ ਆੜ 'ਚ ਆਮ ਲੋਕਾਂ ਨੂੰ ਲੁੱਟਣ ਵਾਲੇ 2 ਪੁਲਿਸ ਦੇ ਹੈੱਡ ਕਾਂਸਟੇਬਲਾਂ ਅਤੇ ਜਲ੍ਹਿਆਂ ਵਾਲਾ ਬਾਗ ਦੇ ਮੁਲਾਜ਼ਮਾਂ ਖਿਲਾਫ਼ ਥਾਣਾ ਸੀ ਡਵੀਜਨ ਦੀ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਅਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਗਲੀ ਨੰਬਰ 3, ਕੋਟ ਮਿੱਤ ਸਿੰਘ ਤਰਨ ਤਾਰਨ ਰੋਡ ਦੇ ਬਿਆਨਾਂ ਦੇ ਅਧਾਰ 'ਤੇ ਹੈੱਡ ਕਾਂਸਟੇਬਲ ਦਵਿੰਦਰ ਸਿੰਘ, ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਤੇ ਜਲ੍ਹਿਆਂ ਵਾਲਾ ਬਾਗ ਦੇ ਮੁਲਾਜ਼ਮ ਖਿਲਾਫ਼ ਦਰਜ਼ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ ਸ: ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਲ੍ਹਿਆਂ ਵਾਲਾ ਬਾਗ ਵਿਖੇ ਆਉਣ ਸਮੇਂ ਲੜਕੇ-ਲੜਕੀਆਂ ਨੂੰ ਵਰਦੀ ਦੀ ਆੜ 'ਚ ਦਬਕੇ ਮਾਰਕੇ ਉਨ੍ਹਾਂ ਕੋਲੋਂ ਪੈਸੇ ਬਟੋਰਦੇ ਸਨ ਤੇ ਇਸ ਸਬੰਧ 'ਚ ਅਮਨਦੀਪ ਸਿੰਘ ਨੇ ... Read Full Story
|
ਹਾਦਸੇ 'ਚ ਨੌਜਵਾਨ ਦੀ ਮੌਤ
ਜੰਡਿਆਲਾ ਗੁਰੂ, 10 ਫਰਵਰੀ (ਪ੍ਰਮਿੰਦਰ ਸਿੰਘ ਜੋਸਨ)-ਜੀ. ਟੀ. ਰੋਡ 'ਤੇ ਕੋਕਾ-ਕੋਲਾ ਫੈਕਟਰੀ ਨੇੜੇ ਇਕ ਕੈਂਟਰ 'ਚ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ 'ਤੇ ਸਵਾਰ ਇੰਜੀਨਅਰਰਿੰਗ ਕਾਲਜ ਦੇ 3 ਵਿਦਿਆਰਥੀਆਂ 'ਚੋਂ ਇਕ ਦੀ ਮੌਕੇ 'ਤੇ ਮੌਤ ਹੋ ਗਈ, ਜਦੋ ਕਿ 2 ਵਿਦਿਆਰਥੀ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਾਨਾਂਵਾਲਾ ਵਿਖੇ ਇਕ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀ ਪਰਖਪਾਲ ਸਿੰਘ ਸਪੁੱਤਰ ਸ: ਗੁਰਦਿਆਲ ਸਿੰਘ ਵਾਸੀ ਸਕੂਲ ਟਾਊਨ ਜੰਡਿਆਲਾ ਗੁਰੂ, ਸ਼ਨਿੰਦਰ ਸਿੰਘ ਸਪੁੱਤਰ ਰਜਿੰਦਰ ਸਿੰਘ ਵਾਸੀ ਸੁਦਰਸ਼ਨ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਰੋਹਿਤ ਕੁਮਾਰ ਸਪੁੱਤਰ ਇੱਜਤਪਾਲ ਵਾਸੀ ਕੱਲੂ ਦਾ ਅਖਾੜਾ ਅੰਮ੍ਰਿਤਸਰ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ... Read Full Story
|
ਮਜ਼ਦੂਰਾਂ ਵੱਲੋਂ ਰੋਸ ਧਰਨੇ ਦੌਰਾਨ ਨਾਅਰੇਬਾਜ਼ੀ
ਵੇਰਕਾ, 10 ਫਰਵਰੀ (ਪਰਮਜੀਤ ਸਿੰਘ ਬੱਗਾ)-ਅੱਡਾ ਮੂਧਲ ਨਜ਼ਦੀਕ ਚੱਲ ਰਹੀ ਰਬੜ ਬਨਾਉਣ ਵਾਲੀ ਐਨ.ਆਰ.ਸੀ ਇੰਡਸਟ੍ਰੀ ਲਿਮਟਿਡ ਵਿਚੋਂ ਕੰਮ ਤੋਂ ਕੱਢੇ ਗਏ ਸੈਂਕੜੇ ਮਜ਼ਦੂਰਾਂ ਨੇ ਅੱਜ ਫੈਕਟਰੀ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੰਦਿਆ ਮਾਲਕ ਖਿਲਾਫ ਰੋਹ ਭਰਪੂਰ ਪ੍ਰਦਰਸ਼ਨ ਕਰਦਿਆ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਅਗੁਵਾਈ ਸੀ.ਪੀ.ਆਈ ਨਾਲ ਸਬੰਧਿਤ ਸੂਬਾ ਕੌਂਸਲ ਦੇ ਮੈਂਬਰ ਬਲਕਾਰ ਸਿੰਘ ਦੁਧਾਲਾ ਨੇ ਕੀਤੀ ਜਿਸ ਵਿਚ ਇਸ ਫੈਕਟਰੀ ਚੋਂ ਕੱਢੇ ਗਏ ਹਾਜ਼ਰ ਮਜ਼ਦੂਰਾਂ ਨੇ ਦੱਸਿਆ ਕਿ ਉਹ ਉਕਤ ਫੈਕਟਰੀ ਵਿਚ ਪਿਛਲੇ 16 ਸਾਲ ਤੋਂ ਕੰਮ ਕਰਦੇ ਆ ਰਹੇ ਹਨ ਤੇ ਬੀਤੇ ਦਿਨੀ ਫੈਕਟਰੀ ਮਾਲਕਾਂ ਦੁਆਰਾ ਇਥੇ ਕੰਮ ਕਰਨ ਵਾਲੇ 140 ਮਜ਼ਦੂਰਾਂ ਵਿਚੋਂ 120 ਨੂੰ ਨੋਟਿਸ ਦੇ ਕੇ ਕੱਢ ਦਿੱਤਾ ਅਤੇ ਨਾਲ ਹੀ ਲਿਖਤੀ ਤੌਰ 'ਤੇ ਭਰੋਸਾ ਵੀ ਦਿੱਤਾ ਸੀ ਕਿ ਜਦ ਵੀ ਫੈਕਟਰੀ ਚਾਲੂ ਕੀਤੀ ਜਾਵੇਗੀ ... Read Full Story
|