ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ
ਜਗਰਾਓਂ, 22 ਫਰਵਰੀ (ਪ.ਪ.)-ਪੁਲਸ ਲਈ ਗਲੇ ਦੀ ਹ¤ਡੀ ਬਣ ਚੁ¤ਕੇ ਬਹੁ-ਚਰਚਿਤ ਡੀ.ਐ¤ਸ.ਪੀ. ਗਿ¤ਲ ਤੇ ਮੋਨਿਕਾ ਕਤਲ ਕੇਸ ਦੀਆਂ ਗੁੰਝਲਾਂ ਨੂੰ ਬਾਰੀਕੀ ਨਾਲ ਸੁਲਝਾਉਣ ਵਿੱਚ ਲ¤ਗੀ ਪੁਲਸ ਦੀਆਂ ਤੰਦਾਂ ਹੁਣ ਜਗਰਾਓਂ ਤਕ ਪਹੁੰਚ ਗਈਆਂ ਹਨ।। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ’ਚ ਤਾਇਨਾਤ ਡੀ.ਐ¤ਸ.ਪੀ. ਬਲਰਾਜ ਸਿੰਘ ਗਿ¤ਲ ਅਤੇ ਮੋਨਿਕਾ ਦਾ ਭੇਦਭਰੀ ਹਾਲਤ ਵਿੱਚ ਲੁਧਿਆਣਾ ਵਿਖੇ ਬੇਰਹਿਮੀ ਨਾਲ 2 ਫਰਵਰੀ ਨੂੰ ਕਤਲ ਕਰ ਦਿ¤ਤਾ ਗਿਆ ਸੀ।।ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਹੰਬੜਾਂ ਰੋਡ ’ਤੇ ਸਥਿਤ ਗੋਲਫ ਲਿੰਕ ਕਾਲੋਨੀ ਦੇ ਇੱਕ ਫਾਰਮ ਹਾਊਸ ਵਿੱਚੋਂ ਬਰਾਮਦ ਹੋਈਆਂ ਸਨ।।ਉਸ ਦਿਨ ਤੋਂ ਲੈ ਕੇ ਅ¤ਜ ਤ¤ਕ ਪੁਲਸ ਇਸ ਅੰਨ੍ਹੇ ਦੋਹਰੇ ਕਤਲ ਕੇਸ ਦੀਆਂ ਤੰਦਾਂ ਨੂੰ ਸੁਲਝਾਉਣ ਵਿੱਚ ਲ¤ਗੀ ਹੋਈ ਹੈ ਪਰ ਬਹੁਤੀ ਵ¤ਡੀ ਸਫਲਤਾ ਹ¤ਥ ਨਹੀਂ ਆ ਸਕੀ, ਜਿਸ ਕਾਰਨ ਪੁਲਸ ਵਲੋਂ ਇਸ ਕੇਸ ਨੂੰ ... Read Full Story
|
ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ
ਡੇਰਾ ਬਾਬਾ ਨਾਨਕ, 22 ਫਰਵਰੀ (ਪ.ਪ.)-ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹ¤ਦ ਜ਼ਰੀਏ ਲਾਂਘਾ ਬਣ ਜਾਣ ਦੀ ਆਸ ਨੂੰ ਲੈ ਕੇ ਅ¤ਜ ਮ¤ਸਿਆ ਦੇ ਦਿਹਾੜੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਮੁਖੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਵ¤ਡੀ ਗਿਣਤੀ ਸਿ¤ਖ ਸੰਗਤਾਂ ਨੂੰ ਨਾਲ ਲੈ ਕੇ 133ਵੀਂ ਅਰਦਾਸ ਕੀਤੀ ਗਈ।।ਸਥਾਨਕ ਅੰਤਰਰਾਸ਼ਟਰੀ ਸਰਹ¤ਦ ਤੋਂ ਪਾਕਿਸਤਾਨ ਵ¤ਲ ਸਾਫ ਦਿਖਾਈ ਦਿੰਦੇ ਇਤਿਹਾਸਕ ਗੁਰਦੁਆਰੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁ¤ਲ੍ਹੇ ਦਰਸ਼ਨਾਂ ਲਈ ਅਰਦਾਸ ਕਰਨ ਮਗਰੋਂ ਪੱਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਜਥੇਦਾਰ ਵਡਾਲਾ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉ¤ਪਰ ... Read Full Story
|
ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ
ਨਕੋਦਰ, 22 ਫਰਵਰੀ (ਤਰਲੋਕ)-ਅਸੀਂ ਗੱਲ ਕਰਦੇ ਹਾਂ ਨੋਟ ਦੀ, ਮਤਲਬ ਰੁਪਏ ਦੀ। ਜਿਵੇਂ ਕਿ ਰੁਪਏ ਹਰ ਆਦਮੀ, ਔਰਤ ਤੇ ਬੱਚਿਆਂ ਨੂੰ ਬਹੁਤ ਚੰਗੇ ਲੱਗਦੇ ਹਨ, ਪਰ ਅੱਜ ਕੱਲ੍ਹ ਛੋਟੇ ਨੋਟਾਂ ਦੀ ਗਿਣਤੀ ਬਹੁਤ ਹੀ ਘੱਟ ਜਾਂ ਇੰਝ ਕਹਿ ਲਓ ਕਿ ਇਹ ਨੋਟ ਮਿਲਦੇ ਹੀ ਨਹੀਂ। ਅਸੀਂ ਅੱਜ ਗੱਲ ਕਰਾਂਗੇ ਇੱਕ ਰੁਪਏ, ਦੋ ਰੁਪਏ, 5 ਰੁਪਏ, 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, 500 ਰੁਪਏ ਅਤੇ 1000 ਰੁਪਏ ਦੀ। ਜੇਕਰ ਇਨ੍ਹਾਂ ਵਿੱਚੋਂ 1000 ਰੁਪਏ ਅਤੇ 500 ਰੁਪਏ ਨੂੰ ਛੱਡ ਦਈਏ ਤਾਂ ਬਾਕੀ ਨੋਟਾਂ ਬਾਰੇ ਸੋਚੋ ਤਾਂ ਇਹ ਅੱਜ ਦੇ ਬੱਚੇ ਲਈ ਮਜ਼ਾਕ ਲੱਗੇਗਾ ਕਿ ਏਨੇ ਛੋਟੇ ਪੈਸੇ ਵੀ ਹੁੰਦੇ ਸੀ? ਅਸੀਂ ਤਾਂ ਦੇਖੇ ਹੀ ਨਹੀਂ। ਇਹ ਸਭ ਮਹਿੰਗਾਈ ਦਾ ਕਮਾਲ ਹੈ। ਜਦੋਂ ਇਨ੍ਹਾਂ ਵਿੱਚੋਂ ਛੋਟੇ ਕਿਸੇ ਪੈਸੇ ਜਾਂ ਰੁਪਏ ਦੀ ਕੋਈ ਜਾਂ ਕੋਈ ਹੀ ਚੀਜ਼ ਆਉਂਦੀ ਨਹੀਂ ਤਾਂ ਫਿਰ ਏਨੇ ਛੋਟੇ ਪੈਸੇ ਦਾ ਕੀ ਕੰਮ? ਮੈਂ ... Read Full Story
|
ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਜੁਰਮ ਘਟੇ
ਚੰਡੀਗੜ੍ਹ, 17 ਫਰਵਰੀ (ਬਿਊਰੋ ਚੀਫ਼)-ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਾਜ ਵਿੱਚ ਲਾਗੂ ਹੋਏ ਚੋਣ ਜ਼ਾਬਤੇ ਅਤੇ ਚੋਣ ਕਮਿਸ਼ਨ ਵਲੋਂ ਨਸ਼ਿਆਂ ਦੀ ਵਰਤੋਂ, ਸ਼ਰਾਬ ਦੀ ਸਮਗਲਿੰਗ ਅਤੇ ਆਮ ਜ਼ਰਾਇਮ ਪੇਸ਼ਾ ਅਨਸਰਾਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ ਕਾਰਨ ਰਾਜ ਵਿੱਚ ਜੁਰਮਾਂ ਦੇ ਅੰਕੜਿਆਂ ਵਿੱਚ ਕਾਫ਼ੀ ਗਿਰਾਵਟ ਆਈ ਹੈ। ਰਾਜ ਦੇ ਪੁਲਿਸ ਵਿਭਾਗ ਵਲੋਂ ਮਹੀਨੇਵਾਰ ਜਾਰੀ ਕੀਤੇ ਜਾਂਦੇ ਅੰਕੜਿਆਂ ਅਨੁਸਾਰ ਜਨਵਰੀ 2012 ਅਤੇ ਜਨਵਰੀ 2011 ਦੇ ਮਹੀਨਿਆਂ ਦੇ ਅੰਕੜਿਆਂ ਦੀ ਘੋਖ ਤੋਂ ਸਪਸ਼ਟ ਹੁੰਦਾ ਹੈ ਕਿ ਰਾਜ ਵਿੱਚ ਕਤਲ ਦੀਆਂ ਵਾਰਦਾਤਾਂ, ਚੋਰੀਆਂ ਅਤੇ ਦੂਜੀਆਂ ਫੌਜਦਾਰੀ ਧਰਾਵਾਂ ਹੇਠ ਕੇਸਾਂ ਵਿੱਚ ਕਮੀ ਆਈ, ਜਦੋਂਕਿ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਕਾਰਨ ਨਸ਼ਾ ਰੋਕੂ ਐਕਟ ਅਧੀਨ ਦਰਜ ਕੀਤੇ ਗਏ ਕੇਸ ਅਤੇ ਇਸੇ ... Read Full Story
|
ਪੰਜਾਬ ਵਿੱਚ ਮਹਿੰਗੇ ਨਸ਼ਿਆਂ ਦੇ ਰੁਝਾਨ ’ਚ ਭਾਰੀ ਵਾਧਾ
ਚੰਡੀਗੜ੍ਹ, 16 ਫਰਵਰੀ (ਪ.ਪ.)-ਪੰਜਾਬ ਵਿੱਚ ਟੀਕਿਆਂ ਤੋਂ ਲੈ ਕੇ ਹੈਰੋਇਨ ਜਿਹੇ ਆਧੁਨਿਕ ਮਹਿੰਗੇ ਨਸ਼ਿਆਂ ਦਾ ਜੰਜਾਲ ਵ¤ਧਦਾ ਹੀ ਜਾ ਰਿਹਾ ਹੈ ਅਤੇ ਵਿਸ਼ੇਸ਼ ਕਰ ਕੇ ਦੁਆਬਾ ਤੇ ਮਾਝਾ ਖੇਤਰ ਵਿੱਚ ਸਿੰਥੈਟਿਕ ਡਰ¤ਗਜ਼ ਨੇ ਵੀ ਪੈਰ ਪਸਾਰ ਲਏ ਹਨ।।ਪੰਜਾਬ ਪੁਲੀਸ ਦੇ ਸਪੈਸ਼ਲ ਨਾਰਕੌਟਿਕ ਸੈ¤ਲ-ਕਮ-ਐਂਟੀ ਨਾਰਕੌਟਿਕ ਟਾਸਕ ਫੋਰਸ ਵਲੋਂ ਪਿਛਲੇ ਵਰ੍ਹੇ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ ਢੇਰਾਂ ਦੇ ਢੇਰ ਬਰਾਮਦ ਕੀਤੀ ਡਰ¤ਗ ਤੋਂ ਖਤਰਨਾਕ ਸੰਕੇਤ ਮਿਲੇ ਹਨ ਕਿ ਜਿੱਥੇ ਪੰਜਾਬ ਵਿ¤ਚ ਚਰਸ ਦੀ ਸਮਗਲਿੰਗ ਪੂਰੇ ਜ਼ੋਰਾ ’ਤੇ ਹੈ, ਉਥੇ ਸਿੰਥੈਟਿਕ ਪਾਊਡਰ ਰਾਹੀਂ ਨਸ਼ੀਲੀਆਂ ਦਵਾਈਆਂ ਬਣਾਉਣ ਦਾ ਧੰਦਾ ਵੀ ਪੰਜਾਬੀਆਂ ਲਈ ਖਤਰੇ ਦਾ ਘੁੱਗੂ ਹੈ।।ਪੰਜਾਬ ਪੁਲੀਸ ਤੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ ਸਾਲ 2011 ਦੌਰਾਨ 371 ਕਿਲੋ ਦੇ ਕਰੀਬ ਚਰਸ ਬਰਾਮਦ ਹੋਈ ਹੈ।। ਚਰਸ ਦੀ ਸਭ ... Read Full Story
|
ਦੂਜਾ ਸਮੈਸਟਰ ਬਾਰ੍ਹਵੀਂ ਪ੍ਰੀਖਿਆ ਸਾਰੇ ਗਰੁੱਪ ਦੀ ਡੇਟਸ਼ੀਟ 'ਚ ਤਬਦੀਲੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਫਰਵਰੀ (ਸ਼ੇਰਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾਣ ਵਾਲੀ 12 ਮਾਰਚ 2012 ਤੋਂ ਬਾਰ੍ਹਵੀਂ ਸ਼੍ਰੇਣੀ ਸਮੇਤ ਓਪਨ ਸਕੂਲ ਪ੍ਰਣਾਲੀ ਦੂਜੇ ਸਮੈਸਟਰ ਦੀ ਸਾਲਾਨਾ ਪ੍ਰੀਖਿਆ ਸਬੰਧੀ ਜਾਰੀ ਡੇਟਸ਼ੀਟ ਕੁਝ ਤਬਦਿਲੀ ਕੀਤੀ ਗਈ ਹੈ। ਸਿੱਖਿਆ ਬੋਰਡ ਦੇ ਸਕੱਤਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਇਸ ਪ੍ਰੀਖਿਆ ਦਾ ਸਮਾਂ ਸ਼ਾਮ 2 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਸਮੈਸਟਰ-1 ਅਤੇ ਸਾਲਾਨਾ ਪ੍ਰੀਖਿਆ ਪ੍ਰਣਾਲੀ (ਪੂਰਾ ਸਿਲੇਬਸ) ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਸਵੇਰ ਦੇ ਸੈਸ਼ਨ ਦਾ ਸਮਾਂ ( ਪਹਿਲਾ ਸਮੈਸਟਰ) ਦੀ ਪ੍ਰੀਖਿਆ ਦਾ ਸਮਾਂ ਸਵੇਰ 9.00 ਤੋਂ 11.45 ਵਜੇ ਤੱਕ ਹੋਵੇਗਾ ਅਤੇ ਸ਼ਾਮ ਦੇ ਸੈਸ਼ਨ ਦਾ ਸਮਾਂ (ਦੂਜੇ ਸਮੈਸਟਰ ) ਸ਼ਾਮ 2 ਵਜੇ ਤੋਂ 5.15 ਤੱਕ ਦਾ ਹੋਵੇਗਾ। ਸਿੱਖਿਆ ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ 12 ... Read Full Story
|
ਵਿਜੀਲੈਂਸ ਵੱਲੋਂ ਛਾਪਾ ਮਾਰਨ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੀ ਮੰਨਜੂਰੀ ਵਾਲੇ ਸਰਕੂਲਰ ਨੂੰ ਚੁਣੌਤੀ
ਚੰਡੀਗੜ੍ਹ, 15 ਫਰਵਰੀ (ਕੁਲਬੀਰ ਸਿੰਘ ਸੇਖੋਂ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਵਿਜੀਲੈਂਸ ਵੱਲੋਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਦਬੋਚਣ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੀ ਮੰਨਜੂਰੀ ਯਕੀਨੀ ਬਣਾਉਣ ਵਾਲੇ ਸਰਕੂਲਰ ਦੀ ਜਾਇਜ਼ਤਾ ਸਬੰਧੀ ਜਵਾਬ ਮੰਗਿਆ ਹੈ। ਹਾਈਕੋਰਟ ਦੇ ਵਕੀਲ ਐਚ. ਸੀ. ਅਰੋੜਾ ਵੱਲੋਂ ਦਾਇਰ 2 ਵੱਖ-ਵੱਖ ਜਨਹਿੱਤ ਪਟੀਸ਼ਨਾਂ ਰਾਹੀਂ ਬੈਂਚ ਨੂੰ ਦੱਸਿਆ ਗਿਆ ਸੀ ਕਿ 6 ਮਾਰਚ 2000 ਦੇ ਪੰਜਾਬ ਸਰਕਾਰ ਦੇ ਸਰਕੂਲਰ ਅਨੁਸਾਰ ਕਲਾਸ 1 ਦੇ ਕਿਸੇ ਅਫਸਰ ਨੂੰ ਦਬੋਚਣ ਤੋਂ ਪਹਿਲਾਂ ਸਰਕਾਰ ਦੀ ਮੰਨਜੂਰੀ ਲੈਣੀ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਆਈ.ਏ.ਐਸ., ਆਈ.ਪੀ.ਐਸ. ਤੇ ਪੀ.ਸੀ.ਐਸ. ਅਫਸਰ ਨੂੰ ਫੜਨ ਲਈ ਵਿਜੀਲੈਂਸ ਅਧਿਕਾਰੀਆਂ ਲਈ ਮੁੱਖ ਸਕੱਤਰ ਤੋਂ ਮੰਨਜੂਰੀ ਲੈਣੀ ਜ਼ਰੂਰੀ ਹੈ। ਪਟੀਸ਼ਨ ਨੇ ਸਾਲ 1997 ਦੇ ਸੁਪਰੀਮ ਕੋਰਟ ਦੇ ... Read Full Story
|
ਪਾਵਨ ਸਰੂਪ ਪਾਣੀ 'ਚ ਸੁੱਟਣ ਦੀ ਸਿੰਘ ਸਾਹਿਬਾਨ ਵੱਲੋਂ ਨਿਖੇਧੀ
ਅੰਮ੍ਰਿਤਸਰ, 15 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਪਿੰਡ ਪੀਲੀਆ ਬੰਗਾਂ ਵਿਖੇ ਪੁਲਿਸ ਵੱਲੋਂ ਇੱਕ ਡੇਰੇ ਦੀ ਕੰਧ ਢਾਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਪਾਣੀ 'ਚ ਸੁੱਟਣ ਦੀ ਨਿਖੇਧੀ ਕੀਤੀ ਹੈ। ਸਿੰਘ ਸਾਹਿਬਾਨ ਨੇ ਰਾਜਸਥਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਦੋਸ਼ੀ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਵੀ ਤੁਰੰਤ ਰਾਜਸਥਾਨ ਸਰਕਾਰ ਨਾਲ ਸੰਪਰਕ ਕਰਨ ਤੇ ਬਣਦੀ ਕਾਰਵਾਈ ਯਕੀਨੀ ਬਣਾਉਣ ... Read Full Story
|
ਨਸ਼ੇ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਜਾਰੀ ਰਹੇਗੀ-ਸ਼ਸ਼ੀਕਾਂਤ
ਪਟਿਆਲਾ, 15 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪੰਜਾਬ ਦੇ ਡਾਇਰੈਕਟਰ (ਜੇਲ੍ਹਾਂ) ਸ੍ਰੀ ਸ਼ਸ਼ੀ ਕਾਂਤ ਨੇ ਅੱਜ ਇਥੇ ਜੇਲ੍ਹ ਵਿਚ ਇਕ ਨਿੱਜੀ ਕੰਪਨੀ ਵੱਲੋਂ ਦਾਨ ਕੀਤੇ ਜਿੰਮ ਦਾ ਉਦਘਾਟਨ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਸੌਦਾਗਰਾਂ ਦਾ ਜਲਦ ਹੀ ਪਰਦਾਫਾਸ਼ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਖਾਸ ਵਿਅਕਤੀ ਦੀ ਗੱਲ ਨਹੀਂ ਕਰਦੇ ਪਰ ਅੱਜ ਪੰਜਾਬ 'ਚ ਨਸ਼ੇ ਦਾ ਵੱਡਾ ਕਾਰੋਬਾਰ ਹੋ ਰਿਹਾ ਹੈ ਜੋ ਖਤਰਨਾਕ ਰੁਝਾਨ ਹੈ। ਨਸ਼ੇ ਕਾਰਨ ਹੀ ਪੰਜਾਬ ਦਾ ਨੌਜਵਾਨ ਅਪਰਾਧਿਕ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਨੌਜਵਾਨ ਜੇਲ੍ਹਾਂ 'ਚ ਆ ਜਾਂਦੇ ਹਨ ਤਾਂ ਇਨ੍ਹਾਂ ਨੂੰ ਸੁਧਾਰਨਾ ਉਨ੍ਹਾਂ ਦਾ ਕੰਮ ਹੈ। ਜਿੰਮ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਨਾਲ ਜੇਲ੍ਹ 'ਚ ਰਹਿੰਦੇ ਲੋਕਾਂ ਨੂੰ ... Read Full Story
|
ਨਰਸਿੰਗ ਵਿਦਿਆਰਥਣਾਂ ਨੇ ਬਿਰਧ ਆਸ਼ਰਮਾਂ 'ਚ ਮਨਾਇਆ 'ਵੈਲੇਨਟਾਈਨ ਡੇ'
ਸੰਗਰੂਰ, 15 ਫਰਵਰੀ (ਸ.ਸ.ਫੁੱਲ) -ਵਿਸ਼ਵ ਭਰ ਵਿਚ ਤੋਹਫੇ, ਫੁੱਲ ਅਤੇ ਪਿਆਰ ਸੰਦੇਸ਼ ਦੇ ਕੇ ਮਨਾਇਆ ਜਾ ਰਿਹਾ ਵੈਲੇਨਟਾਈਨ ਦਿਵਸ ਅੱਜ ਸੰਗਰੂਰ ਵਿਚ ਵੱਖਰੇ ਢੰਗ ਨਾਲ ਮਨਾਇਆ ਗਿਆ। ਮਾਤਾ ਗੁਜਰੀ ਨਰਸਿੰਗ ਇੰਸਟੀਚਿਊਟ, ਨੈਸ਼ਨਲ ਨਰਸਿੰਗ ਇੰਸਟੀਚਿਊਟ, ਲਾਇਫ ਗਾਰਡ ਨਰਸਿੰਗ ਇੰਸਟੀਚਿਊਟ ਅਤੇ ਪ੍ਰਿੰਸ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਬਿਰਧ ਆਸ਼ਰਮਾਂ ਵਿਚ ਪਹੁੰਚ ਕੇ ਉਥੇ ਰਹਿ ਰਹੇ ਬਜ਼ੁਰਗਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ, ਉਨ੍ਹਾਂ ਨੂੰ ਫੁੱਲ ਭੇਟ ਕੀਤੇ ਅਤੇ ਆਪਣੇ ਹੱਥੀਂ ਖਾਣਾ ਤਿਆਰ ਕਰ ਕੇ ਖਵਾਇਆ। ਬਜ਼ੁਰਗਾਂ ਦੀ ਕੱਪੜੇ ਵੀ ਆਪਣੇ ਹੱਥੀਂ ਧੋਤੇ ਅਤੇ ਬਿਰਧਾਂ ਆਸ਼ਰਮਾਂ ਦੀ ਸਫਾਈ ਵੀ ਕੀਤੀ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਹਾਸਲ ਕੀਤਾ। ਸਮਾਰੋਹ ਦੇ ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਈ.ਓ ਨਗਰ ਕੌਂਸਲ ਸੰਗਰੂਰ, ਸੀਨੀਅਰ ਭਾਜਪਾ ਆਗੂ ਸ੍ਰੀ ਜਤਿੰਦਰ ਕਾਲੜਾ, ... Read Full Story
|
ਖੰਡ ਮਿੱਲ ਦੇ ਪ੍ਰਧਾਨ ਦੀ ਹੱਤਿਆ ਕਰਨ ਵਾਲੇ ਸੀਨੀ. ਮਹਾਂ ਪ੍ਰਬੰਧਕ ਨੂੰ ਉਮਰ ਕੈਦ ਦੀ ਸਜ਼ਾ
ਹੁਸ਼ਿਆਰਪੁਰ, 15 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਖੰਡ ਮਿੱਲ ਦੇ ਪ੍ਰਧਾਨ ਦੀ ਮੀਟਿੰਗ 'ਚ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬਹੁਚਰਚਿਤ ਕੇਸ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ ਹਨ। ਜੁਰਮਾਨਾ ਨਾ ਦੇਣ 'ਤੇ 1 ਸਾਲ ਦੀ ਵਾਧੂ ਸਜ਼ਾ ਕੱਟਣੀ ਪਵੇਗੀ ਜਦਕਿ ਅਸਲਾ ਐਕਟ ਅਧੀਨ 3 ਸਾਲ ਦੀ ਸਜ਼ਾ ਅਤੇ 1 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ। ਜੁਰਮਾਨਾ ਨਾ ਦੇਣ ਦੀ ਸੂਰਤ 'ਚ 6 ਮਹੀਨੇ ਦੀ ਹੋਰ ਸਜ਼ਾ ਕੱਟਣੀ ਪਵੇਗੀ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਜ਼ਿਕਰਯੋਗ ਹੈ ਕਿ 13 ਦਸੰਬਰ 2007 ਨੂੰ ਏ. ਬੀ. ਸ਼ੂਗਰ ਮਿੱਲ ਰੰਧਾਵਾ ਦੇ ਸੀਨੀ. ਪ੍ਰਬੰਧਕ ਜਸਵਿੰਦਰ ਸਿੰਘ ਨੇ ਦਸੂਹਾ ਪੁਲਿਸ ਨੂੰ ਦੱਸਿਆ ਸੀ ਕਿ ਮਿੱਲ 'ਚ ਘਟਨਾ ਵਾਲੇ ... Read Full Story
|
ਰਾਜੋਆਣਾ ਦੀ ਅਗਲੀ ਪੇਸ਼ੀ 29 'ਤੇ ਪਈ
ਪਟਿਆਲਾ, 15 ਫਰਵਰੀ (ਜ.ਸ. ਢਿੱਲੋਂ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਦੇ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਬੰਤ ਸਿੰਘ ਰਾਜੋਆਣਾ ਨੂੰ ਅੱਜ ਇੱਥੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਅਗਲੀ ਪੇਸ਼ੀ 29 ਫਰਵਰੀ 'ਤੇ ਪਾ ਦਿੱਤੀ ਹੈ। ਅਦਾਲਤ 'ਚ ਪੇਸ਼ੀ ਭੁਗਤਣ ਮੌਕੇ ਇਕ ਲਿਖਤੀ ਬਿਆਨ ਉਸ ਨੇ ਪ੍ਰੈਸ ਦੇ ਨਾਂਅ ਜਾਰੀ ਕੀਤਾ ਜਿਸ 'ਚ ਕਿਹਾ ਕਿ ਭਾਰਤ ਦੀ ਨਿਆਂ ਪ੍ਰਣਾਲੀ ਨੇ ਦੋਹਰੇ ਮਾਪਦੰਡ ਅਪਣਾਏ ਹਨ। ਉਨ੍ਹਾਂ ਇਸ ਪ੍ਰਣਾਲੀ 'ਤੇ ਭ੍ਰਿਸ਼ਟਾਚਾਰ ਤੇ ਹੋਰ ਕਈ ਸੰਗੀਨ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਾਮਲੇ 'ਚ ਹਮੇਸ਼ਾਂ ਹੀ ਅਦਾਲਤਾਂ ਨੇ ਪੱਖਪਾਤੀ ਰਵੱਈਆ ਅਪਣਾਇਆ ਹੈ। ਸੱਤ ਵਾਰ ਅਦਾਲਤਾਂ ਨੇ ਸਿੱਖਾਂ ਦੇ ਦੰਗਿਆਂ ਦੇ ਕਾਤਲ ਕਿਸ਼ੋਰੀ ਲਾਲ ਦਾ ਆਚਰਣ ਇਥੇ ਸਾਫ ਸੁਥਰਾ ਨਜ਼ਰ ਆਉਣ ਲੱਗ ਪਿਆ ਜਦੋਂਕਿ ਸਿੱਖਾਂ ਨੂੰ ਅੱਤਵਾਦੀ ... Read Full Story
|
ਧੋਖਾ ਦੇਣ ਵਾਲੇ ਦੋ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਜ਼ਬਤ
ਜਲੰਧਰ. ਸ਼ਿਵ 15 ਫਰਵਰੀ ૿ ਲੜਕੀਆਂ ਨੂੰ ਧੋਖਾ ਦੇ ਕੇ ਛੱਡ ਜਾਣ ਵਾਲੇ ਦੋ ਹੋਰ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਜ਼ਬਤ ਕਰ ਕੇ ਖੇਤਰੀ ਪਾਸਪੋਰਟ ਦਫ਼ਤਰ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਸ ਬਾਰੇ ਪੀੜਤ ਲੜਕੀਆਂ ਨੇ ਪਾਸਪੋਰਟ ਦਫ਼ਤਰ ਪਾਸ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਧੋਖਾ ਦੇ ਕੇ ਦੋਵੇਂ ਲਾੜੇ ਵਿਦੇਸ਼ ਚਲੇ ਗਏ ਹਨ ਤੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਏ।
ਖੇਤਰੀ ਪਾਸਪੋਰਟ ਅਫ਼ਸਰ ਪ੍ਰਨੀਤ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਲਾੜੇ ਦੀ ਧੋਖਾਧੜੀ ਤੋਂ ਪੀੜਤ ਲੁਧਿਆਣੇ ਦੀ ਇੱਕ ਲੜਕੀ ਸ਼ਾਲੂ ਨੇ ਸ਼ਿਕਾਇਤ ਕੀਤੀ ਸੀ ਤੇ ਇਸ ਬਾਰੇ ਉਨ੍ਹਾਂ ਨੇ ਸਾਰੇ ਹਵਾਈ ਅੱਡਿਆਂ 'ਤੇ ਸੂਚਨਾ ਭੇਜ ਦਿੱਤੀ ਸੀ ਕਿ ਉਕਤ ਵਿਦੇਸ਼ੀ ਲਾੜੇ ਦੇ ਆਉਣ 'ਤੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਵੇ। ਵਿਦੇਸ਼ੀ ਲਾੜਾ ਜਦੋਂ ਆਸਟ੍ਰੇਲੀਆ ਤੋਂ ਵਾਪਸ ਬੰਗਲੌਰ ਹਵਾਈ ਅੱਡੇ 'ਤੇ ... Read Full Story
|
ਦੋ ਕਾਰਾਂ ਦੀ ਟੱਕਰ 'ਚ ਚਾਚੇ-ਭਤੀਜੇ ਦੀ ਮੌਤ, 5 ਜ਼ਖ਼ਮੀ
ਬਠਿੰਡਾ. ਅੰਮ੍ਰਿਤਪਾਲ ਸਿੰਘ ਵਲ੍ਹਾਣ 15 ਫਰਵਰੀ ૿ ਬੀਤੀ ਰਾਤ ਡੱਬਵਾਲੀ ਰੋਡ 'ਤੇ ਪਿੰਡ ਰੁਲਦੂਵਾਲਾ ਨੇੜੇ ਦੋ ਮਾਰੂਤੀ ਕਾਰਾਂ ਦੀ ਆਹਮੋ ਸਾਹਮਣੀ ਹੋਈ ਜ਼ੋਰਦਾਰ ਟੱਕਰ ਵਿਚ ਚਾਚੇ-ਭਤੀਜੇ ਦੀ ਮੌਤ ਹੋ ਗਈ ਜਦਕਿ ਇਕ ਔਰਤ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਰਾਤ ਦੇ 1.15 ਵਜੇ ਦੇ ਕਰੀਬ ਕਾਰ ਨੰਬਰ ਐੱਚ. ਆਰ. 26 ਯੂ. 3399 ਅਤੇ ਕਾਰ ਨੰਬਰ ਡੀ. ਐੱਲ. 9 ਸੀ. 7915 ਦੀ ਸਿੱਧੀ ਟੱਕਰ ਹੋ ਗਈ ਅਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਹਾਦਸੇ ਵਿਚ ਇਕ ਕਾਰ ਸਵਾਰ ਸੋਭਾ ਸਿੰਘ (45) ਵਾਸੀ ਪੰਜਾਵਾ ਤੇ ਉਸ ਦਾ ਭਤੀਜਾ ਅਮਨਦੀਪ ਸਿੰਘ (20) ਪੁੱਤਰ ਦਰਸ਼ਨ ਸਿੰਘ ਵਾਸੀ ਲੰਬੀ ਅਤੇ ਸੋਭਾ ਸਿੰਘ ਦੀ ਪਤਨੀ ਜਸਵਿੰਦਰ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਸੰਗਤ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪੁੱਜੇ ਅਤੇ ਇਨ੍ਹਾਂ ਜ਼ਖਮੀਆਂ ਨੂੰ ... Read Full Story
|
ਗਾਬੜੀਆ ਅਤੇ ਆਈ.ਜੀ. ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ
ਗੁਰਦਾਸਪੁਰ. ਆਲਮ/ਬੋਪਾਰਾਏ 15 ਫਰਵਰੀ ૿ ਕੱਲ੍ਹ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋਂ 2 ਹਵਾਲਾਤੀ ਕੈਦੀਆਂ ਦੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲਦੇ ਹੀ ਅੱਜ ਸਵੇਰੇ ਜੇਲ੍ਹ ਮੰਤਰੀ ਪੰਜਾਬ ਜਥੇ. ਹੀਰਾ ਸਿੰਘ ਗਾਬੜੀਆ ਅਤੇ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਸ. ਜਗਜੀਤ ਸਿੰਘ ਸਥਾਨਿਕ ਜੇਲ੍ਹ ਵਿਚ ਪੁੱਜੇ।
ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ੍ਰੀ ਸ਼ਮੀ ਕੁਮਾਰ ਨੂੰ ਨਾਲ ਲੈ ਕੇ ਪੂਰੀ ਜੇਲ੍ਹ ਦਾ ਦੌਰਾ ਕਰਦਿਆਂ ਹੋਇਆਂ ਜੇਲ੍ਹ ਵਿਚੋਂ ਫ਼ਰਾਰ ਹੋਏ ਕੈਦੀਆਂ ਦੀ ਘਟਨਾ ਦੇ ਸਬੰਧ ਵਿਚ ਸਾਰੀ ਜਾਣਕਾਰੀ ਹਾਸਿਲ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਜਗਜੀਤ ਸਿੰਘ ਇੰਸਪੈਕਟਰ ਜਨਰਲ (ਜੇਲ੍ਹਾਂ ਪੰਜਾਬ) ਵੱਲੋਂ 2 ਹਵਾਲਾਤੀ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੋਈ ਹੈ। ... Read Full Story
|
ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰੀਖਿਆ ਕੇਂਦਰ ਦਾ ਅਚਨਚੇਤ ਨਿਰੀਖਣ
ਜ਼ੀਰਾ, 13 ਫਰਵਰੀ (ਰਾਜੇਸ਼ ਢੰਡ) ਜਵਾਹਰ ਨਵੋਦਿਆ ਵਿਦਿਆਲਾ ਵੱਲੋਂ ਲਈ ਜਾਂਦੀ ਸਾਂਝੀ ਦਾਖਲਾ ਪ੍ਰੀਖਿਆ ਸਬੰਧੀ ਬਲਾਕ ਪੱਧਰ ਦਾ ਪ੍ਰੀਖਿਆ ਕੇਂਦਰ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਬਣਾਇਆ ਗਿਆ ਜਿੱਥੇ 245 ਬੱਚਿਆਂ ਵਿੱਚੋਂ 209 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਜਦੋਂ ਕਿ 36 ਵਿਦਿਆਰਥੀ ਗੈਰ ਹਾਜ਼ਰ ਰਹੇ। ਇਹ ਪ੍ਰੀਖਿਆ ਕੇਂਦਰ ਪ੍ਰਿੰਸੀਪਲ ਕੁਲਦੀਪ ਕੌਰ ਦੀ ਦੇਖ ਰੇਖ ਹੇਠ ਚੱਲਿਆ ਜਦੋਂ ਕਿ ਇੱਥੇ ਰਾਕੇਸ਼ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਤੌਰ ਸੁਪਰਡੈਂਟ ਅਤੇ ਨਵੋਦਿਆ ਸੰਮਤੀ ਵੱਲੋਂ ਮੈਡਮ ਕਿਰਨਬਾਲਾ ਅਬਜ਼ਰਵਰ ਕਮ ਕੰਟਰੋਲਰ ਨਿਯੁਕਤ ਸਨ। ਇਸ ਪ੍ਰੀਖਿਆ ਕੇਂਦਰ ਦਾ ਐਸ.ਡੀ.ਐਮ ਜ਼ੀਰਾ ਵੱਲੋਂ ਗਠਿਤ ਟੀਮ ਤੋਂ ਇਲਾਵਾ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਨਰੇਸ਼ ਕੁਮਾਰੀ ਵੱਲੋਂ ਵੀ ਅਚਨਚੇਤ ਨਿਰੀਖਣ ਕੀਤਾ ਗਿਆ ਜਿਨ੍ਹਾਂ ਨੇ ਸੈਂਟਰ ... Read Full Story
|
ਸ਼ਰਾਬ ਦੀਆਂ 200 ਪੇਟੀਆਂ ਸਮੇਤ ਇਕ ਕਾਬ
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਰਣਜੋਧ ਸਿੰਘ ਔਜਲਾ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਬਾਬੂ ਲਾਲ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਪੀ. ਡੀ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਸਰਹਿੰਦ ਨੇ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸੰਘੋਲ ਨੇੜੇ ਪੈਂਦੇ ਪਿੰਡ ਖੰਟ ਮਾਨਪੁਰ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕੈਂਟਰ 'ਚੋਂ ਵੱਖ-ਵੱਖ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 200 ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਸੀ. ਆਈ. ਏ. ਸਟਾਫ਼ ਸਰਹਿੰਦ ਵਿਖੇ ਸੱਦੀ ਗਈ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਟਾਫ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੈਂਟਰ ਪੀ. ... Read Full Story
|
ਪੈਸੇ ਦੇ ਵੱਡੇ ਲੈਣ-ਦੇਣ ਦੇ 22 ਕਰੋੜ ਮਾਮਲਿਆਂ ਦੀ ਜਾਂਚ
ਨਵੀਂ ਦਿੱਲੀ, 13 ਫਰਵਰੀ (ਪੀ. ਟੀ. ਆਈ.)-ਇਕ ਵੱਡੀ ਕਾਰਵਾਈ ਤਹਿਤ ਆਮਦਨ ਕਰ ਵਿਭਾਗ ਦੇਸ਼ ਅੰਦਰ ਅਤੇ ਬਾਹਰ ਪੈਸੇ ਦੇ ਵੱਡੇ ਲੈਣ-ਦੇਣ ਦੇ 22 ਕਰੋੜ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਮਾਮਲਿਆਂ ਵਿਚ ਬਿਨਾਂ ਦੱਸੇ ਕਰੈਡਿਟ ਕਾਰਡਾਂ ਦੀ ਵਰਤੋਂ ਅਤੇ ਰੀਅਲ ਅਸਟੇਟ ਵਿਚ ਪੈਸੇ ਦਾ ਲੈਣ-ਦੇਣ ਸ਼ਾਮਿਲ ਹੈ। ਵਿਭਾਗ ਨੇ ਆਪਣੇ ਅੰਕੜਿਆਂ ਦੀ ਛਾਣਬੀਣ ਅਤੇ ਖ਼ੁਫ਼ੀਆ ਰਿਪੋਰਟਾਂ ਰਾਹੀਂ ਪੈਸੇ ਦੇ ਚੋਰੀ ਛਿਪੇ ਲੈਣ-ਦੇਣ ਦਾ ਪਤਾ ਲਾਇਆ ਹੈ, ਜਿਸ ਵਿਚ ਅੰਦਾਜ਼ਨ 2000 ਕਰੋੜ ਤੋਂ ਵੀ ਵੱਧ ਦੀ ਰਕਮ ਸ਼ਾਮਿਲ ਹੈ। ਆਮਦਨ ਕਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਬਿਨਾਂ ਦੱਸੇ ਪੈਸੇ ਦੇ ਲੈਣ-ਦੇਣ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਅਤੇ ਦੇਸ਼ ਵਿਚ ਇਕ ਵੱਡਾ ਆਪਰੇਸ਼ਨ ਪਹਿਲਾਂ ਹੀ ਚਲਾਇਆ ਜਾ ਰਿਹਾ ਹੈ। ਕਰ ਵਿਭਾਗ ਦੇ ਅੰਕੜਿਆਂ ਮੁਤਾਬਕ ਉਸ ਦੇ ਅਧਿਕਾਰੀ 623384 ... Read Full Story
|
ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ-ਡਾ: ਬੱਲ
ਪਟਿਆਲਾ, 13 ਫਰਵਰੀ (ਜ. ਸ. ਦਾਖਾ)-ਕੈਂਸਰ ਦੇ ਵੱਧ ਰਹੇ ਖਤਰੇ ਨੂੰ ਭਾਂਪਦਿਆਂ ਇਸ ਤੋਂ ਜਾਗ੍ਰਿਤੀ ਲਈ ਨਿਰਮਲ ਵਰਮਾ ਯਾਦਗਾਰੀ ਕੈਂਸਰ ਕਰਾਈ ਕੇਅਰ ਸੁਸਾਇਟੀ ਵੱਲੋਂ 4 ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਸੈਂਟਰਲ ਸਟੇਟ ਲਾਇਬ੍ਰੇਰੀ ਵਿਚ ਕੀਤਾ ਗਿਆ ਜਿਸ ਵਿਚ ਕੈਂਸਰ ਪ੍ਰਤੀ ਜਾਰਗੂਕਤਾ ਹਿੱਤ ਭਾਸ਼ਣ, ਨਾਟਕ, ਸਕਿੱਟਾ, ਕੋਰੀਓਗ੍ਰਾਫੀ ਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਪੈਥਾਲੋਜੀ ਵਿਭਾਗ ਦੇ ਮੁਖੀ ਤੇ ਕੈਂਸਰ ਰੋਗਾਂ ਦੇ ਮਾਹਿਰ ਡਾ: ਮਨਜੀਤ ਸਿੰਘ ਬੱਲ ਨੇ ਕਿਹਾ ਕਿ ਬਿਮਾਰੀਆਂ ਤਾਂ ਸਾਰੀਆਂ ਹੀ ਖਤਰਨਾਕ ਹਨ, ਕਿਉਂਕਿ ਇਨ੍ਹਾਂ ਨਾਲ ਵਿੱਤੀ, ਸਰੀਰਕ, ਦਿਮਾਗੀ ਤੌਰ 'ਤੇ ਮਰੀਜ਼ ਹੀ ਨਹੀਂ ਸਗੋਂ ਪਰਿਵਾਰ ਤੇ ਸਮਾਜ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਮਾਰੀਆਂ ਮਨੁੱਖੀ ਸਰੀਰ ਦੀਆਂ ਦੁਸ਼ਮਣ ਹਨ ਤੇ ... Read Full Story
|
ਭਾਰਤ ਨੂੰ ਮਦਦ 'ਚ ਕਟੌਤੀ ਦੇ ਲਈ ਕੈਮਰਨ 'ਤੇ ਦਬਾਅ
ਲੰਡਨ, 13 ਫਰਵਰੀ (ਏਜੰਸੀਆਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਭਾਰਤ ਨੂੰ ਦਿੱਤੀ ਜਾਣ ਵਾਲੀ ਵਿਸ਼ਾਲ ਆਰਥਿਕ ਸਹਾਇਤਾ 'ਚ ਕਟੌਤੀ ਕਰਨ ਦੇ ਲਈ ਜ਼ਬਰਦਸਤ ਦਬਾਅ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੇ ਇਸ ਮਹੀਨੇ ਬਰਤਾਨੀਆ ਦੇ ਲੜਾਕੂ ਜਹਾਜ਼ ਯੂਰੋਫਾਈਟਰ ਟਾਈਫੂਨ ਦੀ ਬਜਾਏ ਫਰਾਂਸੀਸੀ ਜਹਾਜ਼ ਰਾਫੇਲ ਨੂੰ ਇਕ ਵੱਡਾ ਠੇਕਾ ਦੇਣ ਦੀ ਘੋਸ਼ਣਾ ਕੀਤੀ ਸੀ। ਭਾਰਤ ਦੇ ਵਿੱਤ ਮੰਤਰੀ ਵੱਲੋਂ ਬਰਤਾਨੀਆ ਦੀ ਆਰਥਿਕ ਮਦਦ ਨੂੰ ਇਕ ਮੂੰਗਫਲੀ ਦੇ ਬਰਾਬਰ ਐਲਾਨੇ ਜਾਣ ਦੀ ਖ਼ਬਰ ਤੋਂ ਬਾਅਦ ਨਰਾਜ਼ ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਕੈਮਰਨ 'ਤੇ ਭਾਰਤ ਨੂੰ ਦਿੱਤੀ ਜਾਣ ਵਾਲੀ ਇਕ ਅਰਬ ਪੌਂਡ ਤੋਂ ਜ਼ਿਆਦਾ ਦੀ ਸਹਾਇਤਾ 'ਚ ਕਟੌਤੀ ਕਰਨ ਦੇ ਲਈ ਦਬਾਅ ਵਧਾ ਦਿੱਤਾ ਹੈ। ਸਾਲ 2010 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਕ ਵਿਸ਼ਾਲ ਪ੍ਰਤੀਨਿਧੀ ਮੰਡਲ ਦੇ ਨਾਲ ਭਾਰਤ ਦੇ ਦੌਰੇ 'ਤੇ ਗਏ ... Read Full Story
|