ਪੰਜਾਬ ਸਰਕਾਰ ਵੱਲੋਂ ਜਾਇਦਾਦ ਟੈਕਸ ਦੀਆਂ ਦਰਾਂ ਘਟਾਉਣ ਦਾ ਫ਼ੈਸਲਾ
ਚੰਡੀਗੜ੍ਹ, 15 ਜੂਨ (ਐਨ.ਐਸ. ਪਰਵਾਨਾ) - ਪੰਜਾਬ ਸਰਕਾਰ ਨੇ ਰਾਜ ਦੀ ਜਨਤਾ ਨੂੰ ਕਈ ਨਵੀਆਂ ਸਹੂਲਤਾਂ ਦੇਣ ਬਾਰੇ ਇਤਿਹਾਸਕ ਫ਼ੈਸਲੇ ਕੀਤੇ ਹਨ। ਅੱਜ ਇਸ ਸਬੰਧ ਵਿਚ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਾਇਦਾਦ ਟੈਕਸ ਦੀਆਂ ਦਰਾਂ ਘਟਾਉਣ ਦਾ ਬਾਕਾਇਦਾ ਫ਼ੈਸਲਾ ਕਰ ਦਿੱਤਾ ਗਿਆ। ਯਾਦ ਰਹੇ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਾਰੇ ਪੰਜਾਬ ਵਿਚ ਹਲਚਲ ਜਿਹੀ ਮਚੀ ਹੋਈ ਸੀ ਤੇ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਅੰਦੋਲਨ ਸ਼ੁਰੂ ਕਰ ਰੱਖਿਆ ਸੀ। ਅੱਜ ਇਸ ਬਾਰੇ ਕੀਤੇ ਗਏ ਫ਼ੈਸਲੇ ਅਨੁਸਾਰ ਗ਼ੈਰ-ਅਧਿਕਾਰਿਤ ਕਾਲੋਨੀਆਂ ਵਿਚ ਰਹਿਣ ਵਾਲਿਆਂ ਨੂੰ ਵੱਡੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੇ ਉਦੇਸ਼ ਵਜੋਂ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ 'ਪੰਜਾਬ ... Read Full Story
|
ਸੱਜਣ ਮਾਮਲਾ-ਲੁਧਿਆਣਾ-ਦਿੱਲੀ ਮਾਰਗ 'ਤੇ ਕਈ ਘੰਟੇ ਕੀਤੀ ਰੇਲ ਸੇਵਾ ਠੱਪ
ਜਲੰਧਰ 5 ਮਈ (ਪਤਰ ਪ੍ਰੇਰਕਾਂ ਦੁਆਰਾ)-ਨਵੰਬਰ 84 ਵਿਚ ਵਾਪਰੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਵਿਰੁੱਧ ਅੱਜ ਰੇਲ ਪੱਟੜੀਆਂ ਉਪਰ ਧਰਨੇ ਦੇਣ ਕਾਰਨ ਲੁਧਿਆਣਾ- ਦਿੱਲੀ ਵਿਚਾਲੇ ਕਈ ਘੰਟੇ ਰੇਲ ਸੇਵਾਵਾਂ ਠੱਪ ਰਹੀਆਂ। ਲੁਧਿਆਣਾ ਤੇ ਅੰਮ੍ਰਿਤਸਰ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲ ਪੱਟੜੀਆਂ ਉਪਰ ਧਰਨੇ ਦਿੱਤੇ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋਈਆਂ ਪ੍ਰਮੁੱਖ ਗੱਡੀਆਂ ਵਿਚ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ ਸਹਿਰਸਾ ਐਕਸਪ੍ਰੈਸ,ਜੰਮੂ- ਚੇਨਈ ਐਕਸਪ੍ਰੈਸ, ਨਿਊ ਦਿੱਲੀ-ਅੰਮ੍ਰਿਤਸਰ ਸੁਪਰਫਾਸਟ, ਛੱਤੀਸਗੜ੍ਹ-ਅੰਮ੍ਰਿਤਸਰ ਐਕਸਪ੍ਰੈਸ, ਹਾਵੜਾ-ਅੰਮ੍ਰਿਤਸਰ ਐਕਸਪ੍ਰੈਸ ਤੇ ਅੰਮ੍ਰਿਤਸਰ-ਮੁੰਬਈ ਪਸ਼ਚਿਮ ਐਕਸਪ੍ਰੈਸ ਸ਼ਾਮਿਲ ਹਨ। ਸਿੱਖ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ... Read Full Story
|
ਭਿੱਖੀਵਿੰਡ ਪਹੁੰਚੀ ਸਰਬਜੀਤ ਦੀ ਮਿ੍ਤਕ ਦੇਹ-ਸਸਕਾਰ ਅੱਜ
ਲਾਹੌਰ/ਨਵੀਂ ਦਿੱਲੀ, 3 ਮਈ (ਏਜੰਸੀਆਂ ਰਾਹੀਂ)-ਭਾਰਤੀ ਕੈਦੀ ਸਰਬਜੀਤ ਸਿੰਘ ਦੀ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਮੌਤ ਹੋਣ ਨਾਲ ਭਾਰਤ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਤੋਂ ਨਿਆਂ ਦੀ ਮੰਗ ਕੀਤੀ ਹੈ ਜਦਕਿ ਪਾਕਿਸਤਾਨ ਨੇ ਸਰਬਜੀਤ ਦੀ ਮੌਤ ਦੀ ਨਿਆਂਇਕ ਜਾਂਚ ਦਾ ਹੁਕਮ ਦਿੱਤਾ ਹੈ | ਭਾਜਪਾ ਨੇ ਪਾਕਿਸਤਾਨ ਨਾਲ ਕੂਟਨੀਤਕ ਸਬੰਧ ਸੀਮਤ ਕਰਨ ਦੀ ਮੰਗ ਕੀਤੀ ਹੈ |
ਉਧਰ ਸਰਬਜੀਤ ਦੀ ਮਿ੍ਤਕ ਦੇਹ ਨੂੰ ਪੱਟੀ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤੇ ਜਾਣ ਪਿਛੋਂ ਉਸ ਦੇ ਜੱਦੀ ਪਿੰਡ ਭਿੱਖੀਵਿੰਡ ਲਿਜਾਇਆ ਗਿਆ ਜਿਥੇ ਉਸ ਦਾ ਕੱਲ੍ਹ ਅੰਤਿਮ ਸੰਸਕਾਰ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸਰਬਜੀਤ ਦੀ ਮਿ੍ਤਕ ਦੇਹ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤੀ, ਜਿਸ ਨੂੰ ਏਅਰ ਇੰਡੀਆ ਦੇ ... Read Full Story
|
ਜ਼ਹਿਰੀਲਾ ਖਾਣਾ ਖਾਣ ਨਾਲ ਇਕੋ ਪਰਿਵਾਰ ਦੇ 6 ਮੈਂਬਰਾਂ ਦੀ ਹਾਲਤ ਵਿਗੜੀ-ਇਕ ਦੀ ਮੌਤ
ਬਠਿੰਡਾ, 30 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਚ ਅੱਜ ਜ਼ਹਿਰੀਲਾ ਖਾਣਾ ਖਾਣ ਨਾਲ ਇਕ ਪ੍ਰਵਾਸੀ ਪਰਿਵਾਰ ਦੇ 7 ਜੀਆਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਇਕ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਥਾਨਕ ਬਲਰਾਜ ਨਗਰ, ਗਲੀ ਨੰਬਰ 11 ਵਿਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ ਮੈਂਬਰ ਜੋ ਹਰ ਰੋਜ਼ ਸਵੇਰੇ ਹੀ ਉੱਠਕੇ ਆਪੋ-ਆਪਣੇ ਕੰਮਕਾਰ ਲੱਗ ਜਾਂਦੇ ਸਨ, ਦੇ ਘਰ ਵਿਚ ਕੋਈ ਹਲਚਲ ਨਾ ਹੋਣ 'ਤੇ ਘਰ ਦੇ ਨਾਲ ਰਹਿੰਦੇ ਪ੍ਰਵਾਸੀ ਦੇ ਭਰਾ ਨੇ ਜਾ ਕੇ ਦੇਖਿਆ ਤਾਂ ਘਰ ਦੇ ਸਾਰੇ ਮੈਂਬਰ ਬੇਹੋਸ਼ ਪਏ ਸਨ। ਜਿਨ੍ਹਾਂ ਨੂੰ ਤੁਰੰਤ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਲੰਟੀਅਰਾਂ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ। 32 ਸਾਲਾ ਔਰਤ ਲਲਿਤਾ ... Read Full Story
|
ਪੰਜਾਬ ਲਈ 16125 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ
ਨਵੀਂ ਦਿੱਲੀ, 30 ਅਪਰੈਲ- ਭਾਰਤੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਡਾ. ਮੌਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਅੱਜ ਸਵੇਰੇ ਇੱਥੇ ਯੋਜਨਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸੂਬੇ ਦੀ ਬੀਤੇ ਵਿੱਤੀ ਵਰ੍ਹੇ ਦੀ 14,000 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਦੇ ਮੁਕਾਬਲੇ ਸਾਲ 2013-14 ਲਈ 16125 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨ ਕਰ ਲਿਆ ਗਿਆ ਹੈ | ਇਹ ਯੋਜਨਾ ਲੰਘੇ ਸਾਲ ਨਾਲੋਂ 15 ਫ਼ੀਸਦੀ ਵੱਧ ਹੈ | ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਵਾਨਤ ਯੋਜਨਾ ਵਿੱਚ 120 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤ, ਕੇਂਦਰੀ ਗਰਾਂਟ ਦੇ 30 ਫੀਸਦੀ ਹਿੱਸੇ ਵਜੋਂ 400 ਕਰੋੜ ਰੁਪਏ ਅਤੇ ਸੂਬੇ ਦੇ ਹਿੱਸੇ ਆਉਂਦੇ 70 ਫੀਸਦੀ ਵਜੋਂ 280 ਕਰੋੜ ਰੁਪਏ ਸ਼ਾਮਿਲ ਹਨ ਜਿਨ੍ਹਾਂ ਨੂੰ ਬਿਜਲੀ, ਸੜਕਾਂ, ਸਿਹਤ, ਸਿੱਖਿਆ ਤੇ ਪੇਂਡੂ ਜਲ ... Read Full Story
|
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਨੂੰ
ਚੰਡੀਗੜ੍ਹ, 29 ਅਪ੍ਰੈਲ (ਐਨ. ਐਸ. ਪਰਵਾਨਾ)-ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 3 ਮਈ ਨੂੰ ਇੱਥੇ ਸਵੇਰੇ 10 ਵਜੇ ਬੁਲਾ ਲਿਆ ਹੈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਸ ਮਤੇ 'ਤੇ ਧੂੰਆਦਾਰ ਬਹਿਸ ਹੋਏਗੀ, ਜਿਸ ਵਿਚ ਕੇਂਦਰ ਸਰਕਾਰ ਨੂੰ ਇਹ ਸਿਫਾਰਸ਼ ਕੀਤੀ ਜਾਣੀ ਹੈ ਕਿ ਸ਼ਹਿਰੀ ਇਲਾਕਿਆਂ ਵਿਚ ਉਸ ਜ਼ਮੀਨ 'ਤੇ ਜਾਇਦਾਦ ਟੈਕਸ ਨਾ ਲਾਇਆ ਜਾਏ, ਜਿਸ 'ਤੇ ਅੱਜ ਕੱਲ੍ਹ ਖੇਤੀਬਾੜੀ ਹੋ ਰਹੀ ਹੈ। ਸੰਭਵ ਹੈ ਕਿ ਇਹ ਮਤਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪ ਹੀ ਸਦਨ ਵਿਚ ਪੇਸ਼ ਕਰਨ। ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਇਜਲਾਸ ਵਿਚ ਨਾ ਤਾਂ ਸੁਆਲਾਂ ਜੁਆਬਾਂ ਦਾ ਸਮਾਂ ਹੋਏਗਾ ਅਤੇ ਨਾ ਹੀ ਸਿਫਰ ਕਾਲ। ਏਜੰਡੇ ਦੀ ਕੇਵਲ ਇਹ ਇੱਕ ਮਦ ਹੈ ਕਿ ਕੇਂਦਰ ਸਰਕਾਰ ... Read Full Story
|
ਬਿੱਟਾ ਵਲੋਂ ਬੈਂਗਲੂਰ 'ਚ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ
ਜਲੰਧਰ, (ਧਵਨ)- ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੇ ਬੁੱਧਵਾਰ ਬੈਂਗਲੂਰ ਵਿਖੇ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਇਹ ਧਮਾਕਾ ਅੱਤਵਾਦੀਆਂ ਨੇ ਪਿਛਲੇ ਬੁੱਧਵਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਬੰਬ ਧਮਾਕਿਆਂ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ। ਬਿੱਟਾ ਨੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਬੰਬ ਧਮਾਕਿਆਂ ਪਿੱਛੇ ਸ਼ਾਮਲ ਅੱਤਵਾਦੀ ਸੰਗਠਨਾਂ ਬਾਰੇ ਜਾਣਕਾਰੀ ਦਿੱਤੀ।
Âਸ ਮੌਕੇ 'ਤੇ ਬਿੱਟਾ ਨੇ ਕਿਹਾ ਕਿ ਅੱਤਵਾਦ ਤੋਂ ਹੁਣ ਕੋਈ ਵੀ ਦੇਸ਼ ਆਪਣਾ ਬਚਾਅ ਨਹੀਂ ਕਰ ਸਕਦਾ। ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਵੀ ਹੁਣੇ ਜਿਹੇ ਅੱਤਵਾਦੀ ਹਮਲਾ ਹੋਇਆ । ਇਸ ਲਈ ਹੁਣ ਅਮਰੀਕਾ ਨੂੰ ਅੱਤਵਾਦ ਵਿਰੁੱਧ ਡਟ ਕੇ ਸਟੈਂਡ ਲੈਣਾ ... Read Full Story
|
ਡੇਰਾ ਬੱਲਾਂ ਖਿਲਾਫ ਪਟੀਸ਼ਨ ਦਾਇਰ
ਜਲੰਧਰ (ਚਾਵਲਾ)-ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸਤਵਿੰਦਰਜੀਤ ਸਿੰਘ ਹੀਰਾ ਤੇ ਸਮਾਜ ਬਚਾਓ ਮੋਰਚਾ ਦੇ ਪ੍ਰਧਾਨ ਗਿਆਨ ਚੰਦ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਗਿਆ ਕਿ ਡੇਰਾ ਬੱਲਾਂ ਨੇ ਜਿਹੜੀ ਬਾਣੀ ਗੁਰੂ ਰਵਿਦਾਸ ਜੀ ਦੀ ਨਹੀਂ ਹੈ, ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਦੱਸ ਕੇ ਘੋਰ ਅਪਰਾਧ ਕੀਤਾ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਛੇੜਛਾੜ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਸ਼ਨ ਦੇ ਪ੍ਰਧਾਨ ਸਤਵਿੰਦਰਜੀਤ ਸਿੰਘ ਹੀਰਾ ਅਤੇ ਗਿਆਨ ਚੰਦ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹਾ ਗੁਨਾਹ ਕਰਕੇ ਡੇਰਾ ਬੱਲਾਂ ਨੇ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜਦੋਂਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਉਨ੍ਹਾਂ ਦੇ ਜੀਵਨ ਫਲਸਫੇ ਉੱਪਰ ਹੁਣ ਤਕ ਜਿੰਨੇ ਵੀ ਵਿਦਵਾਨਾਂ ਨੇ ਖੋਜ ... Read Full Story
|
ਸਾਲਿਆਂ ਵੱਲੋਂ ਜੀਜੇ ਦਾ ਫਿਲਮੀ ਕਤਲ
ਸਰਹੱਦੀ ਤਹਿਸੀਲ ਅਜਨਾਲਾ ਤੋਂ ਬਟਾਲਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਪੱਕਾ ਸ਼ਹਿਰ ਚਮਿਆਰੀ 'ਤੇ ਜ਼ਮੀਨ ਵਿਵਾਦ ਦੇ ਚੱਲਦੇ ਸਾਲਿਆ ਵਲੋਂ ਆਪਣੇ ਹੀ ਜਵਾਈ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਫਿਰ ਕਤਲ ਤੋਂ ਬਾਅਦ ਪੁਲਸ ਵਲੋਂ ਇਸ ਕਤਲ ਕੇਸ ਨੂੰ ਇਕ ਰੋਡ ਐਕਸੀਡੈਂਟ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰੋਸ ਧਰਨਾ ਲਗਾਇਆ ਗਿਆ।
ਮਾਮਲਾ ਗਰਮ ਹੁੰਦਾ ਦੇਖ ਕੇ ਮੌਕੇ 'ਤੇ ਪੁੱਜੇ ਡੀ.ਐਸ.ਪੀ. ਅਜਨਾਲਾ ਨੇ ਆ ਕੇ ਧਰਨੇ 'ਤੇ ਬੈਠੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ।
ਪਰ ਇਸ ਪੂਰੇ ਮਾਮਲੇ ਵਿਚ ਪੁਲਸ ਦਾ ਉਹ ਦਰਦਨਾਕ ਚਿਹਰਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਪੁਲਸ ਇਨਸਾਨੀ ਰਿਸ਼ਤੇ ਨੂੰ ਇਨਸਾਫ ਨਾ ਦਿਵਾਉਣ ਦੀ ਖਾਤਿਰ ਇਕ ਕਤਲ ਦੀ ਘਟਨਾ ਨੂੰ ਇਕ ਐਕਸੀਡੈਂਟ ਦੱਸ ਰਹੀ ... Read Full Story
|
ਰਿਸ਼ਵਤ ਲੈਂਦਾ ਏ. ਸੀ. ਪੀ. ਅਤੇ ਉਸਦਾ ਕਰਿੰਦਾ ਕਾਬੂ
ਲੁਧਿਆਣਾ (ਕੁਲਵੰਤ)-ਪੰਜਾਬ ਪੁਲਸ ਦੀ ਖਾਕੀ ਵਰਦੀ 'ਤੇ ਇਕ ਵਾਰ ਫਿਰ ਭ੍ਰਿਸ਼ਟਾਚਾਰ ਦਾ ਦਾਗ ਲੱਗ ਗਿਆ ਹੈ। ਇਸ ਵਾਰ ਵਿਜੀਲੈਂਸ ਨੇ ਲੁਧਿਆਣਾ ਕਮਿਸ਼ਨਰੇਟ 'ਚ ਤਾਇਨਾਤ ਏ. ਸੀ². ਪੀ. ਸਾਊਥ ਬਲਦੇਵ ਸਿੰਘ ਚੌਹਾਨ ਅਤੇ ਉਸਦੇ ਕਰਿੰਦੇ ਪੱਪੂ ਨਿਵਾਸੀ ਇਕਬਾਲ ਨਗਰ ਨੂੰ ਇਕ ਕਬਾੜੀਏ ਤੋਂ 25 ਹਜ਼ਾਰ ਦੀ ਰਾਸ਼ੀ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ, ਜੋ ਰਿਸ਼ਵਤ ਦੀ ਪਹਿਲੀ ਕਿਸ਼ਤ ਦੱਸੀ ਜਾ ਰਹੀ ਹੈ। ਜਿਸ ਸਮੇਂ ਰਿਸ਼ਵਤ ਦੀ ਰਾਸ਼ੀ ਫੜੀ ਗਈ, ਉਸ ਸਮੇਂ ਏ. ਸੀ². ਪੀ. ਆਪਣੇ ਦਫਤਰ 'ਚ ਵਰਦੀ 'ਚ ਬੈਠੇ ਸਨ।
ਏ. ਸੀ. ਪੀ. ਹੁਣ ਹਾਲ 'ਚ 3 ਅਪ੍ਰੈਲ ਨੂੰ ਇਥੇ ਤਾਇਨਾਤ ਹੋਏ ਸਨ। ਇਸੇ ਸਾਲ ਉਨ੍ਹਾਂ ਦੀ ਰਿਟਾਇਰਮੈਂਟ ਵੀ ਸੀ। ਇਸ ਤੋਂ ਪਹਿਲਾਂ ਉਹ ਪਟਿਆਲਾ 'ਚ ਡੀ. ਐੱਸ. ਪੀ. ਹੈੱਡਕੁਆਟਰ 'ਚ ਵੀ ਰਹਿ ਚੁੱਕੇ ਹਨ। ਵਿਜੀਲੈਂਸ ਦੀ ਇਕ ਟੀਮ ਵਲੋਂ ਪਟਿਆਲਾ ਸਥਿਤ ਉਨ੍ਹਾਂ ਦੇ ਘਰ 'ਤੇ ਵੀ ਸਰਚ ... Read Full Story
|
9ਵੀਂ ਕਲਾਸ ਦੀ ਵਿਦਿਆਰਥਣ ਨਾਲ ਰੇਪ
ਲੁਧਿਆਣਾ, (ਕੁਲਵੰਤ)- ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਜਾ ਰਹੀ ਹੈ। ਪਹਿਲਾਂ ਤਾਂ ਨਾਰੀ ਜਾਤੀ ਦੇ ਪ੍ਰਤੀ ਪੁਰਸ਼ਾਂ ਦੀ ਭਾਵਨਾ ਠੀਕ ਨਹੀਂ ਸੀ ਪਰ ਹੁਣ ਔਰਤਾਂ ਹੀ ਔਰਤਾਂ ਨੂੰ ਰੌਦਣ 'ਤੇ ਲੱਗੀਆਂ ਹਨ। ਇਸ ਤਰ੍ਹਾਂ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਗੁਆਂਢ 'ਚ ਰਹਿਣ ਵਾਲੀ ਇਕ ਮਹਿਲਾ ਨੇ 9ਵੀਂ ਕਲਾਸ ਦੀ ਵਿਦਿਅਰਥਣ ਨੂੰ ਵਰਗਲਾ ਕੇ ਦੋ ਨੌਜਵਾਨਾਂ ਦੇ ਨਾਲ ਧਾਰਮਿਕ ਸਥਾਨ 'ਤੇ ਭੇਜ ਦਿਤਾ, ਜਿਥੇ ਵਾਪਸੀ 'ਤੇ ਨੌਜਵਾਨਾਂ ਨੇ ਫਗਵਾੜਾ ਦੇ ਇਕ ਹੋਟਲ 'ਚ ਸਾਰੀ ਰਾਤ ਵਿਦਿਆਰਥਣ ਦਾ ਜਿਸਮ ਨੋਚਿਆ। ਕਿਸੇ ਤਰ੍ਹਾਂ ਉਸਦੀ ਸੂਚਨਾ ਰਿਸ਼ਤੇਦਾਰਾਂ ਨੂੰ ਮਿਲੀ ਅਤੇ ਉਸਦੇ ਬਾਅਦ ਉਸਨੂੰ ਲਿਆਉੁਣ ਦੇ ਬਾਅਦ ਪੁਲਸ ਨੂੰ ਸੂਚਨਾ ਦਿਤੀ। ਥਾਣਾ ਲਾਡੋਵਾਲ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਅਤੇ ਉਸਦੇ ਦੋ ਜਾਣ-ਪਛਾਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ... Read Full Story
|
ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਪੈਕ ਹਾਊਸ ਚਲਾਉਣ ਤੋਂ ਮੰਡੀ ਬੋਰਡ ਨੇ ਹੱਥ ਖੜ੍ਹੇ ਕੀਤੇ
ਅਬੋਹਰ. ਸੁਖਜਿੰਦਰ ਸਿੰਘ ਢਿੱਲੋਂ-24 ਅਪ੍ਰੈਲ -ਪੰਜਾਬ ਮੰਡੀ ਬੋਰਡ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਸੂਬੇ ਦੇ ਵੱਖ-ਵੱਖ ਸਥਾਨਾਂ 'ਤੇ ਫਲਾਂ ਦੇ ਰੱਖ ਰਖਾਵ ਅਤੇ ਪਕਾਉਣ ਲਈ ਆਧੁਨਿਕ ਤਕਨੀਕਾਂ ਨਾਲ ਬਣਾਏ ਗਏ ਪੈਕ ਹਾਊਸ ਚਲਾਉਣ ਤੋਂ ਖ਼ੁਦ ਮੰਡੀ ਬੋਰਡ ਨੇ ਹੱਥ ਖੜੇ ਕਰਕੇ ਇਨ੍ਹਾਂ ਨੂੰ ਠੇਕੇ 'ਤੇ ਦੇ ਦਿੱਤਾ ਹੈ।
ਪੱਕਣ ਵਾਲੇ ਫਲਾਂ ਨੂੰ ਤਕਨੀਕ ਨਾਲ ਅਤੇ ਜ਼ਹਿਰਾਂ ਵਾਲੇ ਮਸਾਲਿਆਂ ਤੋਂ ਬਿਨਾਂ ਪਕਾਉਣ ਲਈ ਇਹ ਪੈਕ ਹਾਊਸ ਸਥਾਪਿਤ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ 14 ਪੈਕ ਹਾਊਸ ਬਣਾਏ ਗਏ ਹਨ ਜਿਨ੍ਹਾਂ 'ਤੇ ਕਰੀਬ 50 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। 14 ਵਿਚੋਂ 5 ਲੁਧਿਆਣਾ, ਜਲੰਧਰ, ਪਟਿਆਲਾ, ਮੋਗਾ ਤੇ 1 ਹੋਰ ਪੈਕ ਹਾਊਸ ਚੱਲ ਗਏ ਹਨ ਜਦੋਂ ਕਿ ਬਾਕੀ 9 ਦਾ ਕਰੀਬ 80 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ। ਜੋ ਛੇਤੀ ਚੱਲਣਗੇ। ... Read Full Story
|
ਕੈਂਸਰ ਵਿਰੋਧੀ ਤੱਤ ਲਿਮੋਨਿਨ ਦੀ ਜ਼ਿਆਦਾ ਮਾਤਰਾ ਕਿੰਨੂ ਵਿਚਲੇ ਬੀਜਾਂ 'ਚ
ਅਬੋਹਰ. ਸੁਖਜਿੰਦਰ ਸਿੰਘ ਢਿੱਲੋਂ-24 ਅਪ੍ਰੈਲ - ਕਿੰਨੂ ਵਿਚ ਕੈਂਸਰ ਵਿਰੋਧੀ ਤੱਤ ਲਿਮੋਨਿਨ ਹੁੰਦਾ ਹੈ ਇਹ ਤਾਂ ਪਤਾ ਹੈ ਪਰ ਲਿਮੋਨਿਨ ਤੱਤ ਦੀ ਸਭ ਤੋਂ- ਜ਼ਿਆਦਾ ਮਾਤਰਾ ਕਿੰਨੂ ਵਿਚਲੇ ਬੀਜਾਂ 'ਚ ਪਾਈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 2 ਸਾਲਾਂ ਦੇ ਖੋਜ ਪ੍ਰੋਜੈਕਟ ਤਹਿਤ ਇਸ ਦੀ ਖੋਜ ਕੀਤੀ ਗਈ ਹੈ। ਵਿਦੇਸ਼ਾਂ 'ਚ ਹੋਈ ਖੋਜ ਤੋਂ ਪਤਾ ਲੱਗਾ ਸੀ ਕਿ ਕਿੰਨੂ ਵਿਚ ਕੈਂਸਰ ਵਿਰੋਧੀ ਤੱਤ ਲਿਮੋਨਿਨ ਹੁੰਦਾ ਹੈ। ਇਸ ਬਾਰੇ ਪੁਖ਼ਤਾ ਖੋਜ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਵਿਚ ਮਾਹਿਰਾਂ ਵੱਲੋਂ ਇਸ 'ਤੇ 2 ਸਾਲ ਕੰਮ ਕੀਤਾ ਗਿਆ। ਜਿਸ ਦੌਰਾਨ ਪਾਇਆ ਗਿਆ ਕਿ ਲਿਮੋਨਿਨ ਤੱਤ ਕਿੰਨੂ ਦੇ ਬੀਜਾਂ ਵਿਚ ਸਭ ਤੋਂ ਜ਼ਿਆਦਾ ਹੁੰਦਾ ਹੈ ਛਿਲਕੇ 'ਚ ਇਸ ਦੀ ਮਾਤਰਾ ਘੱਟ ਹੁੰਦੀ ਹੈ। ਲਿਮੋਨਿਨ ਦੀ ਮਾਤਰਾ ਜ਼ਿਆਦਾ ... Read Full Story
|
ਲੜਕੀਆਂ 'ਤੇ ਹੁੰਦੇ ਅੱਤਿਆਚਾਰਾਂ ਵਿਰੁੱਧ ਰੋਸ ਪ੍ਰਦਰਸ਼ਨ
ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਦਿੱਲੀ ਵਿਖੇ ਬੱਚੀ ਨਾਲ ਹੋਏ ਜਬਰ ਜਨਾਹ ਤੇ ਦਿਨੋਂ ਦਿਨ ਲੜਕੀਆਂ 'ਤੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਇਥੇ ਸਕੂਲੀ ਵਿਦਿਅਰਥੀਆਂ ਸਮੇਤ ਵੱਖ-ਵੱਖ ਰਾਜਸੀ ਤੇ ਸਮਾਜਿਕ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਲੰਘੀ ਦੇਰ ਸ਼ਾਮ ਸ਼ਹਿਰ ਦੇ ਜੈ ਸ੍ਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮੋਮਬੱਤੀ ਮਾਰਚ ਕੀਤਾ। ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਯਤਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਦੇਸ਼ ਹਾਲੇ ਦਾਮਿਨੀ ਨਾਲ ਹੋਏ ਜਬਰ ਜਨਾਹ ਦੀ ਘਟਨਾ ਭੁੱਲੀ ਨਹੀਂ ਸੀ ਕਿ ਹੁਣ 5 ਸਾਲ ਦੀ ਬਾਲੜੀ ਨੂੰ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਦਿਨੋਂ ਦਿਨ ਇਸ ਤਰ੍ਹਾਂ ਦੀਆ ਘਟਨਾਵਾਂ ਵਧ ਰਹੀਆਂ ਹਨ ਜੋ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਤਰੁਣ ... Read Full Story
|
ਗੁਰੂ ਨਾਨਕ ਖਾਲਸਾ ਕਾਲਜ ਤੇ ਬੀ. ਡਬਲਿਊ. ਯੂਨੀਵਰਸਿਟੀ ਅਮਰੀਕਾ ਵਿਚਕਾਰ ਸਮਝੌਤਾ
ਯਮੁਨਾਨਗਰ, 24 ਅਪ੍ਰੈਲ (ਗੁਰਾਇਆ)-ਗੁਰੂ ਨਾਨਕ ਖਾਲਸਾ ਕਾਲਜ ਅਤੇ ਬਾਲਡਵਿਨ ਵੈਲੇਸ ਯੂਨੀਵਰਸਿਟੀ, ਕਲੀਵਲੈਂਡ (ਓਈਯੋ) ਅਮਰੀਕਾ ਦੇ ਵਿਚਕਾਰ ਹੋਏ ਸਮਝੌਤੇ ਅਨੁਸਾਰ ਅੱਜ ਇਥੇ ਬਾਲਡਵਿਨ ਵੈਲੇਸ ਯੂਨੀਵਰਸਿਟੀ ਦੇ ਚੇਅਰਮੈਨ ਪ੍ਰੋਫੈਸਰ ਰਿਚਰਡ ਡਰਸਟ ਅਤੇ ਯੂਨੀਵਰਸਿਟੀ ਦੇ ਸਹਾਇਕ ਨਿਰਦੇਸ਼ਕ ਕੇਰਲੋਸ਼ ਡੈਲੀਗੇਟ ਪਹੁੰਚੇ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਬੀ. ਡਬਲਯੂ. ਦੇ ਚੇਅਰਮੈਨ ਰਿਚਰਡ ਡ੍ਰਸਟ ਨੇ ਆਖਿਆ ਕਿ ਤਕਰੀਬਨ 300 ਏਕੜ ਵਿਚ ਬਣੀ ਇਹ ਯੂਨੀਵਰਸਿਟੀ ਅਮਰੀਕਾ ਦੀ ਹਾਈ ਰੈਂਕਿੰਗ ਯੂਨੀਵਰਸਿਟੀ ਹੈ, ਜਿਸ ਦਾ ਮੁੱਖ ਮੰਤਵ ਸੰਸਾਰ ਭਰ ਦੇ ਵਿਦਿਆਰਥੀਆਂ ਨੂੰ ਇਸ ਅਗਾਂਹਵਧੂ ਯੁੱਗ ਵਿਚ ਉੱਚ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿਚ ਬ੍ਰਾਜ਼ੀਲ, ਚਾਈਨਾ (ਚੀਨ), ਵੀਅਤਨਾਮ ਅਤੇ ਭਾਰਤ ਵਰਗੇ ਤਕਰੀਬਨ 20 ... Read Full Story
|
ਦਾਣਾ ਮੰਡੀਆਂ 'ਚ ਕਣਕ ਦੀ ਆਮਦ ਤੇਜ਼, ਲਿਫਟਿੰਗ ਦੀ ਚਾਲ ਮੱਠੀ
ਜਲੰਧਰ (ਜੁਗਿੰਦਰ ਸੰਧੂ)—ਮਾਰਕਿਟ ਕਮੇਟੀ ਜਲੰਧਰ ਦੇ ਘੇਰੇ 'ਚ ਆਉਂਦੀਆਂ 9 ਮੰਡੀਆਂ 'ਚ ਇਨ੍ਹੀਂ ਦਿਨੀਂ ਕਣਕ ਦੀ ਆਮਦ ਕਾਫੀ ਤੇਜ਼ ਹੋ ਗਈ ਹੈ ਪਰ ਇਸ ਦੇ ਮੁਕਾਬਲੇ ਲਿਫਟਿੰਗ ਦੀ ਚਾਲ ਬਹੁਤ ਮੱਠੀ ਹੈ। ਨਤੀਜੇ ਵਜੋਂ ਮੰਡੀਆਂ 'ਚ ਫਸਲ ਦੇ ਅੰਬਾਰ ਲੱਗੇ ਹੋਏ ਹਨ ਅਤੇ ਹੋਰ ਫਸਲ ਰੱਖਣ ਲਈ ਜਗ੍ਹਾ ਦੀ ਘਾਟ ਪੈਂਦੀ ਜਾ ਰਹੀ ਹੈ। ਮਾਰਕਿਟ ਕਮੇਟੀ ਦੇ ਸੂਤਰਾਂ ਅਨੁਸਾਰ ਅੱਜ ਤੱਕ ਢਾਈ ਲੱਖ ਕੁਇੰਟਲ ਦੇ ਕਰੀਬ ਕਣਕ ਇਨ੍ਹਾਂ 9 ਖਰੀਦ ਕੇਂਦਰਾਂ 'ਚ ਆ ਚੁੱਕੀ ਹੈ, ਜਦੋਂ ਕਿ ਇਸ 'ਚੋਂ ਇਕ ਲੱਖ ਕੁਇੰਟਲ ਦੇ ਕਰੀਬ ਫਸਲ ਦੀ ਲਿਫਟਿੰਗ ਹੋਣੀ ਅਜੇ ਬਾਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੀ ਨਵੀਂ ਦਾਣਾ ਮੰਡੀ 'ਚ 23 ਅਪ੍ਰੈਲ ਸ਼ਾਮ ਤੱਕ 58,492 ਕੁਇੰਟਲ, ਮੰਡੀ ਫੈਂਟਨ ਗੰਜ 'ਚ 932, ਕਰਤਾਰਪੁ 'ਚ 54,140, ਆਲਮਪੁਰ ਬੱਕਾ 'ਚ 8523, ਨੌਗਜਾ ਮੰਡੀ 'ਚ 26,154, ਸਰਾਏ ਖਾਸ 'ਚ 2210, ਖੇਰਾ ਮਾਝਾ 'ਚ 4413, ... Read Full Story
|
ਬਲਾਤਕਾਰੀਆਂ ਨੂੰ ਚੌਕ 'ਚ ਖੜ੍ਹਾ ਕਰਕੇ ਦਿੱਤੀ ਜਾਵੇ ਭਿਆਨਕ ਮੌਤ : ਭੱਠਲ
ਚੰਡੀਗੜ੍ਹ- ਜੇਕਰ ਦੇਸ਼ 'ਚ ਬੱਚੀਆਂ ਨਾਲ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ 'ਤੇ ਕਾਬੂ ਪਾਉਣਾ ਹੈ ਤਾਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਚੌਕ 'ਚ ਖੜ੍ਹਾ ਕਰਕੇ ਮਾਰ ਦੇਣ ਦਾ ਫੈਸਲਾ ਕਰਨਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਉਪ ਮੁਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਰਜਿੰਦਰ ਕੌਰ ਭੱਠਲ ਨੇ ਕੀਤਾ ਹੈ।
ਪੰਜਾਬ ਦੇ ਜ਼ਿਲਾ ਸੰਗਰੂਰ 'ਚ ਇਕ ਸਮਾਗਮ 'ਚ ਪੁੱਜੀ ਭੱਠਲ ਨੇ ਕਿਹਾ ਕਿ ਦਰਿੰਦਗੀ ਕਰਨ ਵਾਲਿਆਂ ਨਾਲ ਦਰਿੰਦਗੀ ਨਾਲ ਹੀ ਪੇਸ਼ ਆਇਆ ਜਾਏ ਤਾਂ ਹੀ ਬਲਾਤਕਾਰ ਦੀਆਂ ਘਟਨਾਵਾਂ ਰੁਕਣਗੀਆਂ। ਉਨ੍ਹਾਂ ਕਿਹਾ ਕਿ ਸਰਬ ਦਲ ਮੀਟਿੰਗ ਬੁਲਾ ਕੇ 10 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਖਿਲਾਫ ਮੌਤ ਦੀ ਸਜ਼ਾ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਬਲਾਤਕਾਰੀ ਨੂੰ ਚੌਕ 'ਚ ... Read Full Story
|
ਸੁਖਬੀਰ ਗਏ ਬੰਬੇ, ਮਜੀਠੀਆ ਬਣੇ ਮੁੱਖ ਮਹਿਮਾਨ
ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਲੁਧਿਆਣਾ ਜੈਨ ਭਾਈਚਾਰੇ ਦੇ ਸਮਾਗਮ ਵਿਚ ਆਉਣ ਦਾ ਪ੍ਰੋਗਰਾਮ ਐਨ ਮੌਕੇ 'ਤੇ ਮੁਲਤਵੀ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਥੇ ਦੱਸਣਾ ਉਚਿਤ ਹੋਵੇਗਾ ਕਿ ਬੰਬੇ 'ਚ ਇਕ ਮੀਡੀਏ ਭਾਈਚਾਰੇ ਦੇ ਵੱਡੇ ਸਮਾਗਮ 'ਚ ਸ. ਸੁਖਬੀਰ ਬਾਦਲ ਨੇ ਜਾਣਾ ਬਿਹਤਰ ਸਮਝਿਆ। ਇਥੇ ਦੱਸਣਾ ਉਚਿਤ ਹੋਵੇਗਾ ਕਿ ਇਸ ਧਾਰਮਿਕ ਸਮਾਗਮ ਵਿਚ ਇਕ ਉਘੇ ਸਨਅਤਕਾਰ ਨੇ ਸ. ਸੁਖਬੀਰ ਬਾਦਲ ਦੇ ਆਉਣ ਲਈ ਕਾਫੀ ਨੱਠ-ਭੱਜ ਕੀਤੀ ... Read Full Story
|
ਬਿਕਰਮ ਮਜੀਠੀਆ ਦੀ ਪ੍ਰਸ਼ਾਸਨ ਨੂੰ ਚਿਤਾਵਨੀ
ਅੰਮ੍ਰਿਤਸਰ (ਨੀਰਜ) - ਪਾਕਿਸਤਾਨ ਨਾਲ ਕਾਰੋਬਾਰ ਕਰਨ ਵਾਲੇ ਵਪਾਰੀਆਂ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਦਿੱਲੀ ਤੇ ਪੰਜਾਬ ਦੇ ਵਪਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਆਪਣੇ ਅੰਦਾਜ਼ ਵਿਚ ਡੀ. ਆਈ. ਜੀ. ਬਾਰਡਰ ਰੇਂਜ ਪੀ. ਐੱਸ. ਉਮਰਾਨੰਗਲ, ਡਿਪਟੀ ਕਮਿਸ਼ਨਰ ਰਜਤ ਅਗਰਵਾਲ ਤੇ ਐੱਸ. ਐੱਸ. ਪੀ. ਦਿਹਾਤੀ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਜੇਕਰ ਆਈ. ਸੀ. ਪੀ. 'ਤੇ ਕੰਮ ਕਰਨ ਵਾਲੇ ਵਪਾਰੀਆਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਈ ਤਾਂ ਇਸ ਲਈ ਉਕਤ ਪ੍ਰਬੰਧਕੀ ਤੇ ਪੁਲਸ ਅਧਿਕਾਰੀ ਜ਼ਿੰਮੇਵਾਰ ਹੋਣਗੇ। ਜਾਣਕਾਰੀ ਅਨੁਸਾਰ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਪਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ... Read Full Story
|
ਆਇਆ ਸੀ ਗਰੀਬ ਕੁੜੀਆਂ ਦੇ ਵਿਆਹ ਕਰਨ, ਪਹੁੰਚ ਗਿਆ ਥਾਣੇ!
ਬਠਿੰਡਾ (ਬਲਵਿੰਦਰ ) - ਅਣਜਾਣਪੁਣੇ ਵਿਚ ਇਕ ਸਮਾਜ ਸੇਵੀ ਦੇ ਰੰਗ 'ਚ ਉਦੋਂ ਭੰਗ ਪੈ ਗਈ, ਜਦੋਂ ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਵਾ ਰਿਹਾ ਸੀ ਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ, ਜਿਸ ਨੂੰ ਪੁਲਸ ਨੇ ਪੜਤਾਲ ਉਪਰੰਤ ਰਿਹਾਅ ਕਰ ਦਿੱਤਾ, ਜਦੋਂਕਿ ਤਿੰਨ ਦਿਨਾਂ 'ਚ 220 ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਨ ਦਾ ਪ੍ਰੋਗਰਾਮ ਰੱਦ ਹੋ ਗਿਆ। ਪਿੰਡ ਤਿਉਣਾ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਦੀ ਜ਼ਮੀਨ ਮਿਲ ਗਈ ਸੀ, ਜਿਸ ਨੂੰ ਉਹ ਰੱਖਣਾ ਨਹੀਂ ਚਾਹੁੰਦੇ ਸਨ ਇਸ ਲਈ ਉਨ੍ਹਾਂ ਫੈਸਲੇ ਅਨੁਸਾਰ ਉਕਤ ਜ਼ਮੀਨ ਵੇਚ ਕੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਕੀਤੇ। ਹੁਣ ਵੀ 23, 24 ਤੇ 25 ਅਪ੍ਰੈਲ ਨੂੰ 220 ਕੁੜੀਆਂ ਦੇ ਵਿਆਹ ਕਰਨ ਦਾ ਪ੍ਰੋਗਰਾਮ ਬਣਾਇਆ। ਇਸੇ ਸਬੰਧ ਵਿਚ ਅੱਜ ... Read Full Story
|